ਬਲਜਿੰਦਰ ਸਿੰਘ ਕ੍ਰਾਈਸਟਚਰਚ


“ਮਨੁੱਖ ਅਤੇ ਧਰਮ” !

ਉਹ ਧਰਮ ਕਿਸੇ ਕੰਮ ਦਾ ਨਹੀਂ, ਜੋ ਮਨੁੱਖ ਨੂੰ ਸਮਾਜ ਤੋਂ ਦੂਰ ਕਰੇ । ਅਜੋਕਾ ਧਰਮ ਜਾਂ ਕਹਿ ਲਵੋ ਧਰਮ ਦੇ ਨਾਂ ਤੇ ਪਖੰਡ , ਤਾਂ ਸਮਾਜ ਤੋਂ ਕੋਹਾਂ ਦੂਰ ਹਨ ।
ਧਰਮ ਨੇ ਮਨੁੱਖ ਇੰਨਾਂ ਡਰਾਇਆ ਹੋਇਆ ਹੈ ਕਿ ਇਕੱਲੇ ਕੁਝ ਵੀ ਨਹੀਂ ਕਰ ਸਕਦਾ । ਇਥੋਂ ਤਕ ਘਰ ਵਿੱਚ ਪਾਣੀ ਦਾ ਨਲਕਾ ਲਵਾਉਣ ਵਾਸਤੇ ਵੀ ਪਹਿਲਾ ਪੁਜਾਰੀ ਕੋਲੋਂ ਅਰਦਾਸ ਕਰਾਉਂਦਾ ਹੈ । ਜਿੰਦਗੀ ਦੇ ਸਧਾਰਨ ਵਰਤਾਰਿਆ, ਜਿਵੇਂ ਕਿ ਬੀਮਾਰੀਆਂ, ਦੁੱਖ-ਸੁੱਖ, ਮੌਤ ਆਦਿ ਨੂੰ ਵੀ ਧਰਮ ਨੇ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ।
ਕਪੂਰ ਕਹਿੰਦਾ ਹੈ ਕਿ ਜੇ ਕੋਈ ਰੱਬ ਹੈ ਤਾਂ ਉਹ ਨਿਸ਼ਚੇ ਹੀ ਚਾਹੁੰਦਾ ਹੋਵੇਗਾ ਕਿ ਮਨੁੱਖ ਆਪਣੇ ਪੈਰਾਂ ਤੇ ਖਲੋਵੇ ਪਰ ਧਰਮ ਉਹਨੂੰ ਸਿਰ ਪਰਨੇ ਖਲੋਣ ਲਈ ਮਜਬੂਰ ਕਰ ਰਿਹਾ ਹੈ ।
ਸਾਡਾ ਸਿੱਖ ਧਰਮ ਵੀ ਕੁਝ ਇਹੋ ਜਿਹਾ ਹੀ ਜਾਪਦਾ ਹੈ, ਜਿੱਥੇ ਪੁਜਾਰੀ ਵਰਗ ਭੋਲ਼ੇ ਭਾਲੇ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟ ਰਿਹਾ ਹੈ ।
ਲੰਮੇ ਸਮੇਂ ਤੋਂ ਧਰਮ ਦੀ ਇਹੋ ਜਿਹੀ ਹੀ ਵਿਆਖਿਆ ਹੁੰਦੀ ਆ ਰਹੀ ਹੈ, ਪਰ ਭਾਈ ਰਣਜੀਤ ਸਿੰਘ ਜੀ ਨੇ ਤਾਂ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ, ਉਹ ਆਪਣੇ ਪ੍ਰਚਾਰ ਵਿੱਚ ਮਨੁੱਖ ਨੂੰ ਉਸ ਧਰਮ ਨਾਲ਼ ਜੋੜ ਰਹੇ ਹਨ ਜੋ ਸਮਾਜ ਦੀ ਉਸਾਰੀ ਕਰਦਾ ਹੈ ਨਾ ਕਿ ਸਮਾਜ ਨੂੰ ਦੁੱਖਾਂ ਦਾ ਕਾਰਨ ਦੱਸਦਾ ਹੈ ।
ਭਾਈ ਸਾਹਿਬ ਨੇ 17 ਦਸੰਬਰ ਵਾਲ਼ੇ ਦੀਵਾਨ ਵਿੱਚ ਉਹ ਕਮਾਲ ਦੀਆਂ ਗੱਲਾਂ ਕੀਤੀਆਂ ਜੋ ਕਦੇ ਕਿਸੇ ਪ੍ਰਚਾਰਕ ਕੋਲੋਂ ਨਹੀਂ ਸੁਣੀਆਂ । ਇੰਨੇ ਵਧੀਆ ਤਰੀਕੇ ਨਾਲ਼ ਧਰਮ ਨੂੰ ਸਮਝਾਇਆ ਕਿ ਮਨ ਗਦ-ਗਦ ਹੋ ਗਿਆ ।
ਭਾਈ ਸਾਹਿਬ ਨੇ ਦੱਸਿਆ ਕਿ ਕਿਵੇਂ ਅਸੀਂ ਆਪਣੇ ਕੀਤੇ ਕੰਮਾਂ ਦੇ ਆਪ ਜਿੰਮੇਵਾਰ ਹਾਂ , ਰੱਬ ਲੇਖ ਨਹੀਂ ਲਿਖਦਾ ਉਹ ਤੁਹਾਡੇ ਲਿਖੇ ਤੇ ਮੋਹਰ ਲਾਉਂਦਾ ਹੈ।
ਇਹ ਸਭ ਸੁਣ ਕੇ ਤਾਂ ਬਹੁਤ ਹੌਲ਼ਾ ਮਹਿਸੂਸ ਹੁੰਦਾ ਹੈ, ਤੇ ਆਪਣੇ ਫੈਸਲੇ ਆਪ ਲੈਣ ਦੀ ਹਿੰਮਤ ਆਉਂਦੀ ਹੈ, ਇਕ ਸੱਚੇ ਇਨਸਾਨ ਬਣਨ ਦੀ ਹਿੰਮਤ ਆਉਂਦੀ ਹੈ ।

–ਬਲਜਿੰਦਰ ਸਿੰਘ ਕ੍ਰਾਈਸਚਰਚ


ਨਵੇਂ ਰਸਤੇ 

ਕਪੂੂਰ ਕਹਿੰਦਾ ਕਿ ਜਦੋਂ ਤੱਕ ਪੁਰਾਣੇ ਰਸਤੇ ਨਾ ਤਿਆਗੇ ਜਾਣ, ਨਵੇਂ ਰਸਤੇ ਸਿਰਜਣੇ ਸੰਭਵ ਨਹੀਂ ਹੁੰਦੇ। ਨਵੇਂ ਰਸਤੇ ਪਰਿਵਰਤਨ ਦੇ ਸੂਚਕ ਹੁੰਦੇ ਹਨ ਅਤੇ ਪਰਿਵਰਤਨ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ।

ਸਾਡੀ ਇਹ ਕਮਜ਼ੋਰੀ ਹੈ ਕਿ ਅਸੀਂ ਅਤੀਤ ਨੂੰ ਵਡਿਆਉਂਦੇ ਤੇ ਵਰਤਮਾਨ ਨੂੰ ਛੁਟਿਆਉਂਦੇ ਰਹਿੰਦੇ ਹਾਂ।

ਸਾਡੇ ਪ੍ਰਚਾਰਕਾਂ ਤੇ ਵਿਦਵਾਨਾਂ ਦਾ ਇਹੀ ਹਾਲ ਹੈ ਜੋ ਕੁਝ ਵੀ ਨਵਾਂ ਕਰਨ ਬਾਰੇ ਨਹੀਂ ਸੋਚ ਰਹੇ ਸਗੋਂ ਵਿਗੜ ਚੁੱਕੇ ਤੇ ਬੇਕਾਰ ਹੋ ਗਏ ਸਿਸਟਮ ਨੂੰ ਮੁੜ੍ਹ ਸਵਾਰਨ ਦੀ ਹੀ ਗੱਲ ਬਾਰ ਬਾਰ ਕਰੀ ਜਾਂਦੇ ਹਨ।

