ਕੰਵਲਜੀਤ ਸਿੰਘ


“ਵਲੰਟੀਅਰ” 

ਹਾਂਜੀ ਅਪਗ੍ਰੇਡ ਵਾਲ਼ਿਓ ਗੱਲ ਆਪਣੀ ਕਰਨੀ ਅੱਜ। ਹੁਣ ਇਸ ਟਾਈਮ ਜੋ ਲਹਿਰ ਭਾਈ ਰਣਜੀਤ ਸਿੰਘ ਨੇ ਚਲਾਈ ਹੋਈ ਹੈ ਇਸ ਵਿੱਚ ਸਾਡਾ ਕੀ ਯੋਗਦਾਨ ਹੋਣਾ ਚਾਹੀਦਾ?

ਇਸ ਸਵਾਲ ਦਾ ਜਵਾਬ ਹਰ ਕੋਈ ਆਪਣੀ ਮੱਤ ਅਨੁਸਾਰ ਦੇ ਰਿਹਾ। ਅਖੌਤੀ ਜਾਗਰੂਕ ਏਕਤਾ ਦੀ ਮੰਗ ਕਰ ਰਹੇ ਨੇ। ਪ੍ਰਭਦੀਪ ਸਿੰਘ ਟਾਈਗਰ ਫੋਰਸ ਵਾਲ਼ਾ ਮਾਸ ਦਾ ਮੁੱਦਾ ਲੈ ਕੇ ਬੈਠਾ ਹੋਇਆ। ਉਹਨੂੰ ਪੰਥਪ੍ਰੀਤ ਸਿੰਘ ਨੇ ਚੰਗਾ ਕੰਮ ਲਗਾਇਆ ਹੋਇਆ। ਜਦੋਂ ਦਾ ਜਸਵਿੰਦਰ ਢੋਲਕੀ ਦੇ ਨੰਦੂ ਕੇਸ ਤੋ ਬਾਅਦ ਪੰਥਪ੍ਰੀਤ ਨੇ ਆਪਣੇ ਪ੍ਰੇਮੀਆਂ ਨੂੰ ਮਾਸ ਖਾਣ ਦੀ ਇਜਾਜ਼ਤ ਦਿੱਤੀ ਹੋਈ ਆ ਪ੍ਰਭਦੀਪ ਸਿੰਘ ਉਹੀ ਲੈ ਕੇ ਬੈਠਾ ਹੋਇਆ।
ਨਾਲ਼ ਹੀ ਪੰਥਪ੍ਰੀਤ ਸਿੰਘ ਆਪਣੇ 48 ਪ੍ਰਚਾਰਕਾਂ ਦੀ ਕਰੀਮ ਲੈ ਕੇ ਪਾਟੀਆਂ ਪੈਂਟਾਂ ਤੇ ਕਥਾ ਕਰਨ ਲੱਗਾ ਹੋਇਆ। ਸੰਗਤ ਕੈਂਚੀਆਂ ਵਾਲ਼ਾ ਇਕੱਠ ਕਦੋਂ ਮੀਟਿੰਗ ਤੋਂ ਸਮਾਗਮ ਹੋ ਗਿਆ ਕਿਸੇ ਨੂੰ ਕੁਝ ਪਤਾ ਨੀ ਲੱਗਾ। ਵੈਸੇ ਇਸ ਬਾਰੇ ਦੱਸਣਾ ਜਰੂਰ ਚਾਹੀਦਾ ਸੀ ਪੰਥਪ੍ਰੀਤ ਸਿੰਘ ਨੂੰ।
‎ਭਾਈ ਸਰਬਜੀਤ ਸਿੰਘ ਧੂੰਦਾ ਜੀ ਪੰਥ ਦੇ ਨਿਧੜਕ ਪ੍ਰਚਾਰਕ। ਬਈ ਇਹਨਾਂ ਦੀ ਵੀ ਇੱਕ ਆਡੀਓ ਆਈ ਸੀ ਭਾਈ ਰਣਜੀਤ ਸਿੰਘ ਦੇ ਹੱਕ ਵਿੱਚ। ਕੁਝ ਪੁਰਾਣਾ ਅੰਦਾਜ਼ ਵਾਪਿਸ ਆਉਂਦਾ ਲੱਗਾ ਪਰ ਓਹੀ ਗੱਲ ਫੇਰ ਆ ਜਾਂਦੀ ਐ ਕਿ ਇਹ ਵੀਰ ਸੱਚ ਓਦੋਂ ਬੋਲਦੇ ਜਦੋਂ ਉਹ ਸੱਚ ਆਮ ਹੋ ਗਿਆ ਹੁੰਦਾ। ਇਹ ਵੀ ਤਾਂ ਕਮੀਨਗੀ ਹੈ ਜੀ। ਧੂੰਦਾ ਜੀ ਦਾ ਕੱਟੜ ਫੈਨ ਸੀ ਪਰ ਜਦੋਂ ਇਹਨਾਂ ਦੇ ਵਿਚਾਰ ਵਿੱਚ ਗਿਰਾਵਟ ਆਈ ਆਪਣੇ ਆਪ ਪਿੱਛੇ ਰਹਿ ਗਏ। ਕੋਈ ਵੀਡੀਉ ਕਲਿੱਪ ਵੀ ਨਹੀਂ ਮਿਲਦੇ ਹੁਣ ਵਾਲ਼ੇ ਸਮਾਗਮਾਂ ਦੇ।
‎ਹਾਂਜੀ ਅਪਗ੍ਰੇਡ ਵਾਲ਼ਿਓ ਆਪਾਂ ਕੀ ਕਰਨਾ ਤੇ ਪੜ੍ਹੋ ? ਸਾਡਾ ਕੰਮ ਅਾ ਸਿੱਖ ਬਣਨਾ। ਮਤਲਬ ਕੇ ਆਪਣਾ ਕਿਰਦਾਰ ਮਜਬੂਤ ਕਰੋ। ਸਹੀ ਗਲਤ ਦੀ ਪਹਿਚਾਣ ਕਰਨਾ ਸਿੱਖੋ ਆਪਨੇ ਨਿੱਜੀ ਕੰਮ ਆਪ ਕਰੋ, ਜਿਵੇਂ ਆਪਣਾ ਬਿਸਤਰਾ ਆਪ ਵਿਛਾਓ ਤੇ ਸਵੇਰੇ ਇੱਕਠਾ ਕਰੋ। ਜਿਸ ਕੰਮ ਵਿੱਚ ਹੋ ਉਸ ਵਿੱਚ ਪੂਰੀ ਇਮਾਨਦਾਰੀ ਰੱਖੋ। ਆਪਣੇ ਕੰਮ ਵਿੱਚ ਨਿਪੁੰਨ ਹੋਵੋ ਤੇ ਨਵੇਂ ਅਹੁਦੇ ਪਾਓ। ਭਾਈ ਰਣਜੀਤ ਸਿੰਘ ਜੀ ਨੇ ਦਸਵੰਦ ਦੀ ਬੇਨਤੀ ਕੀਤੀ ਸੀ। ਉਸ ਵਿੱਚ ਜੋ ਰੁਪਏ ਪੈਸੇ ਦੀ ਮਦਦ ਕਰ ਸਕਦਾ ਉਹ ਕਰੇ। ਜੇ ਕੋਈ ਪਲੰਬਰ, ਤਰਖਾਣ, ਰਾਜ ਮਿਸਤਰੀ ਮਤਲਬ ਅਗਰ ਕੋਈ ਆਪਣੇ ਕੰਮ ਦੁਆਰਾ ਦਸਵੰਦ ਦੇਣਾ ਚਾਹੁੰਦਾ ਪਰਮੇਸ਼ਵਰ ਦੁਆਰ ਜਾਕੇ ਸੇਵਾ ਕਰ ਸਕਦਾ। ਕਿਸੇ ਕਿਸੇ ਦਿਨ ਦਾ ਪ੍ਰੇਮਸ਼ਵਰ ਦੁਆਰ ਦੀ ਸਫਾਈ ਦਾ ਕੰਮ ਕੁਝ ਨੌਜਵਾਨ ਜਾਕੇ ਕਰ ਸਕਦੇ ਹਨ ਉਥੋਂ ਦੀ ਪ੍ਰਬੰਧਕੀ ਕਮੇਟੀ ਨਾਲ਼ ਮਿਲ਼ ਕੇ। ਮਤਲਬ ਜਿਸ ਵੀ ਤਰੀਕੇ ਨਾਲ਼ ਦਸਵੰਦ ਪਾਉਣਾ ਚਾਹੁੰਦੇ ਹੋ ਪਾਉ। ਕਾਰ ਸੇਵਾ ਵਾਲ਼ੇ ਬਾਬਿਆਂ ਨੂੰ ਦੇਣ ਤੋ ਚੰਗਾ ਉਹੀ ਅਨਾਜ ਉਹਨਾਂ ਦੇ ਗੁਰਦੁਆਰਾ ਸਾਹਿਬ ਪਹੁੰਚਾਇਆ ਜਾਵੇ। ਨਹੀਂ ਭੇਜ ਸਕਦੇ ਉਹਨਾਂ ਦੇ ਅਕਾਊਂਟ ਵਿੱਚ ਰਕਮ ਜਮ੍ਹਾ ਕਰਵਾਈ ਜਾ ਸਕਦੀ ਹੈ । ਪਰ ਅਪਗ੍ਰੇਡੋ ਅਸੀਂ ਇਸ ਨਾਲ਼ ਕੋਸ਼ਿਸ ਕਰਨੀ ਗਿਆਨ ਪੱਖੋਂ ਤੇ ਵਿਹਾਰ ਪੱਖੋ ਅਪਗ੍ਰੇਡ ਹੁੰਦੇ ਰਹਿਣਾ ਤੇ ਭਾਈ ਸਾਹਿਬ ਦੀ ਲਹਿਰ ਲਈ ਵਲੰਟੀਅਰ ਬਣੀਏ ।

