ਬਲਪ੍ਰੀਤ ਸਿੰਘ ਘੁੰਗਰਾਣਾ


“ਅਖੌਤੀ ਵਿਦਵਾਨ ਤੇ ਢੱਡਰੀਆਂ ਵਾਲ਼ੇ”

ਆਮ ਕੌਮਨ ਸੈਂਸ ਦੀ ਹੀ ਗੱਲ ਆ ਜਦੋਂ ਤੁਸੀਂ ਪੁਰਾਣੇ ਰਾਹ ਤੇ ਜਾ ਰਹੇ ਹੋ ਤਾਂ ਮੰਜਿਲ ਨਵੀਂ ਕਿਸ ਤਰ੍ਹਾਂ ਪਾ ਲਵੋਂਗੇ।ਪਰ ਸਾਡੇ ਵਿਦਵਾਨ ਕਹਾਉਣ ਵਾਲ਼ੇ ਇਹੀ ਕਰਨਾ ਚਾਹੁੰਦੇ ਨੇ।
ਪ੍ਰੋਫੈਸਰ ਦਰਸ਼ਣ ਸਿੰਘ ,ਗੁਰਦਰਸ਼ਨ ਸਿੰਘ ਢਿੱਲੋਂ, ਦਿਲਗੀਰ, ਪੰਥਪ੍ਰੀਤ, ਗੋਲਡੀ ਐੰਡ ਪਾਰਟੀ ਬਾਕੀ ਇਹਨਾਂ ਦੇ ਨਾਲ਼ ਦੇ ਜੋ ਵੀ ਸੰਗੀ ਸਾਥੀ ਸਾਰੇ ਦੇ ਸਾਰੇ ਪੁਰਾਣੇ ਰਾਹ ਤੇ ਜਾ ਕੇ ਨਤੀਜਾ ਨਵਾਂ ਚਾਹੁੰਦੇ ਨੇ।ਅਕਾਲ ਤਖਤ ਰੱਖਣਾ ਚਾਹੁੰਦੇ ਨੇ ਪਰ ਕਬਜਾ ਆਪਣਾ ਚਾਹੁੰਦੇ ਨੇ ਕਿਉਂਕਿ ਕਹਿੰਦੇ ਆ ਜੀ ਅਸੀਂ ਬੰਦੇ ਚੰਗੇ ਹਾਂ ਤੇ ਸਭ ਕੁੱਝ ਚੰਗਾ ਹੀ ਕਰਾਂਗੇ।
ਹੁਣ ਸਵਾਲ ਇਹ ਹੈ ਜਦੋਂ ਤੁਸੀਂ ਸਿਸਟਮ ਦੇ ਵਿੱਚ ਵੜ ਗਏ ਫਿਰ ਉਸਨੂੰ ਤੋੜ ਕਿਸ ਤਰ੍ਹਾਂ ਸਕੋਂਗੇ ।ਕੱਲ ਦਿਲਗੀਰ ਦੀ ਇੱਕ ਵੀਡੀਓ ਦੇਖੀ ਉਹ ਸਭ ਕਾਸੇ ਦਾ ਦੋਸ਼ੀ ਬਾਦਲਾਂ ਨੂੰ ਮੰਨ ਰਿਹਾ ਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਂ ਕੱਢਣਾ ਹੀ ਸਾਰੇ ਕਾਸੇ ਦਾ ਹੱਲ।ਉਹ ਕਹਿੰਦਾ ਸੀ ਸਾਰੇ ਇਕੱਠੇ ਹੋ ਜਾਓ ਨਹੀਂ ਤਾਂ ਸਾਰਿਆਂ ਨੂੰ ਪੰਥ ਚੋਂ ਛੇਕ ਦੇਣਗੇ।ਚਲੋ ਮੰਨ ਲਿਆ ਤੁਸੀਂ ਕਮੇਟੀ ਆਪਣੀ ਬਣਾ ਲਵੋਂਗੇ ਪਰ ਉਸ ਸਿਸਟਮ ਵਿਚ ਰਹਿ ਕੇ ਨਵਾਂ ਕਿਸ ਤਰ੍ਹਾਂ ਕਰ ਸਕੋਂਗੇ ਕਿਉਂਕਿ ਕਾਨੂੰਨ ਨੇ ਤੁਹਾਨੂੰ ਇਜਾਜ਼ਤ ਹੀ ਨਹੀਂ ਦੇਣੀ ਹੁਣ ਤਾਂ ਉਹ ਸਿਸਟਮ ਨਾਲ਼ ਮਿਲ਼ ਕੇ ਚਲਦੇ ਨੇ ਤਾਂ ਕਰਕੇ ਉੱਥੇ ਡੀਸੀ ਨੀ ਬੈਠਦਾ ਨਹੀਂ ਤਾਂ ਅਗਲੇ ਬੈਠ ਕੇ ਕਾਰਵਾਈ ਚਲਾਉਣਗੇ ਫਿਰ ਕੀ ਕਰੋਂਗੇ ਤੁਸੀਂ।ਯਾਰ ਕਾਹਦੇ ਵਿਦਵਾਨ ਹੋ ਤੁਸੀਂ ਤੁਹਾਨੂੰ ਤੇ ਕੌਮਨ ਸੈਂਸ ਦੀਆਂ ਗੱਲਾਂ ਵੀ ਨਹੀਂ ਪਤਾ ਲੱਗਦੀਆਂ।
ਪ੍ਰੋਫੈਸਰ ਦਰਸ਼ਣ ਸਿੰਘ ਅਕਾਲ ਤਖਤ ਦਾ ਜਥੇਦਾਰ ਰਿਹਾ ਏ , ਕੀ ਕਰ ਲਿਆ ਉਸਨੇ? ਇੱਕ ਹੀ ਵੱਡਾ ਕੰਮ ਤੁਸੀਂ ਦੱਸ ਰਹੇ ਹੋ ਉਹਨਾਂ ਦਾ ਬਰਨਾਲੇ ਨੂੰ ਅਕਾਲ ਤਖਤ ਤੇ ਸੱਦਣ ਦਾ।ਚਲੋ ਮੰਨ ਲਿਆ ਪਰ ਜੇ ਬਰਨਾਲਾ ਨਾ ਆਉਂਦਾ ਫਿਰ ਤੁਸੀਂ ਕੀ ਕਰਦੇ ਪਰ ਪਹਿਲਾਂ ਸਵਾਲ ਇਹ ਹੈ ਜਦੋਂ ਹੁਣ ਤੁਸੀਂ ਕਹਿੰਦੇ ਹੋ ਉੱਥੇ ਕੋਈ ਸੱਦ ਵੀ ਨੀ ਸਕਦਾ ਫਿਰ ਪ੍ਰੋਫੈਸਰ ਦਰਸ਼ਣ ਸਿੰਘ ਕਿਸ ਤਰ੍ਹਾਂ ਸੱਦ ਸਕਦੇ ਸੀ।ਕਾਰਨ ਸਾਫ ਆ ਉਸ ਸਿਸਟਮ ਵਿਚ ਰਹਿ ਕੇ ਤੁਹਾਨੂੰ ਸਰਕਾਰ ਦੇ ਹਿਸਾਬ ਨਾਲ਼ ਚੱਲਣਾ ਪੈਣਾ ਤੇ ਉਸ ਵੇਲ਼ੇ ਸਰਕਾਰ ਚਾਹੁੰਦੀ ਸੀ ਤੁਸੀਂ ਬਰਨਾਲੇ ਨੂੰ ਸੱਦੋ ਤੇ ਤੁਸੀਂ ਸੱਦ ਲਿਆ ਤੇ ਅਗਲੇ ਪਾਕ ਸਾਫ਼ ਕਰਾ ਕੇ ਲੈ ਗਏ।
ਦੂਜੀ ਗੱਲ ਆ ਏਕਤਾ ਦੀ ।ਸਾਰੇ ਦੇ ਸਾਰੇ ਏਕਤਾ ਨਾ ਹੋਣ ‘ਚ ਦੋਸ਼ ਢੱਡਰੀਆਂ ਵਾਲ਼ੇ ਨੂੰ ਦੇ ਰਹੇ ਨੇ ਪਰ ਸਵਾਲ ਇਹ ਆ ਤੁਸੀਂ ਆਪਸ ‘ਚ ਹੀ ਸਾਰੇ ਕਿਉਂ ਨੀ ਕਰ ਲੈਂਦੇ ਏਕਤਾ ਜਾਂ ਫਿਰ ਤੁਹਾਨੂੰ ਹੁਣ ਇਹ ਲੱਗ ਰਿਹਾ ਬਈ ਤੁਹਾਡੀ ਹੁਣ ਔਕਾਤ ਕੋਈ ਨੀ ਰਹੀ।ਲੱਗਦਾ ਤੁਸੀਂ ਮੰਨ ਲਿਆ ਬਈ ਲੋਕਾਂ ਨੇ ਉਹ ਮੰਨਣਾ ਜੋ ਢੱਡਰੀਆਂ ਵਾਲ਼ੇ ਕਹਿਣਗੇ।ਜੇ ਤੁਸੀਂ ਇਹ ਮੰਨ ਲਿਆ ਫਿਰ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਢੱਡਰੀਆਂ ਵਾਲਿਆਂ ਨੂੰ ਕੰਮ ਕਰਨ ਦਿਓ ਉਹਨਾਂ ਦੇ ਪਿੱਛੇ ਲੱਗੋ।ਪਰ ਨਹੀਂ, ਤੁਸੀਂ ਚਾਹੁੰਦੇ ਹੋ ਕਿ ਕਰੇ ਢੱਡਰੀਆਂ ਵਾਲ਼ਾ ਤੇ ਨਾਮ ਸਾਡਾ ਹੋਣਾ ਚਾਹੀਦਾ।
ਢੱਡਰੀਆਂ ਵਾਲ਼ੇ ‘ਚ ਖਾਸ ਗੱਲ ਇਹ ਹੀ ਆ ਕਿ ਉਹ ਕਿਸੇ ਦੇ ਮਗਰ ਲੱਗ ਕੇ ਨਹੀਂ ਚਲਦਾ ਉਹ ਆਪਣਾ ਫੈਸਲਾ ਆਪ ਕਰਦਾ ਹੈ ਜਿਹੜਾ ਉਸਨੂੰ ਮੱਲੋ ਮੱਲੀ ਕੌਮ ਦਾ ਆਗੂ ਬਣਾਉਂਦਾ।ਇਸ ਕਰਕੇ ਹੀ ਉਸਦੀ ਇੱਜਤ ਕੌਮ ਚ’ ਬਣ ਰਹੀ ਹੈ ਤੇ ਤੁਹਾਨੂੰ ਸਾਰੇ ਅਖੌਤੀ ਵਿਦਵਾਨਾਂ ਨੂੰ ਲਾਹ ਕੇ ਲੋਕ ਪਰਾਂ ਸੁੱਟ ਰਹੇ ਨੇ।
ਢੱਡਰੀਆਂ ਵਾਲ਼ੇ ਸਾਰੇ ਸਿਸਟਮ ਨੂੰ ਤੋੜ ਕੇ ਨਵਾਂ ਖੜ੍ਹਾ ਕਰਨਾ ਚਾਹੁੰਦੇ ਨੇ ਜੋ ਇੱਕ ਸਹੀ ਦਿਸ਼ਾ ਵੱਲ ਬਿਲਕੁਲ ਸਹੀ ਕਦਮ ਹੈ।ਉਹ ਤੁਹਾਡੇ ਵਾਂਗ ਬਣੇ ਬਣਾਏ ਤੇ ਕਬਜਾ ਨੀ ਕਰਨਾ ਚਾਹੁੰਦੇ, ਨਵਾਂ ਬਣਾਕੇ ਦੇਣਾਂ ਚਾਹੁੰਦੇ ਨੇ।ਇਹ ਹੀ ਵੱਖਰਾ ਪਣ ਹੈ ਉਹਨਾਂ ‘ਚ ਕਿ ਉਹ ਦੇਣਾ ਚਾਹੁੰਦੇ ਨੇ।ਇਹ ਸਭ ਕੁਝ ਕਰਨ ਲਈ ਹੌਂਸਲਾ ਚਾਹੀਦਾ ਏ,ਜੋ ਕਿ ਤੁਹਾਡੇ ਵਿੱਚ ਬਿਲਕੁਲ ਵੀ ਨਹੀਂ।ਛੱਡਣਾ ਤਾਂ ਤੁਸੀਂ ਕੁਝ ਚਾਹੁੰਦੇ ਹੀ ਨਹੀਂ ਲੈਣਾ ਹੀ ਲੈਣਾ ਚਾਹੁੰਦੇ ਹੋ।

–ਬਲਪ੍ਰੀਤ ਸਿੰਘ ਘੁੰਗਰਾਣਾ


ਗੁਰਮਤਿ ਤੇ ਸਾਦਾ ਜੀਵਨ

ਵਿਰੋਧ ਦਾ ਮਾਰਿਆ ਬੰਦਾ ਇਹ ਵੀ ਨੀ ਸੋਚਦਾ ਕੇ ਮੈਂ ਕੀ ਗੱਲ ਕਰ ਰਿਹਾਂ ।ਬੱਸ ਉਸਨੇ ਇੱਕ ਬੰਦੇ ਨੂੰ ਟਾਰਗੇਟ ਕਰਕੇ ਗੱਲ ਕਰਨੀ ਆ ਬੇਸ਼ੱਕ ਉਸ ਨਾਲ ਬਾਕੀ ਸਭ ਢਹਿ ਜਾਣ।
ਵਰਪਾਲ ਸਿੰਘ ਨੇ ਆਪਣੇ ਪ੍ਰੋਗਰਾਮ ‘ਚ ਕਿਹਾ ਕੇ ਜੋ ਬੰਦਾ ਗੁਰਮਤਿ ਦੇ ਜਿੰਨਾ ਨੇੜੇ ਜਾਈ ਜਾਂਦਾ ਉਸਦਾ ਜੀਵਨ ਉਨਾਂ ਹੀ ਸਾਦਾ ਹੋਈ ਜਾਂਦਾ ਜਿਵੇਂ ਪੰਥਪ੍ਰੀਤ ,ਗੁਰਜੰਟ ਸਿੰਘ ਰੂਪੋਵਾਲੀ ਆਦਿ।ਦੂਜੇ ਪਾਸੇ ਜਿਹੜੇ ਗੁਰਮਤਿ ਤੋਂ ਦੂਰ ਨੇ ਉਹ ਭੜਕੀਲੇ ਕੱਪੜੇ ਪਾਉਂਦੇ ਨੇ ਡੇਰੇਦਾਰ ਵਾਂਗ ਜਾਂ ਉਹ ਹੈ ਹੀ ਡੇਰੇਦਾਰ ਜਿਵੇਂ ਢੱਡਰੀਆਂ ਵਾਲ਼ਾ।
ਹੁਣ ਗੱਲ ਇਹ ਆ ਬਈ ਜੋ ਸਾਦੇ ਕੱਪੜੇ ਪਾਉਂਦਾ ਉਹ ਗੁਰਮਤਿ ਦਾ ਧਾਰਨੀ ਤੇ ਦੂਜਾ ਡੇਰੇਦਾਰ।ਨਾਨਕਸਰੀਏ ਤੇ ਨਾਮਧਾਰੀਆਂ ਜਿੰਨਾ ਸਾਦਾ ਜੀਵਨ ਤਾਂ ਕਿਸੇ ਦਾ ਵੀ ਨੀ ਹੋਣਾ।ਉਹ ਸਿਰਫ਼ ਚਿੱਟੇ ਕੱਪੜੇ ਹੀ ਪਾਉਂਦੇ ਨੇ | ਗੱਲ ਕੀ ਜਮ੍ਹਾਂ ਹੀ ਸਾਦਾ ਜੀਵਨ ਕੀ ਉਹ ਗੁਰਮਤਿ ਦੇ ਧਾਰਨੀ ਨੇ? ਵਰਪਾਲ ਸਿੰਘ ਕੀ ਖਿਆਲ ਆ ਤੁਹਾਡਾ ? ਤੁਹਾਡੇ ਹਿਸਾਬ ਨਾਲ਼ ਉਹ ਪੂਰੇ ਗੁਰਮੁਖ ਹੋਣੇ ਚਾਹੀਦੇ ਨੇ।
ਦਸਮੇ ਪਾਤਸ਼ਾਹ ਨੇ ਕਲਗੀ ਲਾਈ ਘੋੜਸਵਾਰੀ ਕੀਤੀ ਸ਼ਿਕਾਰ ਖੇਡਿਆ, ਗੱਲ ਕੀ ਰਾਜਿਆਂ ਦੇ ਬਰਾਬਰ ਦੀ ਹੈਸੀਅਤ।ਫਿਰ ਉਹ ਤਾਂ ਤੁਹਾਡੇ ਹਿਸਾਬ ਨਾਲ਼ ਗੁਰਮਤਿ ਤੋਂ ਕੋਹਾਂ ਦੂਰ ਨੇ।
ਯਾਰ ਹੱਦ ਆ ਤੁਹਾਡੀ ਤੁਸੀਂ ਵਿਰੋਧ ਦੇ ਮਾਰੇ ਬਿਨਾਂ ਸੋਚੇ ਸਮਝੇ ਹੀ ਬੋਲੀ ਜਾਂਦੇ ਹੋ।ਤੁਸੀਂ ਚਾਪਲੂਸੀ ਕਰਨੀ ਆ ਕਰੋ ਪਰ ਆਪਣੀ ਮੱਤ ਨੂੰ ਗੁਰਮਤਿ ਨਾ ਦੱਸੋ।ਜੇ ਪੰਥਪ੍ਰੀਤ ਹੁਣਾ ਤੋਂ ਨਹੀਂ ਪੈਂਦੇ ਰੰਗ ਬਰੰਗੇ ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਬੱਸ ਇਹ ਹੀ ਗੁਰਮਤਿ ਆ।ਜਦੋਂ ਉਹਨਾਂ ਦੀ ਪਾਉਣ ਦੀ ਔਕਾਤ ਹੀ ਨਹੀਂ ਤਾਂ ਪਾਉਣਗੇ ਕੀ। ਭਾਈ ਰੰਗ ਬਰੰਗੇ ਕੱਪੜੇ ਵੀ ਕਿਸੇ ਨੂੰ ਹੀ ਜਚਦੇ ਨੇ।ਬਹੁਤੇ ਤਾਂ ਕੱਪੜਿਆਂ ਦਾ ਵੀ ਜਲੂਸ ਕੱਢ ਦਿੰਦੇ ਨੇ ਪਾ ਕੇ।

—ਬਲਪ੍ਰੀਤ ਸਿੰਘ ਘੁੰਗਰਾਣਾ


ਵਿਵਾਦੀ ਕੌਣ ?

ਰੇਡੀਓ ਲੋਹਗੜ੍ਹ ਵਾਲਿਆਂ ਦੀ ਇੱਕ 9 ਦਸੰਬਰ ਦੀ ਆਡੀਓ ਯੂ ਟਿਊਬ ਤੇ ਸੁਣੀ ਉਸ ਵਿੱਚ ਉਹ ਗੱਲ ਕਰ ਰਹੇ ਸਨ ਬਈ ਸਾਡੇ ਪਰਚਾਰਕਾਂ ਨੂੰ ਭੱਦੇ ਸਬਦਾਂ ਨਾਲ਼ ਸੰਬੋਧਿਤ ਕੀਤਾ ਜਾ ਰਿਹੈ ਜਿਵੇਂ ਭੰਡ ਮਰਾਸੀ ਆਦਿ।ਪਹਿਲਾਂ ਤਾਂ ਸ਼ੁਰੂ ਵਿੱਚ ਹੀ ਕਹਿ ਦਿੱਤਾ ਕਿ ਇਹ ਵਿਵਾਦੀ ਬੰਦੇ ਸਾਡੇ ਵਾਸਤੇ ਕੋਈ ਇਮਪੋਰਟੈਂਟ ਨਹੀਂ ਪਰ 34 ਦੇ 34 ਮਿੰਟ ਵਿਵਾਦੀ ਬੰਦਿਆਂ ਤੇ ਹੀ ਲਾ ਗਏ।
ਖੈਰ ਗੱਲ ਕਰਦੇ ਉਹਨਾਂ ਦੀ ਗੱਲ ਤੇ ।ਉਹ ਕਹਿੰਦੇ ਜੀ ਪਰਚਾਰਕਾਂ ਨੂੰ ਭੰਡ ਮਰਾਸੀ ਜਾਂ ਮੰਗਖਾਣੇ ਕਹਿਣਾ ਗਲਤ ਆ।ਸਵਾਲ ਹੈ ਜਦੋਂ ਕੋਈ ਬੰਦਾ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਤੇ ਪੈਸੇ ਖਾ ਰਿਹਾ ਫਿਰ ਉਸਨੂੰ ਕੀ ਕਿਹਾ ਜਾਵੇ? ਤੁਸੀਂ ਨਵਾਂ ਹੀ ਲਫਜ਼ ਕੱਢ ਮਾਰਿਆ ਜੀ ਉਹ ਸ਼ਬਦ ਭੇਟਾ ਲੈਂਦੇ ਨੇ ਤੇ ਮੰਗਦੇ ਨੀ ਜਿਸ ਦੀ ਮਰਜੀ ਉਹ ਦੇਵੇ ਤੇ ਜਿਸ ਦੀ ਮਰਜੀ ਉਹ ਨਾ ਦੇਵੇ।ਗੱਲ ਇੱਥੇ ਇਹ ਆ ਕਿ ਜਦੋਂ ਤੁਸੀਂ ਕਥਾ ਕਰਦਿਆਂ ਨੇ ਇਹ ਜਚਾ ਦਿੱਤਾ ਬਈ ਅਸੀਂ ਤੁਹਾਨੂੰ ਅਕਲ ਦੇ ਰਹੇ ਹਾਂ ਤੇ ਤੁਸੀਂ ਸਾਨੂੰ ਪੈਸੇ ਦਿਉ , ਫਿਰ ਕੋਈ ਕਿਉਂ ਨਾ ਦੇਵੇ? ਨਾਲ਼ੇ ਜਦੋਂ ਮੰਗ ਕੇ ਲੈਣਾ ਤਾਂ ਇੱਕ ਨਿਸਚਿਤ ਰਕਮ ਤੁਹਾਨੂੰ ਦੱਸਣੀ ਪੈਣੀ ਆਂ ਤੇ ਉਹ ਵੀ ਆਪਣੀ ਔਕਾਤ ਨੂੰ ਸਾਹਮਣੇ ਰੱਖ ਕੇ ਦੱਸਣੀ ਪੈਣੀ ਆਂ ।ਨਾ ਮੰਗਣ ‘ਚ ਇਹ ਹੀ ਫਾਇਦਾ ਏ ਕਿ ਸਭ ਨੇ ਆਪਣੀ ਮਰਜੀ ਨਾਲ਼ ਰੱਖ ਜਾਣੇ ਨੇ ਤੇ ਉਸਦੀ ਗਿਣਤੀ ਕੋਈ ਨਹੀਂ ਤੇ ਵੱਧ ਇਕੱਠੇ ਕਰ ਕੇ ਲੈ ਜਾਣੇ ਨੇ ।ਨਾਲ਼ੇ ਅਹਿਸਾਨ ਇਹ ਜਤਾਉਣਾ “ਅਖੇ ਅਸੀਂ ਮੰਗਦੇ ਨਹੀਂ”।
ਚੱਲੋ ਮੰਨ ਵੀ ਲੈਂਦੇ ਆਂ ਬਈ ਤੁਸੀਂ ਸ਼ਬਦ ਭੇਟਾ ਰੱਖੋ | ਸਵਾਲ ਤਾਂ ਇਹ ਆ ਕਿ ਉਹ ਉਸਦੇ ਬਦਲੇ ਚ ਕੁਝ ਦੇ ਵੀ ਰਹੇ ਨੇ ਜਾਂ ਨਹੀਂ ? ਦੇ ਕੀ ਰਹੇ ਹਨ , ਉਹੀ ਪੁਰਾਣੀਆਂ ਗੱਲਾਂ ਤੇ ਨਾ ਕੋਈ ਨਵਾਂ ਕਰਨ ਦੀ ਪਲੈਨਿੰਗ ਤੇ ਕਹਾ ਰਹੇ ਨੇ ਕੌਮ ਦੇ ਵਿਦਵਾਨ ਜਾਂ ਪਰਚਾਰਕ। ਟਕਸਾਲ ਜੋ ਕੇ ਸਾਰੀ ਕੌਮ ਤੇ ਆਪਣਾ ਛੌੜਾ ਬਣਾਈ ਬੈਠੀ ਆ ਉਸਦੇ ਪੈਰਾਂ ਚ ਡਿੱਗਣ ਨੂੰ ਤਿਆਰ ਨੇ।ਗੁਰਲਾਲ ਵਰਗੇ ਦੇ ਇੱਕ ਦਬਕਾ ਮਾਰੇ ਤੇ ਜਾਪ ਪੜ੍ਹਨ ਬੈਠ ਗਏ।ਪੰਥਪ੍ਰੀਤ ਗਮਲੇ ਖਾ ਕੇ ਚੁੱਪ।
ਦੂਜੇ ਪਾਸੇ ਭਾਈ ਰਣਜੀਤ ਸਿੰਘ ਉਹ ਟਕਸਾਲ ਨਾਲ਼ ਆਢਾ ਲੈ ਰਹੇ ਹਨ ਤੇ ਤੁਸੀਂ ਉਸਨੂੰ ਡੇਰੇਦਾਰ ਦੱਸ ਰਹੇ ਹੋ । ਟਕਸਾਲ ਨਾਲ ਆਢਾ ਲੈ ਰਿਹਾ ਬੰਦਾ ਗਲਤ ਤੇ ਟਕਸਾਲ ਦੇ ਪੈਰਾਂ ਚ ਬੈਠਣ ਨੂੰ ਤਿਆਰ ਬੰਦੇ ਠੀਕ।ਭਾਈ ਰਣਜੀਤ ਸਿੰਘ ਦੀ ਸਪੋਰਟ ਕਰਨ ਵਾਲ਼ੇ ਵਿਵਾਦੀ ਬੰਦੇ ਤੇ ਤੁਸੀਂ ਕੌਮੀ ! ਵਾਹ ਬਈ ਤੁਹਾਡੇ ।
ਯਾਰ ਤੁਹਾਡਾ ਵਿਰੋਧ ਆ, ਉਹਨਾਂ ਨਾਲ਼ , ਰੱਖੋ ਪਰ ਗੱਲ ਤਾਂ ਰਾਹ ਸਿਰ ਦੀ ਕਰੋ !