ਕਹਿੰਦੇ ਹਨ ਕਿ ਗਿਆਨ ਦੇ ਵਧਣ ਨਾਲ਼ ਸਾਡੇ ਵਿਚਾਰਾਂ ਵਿੱਚ ਵਿਸ਼ਾਲਤਾ ਅਤੇ ਲਚਕ ਆ ਜਾਂਦੀ ਹੈ ਤੇ ਨਵੇਂ ਰਸਤੇ ਖੁੱਲ੍ਹਣ ਦੇ ਅਵਸਰ ਵਧੇਰੇ ਹੋ ਜਾਂਦੇ ਹਨ।

ਦੁਖਦਾਈ ਗੱਲ ਇਹ ਹੈ ਕਿ ਸਾਡੇ ਵਿਦਵਾਨਾਂ ਦੀ ਸੋਚ ਉਲਟੀ ਹੈ, ਉਹਨਾਂ ਨੇ ਗਿਆਨ ਵਧਾ ਕੇ ਨਵੇਂ ਰਸਤੇ ਖੋਲ੍ਹਣੇ ਤੇ ਦੂਰ, ਜੇ ਕੋਈ ਅਗਾਂਹ ਵਧ੍ਹਣ ਦੀਆਂ ਗੱਲਾਂ ਕਰ ਰਿਹਾ ਹੈ ਤਾਂ ਇਹ ਉਹਨੂੰ ਵੀ ਪਿੱਛੇ ਵੱਲ ਖਿੱਚ ਰਹੇ ਹਨ।

ਅੱਜ ਜਦੋਂ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੇ ਸਾਰੇ ਸਿਸਟਮ ਨੂੰ ਨਕਾਰ ਕੇ ਪਰਿਵਰਤਨ ਦੀ ਗੱਲ ਕਰ ਰਹੇ ਹਨ ਤਾਂ ਦੂਜੇ ਪਾਸੇ ਪੰਥਪ੍ਰੀਤ ਤੇ ਦਿਲਗੀਰ ਵਰਗੇ ਜਾਗਰੂਕ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਾਂਦੇ ਜਥੇਦਾਰਾਂ ਨੂੰ ਬਦਲਣ ਦੀ ਗੱਲ ਕਰ ਰਹੇ ਹਨ।

ਹੁਣ ਸੋਚਣ ਵਾਲ਼ੀ ਗੱਲ ਇਹ ਹੈ ਕਿ ਜੋ ਕਾਰ ਤੇ ਜਾ ਰਿਹਾ ਹੈ ਉਹਦੇ ਨਾਲ਼ ਪੈਦਲ ਚੱਲਣ ਵਾਲ਼ੇ ਕਿਵੇਂ ਰਲ਼ ਸਕਦੇ ਹਨ, ਇਹ ਬਦਬਖ਼ਤ ਕਿਸਮ ਦੇ ਵਿਦਵਾਨ ਭਾਈ ਰਣਜੀਤ ਸਿੰਘ ਨੂੰ ਕਾਰ ਤੋਂ ਲਾਹ ਕੇ ਪੈਦਲ ਤੁਰਨ ਲਈ ਮਜਬੂਰ ਕਰ ਰਹੇ ਹਨ। ਉੱਤੋਂ ਕਹੀ ਜਾਂਦੇ ਹਨ ਕਿ ਏਕਤਾ ਕਰ ਲਓ।

–(Edited by) ਬਲਜਿੰਦਰ ਸਿੰਘ ਕ੍ਰਾਈਸਟਚਰਚ

ਮੂਲ ਲੇਖਕ ਡਾ. ਵਰਿਆਮ ਸਿੰਘ


ਯੋਗਤਾ ਤੇ ਅਯੋਗਤਾ

ਕੁਝ ਲੋਕਾਂ ਨੂੰ ਯੋਗਤਾ ਤੋ ਵੱਧ ਮਿਲ ਜਾਂਦਾ ਹੈ, ਇਹੋ ਜਿਹੇ ਲੋਕ ਉਸ ਪ੍ਰਾਪਤੀ ਨੂੰ ਠੀਕ ਤਰਾਂ ਹੰਡਾਹ ਨਹੀਂ ਪਉਦੇ ਜਾਂ ਇਹ ਕਹ ਲਵੋ ਕਿ ਉਹਨਾੰ ਨੂੰ ਮੁਫਤ ‘ਚ ਮਿਲ਼ੇ ਮਾਣ ਸਨਮਾਣ ਦੇ ਆਨੰਦ ਮਾਨਣ ਦੀ ਵੀ ਯੋਗਤਾ ਨਹੀਂ ਹੁੰਦੀ।
ਇਹਨਾਂ ਵਰਗੇ ਫੁਕਰੇ ਕਿਸਮ ਦੇ ਲੋਕ ਆਪਣੇ ਤੋਂ ਵੀ ਵੱਡੇ ਡਰਾਮੇਬਾਜ ਤੇ ਫੁਕਰੇ ਰੇਡੀਉ ਜਾਂ ਟੀ. ਵੀ. ਐਂਕਰਾਂ ਤੋ ਆਪਣੇ ਆਪ ਨੂੰ ਵੱਡੇ ਵਿਦਵਾਨ, ਪਰਚਾਰਕ ਜਾਂ ਲੀਡਰ ਅਖਵਾਉਣਾ ਪਸੰਦ ਕਰਦੇ ਹਨ ਤੇ ਤਾਰੀਫ ਸੁਣ ਕੇ ਬੜੇ ਖੁਸ਼ ਹੁੰਦੇ ਹਨ।

ਇਹੋ ਜਿਹੇ ਲੋਕ ਬੇਲੋੜੀਆਂ ਸਲਾਹਾਂ ਦੇਣ ਵਿੱਚ ਸਭ ਤੋਂ ਅੱਗੇ ਹੁੰਦੇ ਹਨ, ਨਾ ਮੰਗਣ ਦੇ ਬਾਵਜੂਦ ਵੀ ਅਗਾਂਹ ਵਧ ਵਧ ਕੇ ਰੇਡੀਉ, ਟੀ. ਵੀ. ਜਾਂ ਹੋਰ ਮਾਧਿਅਮਾਂ ਨਾਲ਼ ਆਪਣਿਆਂ ਬੇਲੋੜੀਆਂ ਸਲਾਹਾਂ ਥੋਪੀ ਜਾਂਦੇ ਹਨ | ਇਹਨਾਂ ਲੋਕਾਂ ਨੇ ਕਦੀ ਵੀ ਕਿਸੇ ਉਸਾਰੂ ਕੰਮ ਵਿੱਚ ਹਿੱਸਾ ਨਹੀਂ ਪਾਇਆ ਹੁੰਦਾ, ਪਰ ਜਦੋਂ ਵੀ ਉਹ ਕੰਮ ਸਿਰੇ ਚੜ੍ਹਨ ਲੱਗੇ ਤਾਂ ਇਹ ਗਿਦੜਾਂ ਵਾਂਗ ਮਰੇ ਸ਼ਿਕਾਰ ਤੇ ਹੱਕ ਜਿਤਾਉਣ ਆ ਧਮਕਦੇ ਹਨ।

