ਅਮਰੀਕ ਸਿੰਘ


“ਆਪਣੀ ਕੰਗਾਲ ਮਾਨਸਿਕਤਾ ਅੱਗੇ ਨਾ ਫੈਲ਼ਣ ਦੇਈਏ” !

ਸਾਡੇ ਹਰ ਕੌਮੀ ਮਸਲੇ , ਗ੍ਰੰਥ , ਮਰਯਾਦਾ , ਇਤਿਹਾਸ , ਸਥਾਨ , ਵਿਅਕਤੀ , ਘਟਨਾ , ਕਮਜ਼ੋਰੀ , ਤਾਕਤ ਆਦਿ ਉੱਪਰ ਖੁੱਲ੍ਹ ਕੇ ਵਿਚਾਰ ਹੋਣੀ ਚਾਹੀਦੀ ਹੈ | ਜੋ ਕੌਮੀ ਵਿਕਾਸ ਜਾਂ ਤਰੱਕੀ ਵਾਸਤੇ ਬਹੁਤ ਜਰੂਰੀ ਹੈ | ਦੁਵਿਧਾਵਾਂ ਜਾਂ ਝਗੜਿਆਂ ਦੇ ਡਰੋਂ ਕਮਜੋਰੀਆਂ ਸਹੇੜਣੀਆਂ ਵੀ ਅਕਲਮੰਦੀ ਨਹੀਂ | ਇਹ ਕਾਰਜ ਅਗਲੀ ਪੀੜ੍ਹੀ ਤੇ ਛੱਡਣੇ ਆਪਣੀ ਬੋਧਿਕ ਤੇ ਮਾਨਸਿਕ ਕੰਗਾਲਤਾ ਨੂੰ ਵਿਰਾਸਤ ਵਿੱਚ ਦੇਣਾ ਹੋਵੇਗਾ |….
ਰੇਡੀਓ ਵਿਰਸਾ ਇਹਨਾਂ ਵਿਸ਼ਿਆਂ ਤੇ ਬਾਖੂਬੀ ਤੇ ਸਮਝਦਾਰੀ ਨਾਲ਼ ਜਿੰਮੇਵਾਰੀ ਨਿਭਾ ਰਿਹਾ ਹੈ | ਜੋ ਵੀ ਗੱਲ ਹੋ ਰਹੀ ਆ ਉਹ ਗੁਰੂ ਸਿਧਾਂਤ ਅਨੁਸਾਰ ਹੀ ਹੋ ਰਹੀ ਆ | ਰੇਡੀਓ ਦੀ ਜੋ ਵੀ ਗੱਲ ਕਿਸੇ ਨੂੰ ਗਲਤ ਲੱਗ ਰਹੀ ਆ ਉਹ ਸਿਰਫ ਨਿੱਜੀ ਵਿਰੋਧਤਾ ਕਰਕੇ ਆ ਜਾਂ ਫਿਰ ਸੁਣੀ-ਸੁਣਾਈ ਗੱਲ ਕਰਕੇ ਅਧੂਰੀ ਜਾਣਕਾਰੀ ਕਾਰਣ ਆ | ……
ਬੇਹਤਰ ਹੋਵੇਗਾ ਰੇਡੀਓ ਸੁਣ ਕੇ ” ਮਸਲੇ ” ‘ਤੇ ਆਪਣਾ ਸਪਸ਼ਟ ਓਪੀਨੀਅੰਨ ਦਿਓ | ਜੋ ਕੇ ਦੋਵੇਂ ਰੂਪਾਂ ਸਹਿਮਤੀ ਅਤੇ ਅਸਹਿਮਤੀ ਵਿੱਚ ਹੋ ਸਕਦਾ ਹੈ | ਸਹਿਮਤੀ ਤੇ “ਸਰੋਪਾ” ਅਤੇ ਅਸਹਿਮਤੀ ਤੇ “ਫਤਵਾ” ਨਹੀਂ ਦਿੱਤਾ ਜਾਂਦਾ | ਪਰ ਪ੍ਰਸ਼ੰਸਾ, ਬੇਲੋੜੀ ਬਹਿਸ, ਫਜ਼ੂਲ ਦਲੀਲ ਜਾਂ ਸਲਾਹ ਦੇਣ ਵਾਲੇ ਨੂੰ ਸਖਤੀ ਨਾਲ ਮਨ੍ਹਾਂ ਜਰੂਰ ਕਰ ਦਿੱਤਾ ਜਾਂਦਾ ਹੈ |……
ਰੇਡੀਓ ਵਿਰਸਾ ਤੋਂ ਹਰ ਇਕ ਵਿਅਕਤੀ ਤੇ ਸੰਸਥਾ ਨੂੰ ਕੌਮੀ ਕਾਰਜ ਵਾਸਤੇ ਆਪਣਾ ਬਣਦਾ ਯੋਗਦਾਨ ਪਾਣ ਵਾਸਤੇ ਵੀ ਕਿਹਾ ਜਾਂਦਾ ਹੈ |…..
ਅੱਜ ਰੇਡੀਓ ਵਿਰਸਾ ਦੀ ਟੀਮ ਦੇ ਵਿਰੋਧ ਵਿੱਚ ਭਾਵੇਂ ਸਾਡੇ ਪ੍ਰਚਾਰਕ , ਵਿਦਵਾਨ ਜਾਂ ਸੰਸਥਾਵਾਂ ਹੀ ” ਪਹਾੜੀ ਰਾਜੇ” ਬਣ ਕੇ ਖੜ੍ਹੇ ਆ ਫੇਰ ਵੀ ਇੱਕ ਗੱਲ ਪੱਕੀ ਆ ਕੇ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਨੂੰ ਬੋਧਿਕ ਕੰਗਾਲਤਾ ਵਿਰਾਸਤ ਵਿੱਚ ਨਹੀਂ ਦੇ ਕੇ ਜਾਵਾਂਗੇ |

–ਅਮਰੀਕ ਸਿੰਘ