–ਕੰਵਲਜੀਤ ਸਿੰਘ ਅੱਪਗ੍ਰੇਡ


ਰਣਜੀਤ ਸਿੰਘ ਢੱਡਰੀਆਂ ਵਾਲ਼ੇ ਤੇ ਉਹਨਾਂ ਦਾ ਵਿਸ਼ਾ

ਵੈਸੇ ਕੋਈ ਮੁਕਾਬਲਾ ਤਾਂ ਹੈ ਨਹੀਂ ਫਿਰ ਵੀ ਕੀ ਕਰੀਏ ਮੂੰਹੋਂ ਆਈ ਬਾਤ ਨਾ ਰਹਿੰਦੀ ਏ। ਕਿਥੋਂ ਸ਼ੁਰੂ ਕਰਾਂ ਕੁਝ ਪਤਾ ਨੀ ਲਗਦਾ ਪਿਆ। ਇਕ ਗੱਲ ਕਰਦੈ ਮੈਂਟਲ ਡਿਵੈਲਪਮੈਂਟ ਦੀ ਤੇ ਦੂਜਾ ਕਰਦਾ ਪੈੱਨ ਡ੍ਰਾਈਵ ਦੀ, ਫਟੀ ਜੀਨ ਦੀ , ਨਗਾਰੇ ਵਾਲ਼ੇ ਦੀ ਤੇ ਹੋਰ ਪਤਾ ਨਹੀਂ ਕੀ ਕੀ।
ਅੱਜ ਦੇ ਸਮਝ ਵਾਲ਼ੇ ਨੌਜਵਾਨ ਦਾ ਦੋ ਗੱਲਾਂ ਵੱਲ ਬਹੁਤ ਧਿਆਨ ਅਾ। ਇਕ ਤਾਂ ਆਪਣੀ ਸਿਹਤ ਤੇ ਦੂਜਾ ਮੈਂਟਲੀ ਸਟਰਾਂਗ ਹੋਣਾ। ਸਿਹਤ ਦੀ ਖੁਰਾਕ ਉਹ ਆਸਾਨੀ ਨਾਲ਼ ਚੁਣ ਸਕਦਾ। ਪਰ ਜਦੋਂ ਗੱਲ ਦਿਮਾਗੀ ਵਿਕਾਸ ਦੀ ਆਉਂਦੀ ਏ ਉਦੋਂ ਥੋੜਾ ਔਖਾ ਹੁੰਦਾ। ਦਿਮਾਗੀ ਵਿਕਾਸ ਲਈ ਵਧੀਆ ਟ੍ਰੇਨਰ ਮਿਲਣਾ ਜਾਂ ਚੁਣਨਾ ਬਹੁਤ ਜਰੂਰੀ ਹੈ। ਤਾਹੀਂ ਸਹੀ ਵਿਚਾਰ ਪੈਦਾ ਹੋ ਸਕਣਗੇ ਤੇ ਆਪਣੇ ਵਿਹਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ।
‎ ਜਿਥੋਂ ਤੱਕ ਭਾਈ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਉਹਨਾਂ ਇਹੀ ਨਬਜ਼ ਪਛਾਣੀ ਹੋਈ ਅਾ। ਉਹਨਾਂ ਦੀਆਂ ਗੱਲਾਂ ਸੁਣ ਕੇ ਟਾਈਮ ਦਾ ਪਤਾ ਈ ਨੀ ਲਗਦਾ। ਕਾਰਨ ਸਾਫ਼ ਹੈ, ਸਾਡਾ ਮਨ ਕੁਝ ਵਧੀਆ ਕਰਨਾ ਚਾਹੁੰਦਾ ਸੀ ਪਰ ਉਸਨੂੰ ਟ੍ਰੇਨਰ ਨਹੀਂ ਮਿਲ ਰਿਹਾ ਸੀ। ਸੋ ਭਾਈ ਰਣਜੀਤ ਸਿੰਘ ਜੀ ਉਹੀ ਟ੍ਰੇਨਰ ਬਣਕੇ ਸਾਡੇ ਸਭ ਦੀ ਜਿੰਦਗੀ ਵਿੱਚ ਆਏ ਨੇ।
‎ ਜਿਦਾਂ ਕੋਈ ਜਿੰਮ ਦੀ ਕਿਤਾਬ ਪੜ੍ਹ ਕੇ ਵਧੀਆ ਸਰੀਰ ਨਹੀਂ ਬਣਾ ਸਕਦਾ ਉਸੇ ਤਰ੍ਹਾਂ ਅੱਜ ਦੇ ਟਾਈਮ ਵਿਚ ਸਿਰਫ਼ ਗੁਰਬਾਣੀ ਪੜ੍ਹ ਕੇ ਅਸੀ ਵਧੀਆ ਇਨਸਾਨ ਨਹੀਂ ਬਣ ਸਕਦੇ। ਭਾਈ ਰਣਜੀਤ ਸਿੰਘ ਗਿਆਨ ਗੁਰੂ ਦੇ ਤਜਰਬੇ ਚੋਂ ਨਿਕਲੇ ਵਿਚਾਰ ਦੱਸ ਰਹੇ ਨੇ। ਵਧੀਆ ਟ੍ਰੇਨਰ ਨੇ ਖਾਸ ਵਿਸ਼ੇ ਦਾ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ ਅਤੇ ਉਸਨੂੰ ਵਿਸ਼ੇ ਦਾ ਵਿਹਾਰਕ ਤਜਰਬਾ ਹੁੰਦਾ ਹੈ ਜਿਸਨੂੰ ਉਹ ਦੂਜਿਆਂ ਵਿੱਚ ਕਲਾਸਾਂ ਲਗਾ ਕੇ, ਅਭਿਆਸ ਕਰਵਾ ਕੇ ਅਤੇ ਪੇਸ਼ਕਾਰੀਆਂ ਦਿਖਾ ਕੇ ਉਹਨਾਂ ਵਿੱਚ ਟਰਾਂਸਫਰ ਕਰਦਾ ਹੈ।
‎ਹਾਂਜੀ ਕੀ ਰੇਡੀਉ ਵਿਰਸਾ ਉਹ ਯਾਰੋ ਉਦਾਂ ਤਾਂ ਸਭ ਨੂੰ ਪਤਾ ਕੁਝ ਕਹਿਣ ਦੀ ਲੋੜ ਅਾ?
–‎ਕੰਵਲਜੀਤ ਸਿੰਘ


“ਆਮ ਮਨੁੱਖ ਤੇ ਧਰਮ” !

