ਗੁਰਦੀਪ ਸਿੰਘ ਦੀਪਾ


 

“ਫੋਕਾ ਗਿਆਨ”!

ਅੱਜ ਮੈਂ ਇੱਕ ਸਰਕਾਰੀ ਅਦਾਰੇ ਵਿੱਚ ਕਿਸੇ ਕੰਮ ਲਈ ਗਿਆ,
ਆਪਣੇ ਲਈ ਨੰਬਰ ਕੱਢਿਆ ਤੇ ਕੁਰਸੀ ਤੇ ਜਾ ਬੈਠਾ |
ਕੁੱਝ ਸਮੇਂ ਬਾਅਦ ੨ ਪੰਜਾਬੀ ਵੀਰ ਆ ਕੇ ਮੇਰੇ ਨਾਲ਼ ਦੀਆਂ ਕੁਰਸੀਆਂ ਤੇ ਆਣ ਬੈਠੇ!
ਇੱਕ ਵੀਰ ਨੇ ਦੂਜੇ ਵੀਰ ਦੀ ਕਾਲ਼ੇ ਰੰਗ ਦੀ ਇੱਕ ਫ਼ਾਈਲ ਖੋਲ੍ਹੀ,
ਉਸ ਵਿੱਚ ਪੰਜਵੀਂ ਤੋਂ ਲੈ ਕੇ ਬੀ. ਏ ਤੇ ਹੋਰ ਵੀ ਕਈ ਹੌਸਪੀਟਲਾਂ ਦੇ ਤੇ ਇੱਕ ਲਾਸਟ ਤੇ ਆਈਲਾਈਟਸ ਵਾਲ਼ਾ “ਸਰਟੀਫ਼ਿਕੇਟ” ਸੀ,

ਘੱਟੋ ਘੱਟ 15 ਦੇ ਕਰੀਬ ਉਸ ਕੋਲ ਸਰਟੀਫ਼ਿਕੇਟ ਸਨ,
ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ ਉਸ ਵੀਰ ਦੀ ਫ਼ਾਈਲ ਦੇਖ ਕੇ ਕਿ ਕਿੰਨੀ ਮਿਹਨਤ ਕੀਤੀ ਵੀਰ ਨੇ ..!!

ਉਸ ਦਫਤਰ ਵਿੱਚ 10-12 ਜਾਣੇ ਕੰਮ ਕਰਦੇ ਸਨ,
ਉਸ ਵੀਰ ਨੇ ਸਾਹਮਣੇ ਵਾਲੀ ਬੀਬੀ ਵੱਲ ਉਂਗਲ ਕਰ ਕੇ ਮੈਨੂੰ ਪੁੱਛਿਆ ਆ,
ਵੀਰ ਜੀ ਇਸ ਮੈਡਮ ਨੂੰ “ਪੰਜਾਬੀ” ਆਉਂਦੀ ਹੈ 

ਮੈਂ ਕਿਹਾ ਹਾਂਜੀ ਆਉਂਦੀ ਹੈ!
ਕਹਿੰਦਾ ਚੱਲ ਫ਼ਿਰ ਇਸ ਕੋਲ਼ ਹੀ ਜਾਵਾਂਗੇ

ਮੈਨੂੰ ਹੁਣ ਉਸਦੀ ਕਾਲ਼ੀ ਫ਼ਾਈਲ ਇਕ ਬੋਝ ਜਿਹਾ ਲੱਗੀ,
ਮੈਂ ਪੁੱਛਣ ਲੱਗਾ ਵੀ ਸੀ ਤੇ ਮੈਨੂੰ ਪੰਜਾਬ ਦਾ ਮਾਹੌਲ ਯਾਦ ਆ ਗਿਆ,
ਪੰਜਾਬੀ ਸਭ ਤੋਂ ਉੱਪਰ ਵਾਲੀ ਗੱਲ |

‘ਪਰ ਇਕ ਗੱਲ ਮੇਰੇ ਲਈ ਸਮਝਣੀ ਸੌਖੀ ਹੋ ਗਈ ਕਿ “ਫੋਕਾ ਗਿਆਨ” ਕਿਸੇ ਕੰਮ ਦਾ ਨਹੀ’!

ਉਹ ਸਾਡੇ ਲਈ ਸਿਰਫ ਸੂਚਨਾ ਦਾ ਕੰਮ ਹੀ ਕਰ ਸਕਦਾ,
“ਫੈਸਲਾ ਅਸੀਂ ਆਪਣੇ ਮਨੋ-ਬਲ਼ ਨਾਲ਼ ਹੀ ਲੈ ਸਕਦੇ ਹਾਂ”!
ਫੋਕਾ ਗਿਆਨ ਸਿਰਫ ਸਮਾਂ ਖ਼ਰਾਬ ਕਰਨਾ ਹੀ ਹੈ।

–ਗੁਰਦੀਪ ਸਿੰਘ ਦੀਪਾ


“ਹੁਣ ਕੁਝ ਵੀ ਏਥੇ ਮੈਨੂੰ ਅਜੀਬ ਨਹੀਂ ਲੱਗਦਾ”!

“ਹੁਣ ਕੁਝ ਵੀ ਏਥੇ ਮੈਨੂੰ ਅਜੀਬ ਨਹੀਂ ਲੱਗਦਾ”!

ਨਿੱਤ ਦਿਹਾੜੀ ਨਵੇਂ-ਨਵੇਂ ਏਥੇ ਸਾਕੇ ਹੁੰਦੇ ਨੇ,
ਗੁਰੂ ਘਰਾਂ ਵਿੱਚ ਵੱਡੇ-ਵੱਡੇ ਵਾਕੇ ਹੁੰਦੇ ਨੇ।

ਸ਼ਬਦ ਗੁਰੂ ਏ, ਹੂਕਣ ਵਾਲੇ ਦੇਹ ਵਿੱਚ ਫਸ ਗਏ ਨੇ,
ਸ਼ੌਹਰਤ ਨਾਮ, ਸਟੇਜਾਂ ਕਰਕੇ ਸਿਧਾਂਤ ਤੋਂ ਨੱਸ੍ਹ ਗਏ ਨੇ।

ਉਪਰੋਂ ਸਾਡਾ ਭਾਈ ਤੇ ਵਿੱਚੋਂ ਜੜ੍ਹਾਂ ਇਹ ਵੱਢਦੇ ਨੇ,
ਦੇਖਣ ਨੂੰ ਮੈਨੂੰ “ਜਾਗਰੂਕ” ਵੀ ਨਿਮਾਣੇ ਲੱਗਦੇ ਨੇ।

ਪਹਿਲਾਂ ਧੂੰਦਾ ਜੀ ਵਰਗਿਆਂ ਕਈ ਨਿਸ਼ਾਨੇ ਸਾਧ੍ਹੇ ਨੇ,
ਮੰਨਦੇ ਹਾਂ ਕਿ ਬਹੁਤ ਜਗ੍ਹਾ ਤੋਂ ਤੁਸੀਂ ਧੱਕੇ ਖਾਧੇ ਨੇ।

ਪਰ ਕਿਉਂ ਹੁਣ ਕੋਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ ਦੇ ਕਰੀਬ ਨਹੀਂ ਲਗਦਾ??
ਹੁਣ ਕੁਝ ਵੀ ਏਥੇ ਮੈਨੂੰ ਅਜੀਬ ਨਹੀਂ ਲੱਗਦਾ..!!

✍ਗੁਰਦੀਪ ਸਿੰਘ ਦੀਪਾ