–ਬਲਪ੍ਰੀਤ ਸਿੰਘ ਘੁੰਗਰਾਣਾ


ਕਾਹਦੇ ਵਿਦਵਾਨ ਯਾਰ

ਕੁਲਦੀਪ ਸਿੰਘ ਦੇ ਪ੍ਰੋਗਰਾਮ ਚ ਗਿਆਨੀ ਸਿਵਤੇਗ ਸਿੰਘ ਨੇ ਕਿਹਾ ਸਾਡੇ ਪ੍ਰਚਾਰਕ ਲੀਡਰ ਬਣ ਰਹੇ ਨੇ ਪਰ ਪ੍ਰਚਾਰਕ ਲੀਡਰ ਨੀ ਹੋ ਸਕਦਾ।ਉਹ ਲੀਡਰ ਬਣਾ ਤਾਂ ਸਕਦੇ ਆ ਪਰ ਆਪ ਲੀਡਰ ਨੀ ਬਣ ਸਕਦੇ।ਦੂਜੇ ਪਾਸੇ ਉਸੇ ਪ੍ਰੋਗਰਾਮ ਚ ਹੀ ਪ੍ਰੋ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਭਾਈ ਰਣਜੀਤ ਸਿੰਘ ਪੋਲੀਟੀਕਲ ਪਾਰਟੀ ਬਣਾ ਕੇ ਲੀਡਰ ਨਹੀਂ ਬਣ ਰਹੇ।
ਇਹ ਦੋਵੇਂ ਗੱਲਾਂ ਹੀ ਗਲਤ ਨੇ। ਪਹਿਲੀ ਗੱਲ ਤਾਂ ਪਰਚਾਰਕ ਹੈ ਹੀ ਉਹ ਜੋ ਲੀਡਰ ਵਾਂਗ ਵਿਚਰੇ ਤੇ ਲੀਡਰ ਹੀ ਪੈਦਾ ਕਰੇ।ਗਿਆਨੀ ਸਿਵਤੇਗ ਸਿੰਘ ਮਹਾਂਭਾਰਤ ਦੀ ਉਦਾਹਰਣ ਦੇ ਕੇ ਦੱਸ ਰਹੇ ਸੀ ਫੈਸਲਾ ਕ੍ਰਿਸ਼ਨ ਦਾ ਤੇ ਕੰਮ ਅਰਜਨ ਦਾ।ਗਿਆਨੀ ਜੀ ਉਹਨਾਂ ਨੇ ਤਾਂ ਇਹ ਕਹਾਣੀਆਂ ਪ੍ਰਚਾਰੀਆਂ ਨੇ ਕਿਉਂਕਿ ਉਹਨਾਂ ਨੇ ਪੁਜਾਰੀ ਤਬਕਾ ਕਾਇਮ ਰੱਖਣਾ ਸੀ ਤਾਂ ਕੇ ਬ੍ਰਾਹਮਣ ਦੀ ਪੂਰੀ ਪੁੱਛਗਿੱਛ ਹੁੰਦੀ ਰਹੇ ਭਾਵ ਕੀ ਕੋਈ ਵੀ ਕੰਮ ਉਹਨਾਂ ਦੇ ਪੁੱਛੇ ਤੋਂ ਬਗੈਰ ਨਾ ਹੋਵੈ।ਗਿਆਨੀ ਜੀ ਇਹ ਵਿਧਾਨ ਸਿੱਖੀ ਚ ਕਦੋਂ ਆ ਗਿਆ।ਹੱਦ ਆ ਤੁਹਾਡੀ ਤੁਸੀਂ ਵਿਦਵਾਨ ਕਹਾਉਂਦੇ ਹੋ ਕੁਝ ਅਕਲ ਨੂੰ ਹੱਥ ਮਾਰੋ।
ਪ੍ਰੋ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਸੀ।ਮੈਂ ਭਾਈ ਰਣਜੀਤ ਸਿੰਘ ਨੂੰ ਮਿਲਿਆ ਸੀ ਤੇ ਕੋਈ ਪਾਰਟੀ ਬਣਾਉਣ ਨੂੰ ਕਿਹਾ ਸੀ ਤੇ ਉਹਨਾਂ ਨੇ ਹਾਮੀ ਨੀ ਭਰੀ।ਪ੍ਰੋ ਸਾਹਿਬ ਭਾਈ ਰਣਜੀਤ ਸਿੰਘ ਨਵੇਂ ਰਾਹ ਤੇ ਚੱਲਦੇ ਨੇ ਉਹ ਤੁਹਾਡੇ ਘਸੇ ਪਿੱਟੇ ਪਲੈਨ ਦੇ ਪਿੱਛੇ ਕਿਉਂ ਲੱਗਣ।ਉਹ ਤਾਂ ਸਭ ਕੁੱਝ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਨੇ ਤੇ ਤੁਸੀਂ ਉਹੀ ਪੁਰਾਣਾ।ਨਾਲ਼ੇ ਜਦੋਂ ਤੁਸੀਂ ਪੁਰਾਣੇ ਸਿਸਟਮ ‘ਚ ਚੱਲ ਗਏ ਤਾਂ ਨਤੀਜਾ ਨਵਾਂ ਕਿਸ ਤਰ੍ਹਾਂ ਕੱਢ ਲਵੋਂਗੇ।
ਪ੍ਰੋ ਸਾਹਿਬ ਕੋਈ ਨਵੀਂ ਗੱਲ ਕਰੋ।ਜੇ ਉਹੀ ਘਸੇ ਪਿਟੇ ਪਲੈਨ ਹੀ ਦੇਣੇ ਨੇ ਤਾਂ ਕਾਹਦੇ ਵਿਦਵਾਨ ਹੋ ਤੁਸੀਂ।ਤੁਹਾਨੂੰ ਇੱਕ ਹੀ ਗਮ ਰਹਿੰਦਾ ਸਾਡੇ ਪਿੱਛੇ ਕਿਉਂ ਨੀ ਚੱਲਦੇ ।ਯਾਰ ਕੋਈ ਨਵਾਂ ਪਲੈਨ ਦਵੋ ਅਗਲਾ ਆਪ ਹੀ ਤੁਹਾਡੇ ਪਿੱਛੇ ਲੱਗੇ।
ਭਾਈ ਰਣਜੀਤ ਸਿੰਘ ਨੇ ਸਭ ਕੁਝ ਨਵਾਂ ਕੀਤਾ।ਚਾਹੇ ਮਸਲਾ ਅਜਨਾਲੇ ਦੇ ਧਰਨਾ ਲਾਉਣ ਦੀ ਗੱਲ ਸੀ ,ਚਾਹੇ ਅੰਮ੍ਰਿਤਸਰ ਦੇ ਦੀਵਾਨ ਕੈਂਸਲ ਕਰਨ ਦਾ,ਚਾਹੇ ਜਥੇਦਾਰਾਂ ਦਾ ਮਸਲਾ ਸੀ ਕਿਸ ਨੇ ਸੋਚਿਆ ਸੀ ਜੋ ਫੈਸਲੇ ਭਾਈ ਸਾਹਿਬ ਨੇ ਲਏ ਨੇ ਉਹਨਾਂ ਫੈਸਲਿਆਂ ਬਾਰੇ।ਹਾਂ ਉਹਨਾਂ ਚ ਰਿਸਕ ਬਹੁਤ ਸੀ ਪਰ ਨਤੀਜੇ ਵੀ ਬੜੇ ਚੰਗੇ ਨਿਕਲੇ ਜਦੋਂ ਉਹ ਇੰਨੇ ਰਿਸਕੀ ਫੈਸਲੇ ਲੈ ਰਹੇ ਨੇ ਤਾਂ ਉਹ ਤੁਹਾਡੇ ਘਸੇ ਪਿਟੇ ਪਲੈਨ ਦੇ ਪਿੱਛੇ ਕਿਉਂ ਲੱਗਣ।
ਵਿਦਵਾਨੋ ਕੁਝ ਨਵੀਂ ਗੱਲ ਲੋਕਾਂ ਦੀ ਸੋਚ ਤੋਂ ਵੱਖਰੀ ਕਰੋ ਨਹੀਂ ਤਾਂ ਕਾਹਦੇ ਵਿਦਵਾਨ ਹੋ ਤੁਸੀਂ।ਬੱਸ ਤਰੀਕਾਂ ਯਾਦ ਕਰਕੇ ਲੈਕਚਰ ਝਾੜਣ ਵਾਲ਼ੇ ਵਿਦਵਾਨ ਨੀ ਹੁੰਦੇ।ਨਵੀਂ ਪਲੈਨਿੰਗ ਤੇ ਕੁਝ ਵਾਪਰਨ ਤੋਂ ਪਹਿਲਾਂ ਉਸ ਬਾਰੇ ਦੱਸਣ ਵਾਲ਼ੇ ਵਿਦਵਾਨ ਹੁੰਦੇ ਨੇ।

–ਬਲਪ੍ਰੀਤ ਸਿੰਘ ਘੁੰਗਰਾਣਾ


ਹਾਏ ਏਕਤਾ

ਹਾਏ ਏਕਤਾ, ਹਾਏ ਏਕਤਾ ਚਾਰੇ ਪਾਸੇ ਇੰਨਾ ਰੌਲ਼ਾ ਪਾਇਆ ਜਾ ਰਿਹਾ ਹੋਰ ਤਾਂ ਕੁਝ ਸੁਣ ਹੀ ਨਹੀਂ ਰਿਹਾ।ਜਦੋਂ ਚਾਰੇ ਪਾਸੇ ਰੌਲ਼ਾ ਪੈ ਰਿਹਾ ਫਿਰ ਫੁਕਰਾ ਕੁਲਦੀਪ ਸਿੰਘ ਕਿੱਦਾਂ ਪਿੱਛੇ ਰਹਿ ਸਕਦਾ ਸੀ ਸੋ ਉਹ ਵੀ ਆ ਗਏ।
ਉੱਥੇ ਗਿਆਨੀ ਸਿਵਤੇਗ ਸਿੰਘ ਦੇ ਗੱਲ ਕਰਦਿਆਂ ਏਕਤਾ ਨਾ ਕਰਨ ਦਾ ਨਜ਼ਲਾ ਭਾਈ ਰਣਜੀਤ ਸਿੰਘ ਤੇ ਝਾੜਿਆ ਗਿਆ।ਹੱਦ ਆ ਬਈ।ਹਰ ਗੱਲ ਚ ਗਲਤੀ ਭਾਈ ਰਣਜੀਤ ਸਿੰਘ ਦੀ ਹੀ ਕਿਉਂ ? ਕਿਉਂਕਿ ਤੁਸੀਂ ਇਸ ਪਾਸੇ ਨਵੇਂ ਆਏ ਹੋ ਤੇ ਅਸੀਂ ਪੁਰਾਣੇ ਖਿਡਾਰੀ ਆ।
ਸਭ ਤੋਂ ਪਹਿਲੀ ਗੱਲ ਤਾਂ ਪਹਿਲ ਭਾਈ ਰਣਜੀਤ ਸਿੰਘ ਨੇ ਏਕਤਾ ਦੀ ਕੀਤੀ ਸੀ ਜਦੋਂ ਕਿ ਇਲਜ਼ਾਮ ਉਹਨਾਂ ਤੇ ਲਾਇਆ ਜਾ ਰਿਹਾ।ਜਦੋਂ ਕੈਲੰਡਰ ਦਾ ਮੁੱਦਾ ਲੈ ਕੇ ਪੰਥਪ੍ਰੀਤ ਸਿੰਘ ਅਕਾਲ ਤਖਤ ਤੇ ਗਿਆ ਸੀ ਤਾਂ ਭਾਈ ਰਣਜੀਤ ਸਿੰਘ ਨੇ ਆਪਣੀ ਸਪੋਰਟ ਦੇ ਕੇ ਏਕਤਾ ਦੀ ਪਹਿਲ ਕਰ ਦਿੱਤੀ ਸੀ।ਦੂਜੀ ਵਾਰ ਬਰਗਾੜੀ ਕਾਂਡ ਵੇਲੇ ਪੰਥਪ੍ਰੀਤ ਦੇ ਆਪਣੇ ਲਏ ਧਰਨੇ ਦੇ ਫੈਸਲੇ ਤੇ ਵੀ ਭਾਈ ਰਣਜੀਤ ਸਿੰਘ ਨਾਲ਼ ਆ ਕੇ ਬੈਠੇ।ਤੀਜੀ ਵਾਰ ਧੁੰਮੇ ਨੇ ਜਦੋਂ ਧੂੰਦਾ ਤੇ ਪੰਥਪ੍ਰੀਤ ਦਾ ਨਾਮ ਲੈ ਕੇ ਗੱਲ ਕੀਤੀ ਸੀ ਤਾਂ ਫਰਜ਼ ਤਾਂ ਇਹਨਾਂ ਦਾ ਬਣਦਾ ਸੀ ਪਰ ਨਹੀਂ।ਭਾਈ ਰਣਜੀਤ ਸਿੰਘ ਨੇ ਤਾਂ ਠੋਕ ਕੇ ਜਵਾਬ ਦਿੱਤਾ ਪਰ ਪੰਥਪ੍ਰੀਤ ਤੇ ਧੂੰਦੇ ਨੇ ਇਕ ਅੱਖਰ ਨੀ ਬੋਲਿਆ।ਹਰ ਗੱਲ ‘ਚ ਭਾਈ ਰਣਜੀਤ ਸਿੰਘ ਨੇ ਪਹਿਲ ਕੀਤੀ ਪਰ ਇਲਜ਼ਾਮ ਉਨ੍ਹਾਂ ਤੇ ਹੀ ਲਾ ਰਹੇ ਨੇ।ਤੁਹਾਡੇ ਹਰ ਫੈਸਲੇ ‘ਚ ਨਾਲ਼ ਖੜ੍ਹਦੇ ਰਹੇ ਤੇ ਹੁਣ ਤੁਸੀਂ ਦੱਸ ਦੇਵੋ ਏਕਤਾ ਹੋਰ ਕਿਸ ਤਰ੍ਹਾਂ ਹੁੰਦੀ ਆ।
ਦੂਜੇ ਪਾਸੇ ਪੰਥਪ੍ਰੀਤ ਤੇ ਧੂੰਦੇ ਹੁਣਾ ਨੂੰ ਦੇਖ ਲਵੋ।ਕਿਹੜੀ ਗੱਲ ‘ਚ ਸਾਥ ਦਿੱਤਾ ਉਹਨਾਂ ਨੇ ਭਾਈ ਰਣਜੀਤ ਸਿੰਘ ਦਾ।ਸਰੋਵਰਾਂ ਆਲ਼ੇ ਮੁੱਦੇ ਤੇ, ਅੰਮ੍ਰਿਤ ਆਲ਼ੇ ਮੁੱਦੇ ਤੇ ,ਧੂੰਮੇ ਨੂੰ ਜਵਾਬ ਦੇਣ ਵੇਲ਼ੇ, ਉਹਨਾਂ ਦੇ ਸਮਾਗਮ ਰੋਕਣ ਸਮੇਂ ਆਦਿ ਵੇਲ਼ੇ ਧੂੰਦੇ ਦੇ ਤਾਂ ਇੱਕ ਦੋ ਮਾੜੇ ਮੋਟੇ ਬਿਆਨ ਆਏ ਪਰ ਠੋਕ ਕੇ ਸਟੈਂਡ ਕੋਈ ਨਹੀਂ | ਪੰਥਪ੍ਰੀਤ ਦਾ ਮੂੰਹ ਟੁੱਟ ਜਾਵੇ ਜੇ ਇੱਕ ਅੱਖਰ ਵੀ ਬੋਲਿਆ ਹੋਵੇ । ਸਗੋਂ ਅਖਬਾਰ ‘ਚ ਬਿਆਨ ਲੱਗਿਆ ਅਖੇ ਜੀ ਡੇਰੇਦਾਰੀ ਦਾ ਛੱਜ ਬੰਨ੍ਹ ਕੇ ਗੁਰਮਤਿ ਦਾ ਪਰਚਾਰ ਨੀ ਹੋ ਸਕਦਾ।ਲਾਹਨਤ ਆ ਯਾਰ ਤੁਹਾਡੇ ਤੇ।
ਬਰਗਾੜੀ ਕਾਂਡ ਤੋਂ ਲੈ ਕੇ ਥੱਲੇ ਡਿੱਗਦੇ ਰਹੇ | ਧੂੰਦਾ ਤੇ ਪੰਥਪ੍ਰੀਤ ‘ਚ ਤਾਂ ਛਬੀਲ ਤੋਂ ਬਾਅਦ ਉਹ ਗੱਲ ਹੀ ਨਹੀਂ ਰਹੀ।ਸਹਿਮ ਪੈ ਗਿਆ ਇਹਨਾਂ ਤੇ।ਦੂਜੇ ਪਾਸੇ ਭਾਈ ਰਣਜੀਤ ਸਿੰਘ ਦਾ ਲੈਵਲ ਕਿੱਥੇ ਚਲਾ ਗਿਆ।ਏਕਤਾ ਬਰਾਬਰ ਦਿਆਂ ਦੀ ਹੁੰਦੀ ਆ।ਜਮੀਨ ਅਸਮਾਨ ਦੇ ਫਰਕ ਵਾਲ਼ਿਆਂ ‘ਚ ਨਹੀਂ।
ਪਰ ਅਸਲ ਚ ਇਹ ਕੋਈ ਏਕਤਾ ਨਹੀਂ ਚਾਹੁੰਦੇ | ਜਾਗਰੂਕ ਐਂਡ ਪਾਰਟੀ ਇਹ ਚਾਹੁੰਦੇ ਨੇ ਕਿ ਭਾਈ ਰਣਜੀਤ ਸਿੰਘ ਦੀਆਂ ਸਟੇਜਾਂ ਤੇ ਕਬਜਾ | ਜੋ ਲੋਕ ਉਹਨਾਂ ਨੂੰ ਸੁਣਨ ਆਉਂਦੇ ਨੇ ਉਹ ਆਪਣੇ ਅੱਗੇ ਬੈਠੇ ਭਾਲਦੇ ਨੇ।ਕੁਲਦੀਪ ਸਿੰਘ ਕਹਿ ਵੀ ਗਿਆ ਵੀ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਵੀ ਇੱਕੋ ਸਟੇਜ ਤੇ ਬੈਠ ਕੇ ਸਾਰੇ ਜਾਣੇ ਪ੍ਰੋਗਰਾਮ ਕਰਿਆ ਕਰਾਂਗੇ। ਬੱਸ ਅਸਲ ਗੱਲ ਇਹ ਹੀ ਲ਼ਾਲ਼ਾਂ ਸਟੇਜ ਤੇ ਡਿੱਗਦੀਆਂ ਨੇ। ਯਾਰ ਆਪਣਾ ਲੈਵਲ ਬਣਾਉ ਕੁਝ।ਭਾਈ ਰਣਜੀਤ ਸਿੰਘ ਤੇ ਗੱਲਾਂ ਕਰ ਰਹੇ ਨੇ ਰੱਬ ਤੀਰਥ ਦੀਆਂ ਤੇ ਪੰਥਪ੍ਰੀਤ ਪਾਟੀਆਂ ਜੀਨਾਂ ਨੂੰ ਫੜੀ ਬੈਠਾ| ਮੇਲ਼ ਹੈ ਕੋਈ? ਕੁੱਝ ਚੱਜ ਹਾਲ ਦੀਆਂ ਗੱਲਾਂ ਕਰੋ।
ਨਾਲ਼ੇ ਏਕਤਾ ਕਰਨ ਨੂੰ ਇੱਕ ਸਟੇਜ ਤੇ ਬੈਠਣ ਦੀ ਲੋੜ ਨਹੀਂ, ਗੱਲਾਂ ਇੱਕੋ ਜਿਹੀਆਂ ਕਰੋ ਆਪੇ ਏਕਤਾ।

–ਬਲਪ੍ਰੀਤ ਸਿੰਘ ਘੁੰਗਰਾਣਾ


ਆਗਿਆਕਾਰੀ ਜਾਂ ਲੀਡਰ ?

ਆਮ ਤੌਰ ਤੇ ਬੱਚੇ ਨੂੰ ਆਗਿਆਕਾਰੀ ਬਣਾਉਣ ਤੇ ਜੋਰ ਲਾਇਆ ਜਾਂਦਾ ਹੈ, ਠੀਕ ਹੈ ਉਸਨੂੰ ਸਤਿਕਾਰ ਕਰਨਾ ਸਿਖਾਓ ਪਰ ਹਰ ਗੱਲ ਉਸ ਤੇ ਥੋਪ ਕੇ ਉਸ ਦੀ ਕੁਝ ਨਵਾਂ ਸੋਚਣ ਤੇ ਕਰਨ ਦਾ ਪੋਟੈਂਸ਼ਲ ਨਾ ਮਾਰੋ।ਜਾਂ ਇਹ ਕਹਿ ਲਵੋ ਬੱਚੇ ਦੇ ਸਵਾਲਾਂ ਤੋਂ ਡਰਦੇ ਉਸਦਾ ਪੋਟੈਂਸ਼ਲ ਮਾਰ ਦਿੱਤਾ ਜਾਂਦਾ। ਹੋਣਾ ਤਾਂ ਇਹ ਚਾਹੀਦਾ ਸੀ ਬੱਚੇ ਨੂੰ ਆਪਣੇ ਢੰਗ ਨਾਲ਼ ਸੋਚਣ ਤੇ ਖੁਲ੍ਹਣ ਦਿੱਤਾ ਜਾਵੇ ਤੇ ਤੁਹਾਡੇ ਤੋਂ ਅੱਗੇ ਲੰਘ ਜਾਵੇ | ਪਰ ਇਹ ਅਸੀਂ ਹੋਣ ਨੀ ਦੇਣਾ ਚਾਹੁੰਦੇ ਆਪਣੇ ਤੋਂ ਅੱਗੇ ਲੰਘਦਾ ਅਸੀਂ ਬਰਦਾਸ਼ਤ ਨੀ ਕਰਦੇ।ਕਪੂਰ ਕਹਿੰਦੈ ਕਈ ਤਾਂ ਆਪਣੇ ਬੱਚਿਆਂ ਦੇ ਅਸਫ਼ਲ ਹੋਣ ਦਾ ਇੰਤਜ਼ਾਰ ਇਸ ਕਰਕੇ ਕਰਦੇ ਹਨ ਬਈ ਉਹ ਕਹਿ ਸਕਣ ਕਿ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਬਈ ਇਸਨੇ ਆਹੀ ਕੁਝ ਕਰਨਾ।

ਆਹੀ ਕੁਝ ਸਾਡੇ ਕਥਾਕਾਰ ਸਾਡੇ ਨਾਲ਼ ਕਰ ਰਹੇ ਨੇ ।ਉਹ ਜਾਗਰੂਕ ਤਾਂ ਕਰਨਾ ਚਾਹੁੰਦੇ ਨੇ ਪਰ ਆਪਣੇ ਜਿੰਨਾ ਜਾਂ ਆਪਣੇ ਤੋਂ ਘੱਟ ਤਾਂ ਕਿ ਸਾਰੀ ਉਮਰ ਉਹਨਾਂ ਦੇ ਅੱਗੇ ਹੀ ਬੈਠੇ ਰਹਿਣ।ਜਾਗਰੂਕ ਹੋਣ ਤੇ ਸਾਧਾਂ ਦੇ ਅੱਗਿਓਂ ਉੱਠ ਕੇ ਸਾਡੇ ਅੱਗੇ ਬੈਠ ਜਾਣ ਤੇ ਜੋ ਕੁਝ ਸਾਧਾਂ ਨੂੰ ਦਿੰਦੇ ਸੀ ਉਹ ਸਾਨੂੰ ਦੇਣ।ਇਹ ਕਥਾਕਾਰਾਂ ਦਾ ਖੋਟ ਹੈ, ਜੋ ਪਰਚਾਰ ਹੀ ਇਸ ਤਰ੍ਹਾਂ ਦਾ ਕਰ ਰਹੇ ਨੇ ਕਿ ਕੋਈ ਲੀਡਰ ਨਾ ਪੈਦਾ ਹੋ ਜਾਵੇ ਜਿਹੜਾ ਬਾਅਦ ਵਿੱਚ ਇਹਨਾਂ ਨੂੰ ਚੈਲਿੰਜ ਕਰੇ।ਤਾਹੀਂ ਤਾਂ ਪੰਦਰਾਂ ਪੰਦਰਾਂ ਸਾਲ ਹੋ ਗਏ ਨੇ ਤੇ ਰਿਜਲਟ ਜ਼ੀਰੋ ਹੈ।

ਹੁਣ ਭਾਈ ਰਣਜੀਤ ਸਿੰਘ ਦੇ ਪ੍ਰਚਾਰ ਵਿੱਚ ਇਹ ਹੀ ਫਰਕ ਆਇਆ ਹੈ ਕਿ ਉਹ ਲੀਡਰਾਂ ਵਾਂਗ ਵਿਚਰ ਰਹੇ ਨੇ ਤੇ ਲੀਡਰ ਹੀ ਪੈਦਾ ਕਰ ਰਹੇ ਨੇ।ਉਹਨਾਂ ਦੀਆਂ ਗੱਲਾਂ ਸਿੱਧੀਆਂ ਦੇ ਸਪੱਸ਼ਟ ਨੇ | ਲੋਕਾਂ ਦੇ ਸਿੱਧੀਆਂ ਦਿਮਾਗ਼ ਚ ਵੱਜਦੀਆਂ ਨੇ ਤੇ ਉਹਨਾਂ ਦੇ ਦਿਮਾਗ਼ ‘ਚ ਸਵਾਲ ਖੜ੍ਹੇ ਕਰਦੀਆਂ ਨੇ। ਤਾਂ ਕਰਕੇ ਹੀ ਟਕਸਾਲੀਆਂ ਨੂੰ ਭਾਈ ਰਣਜੀਤ ਸਿੰਘ ਤੋਂ ਇੰਨੀ ਪ੍ਰੋਬਲਮ ਹੈ।ਕਿਉਂਕਿ ਪੰਥਪ੍ਰੀਤ ਹੁਣਾ ਨੇ ਜੋ ਪ੍ਰਚਾਰ ਕੀਤਾ ਉਸਨੇ ਆਮ ਲੋਕਾਂ ਦੇ ਦਿਮਾਗਾਂ ਚ ਸਵਾਲ ਖੜ੍ਹੇ ਨੀ ਕੀਤੇ ਤੇ ਟਕਸਾਲੀਆਂ ਨੂੰ ਕੋਈ ਖਾਸ ਦਿੱਕਤ ਦਾ ਸਾਹਮਣਾ ਨੀ ਕਰਨਾ ਪਿਆ।ਭਾਈ ਰਣਜੀਤ ਸਿੰਘ ਤਾਂ ਉਹਨਾਂ ਦਾ ਸਫ਼ਾਇਆ ਕਰ ਰਹੇ ਨੇ ਤਾਂ ਕਰਕੇ ਹੀ ਤਾਂ ਉਹਨਾਂ ਨੂੰ ਛਬੀਲ ਲਾਉਣੀ ਪਈ। ਉਹ ਗੱਲ ਵੱਖਰੀ ਵੀ ਹੈ ਨਤੀਜੇ ਉਹਨਾਂ ਦੇ ਹਿਸਾਬ ਨਾਲ਼ ਨਹੀਂ ਨਿਕਲੇ ਪਰ ਉਹਨਾਂ ਦਾ ਡਰ ਸਾਫ ਦਿਖ ਰਿਹਾ ਹੈ ।

ਆਓ ! ਭਾਈ ਰਣਜੀਤ ਸਿੰਘ ਦਾ ਸਾਥ ਦੇਈਏ ਤੇ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ।

–ਬਲਪ੍ਰੀਤ ਸਿੰਘ ਘੁੰਗਰਾਣਾ


“ਪੰਥਪ੍ਰੀਤ ਦੀ ਮੂਰਖਤਾ” ਤੇ “ਕਮੀਣਗੀ” !