ਆਮ ਬੰਦੇ ਦੀ ਨਜ਼ਰ ਚ ਉਸ ਧਰਮ ਨੂੰ ਬਿਲਕੁਲ ਹੀ ਵੱਖਰਾ ਸਾਬਿਤ ਕਰ ਦਿੱਤਾ ਗਿਆ ਹੈ ਜਿਸ ਨੂੰ ਕਦੇ 10 ਪਾਤਸ਼ਾਹੀਆਂ ਨੇ ਦੱਸਿਆ ਸੀ। ਧਰਮ ਕੋਈ ਪਾਠ ਪੂਜਾ ਜਾ ਸਵੇਰੇ ਉੱਠ ਕੇ ਗੁਰਦੁਆਰੇ ਵਿਚ ਜਾਣਾ ਨਹੀਂ। ਧਰਮ ਤਾਂ ਜਿੰਦਗੀ ਜਿਉਂਣ ਦਾ ਉਹ ਤਰੀਕਾ ਹੈ ਜੋ ਸਾਨੂੰ ਜਿੰਦਗੀ ਦੇ ਹਰ ਮੋੜ ਤੇ ਹਾਲਾਤਾਂ ਅਨੁਸਾਰ ਉਹ ਫੈਸਲਾ ਕਰਨ ਦੀ ਸੋਝੀ ਦਿੰਦਾ ਹੈ ਜਿਸ ਨਾਲ਼ ਅਸੀਂ ਆਪਣੀ ਜਿੰਦਗੀ ਵਧੀਆ ਕਰ ਸਕੀਏ।
ਇੱਕ ਬਹੁਤ ਹੀ ਆਮ ਨਿਯਮ ਹੈ ਸੜਕ ਤੇ ਚੱਲਣ ਦਾ ” ਬਚਾਓ ਵਿੱਚ ਹੀ ਬਚਾਓ ਹੈ”। ਇਸ ਅਨੁਸਾਰ ਤੁਸੀਂ ਖੁਦ ਅਪਣਾ ਬਚਾ ਕਰੋ ਦੂਜਿਆਂ ਦਾ ਆਪਣੇ ਆਪ ਹੋਵੇਗਾ। ਇਸ ਨਿਯਮ ਦਾ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਵਧੀਆ ਇਸਤੇਮਾਲ ਕਰ ਰਹੇ ਹਨ। ਉਹਨਾਂ ਦਾ ਕਾਫ਼ਲਾ ਇਕੱਲਿਆਂ ਦਾ ਹੈ। ਜੋ ਦਿਨੋ ਦਿਨ ਵਧ ਰਿਹਾ ਹੈ । ਭਾਈ ਸਾਹਿਬ ਨੂੰ ਸੁਣ ਕੇ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਕਿ ਯਾਰ ਇੰਨੀ ਅਸਾਨੀ ਨਾਲ਼ ਸੱਚ ਬੋਲਦੇ ਨੇ ਕਿ ਵੱਡੀ ਤੋਂ ਵੱਡੀ ਗੱਲ ਸਾਹਮਣੇ ਬੈਠੀ ਸੰਗਤ ਸਮਝ ਜਾਂਦੀ ਹੈ।
‎ ਜਿਸ ਦਿਨ ਰੇਡੀਓ ਵਿਰਸਾ ਸੁਣਨਾ ਸੁਰੂ ਕੀਤਾ ਸੀ ਤਾਂ ਗੋਡੇ ਗੋਡੇ ਚਾਅ ਸੀ ਕੇ ਮੇਰੀ ਸੋਚ ਵਾਲ਼ੇ ਵੀ ਲੋਕ ਨੇ । ਮੈਨੂੰ ਆਪਣੀ ਸੋਚ ਆਮ ਲਗਦੀ ਸੀ ਪਰ ਜਦੋਂ ਬਾਹਰ ਨਿਕਲਿਆ ਤਾਂ ਪਤਾ ਲੱਗਾ ਧਰਮ ਵਿੱਚ ਤਾਂ ਕੋਈ ਸੋਚ ਕੇ ਰਾਜੀ ਨੀ।ਸਭ ਬਸ ਪਾਠੀ ਜਾਂ ਗ੍ਰੰਥੀ ਦੀ ਕਹੀ ਗੱਲ ਤੇ ਭਰੋਸਾ ਕਰਦੇ ਨੇ। ਵੱਡੇ ਤੋਂ ਵੱਡਾ ਤਰਕਸ਼ੀਲ ਧਰਮ ਵਾਲ਼ੇ ਪਾਸੇ ਬਿਨਾਂ ਤਰਕ ਤੋਂ ਚਲੀ ਜਾਂਦਾ ਹੈ । ਕਿਸੇ ਨੇ ਕਦੀ ਇੰਨਾ ਪੁੱਛਣ ਦੀ ਖੇਚਲ ਨੀ ਕੀਤੀ ਕਿ ਇਹ ਕਿਉਂ ਹੈ, ਕਿਵੇਂ ਹੈ ਤੇ ਕੀ ਹੈ। ਇਹ ਗੱਲਾਂ ਜਦੋਂ ਅਸੀਂ ਜਾਣਨੀਆ ਸ਼ੁਰੂ ਕਰ ਦਿੱਤੀਆਂ ਉਸ ਦਿਨ ਤੋਂ ਅਸੀਂ ਬਾਬੇ ਨਾਨਕ ਵਾਲ਼ੇ ਧਰਮ ਦੀ ਲੀਹ ਤੇ ਆਉਣਾ ਸ਼ੁਰੂ ਕਰ ਦੇਵਾਂਗੇ ।
‎ ਮੇਰੇ ਵਰਗੇ ਗੱਲਾਂ ਬਹੁਤ ਕਰਦੇ ਨੇ ਪਰ ਜਦੋਂ ਕਿਤੇ ਕਿਸੇ ਨੂੰ ਕੁਝ ਪੁੱਛਣ ਦੀ ਵਾਰੀ ਆਉਂਦੀ ਹੈ ਤਾਂ ਚੁੱਪ ਕਰ ਜਾਂਦੇ ਨੇ ਜਾ ਕੇ ਬੋਲਦੇ ਨੇ ਤਾਂ ਸਾਹਮਣੇ ਵਾਲ਼ੇ ਦੇ ਭਾਵ ਦੇਖ ਕੇ ਹੀ ਚੁੱਪ ਕਰ ਜਾਂਦੇ ਨੇ। ਸਾਡਾ ਉਹ ਹਾਲ ਹੈ ਜਿੱਦਾਂ ਜਮਾਤ ਵਿੱਚ ਸਭ ਤੋ ਨਿਕੰਮਾ ਬੱਚਾ ਅਧਿਆਪਕ ਸਾਹਮਣੇ ਕੁਝ ਨੀ ਬੋਲ ਸਕਦਾ, ਪਰ ਬਿਨਾਂ ਜਮਾਤ ਤੋਂ ਸੱਤਾ ਉਹਦੀ ਹੀ ਹੁੰਦੀ ਹੈ । ਅਸੀਂ ਕੁਝ ਨਹੀਂ ਕਰ ਰਹੇ ਤਾਂ ਘੱਟੋ ਘੱਟ ਬੋਲਣਾ ਹੀ ਸ਼ੁਰੂ ਕਰੋ। ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰੋ। ਹੁਣ ਇਹ ਨਾ ਹੋਵੇ ਕੇ ਹਰ ਜਵਾਬ ਗੂਗਲ ਤੋਂ ਲੈਣਾ ਸ਼ੁਰੂ ਕਰ ਦੇਵੋ। ਇਹ ਦੇਖੋ ਤੁਹਾਡਾ ਮਨ ਕੀ ਕਹਿੰਦਾ ਇਸ ਬਾਰੇ। ਹਰਨੇਕ ਸਿੰਘ ਕਹਿੰਦਾ ਕਿ ਨਵੇਂ ਵਿਚਾਰਾਂ ਨੂੰ ਖੁੱਲ੍ਹ ਕੇ ਦੱਸਣ ਵਿੱਚ ਰਿਸਕ ਹੁੰਦਾ ਹੀ ਹੈ। ਰਿਸਕ ਲੈਣਾ ਸਿੱਖੋ।
‎ ਆਮ ਬੰਦੇ ਲਈ ਧਰਮ ਸਿਰਫ਼ ਆਪਣੇ ਕਾਰ ਵਿਹਾਰ ਪੂਰੇ ਕਰਨ ਦਾ ਇਕ ਸਾਧਨ ਬਣ ਗਿਆ ਹੈ। ਜ਼ਿੰਦਗੀ ਨੂੰ ਧਰਮ ਬਣਾਉਣਾ ਤਾਂ ਅਸੀਂ ਪਤਾ ਨੀ ਕਦੋਂ ਦਾ ਛੱਡ ਚੁੱਕੇ ਹਾਂ। ਆਮ ਸਿੱਖ ਗੁਰਬਾਣੀ ਨੂੰ ਸਿਰਫ਼ ਪੜ੍ਹਦਾ ਹੈ ਵਿਚਰਨਾ ਤਾਂ ਉਹਦੇ ਲਈ ਬਹੁਤ ਦੂਰ ਦੀ ਗੱਲ ਹੈ । ਪਰ ਉਹੀ ਗੁਰਬਾਣੀ ਦਾ ਫ਼ਲਸਫ਼ਾ ਅੱਜ ਸਾਡੇ ਤੱਕ ਭਾਈ ਰਣਜੀਤ ਸਿੰਘ ਪਹੁੰਚਾ ਰਹੇ ਨੇ। ਉਹਨਾਂ ਦੀਆਂ ਗੱਲਾਂ ਦਾ ਪ੍ਰਭਾਵ ਇਸ ਲਈ ਵੀ ਦਿਖਦਾ ਹੈ ਕਿਉਂਕਿ ਉਹ ਪਹਿਲਾਂ ਉਹਨਾਂ ਆਪਣੇ ਤੇ ਅਪਲਾਈ ਕੀਤੀਆਂ ਨੇ।

