Articles


“ਏਕਤਾ” ਦੇ ਨਾਮ “ਇੱਕਸਾਰਤਾ”

ਖਬਰੇ ਕਿਉਂ , ਸਾਡੀ ਲੀਡਰਸ਼ਿਪ ਇਹ ਗੱਲ ਨਹੀਂ ਸਮਝ ਰਹੀ ; ਪਈ “ਅਨਮਤੀਆਂ ਦੇ ਤਿਓਹਾਰ ਮਨਾ ਕੇ, ਅਸੀਂ ਉਨਾਂ ਦੀ ਧਾਰਨਾ ਕਿ ਸਿਖ ਹਿੰਦੂ ਹਨ, ਨੂੰ ਹੀ ਪਕਿਆ ਰਹੇ ਹਾਂ” !
ਨਾਲੇ ਹਿੰਦੂ ਤਾਂ ਪਹਿਲਾਂ ਤੋਂ ਹੀ ਸਿਖ ਕੌਮ ਦੇ ਨਿਆਰੇਪਨ ਨੂੰ ਬਰਦਾਸ਼ਤ ਨਹੀਂ ਕਰਦਾ, ਇਸੇ ਲਈ ਨਾਂ ਤਾਂ ਹਿੰਦੂ ਨੇ ਕਦੇ ਕਿਸੇ ਮੁਸਲਮਾਨ ਨਾਲ ਕੋਈ ਸਾਂਝ ਹੋਣ ਦਾ ਦਾਵਾ ਕੀਤਾ ਹੈ ਅਤੇ ਨਾਂ ਹੀ ਸਿਖਾਂ ਦਾ ਕੋਈ ਤਿਓਹਾਰ, ਮੁਸਲਮਾਨਾਂ ਨਾਲ ਰਲ-ਗੱਡ ਹੋਇਆ ਹੈ ।
READ MORE>>

ਛੱਪੜ ਕਿ ਸਰੋਵਰ ?

ਪੋਸਟ ਦਾ ਟਾਈਟਲ ਸ਼ਾਇਦ ਸਰੋਵਰ ਭਗਤਾਂ ਨੂੰ ਪਸੰਦ ਨਾ ਆਵੇ ਪਰ ਅਸਲੀਅਤ ਨਹੀਂ ਬਦਲ ਸਕਦੀ ।
ਕਦੇ ਸੋਚਿਆ ਕਿ ਲੱਗ-ਭਗ ਹਰ ਪਿੰਡ ਵਿੱਚ ਛੱਪੜ (ਟੋਭਾ) ਕਿਉਂ ਹੈ ? ਕਈ ਵੱਡੇ ਪਿੰਡਾਂ ਜਾ ਕਸਬਿਆਂ ਵਿੱਚ ਤਾਂ ਦੋ-ਦੋ ਟੋਭੇ ਵੀ ਹਨ ਪਤਾ ਕਿਉਂ ?
ਅੱਜ ਲੋਕਾਂ ਕੋਲ ਪਾਣੀ ਦੀ ਜਰੂਰਤ ਪੂਰੀ ਕਰਨ ਲਈ ਬਹੁਤ ਸਾਧਨ ਹਨ ਪਰ ਜੇ ਅੱਜ ਤੋਂ ਚਾਲ਼ੀ ਕੁ ਸਾਲ ਪਿੱਛੇ ਜਾਈਏ ਤਾਂ ਹਰ ਘਰ ਵਿੱਚ ਲੱਗਾ ਨਲ਼ਕਾ ਪਾਣੀ ਦੀ ਜਰੂਰਤ ਪੂਰੀ ਕਰਦਾ ਸੀ, ਜੇ ਹੋਰ ਪਿੱਛੇ ਜਾਈਏ ਤਾਂ ਹਰ ਪਿੰਡ ਵਿੱਚ ਇੱਕ ਸਾਂਝਾ ਹਲਟੀ ਵਾਲ਼ਾ ਖੂਹ ਹੁੰਦਾ ਸੀ ਜਿੱਥੋਂ ਸਾਰੇ ਪਿੰਡ ਦੀ ਪਾਣੀ ਦੀ ਜਰੂਰਤ ਪੂਰੀ ਹੁੰਦੀ ਸੀ, ਉਸ ਤੋਂ ਪਹਿਲਾਂ ਤਾਂ ਸਿਰਫ਼ ਟੋਭੇ ਹੀ ਸਾਧਨ ਸਨ ਪਾਣੀ ਦੀ ਜਰੂਰਤ ਪੂਰੀ ਕਰਨ ਲਈ, ਪਰ ਹੁਣ ਟੋਭਿਆਂ ਦੀ ਲੋੜ ਨਹੀਂ ਹੈ ਇਸ ਕਰਕੇ ਬਹੁਤੇ ਪਿੰਡਾਂ ਵਿੱਚ ਟੋਭੇ ਪੂਰ ਦਿੱਤੇ ਹਨ ਜਾਂ ਪਿੰਡ ਦਾ ਗੰਦਾ ਪਾਣੀ ਟੋਭਿਆਂ ਵਿੱਚ ਪਾ ਦਿੱਤਾ ਗਿਆ ਹੈ ।