ਪੰਥਪ੍ਰੀਤ ਦੀ ਵੀਡੀਓ ਦੇਖੀ ਸੰਗਤ ਕੈਂਚੀਆ ਵਾਲ਼ੀ, ਐਡਾ ਮੂਰਖ ਆਦਮੀ ਹੱਦ ਆ ਯਾਰ ।ਗੁਰੂ ਦੇਹ ਜਾਂ ਗਿਆਨ ਇਹ ਗੱਲ ਤਾਂ ਕਦੇ ਵੀ ਸਮਝ ਨਹੀਂ ਆ ਸਕਦੀ ਇਸਨੂੰ।

ਪੰਥਪ੍ਰੀਤ ਕਹਿੰਦਾ ਮੈਂ ਨਾਮ ਨੀ ਲੈਣਾ ਕਿਸੇ ਦਾ ਕਿਉਂਕਿ ਨਾਮ ਲੈਣ ਨਾਲ਼ ਗੱਲ ਨਿੱਜ ਤੇ ਖੜ੍ਹ ਜਾਂਦੀ ਆ।ਗੱਲ ਨਿੱਜ ਤੇ ਨੀ ਖੜ੍ਹਦੀ ਨਾਮ ਲੈਣ ਨਾਲ਼ ਗੱਲ ਤੋਂ ਪਲਟੀ ਨੀ ਮਾਰੀ ਜਾ ਸਕਦੀ ਤੇ ਤੁਸੀਂ ਪਲਟੀ ਮਾਰਨ ਲੱਗਿਆਂ ਮਿੰਟ ਨੀ ਲਾਉਣਾਂ | ਸਾਲ ਛੇ ਮਹੀਨੇ ਬਾਅਦ ਗੱਲ ਤੋਂ ਮੁੱਕਰ ਹੀ ਜਾਣੈ ।ਜਿਵੇਂ ਹੁਣ ਕੁਲਦੀਪ ਸਿੰਘ ਵਾਲ਼ੀ ਇੰਟਰਵਿਊ ਚ ਕਹਿ ਗਿਆ ਅਸੀਂ ਸਰਬੱਤ ਖਾਲਸੇ ਵੇਲ਼ੇ ਜਿਹੜੇ ਭਾਵ ਪਰਗਟ ਕੀਤੇ ਸਨ ਉਹ ਸੱਚ ਨਿਕਲੇ| ਉਹ ਝੂਠਿਆਂ ਜਹਾਨ ਦਿਆ ਇੱਕ ਸ਼ਬਦ ਨੀ ਨਿਕਲਿਆ ਸੀ ਤੇਰੇ ਮੂੰਹ ਚੋਂ ਉਸ ਟਾਈਮ।

ਪੰਥਪ੍ਰੀਤ ਸਿਆਂ ਜਦੋਂ ਲਾਲਾਂ ਵਾਲ਼ਾ, ਹੈਦਰ ਸ਼ੇਖ,ਵਡਭਾਗ, ਬਿਆਸ ਆਲੇ ,ਸਰਸੇ ਆਲ਼ਾ,ਨੂਰਮਹਿਲ ਆਲ਼ਾ,ਬਾਦਲ ਆਦਿ ਦੇ ਨਾਮ ਲੈਂਦੇ ਹੋ ਉਦੋਂ ਗੱਲ ਨਿੱਜੀ ਨੀ ਹੋ ਜਾਂਦੀ।ਗੱਲ ਕੀ ਜਿਸ ਗੱਲ ਤੇ ਕੱਲ੍ਹ ਨੂੰ ਫਸਣ ਦੀ ਉਮੀਦ ਹੋਵੇ ਉੱਥੇ ਨੀ ਨਾਮ ਲੈਣਾ ਕਿਸੇ ਦਾ।

ਪੰਥਪ੍ਰੀਤ ਕਹਿੰਦਾ ਅੱਪਗ੍ਰੇਡ ਜੁੰਡਲੀ ਛੇਵੇਂ ,ਸੱਤਵੇਂ ਤੇ ਅੱਠਵੇਂ ਪਾਤਸ਼ਾਹ ਨੂੰ ਗੁਰੂ ਮੰਨਦੀ ਆ ਜਾਂ ਨਹੀਂ। ਨਹੀਂ ਮੰਨਦੀ, ਅੱਪਗ੍ਰੇਡ ਜੁੰਡਲੀ ਲਈ ਪਹਿਲੇ ਤੋਂ ਲੈ ਕੇ ਦਸਮੇ ਪਾਤਸ਼ਾਹ ਤੱਕ ਸਭ ਇੱਕੋ ਜਿਹੇ ਨੇ ਤੇ ਸਾਰੇ ਪਾਤਸ਼ਾਹ ਨੇ।ਇਹ ਸਵਾਲ ਤਾਂ ਤੇਰੇ ਤੇ ਬਣਦਾ ਕਿਉਂਕਿ ਤੂੰ ਕਹਿੰਨਾ ਕਿ ਸ਼ਬਦ ਦੇਹ ਰਾਹੀਂ ਆਇਆ ਤੇ ਦੇਹ ਵੀ ਗੁਰੂ, ਫਿਰ ਛੇਵੇਂ, ਸੱਤਵੇਂ ਤੇ ਅੱਠਵੇਂ ਪਾਤਸ਼ਾਹ ਨੇ ਬਾਣੀ ਲਿਖੀ ਨੀ ਫਿਰ ਤੁਸੀਂ ਗੁਰੂ ਮੰਨਦੇ ਹੋ ਜਾਂ ਨਹੀਂ।

ਮੂਰਖ ਬੰਦਿਆ ਸਵਾਲ ਕਰਨਾ ਤਾਂ ਸਿੱਖ ਲੈ।ਜਿਹੜਾ ਸਵਾਲ ਤੇਰੇ ਤੇ ਬਣਦੈ ਉਹ ਤੂੰ ਦੂਜਿਆਂ ਤੋਂ ਪੁੱਛੀ ਜਾਨੈ। ਜਿਹੜੇ ਹਿਸਾਬ ਨਾਲ਼ ਤੂੰ ਦੇਹ ਗੁਰੂ ਨੂੰ ਜਸਟੀਫਾਈ ਕਰ ਰਿਹੈਂ , ਸ਼ਰਮ ਆਉਂਦੀ ਏ ਤੈਨੂੰ ਵਿਦਵਾਨ ਕਹਿਣ ਤੇ।

–ਬਲਪ੍ਰੀਤ ਸਿੰਘ ਘੁੰਗਰਾਣਾ


ਏਕਤਾ ਨਹੀਂ ਔਕਾਤ ਬਣਾਓ

ਏਕਤਾ ਲਈ ਸਾਰੇ ਤਰਲੋ ਮੱਛੀ ਹੋਏ ਪਏ ਨੇ ਗੱਲ ਇਹ ਏਕਤਾ ਕਰਕੇ ਕਰਨਾ ਕੀ।22 ਨਵੰਬਰ ਵਾਲ਼ੇ ਪ੍ਰੋਗਰਾਮ ਚ ਭਾਜੀ ਗੱਲ ਕਰਦੇ ਸੀ ਪ੍ਰਚਾਰਕ ਏਕਤਾ ਨੀ ਉਹਨਾਂ ਦੀ ਕੀਤੀ ਮਿਹਨਤ ਤੇ ਕਬਜਾ ਕਰਨਾ ਚਾਹੁੰਦੇ ਨੇ ਭਾਵ ਕੀ ਜਿੰਨੇ ਬੰਦੇ ਭਾਈ ਰਣਜੀਤ ਸਿੰਘ ਦੇ ਅੱਗੇ ਬੈਠੇ ਨੇ ਉਹ ਆ ਕੇ ਸਾਡੇ ਅੱਗੇ ਬੈਠ ਜਾਣ।

ਮਸਲਾ ਇਹ ਆ ਜੇ ਉਹ ਤੁਹਾਡੇ ਅੱਗੇ ਆ ਕੇ ਬੈਠ ਵੀ ਗਏ ਤਾਂ ਕੀ ਤੁਸੀਂ ਉਹਨਾਂ ਨੂੰ ਆਪਣੇ ਅੱਗੇ ਬੈਠਣ ਲਈ ਮਜਬੂਰ ਕਰ ਸਕੋਂਗੇ ਜੇ ਤੁਸੀਂ ਪ੍ਰਮੇਸ਼ਰ ਦੁਆਰ ਦੀ ਸਟੇਜ ਤੇ ਵੀ ਬੈਠੇ ਹੋਏ ਗੱਲਾਂ ਤੁਸੀਂ ਆਹੀ ਹੁਣ ਨੁੰਹ ਸੱਸ ਵਾਲੀਆਂ ਹੀ ਕੀਤੀਆਂ ਅਗਲਿਆਂ ਉਠ ਕੇ ਚਲੇ ਜਾਣਾ ਜਾਂ ਆਉਣਗੇ ਹੀ ਉਦੋਂ ਜਦੋਂ ਭਾਈ ਰਣਜੀਤ ਸਿੰਘ ਨੇ ਬੋਲਣਾ ਹੋਊ।ਨਾਲ਼ੇ ਹੁਣ ਕਿਹੜਾ ਭਾਈ ਰਣਜੀਤ ਸਿੰਘ ਕਿਸੇ ਨੂੰ ਬਾਹੋਂ ਫੜ ਕੇ ਲੈ ਕੇ ਜਾਂਦੇ ਆ।ਉਹ ਤਾਂ ਆਪਣੀ ਗੱਲ ਕਰਦੇ ਨੇ ਤੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ ਤੇ ਉਹ ਸੁਣਨ ਜਾਂਦੇ ਨੇ।

ਪ੍ਰਚਾਰਕੋ ਜੇ ਚਾਹੁੰਦੇ ਹੋ ਲੋਕ ਭਾਈ ਰਣਜੀਤ ਸਿੰਘ ਵਾਂਗ ਹੀ ਤੁਹਾਡੇ ਅੱਗੇ ਵੀ ਬੈਠਣ ਤਾਂ ਆਪਣੀ ਔਕਾਤ ਬਣਾਓ।ਉਹਨਾਂ ਤੋਂ ਅੱਗੇ ਦੀ ਗੱਲ ਕਰੋ ਤੇ ਨਵੀਂ ਗੱਲ ਨਵੇਂ ਢੰਗ ਨਾਲ ਤੇ ਪਰੈਕਟੀਕਲ ਤਰੀਕੇ ਨਾਲ ਅਗਲੇ ਦੇ ਖਾਨੇ ਪਾਓ ਸਭ ਤੁਹਾਡੇ ਵੱਲ ਆ ਜਾਣਗੇ।ਤੁਸੀਂ ਗੱਲ ਇੰਨੀ ਵਧੀਆ ਢੰਗ ਨਾਲ਼ ਕਰੋ ਲੋਕ ਤੁਹਾਡੇ ਮਗਰ ਤੁਰੇ ਫਿਰਨ।ਸੱਚ ਜੀ ਗੱਲ ਕਰੋ ਜੋ ਹੈ ਉਸਨੂੰ ਮੰਨੋ।ਖਾਸ ਕਰਕੇ ਪੰਥਪ੍ਰੀਤ ਸਿੰਘ ਨੂੰ ਚਾਹੀਦਾ ਕੁਝ ਹਿੱਲੋ ਭਾਈ ਸਾਹਿਬ ਜੇ ਚਾਹੁੰਦੇ ਹੋ ਲੋਕ ਤੁਹਾਨੂੰ ਸੁਣਨ ਤੁਸੀਂ ਹਾਲੇ ਉੱਥੇ ਹੀ ਖੜੇ ਹੋ ਜਿੱਥੇ ਵੀਹ ਸਾਲ ਪਹਿਲਾਂ ਸੀ।ਵੀਹ ਸਾਲ ਪਰਾਣੀਆਂ ਗੱਲਾਂ ਨੀ ਸੁਣਨੀਆਂ ਕਿਸੇ ਨੇ।

ਭਾਈ ਰਣਜੀਤ ਸਿੰਘ ਜੀ ਦੀ ਸਪੀਡ ਬਹੁਤ ਜਿਆਦਾ ਹੈ | ਜੇ ਤੁਸੀਂ ਚਾਹੁੰਦੇ ਹੋ ਲੋਕਾਂ ਚ ਬਣੇ ਰਹੀਏ ਤਾਂ ਉਹਨਾਂ ਤੋਂ ਵੱਧ ਸਪੀਡ ਫੜੋ ਨਹੀਂ ਰੁਲਣਾ ਤੁਹਾਡਾ ਤੈਅ ਆ।ਛੱਡੋ ਏਕਤਾ ਦਾ ਖਹਿੜਾ ਜੇ ਏਕਤਾ ਏਕਤਾ ਹੀ ਕਰਦੇ ਰਹੇ ਤਾਂ ਤੁਹਾਡਾ ਰੱਬ ਹੀ ਰਾਖਾ।

–ਬਲਪ੍ਰੀਤ ਸਿੰਘ ਘੁੰਗਰਾਣਾ


ਜਰੂਰੀ ਕੀ ?

ਪਰਚਾਰਕਾਂ ਵਲੋਂ ਬੜਾ ਰੌਲ਼ਾ ਪਾਇਆ ਜਾ ਰਿਹਾ ਕਿ ਇਤਿਹਾਸ ਜਰੂਰੀ ਆ,ਗੁਰੂ ਆਲ਼ੇ ਮਸਲੇ ਤੇ ਕਹਿੰਦੇ ਸੀ ਗਿਆਨ ਦੇਹ ਰਾਹੀਂ ਆਇਆ ਦੇਹ ਦਾ ਸਤਿਕਾਰ ਜਰੂਰੀ ਆ ਅਤੇ ਕਹਿੰਦੇ ਨੇ ਏਕਤਾ ਜਰੂਰੀ ਆ।ਕੱਠੇ ਹੋ ਕੇ ਚੱਲੋ ਜੀ ਕੱਠੇ ਚਲਣਾ ਜਰੂਰੀ ਆ।ਮਤਲਬ ਕੀ ਏਕਤਾ ਦਾ ਰੌਲ਼ਾ ਪੂਰਾ ਪੈ ਰਿਹਾ।

ਜਿਸ ਤਰੀਕੇ ਨਾਲ਼ ਵੀ ਜਿਸ ਕਿਸੇ ਦਾ ਸੂਤ ਲੱਗ ਰਿਹਾ ਉਹ ਉਸ ਤਰੀਕੇ ਨਾਲ਼ ਹੀ ਕਰ ਰਿਹਾ।ਏਕਤਾ ਦੇ ਰੌਲ਼ੇ ‘ਚ ਸਭ ਆਪਣਾ ਫਾਇਦਾ ਸੋਚ ਕੇ ਚੱਲ ਰਹੇ ਨੇ।ਦਲਗੀਰ ਜਿਹੜਾ ਕੱਲ੍ਹ ਤੱਕ ਭਾਈ ਰਣਜੀਤ ਸਿੰਘ ਦੇ ਖਿਲਾਫ ਪੋਸਟਾਂ ਪਾਉਂਦਾ ਸੀ ਹੁਣ ਇੱਕ ਡਿਬੇਟ ‘ਚ ਕਹਿ ਗਿਆ ਕਿ ਭਾਈ ਰਣਜੀਤ ਸਿੰਘ ਸਾਡੇ ਨਾਲ਼ ਦਾ ਹੀ ਆ।ਫੁਕਰਾ ਪਾਰਟੀ ਪ੍ਰਭਦੀਪ ਤੇ ਖਾਲਸਾ ਨਿਊਜ਼ ਵਾਲ਼ਾ ਉਹ ਵੀ ਪਹਿਲਾਂ ਭਾਈ ਰਣਜੀਤ ਸਿੰਘ ਤੇ ਸਵਾਲ ਕਰੀ ਗਏ ਨੇ ਹੁਣ ਉਹ ਵੀ ਕਹਿੰਦੇ ਨੇ ਅਸੀਂ ਭਾਈ ਰਣਜੀਤ ਸਿੰਘ ਦੇ ਨਾਲ਼ ਆਂ ।ਕਾਰਨ ਕੀ ਆ ਭਾਈ ਰਣਜੀਤ ਸਿੰਘ ਨੇ ਜਥੇਦਾਰ ਠੋਕ ਕੇ ਰੱਖ ਦਿੱਤੇ ਜੋ ਕੇ ਪਹਿਲਾਂ ਕਿਸੇ ਤੋਂ ਸੂਤ ਨੀ ਆਏ ਸੀ ,ਹੁਣ ਸਾਰੇ ਉਸਦਾ ਲਾਹਾ ਲੈਣ ਲੱਗੇ ਹੋਏ ਨੇ ਤੇ ਭਾਈ ਰਣਜੀਤ ਸਿੰਘ ਨਾਲ਼ ਧੱਕੇ ਨਾਲ਼ ਹੀ ਜੁੜੀ ਜਾਂਦੇ ਨੇ ਪਰ ਜਿਸ ਪਾਸੇ ਨੂੰ ਭਾਈ ਰਣਜੀਤ ਸਿੰਘ ਜਾਣਾ ਚਾਹੁੰਦੇ ਨੇ ਉਸ ਪਾਸੇ ਵੱਲ ਜਾਣ ਨੂੰ ਤਿਆਰ ਕੋਈ ਨੀ ,ਲਿਜਾਣਾ ਆਪਣੇ ਰਾਹ ਤੇ ਚਾਹੁੰਦੇ ਨੇ।

ਪਰਚਾਰਕ ਐਂਡ ਪਾਰਟੀ ਕਹੀ ਜਾਂਦੇ ਨੇ ਕਿ ਇਤਿਹਾਸ ਜਰੂਰੀ ਆ ਪਰ ਭਾਈ ਰਣਜੀਤ ਸਿੰਘ ਇਸ ਬੇਹੂਦੇ ਇਤਿਹਾਸ ਨੂੰ ਅੱਗ ਲਾਉਣ ਦੀ ਗੱਲ ਕਰ ਰਹੇ ਨੇ।ਪਰਚਾਰਕ ਐਂਡ ਪਾਰਟੀ ਬਣੇ ਬਣਾਏ ਸਿਸਟਮ ਤੇ ਕਬਜਾ ਕਰਨਾ ਚਾਹੁੰਦੇ ਨੇ ਤੇ ਭਾਈ ਰਣਜੀਤ ਸਿੰਘ ਨਵਾਂ ਸਿਸਟਮ ਖੜ੍ਹਾ ਕਰਨਾ ਚਾਹੁੰਦੇ ਨੇ।

ਇਸ ਸਭ ਕਾਸੇ ‘ਚ ਜਰੂਰੀ ਕੀ ਆ ਇਹ ਵੀ ਤੈਅ ਕਰਨਾ ਪੈਣਾ।
ਜਰੂਰੀ ਕੀ ਆ ਇਤਿਹਾਸ ਜਾਂ ਸਿਧਾਂਤ।
ਜਰੂਰੀ ਕੀ ਆ ਏਕਤਾ ਜਾਂ ਸਿਧਾਂਤ।
ਜਰੂਰੀ ਕੀ ਆ ਆਪਣਾ ਫਾਇਦਾ ਜਾਂ ਕੌਮ ਦਾ ਫਾਇਦਾ।
ਜਰੂਰੀ ਕੀ ਆ ਦੇਹ ਜਾਂ ਸਿਧਾਂਤ।
ਜਰੂਰੀ ਕੀ ਆ ਚਾਪਲੂਸ ਜਾਂ ਸਿਧਾਂਤ।
ਜਰੂਰੀ ਕੀ ਆ ਰੇਡੀਓ ਵਿਰਸਾ ਦੀਆਂ ਗੱਲਾਂ ਦਾ ਜਵਾਬ ਜਾਂ ਉਹਨਾਂ ਨੂੰ ਭੰਡਣਾ।
ਜਰੂਰੀ ਕੀ ਆ ਕਿਸੇ ਨੂੰ ਫੇਕ ਕਹਿਣਾ(ਯਾਦਵਿੰਦਰ ਸਿੰਘ) ਜਾਂ ਉਸ ਦੀਆਂ ਗੱਲਾਂ ਦਾ ਜਵਾਬ।

ਰੌਲ਼ਾ ਪਾਉਣ ਨਾਲ਼ ਕੁਝ ਨੀ ਹੋਣਾ।ਤੁਹਾਨੂੰ ਪਹਿਲਾਂ ਇਹ ਤੈਅ ਕਰਨਾ ਪੈਣਾ ਕਿ ਜਰੂਰੀ ਹੈ ਕੀ।

ਪਰ ਅਸਲ ਗੱਲ ਇਹ ਹੈ ਜਾਗਰੂਕ ਐਂਡ ਪਾਰਟੀ ਭਾਈ ਰਣਜੀਤ ਸਿੰਘ ਦੀ ਕੀਤੀ ਮਿਹਨਤ ਤੇ ਆਪ ਕਬਜਾ ਕਰਨਾ ਚਾਹੁੰਦੇ ਹਨ।ਉਹਨਾਂ ਦੀ ਸਟੇਜ ਆਪ ਬੈਠਣਾ ਚਾਹੁੰਦੇ ਹਨ ਲੱਖਾਂ ਦਾ ਇੱਕਠ ਭਾਈ ਰਣਜੀਤ ਸਿੰਘ ਦੇ ਸਾਹਮਣੇ ਬੈਠਾ ਦੇਖ ਕੇ ਲਾਟ ਨਿਕਲ਼ਦੀ ਆ।ਜੇ ਏਕਤਾ ਕਰਨੀ ਆਂ ਤਾਂ ਇੱਕੋ ਹੱਲ ਆ, “ਉਹਨਾਂ ਦੇ ਬਰਾਬਰ ਦੀ ਗੱਲ ਕਰੋ ਆਪੇ ਏਕਤਾ”।ਉਹ ਜਿੱਧਰ ਨੂੰ ਚੱਲ ਰਹੇ ਨੇ ਉਹਨਾਂ ਦੀ ਅਗਵਾਈ ਕਬੂਲ ਕਰੋ ਪਰ ਤੁਸੀਂ ਏਕਤਾ ਦੇ ਨਾਂ ਤੇ ਕਬਜਾ ਕਰਨਾ ਚਾਹੁੰਦੇ ਹੋ, ਇਹ ਨੀ ਹੋਣਾ।ਉਹ ਰਣਜੀਤ ਸਿੰਘ ਆ ਉਹ ਨੀ ਤੁਹਾਡੇ ਫੜਨ ਦਾ ਨੀ।

–ਬਲਪ੍ਰੀਤ ਸਿੰਘ ਘੁੰਗਰਾਣਾ


“ਜਾਗਰੂਕਾਂ ਦਾ ਸਵਾਰਥ” !

ਸਵਾਰਥੀ ਜਾਗਰੂਕ ਲਾਣੇ ਦਾ “ਅਕਾਲ ਤਖਤ ਮਹਾਨ ਹੈ” ਦੇ ਕਹਿਣ ਪਿੱਛੇ ਦੀ ਮਨਸ਼ਾ

ਜਾਗਰੂਕ ਲਾਣਾ ਅਕਾਲ ਤਖਤ ਮਹਾਨ ਹੈ ਕਹਿੰਦੇ ਨੀ ਥੱਕਦੇ।ਸਵਾਲ ਹੈ ਇਸ ਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਆ ਕਿਉਂਕਿ ਇਹ ਹੀ ਗੱਲ ਟਕਸਾਲੀ ਵੀ ਕਹਿੰਦੇ ਨੇ।ਉਹ ਵੀ ਹਰ ਗੱਲ ਜਿੱਥੇ ਉਹਨਾਂ ਦਾ ਸੂਤ ਲਗਦਾ ਅਕਾਲ ਤਖਤ ਨੂੰ ਵਿੱਚ ਲਿਆ ਕੇ ਬੰਦੇ ਦੀ ਬਾਂਹ ਮਰੋੜਦੇ ਨੇ।ਗੱਲ ਠੀਕ ਟਕਸਾਲੀਆਂ ਨੂੰ ਨੀ ਲਗਦੀ ਤੇ ਨਾਮ ਪੰਥ ਦਾ ਲੈ ਕੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਅਵਾਜ਼ ਬੰਦ ਕੀਤੀ ਜਾਂਦੀ ਹੈ।

ਜਾਗਰੂਕ ਲਾਣੇ ਦੀ ਅਕਾਲ ਤਖਤ ਨੂੰ ਮਹਾਨ ਕਹਿਣ ਪਿੱਛੇ ਮਨਸ਼ਾ ਇਹ ਲਗਦੀ ਐ ਬਈ ਇਹ ਬਣੇ ਬਣਾਏ ਤੇ ਕਬਜ਼ਾ ਕਰਕੇ ਉਹੀ ਕੁਝ ਕਰਨਾ ਚਾਹੁੰਦੇ ਨੇ ਜੋ ਹੁਣ ਟਕਸਾਲੀ ਕਰਦੇ ਨੇ।ਨਾਲ਼ ਹੀ ਇਹਨਾਂ ਦਾ ਫਾਇਦਾ ਇਹ ਵੀ ਆ ਕੁਝ ਨਵਾਂ ਕਰਨ ਦੀ ਲੋੜ ਨੀ ਪਊ ਤੇ ਢੇਰੀ ਵਧੀਆ ਲਗਦੀ ਰਹੂ।

ਨਵਾਂ ਕੁਝ ਕਰਨ ਲਈ ਆਪ ਨੀਂਹ ਚ ਚਿਣ ਹੋਣਾ ਪੈਣਾ ਤਾਂ ਕੁਝ ਹੋ ਸਕਦਾ ਤੇ ਸਾਡੇ ਜਾਗਰੂਕ ਚੀਚ੍ਹੀ ਲਹੂ ਨਿਕਲ਼ਿਆ ਬਰਦਾਸ਼ਤ ਨੀ ਕਰ ਸਕਦੇ।ਬੱਸ ਜਾਗਰੂਕ ਸਿਰਫ਼ ਦੂਜਿਆਂ ਨੂੰ ਭੰਡ ਕੇ ਟਾਈਮ ਟਪਾ ਰਹੇ ਤੇ ਕਰ ਕੁਝ ਨਹੀਂ ਰਹੇ।ਕਿਉਂਕਿ ਜੇ ਕੁੱਝ ਨਵਾਂ ਕਰਿਆ ਤਾਂ ਉਸ ਵਿੱਚ ਰਿਸਕ ਬਹੁਤ ਤੇ ਰਿਸਕ ਲੈਣਾ ਤਾਂ ਸਾਡੇ ਜਾਗਰੂਕਾਂ ਨੇ ਸਿੱਖਿਆ ਹੀ ਨਹੀਂ।

ਜੇ ਜਾਗਰੂਕਾਂ ਨੇ ਕੁਝ ਕਰਨਾ ਹੀ ਨਹੀਂ ਫਿਰ ਇਹਨਾਂ ਨੂੰ ਲਾਹ ਕੇ ਪਰ੍ਹਾਂ ਸੁੱਟਣਾ ਚਾਹੀਦਾ ਤਾਂ ਕੇ ਗਰਾਉਂਡ ਖਾਲੀ ਹੋਵੈ ਤੇ ਕੋਈ ਹੋਰ ਕੁਝ ਕਰ ਸਕੇ ਤੇ ਹੁਣ ਇਸ ਪਾਸੇ ਨੂੰ ਭਾਈ ਰਣਜੀਤ ਸਿੰਘ ਤੁਰੇ ਨੇ ਤੇ ਵਿਸਵਾਸ਼ ਆ ਵੀ ਉਹ ਕੁਝ ਕਰਨਗੇ ਜਿਵੇਂ ਕੇ ਉਹਨਾਂ ਦੇ ਕੰਮਾਂ ਤੋਂ ਲੱਗ ਰਿਹਾ ਹੈ।

–ਬਲਪ੍ਰੀਤ ਸਿੰਘ ਘੁੰਗਰਾਣਾ


“ਭਾਈ ਰਣਜੀਤ ਸਿੰਘ, ਸੁਯੋਗ ਆਗੂ” !