–ਕੰਵਲਜੀਤ ਸਿੰਘ


“ਪ੍ਰਚਾਰਕ ਤੇ ਮਾਨਸਿਕ ਵਿਕਾਸ” !

ਜਿੱਥੋਂ ਤੱਕ ਮੈਨੂੰ ਪਤਾ ਸਭ ਪ੍ਰਚਾਰਕ ਮੱਤ ਨੂੰ ਵਧਾਉਣ ਲਈ ਤਾਂ ਬੋਲਦੇ ਨੇ ਪਰ ਦੱਸਦੇ ਨਹੀਂ ਕਿ ਕਿਸ ਤਰ੍ਹਾਂ ਕਰਨਾ ਹੈ। ਇਹ ਸਾਹਮਣੇ ਬੈਠੀ ਸੰਗਤ ਨੂੰ ਬਹੁਤ ਨੀਵਾਂ ਹੋਣ ਦਾ ਅਹਿਸਾਸ ਕਰਵਾਉਂਦੇ ਨੇ। ਤੇ ਉੱਥੇ ਬੈਠਾ ਬੰਦਾ ਸੋਚੀ ਜਾਂਦਾ ਮੈਂ ਕਿਹੜਾ ਇਦਾਂ ਦਾ ਹਾ ਜਾਂ ਗੱਲ ਮੇਰੇ ਬਾਰੇ ਨਹੀਂ ਕਹੀ ਗਈ। ਇਸ ਕਾਰਨ ਪ੍ਰਚਾਰਕਾਂ ਦਾ ਕਹਿਆ ਬਹੁਤਾ ਟਾਈਮ ਚਰਚਾ ਵਿੱਚ ਨਹੀਂ ਰਹਿੰਦਾ। ਉੱਥੇ ਬੈਠੇ ਗੱਲ ਸੁਣ ਕੇ ਇੱਕ ਦੂਜੇ ਵੱਲ ਦੇਖਦੇ ਨੇ। ਜੇ ਪ੍ਰਚਾਰਕ ਨੇ ਉਹਨਾਂ ਨੂੰ ਦੱਸਿਆ ਹੁੰਦਾ ਕੇ ਤੁਹਾਡੀ ਮੱਤ ਵਿਚ ਪੈਦਾ ਹੋਣ ਵਾਲ਼ਾ ਗਿਆਨ ਹੀ ਤੁਹਾਡਾ ਗੁਰੂ ਹੈ ਤੇ ਇਸੇ ਗਿਆਨ ਨੂੰ ਧਾਰਨ ਕਰਕੇ ਆਪਣੀ ਮੱਤ ਨੂੰ ਸਿੱਖ ਬਣਾਉਣਾ ਹੈ ਤਾਂ ਸ਼ਾਇਦ ਨਤੀਜੇ ਕੁਝ ਅਲੱਗ ਹੁੰਦੇ।
ਜੇ ਮੈਨੂੰ ਹੁਣ ਕੋਈ ਇਹ ਕਹੇ ਕੇ ਮੈਂ ਟਾਈਮ ਅਨੁਸਾਰ ਬਦਲਿਆ ਹਾਂ , ਕਦੇ ਧੂੰਦਾ ਜੀ ਦੇ ਹੱਕ ‘ਚ ਸੀ ਤੇ ਅੱਜ ਭਾਈ ਰਣਜੀਤ ਸਿੰਘ ਅਤੇ ਰੇਡੀਓ ਵਿਰਸਾ ਨਾਲ਼ ਹਾਂ ਤਾਂ ਗੱਲ ਬਿਲਕੁਲ ਠੀਕ ਹੈ। ਪਰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੰਨਾ ਕੁ ਮੈਂ ਸਰਬਜੀਤ ਸਿੰਘ ਧੂੰਦਾ ਜੀ ਨੂੰ ਸੁਣਿਆ ਮੈਨੂੰ ਇਹ ਅਹਿਸਾਸ ਤਾਂ ਉਦੋਂ ਵੀ ਸੀ ਕਿ ਗੱਲਾਂ ਉਹੀ ਰਪੀਟ ਹੋ ਰਹੀਆਂ ਹਨ। ਬਾਰ ਬਾਰ ਓਹੀ ਸਭ ਬੋਲਿਆ ਜਾ ਰਿਹਾ ਹੈ । ਧੂੰਦਾ ਜੀ ਸਾਡੇ ਪਿੰਡ 2015 ਵਿਚ ਆਏ ਸਨ। ਇਕ ਸੈਲਫੀ ਮੈਂ ਵੀ ਲਈ ਸੀ। ਪਰ ਉਹਨਾਂ ਦੀਆਂ ਗੱਲਾਂ ਤੋ ਅਹਿਸਾਸ ਹੋਇਆ ਕਿ ਗੱਲਾਂ ਵਿਚ ਤਾਜ਼ਗੀ ਨਹੀਂ ਹੈ। ਪਰ ਇਸ ਗੱਲ ਨੂੰ ਉਦੋਂ ਨਾ ਕਿਸੇ ਨੂੰ ਬੋਲ ਸਕਿਆ, ਇੱਕ ਹਿੰਮਤ ਦੀ ਕਮੀ ਤੇ ਦੂਜਾ ਸ਼ਬਦਾਂ ਦੀ।
