ਜਸਵੀਰ ਸਿੰਘ ਕਾਤਰੋਂ


ਪਰੰਪਰਾਵਾਦੀ

ਮੌਜੂਦਾ ਦੌਰ ਵਿੱਚ ਜਾਗਰੂਕ ਕਹਾੳੁਣ ਵਾਲ਼ੇ ਲੋਕ ਇੱਕ ਵੱਡੇ ਵਹਿਮ ਦਾ ਸ਼ਿਕਾਰ ਹੋ ਰਹੇ , ਉਹਨਾਂ ਪੁਰਾਣੀਆਂ ਪਰੰਪਰਾਵਾਂ ਨੂੰ ਤਿਅਾਗ ਕੇ , ਨਵੀਆਂ ਪਰੰਪਰਾਵਾਂ ਅਪਣਾ ਲੲੀਆਂ ਹਨ, ਹੈਗੇ ਹੁਣ ਵੀ ਪਰੰਪਰਾਵਾਦੀ ਲੋਕ ਹੀ ਹਨ , ਬੱਸ ਇੱਕ ਪਰੰਪਰਾ ਬਦਲੀ ਹੈ |ਸਮਾਧਾਂ ਦੀ ਥਾਂ ਤੇ ਗੁਰੂ ਗਰੰਥ ਨੂੰ ਰੱਖ ਕੇ ਕਰਦੇ ਪੂਜਾ ਹੀ ਹਨ , ਹੋਰ ਕਰਮ-ਕਾਂਡ ਛੱਡ ਕੇ ਨਿਤਨੇਮ , ਸਹਿਜ ਪਾਠ ਨੂੰ ਹੀ ਕਰਮ-ਕਾਂਡ ਬਣਾ ਲਿਅਾ | ਫੈਸਨ ਕੱਪੜੇ, ਗਹਿਣੇ ਤਿਅਾਗ ਕੇ ਇੰਨੇ ਸਿੰਪਲ ਹੋ ਗੲੇ ਕਿ ਠੰਡ ਚ ਫਟੀ ਚਮੜੀ ਤੇ ਕਰੀਮ ਲਾੳੁਣ ਨੂੰ ਹੀ ਮਨਮਤ ਸਮਝੀ ਜਾਂਦੇ ਨੇ , ਕਕਾਰਾਂ ਨਾਲ਼ ਵੀ ੲੇਨਾ ਹਠ ਕਰਦੇ ਅਾ ਕਿ ੳੁਹ ਵੀ ਕਰਮਕਾਂਡ ਬਣ ਕੇ ਰਹਿ ਗਿਅਾ ।

ਅਸਲ ਚ ਸਿਰਫ਼ ਸਰੀਰ ਦੇ ਪਹਿਰਾਵੇ ਬਦਲੇ ਜਾ ਰਹੇ ਅਾ , ਜਦੋਂ ਕਿ ਬਦਲਣਾ ਸੁਰਤੀ ਨੇ ਸੀ, ਸੁਭਾਅ ਚੇਂਜ ਕਰਨੇ ਸੀ , ਜਿਸ ਤੇ ਕੰਮ ਕਰਨ ਲੲੀ ਸਾਡੇ ਧਾਰਮਿਕ ਅਾਗੂਆਂ ਨੇ ਕਦੇ ਸੋਚਿਅਾ ਵਿਚਾਰਿਅਾ ਹੀ ਨਹੀਂ ।

ਲੋੜ ਸਾਨੂੰ ਅਾਪਣੇ ਸੁਭਾਅ ਤੇ ਕੰਮ ਕਰਨ ਦੀ ਅਾ , ਜਦੋਂ ਕਿ ਸਾਡੇ ਧਾਰਮਿਕ ਅਾਗੂ ਦੂਸਰਿਅਾਂ ਦੇ ਅੌਗੁਣ ਗਿਣਾ ਕੇ ੳੁਹਨਾਂ ਨੂੰ ਭੰਡਣ ਤੇ ਲੱਗੇ ਹੋੲੇ ਨੇ, ਤੇ ਅਾਪਣੇ ਅਾਪ ‘ਚ ਵੱਡੇ ਧਰਮੀ ਹੋਣ ਦਾ ਵਹਿਮ ਪਾਲ਼ੀ ਬੈਠੇ ਨੇ, ਜਦੋਂ ੳੁਹਨਾਂ ਦਾ ਜਿੰਦਗੀ ਦਾ ਵਿਹਾਰਕ ਪੱਖ ਦੇਖੋ ਤਾ ਸ਼ਰਮ ਅਾੳੁਣ ਲੱਗ ਜਾਂਦੀ ਅਾ ਬਈ ਇਹਨਾਂ ਨਾਲੋਂ ਤਾਂ ਅਾਮ ਲੋਕ ਚੰਗੇ ਨੇ ਜਿਹੜੇ ਧਰਮੀ ਹੋਣ ਦਾ ਦਾਅਵਾ ਨਹੀਂ ਕਰਦੇ ।