ਨਿਧੜਕ ਆਗੂ ਹੁੰਦਾ ਕੀ ਆ ਇਹ ਭਾਈ ਰਣਜੀਤ ਸਿੰਘ ਨੂੰ ਦੇਖ ਕੇ ਪਤਾ ਲਗਦਾ।ਜੱਗ ਬਾਣੀ ਨੂੰ ਦਿੱਤੀ ਇੰਟਰਵਿਊ ਸੁਣੀ, ਸੁਣ ਕੇ ਲੂੰ ਕੰਢਾ ਖੜ੍ਹਾ ਹੁੰਦਾ ਅਤੇ ਮਾਣ ਨਾਲ਼ ਸਿਰ ਉੱਚਾ ਹੁੰਦਾ ਬਈ ਕੌਮ ਨੂੰ ਪਹਿਲੀ ਵਾਰ ਇੱਕ ਦੂਰ ਅੰਦੇਸ਼ ਆਗੂ ਮਿਲ਼ਿਆ।

ਹੁਣ ਗੱਲ ਇੱਥੇ ਇਹ ਸੋਚਣ ਦੀ ਵੀ ਐ ਕਿ ਜੋ ਗੱਲਾਂ ਭਾਈ ਰਣਜੀਤ ਸਿੰਘ ਨੇ ਕੀਤੀਆਂ ਇਹ ਗੱਲਾਂ ਵੀਹ ਸਾਲ ਤੋਂ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲ਼ੇ ਹਾਲੇ ਸੋਚ ਵੀ ਨਹੀਂ ਸਕੇ।ਉਹ ਸਾਰੇ ਦਾ ਸਾਰਾ ਢਾਂਚਾ ਹੀ ਬਦਲਣ ਦੀ ਗੱਲ ਕਰ ਰਹੇ ਨੇ ਤੇ ਸਾਡੇ ਜਾਗਰੂਕਾਂ ਦਾ ਹਾਲੇ ਵੀ ਬੰਦਾ ਬਦਲਣ ਤੇ ਜੋਰ ਲੱਗਿਆ ਹੋਇਆ।ਸਿੱਧੇ ਸਬਦਾਂ ‘ਚ ਕਹਿਣਾ ਹੋਵੈ ਤਾਂ ਮਤਲਬ ਉਹਨਾਂ ਨੂੰ ਲਾਹ ਕੇ ਜਾਗਰੂਕਾਂ ਨੂੰ ਬਿਠਾ ਦਿਓ ਤੇ ਉਹੀ ਕੁਝ ਫਿਰ ਅਸੀਂ ਕਰੀਏ।ਇਸ ਤੋਂ ਵੱਖ ਹਾਲੇ ਤੱਕ ਕਿਸੇ ਜਾਗਰੂਕ ਨੇ ਸੋਚਿਆ ਵੀ ਨਹੀਂ।

ਪ੍ਰੋ ਦਰਸ਼ਣ ਸਿੰਘ ਜਾਗਰੂਕਤਾ ਦਾ ਮੁੱਢ ਕਹਾਉਂਦਾ, ਢਾਂਚਾ ਬਦਲਣ ਦੀ ਗੱਲ ਉਸ ਨੇ ਵੀ ਨਹੀਂ ਸੋਚੀ। ਪ੍ਰੋ ਸਾਹਿਬ ਨੂੰ ਸੁਣ ਕੇ ਹੁਣ ਤਾਂ ਇੰਝ ਲਗਦਾ ਬਈ ਬੰਦਿਆਂ ਦਾ ਬੱਸ ਸੂਤ ਆ ਗਿਆ ਉਂਝ ਯੋਗਤਾ ਤਾਂ ਹੈ ਕੋਈ ਨਹੀਂ। ਪ੍ਰੋ ਸਾਹਿਬ ਹਾਲੇ ਤੱਕ ਆਪਣੀ ਜਥੇਦਾਰੀ ਦੀ ਪੂਛ ਨੀ ਛੱਡ ਸਕੇ ਹੋਰ ਕੀ ਆਸ ਕੀਤੀ ਜਾਵੇ।

ਗੋਲਡੀ ਬਲਰਾਜ ਵਰਗੇ ਚਾਪਲੂਸ ਜੋ ਧੂੰਦੇ ਪੰਥਪ੍ਰੀਤ ਨੂੰ ਨਿਧੜਕ ਪ੍ਰਚਾਰਕ ਕਹੀ ਜਾਂਦੇ ਨੇ ਉਹ ਦੇਖਣ ਭਾਈ ਰਣਜੀਤ ਸਿੰਘ ਵੱਲ ਪਤਾ ਲੱਗੂ ਨਿਧੜਕ ਕਹਿੰਦੇ ਕਿਸ ਨੂੰ ਨੇ ।ਧੂੰਦੇ ਹੁਣੀ ਹਾਲੇ ਤੱਕ ਆਪਣੇ ਹੁੰਦੇ ਵਿਰੋਧ ਦੇ ਬਾਰੇ ਕੋਈ ਠੋਕ ਕੇ ਸਟੇਟਮੈਂਟ ਨੀ ਦੇ ਸਕੇ ਭਾਈ ਰਣਜੀਤ ਸਿੰਘ ਨੇ ਬਾਦਲਾਂ ਦਾ ਪ੍ਰੈਸ਼ਰ ਵੀ ਨਹੀਂ ਮੰਨਿਆ।ਗੱਲ ਉਹਨਾਂ ਠੋਕ ਕੇ ਕਹਿ ਦਿੱਤੀ ਬਈ ਦੋਨੋਂ ਬਾਦਲ ਚੁੱਪ ਕਰਾਉਣ ਆਏ ਸੀ ਧੂੰਮੇ ਦੀ ਛਬੀਲ ਤੋਂ ਬਾਅਦ ,ਕਰਨਗੇ ਇੰਨਾ ਹੌਸਲਾ ਧੂੰਦਾ ਪੰਥਪ੍ਰੀਤ?

ਗੋਲਡੀ ਕਹਿੰਦਾ ਸੀ ਕਿ ਉਹਨਾਂ ਦੀ ਨਿੱਜੀ ਲੜਾਈ ਆ | ਹੁਣ ਸ਼ਰਮ ਆਉਂਦੀ ਆ ਮਾੜੀ ਮੋਟੀ ਜਾਂ ਨਹੀਂ ? ਚੱਪਣੀ ਚ ਨੱਕ ਡਬੋ ਕੇ ਮਰ ਜਾਓ ।ਕੀ ਨਿੱਜੀ ਆ ਉਹਨਾਂ ਦਾ ? ਧੂੰਦਾ, ਪੰਥਪ੍ਰੀਤ ਨੂੰ ਨਾਲ਼ ਕਿਹਾ ਸੀ ਧੂੰਮੇ ਨੇ ਪਰ ਜਵਾਬ ਸਿਰਫ਼ ਭਾਈ ਰਣਜੀਤ ਸਿੰਘ ਨੇ ਹੀ ਦਿੱਤਾ | ਧੂੰਦਾਂ ਪੰਥਪ੍ਰੀਤ ਤਾਂ ਬੋਲੇ ਵੀ ਨਹੀਂ ਤੇ ਜਵਾਬ ਦੇਣ ਦਾ ਨਤੀਜਾ ਹੀ ਛਬੀਲ ਨਿਕਲ਼ਿਆ।

ਜਾਗਰੂਕਾਂ ਨੂੰ ਇਹ ਇੰਟਰਵਿਊ ਧਿਆਨ ਨਾਲ਼ ਸੁਣਨੀ ਚਾਹੀਦੀ ਹੈ ਤਾਂ ਕੇ ਪਤਾ ਲੱਗ ਸਕੇ ਕਿ ਕੌਮ ਦਾ ਆਗੂ ਸੋਚਦਾ ਕਿਸ ਤਰਾਂ ਹੁੰਦਾ।

–ਬਲਪ੍ਰੀਤ ਸਿੰਘ ਘੁੰਗਰਾਣਾ


ਦੁਨੀਆਂ ਤੋਂ ਅਲੱਗ ਭਾਈ ਰਣਜੀਤ ਸਿੰਘ

ਅੱਜ ਸਵੇਰੇ ਮੈਂ ਭਾਈ ਰਣਜੀਤ ਸਿੰਘ ਦੀ ਵੀਡੀਓ ਦੇਖ ਰਿਹਾ ਸੀ ਸੱਚੀ ਗੱਚ ਭਰ ਆਇਆ ਬਈ ਕੀ ਜਮਾਨਾ ਆ ਗਿਆ ਯਾਰ ਆਪਣੀ ਗੱਲ ਵੀ ਨੀ ਕਰਨ ਦਿੰਦੇ।ਕਿੱਡੇ ਹਰਾਮਖੋਰ ਨੇ ਟਕਸਾਲੀ ਭਾਈ ਸਾਹਿਬ ਦੀ ਕਿਸੇ ਗੱਲ ਦਾ ਜਵਾਬ ਨੀ ਦਿੰਦੇ , ਜਾਂ ਤੇ ਉਹਨਾਂ ਦੀਆਂ ਗੱਲਾਂ ਤੋੜੀਆ ਮਰੋੜੀਆ ਜਾ ਰਹੀਆਂ ਨੇ ਜਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸ਼ਰੇਆਮ ਗੁੰਡਾਗਰਦੀ।

ਚੱਲੋ ਟਕਸਾਲੀ ਤਾਂ ਹੈ ਹੀ ਗੁੰਡੇ ਨੇ ਉਹਨਾਂ ਨੇ ਆਹੀ ਕੁਝ ਕਰਨਾ ਪਰ ਸਦਕੇ ਭਾਈ ਰਣਜੀਤ ਸਿੰਘ ਜੀ ਦੇ ਬੜਾ ਦੂਰਅੰਦੇਸ਼ੀ ਵਾਲਾ ਫੈਸਲਾ ਲਿਆ ਤੇ ਕੋਈ ਵੀ ਟਕਰਾਅ ਹੋਣ ਤੋਂ ਬਚਾ ਲਿਆ ਤੇ ਦੀਵਾਨ ਨਾ ਲਾ ਕੇ ਵੀ ਉਸ ਤੋਂ ਵੱਧ ਅਸਰ ਪਾ ਗਏ ਲੋਕਾਂ ਤੇ।ਇਸਨੂੰ ਕਹਿੰਦੇ ਆ ਇੱਕ ਜ਼ਿੰਮੇਵਾਰ ਆਗੂ।

ਇੱਥੇ ਮੈਂ ਇਹ ਭਾਈ ਸਾਹਿਬ ਦੇ ਫੈਸਲੇ ਨੂੰ ਕਮਪੈਰੇਜ਼ਨ ਕਰਨਾ ਚਾਹੁੰਦਾ ਪੰਥਪ੍ਰੀਤ ਦੇ ਕੀਤੇ ਫੈਸਲੇ ਨਾਲ਼ ਜਦੋਂ ਉਹਨਾਂ ਨੇ ਜਰਮਨ ਜਾਣਾ ਸੀ ਉਸ ਟਾਈਮ ਪਹਿਲਾਂ ਹੀ ਟਕਸਾਲੀ ਧਮਕੀਆਂ ਦੇ ਰਹੇ ਸੀ ਕਿ ਅਸੀਂ ਬੋਲਣ ਨੀ ਦੇਣਾ।ਪਰ ਪੰਥਪ੍ਰੀਤ ਨੇ ਆਪਣੀ ਅੜੀ ਨੀ ਛੱਡੀ ਤੇ ਜਾ ਕੇ ਗਮਲੇ ਖਾਧੇ ਤੇ ਲੋਕਾਂ ਦੀਆਂ ਦੁਸਮਣੀਆਂ ਪਵਾ ਦਿੱਤੀਆਂ ਤੇ ਆਪ ਇੱਕ ਅੱਖਰ ਨੀ ਬੋਲਿਆ।ਲਾਹਨਤ ਆ ਯਾਰ।

ਹੁਣ ਭਾਈ ਰਣਜੀਤ ਸਿੰਘ ਦੇ ਫੈਸਲੇ ਨੂੰ ਦੇਖੋ ਟਕਰਾਅ ਹੋਣ ਦੀ ਹਾਲਤ ਚ ਆਪਣੇ ਆਪ ਪ੍ਰੋਗਰਾਮ ਨਾ ਕਰਨ ਦਾ ਦੂਰਅੰਦੇਸ਼ੀ ਵਾਲ਼ਾ ਫੈਸਲਾ ਲਿਆ ਕੋਈ ਅੜੀ ਨੀ ਕੀਤੀ।ਕੋਈ ਲੜਾਈ ਨੀ ਹੋਣ ਦਿੱਤੀ ਤੇ ਜੋ ਭਾਈ ਸਾਹਿਬ ਦੇ ਨਾਲ਼ ਖੜ੍ਹੇ ਨੇ ਉਹਨਾਂ ਲਈ ਵੀਡੀਓ ਕੱਢ ਕੇ ਉਹਨਾਂ ਦਾ ਵੀ ਹੌਸਲਾ ਨੀ ਡਿੱਗਣ ਦਿੱਤਾ ਤੇ ਟਕਸਾਲੀਆਂ ਦੀ ਵੀ ਫੱਟੀ ਪੋਚੀ।ਇੱਕ ਵਧੀਆ ਤੇ ਜਿੰਮੇਵਾਰ ਆਗੂ ਹੋਣ ਦਾ ਫਰਜ਼ ਨਿਭਾਇਆ ਭਾਈ ਰਣਜੀਤ ਸਿੰਘ ਨੇ।ਮਾਣ ਏ ਭਾਈ ਸਾਹਿਬ ਤੁਹਾਡੇ ਤੇ ! ਜਿੰਨੇ ਜੋਗੇ ਆ ਨਾਲ਼ ਹਾਂ ਤੁਹਾਡੇ।

ਦੂਜੇ ਪਾਸੇ ਜਾਗਰੂਕਾਂ ਨੇ ਇੱਕ ਹੋਰ ਮੌਕਾ ਗਵਾ ਦਿੱਤਾ।ਕੋਈ ਗੱਲ ਹੀ ਨੀ ਕੀਤੀ।ਅਸੀਂ ਬਦਲਿਆ ਅਸੀਂ ਬਦਲਿਆ ਕਲੇਮ ਕਰਨ ਵਾਲਿਓ ਸ਼ਰਮ ਨੀ ਆਈ ਤੁਹਾਨੂੰ ਕੋਈ ਅੱਖਰ ਤਾਂ ਬੋਲ ਦਿੰਦੇ। ਜਮ੍ਹਾਂ ਸ਼ਰਮ ਨੀ ਤੁਹਾਨੂੰ ,ਤੁਹਾਨੂੰ ਤਾਂ ਆਪਣੀਆਂ ਸਟੇਜਾਂ ਬਚਾਉਣ ਦੀ ਪਈ ਆ।ਇੱਕ ਗੱਲ ਸਮਝ ਲਵੋ ਟਕਸਾਲੀਆਂ ਨੇ ਕਦੇ ਤੁਹਾਨੂੰ ਨੇੜੇ ਨੀ ਹੋਣ ਦੇਣਾ ਤੁਹਾਡੇ ਤੇ ਸ਼ੱਕ ਹੀ ਕਰਦੇ ਰਹਿਣਾ ਤੁਹਾਡਾ ਭਲਾ ਇਸ ਵਿੱਚ ਹੀ ਤੁਸੀਂ ਭਾਈ ਰਣਜੀਤ ਸਿੰਘ ਦੇ ਨਾਲ਼ ਖੜ੍ਹੋ।

–ਬਲਪ੍ਰੀਤ ਸਿੰਘ ਘੁੰਗਰਾਣਾ


ਜਾਗਰੂਕਾਂ ਦਾ “ਡਰ” ਤੇ “ਬੇਈਮਾਨੀ” ਅਤੇ ਭਾਈ ਰਣਜੀਤ ਸਿੰਘ ਦੀ “ਇਮਾਨਦਾਰੀ” ਤੇ “ਦਲੇਰੀ”

ਠਾਕੁਰ ਸਿੰਘ ਵਰਗੇ ਗੱਪੀਆਂ ਨੂੰ ਭੰਡ ਕੇ ਚੜ੍ਹਾਈ ਕਰਕੇ ਆਏ ਆਪਣੇ ਆਪ ਨੂੰ ਜਾਗਰੂਕ ਕਹਾਉਣ ਲੱਗ ਪਏ।ਠਾਕੁਰ ਸਿੰਘ ਵਰਗੇ ਗੱਪੀਆਂ ਨੂੰ ਭੰਡਣਾ ਕਿੰਨਾ ਕੁ ਔਖਾ ਕੰਮ ਸੀ ? ਹਰ ਬੰਦੇ ਦੇ ਆਸਾਨੀ ਨਾਲ਼ ਹੀ ਗੱਲ ਸਮਝ ਆ ਗਈ ਤੇ ਲਗਪਗ ਖਾਲੀ ਪਈ ਜ਼ਮੀਨ ਤੇ ਜਾਗਰੂਕ ਕਬਜਾ ਕਰਕੇ ਬੈਠ ਗਏ।ਗੱਪੀਆਂ ਨੂੰ ਭੰਡਿਆ ਤੇ ਮੈਨੂੰ ਕਹਿਣ ਕੋਈ ਹਰਜ ਨਹੀਂ ਕਿ ਰੱਜ ਕੇ ਨੋਟ ਕਮਾਏ।

ਚਾਰੇ ਪਾਸੇ ਹੁੰਦੀ ਵਾਹ ਵਾਹ ਦੇਖ ਜਾਗਰੂਕ ਫੁੱਲੇ ਨੀ ਸਮਾਉਂਦੇ ਸੀ | ਜਦ ਤੱਕ ਇਸ ਪਾਸੇ ਭਾਈ ਰਣਜੀਤ ਸਿੰਘ ਨਹੀਂ ਸਨ ਆਏ।ਉਹ ਆਏ ਤੇ ਜਾਗਰੂਕਾਂ ਦੇ ਪਿੱਛੂ ਪੈ ਗਏ।

ਖੈਰ ਗੱਲ ਥੋੜ੍ਹੀ ਪਿੱਛੋਂ ਕਰਦੇ ਹਾਂ।ਚੜ੍ਹਾਈ ਵਾਲੇ ਟਾਈਮ ‘ਚ ਭਾਜੀ ਹਰਨੇਕ ਸਿੰਘ ਨੇ ਜੋਰ ਲਾ ਕੇ ਕਿਹਾ ਬਈ ਸੰਸਥਾਵਾਂ ਖੋਲ੍ਹਣ ਲਈ ਪ੍ਰੇਰਤ ਕਰੋ ਤਾਂ ਕਿ ਕੱਲ੍ਹ ਨੂੰ ਤੁਹਾਡੇ ਬੋਲਣ ਲਈ ਥਾਂ ਰਹੇ।ਪਰ ਕਿੱਥੇ ,ਜਾਗਰੂਕਾਂ ਨੂੰ ਲੱਗਿਆ ਬਈ ਜੇ ਸੰਸਥਾਵਾਂ ਖੋਲ੍ਹਣ ਨੂੰ ਕਹਿ ਦਿੱਤਾ ਤਾਂ ਢੇਰੀ ਛੱਡਣੀ ਪੈਣੀ ਆਂ | ਨਹੀਂ ਐਡੀ ਕੁਰਬਾਨੀ ਨੀ ਕਰ ਹੋਣੀ। ਲੋਕਾਂ ਨੂੰ ਮਾਇਆ ਨਾਗਣੀ ਸਮਝਾਉਂਦੇ ਆਪ ਹੀ ਉਸ ਚੱਕਰ ਫਸ ਗਏ।ਹੁਣ ਇਹ ਨਾ ਕਹਿ ਦਿਓ ਉਹ ਮੰਗਦੇ ਨੀ | ਨਾ ਮੰਗਣ ਨਾਲ਼ ਤਾਂ ਜਿਆਦਾ ਮਿਲ਼ਦੇ ਆ ਇਹ ਵੀ ਤਰੀਕਾ।

ਗੱਲ ਕੀ ਸੰਸਥਾਵਾਂ ਖੋਲ੍ਹਣ ਲਈ ਕੋਈ ਵੀ ਕੰਮ ਨਾ ਕੀਤਾ ਗਿਆ ਤੇ ਟਕਸਾਲੀਆਂ ਦੀਆਂ ਹੀ ਸਟੇਜਾਂ ਤੇ ਬੋਲਦੇ ਰਹੇ। ਜੇ ਕਿਤੇ ਵਿਰੋਧ ਹੋਇਆ ਤਾਂ ਚੁੱਪ ਕਰਕੇ ਜਾਂ ਪਾਸਾ ਵੱਟ ਕੇ ਸਾਰ ਲਿਆ।ਕਾਰਨ ਸਾਫ਼ ਆ, “ਢੇਰੀ”।ਜਾਗਰੂਕਾਂ ਨੂੰ ਡਰ ਪੈ ਗਿਆ ਬਈ ਜੇ ਖੁੱਲ੍ਹ ਕੇ ਬੋਲੇ ਤੇ ਸਟੇਜਾਂ ਹੱਥੋਂ ਨਿਕਲ਼ ਜਾਣੀਆਂ ਨੇ ਤੇ ਢੇਰੀ ਗਾਇਬ।ਬੇਈਮਾਨ ਜਾਗਰੂਕਾਂ ਨੇ ਨਾ ਸੰਸਥਾਵਾਂ ਖੋਲ੍ਹਣ ਲਈ ਪ੍ਰੇਰਿਤ ਕੀਤਾ ਅਤੇ ਨਾ ਹੀ ਵਿਰੋਧ ਹੁੰਦੇ ਤੇ ਕੋਈ ਠੋਕ ਕੇ ਗੱਲ ਕੀਤੀ।ਹੁਣ ਦੋ ਤਿੰਨ ਕੁ ਦਿਨ ਪਹਿਲਾਂ ਧੂੰਦਾ ਜੀ ਦਾ ਵਿਰੋਧ ਹੋਇਆ ਨਿਊਯਾਰਕ ਚ ਕੱਖ ਨੀ ਬੋਲੇ ਹੋਰ ਹੀ ਗੱਲਾਂ ਕਰਕੇ ਟਾਈਮ ਪਾਸ ਕੀਤਾ ਤੇ ਢੇਰੀ ਚੱਕੀ ਚਲਦੇ ਬਣੇ।”ਧੂੰਦਾ ਜੀ !”, ਜੋ ਤੁਹਾਡੇ ਹੱਕ ਚ ਖੜ੍ਹੇ ਸੀ ਕੋਈ ਅੱਖਰ ਤਾਂ ਬੋਲ ਦਿੰਦੇ ਤਾਂ ਕਿ ਉਹਨਾਂ ਨੂੰ ਹੌਂਸਲਾ ਮਿਲ਼ਦਾ, ਪਰ ਕਿੱਥੇ, ਬੇਈਮਾਨੀ ਆ ਅੰਦਰ, “ਬਈ ਸਾਨੂੰ ਕੀ ,ਸਾਡਾ ਟਾਈਮ ਨਿਕਲ਼ ਗਿਆ, ਬਾਕੀ ਜਾਣ ਢੱਠੇ ਖੂਹ ‘ਚ”।

ਦੂਜੇ ਪਾਸੇ ਨੇ ਭਾਈ ਰਣਜੀਤ ਸਿੰਘ ਉਹ ਆਪਣਾ ਸਾਰਾ ਕੁਝ ਛੱਡ ਛਡਾ ਕੇ ਆਏ ਤੇ ਇਧਰ ਜਾਗਰੂਕਾਂ ਨੇ ਉਹਨਾਂ ਨੂੰ ਐਪਰੀਸ਼ੀਏਟ ਤਾਂ ਕੀ ਕਰਨਾ ਸੀ ਸਗੋਂ ਕਲੇਮ ਕਰਨ ਬੈਠ ਗਏ ਕਿ “ਅਸੀਂ ਬਦਲਿਆ”, “ਅਸੀਂ ਬਦਲਿਆ”।ਉਹਨਾਂ ਦੀ ਇਮਾਨਦਾਰੀ ਦੇਖੋ ਬੜੀ ਖੁੱਲ੍ਹਦਿਲੀ ਨਾਲ ਮੰਨਿਆ ਵੀ ਮੈਂ ਪਹਿਲਾਂ ਜੋ ਪ੍ਰਚਾਰ ਕੀਤਾ ਉਹ ਠੀਕ ਨਹੀਂ ਸੀ ਤੇ ਹੁਣ ਮੈਂ ਸਹੀ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾਂ। ਆਪਣਾ ਸਾਰਾ ਕੀਤਾ ਹੋਇਆ ਗਲਤ ਕਹਿਣਾ ਇਹ ਇੱਕ ਦਲੇਰ ਤੇ ਇਮਾਨਦਾਰ ਬੰਦੇ ਦਾ ਹੀ ਕੰਮ ਆ।ਜਦ ਕਦੇ ਉਹਨਾਂ ਦਾ ਵਿਰੋਧ ਹੋਇਆ ਠੋਕ ਕੇ ਜਵਾਬ ਦਿੱਤਾ।ਅਮਰੀਕ ਸਿੰਘ ਅਜਨਾਲਾ ਇਹੋ ਜਿਹਾ ਠੋਕਿਆ ਹਾਲੇ ਤੱਕ ਮੁੜ ਕੇ ਕੁਸਕਿਆ ਨੀ।ਅਮਰੀਕਾ ਚ Sanjose ਚ ਵਿਰੋਧ ਹੋਇਆ ਉੱਥੇ ਆਖਰੀ ਦਸ ਮਿੰਟ ਅਜਿਹਾ ਬੋਲੇ ਕਿ ਟਕਸਾਲੀਆਂ ਨੂੰ ਥਾਂ ਨੀ ਮਿਲੀ ਭੱਜਣ ਨੂੰ।ਜਿਹੜੇ ਭਾਈ ਸਾਬ ਦੀ ਸਪੋਰਟ ‘ਚ ਸਨ, ਉਹਨਾਂ ਨੂੰ ਕਿੰਨਾ ਹੌਸਲਾ ਮਿਲਿਆ ਸਗੋਂ ਜਿਸ ਨੇ ਵੀ ਵੀਡੀਓ ਦੇਖੀ ,ਦੇਖ ਕੇ ਆਪਣੇ ਆਪ ਐਨਰਜੀ ਮਿਲਦੀ ਸੀ।ਇਸ ਨੂੰ ਕਹਿੰਦੇ ਆ ਦਲੇਰੀ।

ਜਾਗਰੂਕੋ ਸ਼ਰਮ ਕਰੋ ਯਾਰ ਕੁਝ।ਖਾਸ ਕਰਕੇ ਧੂੰਦਾ ਜੀ ਬੇਨਤੀ ਆ ਆਓ ਮੁੜ ਆਓ ਕਰੋ ਦਲੇਰੀ ਭਾਈ ਰਣਜੀਤ ਸਿੰਘ ਜਿੰਨੀ ਤੁਹਾਡੇ ਤੋਂ ਐਨੀ ਜ਼ਮੀਰ ਮਾਰ ਨੀ ਹੋਣੀ ਜਿੰਨਾ ਤੁਹਾਨੂੰ ਥੱਲੇ ਡਿੱਗਣਾ ਪੈਣਾ ਜੇ ਤੁਸੀਂ ਹੁਣ ਪੈਸੇ ਦੇ ਪੁੱਤ ਹੀ ਬਣ ਗਏ ਫਿਰ ਤਾਂ ਕੀ ਕਹਿਣਾ “ਰੱਬ ਰਾਖਾ ਤੁਹਾਡਾ”।

–ਬਲਪ੍ਰੀਤ ਸਿੰਘ ਘੁੰਗਰਾਣਾ


ਹਰਦੇਵ ਸਿੰਘ ਜੰਮੂ ਨੂੰ ਸਵਾਲ

ਹਰਦੇਵ ਸਿੰਘ ਜੰਮੂ ਪ੍ਰਭਦੀਪ ਦੇ ਪ੍ਰੋਗਰਾਮ ਚ ਕਹਿੰਦਾ ਕਿ ਸਾਡਾ ਗੁਰੂ “ਗੁਰੂ ਗ੍ਰੰਥ ਸਾਹਿਬ” ਹੈ ਕਿਉਂਕਿ ਦਸਮੇ ਪਾਤਸ਼ਾਹ ਕਹਿ ਕੇ ਗਏ ਨੇ “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ”।