‎ਪਰ ਅੱਜ ਸੱਚੀਂ ਮੈਂ ਬਦਲਿਆ ਹਾਂ। ਕਿਉਂ ਨਾਂ ਬਦਲਾ ਮੈਂ ? ਮੇਰਾ ਹੱਕ ਹੈ। ਮੈਨੂੰ ਆਪਣੇ ਤੇ ਇੰਨਾ ਭਰੋਸਾ ਹੈ ਕਿ ਮੈਂ ਜਿਸ ਦੀਆਂ ਗੱਲਾਂ ਸੁਣਾਂਗਾ ਉਸਨੂੰ ਥੋੜ੍ਹਾ ਬਹੁਤ ਤਾਂ ਤੱਤ ਗੁਰਮਤਿ ਨਾਲ਼ ਦੇਖ ਸਕਦਾ ਹਾਂ। 2015 ਅਤੇ ਹੁਣ ਵਾਲ਼ੇ ਧੂੰਦਾ ਜੀ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ। ਜੋਸ਼ ਨਹੀਂ ਹੈ, ਜੋ ਨੌਜਵਾਨ ਉਹਨਾਂ ਦੇ ਫੈਨ ਸਨ ਕਿਤੇ ਦਿਖ ਨਹੀਂ ਰਹੇ। ਕੋਈ ਮੰਨੇ ਜਾਂ ਨਾ ਮੰਨੇ ਧੂੰਦਾ ਜੀ ਵਿੱਚ ਨਿਘਾਰ ਆਇਆ ਹੈ ਜਦੋਂ ਕਿ ਰਣਜੀਤ ਸਿੰਘ ਵਿਕਾਸ ਕਰ ਗਿਆ।
‎ਮੇਰੇ ਬਹੁਤ ਹੀ ਖਾਸ ਮੈਨੂੰ ਹਰ ਗੱਲ ਦੇ ਜਵਾਬ ਵਿੱਚ ਇਹ ਕਹਿੰਦੇ ਨੇ ਕਿ ਗੁਰਬਾਣੀ ਪੜ੍ਹਿਆ ਕਰ। ਗੱਲ ਤਾਂ ਬਹੁਤ ਠੀਕ ਹੈ। ਉਹ ਰੇਡੀਓ ਵਿਰਸਾ ਨੂੰ ਸੁਣਦੇ ਨੇ ਪਰ ਵਿਰੋਧੀ ਸੋਚ ਨਾਲ਼। ਰੇਡੀਓ ਦੀ ਕਿਸੇ ਗੱਲ ਦਾ ਜਵਾਬ ਨਹੀਂ ਮੇਰੇ ਖਾਸ ਕੋਲ਼ । ਪਰ ਉਹਨਾਂ ਦੇ ਕਹਿਣ ਅਨੁਸਾਰ ਗੁਰਬਾਣੀ ਪੜ੍ਹਿਆ ਕਰੋ ਦਾ ਮੇਰੇ ਕੋਲ ਇਕੋ ਜਵਾਬ ਹੈ ਕੇ ਗੁਰਬਾਣੀ ਸਿਰਫ ਪੜ੍ਹਨ ਨਾਲ਼ ਕੁਝ ਨੀ ਹੋਣਾ। ਜੋ ਲੋਕ ਅਖੰਡ ਪਾਠ ਕਰਦੇ ਕਰਦੇ ਗੁਰੂ ਸਾਹਿਬ ਦੇ ਉਪਰੋਂ ਬਾਹਾਂ ਕਰਕੇ ਪੈਸੇ ਚਕਦੇ ਉਹ ਵੀ ਤਾਂ ਪੜ੍ਹ ਰਹੇ ਸਨ । ਮੈਂ ਵੀ ਬਹੁਤ ਅਖੰਡ ਪਾਠ ਦੀ ਡਿਊਟੀ ਕੀਤੀ ਪਰ ਸਿਰਫ਼ ਪੜ੍ਹਨ ਨਾਲ਼ ਕੁਝ ਨਹੀਂ ਹੁੰਦਾ। 
‎ਰੇਡੀਓ ਵਿਰਸਾ ਤੇ ਭਾਈ ਰਣਜੀਤ ਸਿੰਘ ਨੇ ਮੇਰੇ ਮਨ ‘ਚ ਪੈਦਾ ਹੁੰਦੇ ਵਿਚਾਰਾਂ ਨੂੰ ਹੱਲਾ ਸ਼ੇਰੀ ਦਿੱਤੀ ਹੈ। ਮੇਰੀ ਸੋਚ ਵਾਲ਼ੇ ਬਹੁਤੇ ਨੌਜਵਾਨਾਂ ਦਾ ਜੋ ਦਮ ਘੁੱਟ ਰਿਹਾ ਸੀ ਉਹਨਾਂ ਨੇ ਸਹੀ ਰਾਹ ਵੱਲ ਤੋਰ ਕੇ ਸਾਨੂੰ ਮਾਨਸਿਕ ਮੌਤ ਤੋ ਬਚਾ ਲਿਆ। ਇਹਨਾਂ ਦੋਨਾਂ ਨੂੰ ਸੁਣ ਕੇ ਜਿੰਦਗੀ ਦੇ ਹਰ ਪੱਖ ਵਿੱਚ ਅਗਵਾਈ ਮਿਲ਼ਦੀ ਹੈ। ਪਰ ਇਸਦੇ ਉਲਟ ਪ੍ਰਚਾਰਕ ਸਿਰਫ਼ ਤੇ ਸਿਰਫ਼ ਧਰਮ ਦੀ ਗੱਲ ਕਰਕੇ ਆਮ ਬੰਦੇ ਨੂੰ ਗੁੰਮਰਾਹ ਕਰਦੇ ਨੇ। ਪ੍ਰਚਾਰਕਾਂ ਦੀ ਸੋਚ ਮੁਤਾਬਿਕ ਇਨਸਾਨ ਦੀ ਜ਼ਿੰਦਗੀ ਸਿਰਫ਼ ਧਾਰਮਿਕ ਕੰਮਾਂ ਲਈ ਹੈ। ਮੈਨੂੰ ਨੀ ਲਗਦਾ ਧੂੰਦਾ ਜੀ ਜਾਂ ਕਿਸੇ ਹੋਰ ਪ੍ਰਚਾਰਕ ਨੇ ਆਮ ਬੰਦੇ ਨੂੰ ਆਪਣੀ ਸੋਚ ਤੇ ਆਪਣੀ ਜ਼ਿੰਦਗੀ ਵਿੱਚ ਕਰਨ ਵਾਲੇ ਫੈਸਲਿਆਂ ਬਾਰੇ ਕੋਈ ਸੇਧ ਦਿੱਤੀ ਹੋਵੇ।

–ਕੰਵਲਜੀਤ ਸਿੰਘ


ਧਰਮ ਜਾਂ ਬੋਝ” ?

