ਗੁਰਪ੍ਰੀਤ ਸਿੰਘ


ਤਵਾਰੀਖ ਗਵਾਹ ਹੈ…

1734 ਦੀ ਘਟਨਾ ਜਦੋਂ ਭਾਈ ਮਨੀ ਸਿੰਘ ਨੇ ਇਸੇ ਅੰਮ੍ਰਿਤਸਰ ਸ਼ਹਿਰ ਵਿਖੇ ਸਿੱਖਾਂ ਦੀ ਇਕੱਤਰਤਾ ਤਾਂ ਰੱਖੀ ਸੀ ,ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ,ਪਰ ਦੀਵਾਨ ਲਖਪਤ ਰਾਏ ਦੀਆਂ ਗਲਤ ਨੀਤੀਆਂ ਨੂੰ ਸਮਝ ਕੇ ਭਾਈ ਮਨੀ ਸਿੰਘ ਨੇ ਮੌਕੇ ਤੇ ਪ੍ਰੋਗਰਾਮ ਰੱਦ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਕੌਮ ਇਕੱਠੀ ਕਰਕੇ ਇਹਨਾਂ ਦਾ ਨੁਕਸਾਨ ਕਰੀਏ ਤੇ ਮੂਹਰਲੇ ਆਗੂਆਂ ਨੂੰ ਬਦਨਾਮ ਕਰਕੇ ਪ੍ਰਚਾਰ ਬੰਦ ਕਰ ਦੇਈਏ।
ਠੀਕ ਓਸੇ ਤਰਾਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਫੈਸਲਾ ਲਿਆ ਜਿਸ ਤਰਾਂ ਡੇਰੇਦਾਰ, ਅਸੰਤ ਸਮਾਜ ,ਅਖੌਤੀ ਜਥੇਦਾਰ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਓਹਨਾਂ ਨੂੰ ਰੋਕਣ ਲਈ ਤਾਂ ,ਭਾਈ ਸਾਹਿਬ ਦੇ ਓਥੇ ਗਇਆ ਤੇ ਕੋਈ ਖਰਾਬੀ ਵੀ ਕਰ ਸਕਦੇ ਨੇ ,ਕਿਉਕਿ ਏਜੰਸੀਆਂ ਵੀ ਪੂਰਾ ਜੋਰ ਪਾ ਰਹੀਆਂ ਨੇ ।
ਸੋ ਕੌਮ ਦੇ ਭਲੇ ਨੂੰ ਮੁੱਖ ਰੱਖ ਕੇ ਬਹੁਤ ਵਧੀਆ ਫੈਸਲਾ ਲਿਆ ।
ਹਰ ਫੈਸਲਾ ਗੁਰੂ ਗਿਆਨ ਹੇਠ ਹੀ ਵਧੀਆ ਰਹਿੰਦਾ ,ਜਿਦ-ਬਾਜੀਆ ਚ ਸਿਰਫ਼ ਨੁਕਸਾਨ ਹੀ ਝੱਲਣਾ ਪੈਦਾਂ।

–ਗੁਰਪ੍ਰੀਤ ਸਿੰਘ