ਹੁਣ ਪਹਿਲੀ ਗੱਲ ਤਾਂ ਇਹ ਆ ਕਿ ਇਹ ਦਸਮੇ ਪਾਤਸ਼ਾਹ ਨੇ ਗੱਲ ਕਹੀ ਨਹੀਂ , ਚੱਲੋ ਤੁਹਾਡੀ ਮੰਨ ਕੇ ਚਲਦੇ ਆਂ ਜੇ ਦਸਮੇ ਪਾਤਸ਼ਾਹ ਨੇ ਇਹ ਕਿਹਾ ਤਾਂ ਉਹਨਾਂ ਨੇ ਕਿਹੜੇ ਗ੍ਰੰਥ ਨੂੰ ਗੁਰੂ ਕਿਹਾ ਗ੍ਰੰਥ ਤਾਂ ਬਹੁਤ ਨੇ ਜੇ ਇਹ ਵੀ ਮੰਨ ਲਿਆ ਜਾਵੇ ਇੱਕ ਹੀ ਗ੍ਰੰਥ ਸੀ ਫਿਰ ਇਹ “ਗੁਰੂ ਗ੍ਰੰਥ ਸਾਹਿਬ” ‘ਚ ਤਾਂ ਲਿਖਿਆ ਨੀ।ਫਿਰ ਤਾਂ ਦਸਮ ਗ੍ਰੰਥ ਵੀ ਮੰਨਣਾ ਪਊ, ਕਿਉਂਕਿ ਟਕਸਾਲੀ ਕਹਿੰਦੇ ਨੇ ਇਹ ਦਸਮੇ ਪਾਤਸ਼ਾਹ ਦੀ ਬਾਣੀ ਆ ਤੇ ਧਰਮ ਸਿੰਘ ਨਿਹੰਗ ਕਹਿੰਦਾ ਬਈ ਜਿਹੜਾ ਗ੍ਰੰਥ ਤੁਸੀਂ ਲਿਖਿਆ ਨੀ ਉਸਨੂੰ ਤੁਸੀਂ ਗੱਦੀ ਨਹੀਂ ਦੇ ਸਕਦੇ ਤੇ ਦਸਮ ਗ੍ਰੰਥ ਦਸਮੇ ਪਾਤਸ਼ਾਹ ਨੇ ਲਿਖਿਆ ਤੇ ਉਹ ਉਸਨੂੰ ਗੁਰੂ ਕਹਿ ਰਹੇ ਨੇ ਤੇ ਗੱਦੀ ਉਹਨਾਂ ਨੇ ਦਸਮ ਗ੍ਰੰਥ ਨੂੰ ਦਿੱਤੀ ਹੈ।

ਹਰਦੇਵ ਸਿੰਘ ਜੰਮੂ ਜੀ ਇਹ ਤਾਂ ਤੁਸੀਂ ਕੰਫਿਊਜ਼ਨ ਵਧਾ ਰਹੇ ਹੋ।ਚਲੋ ਟਕਸਾਲੀਆਂ ਤੇ ਧਰਮ ਸਿੰਘ ਨਿਹੰਗ ਨੂੰ ਛੱਡ ਦਿੰਦੇ ਹਾਂ ਫਿਰ ਨਾਨਕ ਪਾਤਸ਼ਾਹ ਕਹਿੰਦੇ ਨੇ “ਸ਼ਬਦ ਗੁਰੂ ਸੁਰਤ ਧੁੰਨ ਚੇਲਾ” ਫਿਰ ਉਹਨਾਂ ਦਾ ਗੁਰੂ ਕਿਹੜਾ ਸੀ।ਯਾਰ ਕਿਉਂ ਤੁਸੀਂ ਆਪਣੀ ਵਿਦਵਤਾ ਝਾੜੀ ਜਾਂਦੇ ਹੋ।

ਗੱਲ ਸਿੱਧੀ ਤੇ ਸਪਸ਼ਟ ਆ ਨਾਨਕ ਪਾਤਸ਼ਾਹ ਨੇ ਗਿਆਨ ਨੂੰ “ਗੁਰੂ” ਕਿਹਾ।ਗਿਆਨ ਮਤਲਬ ਜਿਉਣ ਦਾ ਚੱਜ ਮਤਲਬ ਕੌਮਨ ਸੈਂਸ। ਰੱਬ ਦੀ ਹੋਂਦ ਨੂੰ ਮੰਨਣ ਅਤੇ ਵਿਕਾਰਾਂ ਤੋਂ ਰਹਿਤ ਜੀਵਨ ਜਿਉਣ ਦਾ ਚੱਜ ਜਿਸ ਗਿਆਨ ਤੋਂ ਮਿਲਦਾ ਉਹ “ਗੁਰੂ” ਆ ਨਾਨਕ ਪਾਤਸ਼ਾਹ ਦਾ ਤੇ ਜੋ ਨਾਨਕ ਪਾਤਸ਼ਾਹ ਦਾ ਗੁਰੂ ਹੈ ਉਹ ਹੀ ਸਾਡਾ ਗੁਰੂ ਹੈ।ਯਾਰ ਹੋਰ ਹੀ ਗੱਲਾਂ ਕਰੀ ਜਾਂਦੇ ਹੋ।

–ਬਲਪ੍ਰੀਤ ਸਿੰਘ ਘੁੰਗਰਾਣਾ


ਸ਼ਿਕਾਇਤੀ ਸੁਭਾਅ ਉਸਾਰੂ ਮਾਨਸਿਕਤਾ ‘ਚ ਰੁਕਾਵਟ 

ਆਮ ਤੌਰ ਤੇ ਸ਼ਿਕਾਇਤ ਉਦੋਂ ਲਗਾਈ ਜਾਂਦੀ ਹੈ ਜਦੋਂ ਰੋਕਣ ਦੀ ਵਾਹ ਨਾ ਲਗਦੀ ਹੋਵੇ।ਪਹਿਲਾਂ ਹਰ ਵਾਹ ਲਾ ਕੇ ਰੋਕਣ ਦੀ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਾਹ ਨਹੀਂ ਲਗਦੀ ਫਿਰ ਸ਼ਿਕਾਇਤ ਕੀਤੀ ਜਾਂਦੀ ਹੈ ਕਿਸੇ ਵੱਡੇ ਬੰਦੇ ਕੋਲ਼ ਜਾਂ ਸਰਕਾਰ ਕੋਲ਼ ।ਸ਼ਿਕਾਇਤ ਅਸਲ ਫਰਿਆਦ ਹੈ ਬਈ ਮੇਰੇ ਤੇ ਤਰਸ ਕਰੋ, ਰੋਕੋ ਯਾਰ ਇਸਨੂੰ ਨਹੀਂ ਤਾਂ ਮੇਰਾ ਕੱਖ ਨੀ ਰਹਿਣਾ।

ਸ਼ਿਕਾਇਤ ਲਗਾਉਂਦਾ ਵੀ ਉਹ ਹੈ ਜੋ ਆਪ ਕੁਝ ਕਰਨ ਦੇ ਯੋਗ ਨਾ ਹੋਵੇ ਜੇ ਯੋਗ ਹੋਵੇ ਤਾਂ ਉਸਨੇ ਆਪ ਦੂਜੇ ਨਾਲੋਂ ਵਧੀਆ ਕੰਮ ਕਰਕੇ ਉਸਨੂੰ ਰੋਕ ਦੇਣਾ ਜਾਂ ਇਹ ਕਹਿ ਲਵੋ ਬਈ ਉਸਨੇ ਦੂਜੇ ਬੰਦੇ ਦੀ ਥਾਂ ਮੱਲ ਲੈਣੀ ਆ।ਕਿਉਂਕਿ ਦੁਨੀਆਂ ਉਸ ਦੇ ਮਗਰ ਲਗਦੀ ਆ ਜਿਸ ਨੂੰ ਉਹ ਆਪਣੇ ਨਾਲ਼ੋਂ ਅੱਗੇ ਸਮਝਦੀ ਹੈ।

ਅੱਜਕੱਲ੍ਹ ਇਸ ਦੀ ਪਰਤੱਖ ਉਦਾਹਰਣ ਹੈ ਵਰਪਾਲ ਸਿੰਘ। ਰੇਡੀਓ ਵਿਰਸਾ ਤੋਂ ਅਲੱਗ ਹੋਇਆ ਤੇ ਆਪਣਾ ਰੇਡੀਓ ਸ਼ੁਰੂ ਕੀਤਾ ਟੀਵੀ ਵੀ ਸ਼ੁਰੂ ਕੀਤਾ ਪਰ ਕੁੱਝ ਗੱਲਾਂ ਕਰਨ ਤੋਂ ਬਾਅਦ ਹੁਣ ਰੇਡੀਓ ਟੀਵੀ ਨੂੰ ਜੰਗਾਲ ਲੱਗਿਆ ਪਿਆ।ਕਿਉਂਕਿ ਆਪਣੇ ‘ਚ ਕੁਝ ਕਰਨ ਦੀ ਸਮਰੱਥਾ ਹੈ ਨੀ ਜਦ ਤੱਕ ਰੇਡੀਓ ਵਿਰਸਾ ਤੇ ਸੀ ਕਿੰਨੀਆਂ ਗੱਲਾਂ ਕੀਤੀਆਂ ਤੇ ਉਸ ਤੋਂ ਬਾਅਦ ਵਰਪਾਲ ਖੁਦ ਸੋਚ ਲਵੇ ਕੀ ਕਰ ਸਕਿਆ ਉਸ ਤੋਂ ਬਾਅਦ।

ਸਾੜ੍ਹਾ ਹੀ ਕੀਤਾ ਹੋਰ ਤਾਂ ਕੁਝ ਹੋਇਆ ਨੀ।ਸ਼ਾਇਦ ਵਰਪਾਲ ਨੂੰ ਲੱਗਿਆ ਸੀ ਰੁੱਸ ਕੇ ਥੋੜ੍ਹੀ ਕਦਰ ਵਧਾਈ ਜਾਵੇ ਤੇ ਰੇਡੀਓ ਵਿਰਸਾ ਵਾਲ਼ੇ ਮੇਰੀਆਂ ਮਿੰਨਤਾਂ ਕਰਨਗੇ ਤੇ ਮੈਂ ਆਪਣੀਆਂ ਸ਼ਰਤਾਂ ਤੇ ਕੰਮ ਕਰੂੰਗਾ।ਪਰ ਉਹਨਾਂ ਨੇ ਇੱਕ ਮਿੰਟ ਨੀ ਲਾਇਆ ਬਈ ਜਾ ਭਾਈ ਤੇਰੇ ਬਿਨਾਂ ਵੀ ਸਰ ਜਾਊ।ਰੇਡੀਓ ਵਿਰਸਾ ਤੋਂ ਕੋਈ ਗੱਲ ਵਰਪਾਲ ਦੇ ਵਿਰੋਧ ਚ ਨਹੀਂ ਕਹੀ ਗਈ ਸਗੋਂ ਕਿੰਨੀ ਵਾਰ ਇਹ ਕਿਹਾ ਗਿਆ ਬਈ ਜਿਹੜੇ ਵੀ ਫੀਲਡ ਚ ਕੰਮ ਕਰਨਾ ਦੱਸ ਦਿਓ ਅਸੀਂ ਉਹ ਕੰਮ ਛੱਡ ਦਿੰਦੇ ਹਾਂ। ਕੰਮ ਤਾਂ ਕਰਦਾ ਜੇ ਸਮਰੱਥਾ ਹੁੰਦੀ ਇੰਨੇ ਜੋਗਾ ਹੈ ਨੀ ਸੀ ਤੇ ਇੰਫ਼ੇਰੀਐਰਿਟੀ ਦਾ ਮਾਰਿਆ ਸ਼ਿਕਾਇਤਾਂ ਕਰਨ ਲੱਗ ਪਿਆ ਕਿਉਂਕਿ ਆਪ ਤੋਂ ਕੁਝ ਹੋਇਆ ਨੀ ਦੂਜੇ ਨੂੰ ਕਰਦੇ ਨੂੰ ਜਰ ਨੀ ਸਕਿਆ।

ਦੂਜੀ ਉਦਾਹਰਣ ਆ ਭਾਈ ਰਣਜੀਤ ਸਿੰਘ ਦੀ।ਉਹ ਬਾਬਿਆਂ ਵਾਲ਼ਾ ਸਾਰਾ ਕੁੱਝ ਛੱਡ ਕੇ ਆਏ।ਸਭ ਨੇ ਦਾਵੇ ਕੀਤੇ ਅਸੀਂ ਬਦਲਿਆ ਪਰ ਭਾਈ ਰਣਜੀਤ ਸਿੰਘ ਨੇ ਕੁਝ ਨੀ ਕਿਹਾ ਉਹ ਆਪਣਾ ਕੰਮ ਕਰਦੇ ਗਏ।ਜਦੋਂ ਬਾਬਿਆਂ ਆਲ਼ਾ ਸਭ ਛੱਡ ਕੇ ਆਏ ਸੀ ਤਾਂ ਬਾਬਿਆਂ ਨੇ ਖਿਲਾਫ਼ ਹੋਣਾ ਹੀ ਸੀ ਬਾਬੇ ਖਿਲਾਫ਼ ਹੋਏ ਤੇ ਛਬੀਲ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ।ਤੇ ਦੂਜੇ ਪਾਸੇ ਜਾਗਰੂਕਾਂ ਨੇ ਵੀ ਸਾੜ੍ਹਾ ਹੀ ਕੀਤਾ।

ਉਹ ਭਾਈ ਕੋਈ ਨੀ ਕਿਸੇ ਨੂੰ ਬਦਲ ਸਕਦਾ।ਉਹ ਬਦਲਿਆ ਆਪ, ਜੇ ਤੁਸੀਂ ਬਦਲਿਆ ਹੁੰਦਾ ਤਾਂ ਤੁਹਾਡੇ ਤੋਂ ਅੱਗੇ ਦੀ ਗੱਲ ਨਹੀਂ ਕਰ ਸਕਦਾ ਸੀ | ਪਰ ਉਹ ਤਾਂ ਮੀਲਾਂ ਅੱਗੇ ਲੰਘ ਗਿਆ। ਅੱਗੇ ਲੰਘਿਆ ਜਰ ਨੀ ਹੁੰਦਾ ਤੇ ਉਸਦਾ ਵਿਰੋਧ ਸ਼ੁਰੂ ਹੋ ਗਿਆ।

ਮਤਲਬ ਕਿ ਸ਼ਿਕਾਇਤ ਲਾਉਣ ਵਾਲ਼ੇ ਨੇ ਸ਼ਿਕਾਇਤਾਂ ਜਾਂ ਵਿਰੋਧ ਹੀ ਕਰਨਾ ਏ ਕਿਉਂਕਿ ਉਸਾਰੂ ਕਰਨ ਨੂੰ ਤਾਂ ਕੁਝ ਹੈ ਨੀ ਤੇ ਆਪਣੇ ਤੋਂ ਅੱਗੇ ਲੰਘਦਾ ਜਰ ਨੀ ਹੁੰਦਾ।

–ਬਲਪ੍ਰੀਤ ਸਿੰਘ ਘੁੰਗਰਾਣਾ


ਫੁਕਰੇ ਪ੍ਰਭਦੀਪ ਨੂੰ ਸਵਾਲ

ਸ਼ੁੱਕਰਵਾਰ ਵਾਲੇ ਪ੍ਰੋਗਰਾਮ ‘ਚ ਵਰਪਾਲ ਨਾਲ਼ ਗੱਲ ਕਰਦਾ ਕਹਿੰਦਾ ਪ੍ਰਭਦੀਪ ਕਹਿੰਦਾ ਬਈ ਅਸੀਂ ਹਰਨੇਕ ਸਿੰਘ ਹੁਰਾਂ ਤੇ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਸਾਨੂੰ ਆਪਣਾ ਕੰਮ ਕਰਨ ਦਿਓ।ਉਹ ਫੁਕਰਿਆ ਦੱਸੇਗਾਂ ਤੈਨੂੰ ਹੋਰ ਕੰਮ ਹੈ ਕਿਹੜਾ? ਤੂੰ ਤਿੰਨ ਚਾਰ ਸਾਲ ਸੁੱਤਾ ਪਿਆ ਉੱਦੋਂ ਉਠਿਆਂ ਜਦੋਂ ਚਿੱਚੜਾ ਤੇਰੀ ਮੱਝ ਨੂੰ ਮਾਰਨ ਲੱਗੇ ਉੱਦੋਂ ਤੈਨੂੰ ਫਿਕਰ ਪਿਆ ਬਈ ਜੇ ਮੱਝ ਮਰ ਗਈ ਤਾਂ ਸਾਡਾ ਕੀ ਬਣੂ।

ਫੁਕਰਿਆ ਐਵੇਂ ਫੁਕਰੀਆਂ ਮਾਰੀ ਜਾਨਾ ਦੱਸ ਤੈਂ ਕਰਿਆ ਕੀ ਪ੍ਰੋ ਦਰਸ਼ਣ ਸਿੰਘ ਦੇ ਮੋਢਿਆਂ ਤੇ ਚੜ੍ਹ ਕੇ ਮਸ਼ਹੂਰੀ ਖੱਟਣ ਤੋਂ ਬਿਨਾਂ ਤੇਰੀ ਪ੍ਰਾਪਤੀ ਕੀ ਆ।

ਇੱਕ ਗੱਲ ਤੈਨੂੰ ਦੱਸ ਦਿਨਾਂ ਜਦੋਂ ਤੁਹਾਡੇ ਵਿਚਕਾਰ ਰੇਡੀਓ ਵਿਰਸਾ ਨਾ ਹੋਇਆ ਬੋਲਣ ਨੂੰ ਤਾਂ ਤੇਰੇ ਕੋਲ ਕੱਖ ਨੀ ਬੋਲਣ ਨੂੰ।ਇਸ ਤੋਂ ਪਹਿਲਾਂ ਤੇਰਾ ਕਿਹੜਾ ਪ੍ਰੋਗਰਾਮ ਚਲਦਾ ਸੀ ਰੇਡੀਓ ਤੇ।

ਤੇਰੇ ਪ੍ਰੋ ਦਰਸ਼ਣ ਸਿੰਘ ਨੇ ਕੀ ਕੀਤਾ? ਬਿਨਾਂ ਕਿਸੇ ਤਿਆਰੀ ਤੋਂ ਸਭ ਕੁਝ ਕਰਕੇ ਮਾਰਿਆ ਕੀ ਕਰ ਲਿਆ ਉਸਨੇ ਇੱਕ ਬੇਸਮਿੰਟ ਤੋਂ ਬਾਹਰ ਨੀ ਨਿਕਲ਼ ਸਕਿਆ।ਰੇਡੀਓ ਵਿਰਸਾ ਉਹ ਕੰਮ ਕਰ ਰਿਹਾ ਫੁਕਰਿਆ ਜਿਹੜਾ ਤੇਰੇ ਪ੍ਰੋਫੈਸਰ ਨੂੰ ਕਰਨਾ ਚਾਹੀਦਾ ਸੀ।ਪਹਿਲਾਂ ਲਹਿਰ ਬਣਾਉਂਦੇ ਫਿਰ ਕਰਦੇ ਕੁਝ।

ਤੂੰ ਕਹਿੰਦਾ ਸਾਨੂੰ ਆਪਣਾ ਕੰਮ ਕਰਨ ਦਿਓ ਫੁਕਰਿਆ ਅਸਲ ਚ ਤੈਨੂੰ ਰੇਡੀਓ ਵਿਰਸਾ ਤੇ ਭਾਈ ਰਣਜੀਤ ਸਿੰਘ ਨੂੰ ਭੰਡਣ ਤੋਂ ਬਿਨਾਂ ਕੰਮ ਹੈ ਹੀ ਕੋਈ ਨਹੀਂ।

–ਬਲਪ੍ਰੀਤ ਸਿੰਘ ਘੁੰਗਰਾਣਾ


ਸਾੜ੍ਹਾ, ਵਿਰੋਧ ਤੇ ਸ਼ਿਕਾਇਤ

ਜਦੋਂ ਵੀ ਕੋਈ ਨਵਾਂ ਕੰਮ ਕਰਦਾ ਉਸ ਦਾ ਵਿਰੋਧ ਹੋਣਾ ਆਮ ਹੀ ਗੱਲ ਆ ਕਿਉਂਕਿ ਨਵੀਂ ਗੱਲ ਆਮ ਲੋਕਾਂ ਦੇ ਦਿਮਾਗ਼ ਤੋਂ ਉੱਪਰ ਦੀ ਹੁੰਦੀ ਤੇ ਉਹਨਾਂ ਦੇ ਸਮਝ ਨਹੀਂ ਆਉਂਦੀ ਤੇ ਉਹ ਉਸਦਾ ਵਿਰੋਧ ਸ਼ੁਰੂ ਕਰ ਦਿੰਦੇ ਹਨ।

ਇਹ ਤਾਂ ਠੀਕ ਆ ਪਰ ਮਸਲਾ ਉੱਦੋਂ ਖੜ੍ਹਾ ਹੋ ਜਾਂਦਾ ਹੈ ਜਦੋਂ ਸਾੜ੍ਹਾ ਹੋਣ ਲੱਗ ਜਾਵੇ।ਸਾੜ੍ਹਾ ਹੁੰਦਾ ਉਦੋਂ ਆ ਜਦੋਂ ਜੋ ਤੁਸੀਂ ਕੰਮ ਕਰ ਰਹੇ ਹੋ | ਉਹ ਹੀ ਕੰਮ ਕੋਈ ਦੂਜਾ ਕਰਨ ਲੱਗ ਜਾਵੇ ਉਹ ਮਸ਼ਹੂਰ ਵੱਧ ਹੋ ਜਾਵੇ।ਇਸ ਤੋਂ ਉਹ ਤਾਂ ਬਚ ਸਕਦਾ ਹੈ ਜੋ ਉਸਾਰੂ ਹੋਵੇ ।ਉਸ ਲਈ ਤਾਂ ਹੋਣੀ ਆ ਖੁਸ਼ੀ ਬਈ ਮੈਂ ਜੋ ਕੰਮ ਕਰ ਰਿਹਾ ਸੀ ਉਹ ਮੇਰੇ ਕੋਲੋਂ ਇੰਨੇ ਵਧੀਆ ਢੰਗ ਨਾਲ਼ ਨਹੀਂ ਸੀ ਹੋ ਰਿਹਾ ਤੇ ਇਹ ਹੁਣ ਕਰ ਰਿਹਾਂ ਤੇ ਬਹੁਤ ਵਧੀਆ ਢੰਗ ਨਾਲ ਕਰ ਰਿਹਾਂ ਤੇ ਲੋਕਾਂ ਦੇ ਸਮਝ ਆ ਰਹੀ ਏ ਤੇ ਮੇਰਾ ਕੰਮ ਸੌਖਾ ਹੋ ਰਿਹਾ ਏ।ਉਸਾਰੂ ਬੰਦੇ ਨੇ ਤਾਂ ਇਸਨੂੰ ਲੈਣਾ ਇਸ ਢੰਗ ਨਾਲ, ਪਰ ਜੋ ਇਹ ਚਾਹੁੰਦਾ ਇਹ ਕੰਮ ਸਿਰਫ਼ ਮੇਰੇ ਰਾਹੀਂ ਹੀ ਹੋਵੈ ਤੇ ਮੇਰੀ ਮਸ਼ਹੂਰੀ ਹੋਵੈ ਉਹ ਨਵੇਂ ਆਏ ਬੰਦੇ ਨਾਲ਼ ਕਰਦਾ ਸਾੜ੍ਹਾ।ਸਾੜ੍ਹਾ ਕਰਦਾ ਕਰਦਾ ਫਿਰ ਆਉਂਦਾ ਵਿਰੋਧ ਤੇ ਵਿਰੋਧ ਤੋਂ ਬਾਅਦ ਪਹੁੰਚ ਜਾਂਦਾ ਸ਼ਿਕਾਇਤ ਤੇ ਜਿੱਥੇ ਉਸਦੀ ਵਾਹ ਲਗਦੀ ਆ।

ਜਾਗਰੂਕ ਧੜੇ ਚ ਇਸ ਟਾਈਮ ਭਾਈ ਰਣਜੀਤ ਸਿੰਘ ਤੋਂ ਪੂਰਾ ਸਾੜ੍ਹਾ ਹੋ ਰਿਹਾ ਏ ਕਿਉਂਕਿ ਭਾਈ ਰਣਜੀਤ ਸਿੰਘ ਲੋਕਾਂ ਦੇ ਵਿੱਚ ਮਸ਼ਹੂਰ ਹੋ ਰਹੇ ਨੇ ਤੇ ਉਹਨਾਂ ਦੀਆਂ ਗੱਲਾਂ ਨੂੰ ਆਮ ਲੋਕ ਸਮਝ ਰਹੇ ਨੇ ਤੇ ਉਹ ਲੋਕਾਂ ਦੇ ਵਿੱਚ ਸਵਾਲ ਕਰਨ ਦਾ ਮਾਦਾ ਖੜ੍ਹਾ ਕਰ ਰਹੇ ਨੇ | ਲੋਕ ਅੱਗੇ ਜਾ ਕੇ ਪਹਿਲਾਂ ਵਾਲੇ ਜਾਗਰੂਕਾਂ ਨੂੰ ਸਵਾਲ ਕਰ ਰਹੇ ਨੇ ਬੱਸ ਇਸ ਗੱਲ ਕਰਕੇ ਹੀ ਉਹਨਾਂ ਨੇ ਭਾਈ ਰਣਜੀਤ ਸਿੰਘ ਦੇ ਨਾਲ਼ ਸਾੜ੍ਹਾ ਸ਼ੁਰੂ ਕਰ ਦਿੱਤਾ।ਉਹ ਲੋਕਾਂ ਨੂੰ ਜਾਗਰੂਕ ਧੜੇ ਵਲੋਂ ਕੀਤੀਆਂ ਗੱਲਾਂ ਬਹੁਤ ਹੀ ਵਧੀਆ ਤੇ ਨਵੇਂ ਢੰਗ ਨਾਲ਼ ਦੱਸ ਰਹੇ ਨੇ ਤੇ ਪਹਿਲੇ ਜਾਗਰੂਕਾਂ ਤੋਂ ਉਹ ਗੱਲਾਂ ਉਸ ਢੰਗ ਨਾਲ਼ ਹੋ ਨਹੀਂ ਰਹੀਆਂ।

ਦੂਜਾ ਮਸਲਾ ਹੈ ਰੇਡੀਓ ਵਿਰਸੇ ਦਾ।ਕੁੱਝ ਸੱਜਣ ਜਿਹੜੇ ਪਹਿਲਾਂ ਉਹਨਾਂ ਨਾਲ਼ ਹੀ ਸੀ ਹੁਣ ਉਹਨਾਂ ਤੋਂ ਅਲੱਗ ਹੋ ਗਏ ਤੇ ਹੁਣ ਉਹ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ।ਵਿਰੋਧ ਵੀ ਸ਼ਿਕਾਇਤ ਤੱਕ ਪਹੁੰਚ ਗਿਆ।ਉਹਨਾਂ ਵਿਰੋਧ ਆਲ਼ੇ ਸੱਜਣਾਂ ਚੋਂ ਇੱਕ ਆ ਵਰਪਾਲ ਸਿੰਘ ਨਿਉਜੀਲੈਂਡ ਤੋਂ।