ਰੇਡੀਓ ਵਿਰਸਾ ਨੂੰ ਸੁਣਨ ਤੋਂ ਪਹਿਲਾਂ ਧਰਮ ਇੱਕ ਬੋਝ ਲੱਗਦਾ ਸੀ। ਮੇਰੇ ਅੰਮ੍ਰਿਤ ਛਕਣ ਤੋਂ ਬਾਦ ਮੇਰੇ ਕਈ ਦੋਸਤਾਂ ਨੇ ਕਿਹਾ ਕਿ ਯਾਰ ਤੂੰ ਛੋਟੀ ਉਮਰੇ ਬੋਝ ਪਾ ਲਿਆ। ਮੈਂ ਅੱਗੋਂ ਸਾਫ਼ ਮਨ੍ਹਾ ਕਰ ਦਿੰਦਾ ਕੇ ਇਹ ਬੋਝ ਨਹੀਂ। ਪਰ ਅੰਦਰੋਂ ਮਹਿਸੂਸ ਹੁੰਦਾ ਕਿ ਉਹ ਗੱਲ ਤਾਂ ਸਹੀ ਕਹਿ ਰਹੇ ਨੇ। ਇਹ ਇੱਕ ਬੰਦਿਸ਼ ਹੈ।
ਜਿਵੇਂ ਕੇ ਦਸਤਾਰ ਦਾ ਮਸਲਾ ਹੈ, ਮਨ ਲਵੋ ਇਕ ਸਿੱਖ ਨੂੰ ਨਾਸਾ ਵੱਲੋਂ ਪੁਲਾੜ ਵਿੱਚ ਜਾਣ ਲਈ ਚੁਣਿਆ ਗਿਆ। ਉਹ ਬੰਦਾ ਪੱਕਾ ਧਰਮੀ ਹੈ। ਪੁਲਾੜ ਵਿੱਚ ਜਾਣ ਲਈ ਜੋ ਵਰਦੀ ਮਿਲ਼ਦੀ ਹੈ ਉਸ ਵਿੱਚ ਦਸਤਾਰ ਦੀ ਕੋਈ ਜਗ੍ਹਾ ਨਹੀਂ। ਮਤਲਬ ਕੇ ਇੱਕ ਸਿੱਖ ਕਦੇ ਵੀ ਆਪਣੇ ਧਰਮ ਨੂੰ ਨਾਲ਼ ਲੈ ਕੇ SPACE MISSION ਤੇ ਨਹੀਂ ਜਾ ਸਕਦਾ। ਮਤਲਬ ਜਿਸਦਾ ਸਪਨਾ Austronaut ਬਣਨ ਦਾ ਸੀ ਉਹ ਸਿਰਫ ਆਪਣੇ ਧਰਮ ਕਰਕੇ ਰਹਿ ਗਿਆ। ਵੈਸੇ ਉਹ ਤਾਂ ਉੱਥੇ ਹੀ ਰਹਿ ਜਾਵੇਗਾ ਜਦੋਂ ਉਸਨੂੰ clean sheve ਹੋਣ ਲਈ ਬੋਲਿਆ ਜਾਵੇਗਾ।
ਇਸ ਤਰ੍ਹਾਂ ਦੇ ਹੀ ਇਕ ਪਰਿਵਾਰ ਦੇ ਮੁਖੀ ਨੇ ਅੰਮ੍ਰਿਤ ਛਕਿਆ ਜੋ ਕਿ ਫੌਜੀ ਸੀ। ਮਜਬੂਰੀ ਵਿੱਚ ਉਸਦੇ ਬੱਚਿਆਂ ਨੂੰ ਤੇ ਉਸਦੀ ਪਤਨੀ ਨੂੰ ਵੀ ਛਕਣਾ ਪਿਆ। ਹੁਣ ਉਹ ਜਦੋਂ ਵੀ ਛੁੱਟੀ ਆਉਂਦਾ ਉਸਦੇ ਬੱਚੇ ਤੇ ਪਤਨੀ ਨਿਤਨੇਮ ਕਰਦੇ।ਜਦੋਂ ਉਹ ਘਰ ਨਹੀਂ ਹੁੰਦਾ ਸਿਰਫ਼ ਪਤਨੀ ਕਰਦੀ। ਬੱਚੇ ਵੀ ਮਜਬੂਰੀ ਵਿੱਚ ਜਲਦੀ ਉੱਠਣਾ ਪੈਂਦਾ। ਉਹਨਾਂ ਨੂੰ ਭਾਵੇਂ ਇਹ ਮਨੋਂ ਬਿਲਕੁੱਲ ਚੰਗਾ ਨਹੀਂ ਲੱਗਦਾ ਸੀ। ਉਹਨਾਂ ਲਈ ਤਾਂ ਧਰਮ ਇੱਕ ਬੋਝ ਹੀ ਬਣ ਕੇ ਰਹਿ ਗਿਆ।
‎ਅਗਰ ਪਿਉ ਧਰਮ ਦੀਆ ਗੱਲਾਂ ਕਰਦਾ ਹੈ ਤਾਂ ਬੱਚਿਆ ਤੇ ਵੀ ਦਬਾਓ ਬਣਿਆ ਰਹਿਦਾ ਹੈ ਧਰਮੀ ਬਣਨ ਦਾ। ਉਹਨਾਂ ਨੂੰ ਮਜਬੂਰੀ ਵਿਚ ਅੰਮ੍ਰਿਤ ਛਕਾਇਆ ਜਾਂਦਾ ਹੈ।
‎ਇਸ ਸਭ ਦਾ ਕਾਰਨ ਇਕੋ ਹੈ ਸਾਡੇ ਧਰਮ ਦੀ ਕੀਤੀ ਗਈ ਗਲਤ ਵਿਆਖਿਆ। ਜਿਸਦੇ ਜਿੰਮੇਵਾਰ ਸਾਡੇ ਪ੍ਰਚਾਰਕ, ਬਾਬੇ ਤੇ ਸਾਡੇ ਧਰਮ ਦੇ ਲੀਡਰ ਹਨ। ਜਿੰਨ੍ਹਾਂ ਨੇ ਸਿਧਾਂਤ ਜਾਂ ਨਜ਼ਰੀਆਂ ਦੱਸਣ ਤੋਂ ਬਿਨਾਂ ਸਭ ਕੁਝ ਦੱਸਿਆ ਜਨਤਾ ਨੂੰ। ਗੁਰੂ ਦੇ ਉਸ ਸਿਧਾਂਤ ਨੂੰ ਨਹੀਂ ਦਸਿਆ ਜਿਸ ਅਨੁਸਾਰ ਗੁਰੂ ਤੇ ਸਿੱਖ ਦੇਹ ਨਹੀਂ। ਜੇ ਗੁਰੂ ਗਿਆਨ ਹੈ ਤਾਂ ਸਿੱਖ ਵੀ ਮੱਤ ਨੇ ਬਣਨਾ ਹੈ। ਇਸ ਸੌਖੇ ਜਿਹੇ ਸਿਧਾਂਤ ਨੂੰ ਵਿਦਵਾਨਾਂ ਨੇ ਆਮ ਸਿੱਖ ਨੂੰ ਨਹੀਂ ਦਸਿਆ ਜਿਸ ਕਾਰਨ ਅੱਜ ਆਮ ਸਿੱਖ ਧਰਮ ਵਿਚ ਕੋਈ ਸੋਚ ਹੀ ਨਹੀਂ ਰੱਖ ਸਕਿਆ, ਬੋਲਣਾ ਤਾਂ ਦੂਰ ਦੀ ਗੱਲ।
‎ਪਰ ਹੁਣ ਭਾਈ ਰਣਜੀਤ ਸਿੰਘ ਦੇ ਪਰਚਾਰ ਤੇ ਰੇਡੀਓ ਵਿਰਸਾ ਦੀ ਟੀਮ ਕਰਕੇ ਮੇਰੇ ਵਰਗੇ ਕਈ ਨੌਜਵਾਨਾਂ ਨੇ ਲਿਖਣਾ ਸ਼ੁਰੂ ਕੀਤਾ ਹੈ। ਸਾਡੇ ਵਿਚਾਰ ਜੋ ਦੱਬੇ ਪਏ ਸਨ ਰੇਡੀਓ ਵਿਰਸਾ ਕਰਕੇ ਬਾਹਰ ਆ ਰਹੇ ਨੇ। ਮੈਂ ਉਹਨਾਂ ਨੂੰ ਸ਼ਬਦਾਂ ਵਿਚ ਪ੍ਰੋਅ ਰਿਹਾ ਹਾਂ । ਇਹ vakie ਮੇਰਾ ਸੁਪਨਾ ਸੱਚ ਹੋਣ ਦੇ ਬਰਾਬਰ ਹੈ। ਕੀਤੇ ਨਾ ਕੀਤੇ ਮੇਰੇ ਮਨ ਵਿਚ ਸ਼ੁਰੂ ਤੋਂ ਹੀ ਬੋਲਣ ਦੀ ਰੁਚੀ ਸੀ, ਸੋਚਿਆ ਕਰਦਾ ਸੀ ਮੈਂ ਵੀ ਆਪਣੀ ਗੱਲ ਕਿਸੇ ਸਟੇਜ ਤੋਂ ਕਰਾ।
‎ ਅੱਜ ਧਰਮ ਬਾਰੇ ਸੋਚ ਬਿਲਕੁਲ ਬਦਲ ਗਈ ਹੈ। ਧਰਮ ਇੱਕ ਜੀਵਨ ਜਾਚ ਹੈ ਨਾ ਕੇ ਇਹ ਕੋਈ ਬੋਝ ।