ਇਹ ਕਮੀਣੇ ਲੋਕ ਆਪਣੀਆਂ ਕਮੀਨਗੀਆਂ ਨੂੰ ਬਹੁਤ ਹੀ ਕਮੀਣੇ ਢੰਗ ਨਾਲ਼ ਦਸਦੇ ਹਨ, ਤੇ ਅਗਰ ਕੋਈ ਸਿਆਣਾ ਤੇ ਸੁਹਿਰਦ ਪੁਰਸ਼ ਇਹਨਾਂ ਤੋਂ ਅਗਾਹ ਵੱਧ ਕੇ ਕੁਝ ਉਸਾਰੂ ਕਰਨ ਦਾ ਯਤਨ ਕਰੇ ਤੇ ਉਸ ਨੂੰ ਹੰਕਾਰੀ ਸਾਬਿਤ ਕਰਦੇ ਹਨ।
ਇਹੋ ਜਿਹੇ ਲੋਕ ਤੁਹਾਨੂੰ ਹਰ ਜਗ੍ਹਾ ਵੇਖਣ ਨੂੰ ਮਿਲ ਜਾਣਗੇ ਖਾਸ ਕਰ ਕੇ ਸਿੱਖ ਕੌਮ ਵਿੱਚ ਤੇ ਇਹਨਾਂ ਦੀ ਭਰਮਾਰ ਹੈ।

ਦੁਸਰੇ ਪਾਸੇ ਜੋ ਆਪਣੇ ਨਿੱਜ ਨੂੰ ਤਿਆਗ ਕੇ ਦੁਸਰਿਆ ਦੇ ਸਾਂਝੇ ਹਿਤ ਲਈ ਆਪਣਾ ਆਪ ਉਜਾੜਣ ਨੂੰ ਵੀ ਤਿਆਰ ਹੋ ਜਾਏ ਤੇ ਜੋ ਆਪਣੀ ਵਿਵੇਕ ਬੁੱਧ ਨਾਲ਼ ਐਸੇ ਫੈਸਲੇ ਲੈ ਕੇ ਵਿਖਾਕੇ ਜੋ ਸੁਨਹਿਰੇ ਭਵਿਖ ਦੀ ਆਸ ਜਗਾ ਦੇਵੇ।
ਇਹੋ ਜਿਹਾ ਤੇ ਲੱਖਾਂ ਚੋਂ ਕੋਈ ਇਕ ਹੀ ਹੁੰਦਾ ਹੈ ਤੇ ਉਸ ਨੂੰ ਹੰਕਾਰੀ ਨਹੀਂ ਆਗੂ (ਲੀਡਰ) ਕਹਿੰਦੇ ਹਨ।
ਵੇਖੋ ਭਾਈ ਮੈਂ ਕਿਸੇ ਦਾ ਨਾਮ ਨਹੀਂ ਲਿਆ, ਨਾਮ ਲਿਆਂ ਗਲ ਨਿੱਜੀ ਹੋ ਜਾਂਦੀ ਹੈ ਤੇ ਆਪ ਹੀ ਆਪਣੇ ਹਿਸਾਬ ਨਾਲ ਵੇਖ ਲਿਉ, ਧੰਨਵਾਦ !

–ਬਲਜਿੰਦਰ ਸਿੰਘ ਕ੍ਰਾਈਸਟਚਰਚ


“ਪੰਥਪ੍ਰੀਤ ਦਾ ਬੇਲੋੜਾ ਇੰਟਰਵਿਊ” !

ਅਜ ਭਾਈ ਪੰਥਪ੍ਰੀਤ ਸਿੰਘ ਜੀ ਦਾ ਇੰਟਰਵਿਉ ਆਇਆ, ਬੜੇ ਹੀ ਵੱਡੇ ਦਿਲ ਨਾਲ਼ ਉਹਨਾਂ ਨੇ ਸਟੇਟਮੈਂਟਾਂ ਦਿੱਤਿਆ ਤੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ, ਇਹ ਗੱਲਾਂ ਉਹਨਾਂ ਦੇ ਪ੍ਰੇਮੀ ਬੜੀ ਜੋਰੋ ਸ਼ੋਰ ਨਾਲ਼ ਪ੍ਰਚਾਰ ਰਹੇ ਹਨ।
ਪੰਥਪ੍ਰੀਤ ਸਿੰਘ ਕਹਿੰਦੇ ਅਕਾਲ ਤਖਤ ਤੇ ਸਭ ਕੁਝ ਗਲਤ ਹੁੰਦਾ , ਇਹ ਤੇ ਪਹਿਲਾਂ ਤੋਂ ਹੁੰਦਾ ਆ ਰਿਹਾ, ਅਕਾਲ ਤਖਤ ਇੱਕ ਹੀ ਆ ਜੋ ਗੁਰੂ ਸਹਿਬ ਨੇ ਬਣਾਇਆ, ਬਾਕੀ ਬਾਦ ਵਿੱਚ ਬਣਾਏ ਗਏ।
ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਤੇ ਵੀ ਪਾਬੰਦੀ ਲਾਉਣ ਦੀ ਗੱਲ ਕਰ ਦਿੱਤੀ, ਜਥੇਦਾਰਾਂ ਦੇ ਕਥਾ ਕਰਨ ਤੇ ਵੀ ਪਾਬੰਦੀ ਲਾਤੀ।

ਪਤਾ ਨਹੀਂ ਵਗਦੀ ਗੰਗਾ ਵਿੱਚ ਨਹਾਉਣ ਦੀ ਆਦਤ ਤੁਹਾਨੂੰ ਕਦੋਂ ਜਾਵੇਗੀ, ਤੁਸੀ ਸੱਚ ਉਦੋਂ ਬੋਲਦੇ ਓ ਜਦੋ ਸੱਚ ਆਮ ਹੋ ਜਾਏ | ਭਾਈ ਸਾਹਿਬ ਜੀ ਜੇ ਤੁਹਾਨੂੰ ਪਹਿਲਾਂ ਸਾਰਾ ਪਤਾ ਸੀ ਤੇ ਉਦੋਂ ਦੀ ਜੁਬਾਨ ਬੰਦ ਕਿਉਂ ਸੀ ?
ਕੈਲੰਡਰ ਤੇ ਮਰਿਆਦਾ ਦਾ ਬੜਾ ਰੌਲ਼ਾ ਪਾਇਆ। ਕੈਲੰਡਰ ਤੇ ਮਰਿਆਦਾ ਤੇ ਰੌਲ਼ਾ ਪਾ ਕੇ ਕੁਝ ਨਹੀਂ ਹੋਣਾ, ਹਰ ਸਾਲ ਘਰ ਬੈਠ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੰਦੇ ਹੋ ਕਦੀ ਇਹ ਵੀ ਸੋਚਿਆ ਕਿ ਇਹ ਲਾਗੂ ਹੋਣਾ ਕਿੱਥੇ ਆ ? ਕੀ ਇੱਕ ਵੀ ਕੋਈ ਗੁਰਦੁਵਾਰਾ ਤੁਹਾਡੇ ਕੋਲ਼ ਹੈ ਜਿੱਥੇ ਲਾਗੂ ਹੋ ਜਾਏ ?
ਇਕ ਗੱਲ ਬੜੀ ਮਜੇ ਦੀ ਲੱਗੀ ,
ਧੁੰਦਾ ਜੀ ਕਹਿੰਦੇ ਨੇ ਕਿ ਅਜੇ ਲੋਕ ਜਾਗਰੂਕ ਨਹੀਂ ਹੋਏ,ਉਹਨਾਂ ਨੂੰ ਕੁਝ ਨਹੀਂ ਪਤਾ ਚੱਲਿਆ | ਪਰ ਪੰਥਪ੍ਰੀਤ ਸਿੰਘ ਕਹਿੰਦੇ ਆ ਕਿ ਸਾਰੀ ਦੁਨੀਆਂ ਵਿੱਚ ਸੰਗਤ ਜਾਗਰੂਕ ਹੋ ਗਈ ਆ। ਇਵੇਂ ਲਗਦਾ ਕਿ ਧੁੰਦਾ ਜੀ ਵਾਲ਼ੇ ਅਜੇ ਜਾਗਰੂਕ ਨਹੀਂ ਹੋਏ ਤੇ ਪੰਥਪ੍ਰੀਤ ਵਾਲ਼ੇ ਹੋਗੇ ਪਰ ਮਾਫ ਕਰਨਾ ਜੀ ਤੁਹਾਨੂੰ ਤੇ ਤੁਹਾਡੇ ਜਾਗਰੂਕਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਦੇਹ ਹੈ ਜਾਂ ਗਿਆਨ।
ਬਾਕੀ ਤੁਸੀ ਇਹ ਇੰਟਰਵਿਉ ਦਿੱਤਾ ਕਿਉਂ ਤੇ ਉਸ ਰੇਡੀਉ ਵਾਲ਼ੇ ਨੇ ਲਿਆ ਕਿਉਂ ਇਹ ਸਮਝ ਨਹੀਂ ਆਈ, ਸਭ ਤੋਂ ਵੱਡਾ ਮਸਲਾ ਇਸ ਵਕਤ ਭਾਈ ਰਣਜੀਤ ਸਿੰਘ ਦਾ ਸੀ ਪਰ ਸੜ ਜਾਏ ਤੁਹਾਡੀ ਜੁਬਾਨ, ਤੁਹਾਡੇ ਕੋਲ਼ੋਂ ਉਹਨਾਂ ਦਾ ਨਾਂ ਵੀ ਨਹੀਂ ਲਿਆ ਗਿਆ, ਇਕ ਪਾਸੇ ਤੁਸੀਂ ਉਹਨਾਂ ਨੂੰ ਜਾਗਰੂਕ ਕਰਨ ਦਾ ਦਾਵਾ ਕਰਦੇ ਹੋ। ਇਸ ਤੋ ਸਾਬਿਤ ਹੁੰਦਾ ਹੈ ਕਿ ਭਾਈ ਰਣਜੀਤ ਸਿੰਘ ਤੋਂ ਤੁਹਾਨੂੰ ਕਿੰਨੀ ਈਰਖਾ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਥਪ੍ਰੀਤ ਸਿੰਘ ਨੂੰ ਕ੍ਰੈਡਿਟ ਖਾਣ ਦੀ ਪੁਰਾਣੀ ਆਦਤ ਹੈ, ਪਰ ਭਾਈ ਸਹਿਬ ਯਾਦ ਰੱਖਿਓ , ਸਵਾਲ ਪੁੱਛਣ ਵੇਲ਼ੇ ਹਰ ਵਾਰ ਕੁਲਦੀਪ ਸਿੰਘ ਵਰਗੇ ਫੁਕਰੇ ਚਾਪਲੂਸ ਨਹੀਂ ਹੁੰਦੇ, ਆਉਣ ਵਾਲ਼ੇ ਸਮੇਂ ਵਿੱਚ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਜਾਂ ਘਰ ਬਹਿਣਾ ਪਵੇਗਾ ।