ਅਸਲ ਵਿੱਚ ਜਿੰਨਾਂ ਚਿਰ ਅਸੀਂ ਅਾਪਣੇ ਅਾਪ ‘ਚ ਇਹ ਨਹੀਂ ਵਿਚਾਰਦੇ ਕਿ ਮੈਂ ਕੀ ਕਰ ਰਿਹਾਂ ਤੇ ਕਿਉਂ ਕਰ ਰਿਹਾਂ, ਅਾਪਣੇ ਸੁਭਾਅ ਤੇ ਕੰਮ ਨਹੀਂ ਕਰਦੇ ੳੁਨਾ ਚਿਰ ਕੋੲੀ ਦੁਨਿਅਾਵੀ ਸੁਧਾਰ ਨਹੀਂ ਹੋ ਸਕਦਾ !
ਬੱਸ ਪਰੰਪਰਾਵਾਂ ਹੀ ਚੇਂਜ ਹੁੰਦੀਅਾ ਰਹਿਣਗੀਆਂ , ਰਹਿਣਾ ਅਸੀਂ ਪਰੰਪਰਾਵਾਂ ਹੀ ਅਾ ।

ਅਾਓ ਮਿਲ਼ ਕੇ ਅਾਪਣੇ ਅਾਪਣੇ ਸੁਭਾਅ ਤੇ ਕੰਮ ਕਰੀੲੇ !

–ਜਸਵੀਰ ਸਿੰਘ ਕਾਤਰੋਂ


ਪਰਦੇ ਪਿਛਲੇ ਸੱਚ

ਕਹਿੰਦੇ ਜਦੋਂ ਕੋੲੀ ਬੰਦਾ ਤਰੱਕੀ ਕਰਦਾ, ਓਦੋਂ ੳੁਸ ਨੂੰ ਵਿਰੋਧੀਅਾਂ ਤੋਂ ਖਤਰਾ ਘਟ ਜਾਂਦਾ ਤੇ ਅਾਪਣਿਅਾਂ ਤੋਂ ਵਧ ਜਾਂਦਾ ,
ਕਿੳੁਂਕਿ ਵਿਰੋਧੀ ਸਪਸ਼ਟ ਹੁੰਦਾ , ਕਿਸੇ ਨਾ ਕਿਸੇ ਤਰੀਕੇ ਅਾਪਣੀ ਭੜਾਸ ਵੀ ਕੱਢਦਾ ਰਹਿੰਦਾ , ਤੇ ਜੇ ਕੋੲੀ ੳੁਹ ਅਟੈਕ ਵੀ ਕਰੇ ,ਸਿੱਧਾ ੲਿਲਜ਼ਾਮ ੳੁਸ ਤੇ ਹੋਣ ਕਾਰਨ ਡਰਦਾ ਵੀ ਰਹਿੰਦਾ , ਜਦੋਂ ਕਿ ਬਰਾਬਰ ਬੈਠੇ ਬੰਦੇ , ਜਿੰਨ੍ਹਾਂ ਚੋਂ ੳੁੱਪਰ ੳੁੱਠ ਕੇ ਜਾਂਦਾ ਹੈ ੳੁਹਨਾਂ ਵਿੱਚ ੲੀਰਖਾ{ ਸਾੜਾ } ਹੁੰਦੀ ਹੈ , ਕਿੳੁਂਕਿ ੳੁਹਨਾਂ ਦੀ ਪੁੱਛ ਘਟ ਜਾਂਦੀ ਅਾ, ਤੇ ਨਾਲ਼ ਦੇ ਦੀ ਹੋ ਰਹੀ ਚੜ੍ਹਾਈ ੳੁਹਨਾਂ ਨੂੰ ਅੰਦਰੋਂ ਅੰਦਰੀਂ ਸਾੜੀ ਜਾਂਦੀ ਹੈ ਤੇ ਖੁੱਲ੍ਹ ਕੇ ਵਿਰੋਧ ਵੀ ਨਹੀਂ ਕਰ ਸਕਦੇ , ੲਿਸ ਲੲੀ ਅੰਦਰ -ਅੰਦਰ ੲਿਕ ਵਿਸਫੋਟਕ ਸਮੱਗਰੀ ਵੀ ਤਿਅਾਰ ਹੋ ਜਾਂਦੀ ਹੈ, ਜੇ ਕੋੲੀ ੳੁਹ ਅਟੈਕ ਵੀ ਕਰਦਾ ਤਾਂ ੳੁਸ ਤੇ ਕੋੲੀ ਸ਼ੱਕ ਵੀ ਨਹੀਂ ਕਰਦਾ, ਕਿੳੁਂਕਿ ਨਾਮ ੲੇਥੇ ਵਿਰੋਧੀ ਦਾ ਹੀ ਲੱਗ ਜਾਣਾ, ੳੁਹ ਸੇਫ. ਵੀ ਹੈ ,
ੲਿਹਨਾਂ ਹਾਲਾਤਾਂ ਵਿੱਚ ਅਾ ਕੇ ਅਾਪਣਿਅਾਂ ਤੋਂ ਖਤਰਾ ਵਧ ਜਾਂਦਾ ਹੈ, ਸੋ ਢੱਡਰੀਅਾਂ ਵਾਲ਼ੇ ਨੂੰ ਵੀ ਹੁਣ ਦੁਸਮਣਾਂ ਤੋਂ ਜਿਅਾਦਾ ਸਾਵਧਾਨੀ ਅਾਪਣੇ ਬਰਾਬਰ ਖੜ੍ਹਨ ਵਾਲਿਅਾਂ ਤੋਂ ਵਰਤਣੀ ਚਾਹੀਦੀ ਹੈ , ਕਿੳੁਂਕਿ ੳੁਹ ਹੁਣ ਸਿੱਧਾ ਅਟੈਕ ਨਹੀਂ ਕਰਨਗੇ , ਪਹਿਲਾਂ ੳੁਹਨਾਂ ਦੇ ਫੈਸਲਿਅਾਂ ਨੂੰ ਪ੍ਰਭਾਵਿਤ ਕਰਕੇ ੳੁਹਨਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ ਕਰਨਗੇ , ਅਾਪ ਮਿਹਨਤ ਕਰਕੇ ੳੁਹਨਾਂ ਦੇ ਬਰਾਬਰ ਜਾਣ ਦੀ ਥਾਂ , ਢੱਡਰੀਅਾਂ ਵਾਲ਼ੇ ਨੂੰ ਹੇਠਾਂ ਲਿਅਾ ਕੇ ਅਾਪਣੇ ਬਰਾਬਰ ਕਰਨ ਦੀ ਕੋਸ਼ਿਸ ਕਰਨਗੇ, ਅਜਿਹਾ ਕਰਨ ਲੲੀ ਕੋੲੀ ਵੀ ਤਰੀਕਾ ਵਰਤ ਸਕਦੇ ਅਾ, ੲਿਹ ਸਾੜਾ ਕਿਸੇ ਵੀ ਹੱਦ ਤੱਕ ਜਾ ਸਕਦਾ,
ਸੋ ਢੱਡਰੀਅਾਂ ਵਾਲਿਅਾਂ ਨੂੰ ਬੇਨਤੀ ਅਾ ਅਾਪਣਾ ਦੁੱਗਣਾ ਖਿਅਾਲ ਰੱਖਣ ਕਿੳੁਂਕਿ ਕੌਮ ਨੂੰ ਹਲੇ ਬਹੁਤ ਲੋੜ ਅਾ ੳੁਹਨਾਂ ਦੀ | ਲੰਬੇ ਸਮੇਂ ਬਅਾਦ ਕੋੲੀ ਅਗਵਾੲੀ ਕਰਨ ਵਾਲ਼ਾ ਬੰਦਾ ਮਿਲਿਅਾ ਕੌਮ ਗਵਾੳੁਣਾ ਨਹੀਂ ਚਾਹੁੰਦੀ, ਬੇਨਤੀ ਪਰਵਾਨ ਕਰਨ|