–ਕੰਵਲਜੀਤ ਸਿੰਘ


“ਸੱਚ ਦੇ ਬਿਨਾਂ ਏਕਤਾ ਸਾਜ਼ਿਸ਼ ਤੋਂ ਬਿਹਤਰ ਨਹੀਂ ਹੈ” !

ਜਦੋਂ ਦੇ ਭਾਈ ਰਣਜੀਤ ਸਿੰਘ ਦੇ ਫੈਸਲਿਆਂ ਤੇ ਨਤੀਜੇ ਸਾਰਥਕ ਨਿਕਲਣੇ ਸ਼ੁਰੂ ਹੋਏ ਆ, ਖਾਸ ਕਰਕੇ ਅੰਮ੍ਰਿਤਸਰ ਦਾ ਦੀਵਾਨ ਰੱਦ ਕਰਨਾ। ਉਦੋਂ ਦੇ ਜਿਹੜੇ ਜਾਗਰੂਕ ਉਹਨਾਂ ਦੇ ਵਿਰੁੱਧ ਸੀ ਉਹਨਾਂ ਨੇ ਬਦਲਣ ‘ਚ ਬਿਲਕੁਲ ਵੀ ਟਾਈਮ ਨੀ ਲਗਾਇਆ। ਜਿਹੜੇ ਹਾਲੇ ਕੱਲ੍ਹ ਤਕ ਉਹਨਾਂ ਦੇ ਬਿਲਕੁਲ ਵਿਰੁੱਧ ਸੀ ਖਾਸ ਕਰਕੇ ਪ੍ਰਭਦੀਪ ਖਾਲਸਾ ਨਿਊਜ਼ ਵਾਲ਼ਾ ਤੇ ਗੋਲਡੀ ਟੋਲਾ। ਗੋਲਡੀ ਵਰਗਾ ਦੋਗਲਾ ਜਾਂ ਬੇਦਿਮਾਗੀ ਬੰਦਾ ਮੈਂ ਆਪਣੀ ਜ਼ਿੰਦਗੀ ‘ਚ ਨੀ ਦੇਖਿਆ। ਅਰਵਿੰਦਰ ਸਿੰਘ ਨੇ ਸਿੱਖਾਂ ਦੇ ਭਖਦੇ ਮਸਲੇ ਵਟਸ ਐਪ ਗਰੁੱਪ ਵਿੱਚ ਭਾਈ ਸਾਹਿਬ ਨੂੰ ਬਹੁਤ ਨੀਚ ਗਾਲ਼ਾਂ ਦਿੱਤੀਆ ਪਰ ਗੋਲਡੀ, ਬਲਰਾਜ ਤੇ ਜੱਗੀ ਟੁੱਟ ਨੇ ਇੱਕ ਮੈਸੇਜ ਵੀ ਨੀ ਕੀਤਾ ਕਿ ਇਹ ਗ਼ਲਤ ਆ। ਜਦੋਂ ਕਿ ਇਕ ਵੀਰ ਨੇ ਯਾਦਵਿੰਦਰ ਦੀਆਂ ਕੁਝ ਪੋਸਟਾਂ ਉਸੇ ਗਰੁੱਪ ਵਿੱਚ ਪਾਕੇ ਜਵਾਬ ਮੰਗਿਆ ਤਾਂ ਹੋਰ ਹੀ ਗੱਲਾਂ ਕੀਤੀਆਂ ਗਈਆਂ । ਜਿਵੇਂ ਕਿ ਯਾਦਵਿੰਦਰ ਦੀ ਪੰਥ ਨੂੰ ਕੀ ਦੇਣ ਆ, ਜੇ ਓਸਨੇ ਧੂੰਦੇ ਦਾ ਦੀਵਾਨ ਲਗਾਇਆ ਤਾਂ ਪੈਸੇ ਵਾਪਿਸ ਕਰ ਦੇਵਾਂਗੇ। ਇੰਨੀਆਂ ਨੀਚ ਸਟੇਟਮੈਂਟਾਂ ਦਿਤੀਆਂ ਸਨ । ਪਰ ਉਸ ਵੀਰ ਨੂੰ ਕੋਈ ਜਵਾਬ ਨਾ ਦੇਕੇ ਉਸਨੂੰ ਰਿਮੂਵ ਕਰ ਦਿੱਤਾ ਗਿਆ। ਪਰ ਗੋਲਡੀ ਉਸੇ ਗਰੁੱਪ ਵਿੱਚ ਬਾਰ ਬਾਰ ਕਹਿੰਦੇ ਕੋਈ ਵਿਚਾਰ ਦੇਵੋ। ਜਦੋਂ ਕੋਈ ਵਿਚਾਰ ਦਿੰਦਾ ਉਸਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ ।
ਰਹੀ ਗੱਲ ਪੰਥਪ੍ਰੀਤ ਦੀ, ਉਸਨੇ ਤਾਂ ਆਪਣੀ ਨਵੀਂ ਇੰਟਰਵਿਊ ਵਿੱਚ ਭਾਈ ਸਾਹਿਬ ਦਾ ਨਾਮ ਲੈਣਾ ਵੀ ਜਰੂਰੀ ਨੀ ਸਮਝਿਆ। ਉਹਨਾਂ ਦੇ ਅਨੁਸਾਰ ਪੰਜਾਬ ਦੀ ਅੱਜ ਦੇ ਟਾਈਮ ਦੀ ਸਭ ਤੋਂ ਵੱਡੀ ਘਟਨਾ ਉਹਨਾਂ ਦਾ ਪ੍ਰਚਾਰ ਨਾਲ਼ ਹੋਇਆ ਬਦਲਾਅ ਹੈ। ਹੱਦ ਹੈ ਹੱਦ ਹੀ ਐ। ਇੰਨੀ ਕਮੀਨਗੀ ! ਅੰਮ੍ਰਿਤਸਰ ਦੀ ਘਟਨਾ ਦਾ ਕੋਈ ਜ਼ਿਕਰ ਨਹੀਂ।
ਜਾਗਰੂਕ ਟੋਲੇ ਦੀਆਂ ਹਰਕਤਾਂ ਤੋਂ ਇਸ ਲੇਖ ਦਾ ਨਾਮ ਬਿਲਕੁਲ ਢੁਕਦਾ ਪਿਆ ਹੈ। ਇਹਨਾਂ ਦੇ ਨਿੱਜੀ ਸੁਆਰਥ ਨੇ ਉਹਨਾਂ ਨੂੰ ਏਕਤਾ ਦਾ ਰਸਤਾ ਦਿਖਾਇਆ। ਇਸ ਵਿੱਚ ਹੁਣ ਕੋਈ ਸ਼ੱਕ ਨਹੀਂ। ਇਹਨਾਂ ਕੋਲ਼ ਤੇ ਇਹਨਾਂ ਦੇ ਧੂੰਦੇ ਕੋਲ਼ ਕੋਈ ਨਵਾਂ ਵਿਚਾਰ ਨਹੀਂ | ਜੇ ਹੁੰਦਾ ਤਾਂ ਇੰਨੇ ਦੀਵਾਨ ਲਗਾਉਂਦੇ ਆ ਕੋਈ ਕਲਿੱਪ ਕਿਉਂ ਨੀ ਦਿਖਦਾ। ਹਰ ਕੋਈ ਆਦਮੀ ਨਵਾਂ ਵਿਚਾਰ ਪਸੰਦ ਕਰਦਾ ਏ। ਭਾਈ ਸਾਹਿਬ ਜੀ ਨੂੰ ਜਾਨ ਦਾ ਖ਼ਤਰਾ ਟਕਸਾਲ ਕੋਲੋਂ ਹੈ ਤੇ ਉਹਨਾਂ ਦੀ ਵਿਚਾਰ ਨੂੰ ਖ਼ਤਮ ਕਰਨ ਦਾ ਖਤਰਾ ਇਹਨਾਂ ਅਖੌਤੀ ਜਾਗਰੂਕਾਂ ਕੋਲ਼ੋਂ ਹੈ। ਤੇ ਵਿਚਾਰ ਨੂੰ ਖਤਮ ਕਰਨਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ। ਹੁਣ ਫੈਸਲਾ ਭਾਈ ਰਣਜੀਤ ਸਿੰਘ ਨੇ ਕਰਨਾ ਹੈ ।