–ਬਲਜਿੰਦਰ ਸਿੰਘ ਕ੍ਰਾਈਸਟਚਰਚ


“ਦੂਰ ਦ੍ਰਿਸ਼ਟਤਾ” !

ਮਹਾਨ ਆਗੂ ਹਮੇਸ਼ਾ ਹੀ ਦੂਰ ਦ੍ਰਿਸ਼ਟਤਾ ਨਾਲ਼ ਕੰਮ ਲੈਂਦੇ ਆਏ ਹਨ। ਗੁਰੂ ਕਾਲ਼ ਵਿੱਚ ਕਈ ਐਸੇ ਪ੍ਰ੍ਮਾਣ ਮੋਜੂਦ ਹਨ । ਆਉਣ ਵਾਲੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਪਹਿਲਾਂ ਹੀ ਸਮਝ ਲੈਣਾ ਤੇ ਉਹਨਾਂ ਦਾ ਹੱਲ ਲੱਭ ਲੈਣਾ ਗੁਰੂ ਸਾਹਿਬ ਦੀ ਦੂਰ ਦ੍ਰਿਸ਼ਟੀ ਦੇ ਪਰਮਾਣ ਹਨ । ਭਾਈ ਮਨੀ ਸਿੰਘ ਨੇ ਵੀ ਇਕ ਵਾਰ ਇਵੇਂ ਹੀ ਕੀਤਾ ਸੀ ਤੇ ਕੌਮ ਦਾ ਨੁਕਸਾਨ ਹੋਣ ਤੋ ਬਚਾਇਆ ਸੀ।
ਅਜੋਕੇ ਸਮੇਂ ਵਿੱਚ ਜਦੋਂ ਭਾਈ ਰਣਜੀਤ ਸਿੰਘ ਬਹੁਤ ਹੀ ਦਲੇਰੀ ਨਾਲ਼ ਸਥਾਪਿਤ ਪਖੰਡੀ ਬਾਬਿਆਂ ਦੇ ਡੇਰਿਆਂ ਤੇ ਟਕਸਾਲਾਂ ਦੇ ਫੈਲਾਏ ਹੋਏ ਗੰਦ ਨੂੰ ਸਾਫ਼ ਕਰ ਰਹੇ ਹਨ, ਤੇ ਨਾਲ਼ ਦੀ ਨਾਲ਼ ਸਾਹਮਣੇ ਬੈਠੀ ਸੰਗਤ ਨੂੰ ਖੁਦਮੁਖਤਿਆਰ ਬਣਾ ਰਹੇ ਹਨ। ਗੁਰਬਾਣੀ ਆਪ ਪੜ੍ਹਨਾ ਤੇ ਸਮਝਣਾ ਸਿਖਾ ਰਹੇ ਹਨ।
ਜਿਸ ਦੇ ਚਲਦੇ ਅਖੌਤੀ ਬਾਬੇ ਤੇ ਟਕਸਾਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਦਾ ਪਾਇਆ ਬ੍ਰਾਹਮਣੀ ਜਾਲ਼ ਸੰਗਤਾਂ ਤੋ ਦਿਨ ਬ ਦਿਨ ਲੱਥ ਰਿਹਾ ਹੈ, ਇਹਨਾਂ ਡੇਰਿਆ ਦੇ ਚਲਦਿਆਂ ਇਕੋਤਰੀਆਂ ਸੰਪਟ ਪਾਠਾਂ ਦੇ ਠੱਗੀ ਜਾਲ਼ ਨੂੰ ਵੀ ਠੱਲ੍ਹ ਪਈ ਹੈ, ਜਿਸ ਨਾਲ਼ ਇਹਨਾਂ ਪਖੰਡੀਆਂ ਦੇ ਵਪਾਰ ਨੂੰ ਸੱਟ ਵੱਜੀ ਹੈ।
ਹੁਣ ਇਹ ਕਰ ਤੇ ਕੁਝ ਸਕਦੇ ਨਹੀਂ ਤੇ ਨਾਲਾਇਕ ਬੱਚਿਆ ਵਾਂਗ ਸ਼ਿਕਾਇਤੂ ਬਣ ਗਏ ਹਨ । ਇਤਹਾਸ ਗਵਾਹ ਹੈ ਜਦੋਂ ਜਦੋਂ ਵਿਰੋਧੀ ਦਾ ਕੋਈ ਵੱਸ ਨਹੀਂ ਚਲਦਾ ਰਿਹਾ ਉਹ ਸਮੇ ਦੀਆਂ ਸਰਕਾਰਾ ਦੀ ਬੁੱਕਲ਼ ਵਿੱਚ ਵੜਦੇ ਰਹੇ ਹਨ। ਹੁਣ ਇਸ ਸਮੇਂ ਵੀ ਇਹਨਾਂ ਨੇ ਐਸਾ ਹੀ ਕੀਤਾ ਹੈ।
ਵੈਸੇ ਇਹਨਾਂ ਦਾ ਇਰਾਦਾ ਤੇ ਦੀਵਾਨ ਵਿੱਚ ਝਗੜੇ ਦੀ ਸਥਿਤੀ ਬਣਾ ਕੇ ਉੱਥੇ ਸੰਗਤ ਦਾ ਜਾਨੀ ਨੁਕਸਾਨ ਕਰਾਉਣਾ ਸੀ, ਪਰ ਭਾਈ ਸਾਹਿਬ ਨੇ ਬੜੀ ਹੀ ਦੂਰ ਦ੍ਰਿਸ਼ਟਤਾ ਨਾਲ਼ ਫੈਸਲਾ ਲੈ ਕੇ ਦੀਵਾਨ ਰੱਦ ਕਰ ਦਿੱਤਾ ਤੇ ਇਹਨਾਂ ਟਕਸਾਲੀਆਂ ਦੇ ਇਰਾਦਿਆ ‘ਤੇ ਪਾਣੀ ਫੇਰ ਦਿੱਤਾ।
ਕਾਸ਼ ! ਕਿਤੇ ਪਹਿਲਾਂ ਵੀ ਇੰਨੀ ਹੀ ਸਮਝਦਾਰੀ ਨਾਲ਼ ਫੈਸਲੇ ਲਏ ਗਏ ਹੁੰਦੇ ਤੇ ਜੋ ਕੌਮ ਦਾ ਪਿਛਲਿਆ ਦਹਾਕਿਆਂ ਵਿੱਚ ਨੁਕਸਾਨ ਹੋਇਆ ਉਹ ਨਾ ਹੁੰਦਾ।
ਸਿਆਣਾ ਤੇ ਦੂਰ ਦ੍ਰਿਸ਼ਟੀ ਰੱਖਣ ਵਾਲ਼ਾ ਆਗੂ ਉਹੀ ਹੁੰਦਾ ਹੈ ਜੋ ਆਉਣ ਵਾਲ਼ੇ ਮਾੜੇ ਸਮੇਂ ਤੋਂ ਕੌਮ ਨੂੰ ਪਹਿਲਾਂ ਹੀ ਜਾਣੂ ਕਰਵਾ ਦੇਵੇ ਤੇ ਕੌਮ ਦਾ ਨੁਕਸਾਨ ਹੋਣ ਤੋ ਬਚਾ ਲਵੇ। ਇਹੋ ਜਿਹੇ ਆਗੂ ਦੇ ਪਿੱਛੇ ਤੁਰਨ ਵਾਲ਼ੇ ਲੋਕ ਬਿਨਾਂ ਹਥਿਆਰਾਂ ਤੋਂ ਵੀ ਲੜਨ ਨੂੰ ਤਿਆਰ ਹੋ ਜਾਂਦੇ ਹਨ।
ਸਾਨੂੰ ਮਾਣ ਹੈ ਕਿ ਭਾਈ ਰਣਜੀਤ ਸਿੰਘ ਜੀ ਵਰਗੇ ਸਿਆਣੇ ਬੰਦੇ ਦੀ ਅਗਵਾਈ ਮਿਲ਼ ਰਹੀ ਹੈ ।