–ਜਸਵੀਰ ਸਿੰਘ ਕਾਤਰੋਂ


“ਜਾਗਰੂਕ ਚਾਪਲੂਸਾਂ ਲੲੀ ਕੁਝ ਕੁ ਸਵਾਲ”

ਵਿਰੋਧਤਾ ਸਹੀ ਗਲਤ ਨਹੀਂ ਦੇਖਦੀ, ਪਰ ਸਮਾਂ ਵਿਰੋਧੀ ਨੂੰ ਸਹੀ ਗਲਤ ਦਾ ਅਨੁਭਵ ਕਰਾ ਜਾਂਦਾ ਹੈ , ਜੇ ੲਿਮਾਨਦਾਰ ਹੋਵੇ ਤਾਂ ਵਿਰੋਧੀ ਗਲਤੀ ਮੰਨ ਲੈਂਦਾ ਹੈ , ਜੇ ਕਮੀਨਾ ਹੋਵੋ ਤਾਂ ਅਾਪਣੀ ਵਾਰੀ ਬਹਾਨੇ ਘੜਨੇ ਸ਼ੁਰੂ ਕਰ ਦਿੰਦਾ ਹੈ , ਅਾਓ ਦੇਖੀੲੇ ਗੋਲਡੀ ਪ੍ਰਭਦੀਪ ਕਿੱਥੇ ਖੜ੍ਹਦੇ ਅਾ!!!!

ਜਦੋਂ ਰੇਡੀਓ ਵਾਲਿਆਂ ਨੇ ਗੁਰਪ੍ਰੀਤ ਵਾਰੀ ਪੁਲਿਸ ਬੁਲਾਈ ਤਾਂ ਜਾਗਰੂਕਾਂ ਨੇ 2 ਸਾਲ ਬਅਾਦ ਵੀ ਯਾਦ ਕਰਕੇ ੲੇਨੇ ਮੇਹਣੇ ਮਾਰੇ ਜਿੰਨੇ ਕੋੲੀ ਸੌਂਕਣ ਵੀ ਨਹੀਂ ਮਾਰਦੀ ,
1 . ਕੀ ਹੁਣ ਧੂੰਦਾ ਜੀ ਤੇ ਵੀ ਉਹੀ ਭਾਸ਼ਣ ਝਾੜਨੇ ਜਾਂ ਬਹਾਨੇ ਬਣਾ ਕੇ ਕਮੀਨਗੀ ਸਾਬਤ ਕਰਨਗੇ!!!!?
2. ਢੱਡਰੀਆਂ ਵਾਲ਼ੇ ਨੂੰ ਕਹਿੰਦੇ ਸੀ ਕਿ ੳੁਸ ਦਾ ਟਕਸਾਲ ਨਾਲ਼ ਨਿੱਜੀ ਵਿਰੋਧ ਹੈ ,
ਕੀ ਹੁਣ ਧੂੰਦਾ ਜੀ ਨੂੰ ਵੀ ੳੁਸੇ ਲਾੲੀਨ ‘ਚ ਖੜ੍ਹੇ ਕਰਨਗੇ , ਜਾਂ ਇੱਥੇ ਵੀ ਦੋਗਲੀ ਨੀਤੀ ਹੋਵੇਗੀ!!!?
3, ਕੀ ਪ੍ਰਭਦੀਪ ਹੁਣ ਕੋੲੀ ਸਪੈਸ਼ਲ ਪਰੋਗਰਾਮ ਕਰਕੇ ਪੰਥਪਰੀਤ ਨੂੰ ਲਾੲੀਨ ਤੇ ਲੈ ਕੇ ਧੂੰਦਾ ਜੀ ਦੇ ਹੱਕ ਵਿੱਚ ਸਟੇਟਮੈਂਟ ਦੁਅਾੲੇਗਾ ਜਾਂ ਚੁਪ ਰਹਿ ਕੇ ਅਾਪਣੀ ਕਮੀਨਗੀ ਸਾਬਤ ਕਰੇਗਾ??

