ਬਲਜਿੰਦਰ ਸਿੰਘ (ਪੱਤਰਕਾਰ)


“ਟਕਸਾਲੀਆਂ ਵਾਂਗ ਪੰਥਪ੍ਰੀਤ ਦੀਆਂ ਯਬਲ੍ਹੀਆਂ” !

1. ਕਿਸੇ ਦਾ ਨਾਮ ਲੈ ਕੇ ਨਹੀਂ ਬੋਲਣਾ, ਨਾਮ ਲੈ ਕੇ ਮਸਲਾ ਨਿੱਜੀ ਹੋ ਜਾਂਦਾ ਹੈ ।
ਪੰਥਪ੍ਰੀਤ ਜੀ ਲਾਲਾਂ ਵਾਲ਼ੇ, ਰਾਧਾਸਵਾਮੀ, ਨਿਰੰਕਾਰੀਆਂ ਨਾਲ਼ ਕੀ ਗੱਲ ਤੁਹਾਡਾ ਵੱਟ ਦਾ ਰੌਲ਼ਾ ਹੈ, ਜੋ ਨਾਮ ਲੈ ਕੇ ਬੋਲਦੇ ਹੋ ?

2. ਗੁਰੂ ਗਿਆਨ ਹੈ, ਦੇਹ ਵੀ ਹੈ, ਕਾਗਜ, ਜਿਲਦ ਵੀ ਹੈ, ਪੈਨ ਡਰਾਇਵ ‘ਚ ਪਾਇਆ ਗੁਰੂ ਗ੍ਰੰਥ ਸਾਹਿਬ, ਗੁਰੂ ਨਹੀਂ ਹੈ ।

ਪੰਥਪ੍ਰੀਤ ਜੀ ਪਹਿਲੀ ਗੱਲ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਸਾਡਾ ਗੁਰੂ ਹੈ ਕੋਣ ? ਜੇ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੀ ਗਿਆਨ ਗੁਰੂ ਹੈ ਤਾਂ ਬਾਕੀ ਦੁਨੀਆਂ ਕਿਵੇਂ ਚੱਲਦੀ ਹੈ, ਜਿਨਾਂ ਦਾ ਗੁਰੂ ਗ੍ਰੰਥ ਸਾਹਿਬ, ਗੁਰੂ ਨਹੀਂ ਹੈ ?
ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਅਥਾਹ ਭੰਡਾਰ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਤੇ ਇਹ ਗ੍ਰੰਥ ਸਿਰਫ ਸਿੱਖਾਂ ਕੋਲ ਹੈ ।
ਪਰ ਜੇ ਗੱਲ ਪੱਛਮੀ ਦੇਸ਼ਾਂ ਦੀ ਕਰੀਏ ਤੇ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਨਹੀਂ ਹਨ, ਇਸ ਹਿਸਾਬ ਨਾਲ ਇਹ ਮੁਲਕ ਤੇ ਸਾਡੇ ਨਾਲੋਂ ਬਹੁਤ ਪਛੜ ਜਾਣੇ ਚਾਹੀਦੇ ਸਨ,
ਕਿਉਂਕਿ ਸਾਰਾ ਗਿਆਨ ਤੇ ਸਾਡੇ ਕੋਲ਼ ਹੈ ।
ਪਰ ਨਹੀਂ ਉਹ ਸਾਡੇ ਨਾਲੋਂ ਵਧੀਆ ਤੇ ਸੁਚੱਜਾ ਜੀਵਨ ਜਿਉਂਦੇ ਹਨ ਤੇ ਵਿਕਾਰਾਂ ਤੋਂ ਵੀ ਬਚੇ ਹਨ ।

3. ਗੁਰੂ ਸਾਹਿਬ ਨੇ ਸ਼ਹੀਦੀਆਂ ਦਿੱਤੀਆਂ, ਜੰਗਾਂ ਲੜੀਆਂ ਕਿਉਂਕਿ ਗੁਰੂ ਜੋਤ ਉਹਨਾਂ ‘ਚ ਵਰਤ ਰਹੀ ਸੀ ।
ਪੰਥਪ੍ਰੀਤ ਜੀ ! ਜੇ ਬਾਕੀ ਸ਼ਹੀਦ ਹੋਏ ਤੇ ਜਿਨ੍ਹਾਂ ਹੋਰਾਂ ਨੇ ਵੀ ਜੰਗਾਂ ਲੜੀਆਂ , ਕੀ ਉਹ ਵੀ ਸਾਡੇ ਗੁਰੂ ਹਨ ?
ਕੀ ਉਹਨਾਂ ਵਿੱਚ ਵੀ ਜੋਤ ਵਰਤ ਰਹੀ ਸੀ ?
ਇੰਨੀਆਂ ਦੁਚਿੱਤੀਆਂ ਵਾਲੀਆਂ ਸਟੇਟਮੈਂਟਾਂ, ਭਾਈ ਸਾਬ੍ਹ ?
ਇੰਨਾਂ ਬੇੜਾ ਗਰਕ ਜਾਏਗਾ ਤੁਹਾਡਾ ?
ਇਹ ਉਮੀਦ ਨਹੀਂ ਸੀ ।

–ਪੱਤਰਕਾਰ :- ਬਲਜਿੰਦਰ ਸਿੰਘ