Read More>>


ਪੰਜ ਪਿਆਰੇ , ਪੰਜ ਸਿੰਘ, ਕੌਣ ਤੇ ਕਿਹੜੇ ?

1699 ਦੀ ਵਿਸਾਖੀ ਤੇ ਖੰਡੇ ਦੀ ਪਾਹੁਲ ਛਕਾਕੇ ਤਿਆਰ ਕੀਤੇ ‘ਪੰਜ ਪਿਆਰਿਆਂ’ ਤੋਂ ਸਿੱਖ ਪੰਥ ਵਿੱਚ ਪੰਚ ਪ੍ਰਧਾਨੀ ਸਿਸਟਮ ਆਰੰਭ ਹੋ ਗਿਆ। ਇਤਹਾਸਿਕ ਸਰੋਤਾਂ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਵੰਗਾਰ ਪਾਈ ਕਿ ਜੋ ਮਨੁੱਖਤਾ ਦੀ ਭਲਾਈ ਤੇ ਧਰਮ ਦੀ ਰਾਖੀ ਲਈ ਜ਼ਾਲਮ ਨਾਲ ਲੋਹਾ ਲੈਣ ਨੂੰ ਤਿਆਰ-ਬਰ ਤਿਆਰ ਹੋਵੇ ਤੇ ਆਪਣਾ ਸਿਰ ਵਾਰੇ ਉਹ ਆਵੇ। ਜਿਹੜੇ ਪੰਜ ਸੂਰਮੇ ਨਿੱਤਰੇ ਉਹ ਪਹਿਲਾਂ ਹੀ ਸਿੱਖ ਸਿਧਾਂਤ ਤੋਂ ਜਾਣੂ ਅਤੇ ਆਪਣੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਨ ਇਸੇ ਲਈ ਗੁਰੂ ਸਾਹਿਬ ਵਲੋਂ ਪਾਈ ਵੰਗਾਰ ਤੇ ਆਪਣੇ ਜਾਨ ਤਲੀ ਤੇ ਧਰਕੇ ਸਾਹਮਣੇ ਆ ਖਲੋਏ ਤੇ ਬਾਦ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਮਨੱਖਤਾ ਦੇ ਭਲੇ ਲਈ ਜ਼ਾਲਮ ਨਾਲ ਲੜਦੇ ਰਹੇ । ਗੁਰੂ ਸਾਹਿਬ ਤੋਂ ਬਾਦ ਬਿਖੜੇ ਸਮੇਂ ਵਿੱਚ ਸਿੱਖ ਸਰਦਾਰ ਗੁਰਮਤੇ ਕਰਦੇ ਰਹੇ। ਮਿਸਲਾਂ ਦੇ ਸਮੇਂ ਵੀ ‘ਦਲ ਖਾਲਸਾ’ ਅਮ੍ਰਿਤਸਰ ਵਿੱਚ ਸਾਲ ਵਿੱਚ ਦੋ ਵਾਰੀ ਇਕੱਠਾ ਹੁੰਦਾ ਰਿਹਾ ਉੱਤੇ ਪੰਥ ਦੇ ਫੈਸਲੇ ਲੈਂਦਾ ਰਿਹਾ । ਮਿਸਲਾਂ ਦੇ ਨੁਮਾਇੰਦੇ ਰਲ ਮਿਲਕੇ ਸਾਂਝੇ ਫੈਸਲੇ ਕਰ ਲੈਂਦੇ ।
Read More>>

 