ਜੇ ਕਿਤੇ ਢੱਡਰੀਆਂ ਵਾਲ਼ੇ ਨੇ ਧੁੰਦੇ ਦੇ ਹੱਕ ਚ ਸਟੇਟਮੈਂਟ ਦੇ ਦਿੱਤੀ ਤਾਂ ਚਾਪਲੂਸ ਕਿਹੜੀ ਚੱਪਣੀ ‘ਚ ਨੱਕ ਡੋਬ ਕੇ ਮਰਨਗੇ!!!!!!

ਬਾਕੀ ਪ੍ਰਭਦੀਪ ਜੀ ਗੁਰੂ ਅਾਪ ਹੀ
ਵਰਤਦਾ, ਪਰ ੲਿਸ ਵਾਰ ਰੇਡੀਓ ਵਾਲਿਆਂ ਦੇ ਹੱਕ ‘ਚ ਵਰਤ ਗਿਅਾ ,,,,
ੳੁਹ ਹੁਣ ਅਾਪਣੇ ਸਾਥੀ ਨਾਲ਼ ਮਿਲ਼ ਕੇ ਅਫ਼ਸੋਸ ਕਰ ਲਿਓ,

ਹੁਣ ਦੇਖਦੇ ਆਂ ਜੇ ਜਾਗਰੂਕ ਚਾਪਲੂਸਾਂ ਵਿੱਚ ਥੋੜੀ ਜਿੰਨੀ ਵੀ ੲਿਮਾਨਦਾਰੀ ਅਾ ਤਾਂ ਕਬੂਲ ਲਵੋ ਕਿ ਗੁਰਪ੍ਰੀਤ ਵਾਰੀ ਹਰਨੇਕ ਦਾ ਫੈਸਲਾ ਸਹੀ ਸੀ ਨਹੀਂ ਤਾਂ ਟੱਕਰੋ ਫਿਰ ਧੂਤਿਅਾ ਨੂੰ , ਫਿਰ ਹਰਨੇਕ ਗਲਤੀ ਕਬੂਲ ਲੳੂ , ਨਹੀਂ ਡੁੱਬ ਕੇ ਮਰਜੋ ਲਾਹਣਤੀਓ,

ਧੂੰਦਾ ਜੀ ਬੇਨਤੀ ਅਾ ਸਹੀ ਸਮੇਂ ਤੇ ਸਹੀ ਫੈਸਲਾ ਲੈ ਲਓ ਨਹੀਂ ਤਾਂ ਤੁਸੀਂ ਅਾੳੁਣ ਵਾਲੀਆਂ ਸੰਭਾਵਨਾਵਾਂ ਨੂੰ ਖਤਮ ਕਰ ਦੇਣਾ , ਫਿਰ ਸਮਝ ਲਿੳੁ ਜਿਹੜਾ ਕੌਮ ਨੂੰ ਜਾਗਰੂਕ ਕਰਕੇ ਅਹਿਸਾਨ ਕੀਤਾ ਸੀ , ਭਵਿੱਖ ਦੀਆਂ ਸੰਭਾਵਨਾਵਾਂ ਨੂੰ ਮਾਰ ਕੇ ਕੌਮ ਦਾ ਦੁੱਗਣਾ ਨੁਕਸਾਨ ਕਰ ਦੇਣਾ!!

–ਜਸਵੀਰ ਸਿੰਘ ਕਾਤਰੋਂ


ਬੁਲਾਰੇ ਜਾਂ ਵਿਦਵਾਨ, ਅਾਗੂ” !

