ਕਮਲਜੀਤ ਸਿੰਘ


“ਬੇਬੇ ਮੈਂ ਜਾਗਰੂਕ ਬਣੂੰਗਾ”

“ਬੇਬੇ ਮੈਂ ਜਾਗਰੂਕ ਬਣੂੰਗਾ”
ਬਡੂੰਗਰ ਨੂੰ ਮੈਂ ਦਿਊਂ ਵਧਾਈਆਂ, ਵਾਪਸ ਮੋੜੂੰ ਰਾਸ ਨਾ ਆਈਆਂ,
ਕਦੇ ਮੈਂ ਚੌਪਈ ਰੱਦ ਕਰੂੰਗਾ, ਕਦੇ ਮੈਂ ਮੁੜਕੇ ਦਿਊਂ ਸਫ਼ਾਈਆਂ,
ਐਸੀ ਮੈਂ ਕਰਤੂਤ ਕਰੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਯੂ ਐਸ ਏ ਵਿੱਚ ਟਰੱਕ ਚਲਾਊਂ, ਰੇਡੀਓ ਵਾਲ਼ਿਆ ਨਾਲ਼ ਪੰਗੇ ਪਾਊਂ
ਰੇਡੀਓ ਤੋਂ ਜਦੋਂ ਕਾਲ ਆਊਗੀ, ਬੋਲ ਬੋਲ ਉੱਚੀ ਮੈਂ ਸਾਹ ਚੜਾਊਂ,
ਚਾਪਲੂਸਾਂ ਵਿੱਚ ਫ਼ੂਕ ਭਰੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਨਾਂ ਆਪਣਾ ਜਗਪਾਲ ਧਰੂੰਗਾ, ਬਿੱਜੂਆਂ ਵਾਲ਼ੇ ਕੰਮ ਕਰੂੰਗਾ,
ਲੋਢ੍ਹ ਜਦੋਂ ਨਾ ਮੈਨੂੰ ਮਿਲਿਆ, ਮਰੇ ਕੁੱਤੇ ਜਿਹਾ ਮੂੰਹ ਕਰੂੰਗਾ,
ਆਪਣਾ ਹੀ ਕੰਮ ਸੂਤ ਕਰੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਬਾਣੀ ਦੇ ਮੈਂ ਅਰਥ ਪੜਾਂਗਾ, ਚਾਪਲੂਸੀਆਂ ਰੱਜ ਕਰਾਂਗਾ,
ਫ਼ੋਟੋ ਪ੍ਰ੍ਚਾਰਕਾਂ ਨਾਲ਼ ਖਿਚਾਕੇ, ਫ਼ੇਸਬੁੱਕ ਤੇ ਸ਼ੇਅਰ ਕਰਾਂਗਾ,
ਸਭ ਤੋਂ ਵੱਡਾ ਊਤ ਬਣੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਦਾਹੜਾ ਜਦੋਂ ਮੈਂ ਖੋਲਿਆ ਕਰਨਾ, ਕਾਨਫ਼ਰੰਸ ਵਿੱਚ ਬੋਲਿਆ ਕਰਨਾ,
ਊਟ ਪਟਾਂਗ ਮੈਂ ਰੱਜ ਕੇ ਮਾਰੂੰ, ਕੁਫ਼ਰ ਜਹਾਨ ਦਾ ਤੋਲਿਆ ਕਰਨਾ,
ਦੂਜੇ ਦੇ ਮੋਢੇ ਬੰਦੂਕ ਧਰੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਪੰਜ ਸੱਤ ਫ਼ੁਕਰੇ ਨਾਲ਼ ਰਲ਼ਾਕੇ, ਫ਼ੇਸਬੁੱਕ ਤੇ ਗਰੁੱਪ ਚਲਾਕੇ,
ਸ਼ਾਮ ਨੂੰ ਜਾ ਕੇ ਠੇਕਾ ਖੋਲ੍ਹੂੰ, ਸਿਗਟਾਂ ਵੇਚੂੰ ਥੁੱਕ ਲਗਾਕੇ,
ਪ੍ਰਚਾਰਕਾਂ ਦਾ ਚਾਪਲੂਸ ਕਰੂੰਗਾ, ਬੇਬੇ ਮੈਂ ਜਾਗਰੂਕ ਬਣੂੰਗਾ |

ਹਰਾਮਜ਼ਾਦਗੀਆਂ ਕਰਨੋਂ ਨੀ ਹਟਣਾ,ਕਮੀਨਿਆਂ ਦੀ ਹਾਮੀ ਭਰਨੋਂ ਨੀ ਹਟਣਾ,
ਫ਼ੁਕਰਪੁਣੀਆਂ ਮੈਂ ਰੱਜ ਕੇ ਮਾਰਾਂ, ਤੁਰਿਆਂ ਦੀਆਂ ਲੱਤਾਂ ਫ਼ੜਨੋਂ ਨੀ ਹਟਣਾ,
ਹਰ ਬਾਰ ਖੁੱਤੀ ਵਿੱਚ ਮੂਤ ਕਰੂੰਗਾ,ਬੇਬੇ ਮੈਂ ਜਾਗਰੂਕ ਬਣੂੰਗਾ |

–ਕਮਲਜੀਤ ਸਿੰਘ