ਨੂਰ ਬਾਣੀ ਦਾ ਜਾਂ ਬਦਾਮਾਂ ਦਾ

“ਉਨਾਂ ਸੰਤਾਂ, ਮਹਾਂਪੁਰਸ਼ਾਂ ਦੇ ਚਿਹਰੇ ਤੇ ਬੜਾ ਨੂਰ ਹੈ, ਚਿਹਰਾ ਦੱਗ-ਦੱਗ ਕਰਦਾ ਹੈ” ਇਹੋ ਜਿਹੀਆਂ ਗੱਲਾਂ ਆਮ ਸੁਣੀਆਂ ਜਾ ਸਕਦੀਆਂ ਹਨ। ਤੁਸੀਂ ਸਹਿਜ ਹੀ ਇਨਾਂ ਲੋਕਾਂ ਨੂੰ ਸਾਧਾਂ, ਸੰਤਾਂ ਦਿਆਂ ਡੇਰਿਆਂ ਤੇ ਮਹਾਂਪੁਰਸ਼ਾਂ ਦੇ ਸਾਹਮਣੇ ਹੱਥ ਜੋੜੇ ਹੋਏ ਨਿਮੋਝੂਣਾ ਜਿਹਾ ਖੜਾ ਦੇਖ ਸਕਦੇ ਹੋ, ਜੋ ਕਿ ਆਪਣੇ ਆਪ ਨੂੰ ਅਮ੍ਰਿਤਧਾਰੀ ਗੁਰਸਿੱਖ ਦਸਦੇ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਇਹੋ ਜਿਹੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਜਾਇ ਜਦੋਂ ਇਹਨਾਂ ਅਖੌਤੀ ਮਹਾਂਪੁਰਸ਼ਾਂ ਦੇ ਸਾਹਮਣੇ ਜਾਂਦੇ ਹਨ ਤਾਂ ਇਹਨਾਂ ਦੇ ਤਰਸਯੋਗ ਬਣੇ ਚਿਹਰੇ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਮਨ ਵਿੱਚ ਕੀ ਚਲ ਰਿਹਾ ਹੈ? ਇਹ ਸੋਚ ਰਹੇ ਹੁੰਦੇ ਹਨ ਕਿ ਜੇ ਕਿਤੇ ਮਹਾਂਪੁਰਸ਼ਾਂ ਦੀ ਨਿਗਾਹ ਮੇਰੇ ਵਲ ਪੈ ਜਾਵੇ ਤਾਂ ਮੇਰਾ ਜਨਮ ਹੀ ਸੰਵਰ ਜਾਏ, ਭਾਂਵੇ ਉਹ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨਣ ਦਾ ਪਖੰਡ ਹੀ ਕਿਉਂ ਨਾ ਕਰਦਾ ਹੋਵੇ।
Read More>>


ਸੱਚ ਦਾ ਪ੍ਰਤੀਕ-ਖ਼ਾਲਸਾ

ਸਵਾਲ ਇਹ ਨਹੀਂ ਕਿ ਪਾਣੀ ਗਲਾਸ ਵਿੱਚ ਪੀਣਾ ਹੈ ਜਾਂ ਸਿਧਾ ਝਰਨੇ ਤੋਂ। ਗੱਲ ਪਿਆਸ ਮਿਟਾਉਣ ਦੀ ਹੈ। ਜੋ ਸਿਰਫ ਗਲਾਸ ਨਾਲ ਜੁੜ ਗਿਆ ਉਹ ਪਿਆਸਾ ਵੀ ਮਰ ਸਕਦਾ ਹੈ ਕਿਉਂਕਿ ਜੰਗਲ ਬੇਲਿਆਂ ਵਿੱਚ ਪਾਣੀ ਤਾਂ ਮਿਲ ਜਾਂਦਾ ਹੈ ਪਰ ਗਲਾਸ ਜਾਂ ਪੀਣ ਵਾਲੇ ਬਰਤਨ ਦਾ ਹੋਣਾ ਜਰੂਰੀ ਨਹੀਂ। ਇਸ ਤਰਾਂ ਸਿੱਖ ਦਾ ਪਾਣੀ ਸਿਰਫ ਗੁਰੂ ਬਾਣੀ (ਗੁਰੂ ਗਰੰਥ ਸਹਿਬ ਜੀ ਦੀ ਬਾਣੀ) ਹੈ। ਗੁਰਦੁਆਰੇ ਵਿੱਚ ਅਨੇਕਾਂ ਚੀਜ਼ਾਂ/ਰਸਮਾਂ ਪ੍ਰਤੀਕ ਵਜੋਂ ਹਨ, ਸਿਰਫ ਤੱਤ (ਜਲ) ਹੈ ਤਾਂ ਗੁਰਬਾਣੀ। ਅੱਜ ਦਾ ਸਿੱਖ ਸਿਰਫ ਪ੍ਰਤੀਕਾਂ ਨਾਲ ਜੁੜ ਚੁਕਿਆ ਹੈ ਪਰ ਗੁਰਬਾਣੀ ਦੇ ਅਸਲ ਭਾਵ ਨਾਲੋਂ ਬਿਲਕੁਲ਼ ਦੂਰ ਹੈ।
Read More>>