ਪਹਿਲਾਂ ਜਦੋਂ ਤੱਕ ਨਾਲ਼ ਸੀ ਜਾਂ ਉਹਨਾਂ ਨਾਲ਼ ਸਹਿਮਤ ਸੀ ਉਦੋਂ ਤੱਕ ਤਾਂ ਠੀਕ ਸੀ ਪਰ ਜਦੋਂ ਅਲੱਗ ਹੋਇਆ ਹੁਣ ਹਰ ਗੱਲ ਚ ਢੁੱਚਰ ਕੀਤੀ ਜਾ ਰਹੀ ਆ।ਢੁੱਚਰਾਂ ਕਰਕੇ ਉਹਨਾਂ ਦੀਆਂ ਕਹੀਆਂ ਆਮ ਹੀ ਗੱਲਾਂ ਨੂੰ ਵੀ ਵੱਡੀਆਂ ਵੱਡੀਆਂ ਬਣਾ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ।ਇਹ ਸਭ ਕੁੱਝ ਹੋ ਰਿਹਾ ਏ ਸਾੜ੍ਹੇ ਕਰਕੇ ਕਿਉਂਕਿ ਰੇਡੀਓ ਵਿਰਸੇ ਤੋਂ ਕੀਤੀਆਂ ਗੱਲਾਂ ਲੋਕ ਬੜੇ ਚਾਹ ਨਾਲ ਸੁਣ ਰਹੇ ਨੇ ਤੇ ਲੋਕਾਂ ਚ ਅਸਲੀ ਜਾਗਰਤੀ ਆ ਰਹੀ ਆ। ਪਰਚਾਰਕਾਂ ਦਾ ਸੱਚ ਦੱਸਿਆ ਜਾ ਰਿਹੈ । ਲੋਕ ਪਰਚਾਰਕਾਂ ਨੂੰ ਸਵਾਲ ਕਰ ਰਹੇ ਨੇ ਤੇ ਉਹਨਾਂ ਪਰਚਾਰਕਾਂ ਦੇ ਚਾਪਲੂਸ ਵਰਪਾਲ ਸਿੰਘ ਵਰਗਿਆਂ ਨੂੰ ਅੱਗ ਲੱਗ ਰਹੀ ਆ।ਹੁਣ ਹੋਰ ਤਾਂ ਵਾਹ ਕੋਈ ਲਗਦੀ ਨੀ ਸ਼ਿਕਾਇਤ ਕਰਕੇ ਰੇਡੀਓ ਵਿਰਸੇ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਇਹ ਆਵਾਜ਼ ਹੁਣ ਬੰਦ ਨੀ ਹੋਣੀ ਜੋ ਮਰਜੀ ਕਰ ਲਵੋ। ਰੇਡੀਓ ਵਿਰਸੇ ਨੇ ਚਾਪਲੂਸ ਨੀ ਪੈਦਾ ਕੀਤੇ ਸਗੋਂ ਜਿਹੜਾ ਚਾਪਲੂਸ ਸੀ ਜਾਂ ਤਾਂ ਆਪ ਛੱਡ ਕੇ ਚਲਾ ਗਿਆ ਜਾਂ ਫਿਰ ਕੱਢ ਦਿੱਤਾ ਗਿਆ।

ਪਰਚਾਰਕੋ ਤੇ ਉਹਨਾਂ ਦੇ ਚਾਪਲੂਸੋ ਇਹ ਸਾੜ੍ਹਾ ਬੰਦ ਕਰੋ ਦੇਵੋ ਨਹੀਂ ਕੱਖ ਨੀ ਪੱਲੇ ਰਹਿਣਾ ਤੁਹਾਡੇ ਸਿਵਾਏ ਸਾੜ੍ਹੇ ਦੇ।ਸਾਰਾ ਮੇਲਾ ਭਾਈ ਰਣਜੀਤ ਸਿੰਘ ਨੇ ਲੁੱਟ ਕੇ ਲੈ ਜਾਣਾ।

ਉਹ ਜੀ ਜਾਨ ਨਾਲ਼ ਲੱਗੇ ਹੋਏ ਨੇ ਸਾਥ ਦਿਓ ਉਹਨਾਂ ਦਾ ਢੁੱਚਰਾਂ ਨਾ ਕਰੋ।

–ਬਲਪ੍ਰੀਤ ਸਿੰਘ ਘੁੰਗਰਾਣਾ


“ਹਾਰ”

ਹਾਰ ਆਪਣੇ ਆਪ ,ਚ ਇੱਕ ਵੱਡੀ ਗੱਲ ਹੈ ਪਰ ਹਾਰ ਹੋਣੀ ਤੇ ਹਾਰ ਮੰਨ ਲੈਣੀ ਇਹ ਦੋ ਵੱਖ ਵੱਖ ਗੱਲਾਂ ਨੇ।ਹਾਰ ਮੰਨ ਲੈਣੀ ਇਹ ਤੁਹਾਡਾ ਉਤਸ਼ਾਹ ਖਤਮ ਕਰ ਦਿੰਦੀ ਤੇ ਜਿਉਣਾ ਤੁਹਾਨੂੰ ਭਾਰ ਲਗਦਾ ਕਿਉਂਕਿ ਉਤਸ਼ਾਹ ਖਤਮ ਤੇ ਜੀਣ ਦੀ ਚਾਹਨਾ ਖਤਮ।ਜੀਣ ਦੀ ਚਾਹਤ ਤੋਂ ਬਿਨਾਂ ਜਿੰਦਗੀ ਭਾਰ ਹੀ ਹੁੰਦੀ ਆ।

ਦੂਜੀ ਸਥਿਤੀ ਆ ਹਾਲਾਤ ਦੇ ਉਲਟ ਹੋਣ ਤੇ ਹਾਰ ਜਾਣਾ ਪਰ ਤੁਹਾਡੇ ਵਲੋਂ ਹਾਰ ਨਾ ਮੰਨਣੀ। ਇਹ ਇੱਕ ਅਲੱਗ ਸਥਿਤੀ ਆ ਇਸ ਨਾਲ਼ ਤੁਹਾਡਾ ਉਤਸ਼ਾਹ ਨਹੀਂ ਮਰਦਾ ਤੇ ਜੋ ਉਦੇਸ਼ ਤੁਸੀਂ ਲੈ ਕੇ ਚੱਲੇ ਹੋ ਉਸ ਨੂੰ ਲੈ ਕੇ ਚਲਦੇ ਰਹਿੰਦੇ ਹੋ। ਮੌਜੂਦਾ ਹਾਲਾਤਾਂ ਚ ਚਾਹੇ ਦੇਖਣ ਵਾਲ਼ੇ ਨੂੰ ਤੁਹਾਡੀ ਹਾਰ ਲੱਗੇ ਪਰ ਜਦ ਤੱਕ ਤੁਹਾਡਾ ਉਤਸ਼ਾਹ ਨਹੀਂ ਮਰਦਾ ਤਦ ਤੱਕ ਤੁਹਾਡੀ ਹਾਰ ਨਹੀਂ ਕਿਉਂਕਿ ਤੁਹਾਡੇ ਉਤਸ਼ਾਹ ਨੂੰ ਦੇਖ ਕੇ ਕਿਸੇ ਨਾ ਕਿਸੇ ਨੇ ਤੁਹਾਡਾ ਉਦੇਸ਼ ਆਪਣਾ ਬਣਾ ਲੈਣਾ ਤੇ ਜੇ ਤੁਹਾਡਾ ਉਦੇਸ਼ ਨਾ ਮਰਿਆ ਤਾਂ ਤੁਹਾਡੀ ਹਾਰ ਨੀ ਮੰਨੀ ਜਾਣੀ ਹੈ ।

ਇਹ ਸਭ ਸਾਡੀਆਂ ਦਸ ਪਾਤਸ਼ਾਹੀਆਂ ਨੇ ਕਰ ਕੇ ਦਿਖਾਇਆ।ਬੇਸ਼ੱਕ ਮੌਜੂਦਾ ਹਾਲਤਾਂ ਚ ਉਹਨਾਂ ਦੀ ਹਾਰ ਹੋ ਜਾਂਦੀ ਰਹੀ ਪਰ ਉਹਨਾਂ ਹਾਰ ਆਪ ਨੀ ਮੰਨੀ ਤੇ ਆਪਣੇ ਉਦੇਸ਼ ਨੂੰ ਲੈ ਕੇ ਚਲਦੇ ਰਹੇ ਤੇ ਇੱਕ ਦਿਨ ਕਾਮਯਾਬ ਹੋਏ।

–ਬਲਪ੍ਰੀਤ ਸਿੰਘ ਘੁੰਗਰਾਣਾ


“ਅੰਨ੍ਹੇਵਾਹ ਵਿਰੋਧ, ਇੱਕ ਮਾਨਸਿਕ ਬਿਮਾਰੀ” !

ਅੰਨ੍ਹੇਵਾਹ ਵਿਰੋਧ ਕਰਨਾ ਵੀ ਇੱਕ ਮਾਨਸਿਕ ਬਿਮਾਰੀ ਆ।ਪ੍ਰਭਦੀਪ ਸਿੰਘ ਯੂ ਕੇ ਆਲ਼ਾ, ਉਸਨੂੰ ਲਗਦਾ ਹਰਨੇਕ ਫੋਬੀਆ ਹੋ ਗਿਆ । ਹਰ ਕੁੱਤਾ ਬਿੱਲਾ, ਜੋ ਵੀ ਹਰਨੇਕ ਸਿੰਘ ਦੇ ਖਿਲਾਫ਼ ਬੋਲਦਾ, ਉਸਨੂੰ ਆਪਣੇ ਰੇਡੀਓ ਤੇ ਲੈ ਆਉਂਦਾ । ਇਸ ਸ਼ੁੱਕਰਵਾਰ ਵਰਪਾਲ ਸਿੰਘ ਨੂੰ ਲੈ ਆਇਆ ।
ਉਹ ਭਰਾਵਾ, ਤੂੰ ਕੁਝ ਤੇ ਸੋਚ, ਜਿਹੜਾ ਬੰਦਾ ਨਿਉਜੀਲੈਂਡ ਚ ਬੈਠਾ ਹਰਨੇਕ ਸਿੰਘ ਹੁਣਾ ਦਾ ਕੁਝ ਨੀ ਵਿਗਾੜ ਸਕਿਆ, ਉਹ ਤੇਰੇ ਰੇਡੀਓ ‘ਤੇ ਬੋਲ ਕੇ, ਕੀ ਵਿਗਾੜ ਲਊ ? ਉਹ ਹੁਣ ਤੱਕ ਕਿਹੜੀ ਗੱਲ ‘ਤੇ ਖੜ੍ਹਿਆ ? ਕੱਲ ਨੂੰ ਕੀ ਪਤਾ, ਉਹ ਫਿਰ ਬਦਲ ਜਾਵੇ ?

ਪ੍ਰਭਦੀਪ ! ਕੌਣ ਨੀ ਜਾਣਦਾ ਵੀ ਤੇਰਾ, ਹਰਨੇਕ ਸਿੰਘ ਨਾਲ ਵਿਰੋਧ ਪੁਰਾਣਾ ਆ ? ਗੁਰੂ ਦੀ ਬੇਅਦਬੀ ਤਾਂ ਤੇਰੇ ਲਈ ਬਹਾਨਾ ਏ, ਉਸ ਦੇ ਖਿਲਾਫ ਬੋਲਣ ਲਈ । ਉਹ ਵੀ ਤੂੰ ਉਦੋਂ ਬੋਲਿਆਂ, ਜਦੋਂ ਤੇਰੇ ਪ੍ਰੋ ਦਰਸ਼ਣ ਸਿੰਘ ‘ਤੇ ਸਵਾਲ ਕਰਤੇ । ਉਸ ਤੋਂ ਪਹਿਲਾਂ ਤੈਨੂੰ ਕੋਈ ਸੁਰਤ ਨਾ ਆਈ।

ਪ੍ਰਭਦੀਪ ! ਤੇਰੇ ਇਸ ਤਰ੍ਹਾਂ ਕੀਤੇ ਬਕਵਾਸ ਨੂੰ ਕਿਸੇ ਨੇ ਨੀ ਸੁਣਨਾ । ਜੇ ਤੈਨੂੰ ਲਗਦਾ, ਬਈ ਇਸ ਤਰ੍ਹਾਂ ਉਹਨਾਂ ਦੇ ਸੁਣਨ ਵਾਲੇ ਤੋੜ ਦੇਵੇਂਗਾ ਤਾਂ ਭਰਾਵਾ, ਤੂੰ ਕਿਸੇ ਮਾਨਸਿਕ ਬਿਮਾਰੀ ਦਾ ਸਿਕਾਰ ਐਂ । ਪਹਿਲੀ ਗੱਲ ਤਾਂ ਰੇਡੀਓ ਵਿਰਸੇ ਤੋਂ ਦੱਸ ਕਦੋਂ ਕਿਹਾ ਗਿਆ ਬਈ ਸਾਡੇ ਪ੍ਰੋਗਰਾਮ ਸੁਣੋ ? ਉਹ ਤਾਂ ਕਹਿੰਦੇ ਆ ਬੰਦ ਕਰੋ ਰੇਡੀਓ ਸੁਣਨਾ । ਦੂਜੀ ਗੱਲ, ਜਿਹੜਾ ਤੇਰੀ ਗੱਲ ਸੁਣ ਕੇ ਰੇਡੀਓ ਸੁਣਨਾ ਹਟ ਗਿਆ, ਉਸ ਤੋਂ ਕਰਾਉਣਾ ਵੀ ਕੀ ਆ ਰੇਡੀਓ ਵਾਲਿਆਂ ਨੇ ?

ਪ੍ਰਭਦੀਪ ! ਕੁਝ ਹੋਸ਼ ਕਰ ।ਜੇ ਵਿਰੋਧ ਕਰਨਾ ਈ ਆ ਤਾਂ ਕਿਸੇ ਢੰਗ ਸਿਰ ਕਰ । ਕੋਈ ਉਹਨਾਂ ਦੀ ਕਹੀ ਗੱਲ ਨੂੰ ਚਲਾ, ਆਪਣੇ ਰੇਡੀਓ ‘ਤੇ, ਦੱਸ ਉਸ ਚ ਕਿਹੜੀ ਗੱਲ ਗਲਤ ਆ ? ਇਸ ਤਰ੍ਹਾਂ ਤੇਰੇ ਅੰਨੇਵਾਹ ਵਿਰੋਧ ਨਾਲ਼ ਤੇਰੀ ਅਕਲ ਦਾ ਜਨਾਜ਼ਾ ਹੀ ਨਿਕਲ਼ ਰਿਹਾ ਏ, ਕੀ ਖੱਟੇਂਗਾ ਤੂੰ ਇਸ ਤਰਾਂ ?
ਕੀ ਸੰਵਰ ਜਾਊ ਕੌਮ ਦਾ, ਸਿਵਾਏ ਇਸ ਦੇ ਕਿ ਤੇਰੀ frustration ਨਿਕਲ਼ ਜਾਂਦੀ ਆ ?

–ਬਲਪ੍ਰੀਤ ਸਿੰਘ ਘੁੰਗਰਾਣਾ


“ਟੀਚਾ”

ਮਹਾਨ ਵਿਕਤੀ ਉਹ ਕਹਾਉਂਦੇ ਆ ਜੋ ਕਿਸੇ ਟੀਚੇ ਨੂੰ ਲੈ ਕੇ ਚੱਲਦੇ ਨੇ ਤੇ ਉਸਨੂੰ ਮੰਜਿਲ ਤੇ ਪੁੰਹਚਾਉਣ ਲਈ ਸਿਰ ਵੀ ਲਾ ਦਿੰਦੇ ਆ।ਜਿਵੇਂ ਸਾਡੀਆਂ ਪਾਤਸ਼ਾਹੀਆਂ, ਉਹਨਾਂ ਇੱਕ ਟੀਚਾ ਮਿਥਿਆ ਤੇ ਉਸਨੂੰ ਮੰਜਿਲ ਤੇ ਪਹੁੰਚਾਉਣ ਲਈ ਜੇ ਸਿਰ ਲਾਉਣ ਦੀ ਲੋੜ ਪਈ ਸਿਰ ਲਾਇਆ, ਕਿਸੇ ਨਾਲ਼ ਸਮਝੌਤਾ ਕਰਨ ਦੀ ਲੋੜ ਪਈ ਸਮਝੌਤਾ ਵੀ ਕਰ ਲਿਆ ਪਰ ਟੀਚੇ ਤੋਂ ਇੰਚ ਪਰੇ ਨੀ ਹੋਏ।

ਸਾਡੇ ਜਾਗਰੂਕ ਕਹਾਉਂਦੇ ਵਿਦਵਾਨਾਂ ਨੇ ਗਲਤ ਦੱਸਣਾ ਤਾਂ ਸ਼ੁਰੂ ਕਰ ਦਿੱਤਾ ਤੇ ਠੀਕ ਕੀ ਆ ਇਹ ਦੱਸਿਆ ਹੀ ਨਹੀਂ।ਜਦੋਂ ਦੱਸਿਆ ਹੀ ਨਹੀਂ ਇਸ ਲਈ ਮੰਨ ਲਿਆ ਇਹਨਾਂ ਦਾ ਕੋਈ ਟੀਚਾ ਨਹੀਂ ਜੇ ਕੋਈ ਟੀਚਾ ਹੈ ਤਾਂ ਉਹ ਆਪਣੇ ਘਰ ਭਰਨ ਦਾ ਹੀ ਲਗਦਾ ਹੈ ,ਹੋਰ ਤਾਂ ਕੁਝ ਦਿਸ ਨਹੀਂ ਰਿਹਾ।ਜੇ ਕਿਸੇ ਕੌਮੀ ਟੀਚੇ ਨੂੰ ਸਮਰਪਿਤ ਹੁੰਦੇ ਤਾਂ ਕੋਈ ਯੋਜਨਾ ਤਾਂ ਹੁੰਦੀ।ਬਗੈਰ ਕਿਸੇ ਯੋਜਨਾ ਜਾਂ ਟੀਚੇ ਦੇ ਕੀਤਾ ਹੋਇਆ ਕੰਮ ਕਿਸੇ ਅਰਥ ਨਹੀਂ ਖਾਸ ਕਰਕੇ ਉਦੋਂ ਜਦੋਂ ਤੁਸੀਂ ਕੌਮ ਦੇ ਲੀਡਰ ਕਹਾਉਂਦੇ ਹੋ ਤੇ ਕੌਮ ਦਾ ਪੈਸਾ ਤੁਹਾਡੇ ਤੇ ਲੱਗ ਰਿਹਾ ਹੋਵੈ।

ਪੰਥਪ੍ਰੀਤ ਸਿੰਘ ,ਸਰਬਜੀਤ ਸਿੰਘ ਧੂੰਦਾਂ ਇਹ ਦੋ ਵਿਦਵਾਨ ਨੇ ਜੇ ਇਹਨਾਂ ਦਾ ਕੋਈ ਟੀਚਾ ਹੁੰਦਾ ਤਾਂ ਅੱਜ ਦੀ ਤਰੀਕ ਚ ਭਾਈ ਰਣਜੀਤ ਸਿੰਘ ਇਹਨਾਂ ਲਈ ਸਭ ਤੋਂ ਵਧੀਆ ਬੰਦਾ ਸੀ ਜੋ ਇਹਨਾਂ ਦੀ ਚਲਾਈ ਜਾਗਰੂਕਤਾ ਨੂੰ ਅੰਜਾਮ ਤੱਕ ਲੈ ਕੇ ਜਾਂਦਾ ਪਰ ਨਹੀਂ, ਇਹਨਾਂ ਨੂੰ ਇਹ ਤਾਂ ਲੱਗਿਆ ਬਈ ਇਹ ਆ ਗਿਆ ਤਾਂ ਸਾਨੂੰ ਹੁਣ ਕਿਸੇ ਨੇ ਨੀ ਪੁੱਛਣਾ | ਸੋ ਪਹਿਲਾਂ ਤਾਂ ਇਹ ਕਿਹਾ ਗਿਆ ਬਈ ਇਹ ਸਾਡੇ ਤੋਂ ਸਿੱਖ ਕੇ ਆਇਆ | ਜਦੋਂ ਇਹ ਕੰਮ ਕਰਦਾ ਨਾ ਲੱਗਿਆ ਤਾਂ ਹੁਣ ਵਿਰੋਧ ਸ਼ੁਰੂ ਹੋ ਗਿਆ।ਇਹ ਹੀ ਵਜ੍ਹਾ ਜੋ ਲੱਗ ਰਿਹਾ ਇਹਨਾਂ ਦਾ ਟੀਚਾ ਕੋਈ ਨਹੀਂ ਸੀ ਜੇ ਟੀਚਾ ਸੀ ਤਾਂ ਆਪਣੇ ਘਰ ਭਰਨ ਦਾ ਕਿਉਂਕਿ ਜੇ ਕੋਈ ਕੌਮੀ ਟੀਚਾ ਹੁੰਦਾ ਤਾਂ ਹਿੱਕ ਡਾਹ ਕੇ ਭਾਈ ਰਣਜੀਤ ਸਿੰਘ ਦੇ ਨਾਲ ਖੜ੍ਹਦੇ।

—ਬਲਪ੍ਰੀਤ ਸਿੰਘ ਘੁੰਗਰਾਣਾ

 


“ਭਾਈ ਰਣਜੀਤ ਸਿੰਘ” ਤੇ “ਵੀਹ ਸਾਲੇ ਜਾਗਰੂਕ” !

ਵੀਹ ਸਾਲੇ ਜਾਗਰੂਕਾਂ ਦਾ ਪਹਿਲਾਂ ਤਾਂ ਇਹ ਕਲੇਮ ਕਰਨ ਚ ਜੋਰ ਲੱਗਿਆ ਰਿਹਾ ਬਈ ਅਸੀਂ ਇਸਨੂੰ ਬਦਲਿਆ|  ਠੀਕ ਆ, ਮੰਨ ਲਿਆ ਕਿ ਤੁਸੀਂ ਬਦਲ ਕੇ ਇੱਧਰ ਲੈ ਆਏ ਪਰ ਤੁਸੀਂ ਲੈ ਤਾਂ ਆਏ ਸਾੜਾ ਵੀ ਤੁਸੀਂ ਹੀ ਕਰਨ ਲੱਗ ਪਏ | ਤੁਸੀਂ ਦੱਸੋਂਗੇ ਕਿਹੜੇ ਮਸਲੇ ਤੇ ਤੁਸੀਂ ਭਾਈ ਰਣਜੀਤ ਸਿੰਘ ਨਾਲ਼ ਖੜ੍ਹੇ ? ਜਦੋਂ ਵੀ ਉਹਨਾਂ ਕੋਈ ਗੱਲ ਕੀਤੀ ਉਹਨਾਂ ਨੇ ਆਪ ਨਜਿੱਠੀ ਤੇ ਤੁਸੀਂ ਬੈਠ ਕੇ ਤਮਾਸ਼ਾ ਦੇਖਿਆ | ਕੀ ਇਹ ਜਾਇਜ਼ ਆ ਵੀ ਉਹ ਬੰਦਾ ਜਿਸ ਨੂੰ ਤੁਸੀਂ ਬਦਲਣਾ ਕਲੇਮ ਕਰਦੇ ਹੋ , ਜਦੋਂ ਉਸਨੇ ਤੁਹਾਡੀਆਂ ਕਹੀਆਂ ਗੱਲਾਂ ਹੀ ਕੀਤੀਆਂ ਤੇ ਤੁਸੀਂ ਉਸਤੇ ਇਹ ਕਹਿਣਾ ਵੀ ਠੀਕ ਨੀ ਸਮਝਿਆ ਬਈ ਸਾਡੇ ਨਾਲ ਗੱਲ ਕਰੋ ਬਈ ਅਸੀਂ ਤਾਂ ਇਹ ਬਹੁਤ ਪਹਿਲਾਂ ਕਰ ਦਿੱਤੀਆਂ, ਪਰ ਨਹੀਂ ਤੁਸੀਂ ਬਿਲਕੁਲ ਵੀ ਨੀ ਬੋਲੇ।

ਦੂਜੀ ਗੱਲ ਜਿਸ ਨੂੰ ਤੁਸੀਂ ਬਦਲਣਾ ਕਲੇਮ ਕਰਦੇ ਹੋ ਉਹ ਬੰਦਾ ਤੁਹਾਡੀਆਂ ਕਹੀਆਂ ਗੱਲਾਂ ਤਾਂ ਛੇ ਮਹੀਨੇ ’ਚ ਕਰ ਗਿਆ ਤੇ ਹੁਣ ਭਾਈ ਰਣਜੀਤ ਸਿੰਘ ਤੁਹਾਡੇ ਤੋਂ ਕਿਤੇ ਅੱਗੇ ਆ ਹੁਣ ਤੁਸੀਂ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਤੀਜੀ ਗੱਲ ਪ੍ਰਭਦੀਪ ਕਹਿੰਦਾ ਬਈ ਭਾਈ ਰਣਜੀਤ ਸਿੰਘ ਸਾਡੀ ਜਾਗਰੂਕ ਲਹਿਰ ਦਾ ਦਿੱਤਾ ਅੰਡਾ ਆ | ਠੀਕ ਆ ਮੰਨ ਲਿਆ ਜੇ ਉਹ ਤੁਹਾਡੇ ਚੋਂ ਨਿਕਲਿਆ ਤੇ ਹੁਣ ਉਸਨੂੰ ਤੁਹਾਡੇ ਤੋਂ ਅਲੱਗ ਸੋਚਣ ਦਾ ਕੋਈ ਅਧਿਕਾਰ ਨੀ? ਭਾਈ ਰਣਜੀਤ ਸਿੰਘ ਲਈ ਕਿਉਂ ਜਰੂਰੀ ਆ ਬਈ ਜੋ ਤੁਸੀਂ ਚਾਹੁੰਦੇ ਹੋ ਉਹ, ਉਹੀ ਕਰਨ।

ਚੌਥੀ ਗੱਲ ਰੇਡੀਓ ਵਿਰਸਾ ਤੋਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸਤੇ ਭਾਈ ਰਣਜੀਤ ਸਿੰਘ ਦਾ ਕੁਮੈਂਟ ਕਿਉਂ ਜਰੂਰੀ ਆ।ਕੀ ਤੁਸੀਂ ਹੁਣ ਆਪਣੀ ਕੋਈ ਔਕਾਤ ਨੀ ਸਮਝਦੇ ਬਈ ਸਾਡੇ ਕਹਿਣ ਨਾਲ਼ ਕੁਝ ਨਹੀਂ ਹੋਣਾ ਬਈ ਜੋ ਭਾਈ ਰਣਜੀਤ ਸਿੰਘ ਕਹਿਣਗੇ ਉਹ ਹੀ ਲੋਕ ਮੰਨਣਗੇ।ਫਿਰ ਤਾਂ ਵੈਸੇ ਹੀ ਤੁਹਾਡੇ ਲਈ ਡੁੱਬ ਮਰਨ ਵਾਲ਼ੀ ਗੱਲ ਆ।ਕਲੇਮ ਕਰਦੇ ਤੁਸੀਂ ਥੱਕਦੇ ਨੀ ਤੇ ਲੋਕ ਤੁਹਾਡੀ ਕੋਈ ਗੱਲ ਸੁਣਦੇ ਹੀ ਨੀ।