ਅਕਸਰ ਹੀ ਜਿਹੜਾ ਚੰਗਾ ਬੋਲ ਲੈਂਦਾ ਲੋਕ ੳੁਸ ਨੂੰ ਸੁਣਨ ਲੱਗ ਜਾਂਦੇ ਅਾ, ੳੁਸ ਵਿੱਚ ਗੱਲ ਕਹਿਣ ਦੀ ਕਲਾ ਹੁੰਦੀ ਹੈ , ੳੁਹ ਅਾਪਣੇ ਬੋਲਣ ਦੇ ਲਹਿਜੇ ਨਾਲ਼ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਲੋਕਾਂ ਦਾ ੲਿਕੱਠ ੳੁਹਨਾਂ ਦੁਆਲ਼ੇ ਜੁੜਨਾ ਸ਼ੁਰੂ ਹੋ ਜਾਦਾ ਹੈ, ਸਿਰਫ ਬੋਲਣ ਦੀ ਕਲਾ ਦੇ ਸਿਰ ਤੇ ਹੀ ੳੁਹ ੲਿਕ ਅਾਗੂ ਦੇ ਰੂਪ ਵਿਚ ਦੁਨੀਅਾ ਵਿੱਚ ਪੇਸ਼ ਹੋ ਜਾਂਦੇ ਨੇ, ਜਦੋ ਕਿ ਸਿਰਫ ੳੁਹ ੲਿੱਕ “ਲਾਊਡ ਸਪੀਕਰ” ਹੁੰਦੇ ਨੇ , ੲਿਹਨਾਂ ਸਪੀਕr ਆਂ ਨੂੰ ਜਦੋਂ ਅਾਗੂ ਮੰਨਣ ਦੀ ਗ਼ਲਤੀ ਬਹੁ ਗਿਣਤੀ ਕਰਦੀ ਹੈ, ਤਾਂ ਹਰ ੲਿੱਕ ਖੇਤਰ ਵਿੱਚ ਗਿਰਾਵਟ ਅਾ ਜਾਂਦੀ ਹੈ, ਅੱਜ ਧਰਮ , ਰਾਜਨੀਤੀ, ਅਾਦਿ ਹਰ. ੲਿੱਕ ਖੇਤਰ ਵਿੱਚ ਅਜਿਹਾ ਹੀ ਹੋੲਿਅਾ ਹੈ 
ਰਾਜਨੀਤੀ ਵਿੱਚ ਸਾਰੇ ਅਨਪੜ੍ਹ ਜੋ ਪੜ੍ਹ ਲਿਖ ਕੇ ਕੋੲੀ ਨੌਕਰੀ ਜਾਂ ਕਿਸੇ ਹੋਰ ਕੰਮ ਦੇ ਕਾਬਿਲ ਨਹੀਂ ਬਣ ਸਕੇ, ੳੁਹ ਸਾਰੇ ਰਾਜਨੀਤੀ ਵਿੱਚ ਅਾ ੳੁਸ ਸਿਸਟਮ ਦੇ ਸਿਰ ਤੇ ਬੈਠ ਗੲੇ ਜਿਹੜਾ ਸਿਸਟਮ ੳੁਹਨਾਂ ਨੂੰ ਰਿਜੈਕਟ ਕਰ ਚੁੱਕਾ ਸੀ , ਤੋਤੇ, ਮਲੂਕੇ, ਘੁਬਾੲੇ, ਲੰਘਾਹ, ਮਾਨ, ਲੰਬੀ ਅਾਦਿ ੲਿਸੇ ਤਰਾਂ ਸਿਸਟਮ ਤੇ ਕਾਬਿਜ ਹੋੲੇ ਨੇ ੲਿਸੇ ਲੲੀ ਰਾਜਨੀਤੀ ਵਿੱਚ ੲੇਨੀ ਗਿਰਾਵਟ ਅਾੲੀ ੲੇ,,
ਧਰਮ ਦੇ ਖੇਤਰ ਵਿੱਚ ਵੀ ੲੇਹੋ ਵਾਪਰਿਅਾ , ਜਿਹੜੇ ਚੰਗੇ ਬੋਲ ਲੈਂਦੇ ਤੇ ਗਾ ਲੈਂਦੇ ਸੀ ਭਾਵ ਲਾਊਡ ਸਪੀਕਰ ਚੰਗੇ ਸੀ , ੳੁਹ ਵਿਦਵਾਨ, ਕਥਾਕਾਰ , ਰਾਗੀ ਢਾਡੀ ਬਣ ਕੇ ਬੈਠ ਗੲੇ ਤੇ ਲੋਕੀਂ ੲਿਹਨਾਂ ਤੋਂ ਕੌਮੀ ਮਸਲੇ ਸੁਲਝਾੳੁਣ ਦੀਆਂ ਉਮੀਦਾਂ ਲਾ ਬੈਠੇ, ਨਤੀਜੇ ਵਜੋ ਮਸਲੇ ਦਿਨੋਂ ਦਿਨ ੳੁਲਝਦੇ ਜਾਂਦੇ ਨੇ, ਕਿਉਂਕਿ ੲਿਹ ਸਪੀਕਰ ਵੀ ਜਿਅਾਦਾਤਰ ਕਿਸੇ ਦੁਨਿਅਾਵੀ ਖੇਤਰ ਚ ਕਾਮਯਾਬ ਹੋਣ ਦੇ ਲਾਇਕ ਨਹੀ ਜਾਂ ਜਿਹੜੇ ਕਾਮਯਾਬ ਵੀ ਸਨ ੳੁਹ ਘੱਟ ਅਾਮਦਨ ਕਾਰਨ ਛੱਡ ਕੇ ੲਿਸ ਖੇਤਰ ਵਿੱਚ ਅਾੲੇ ਕਿੳੁਕਿ ਅਾਮਦਨ ੲੇਥੇ ਜਿਅਾਦਾ ਹੈ , ਤੇ ਸ਼ੌਹਰਤ ਵੀ ਫਰੀ ਦੀ,
ਦੋਵੇਂ ਖੇਤਰ ਸੇਵਾ ਭਾਵਨਾ ਤੋਂ ਸ਼ੁਰੂ ਹੋ ਕੇ ਬਿਜਨਸ ਬਣ ਕੇ ਰਹਿ ਗੲੇ ੲਿਸੇ ਲੲੀ ਦੋਵੇਂ ਪਾਸੇ ੲੇਨੀ ਗਿਰਾਵਟ ਅਾ ਗੲੀ,,,
ਦੋਵੇਂ ਪਾਸੇ ਗਲਤੀ ਸਿਅਾਣਿਆਂ ਦੀ ਹੈ ਜਿਨ੍ਹਾਂ ਨੇ ਇਹਨਾਂ ਲਾਊਡ ਸਪੀਕਰਾਂ ਨੂੰ ਅੱਗੇ ਵਧਣ ਦਿੱਤਾ , ਜੇ ਸਮਾਂ ਰਹਿੰਦੇ ਅਹਿਸਾਸ ਕਰ ਲਿਅਾ ਹੁੰਦਾ, ੲਿਹਨਾਂ ਨੂੰ ਸਿਰਫ ਲਾਊਡ ਸਪੀਕਰ ਹੀ ਰਹਿਣ ਦਿੱਤਾ ਜਾਂਦਾ ਤਾਂ ਸ਼ਾਇਦ ਦੋਵੇਂ ਖੇਤਰਾਂ ਵਿਚ ਤਰੱਕੀ ਹੋਣੀ ਸੀ,,,