–ਬਲਜਿੰਦਰ ਸਿੰਘ ਕ੍ਰਾਈਸਟਚਰਚ


“ਸਾੜਾ ਜਾਂ ਈਰਖਾ” !

ਅਕਸਰ ਸਾੜਾ ਜਾਂ ਈਰਖਾ ਇਕੋ ਹੀ ਖੇਤਰ ਵਿੱਚ ਕੰਮ ਕਰਨ ਵਾਲ਼ੇ ਦੋ ਵਿਅਕਤੀਆਂ ਵਿਚਕਾਰ ਵੇਖਣ ਨੂੰ ਮਿਲ ਸਕਦੀ ਹੈ। ਇਹ ਸਾੜਾ ਹੱਦਾਂ ਉਦੋਂ ਪਾਰ ਕਰਦਾ ਹੈ ਜਦੋਂ ਤੁਹਾਡੇ ਖੇਤਰ ਵਿੱਚ ਕੰਮ ਕਰਨ ਵਾਲ਼ਾ ਵਿਅਕਤੀ ਜਾਂ ਤੁਹਾਡਾ ਕੋਈ ਮਿੱਤਰ ਤੁਹਾਡੇ ਨਾਲੋਂ ਜਿਆਦਾ ਤਰੱਕੀ ਘੱਟ ਸਮੇਂ ਵਿਚ ਕਰ ਜਾਏ ।
ਫਿਰ ਸਾੜਾ ਕਰਨ ਵਾਲ਼ਾ ਹੋਰ ਤੇ ਕੁਝ ਕਰ ਨਹੀਂ ਸਕਦਾ ਉਹ ਸਿਰਫ਼, ਜਾਂ ਤੇ ਇਲਜਾਮ ਤਰਾਸ਼ੀ ਕਰਦਾ ਹੈ ਜਾਂ ਮਿਹਣੇ ਮਾਰਦਾ ਹੈ।

#ਕਪੂਰ_ਕਹਿੰਦਾ ਹੈ ਕਿ ਸਾੜਾ ਕਰਨ ਵਾਲ਼ਾ ਵਿਅਕਤੀ ਆਪਣੇ ਘਰ ਦੇ ਜੀਆਂ ਨਾਲ਼ ਖਿਝਿਆ ਰਹਿੰਦਾ ਹੈ, ਚੀਜਾਂ ਤੋੜਦਾ ਹੈ ਤੇ ਆਪਣੇ ਤਨ ਅਤੇ ਮਨ ਦੋਹਾਂ ਨੂੰ ਜ਼ਖਮੀ ਕਰਦਾ ਹੈ
(ਵੈਸੇ ਪ੍ਰਭਦੀਪ ਬਾਰੇ ਸੋਚ ਕੇ ਮੈਨੂੰ ਉਹਦੇ ਕਰਦਿਆਂ ਤੇ ਤਰਸ ਅਉਣ ਲਗ ਜਾਂਦਾ ਹੈ)
ਖੈਰ ਰਹੋ ਵੀਚਾਰ
ਸਾੜਾ ਜਾਂ ਈਰਖਾ ਇੱਕ ਮਾਨਸਿਕ ਬਿਮਾਰੀ ਹੈ ਕਈਆਂ ਵਿੱਚ ਹੁੰਦੀ ਹੈ। ਇਹ ਬਿਮਾਰੀ ਅੱਜਕਲ੍ਹ ਜਾਗਰੂਕਾਂ ਨੂੰ ਲੱਗੀ ਹੋਈ ਹੈ।

