”ਏਕਤਾ” ਦੇ ਨਾਮ “ਇੱਕਸਾਰਤਾ”ਖਬਰੇ ਕਿਉਂ , ਸਾਡੀ ਲੀਡਰਸ਼ਿਪ ਇਹ ਗੱਲ ਨਹੀਂ ਸਮਝ ਰਹੀ ; ਪਈ “ਅਨਮਤੀਆਂ ਦੇ ਤਿਓਹਾਰ ਮਨਾ ਕੇ, ਅਸੀਂ ਉਨਾਂ ਦੀ ਧਾਰਨਾ ਕਿ ਸਿਖ ਹਿੰਦੂ ਹਨ, ਨੂੰ ਹੀ ਪਕਿਆ ਰਹੇ ਹਾਂ” !
ਨਾਲੇ ਹਿੰਦੂ ਤਾਂ ਪਹਿਲਾਂ ਤੋਂ ਹੀ ਸਿਖ ਕੌਮ ਦੇ ਨਿਆਰੇਪਨ ਨੂੰ ਬਰਦਾਸ਼ਤ ਨਹੀਂ ਕਰਦਾ, ਇਸੇ ਲਈ ਨਾਂ ਤਾਂ ਹਿੰਦੂ ਨੇ ਕਦੇ ਕਿਸੇ ਮੁਸਲਮਾਨ ਨਾਲ ਕੋਈ ਸਾਂਝ ਹੋਣ ਦਾ ਦਾਵਾ ਕੀਤਾ ਹੈ ਅਤੇ ਨਾਂ ਹੀ ਸਿਖਾਂ ਦਾ ਕੋਈ ਤਿਓਹਾਰ, ਮੁਸਲਮਾਨਾਂ ਨਾਲ ਰਲ-ਗੱਡ ਹੋਇਆ ਹੈ ।
ਮਤਲਬ ਸਾਫ਼ ਹੈ ਕਿ ਹਿੰਦੂ ਦਾ ਇਰਾਦਾ, ਜੈਨ ਮੱਤ ਅਤੇ ਬੁੱਧ ਮੱਤ ਵਾਂਗ ਹੀ ਸਿਖਾਂ ਨੂੰ ਵੀ ਹਿੰਦੂ-ਧਰਮ ਦੇ ਖਾਰੇ ਸਮੁੰਦਰ ਵਿਚ ਜਜਬ ਕਰਕੇ ਨਿਗਲ ਜਾਣ ਦਾ ਹੈ ।
ਸਾਨੂੰ “ਏਕਤਾ ਅਤੇ ਇੱਕਸਾਰਤਾ” ਦੇ ਫਰਕ ਨੂੰ ਸਮਝਣਾ ਚਾਹੀਦਾ ਹੈ, ਉਹ ਚਾਹੁੰਦੇ ਹਨ ਕਿ “ਏਕਤਾ-ਅਖੰਡਤਾ” ਦੇ ਨਾਮ ‘ਤੇ, “ਸਾਡੀ ਵਖਰੀ ਹੋਂਦ ਨੂੰ ਖਤਮ ਕਰਕੇ, ਇੱਕਸਾਰਤਾ ਲੈ ਆਉਣ” ।
ਹੁਣ ਵੇਲਾ ਹੈ ਜਾਗਣ ਦਾ, ਸਾਡੀ ਲੀਡਰਸ਼ਿਪ ਨੂੰ ਢੁਕਵੀਂ ਯੋਜਨਾ ਬਣਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ, ਖਾਸ ਕਰਕੇ ਬਾਹਰਲੇ ਮੁਲਕਾਂ ਵਿਚ ਬੈਠੇ ਸਿਖਾਂ ਨੂੰ ਚਾਹੀਦਾ ਹੈ ਕਿ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧਕਾਂ ‘ਤੇ ਦਬਾ ਪਾ ਕੇ, ਮਜਬੂਰ ਕਰਨ ਕਿ ਸਿਖਾਂ ਦੀ ਵਖਰੀ ਕੌਮ ਦੀ ਧਾਰਨਾ ਨੂੰ ਯਕੀਨੀ ਬਣਾਇਆ ਜਾਵੇ ।
ਜਿਸ ਦਿਨ ਸਾਡੀ ਨਿਆਰੀ ਕੌਮ ਦੀ ਸਥਾਪਤੀ ਯਕੀਨੀ ਬਣ ਗਈ, ਫਿਰ ਹਿੰਦੂ ਕੌਮ ਨਾਲ ਬੈਠ ਕੇ, ਏਕਤਾ ਕਾਇਮ ਰਖਣ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ ।
ਆਓ “ਸਾਵਧਾਨ” ਹੋਈਏ !
ਆਪ ਜਾਗੀਏ ਤੇ ਨਾਲਦਿਆਂ ਨੂੰ ਜਗਾਈਏ !
“ਸਿਖ ਤਿਓਹਾਰਾਂ” ਨੂੰ ਪਹਿਚਾਨੀਏ !
“ਅਨਮਤੀਆਂ ਦੇ ਤਿਓਹਾਰਾਂ ਤੋਂ ਤੌਬਾ” ਕਰੀਏ !
“1999 ਵਾਲਾ ਨਾਨਕਸ਼ਾਹੀ ਕੈਲੰਡਰ” ਲਾਗੂ ਕਰਵਾਈਏ ”
ਸਿਖ ਹੋਣ ‘ਤੇ ਮਾਣ ਕਰੀਏ !
ਬਿਪਰ ਦੁਆਰਾ ਪਾਈ ਗਈ ਮਾਨਸਿਕ ਗੁਲਾਮੀ ਦੀ ਪੰਜਾਲੀ ਲਾਹ ਕੇ ਸੁੱਟੀਏ !
ਮਾਣ ਨਾਲ ਕਹੀਏ ਕਿ “ਹਮ ਹਿੰਦੂ ਨਹੀਂ” !
ਹਰਨੇਕ ਸਿੰਘ ਨਿਊਜ਼ੀਲੈਂਡ