–ਜਸਵੀਰ ਸਿੰਘ ਕਾਤਰੋਂ


“ਗੁਰੂ ਦੀ ਨਿੰਦਾ” !

ਪਿਛਲੇ ਕੁਝ ਦਿਨਾਂ ਤੋਂ ਬੜਾ ਰੌਲਾ ਪੈ ਰਿਹਾ ਹੈ ਕਿ ਰੇਡੀਓ ਵਾਲਿਅਾਂ ਗੁਰੂ ਦੀ ਨਿੰਦਾ ਕਰ ਦਿੱਤੀ , ਗੁਰੂ ਨੂੰ ਭੁਲੱੜ ਕਹਿ ਦਿੱਤਾ, ਗੁਰੂ ਦਾ ਸਤਿਕਾਰ ਨਹੀਂ ਕਰਦੇ, ਕੋੲੀ ਕਹਿ ਰਿਹਾ ਏਜੰਸੀਆਂ ਦੇ ਬੰਦੇ ਨੇ, ਵਿਵਾਦ ਵਧਦਾ ਵਧਦਾ ੲੇਥੇ ਤੱਕ ਪਹੁੰਚ ਗਿਅਾ ਕਿ, ਭਾੲੀ ਰਣਜੀਤ ਸਿੰਘ ਦੇ ਰੇਡਿਓ ਦੇ ਵਿਰੋਧ ਚ ਨਾ ਬੋਲਣ ਤੇ ਹਰ ਜਣਾ-ਖਣਾ { Prabdeep & jagruk } ੳੁਹਨਾਂ ਤੇ ਬੇ-ਵਜ੍ਹਾ ੳੁਗਲਾਂ ਚੁੱਕਣ ਲੱਗ ਗਿਅਾ, ਅਾਓ ਪਹਿਲਾਂ ਗੁਰੂ ਦੀ ਨਿੰਦਾ ਨੂੰ ਵਿਚਾਰੀੲੇ
ਤੇ ਫਿਰ ਸਾਰੇ ਵਰਤਾਰੇ ਨੂੰ ,,,
ਗੁਰੂ ਦੀ ਨਿੰਦਾ
ਜੇ ੲਿਮਾਨਦਾਰੀ ਨਾਲ ਦੇਖੀੲੇ ਤਾਂ ਰੇਡੀਓ ਵਾਲਿਅਾਂ ਨੇ ਸਿਰਫ ੲਿਹ ਗੱਲ ਕਹੀ ਸੀ ਕਿ ਫੈਸਲੇ ਲੈਣ ਦੀ ਹਿੰਮਤ ਰੱਖੋ , ਗਲਤ ਜਾ ਸਹੀ ਦਾ ਫੈਸਲਾ ਭਵਿਖ ਚ ਹੋਣਾ ਹੁੰਦਾ ਅਾ, ੲਿਹ ਸਿੱਖਿਅਾ ਸਾਨੂੰ ਗੁਰੂ ਤੋਂ ਮਿਲਦੀ ਅਾ, ਗੁਰੂਅਾਂ { ਸ਼ਰੀਕ ਰੂਪ ਵਿੱਚ } ਦੇ ਲੲੇ ਫੈਸਲੇ ਵੀ ਭਵਿੱਖ ਵਿੱਚ ਜਾ ਕੇ ਗਲਤ ਹੋੲੇ ਤਾਂ ੳੁਹਨਾਂ ਜਿੰਮੇਵਾਰੀ ਲੈਂਦਿਅਾਂ , ਮੌਕੇ ਅਨੁਸਾਰ ਫੈਸਲੇ ਬਦਲੇ ਵੀ ਨੇ ,,
ਜੇ ਨਹੀਂ ਗਲਤ ਹੋੲੇ ਤਾਂ ਪੈਦੇ ਖਾਂ ਨੂੰ ਪਾਲਣਾ, ਰਾਮ ਰਾੲੇ ਨੂੰ ਭੇਜਣਾ ਅਾਦਿ ਵਰਗੇ ਫੈਸਲਿਅਾ ਤੇ ਸਪਸ਼ਟ ਕਰਕੇ ਵਿਚਾਰ ਰੱਖੋ ਅਾਪਣੇ ਅਤੇ ਸਾਬਤ ਵੀ ਕਰੋ ਕਿ ਸਹੀ ਸੀ, ਜੇ ਨਹੀਂ ਤਾਂ ਸੱਚ ਕਬੂਲੋ , ਗੁਰੂ ਦੇ ਸਿੱਖ ਬਣੋ, ਗੁਰੂ ਚਾਪਲੂਸ ਬਣਕੇ ਗੁਰੂ ਦਾ ਬੇੜਾ ਨਾ ਬਿਠਾਓ , ਜੋ ਬ੍ਰਾਹਮਣ ਕਰਦਾ ਅਾੲਿਅਾ ਅਾਪਣੇ ਦੇਵਤਿਅਾ ਲਈ ੳੁਹੀ ਕੁਝ ਕਰਨ ਦੀ ਕੋਸ਼ਿਸ਼ ਨਾ ਕਰੋ , ਜੇ ੲੇਹੋ ਮਨੌਤਾਂ ਨੇ ਫਿਰ ਚੁਪ ਚਾਪ ਹਜੂਰ ਸਾਹਿਬ ਵਾਲੇ ਬ੍ਰਾਹਮਣਾਂ ਵਿੱਚ ਸ਼ਾਮਲ ਹੋ ਜਾਓ , ਹੁਣ ਸਮਝ ਨਹੀਂ ਅਾ ਰਹੀ ਕਿ ਗੁਰੂ ਦੀ ਨਿੰਦਾ ਕਿੱਥੇ ਹੋ ਰਹੀ ਅਾ,! , ਗੁਰੂ ਨੂੰ ਬਾਰ ਬਾਰ ਭੁੱਲੜ ਕਹਿਕੇ ਜਲੀਲ ਕਰਨਾ ੲਿਹ ਕੀ ਹੈ?
ਵਿਸ਼ੇ ਨੂੰ ਨਾ ਵਿਚਾਰ ਕੇ , ੲਿਕੋ ਨਾਹਰਾ ਮਾਰੀ ਜਾਣਾ ,” ਭੁੱਲੜ” ਦਾ ੲਿਸ ਨੂੰ ਬੇੲੀਮਾਨੀ ਦੀ ਥਾਂ ਕੀ ਕਹੋਗੇ??
ਜਿਹੜੇ ਸ਼ਬਦ ਵਰਤ ਕੇ ਸਾਬਤ ਕੀਤਾ ਜਾ ਰਿਹਾ ਬਈ ਰੇਡੀਓ ਵਾਲਿਅਾਂ ਨੇ ਗਲਤ ਕਿਹਾ ਕੀ ੳੁਹਨਾਂ ਦੇ ਅਰਥ ਕਰਨ ਚ ਬੇੲੀਮਾਨੀ ਨਹੀਂ ਹੋ ਰਹੀ,,,,,,,,,???
ਜਿਹੜੇ ਭਾੲੀ ਰਣਜੀਤ ਸਿੰਘ ਤੇ ਦਬਾਅ ਬਣਾ ਰਹੇ ਅਾ ਕੇ ਵਿਰੋਧ ਕਰੋ , ਤੁਸੀਂ ੳੁਹਨਾਂ ਦੀ ਚੁੱਪ ਨੂੰ ਹੀ ਵਿਚਾਰ ਲਵੋ ਕਿਤੇ ਤੁਸੀਂ ਅਾਪ ਗਲਤ ਜਗਾ ਖੜ੍ਹੇ ਹੋ ਕੇ ੳੁਹਨਾਂ ਨੂੰ ਸਾਥ ਦੇ ਲੲੀ ਅਾਵਾਜਾਂ ਤਾਂ ਨਹੀਂ ਮਾਰ ਰਹੇ ਤੇ ੳੁਹ ਖੜੇ ਦੇਖਦੇ ਹੋਣ ਬਈ ੲਿਹ ਅਾਪ ਤਾਂ ਡੁੱਬ ਹੀ ਰਹੇ ਨੇ ਨਾਲ਼ ਮੈਨੂੰ ਵੀ ਛਾਲ਼ ਮਾਰਨ ਨੂੰ ਕਹਿ ਰਹੇ ,,,,,,,,!!!!!!!
ਅਾਪ ਵਿਸ਼ੇ ਨੂੰ ਸ਼ਪਸ਼ਟ ਕਰਕੇ , ੳੁਹਨਾਂ ਤੋ ਖਾਲੀ ਕਾਗਜ ਤੇ ਸਟੈਂਪ ਲਵਾੳੁਣੀਂ ਚਾਹੁੰਦੇ ਹੋ, ਕੀ ੲਿਹ ਬੇੲੀਮਾਨੀ ਨਹੀਂ???
ਭਾੲੀ ਰਣਜੀਤ ਸਿੰਘ ਨੂੰ ਦਸਮ ਗਰੰਥ ਵਿਰੁੱਧ ਬੋਲਣ ਨੂੰ ੳੁਕਸਾੳੁਣਾ, ਜਿਸ ਗਰੰਥ ਨੂੰ ਟਕਸਾਲੀ ਗੁਰੂ ਦੀ ਬਾਣੀ ਮੰਨਦੇ ਅਾ, ਤੇ , ਅਾਪਣੇ ਨਾਲ਼ ਖੜ੍ਹੇ ਪਰਚਾਰਕਾਂ ਦੇ ਸੂਰਜ ਪ੍ਰ੍ਕਾਸ਼ ਵਰਗੀਅਾਂ ਕਿਤਾਬਾਂ ਜਿਹੜੀਅਾ ਦਾ ਗੁਰੂ ਨਾਲ ਕੋੲੀ ਸਬੰਧ ਨਹੀਂ ੳੁਹਨਾਂ ਦੇ ਹੱਕ ਚ ਭੁਗਤਣ ਤੇ ਵੀ ਸਵਾਲ ਨਾ ਕਰਨਾ ਕੀ ੲਿਹ ਬੇੲੀਮਾਨੀ ਨਹੀਂ????