ਗੱਲ ਇਹ ਹੈ ਕਿ ਜਦੋਂ ਦੇ ਭਾਈ ਰਣਜੀਤ ਸਿੰਘ ਅਪਗ੍ਰੇਡ ਹੋਕੇ ਮਨਮਤਾ ਛੱਡ ਕੇ ਗੁਰਮਤ ਵਾਲ਼ੇ ਪਾਸੇ ਆਏ ਹਨ ਉਦੋਂ ਦੀ ਉਹਨਾਂ ਨੇ ਜਾਗਰੁਕਤਾ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ।
ਪੁਰਾਣੇ ਜਾਗਰੂਕਾਂ ਨੂੰ ਸਿਰਫ ਬਾਬਿਆਂ ਨੂੰ ਭੰਡਣਾ ਤੇ ਨੂੰਹ-ਸੱਸ ਤੇ ਕਲੇਸ਼ ਦੀਆਂ ਕਹਾਣੀਆਂ ਸੁਣਾਉਣੀਆਂ ਹੀ ਆਉਂਦੀਆਂ ਸਨ, ਜੇ ਉਹ ਜਿਆਦਾ ਰੌਲ਼ਾ ਪਾ ਲੈਣ ਤੇ ਲਾਲਾਂ ਵਾਲਾ ਪੀਰ, ਰਾਧਾ ਸਵਾਮੀ ਜਾ ਸਿਰਸੇ ਵਾਲ਼ੇ ਤੋਂ ਅਗਾਂਹ ਦੀ ਕੋਈ ਗੱਲ ਨਹੀਂ ਸੀ ਕਰਦੇ।
ਇਹਨਾਂ ਜਾਗਰੂਕਾਂ ਨੇ ਲੋਕਾਂ ਨੂੰ ਬਾਬਿਆਂ ਅੱਗੋਂ ਉਠਾ ਕੇ ਆਪਣੇ ਅੱਗੇ ਬਿਠਾ ਲਿਆ ਸੀ ।
ਪਰ ਭਾਈ ਰਣਜੀਤ ਸਿੰਘ ਆਪਣੇ ਪਰਚਾਰ ਵਿੱਚ ਲੋਕਾਂ ਨੂੰ ਕੱਲੇ ਜਾਗਰੂਕ ਹੀ ਨਹੀਂ ਬਣਾ ਰਹੇ ਖੁਦਮੁਖਤਿਆਰੀ ਵੀ ਸਿਖਾ ਰਹੇ ਹਨ ਅਤੇ ਅਗਾਹ ਵਧੂ ਬਿਆਨ ਦੇ ਰਹੇ ਹਨ, ਜਿਸ ਕਰਕੇ ਨੌਜਵਾਨ ਵਰਗ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ
ਹੁਣ ਇਹ ਸਭ ਪੁਰਾਣੇ ਜਾਗਰੂਕਾਂ ਤੋ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਬਹੁਤ ਬੁਰੀ ਤਰਾਂ ਖਿਝੇ ਪਏ ਹਨ |
ਉਹਨਾਂ ਨੂੰ ਭਾਈ ਸਾਹਿਬ ਦੇ ਦੀਵਾਨ ’ਚ ਕੋਈ ਮਨਮਤ ਤੇ ਲੱਭ ਨਹੀਂ ਰਹੀ ਬਸ ਟਕਸਾਲੀਆਂ ਵਾਂਗ ਇਲਜਾਮ ਲਾਉਣ ਤੇ ਲੱਗੇ ਹਨ।
ਇਕ ਗਲ ਯਾਦ ਰੱਖਿਓ ਜਾਗਰੂਕੋ ਵਿਰੋਧ ਕਰਿਆਂ ਤੇ ਈਰਖਾ ਕਰਿਆਂ ਗੱਲ ਨਹੀਂ ਬਣਨੀ, ਹੁਣ ਤੁਹਾਡੇ ਕੋਲ ਦੋ ਹੀ ਰਾਹ ਹਨ,
ਜਾਂ ਤੇ ਅਪਗ੍ਰੇਡ ਹੋ ਕੇ ਭਾਈ ਰਣਜੀਤ ਸਿੰਘ ਨਾਲ਼ ਤੁਰੋ ਜਾਂ ਚੁੱਪ-ਚਾਪ ਘਰ ਬਹਿ ਜਾਓ !

–ਬਲਜਿੰਦਰ ਸਿੰਘ ਕ੍ਰਾਈਸਟਚਰਚ


“ਦ੍ਰਿੜਤਾ” !

ਜੋ ਦ੍ਰਿੜ੍ਹ ਇਰਾਦਿਆਂ ਵਾਲ਼ੇ ਹੁੰਦੇ ਹਨ ਉਹ ਮੁਸ਼ਕਿਲਾਂ ਵਿੱਚ ਵੀ ਡਟੇ ਰਹਿੰਦੇ ਹਨ। ਉਹਨਾਂ ਨੂੰ ਹਾਰ ਦਾ ਡਰ ਨਹੀਂ ਹੁੰਦਾ ਕਿਉਂਕਿ ਉਹ ਹਾਰ ਵੀ ਜਾਣ ਤਾਂ ਵੀ ਲੋਕ ਉਹਨਾਂ ਦੀ ਪ੍ਰਸ਼ੰਸ਼ਾ ਕਰਦੇ ਹਨ ਕਿ ਹਾਰ ਤੇ ਭਾਵੇਂ ਗਿਆ ਪਰ ਲੜਿਆ ਬੜੀ ਦ੍ਰਿੜ੍ਹਤਾ ਨਾਲ਼।
#ਕਪੂਰ ਕਹਿੰਦਾ
ਜੇ ਕੋਈ ਵਿਅਕਤੀ ਕਿਸੇ ਆਦਰਸ਼, ਉਦੇਸ਼ ਜਾਂ ਸਿਧਾਂਤ ਤੇ ਡਟ ਜਾਏ ਤੇ ਉਹ ਵੱਡੇ ਵੱਡੇ ਨਿੱਜੀ ਘਾਟਿਆਂ ਤੇ ਬਾਵਜੂਦ ਵੀ ਉਸ ਤੇ ਦ੍ਰਿੜ੍ਹ ਰਹੇ ਤੇ ਸੰਸਾਰ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਸ ਵਿੱਚ ਕੁਝ ਤੇ ਨਿਆਰਾ ਹੈ।
ਸਿੱਖ ਗੁਰੂ ਸਾਹਿਬਾਨ ਤੇ ਸਿੱਖਾਂ ਦਾ ਨਿਆਰਾਪਨ ਵੀ ਇਸੇ ਦ੍ਰਿੜਤਾ ਦਾ ਸਿੱਟਾ ਸੀ, ੳਹ ਆਪ ਤੇ ਆਪਣਿਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਦੇਕੇ ਵੀ ਸਿਧਾਂਤ ਤੇ ਚੱਟਾਨ ਵਾਂਗ ਅਡਿੱਗ ਰਹੇ।
ਇਸੇ ਤਰਾਂ ਭਾਈ ਰਣਜੀਤ ਸਿੰਘ ਤੇ ਰੇਡਿਉ ਵਿਰਸਾ ਦੀ ਟੀਮ ਨੇ ਵੀ ਕਈ ਨੁਕਸਾਨ ਝੱਲੇ, ਭਾਈ ਰਣਜੀਤ ਸਿੰਘ ਦਾ ਤੇ ਇਕ ਸਾਥੀ ਵੀ ਗੁੰਡਾ ਟਕਸਾਲ ਨੇ ਮਾਰ ਦਿੱਤਾ, ਪਰ ਉਹ ਅੱਜ ਸਿਧਾਂਤ ਤੇ ਹੋਰ ਵੀ ਪੱਕੇ ਇਰਾਦੇ ਨਾਲ਼ ਖੜ੍ਹੇ ਹਨ
ਕੁਝ ਸਾਲ ਕੁ ਪਹਿਲਾਂ ਰੇਡਿਉ ਵਿਰਸਾ ਦੀ ਵੀ ਟੀਮ ਨਾਲ ਵੀ ਕੁਝ ਇਹੋ ਜਿਹਾ ਹੋਇਆ, ਕੁਝ ਗੁੰਡਾ ਕਿਸਮ ਦੇ ਲੋਕਾਂ ਨੇ ਉਹਨਾਂ ਦੇ ਬਣਾਏ ਗੁਰੂ ਘਰ ਵਿੱਚ ਵੜ ਕੇ ਤੋੜ ਫੋੜ ਤੇ ਮਾਰ ਕੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਆਏ ਦਿਨ ਉਹਨਾਂ ਦੇ ਪਰਿਵਾਰਿਕ ਜੀਆਂ ਦੀਆਂ ਪੁੱਠੀਆਂ ਸਿੱਧੀਆਂ ਫੋਟੋਆਂ ਐਡਿਟ ਕਰ ਕੇ ਸ਼ੋਸ਼ਲ ਮੀਡਿਆ ਤੇ ਪਾਉਂਦੇ ਰਹਿੰਦੇ ਹਨ ਤਾਂ ਕਿ ਉਹ ਮਾਨਸਿਕ ਟੂਰ ਤੇ ਪਰੇਸ਼ਾਨ ਹੋਣ, ਪਰ ਫਿਰ ਵੀ ਉਹ ਡਰੇ ਨਹੀਂ ਸਗੋਂ ਹੋਰ ਦ੍ਰਿੜ ਇਰਾਦੇ ਨਾਲ ਅੱਗੇ ਵਧਦੇ ਗਏ |
ਇਸ ਵਕਤ ਵੀ ਵਰਪਾਲ ਨਾਂ ਦੇ ਇੱਕ ਵਿਹਲੜ੍ਹ ,ਮਾਨਸਿਕ ਰੋਗੀ ਨੇ ਵੀਰ ਹਰਨੇਕ ਸਿੰਘ ਤੇ ਕੁਝ ਬੇਬੁਨਿਆਦ ਦੋਸ਼ ਲਾਏ, ਉਸ ਬੇਵਕੂਫ ਨੂੰ ਇੰਨੀ ਸਮਝ ਨਹੀਂ ਕਿ ਜਿੰਨ੍ਹਾਂ ਦਾ ਟਕਸਾਲੀ ਕੁਝ ਨਹੀਂ ਵਿਗਾੜ ਸਕੇ ਤੇ ਤੇਰੀ ਕੀ ਬਿਸਾਤ ਹੈ, ਤੂੰ ਤੇ ਆਰ.ਐੱਸ ਐੱਸ . ਨੂੰ ਸੰਭਾਲ।
ਹੁਣ ਤੇ ਇਹ ਹਾਲ ਹੈ ਕਿ ਪੰਥਪ੍ਰੀਤ ਦਾ ਸਾਰਾ ਟੋਲਾ, ਸਾਰੇ ਮਿਸ਼ੀਨਰੀ, ਦਰਸ਼ਣ ਸਿੰਘ, ਪ੍ਰਭਦੀਪ ਫੁਕਰਾ, ਖਾਲਸਾ ਨਿਉਜ਼ ਸਾਰੇ ਹੀ ਸਿਧਾਂਤ ਨੂੰ ਛਿੱਕੇ ਟੰਗ ਕੇ ਇੱਕ ਪਾਸੇ ਹੋ ਕੇ ਭਾਈ ਸਾਬ੍ਹ ਤੇ ਵੀਰ ਹਰਨੇਕ ਸਿੰਘ ਦੇ ਵਿਰੋਧ ਵਿੱਚ ਖੜੇ ਹਨ।
ਇਕ ਗਲ ਯਾਦ ਰੱਖਿਉ ਕਥਾਕਾਰੋ ਆ ਪ੍ਰਭਦੀਪ ਤੇ ਵਰਲਾਪ ਵਰਗਆਂ ਨੂੰ ਤੇ ਕਿਸੇ ਨਹੀਂ ਪੁੱਛਣਾ ਪਰ ਲੋਕਾਂ ਨੇ ਤੁਹਾਨੂੰ ਘਰੋ ਕੱਢ ਕੇ ਸਵਾਲ ਪੁੱਛਣੇ ਹਨ, ਕਿਉਂਕਿ ਤੁਸੀ ਸਿਧਾਂਤ ਦੀਆਂ ਗੱਲਾਂ ਬੜੀ ਦ੍ਰਿੜ੍ਹਤਾ ਨਾਲ਼ ਕਰਦੇ ਰਹੇ ਹੋ ਪਰ ਆਪਣੀਆਂ ਸਟੇਜਾਂ ਬਚਾਉਣ ਵਾਸਤੇ ਪੈਸਿਆਂ ਦੀਆਂ ਢੇਰੀਆਂ ਦੀ ਖਾਤਿਰ ਸਿਧਾਂਤ ਨੂੰ ਭੁੱਲ ਗਏ ਹੋ ਜਾਂ ਭੁੱਲਾਂ ਦਾ ਨਾਟਕ ਕਰ ਰਹੇ ਹੋ।

ਉਹ ਬੇਵਕੂਫੋ ਸਿਧਾਂਤ ਤੇ ਦ੍ਰਿੜਤਾ ਨਾਲ਼ ਅਡਿੱਗ ਰਹਿਣ ਤੇ ਇਸ ਨਿਆਰੇਪਣ ਕਰਕੇ ਹੀ ਲੋਕ ਗੁਰੂ ਸਾਹਿਬਾਨਾਂ ਨਾਲ਼ ਜੁੜੇ ਸਨ ਤੇ ਇਹਨਾਂ ਦੇ ਇਸੇ ਗੁਣਾ ਕਰਕੇ ਹੀ ਲੋਕ ਭਾਈ ਰਣਜੀਤ ਸਿੰਘ ਤੇ ਵੀਰ ਹਰਨੇਕ ਸਿੰਘ ਨਾਲ ਜੁੜ ਰਹੇ ਹਨ। ਮੈਂ ਭਾਈ ਰਣਜੀਤ ਸਿੰਘ ਤੇ ਵੀਰ ਹਰਨੇਕ ਸਿੰਘ ਦੇ ਹਰ ਕਦਮ ਦੇ ਨਾਲ਼ ਕਦਮ ਮਿਲਾ ਕੇ ਖੜਾ ਹਾਂ।

–ਬਲਜਿੰਦਰ ਸਿੰਘ ਕ੍ਰਾਈਸਟਚਰਚ


ਜ਼ਿੰਮੇਵਾਰੀ

ਜ਼ਿੰਦਗੀ ਨਾਮ ਹੀ ਜ਼ਿੰਮੇਵਾਰੀ ਦਾ ਹੈ, ਜ਼ਿੰਮੇਵਾਰੀ ਤੋ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਨਹੀਂ । ਜ਼ਿੰਦਗੀ ਜ਼ਿੰਮੇਵਾਰਿਆ ਪੁੱਛ ਕੇ ਨਹੀਂ ਦਿੰਦੀ ਬਸ ਤੁਹਾਡੇ ਤੇ ਪਾ ਦਿੰਦੀ ਹੈ।
ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਤੋ ਬਾਦ ਗਰੂ ਹਰਗੋਬਿੰਦ ਜੀ ਤੇ ਸਮੇਂ ਨੇ ਬਹੁਤ ਵੱਡੀਆਂ ਜਿੰਮੇਵਾਰੀਆਂ ਪਾ ਦਿੱਤੀਆਂ, ਉਹਨਾਂ ਨੇ ਵੀ ਆਪਣੇ ਆਤਮ ਵਿਸ਼ਵਾਸ਼ ਤੇ ਗੁਰੂ ਪਿਤਾ ਵਲੋ ਦਿੱਤੇ ਗਿਆਨ ਨਾਲ ਜ਼ਿੰਮੇਵਾਰੀ ਨੂੰ ਬੜੇ ਹੀ ਬਖੂਬੀ ਢੰਗ ਨਾਲ਼ ਨਿਭਾਇਆ।
ਇਸੇ ਤਰਾਂ ਬਾਲ ਉਮਰ ਦੇ ਗੋਬਿੰਦ ਰਾਏ ਜੀ ਨੇ ਵੀ ਕੀਤਾ ।
ਸੋ ਸਾਨੂੰ ਇਤਹਾਸ ਤੋਂ ਸਿਰ ਤੇ ਪਈਆਂ ਜ਼ਿੰਮੇਵਾਰੀਆਂ ਨੂੰ ਸਿਰੇ ਚਾੜ੍ਹਨ ਦੀ ਸਿੱਖਿਆ ਮਿਲਦੀ ਹੈ।
ਹੁਣ ਜੇ ਇਹੋ ਗੱਲ ਜਾਗਰੂਕ ਪਰਚਾਰਕ ਧੂੰਦਾ ਜੀ ਅਤੇ ਪੰਥਪ੍ਰੀਤ ਤੇ ਲਾਈ ਜਾਵੇ ਤੇ ਇਹ ਵੀ ਆਪਣੇ ਆਪ ਨੂੰ ਜਿੰਮੇਵਾਰ ਪਰਚਾਰਕ ਅਖਵਾਉਂਦੇ ਹਨ ।
ਅਜੇ ਇਹਨਾਂ ਦੇ ਉੱਤੇ ਕੋਈ ਵੀ ਜ਼ਿੰਮੇਵਾਰੀ ਸਮੇਂ ਨੇ ਨਹੀਂ ਪਾਈ, ਇਹਨਾਂ ਨੇ ਆਪ ਚੁੱਕੀ ਹੈ, ਕਿਉਂਕਿ ਇਹ ਆਪ ਹੀ ਅਗਾਂਹ ਵਧੂ ਤੇ ਜਿੰਮੇਵਾਰ ਬਿਆਨ ਬਾਜੀਆਂ ਕਰਦੇ ਰਹੇ ਹਨ।
ਪਰ ਪਿਛਲੇ ਕੁਝ ਕੂ ਸਮੇਂ ਤੋਂ ਇੰਝ ਲੱਗਦੈ , ਜਿਵੇਂ ਇਹ ਆਪਣੀ ਫੋਕੀ ਸੋਹਰਤ ਨੂੰ ਬਚਾਉਣ ਵਾਸਤੇ ਆਪਣੀਆਂ ਜਿੰਮੇਵਾਰੀਆਂ ਤੋ ਭੱਜ ਰਹੇ ਹੋਣ ।
ਕੀ ਗੁਰੂ ਇਤਹਾਸ ਤੇ ਗੁਰਬਾਣੀ ਤੋ ਸਿੱਖਿਆ ਸਿਰਫ ਇਹਨਾਂ ਤੇ ਅੱਗੇ ਬੈਠੇ ਲੋਕਾਂ ਨੇ ਈ ਲੈਣੀ ਹੈ ?
ਕੀ ਗੁਰਬਾਣੀ ਦੀਆਂ ਸਿਖਿਆਵਾਂ ਪਰਚਾਰਕਾਂ ਤੇ ਲਾਗੂ ਨਹੀ ਹੁੰਦੀਆਂ ?
ਜੇ ਜ਼ਿੰਮੇਵਾਰੀਆਂ ਹੀ ਨਹੀਂ ਨਿਭਾਉਣੀਆਂ ਤੇ ਇੰਨਾਂ ਗਿਆਨ ਇਕੱਠਾ ਕਰ ਕੇ ਕੀ ਕਰਨੈ । ਬਿਨਾ ਕਾਰਜ ਤੋਂ ਤਾਂ ਗਿਆਨ ਬੱਸ ਇਕ ਬੋਝ ਤੋ ਜਿਆਦਾ ਕੁਝ ਵੀ ਨਹੀਂ ਹੈ ।
ਇਕ ਆਖਰੀ ਗੱਲ, “ਪੰਥਪ੍ਰੀਤ ਤੇ ਉਹਨਾਂ ਦੇ ਟੋਲੇ ਤੋ ਤਾਂ ਕੋਈ ਉਮੀਦ ਨਹੀਂ ਪਰ ਪਤਾ ਨਹੀਂ ਕਿਓਂ ਧੂੰਦਾ ਜੀ ਤੋਂ ਅਜੇ ਵੀ ਆਸ ਹੈ” ।