–ਕੰਵਲਜੀਤ ਸਿੰਘ


ਭਾਈ ਰਣਜੀਤ ਸਿੰਘ ਤੇ ਪ੍ਰਚਾਰਕ !

ਸਾਰੇ ਪ੍ਰਚਾਰਕਾਂ ਨੂੰ ਇੱਕ ਬਹੁਤ ਵੱਡੀ ਫ਼ਿਕਰ ਪਈ ਹੋਈ ਆ ਕੇ ਇਤਹਾਸ ਨੂੰ ਕਲਮ ਬੰਦ ਕਰਨਾ। ਸਾਰੇ ਪ੍ਰਚਾਰਕ ਸਿਰਫ਼ ਹੋ ਚੁੱਕੀਆ ਘਟਨਾਵਾਂ ਦਾ ਜਿਕਰ ਹੀ ਆਪਣੀ ਕਥਾ ਵਿੱਚ ਕਰਦੇ ਹਨ। ਮੈਨੂੰ ਨੀ ਲੱਗਦਾ ਭਾਈ ਰਣਜੀਤ ਸਿੰਘ ਨਾਲ਼ ਬੀਤੇ ਹਫਤੇ ਹੋਏ ਘਟਨਾਕ੍ਰਮ ਬਾਰੇ ਕਿਸੇ ਨੇ ਕੋਈ ਵਿਚਾਰ ਦਿੱਤੇ ਹੋਣ। ਦਿਲਗੀਰ ਵਰਗੇ ਤਾਂ 10 ’ਚ ਹੀ ਬਦਲ ਗਏ। ਸਭ ਨੇ ਉਹਨਾਂ ਦੇ ਕੀਤੇ ਹੋਏ ਫ਼ੈਸਲੇ ਦੇ ਨਤੀਜੇ ਆਉਣ ਤੋਂ ਬਾਦ ਹੀ ਕੋਈ ਸਟੇਟਮੈਂਟ ਦਿੱਤੀ। ਚੰਗੇ ਲੀਡਰ ਦੇ ਇਹੋ ਗੁਣ ਹੁੰਦੇ ਐ ਕਿ ਉਹ ਹਾਲਾਤਾਂ ਨੂੰ ਦੇਖ ਕੇ ਫ਼ੈਸਲੇ ਕਰਦਾ। ਪਰ ਪ੍ਰਚਾਰਕ ਤਾਂ ਸਿਰਫ ਇਤਹਾਸ ਸੁਣਾਉਣ ਤੇ ਲੱਗੇ ਹੋਏ ਆ। ਇਤਹਾਸ ਉਹੀ ਸੂਰਜ ਪ੍ਰਕਾਸ਼ ਵਾਲ਼ਾ। ਜਿਸਦਾ ਇਤਿਹਾਸਕ ਸਰੋਤ ਬਾਲੇ ਵਾਲ਼ੀ ਜਨਮ ਸਾਖੀ ਹੈ। ਪਰ ਇੱਕ ਪਾਸੇ ਤਾਂ ਇਹ ਬਾਲੇ ਨੂੰ ਕਹਿੰਦੇ ਐ ਕਿ ਉਹ ਇਤਿਹਾਸ ਵਿਚ ਹੋਇਆ ਹੀ ਨਹੀਂ। ਟਕਸਾਲੀ ਕੌਮ ਵਿਚ ਦੁਬਿਧਾ ਪਾੇ ਰਹੇ ਨੇ ,ਤੇ ਪ੍ਰਚਾਰਕ ਕਿਹੜਾ ਘੱਟ ਕਰਦੇ ਪਏ ਨੇ।
ਜਿਹੜੇ ਕਹਿੰਦੇ ਆ ਕਿ ਭਾਈ ਸਾਹਿਬ ਨਾਲ਼ ਏਕਤਾ ਕਰਨੀ ਆ। ਉਹਨਾਂ ਦਾ ਹਾਲ ਉਸ ਸੜ ਚੁੱਕੇ ਸੇਬ ਵਰਗਾ ਹੈ ਜੋ ਬਾਕੀ ਨੂੰ ਵੀ ਸਾੜ ਦਿੰਦਾ ਹੈ। ਸੋ ਇਹਨਾਂ ਤੋਂ ਦੂਰੀ ਬਣਾਉਣਾ ਹੀ ਸਹੀ ਆ। ਜੇ ਭਾਈ ਰਣਜੀਤ ਸਿੰਘ ਨਾਲ਼ ਪ੍ਰਚਾਰਕ ਆਪਣੀਆਂ ਗਲਤੀਆਂ ਮੰਨੇ ਬਿਨਾਂ ਏਕਤਾ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਕੌਮ ਓਥੇ ਦੀ ਓਥੇ ਹੀ ਖੜ੍ਹੀ ਹੈ । ਕੋਈ ਵਿਕਾਸ ਨਹੀਂ ਹੋਇਆ। ਬਾਕੀ ਸਮੇਂ ਦੀ ਗੋਦ ਵਿੱਚ ਲੁਕਿਆ ਹੋਇਆ ਏ। ਪਰ ਜੋ ਇੰਟਰਵਿਊ ਭਾਈ ਸਾਹਿਬ ਨੇ ਜੱਗਬਾਣੀ ਨੂੰ ਦਿੱਤੀ ਉਸ ਨੂੰ ਸੁਣ ਕੇ ਤਾਂ ਮਾਣ ਜਿਹਾ ਮਹਿਸੂਸ ਹੁੰਦਾ ਹੈ।

–‎ਕੰਵਲਜੀਤ ਸਿੰਘ