ਜੋ ਵਰਤਾਰਾ ਚੱਲ ਰਿਹਾ ਹੈ ੳੁਸ ਨੂੰ ਧਿਅਾਨ ਨਾਲ਼ ਦੇਖੀੲੇ, ਰੇਡੀਓ ਵਾਲ਼ੇ ਪ੍ਰ੍ਚਾਰਕਾਂ ਦੀ ਹਰ ਗਲਤੀ ਦਾ ਵਿਰੋਧ ਕਰਦੇ ਅਾੲੇ ਨੇ , ਤੇ ਸਹੀ ਗੱਲ ਦੀ ਸਪੋਰਟ ਕਰਦੇ ਅਾ ,,,
ਭਾਵੇ ਢਿਪਾਲੀ ਦੇ ਵਿਰੋਧ ਦੀ ਗੱਲ ਦੇਖਲੋ ਜਦੋਂ ਜਦੋਂ ੳੁਸ ਨੇ ਸਮੇਂ ਮੁਤਾਬਿਕ ਚੰਗੀ ਗੱਲ ਕਰੀ, ਤਾਂ ੳੁਸ ਦੀ ਵੀਡੀਓ ਤੇ ਪੋਸਟਾਂ ਸ਼ੇਅਰ ਵੀ ਕੀਤੀਅਾਂ ਨੇ ,,,,,,,
ੲਿਸ ਨੂੰ ਦੁਸ਼ਮਣ ਦੀ ੲਿਮਾਨਦਾਰੀ ਕਹਿੰਦੇ ਅਾ ,,,
ਪਰ
ਜਦੋਂ ਰੇਡੀਓ ਵਿਰੁੱਧ ੲਿੱਕ ਗੱਲ ਮਿਲ਼ੀ ਤਾਂ ਕੀੜੀਅਾਂ ਦੇ ਭੌਣ ਵਾਂਗੂੰ ੳੁਹ ਸਾਰੇ ੲਿਕੱਠੇ ਹੋ ਕੇ ਬੈਠ ਗੲੇ ਜਿਨ੍ਹਾਂ ਦੀ ਅਾਪਸ ਵਿੱਚ ਕੋੲੀ ਸਿਧਾਤਕ ਸਾਂਝ ਨਹੀਂ ,, ਬਸ ਦੁਸ਼ਮਣ ਦਾ ਦੁਸ਼ਮਣ …… ਦੋਸਤ,,
ਵਾਲੀ ਥਿਊਰੀ ਅਪਣਾ ਲੲੀ ,,
ਬੜੀ ਸ਼ਰਮ ਅਾੳੁਦੀ ਅਾ ਸੁਣ ਕੇ , ਜਦੋ ਭਾੲੀ ਰਣਜੀਤ ਸਿੰਘ ਦਾ ਵਿਰੋਧ ੲਿਸ ਕਰਕੇ ਕਰਦੇ ਅਾ ਬਈ ੳੁਹ ਰੇਡੀਓ ਵਿਰੁਧ ਨਹੀਂ ਬੋਲਦਾ,,,,
ਭਲਿਓ ਘੱਟੋ ਘੱਟ ਅਾਪਣੀਅਾਂ 2 ਮਹੀਨੇ ਪਹਿਲਾਂ ਕਰਵਾੲੀਅਾਂ ਭਾੲੀ ਸਾਹਿਬ ਨਾਲ਼ ਤਸਵੀਰਾ ਤਾਂ ਦੇਖ ਕੇ ਸ਼ਰਮ ਕਰਲੋ ਬਈ ਮੀਟਿੰਗਾਂ ਤਾਂ ਅਸੀਂ ਕੀਤੀਅਾਂ ਸਨ ਭਾੲੀ ਸਾਹਿਬ ਨਾਲ !!!!!!
ਜਾਂ ੳੁਹ ਮੀਟਿੰਗਾਂ ਚੋਂ ਵੀ ਤੁਸੀ ੲੇਹੋ ਕੁਝ ਕੱਢਣਾ ਸੀ , ਬਈ ਰੇਡੀਓ ਦਾ ਵਿਰੋਧ ਕਰੋ ਤੇ ਮੀਟਿੰਗ ਦਾ ਨਤੀਜਾ ਨਾ ਨਿਕਲਣ ਕਰਕੇ ਤੁਸੀਂ ਭਾੲੀ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰਤਾ ???
ਜਦੋਂ ਕੌਮ ਦੇ ਅਾਗੂ ਸਿਧਾਂਤਕ ਵਿਚਾਰ ਕਰਨ ਲੲੀ ੲਿਕੱਠੇ ਨਾ ਹੋਣ, ਤੇ ਖੁਦ ਦੀ ਹਸਤੀ ਨੂੰ ਬਚਾੳੁਣ ਲੲੀ ੲੇਕੇ ਕਰਨ ਤਾਂ ਕੌਮ ਦਾ ਰੱਬ ਹੀ ਰਾਖਾ !!!!!

–ਜਸਵੀਰ ਸਿੰਘ ਕਾਤਰੋਂ