–ਬਲਜਿੰਦਰ ਸਿੰਘ ਕ੍ਰਾਈਸਟਚਰਚ


ਬ੍ਰਾਹਮਣ ਦਾ ਜਾਲ਼

ਵੀਰ ਯਾਦਵਿੰਦਰ ਦੇ ਅੱਜ ਵਾਲ਼ੇ ਲੇਖ ਵਿਚ ਬੜੇ ਹੀ ਬਾ-ਕਮਾਲ ਤਰੀਕੇ ਨਾਲ ਦੱਸਿਆ ਕਿ ਕਿਵੇਂ ਬ੍ਰਾਹਮਣ ਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ ਤੇ ਅੱਜ ਵੀ ਉਹੀ ਕਰੀ ਜਾ ਰਿਹਾ ਹੈ।
ਬ੍ਰਾਹਮਣ ਨੇ ਤੇ ਆਪਣੀ ਚਲਾਕੀ ਨਾਲ ਆਪਣਾ ਕੰਮ ਕਰ ਦਿੱਤਾ ਪਰ ਸਾਡੇ ਆਗੂ ਅਖਵਾਉਣ ਵਾਲੇ ਪਰਚਾਰਕ ਜੋ ਕਿ ਦਸਦੇ ਹਨ ਕਿ ਅਸੀਂ ਲੋਕਾਂ ਨੂੰ ਗਿਆਨ ਦੇਕੇ ਜਾਗਰੂਕ ਕਰ ਦੇਣਾ ਹੈ ਤੇ ਲੋਕਾਂ ਨੇ ਆਪ ਹੀ ਬ੍ਰਾਹਮਣ ਦੇ ਜਾਲ਼ ਵਿਚੋ ਨਿਕਲ਼ ਜਾਣਾ ਹੈ।
ਲੋਕਾਂ ਨੂੰ ਤੇ ਕੀ ਕੱਢਣਾ ਸੀ, ਏਵੇਂ ਪ੍ਰਤੀਤ ਹੋਣ ਲੱਗਾ ਜਿਵੇਂ ਉਹ ਆਪ ਵੀਚਾਰੇ ਉਸੇ ਵਿੱਚ ਫਸੇ ਹੋਣ।
ਜਦੋ ਦੇਹ ਗੁਰੂ ਤੇ ਗਿਆਨ ਗੁਰੂ ਦੀ ਗੱਲ ਹੋਈ ਤੇ ਪੰਥਪ੍ਰੀਤ ਵਰਗੇ ਪਰਚਾਰਕ ਵੀ ਉਹੀ ਬ੍ਰਾਹਮਣ ਦੇ ਬਣਾਏ ਰੱਬ ਦੀਆਂ ਗੱਲਾਂ ਕਰਨ ਲੱਗ ਪਏ, ਇਥੋਂ ਤੱਕ ਜੋ ਹਮੇਸ਼ਾ ਹੀ ਗਿਆਨ ਗੁਰੂ ਦਾ ਰੌਲਾ ਪਾਉਣ ਵਾਲੇ ਧੂੰਦਾ ਜੀ ਵਰਗੇ ਪਰਚਾਰਕ ਵੀ ਗਿਆਨ ਗੁਰੂ ਦਾ ਮਜ਼ਾਕ ਬਣਾਉਂਦੇ ਹੋਏ ਦਿਸੇ ।
ਹੁਣ ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਬ੍ਰਾਹਮਣ ਇਹਨਾਂ ਵਿਚ ਵੀ ਵੜਿਆ ਹੋਇਆ ਹੈ ਜਾਂ ਇਹ ਸਿਰਫ ਇਕ ਬੰਦੇ ਦੇ ਵਿਰੋਧ ਕਰਕੇ ਗਿਆਨ ਗੁਰੂ ਵਾਲੇ ਸਿਧਾਂਤ ਨੂੰ ਛਿੱਕੇ ਤੇ ਟੰਗ ਰਹੇ ਹਨ|
ਪਰ ਇਕ ਗੱਲ ਸਾਫ ਹੈ ਕਿ ਸਾਰੇ ਚੂਹੇ ਤੇ ਪ੍ਰਭਦੀਪ ਵਰਗੇ ਨਿਉਲੇ ਇਕ ਸਾਥ ਖੁੱਡਾਂ ਚੋ ਬਾਹਰ ਆ ਰਹੇ ਹਨ |
ਇਸ ਤੋਂ ਉਲਟ ਭਾਈ ਰਣਜੀਤ ਸਿੰਘ ਬੜੀ ਹੀ ਦਰਿੜਤਾ ਨਾਲ਼ ਗਿਆਨ ਗੁਰੂ ਦੇ ਸਿਧਾਂਤ ਤੇ ਅਟੱਲ ਹਨ ਤੇ ਆਪਣੇ ਹਰ ਇਕ ਦੀਵਾਨ ਵਿਚ ਇਸੇ ਤੇ ਹੀ ਜੋਰ ਦਿੰਦੇ ਹਨ।

–ਬਲਜਿੰਦਰ ਸਿੰਘ ਕ੍ਰਾਈਸਟਚਰਚ