ਪੰਜਵੀਂ ਗੱਲ ਜੋ ਰੌਲ਼ਾ ਪਾਇਆ ਜਾ ਰਿਹਾ ਕਿ ਭਾਈ ਰਣਜੀਤ ਸਿੰਘ ਦੀ ਤੇ ਰੇਡੀਓ ਵਿਰਸਾ ਵਾਲਿਆਂ ਦੀ ਇੱਕ ਹੀ ਗੱਲ ਆ ਇਸ ਚ ਬੁਰਾਈ ਕੀ ਆ ? ਉਹਨਾਂ ਲਈ ਰੇਡੀਓ ਵਿਰਸਾ ਦੇ ਵਿਰੋਧ ਚ ਖੜ੍ਹਨਾ ਜਰੂਰੀ ਆ ? ਜਿਹੜੀਆਂ ਗੱਲਾਂ ਤੁਹਾਨੂੰ ਹੁਣ ਠੀਕ ਨਹੀਂ ਲਗਦੀਆਂ ਹੋ ਸਕਦਾ ਉਹ ਉਹਨਾਂ ਨਾਲ਼ ਸਹਿਮਤ ਹੋਣ ਜਾਂ ਹੋ ਸਕਦਾ ਉਹ ਰੇਡੀਓ ਵਾਲਿਆਂ ਨੂੰ ਕੋਈ ਤਵੱਜੋ ਹੀ ਨਾ ਦਿੰਦੇ ਹੋਣ।ਹੁਣ ਠੀਕ ਨੀ ਲੱਗਦੀਆਂ ਤਾਂ ਕਿਹਾ ਕਿਉਂਕਿ ਇਹ ਸਭ ਗੱਲਾਂ ਤੁਸੀਂ ਪਹਿਲਾਂ ਸਭ ਕਰ ਚੁੱਕੇ ਹੋ ਪਰ ਕੀਤੀਆਂ ਉੱਦੋਂ ਜਦੋਂ ਜਰੂਰਤ ਨਹੀਂ ਸੀ।

ਛੇਵੀਂ ਗੱਲ ਭਾਈ ਰਣਜੀਤ ਸਿੰਘ ਜੀ, ਜੋ ਤੁਸੀਂ ਕਲੇਮ ਕਰਦੇ ਹੋ ਤੁਸੀਂ ਬਦਲਿਐ ਉਹ ਬਦਲਿਆ ਹੋਇਆ ਤਾਂ ਬਹੁਤ ਅੱਗੇ ਚਲਾ ਗਿਆ ਤੇ ਤੁਸੀਂ ਹਾਲੇ ਗੁੱਗੇ,ਲਾਲਾਂ ਵਾਲਾ,ਸਾਧ,ਡੇਰੇਦਾਰ ਆਦਿ ਹਾਲੇ ਵੀ ਇੱਥੇ ਹੀ ਫਸੇ ਖੜ੍ਹੇ ਹੋ।ਉਹ ਤਾਂ ਕਹਿ ਰਹੇ ਵੀ ਦੋ ਸਾਲ ਤੋਂ ਬਾਅਦ ਕੋਈ ਦੀਵਾਨ ਨੀ ਲਾਉਣਾ ਕਿਉਂਕਿ ਜੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਉਹ ਇੱਥੇ ਦੀਵਾਨ ਚ ਬੈਠ ਕੇ ਨਹੀਂ ਕਹਿ ਹੋਣੀਆਂ ਤੇ ਉਹ ਪਰਮੇਸ਼ਰ ਦੁਵਾਰ ਨੂੰ ਉਜਾੜਣ ਲਈ ਵੀ ਤਿਆਰ ਨੇ ਤੇ ਤੁਹਾਨੂੰ ਹਾਲੇ ਸਟੇਜਾਂ ਬਚਾਉਣ ਦੀ ਪਈ ਆ ।ਸਟੇਜਾਂ ਬਚਾਉਣ ਦੇ ਚੱਕਰ ‘ਚ ਆਪਣੀਆਂ ਕਹੀਆਂ ਗੱਲਾਂ ਤੋਂ ਵੀ ਮੁੱਕਰ ਚੱਲੇ ਹੋ ਉਹ ਡੁੱਬ ਕੇ ਮਰਜੋ ਕਲੇਮ ਕਰਨ ਵਾਲਿਓ।

ਉਹ ਜਾਗਰੂਕੋ ਜੇ ਤੁਸੀਂ ਕੋਈ ਇੱਜਤ ਬਚਾਉਣੀ ਆ ਤਾਂ ਬੰਦ ਕਰੋ ਇਹ ਕਲੇਮ ਕਰਨਾ ਕਿ ਭਾਈ ਰਣਜੀਤ ਸਿੰਘ ਨੂੰ ਤੁਸੀਂ ਬਦਲਿਆ ਸਗੋਂ ਤੁਹਾਨੂੰ ਆਪਣੇ ਕਹੇ ਦੀ ਮਾਫੀ ਮੰਗਣੀ ਚਾਹੀਦੀ ਆ ਤੇ ਡਟ ਕੇ ਖੜ੍ਹੋ ਉਨ੍ਹਾਂ ਨਾਲ਼ ਨਹੀਂ ਤਾਂ ਤੁਹਾਨੂੰ ਦੁਰਕਾਰ ਕੇ ਸੁੱਟਣ ਲੱਗਿਆ ਮਿੰਟ ਨੀ ਲਾਉਣਾ ਲੋਕਾਂ ਨੇ।

–ਬਲਪ੍ਰੀਤ ਸਿੰਘ ਘੁੰਗਰਾਣਾ


“ਕਲਪਨਾ ਤੇ ਹਕੀਕਤ” !

ਕਲਪਨਾ ਤੇ ਹਕੀਕਤ ਦਾ ਇੱਕ ਅਰਥਾਂ ਕੋਈ ਵਾਸਤਾ ਨਹੀਂ ਕਿਉਂਕਿ ਗੱਪਾਂ ਨੂੰ ਕਲਪਨਾ ਕਿਹਾ ਜਾਂਦਾ ਹੈ ਤੇ ਹਕੀਕਤ ਹੁੰਦੀ ਐ ਸਚਾਈ।ਪਰ ਕਲਪਨਾ ਕਰਨਾ ਤੇ ਉਸਨੂੰ ਅਮਲੀ ਜਾਮਾ ਪਹਿਨਾਉਣਾ ਇਹ ਗੁਣ ਕਿਸੇ ਕਿਸੇ ਚ ਹੁੰਦਾ।

ਅਸਲ ਚ ਕਲਪਨਾ ਹੀ ਤੁਹਾਨੂੰ ਅੱਗੇ ਵਧਣ ਚ ਮੱਦਦ ਕਰਦੀ ਹੈ ਪਰ ਉਹ ਕਲਪਨਾ ਤੁਹਾਡੀ ਔਕਾਤ ਦੇ ਨੇੜੇ ਹੋਵੇ ਤਾਂ ਹੀ ਸੱਚ ਹੋ ਸਕਦੀ ਐ ਨਹੀਂ ਤਾਂ ਗੱਪਾਂ ਨੇ।

ਕਿਸੇ ਦੂਸਰੇ ਦੇ ਬਾਰੇ ਕੀਤੀ ਕਲਪਨਾ ਤੁਹਾਡੀ ਸਮਝ ਦਿਖਾ ਦਿੰਦੀ ਹੈ ਬਈ ਤੁਸੀਂ ਕਿੱਥੇ ਕੁ ਖੜ੍ਹੇ ਹੋ , ਕਿੰਨੀ ਕੁ ਤੁਹਾਡੀ ਔਕਾਤ ਹੈ ਤੇ ਕੀ ਤੁਸੀਂ ਕੋਈ ਯੋਗਤਾ ਰੱਖਦੇ ਹੋ?

ਰੇਡੀਓ ਵਿਰਸੇ ਦੇ ਬਾਰੇ ਚ ਜੋ ਕਲਪਨਾਵਾਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਦੇ ਬਿਲਕੁਲ ਉਲਟ ਨੇ ।ਸਭ ਗਲਤ ਅੰਦਾਜ਼ੇ ਲਗਾ ਰਹੇ ਨੇ । ਜਦੋਂ ਤੁਸੀਂ ਮਿਥ ਲਿਆ ਬਈ ਰੇਡੀਓ ਵਾਲ਼ੇ ਗਲਤ ਨੇ ਫਿਰ ਤੁਹਾਡੀ ਕਲਪਨਾ ਗਲਤ ਹੀ ਹੋਣੀ ਆ ਜੇ ਤੱਥ ਦੇਖ ਕੇ ਕਲਪਨਾ ਕੀਤੀ ਤਾਂ ਹਕੀਕਤ ਦੇ ਨੇੜੇ ਹੋਊ।

ਪਾਤਸ਼ਾਹ ਨੇ ਕਲਪਨਾ ਕੀਤੀ ਸੀ ਇੱਕ ਵੱਖਰਾ ਰਾਹ ਚਲਾਉਣ ਦੀ ਤੇ ਦੇਖੋ ਉਹਨਾਂ ਦੀ ਪਲੈਨਿੰਗ ਤੇ ਠਰੰਮਾ 240 ਸਾਲ ਤੱਕ ਦਾ ਸਫਰ ਇੱਕ ਟੀਚੇ ਨੂੰ ਮਿੱਥ ਕੇ ਲੱਗੇ ਰਹੇ ਤੇ ਕਾਮਯਾਬੀ ਸਭ ਦੇ ਸਾਹਮਣੇ ਹੈ।

ਪ੍ਰਭਦੀਪ ਸਿਆਂ ,ਪੰਥਪ੍ਰੀਤ ,ਦਰਸ਼ਣ ਸਿੰਘ ,ਗੋਲਡੀ ,ਬਲਰਾਜ ਆਦਿ ਇਹ ਬੱਲੀ ਤੁਹਾਡੇ ਬੱਸ ਦਾ ਨੀ ਤੁਸੀਂ ਰਹਿਣ ਦਿਓ ਕਲਪਨਾ ਕਰਕੇ ਹਕੀਕਤ ਤੱਕ ਪਹੁੰਚਣਾ। ਇਸ ਲਈ ਪਰੈਕਟੀਕਲਟੀ ਚਾਹੀਦੀ ਆ ਉਹ ਤੁਹਾਡੇ ਨੇੜੇ ਤੇੜੇ ਵੀ ਨੀ।ਤੁਸੀਂ ਤਾਂ ਸ਼ਿਰਫ ਵਿਰੋਧ ਦੇ ਮਾਰੇ ਹੀ ਲੱਗੇ ਹੋਏ ਹੋ।

–ਬਲਪ੍ਰੀਤ ਸਿੰਘ ਘੁੰਗਰਾਣਾ


ਜਾਗਰੂਕਤਾ ਤੋਂ ਉਸਾਰੀ ਵੱਲ

ਕਾਦਰ ਦੀ ਇਸ ਕੁਦਰਤ ਚ ਇੱਕ ਮਨੁੱਖ ਹੀ ਹੈ ਜਿਸ ਕੋਲ਼ ਤਰਕ ਹੈ ਬਾਕੀ ਕਿਸੇ ਕੋਲ਼ ਵੀ ਤਰਕ ਨਹੀਂ ਇਸ ਲਈ ਉਹਨਾਂ ਦਾ ਵਿਕਾਸ ਨੀ ਹੁੰਦਾ ਜੇ ਕੋਈ ਕੁਦਰਤ ਉਹਨਾਂ ਆਪਣੇ ਆਪ ਹੀ ਵਿਕਾਸ ਕਰ ਦੇਵੇ ਤਾਂ ਠੀਕ ਪਰ ਆਪ ਨੀ ਕਰ ਸਕਦੇ। ਇਸ ਲਈ ਮਨੁੱਖ ਇਸ ਧਰਤੀ ਤੇ ਖਾਸ ਹੈ ਕਿਉਂਕਿ ਉਸ ਕੋਲ ਤਰਕ ਹੈ ਤੇ ਉਹ ਤਰਕ ਦੇ ਆਧਾਰ ਤੇ ਹੀ ਉਹ ਆਪਣਾ ਵਿਕਾਸ ਕਰਦਾ।

ਗੱਲ ਆ ਸਾਡੇ ਜਾਗਰੂਕਾਂ ਦੀ ਉਹਨਾਂ ਨੇ ਤਰਕ ਸ਼ੁਰੂ ਕੀਤੇ ਤੇ ਸੰਪਰਦਾਈ ਲੋਕਾਂ ਨਾਲੋਂ ਕੁੱਝ ਵੱਖ ਹੋ ਗਏ ਪਰ ਉਹਨਾਂ ਨੇ ਅੱਗੇ ਕੀ ਕਰਨਾ ਇਹ ਪਲੈਨ ਕੀਤਾ ਹੀ ਨਹੀਂ।ਬੱਸ ਤਰਕ ਕਰਕੇ ਭੰਡਣ ਤੱਕ ਹੀ ਸੀਮਤ ਰਹੇ।

ਹੁਣ ਅੱਜ ਦੀ ਤਰੀਕ ਚ ਉਹ ਅੱਗੇ ਜਾਣ ਦੀ ਬਜਾਏ ਪਿੱਛੇ ਮੁੜਣ ਲੱਗ ਪਏ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਅੱਪਗ੍ਰੇਡ ਨੀ ਕੀਤਾ ਤੇ ਕੁੱਝ ਲੋਕ ਜੋ ਅੱਗੇ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਜਾਗਰੂਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ।

ਹੁਣ ਗੱਲ ਇਹ ਆ ਵੀ ਜੇ ਤੁਸੀਂ ਵਿਕਾਸ ਦੇ ਵਿਰੋਧੀ ਬਣ ਗਏ ਤਾਂ ਇੱਕ ਦਿਨ ਤੁਸੀਂ ਮੁੜ ਸੰਮਪਰਦਾਈ ਲੋਕਾਂ ਚ ਸਾਮਲ ਹੋ ਜਾਣਾ।

ਜੇਕਰ ਤੁਸੀਂ ਕਹਿ ਰਹੇ ਹੋ ਅਸੀਂ ਗੁਰੂ ਦੀ ਬੇਅਦਬੀ ਨਹੀਂ ਬਰਦਾਸ਼ਤ ਕਰਾਂਗੇ ਤਾਂ ਇਹ ਸੋਚ ਲਿਓ ਵੀ ਜਦ ਤੁਸੀਂ ਤਰਕ ਸ਼ੁਰੂ ਕੀਤੇ ਸੀ ਸੰਪਰਦਾਈ ਲੋਕਾਂ ਨੇ ਤੁਹਾਨੂੰ ਵੀ ਗੁਰੂ ਨਿੰਦਕ ਕਿਹਾ ਸੀ ਤੇ ਤੁਸੀਂ ਹਿੱਕ ਠੋਕ ਕੇ ਕਹਿੰਦੇ ਸੀ ਵੀ ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ।ਅੱਜ ਜਦੋਂ ਰੇਡੀਓ ਵਿਰਸਾ ਤੋਂ ਕੁਝ ਨਵੀਆਂ ਗੱਲਾਂ ਜੋ ਤੁਹਾਨੂੰ ਸਹੀ ਨਹੀਂ ਲੱਗੀਆਂ ਤਾਂ ਤੁਸੀਂ ਵੀ ਸੰਪਰਦਾਈ ਲੋਕਾਂ ਵਾਂਗ ਵਿਰੋਧ ਸ਼ੁਰੂ ਕਰ ਦਿੱਤਾ ਬਗੈਰ ਕੋਈ ਤਰਕ ਕੀਤਿਆਂ ਬਲਕਿ ਹੋਣਾ ਇਹ ਚਾਹੀਦਾ ਸੀ ਤੁਸੀਂ ਸਵਾਲ ਕਰਦੇ ਪਰ ਤੁਸੀਂ ਸਿਰਫ਼ ਫਤਵੇ ਦਿੱਤੇ ਤੇ ਵਿਕਾਸ ਦੇ ਵਿਰੋਧੀ ਬਣ ਕੇ ਖੜ੍ਹ ਗਏ।

ਲੋੜ ਹੈ ਜੋ ਨਵੀਂ ਗੱਲ ਹੁੰਦੀ ਹੈ ਉਸ ਤੇ ਸਵਾਲ ਕਰੋ ਤੇ ਕੌਮ ਨੂੰ ਉਸਾਰੀ ਵੱਲ ਲਿਜਾਇਆ ਜਾ ਸਕੇ ਜੇ ਤੁਸੀਂ ਅੱਗੇ ਵਧਣਾ ਹੀ ਨਹੀਂ ਤਾਂ ਤੁਹਾਡੇ ਕੀਤੇ ਤਰਕਾਂ ਦਾ ਕੋਈ ਅਰਥ ਨੀ ਕਿਉਂਕਿ ਹੁਣ ਜਦੋਂ ਤੁਹਾਡੀ ਵਾਰੀ ਆਈ ਤਾਂ ਤੁਸੀਂ ਵਿਰੋਧੀ ਹੋ ਕੇ ਖੜ੍ਹ ਗਏ।

ਕੀ ਹੁਣ ਇਹ ਮੰਨਿਆ ਜਾਵੇ ਬਈ ਤੁਸੀਂ ਸ਼ਿਰਫ ਆਪਣੀ ਮਸ਼ਹੂਰੀ ਲਈ ਹੀ ਸਭ ਕੀਤਾ। ਵੀਰੋ ਆਓ ਅੱਗੇ ਤੇ ਕੌਮ ਆਈ ਜੋ ਜਾਗਰੂਕਤਾ ਜੋ ਤੁਸੀਂ ਸ਼ੁਰੂ ਕੀਤੀ ਸੀ ਉਸਨੂੰ ਉਸਾਰੀ ਵੱਲ ਲਿਜਾਇਆ ਜਾ ਸਕੇ।ਉਸਾਰੀ ਹੋਣੀ ਤਾਂ ਤੈਅ ਆਹੀ ਬੱਸ ਥੋੜ੍ਹਾ ਟਾਈਮ ਵੱਧ ਲੱਗ ਜਾਊ।

–ਬਲਪ੍ਰੀਤ ਸਿੰਘ ਘੁੰਗਰਾਣਾ


ਗੁਰੂ, ਸ਼ਬਦ ਜਾਂ ਦੇਹ” ? “ਕੀ ਗੁਰੂ ਗਲਤੀ ਕਰ ਸਕਦਾ” ?

ਗੁਰੂ ਚੇਲੇ ਦਾ ਸਿਧਾਂਤ ਹਜਾਰਾਂ ਸਾਲਾਂ ਤੋਂ ਚੱਲ ਰਿਹਾ ਹੈ।ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇਹ ਗੁਰੂ ਹੁੰਦਾ ਸੀ ਜਿਸ ਨੂੰ ਆਮ ਮਨੁੱਖ ਕੁਝ ਖਾਸ ਕਿਸਮ ਦੀਆਂ ਸ਼ਕਤੀਆਂ ਦਾ ਮਾਲਕ ਮੰਨ ਕੇ ਗੁਰੂ ਧਾਰਨ ਕਰ ਲੈਂਦੇ ਸਨ।ਪਰ ਨਾਨਕ ਪਾਤਸ਼ਾਹ ਨੇ ਗੱਲ ਨੂੰ ਰੱਦ ਕਰਕੇ ਨਵਾਂ ਸੰਕਲਪ ਦਿੱਤਾ ਸ਼ਬਦ ਗੁਰੂ ਦਾ।ਉਹਨਾਂ ਨੇ ਕਿਹਾ ਗੁਰੂ ਸ਼ਬਦ ਤਾਂ ਚੇਲਾ ਸੁਰਤ ,ਦੇਹ ਗੁਰੂ ਤੇ ਦੇਹ ਚੇਲਾ ਇਸ ਸੰਕਲਪ ਨੂੰ ਬਿਲਕੁਲ ਹੀ ਕੱਟ ਦਿੱਤਾ।

ਇਹ ਇੱਕ ਨਵਾਂ ਇਨਕਲਾਬ ਸੀ ਕਿਉਂਕਿ ਦੇਹ ਗੁਰੂ ਦਾ ਸੰਕਲਪ ਕੱਟ ਦਿੱਤਾ ਗਿਆ ਸੀ ਤਾਂ ਖਾਸ ਸਖਸ਼ੀਅਤ ਹੋਣ ਦਾ ਆਪਣੇ ਆਪ ਹੀ ਕੱਟਿਆ ਗਿਆ ਕਿਉਂ ਜੋ ਪਹਿਲਾਂ ਦੇਹ ਚ ਕੋਈ ਖਾਸ ਸ਼ਕਤੀਆਂ ਮੰਨ ਕੇ ਗੁਰੂ ਮੰਨਿਆ ਜਾਂਦਾ ਸੀ ਉਹ ਸ਼ਬਦ ਨੂੰ ਗੁਰੂ ਮੰਨਣ ਨਾਲ ਖਤਮ ਹੋ ਗਿਆ।

ਸਭ ਕੁੱਝ ਠੀਕ ਸੀ ਜਦ ਤੱਕ ਰੇਡੀਓ ਵਿਰਸਾ ਤੋਂ ਇਹ ਨੀ ਕਿਹਾ ਗਿਆ ਗੁਰੂ ਸ਼ਬਦ ਤੇ ਦੇਹ ਗਲਤੀ ਕਰ ਸਕਦੀ ਆ ਕਿਉਂਕਿ ਭਵਿੱਖ ਨਿਸਚਿਤ ਨਹੀਂ।ਦੂਜੀ ਗੱਲ ਇਹ ਸੀ ਗਲਤੀ ਉਹ ਜੋ ਥੋਪੀ ਜਾਵੇ।ਜੋ ਬਦਲੇ ਹੋਏ ਹਾਲਾਤਾਂ ਦੇ ਕਰਕੇ ਫੈਸਲਾ ਗਲਤ ਹੋ ਗਿਆ ਸੀ ਉਸਦੀ ਜਿੰਮੇਵਾਰੀ ਲਈ ਤੇ ਬਦਲ ਦਿੱਤਾ ਗਿਆ। ਦੋ ਉਦਾਹਰਣਾਂ ਦਿੱਤੀਆਂ ਗਈਆਂ ਪ੍ਰਿਥੀਚੰਦ ਤੇ ਰਾਮਰਾਏ ਦੀਆਂ।

ਇਸ ਨੂੰ ਬਣਾ ਦਿੱਤਾ ਗਿਆ ਵੀ ਰੇਡੀਓ ਵਿਰਸੇ ਵਾਲੇ ਗੁਰੂ ਤੇ ਕਿੰਤੂ ਕਰਦੇ ਨੇ।

ਹੁਣ ਕਥਾਕਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਸਾਬਤ ਕੀਤਾ ਜਾ ਰਿਹਾ ਵੀ ਕਿਉਂ ਜੋ ਸ਼ਬਦ ਜਿਸ ਦੇਹ ਰਾਹੀਂ ਆਇਆ ਉਹ ਕਿਸ ਤਰ੍ਹਾਂ ਗਲਤੀ ਕਰ ਸਕਦੀ ਆ ਤੇ ਦੇਹ ਨੂੰ ਵੀ ਗੁਰੂ ਸਾਬਤ ਕੀਤਾ ਜਾ ਰਿਹਾ।ਦੇਹ ਰਾਹੀਂ ਸ਼ਬਦ ਆਇਆ ਠੀਕ ਆ ਪਰ ਇਸ ਨਾਲ ਪਾਤਸ਼ਾਹ ਲਈ ਭਵਿੱਖ ਨਿਸਚਿਤ ਕਿਸ ਤਰ੍ਹਾਂ ਹੋ ਗਿਆ।ਭਵਿੱਖ ਚ ਕੀ ਹੋਣਾ ਇਹ ਤੁਸੀਂ ਨਹੀਂ ਪਤਾ ਕਰ ਸਕਦੇ ਤੇ ਪਤਾ ਹੋਣ ਦੇ ਬਾਵਜੂਦ ਵੀ ਫੈਸਲੇ ਉਹ ਕਰਨੇ ਆ ਜੋ ਬਾਅਦ ਚ ਬਦਲਣੇ ਪੈਣ ਫਿਰ ਕੀ ਕਹਿਣਾ ਕਥਾਕਾਰੋ ਤੁਸੀਂ।

ਧੂੰਦਾ ਜੀ ਨੇ ਰਾਮਰਾਏ ਵਾਲੀ ਸਾਖੀ ਹੀ ਰੱਦ ਕਰ ਦਿੱਤੀ ਕਹਿੰਦੇ ਉਸ ਨੇ ਗੱਲਾਂ ਠੋਕ ਕੇ ਕਰ ਦਿੱਤੀਆਂ ਸੀ ਤੇ ਉਸਨੂੰ ਬੰਦੀ ਬਣਾ ਲਿਆ ਗਿਆ ਤੇ ਗੁਰਗੱਦੀ ਹਰਕ੍ਰਿਸ਼ਨ ਪਾਤਸ਼ਾਹ ਨੂੰ ਦੇ ਦਿੱਤੀ ਗਈ।

ਹੁਣ ਇਸ ਤੇ ਸਵਾਲ ਆ ਵੀ ਜੇ ਰਾਮਰਾਏ ਨੂੰ ਬੰਦੀ ਬਣਾਇਆ ਗਿਆ ਤੇ ਉਹਨਾਂ ਨੂੰ ਛਡਾਉਣ ਲਈ ਕੋਈ ਜਤਨ ਨੀ ਕੀਤਾ ਗਿਆ ਤੇ ਅੱਜ ਰਾਮਰਾਈਆਂ ਨਾਲ ਵਰਤਣ ਤੇ ਮਨਾਹੀ ਆ ਉਸ ਤੇ ਕੀ ਕਹਿਣਾ ਕੋਈ ਦੇਵੋਂਗੇ ਸਟੇਟਮਿੰਟ।

ਦਦੇਹਰ ਜੀ ਕਹਿੰਦੇ ਨੇ ਕੇ ਔਰੰਗਜ਼ੇਬ ਕਮਲਾ ਸੀ ਵੀ ਉਸਨੂੰ ਪਤਾ ਨੀ ਸੀ ਪੰਗਤੀ ਕੀ ਆ।

ਇਸ ਤੇ ਸਵਾਲ ਜੇ ਉਸਨੂੰ ਪੰਗਤੀ ਦਾ ਪਤਾ ਵੀ ਸੀ ਤਾਂ ਵੀ ਪਾਤਸ਼ਾਹ ਵੱਲੋਂ ਭੇਜੇ ਬੰਦੇ ਨੂੰ ਥਿਰਕਾਂ ਦੇਣਾ ਕੋਈ ਛੋਟੀ ਗੱਲ ਨੀ ਸੀ ਤੇ ਜੇ ਉਸਨੂੰ ਬੰਦੀ ਬਣਾਇਆ ਗਿਆ ਸੀ ਤਾਂ ਫਿਰ ਛਡਾਉਣ ਲਈ ਕੋਈ ਜਤਨ ਕਿਉਂ ਨਾ ਹੋਇਆ।

ਇਸ ਤੋਂ ਬਿਨਾ ਕਥਾਵਾਚਕ ਦੱਸਣਗੇ ਕੇ ਮਸੰਦਾਂ ਦਾ ਕੀ ਕਰਨਾ ਪੈਂਦੇ ਖਾਂ ਦਾ ਕੀ ਕਰਨਾ ਉਸ ਬਾਰੇ ਕੀ ਖਿਆਲ ਆ।

ਤੇ ਜੋ ਭੱਟਾਂ ਦੇ ਸਵਾਈਏ ਪੜ ਕੇ ਵਿਆਖਿਆ ਕੀਤੀ ਜਾ ਰਹੀ ਉਹ ਦੇਹ ਦੀ ਉਸਤੱਤ ਚ ਪੜੇ ਗਏ ਨੇ ਤਾਂ ਇਸ ਤੇ ਸਵਾਲ ਵੀ ਪਾਤਸ਼ਾਹ ਆਪਣੇ ਮੂੰਹ ਤੇ ਇਸ ਤਰ੍ਹਾਂ ਦੀ ਉਸਤਤ ਸੁਣ ਲੈਂਦੇ।

ਕਥਾਕਾਰੋ ਜੋ ਇਨਸਾਨੀ ਜਾਮੇ ਚ ਆਇਆ ਉਸ ਲਈ ਭਵਿੱਖ ਨਿਸਚਿਤ ਨਹੀਂ ਜੇ ਭਵਿੱਖ ਨਿਸਚਿਤ ਨੀ ਤਾਂ ਤੁਹਾਡੇ ਕੀਤੇ ਫੈਸਲੇ ਬਦਲੇ ਹਲਾਤਾਂ ਦੇ ਮੁਤਾਬਕ ਗਲਤ ਵੀ ਹੋ ਸਕਦੇ ਨੇ।ਗੱਲ ਗਲਤ ਹੋਣ ਦੀ ਨੀ ਗੱਲ ਉਸ ਦੀ ਜਿੰਮੇਵਾਰੀ ਦੀ ਆ ਤੇ ਜਿੰਮੇਵਾਰੀ ਲੈ ਕੇ ਉਸਨੂੰ ਬਦਲੇ ਹਲਾਤਾਂ ਦੇ ਮੁਤਾਬਕ ਬਦਲਣ ਦੀ ਆ।

ਹਾਂ ਇੱਕ ਗੱਲ ਪੱਕੀ ਆ ਗੁਰੂ ਗਲਤੀ ਨੀ ਕਰ ਸਕਦਾ ਉਹ ਕਿਹੜਾ ਗੁਰੂ ਜਿਹੜਾ ਗਲਤੀ ਨੀ ਕਰ ਸਕਦਾ ਉਹ ਆ ਸ਼ਬਦ ਗੁਰੂ।

–ਬਲਪ੍ਰੀਤ ਸਿੰਘ ਘੁੰਗਰਾਣਾ


“ਗੁਰੂ ਪਾਤਸ਼ਾਹ ਆਮ ਜਾਂ ਖਾਸ” ?

ਜਦੋਂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਨੂੰ ਚੈਲਿੰਜ ਕੀਤਾ ਕਿ ਗੁਰੂ ਪਾਤਸ਼ਾਹ ਨੇ ਇਸ ਲਈ ਨਹੀਂ ਸੀ ਚੈਲਿੰਜ ਕੀਤਾ ਇਹ ਖਾਸ ਲੋਕਾਂ ਦਾ ਬਣਾਇਆ ਧਰਮ ਖਾਸ ਲੋਕਾਂ ਨੂੰ ਹੀ ਦੇ ਰਿਹਾ ਜੇ ਗੁਰੂ ਪਾਤਸ਼ਾਹ ਨੂੰ ਉਸ ਵਿੱਚ ਕੋਈ ਖਰਾਬੀ ਨਾ ਲਗਦੀ ਤਾਂ ਉਹ ਕਿਉਂ ਚੈਲਿੰਜ ਕਰਦੇ। ਉਹਨਾਂ ਨੂੰ ਇਹ ਹੀ ਲੱਗਿਆ ਸੀ ਵੀ ਜੋ ਧਰਮ ਬ੍ਰਾਹਮਣ ਦੱਸ ਰਿਹਾ ਉਸ ‘ਚ ਧਰਤੀ ਤੇ ਹੈ ਕੀ ਸਭ ਕੁੱਝ ਤਾਂ ਅੱਗੇ ਪਿੱਛੇ ਦਾ ਜਾਂ ਉੱਪਰ ਦਾ ਧਰਤੀ ਤੇ ਜੋ ਕੁੱਝ ਕਰਨ ਨੂੰ ਉਹ ਬ੍ਰਾਹਮਣ ਦੀ ਸੇਵਾ।
ਪਾਤਸ਼ਾਹ ਨੇ ਇਹ ਸਭ ਕੁੱਝ ਦੇਖ ਹੀ ਨਵਾਂ ਰਾਹ ਸ਼ੁਰੂ ਕੀਤਾ ਸੀ ਮੈਂ ਸਭ ਕੁੱਝ ਧਰਤੀ ਤੇ ਕਰਨਾ ਤੇ ਸਭ ਕੁੱਝ ਆਮ ਲੋਕਾਂ ਲਈ ਕਰਨਾ ਕਿਉਂਕਿ ਜੇ ਉਹ ਮੰਨਦੇ ਹੁੰਦੇ ਵੀ ਧਰਮ ਖਾਸ ਲੋਕਾਂ ਵੱਲੋਂ ਖਾਸ ਲੋਕਾਂ ਲਈ ਹੀ ਤਾਂ ਉਹ ਕਿਉਂ ਆਪਣਾ ਨਵਾਂ ਰਾਹ ਸ਼ੁਰੂ ਕਰਦੇ।
ਉਹਨਾਂ ਨੇ ਨਵਾਂ ਰਾਹ ਸ਼ੁਰੂ ਕੀਤਾ ਤੇ ਲੋਕਾਂ ਜੁੜੇ ਤੇ ਐਸੇ ਜੁੜੇ ਆਪਣੀਆਂ ਜਾਨਾਂ ਵੀ ਗੁਰੂ ਪਾਤਸ਼ਾਹ ਲਈ ਵਾਰ ਗਏ।
ਹੁਣ ਗੱਲ ਇਹ ਜੇ ਗੁਰੂ ਪਾਤਸ਼ਾਹ ਆਮ ਲੋਕਾਂ ਵਾਂਗੂ ਵਿਚਰੇ ਤਾਂ ਹੀ ਲੋਕਾਂ ਚ ਉਤਸ਼ਾਹ ਆਇਆ ਤੇ ਉਹ ਪਾਤਸ਼ਾਹ ਦੇ ਸ਼ੁਰੂ ਕੀਤੇ ਕੰਮਾਂ ਲਈ ਜਾਨਾਂ ਵਾਰ ਗਏ ਜੇ ਗੁਰੂ ਪਾਤਸ਼ਾਹ ਕਿਸੇ ਖਾਸ ਸਖਸ਼ੀਅਤ ਵਾਂਗ ਵਿਚਰਦੇ ਤਾਂ ਕੀ ਲੋਕਾਂ ਚ ਉਤਸ਼ਾਹ ਆਉਂਦਾ।ਫਿਰ ਤਾਂ ਲੋਕਾਂ ਨੇ ਸਮਝਣਾ ਸੀ ਪਾਤਸ਼ਾਹ ਖਾਸ ਸੀ ਉਹ ਕਰ ਗਏ ਅਸੀਂ ਨੀ ਕਰ ਸਕਦੇ ਪਰ ਨਹੀਂ ਇਸ ਤਰ੍ਹਾਂ ਨੀ ਹੋਇਆ ਪਾਤਸ਼ਾਹ ਨੇ ਜੋ ਸ਼ੁਰੂ ਕੀਤਾ ਸਿੱਖਾਂ ਨੇ ਸਿਰ ਦੇ ਕੇ ਵੀ ਪੂਰਾ ਕੀਤਾ।
ਕਥਾਕਾਰੋ ਕਿਉਂ ਐਂਵੇ ਟਿੰਡ ਚ ਕਾਨਾ ਫਸਾਇਆ ਤੁਸੀਂ ਦੱਸੋਂਗੇ ਕਿ ਕੀ ਗੁਰੂ ਪਾਤਸ਼ਾਹ ਨੇ ਜਨਮ ਕੋਈ ਖਾਸ ਤਰੀਕੇ ਨਾਲ ਲਿਆ ਸੀ ਜਾਂ ਉਹ ਵਿਚਰੇ ਕਿਸੇ ਖਾਸ ਤਰੀਕੇ ਨਾਲ ਸੀ ਭਾਵ ਉਹਨਾਂ ਨੇ ਕੋਈ ਕਰਾਮਾਤਾਂ ਕੀਤੀਆਂ ਜਾਂ ਉਹ ਇਸ ਦੁਨੀਆ ਤੋਂ ਗਏ ਕਿਸੇ ਖਾਸ ਤਰੀਕੇ ਨਾਲ ਨਹੀਂ ਸਭ ਕੁੱਝ ਆਮ ਸੀ ।ਇਹ ਸਭ ਨਾਲੇ ਤੁਸੀਂ ਹੀ ਦੱਸਿਆ ਹੁਣ ਕਿਉਂ ਐਂਵੇ ਸਿਰਫ ਰੇਡੀਓ ਵਿਰਸੇ ਦੇ ਵਿਰੋਧ ਕਰਕੇ ਸਿਧਾਂਤ ਨੂੰ ਛਿੱਕੇ ਟੰਗੀ ਜਾਂਦੇ ਹੋ।
ਬ੍ਰਾਹਮਣ ਨੇ ਜੋ ਗੁਰੂ ਪਾਤਸ਼ਾਹ ਨਾਲ਼ ਕਰਾਮਾਤੀ ਕਹਾਣੀਆਂ ਜੋੜੀਆਂ ਉਹ ਖਾਸ ਬਣਾਉਣ ਲਈ ਹੀ ਜੋੜੀਆਂ ਸੀ ਜੋ ਤੁਸੀਂ ਸਭ ਰੱਦ ਕੀਤੀਆਂ ਤੇ ਹੁਣ ਸਿਰਫ਼ ਰੇਡੀਓ ਵਿਰਸੇ ਦੇ ਵਿਰੋਧ ਕਰਕੇ ਪਾਤਸ਼ਾਹ ਨੂੰ ਖਾਸ ਬਣਾਉਣ ਲੱਗੇ ਹੋ।
ਜੇ ਕੁੱਝ ਗੁਰੂ ਪਾਤਸ਼ਾਹ ’ਚ ਖਾਸ ਸੀ ਤਾਂ ਉਹ ਸੀ ਉਹਨਾਂ ਦੇ ਕੀਤੇ ਫੈਸਲੇ ਤੇ ਜੇ ਕੋਈ ਫੈਸਲਾ ਬਦਲੇ ਹੋਏ ਹਲਾਤਾਂ ਕਰਕੇ ਗਲਤ ਹੋ ਗਿਆ ਉਸਦੀ ਜਿੰਮੇਵਾਰੀ ਲੈ ਕੇ ਨਵਾਂ ਫੈਸਲਾ ਕੀਤਾ ਨਾ ਕੇ ਪੁਰਾਣਾ ਫੈਸਲਾ ਥੋਪਿਆ।

–ਬਲਪ੍ਰੀਤ ਸਿੰਘ ਘੁੰਗਰਾਣਾ


“ਜਾਗਰੂਕ ਕੌਣ” ?

ਅੱਜ ਹਰ ਕੋਈ ਆਪਣੇ ਆਪ ਨੂੰ ਜਾਗਰੂਕ ਕਹਾ ਰਿਹਾ ਹੈ ।ਟਕਸਾਲੀ ਡੇਰੇ ਵਾਲਿਆਂ ਜਿਵੇਂ ਕਿ ਰਾਧਾ ਸੁਆਮੀ ਸਰਸੇ ਆਲਾ ਇਹਨਾਂ ਨੂੰ ਭੰਡ ਕੇ ਆਪਣੇ ਆਪ ਨੂੰ ਮਹਾਨ ਸਮਝੀ ਜਾਂਦੇ ਨੇ।ਮਿਸ਼ਨਰੀ ਸਾਧਾਂ ਨੂੰ ਭੰਡ ਕੇ ਉਹ ਆਪਣੇ ਆਪ ਨੂੰ ਜਾਗਰੂਕ ਕਹਾਈ ਜਾਂਦੇ ਨੇ।ਟਕਸਾਲੀ ਵੀ ਭੰਡ ਕੇ ਪੈਸੇ ਇਕੱਠੇ ਕਰਕੇ ਤੁਰਦੇ ਬਣਦੇ ਨੇ ਤੇ ਜਾਗਰੂਕ ਵੀ ਭੰਡ ਕੇ ਤੁਰਦੇ ਬਣਦੇ ਨੇ।
“ਤੁੰਨਗੜ” ਦਾ ਸਰਪੰਚ ਪ੍ਰਭਦੀਪ ਸਿੰਘ ਯੂ ਕੇ ਆਲ਼ਾ ਉਹ ਕਹਿੰਦਾ ਜਿਹੜਾ ਪਲੇਟ
ਨੈਪਕਿਨ ਨਾਲ਼ ਫੜ੍ਹੇ ਉਹ ਕਿੱਥੋਂ ਦਾ ਜਾਗਰੂਕ ਜਾਣੀ ਉਹ ਖਾਣ ਵੇਲੇ ਨੈਪਕਿਨ ਨਾ ਵਰਤਣ ਨੂੰ ਜਾਗਰੂਕਤਾ ਸਮਝੀ ਬੈਠਾ।
ਹੁਣ ਸਵਾਲ ਇਹ ਜਾਗਰੂਕ ਕੌਣ ? ਜਾਗਰੂਕ ਉਹ ਜੋ ਗੁਰੂ ਦਾ ਸਿਧਾਂਤ ਸਮਝੇ ਤੇ ਦੱਸੇ।ਹੁਣ ਇਸ ਤੇ ਵੀ ਸਵਾਲ ਬਈ ਗੁਰੂ ਦਾ ਸਿਧਾਂਤ ਹੈ ਕੀ ? ਕਿਉਂਕਿ ਹਰ ਕੋਈ ਹੀ ਕਹੀ ਜਾਂਦਾ ਬਈ ਉਹ ਗੁਰੂ ਦਾ ਸਿਧਾਂਤ ਹੀ ਦੱਸ ਰਿਹੈ ।ਸਾਧ ,ਨਿਰਮਲੇ,ਡੇਰੇਦਾਰ ਉਹ ਵੀ ਗੁਰਬਾਣੀ ਚੋਂ ਕੁੱਝ ਪੰਗਤੀਆਂ ਚੱਕ ਕੇ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਚੋਂ ਕੁੱਝ ਪੰਗਤੀਆਂ ਚੱਕ ਕੇ ਆਪਣੇ ਆਪ ਨੂੰ ਨਾਨਕ ਪਾਤਸ਼ਾਹ ਤੋਂ ਹੀ ਚੱਲਿਆ ਸਾਬਤ ਕਰੀ ਜਾਂਦੇ ਨੇ।
ਹੁਣ ਫਿਰ ਸਵਾਲ ਇਹ ਵੀ ਹੈ ਕਿ ਗੁਰੂ ਸਿਧਾਂਤ ਹੈ ਕੀ ਤੇ ਕੌਣ ਜਾਗਰੂਕ ਆ ? ਗੁਰੂ ਦਾ ਸਿਧਾਂਤ ਉਹ ਜੋ ਇੱਕ ਰੱਬ ਦੀ ਗੱਲ ਕਰੇ ,ਸਭ ਤੋਂ ਵੱਖਰਾ ਖੜ੍ਹੇ ਪਰੈਕਟੀਕਲਟੀ ਦੇ ਬਿਲਕੁਲ ਨੇੜੇ ਹੋਵੇ ਉਹ ਗੁਰੂ ਦਾ ਸਿਧਾਂਤ ਆ।ਕਿਉਂਕਿ ਪਾਤਸ਼ਾਹ ਆਮ ਇਨਸਾਨਾ ਵਾਂਗ ਵਿਚਰੇ ਨੇ ਉਹਨਾਂ ਦਾ ਸਿਧਾਂਤ ਵੀ ਪਰੈਕਟੀਕਲਟੀ ਦੇ ਬਿਲਕੁਲ ਨੇੜੇ ਆ।ਹਵਾ ਦੀਆਂ ਗੱਲਾਂ ਤਾਂ ਪਹਿਲਾਂ ਬਹੁਤ ਹੋ ਚੁੱਕੀਆਂ ਸਨ।
ਹੁਣ ਜੋ ਇਸ ਸਿਧਾਂਤ ਨੂੰ ਮੰਨਦੈ ਉਹ ਜਾਗਰੂਕ ਆ।

–ਬਲਪ੍ਰੀਤ ਸਿੰਘ ਘੁੰਗਰਾਣਾ


ਹੁਣ ਤਾਂ “ਜਾਗਰੂਕਾਂ” ਨੂੰ “ਲਾਹਣਤੀ” ਕਿਹਾ ਕਰੀਏ !

“ਅੱਪਗ੍ਰੇਡ,ਵਿਕਾਸ, ਤਰੱਕੀ” !!!
ਅੱਪਗ੍ਰੇਡ ,ਵਿਕਾਸ ਤੇ ਤਰੱਕੀ ਇਹਨਾਂ ਤਿੰਨਾਂ ਦਾ ਅਰਥ ਇੱਕੋ ਹੀ ਆ।ਵਿਕਾਸ ਕਰਨਾ ਇਨਸਾਨ ਲਈ ਜਰੂਰੀ ਆ ਨਹੀਂ ਤਾਂ ਤੁਸੀਂ ਪਛੜ ਜਾਣਾ ਤੇ ਪਛੜਿਆ ਹੋਇਆਂ ਨੂੰ ਸਮਾਜ ਚੁੱਕ ਕੇ ਬਾਹਰ ਸੁੱਟ ਦਿੰਦਾ।
ਜਿਵੇਂ ਕੇ ਤਾਲੀਬਾਨ ਉਹ ਹੁਣ ਤੋਂ ਸੌ ਸਾਲ ਪਿੱਛੇ ਖੜ੍ਹੇ ਤੇ ਪੂਰੀ ਦੁਨੀਆ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟਣ ਲੱਗੀ ਹੋਈ ਆ।
ਜਦੋਂ ਪ੍ਰੋ ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਸੀ ਉੱਦੋਂ ਉਹਨਾਂ ਨੂੰ ਕਾਮਰੇਡ ਨਾਸਤਿਕ ਨਿੰਦਕ ਪਤਾ ਨੀ ਕੀ ਕੀ ਕਿਹਾ ਸੰਪਰਦਾਈ ਲੋਕਾਂ ਨੇ ਪਰ ਹੌਲੀ ਹੌਲੀ ਹੁਣ ਤੱਕ ਆ ਕੇ ਉਹ ਪ੍ਰੋ ਸਾਹਿਬ ਸਿੰਘ ਦੇ ਕੀਤੇ ਟੀਕੇ ਨੂੰ ਸਵੀਕਾਰ ਕਰਨ ਲੱਗ ਪਏ ਨੇ ਕਿਉਂਕਿ ਉਹਨਾਂ ਨੇ ਇਨੀ ਤਰੱਕੀ ਤਾਂ ਕਰ ਹੀ ਲਈ ਆ।
ਪ੍ਰੋ ਸਾਹਿਬ ਸਿੰਘ ਦਾ ਟੀਕਾ ਪੜ ਕੇ ਅੱਪਗ੍ਰੇਡ ਹੋਏ ਮਿਸ਼ਨਰੀ ਕਾਲਜਾਂ ਵਾਲੇ ਜੋ ਜਾਗਰੂਕ ਕਹਾਉਂਦੇ ਨੇ।ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹ ਸੰਪਰਦਾਈ ਲੋਕਾਂ ਦੇ ਪਸੰਦ ਨੀ ਆਈਆਂ ਤੇ ਉਹਨਾਂ ਨੇ ਮਿਸ਼ਨਰੀ ਕਾਲਜ ਵਾਲਿਆਂ ਦਾ ਵਿਰੋਧ ਕੀਤਾ ਤੇ ਪ੍ਰੋ ਸਾਹਿਬ ਸਿੰਘ ਨੂੰ ਠੀਕ ਮੰਨਣ ਲੱਗ ਪਏ।
ਹੁਣ ਰੇਡੀਓ ਵਿਰਸਾ ਤੋਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਜਾਗਰੂਕ ਕਹਾਉਂਦੇ ਲੋਕਾਂ ਦੇ ਫਿੱਟ ਨੀ ਆ ਰਹੀਆਂ ਕਿਉਂਕਿ ਜਾਗਰੂਕਾਂ ਨੇ ਆਪਣੇ ਆਪ ਅੱਪਗ੍ਰੇਡ ਨਹੀਂ ਕੀਤਾ ਤੇ ਉਹ ਗੱਲਾਂ ਉਹਨਾਂ ਦੇ ਰਾਸ ਨੀ ਆ ਰਹੀਆਂ ਜਾਂ ਕਹਿ ਲਵੋ ਵੀ ਉਹਨਾਂ ਨੂੰ ਪਤਾ ਤਾਂ ਹੈਗਾ ਗੱਲਾਂ ਠੀਕ ਨੇ ਪਰ ਇਹ ਉਹਨਾਂ ਤੋਂ ਅੱਗੇ ਦੀਆਂ ਗੱਲਾਂ ਨੇ ਉਹਨਾਂ ਦੀ ਸਥਾਪਤੀ ਨੂੰ ਢਾਹ ਲਾਉਂਦੀਆਂ ਤੇ ਉਹਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ।
ਇਹ ਹੋਣਾ ਹੈ ਵੀ ਸੁਭਾਵਕ ਹੀ ਆ ਕਿਉਂਕਿ ਜਦੋਂ ਸਥਾਪਤੀ ਟੁੱਟਦੀ ਤੇ ਰੌਲਾ ਤਾਂ ਪੈਂਦਾ ਹੀ ਆ।ਪਰ ਜੇ ਉਹ ਇਸਨੂੰ ਸਵੀਕਾਰ ਕਰਨਗੇ ਚੰਗੇ ਰਹਿਣਗੇ ਨਹੀਂ ਇੱਕ ਦਿਨ ਲੋਕ ਇਹਨਾਂ ਨੂੰ ਚੁੱਕ ਕੇ ਬਾਹਰ ਸੁੱਟ ਦੇਣਗੇ।
ਹੁਣ ਗੱਲ ਇਹ ਆ ਵੀ ਵਿਕਾਸ ਕਰੋ ਤੇ ਅੱਗੇ ਵੱਧੋ ਇਹ ਹੀ ਨਿਯਮ ਆ।

— ਬਲਪ੍ਰੀਤ ਸਿੰਘ ਘੁੰਗਰਾਣਾ


 

“ਜਾਗਰੂਕਤਾ ਜਾਂ ਅਗਿਆਨਤਾ” ?

ਹਰ ਬੰਦੇ ਨੂੰ ਆਪਣੇ ਅਕਲਮੰਦ ਹੋਣ ਦਾ ਭਰਮ ਹੋ ਹੀ ਜਾਂਦਾ ਹੈ | ਇਹ ਇੱਕ ਆਮ ਵਰਤਾਰਾ ਹੈ ।ਪਰ ਕੋਈ ਬੰਦਾ ਅਕਲਮੰਦ ਕਿੰਨਾ ਕੁ ਹੈ ਇਸਦਾ ਉਸਦੇ ਬੋਲਣ ਅਤੇ ਕੰਮਾਂ ਤੋਂ ਪਤਾ ਲੱਗਦਾ ।
ਅੱਜਕਲ੍ਹ ਹਰ ਕੋਈ ਆਪਣੇ ਆਪ ਨੂੰ ਜਾਗਰੂਕ ਕਹਾਉਂਦਾ ਚਾਹੇ ਪਤਾ ਕੱਖ ਨਾ ਹੋਵੈ।ਇੱਕ ਵੱਡਾ ਜਾਗਰੂਕ ” ਤੁੰਨਗੜ “ਦਾ ਸਰਪੰਚ ਪ੍ਰਭਦੀਪ ਸਿੰਘ UK ਆਲ਼ਾ ਇਹ ਕਹਾਉਂਦਾ ਤਾਂ ਆਪਣੇ ਆਪ ਨੂੰ ਜਾਗਰੂਕ ਆ ਪਰ ਹੈ ਮੂਰਖ।
ਇਸ ਮੂਰਖ ਬੰਦੇ ਨੂੰ ਭਾਈ ਰਣਜੀਤ ਸਿੰਘ ਦੇ ਟਕਸਾਲ ਨਾਲ ਆਢਾ ਲੈਣ ਚ ਸਵਾਰਥ ਦਿਸਦਾ ।ਜਦਕਿ ਉਹਨਾਂ ਨੇ ਤਿੰਨ ਜਾਣਿਆ ਨੂੰ ਕਿਹਾ ਹੋਇਆ, ਆਪਣੇ ਗਲ ਲਿਆ।ਇਹ ਬੰਦਾ ਧੂੰਦਾ ਤੇ ਪੰਥਪ੍ਰੀਤ ਨੂੰ ਕੁੱਝ ਨੀ ਕਹਿੰਦਾ ਕਿਉਂਕਿ ਉਹਨਾਂ ਨਾਲ ਸਵਾਰਥ ਆ ਪਰ ਭਾਈ ਰਣਜੀਤ ਸਿੰਘ ਇਸ ਦੇ ਕਹੇ ਚੱਲ ਨੀ ਰਿਹਾ ਤੇ ਉਨ੍ਹਾਂ ਦੇ ਵਿਰੋਧ ਚ ਖੜ ਗਿਆ ਵਿਰੋਧ ਵੀ ਇਸ ਗੱਲ ਦਾ ਵੀ ਗੁਰੂ ਪਾਤਸ਼ਾਹ ਨੂੰ ਆਮ ਇਨਸਾਨ ਦੇ ਬਰਾਬਰ ਕਿਉਂ ਦਰਸਾਇਆ ਗਿਆ।
ਹੱਦ ਆ ਇਸ ਜਾਗਰੂਕਤਾ ਤੇ ਜੋ ਗੱਲਾਂ ਪਹਿਲਾਂ ਆਪ ਕੀਤੀਆਂ ਉਸਨੂੰ ਕਿਸੇ ਹੋਰ ਦੇ ਕਹਿਣ ਤੇ ਰੌਲਾ ਕਿਉਂਕਿ ਜਿਸ ਬੰਦੇ (ਹਰਨੇਕ ਸਿੰਘ ਨਿਉਜੀਲੈਂਡ) ਨੇ ਇਹ ਗੱਲ ਕਹੀ ਉਸ ਨਾਲ ਪ੍ਰਭਦੀਪ ਸਿੰਘ ਦੀ ਬਣਦੀ ਨੀ।
ਕੀ ਸਵਾਹ ਦੇ ਜਾਗਰੂਕ ਹੋ ਤੁਸੀਂ, ਜੋ ਬੰਦਾ ਦੇਖ ਕੇ ਸਿਧਾਂਤ ਹੀ ਬਦਲ ਦਿੱਤਾ।ਇਹੋ ਜਿਹੇ ਬੰਦੇ ਨੂੰ ਅਗਿਆਨੀ ਜਾ ਕਮੀਣਾ ਤਾਂ ਕਿਹਾ ਜਾ ਸਕਦਾ ਪਰ ਜਾਗਰੂਕ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ।
ਬਾਕੀ ਦੂਸਰੇ ਵੀ ਜਾਗਰੂਕਤਾ ਲਹਿਰ ਦੇ ਮੋਢੀ ਕਹਾਉਂਦੇ ਨੇ ਤੇ ਗੱਲਾਂ ਟਕਸਾਲੀਆਂ ਨਾਲੋ ਵੀ ਗਈਆਂ ਗੁਜਰੀਆਂ।ਹਰ ਜਾਗਰੂਕ ਕਹਾਉਂਦਾ ਬੰਦਾ ਸੁਆਰਥੀ ਲੱਗ ਰਿਹਾ ਕਿਉਂਕਿ ਇਹਨਾਂ ਦੇ ਸਿਧਾਂਤ ਵੀ ਬੰਦਾ ਕੇ ਦੇਖ ਚਲਦੇ ਨੇ।

–ਬਲਪ੍ਰੀਤ ਸਿੰਘ ਘੁੰਗਰਾਣਾ