ਬਲਵਿੰਦਰ ਸਿੰਘ ਮਠੱਡਾ


ਦਿਖਾਓ ਇਕੱਠੇ ਹੋ ਕੇ ਪਰਚਾਰਕੋ!

ਜਾਗਰੁਕੋ ਤੁਹਾਡੇ ਕਹਿਣ ਮੁਤਾਬਿਕ ਭਾਈ ਰਣਜੀਤ ਸਿੰਘ ਪ੍ਰਚਾਰ ਤਾਂ ਬਹੁਤ ਵਧੀਆ ਕਰ ਰਹੇ ਨੇ ਪਰ ਉਹਨਾ ਦੇ ਕੁਝ ਫੈਸਲੇ(ਜਾਗਰੁਕਾਂ ਨੂੰ ਲੈ ਕੇ) ਤੁਹਾਨੂੰ ਪਸੰਦ ਨੀ ਆ ਰਹੇ!
ਇਹਦਾ ਮਤਲਬ ਪ੍ਰਚਾਰਿਆ ਜਾ ਰਿਹਾ ਸੱਚ ਲੋਕਾਂ ਦੇ ਮਨਾਂ ਵਿੱਚ ਜਗ੍ਹਾ ਬਣਾ ਰਿਹਾ ਆ ਅਤੇ ਤੁਸੀਂ ਪੂਰੇ ਸਹਿਮਤ ਵੀ ਹੋ,
ਫੇਰ ਤੁਸੀਂ ਵੀ ਐਸਾ ਹੀ ਪ੍ਰਚਾਰ ਇਕੱਠੇ ਹੋ ਕਿਉਂ ਨੀ ਕਰਦੇ?

ਵੈਸੇ ਵੀ ਤਾਂ ਤੁਸੀਂ ਤੇ ਤੁਹਾਡੇ ਸਾਥੀ ਕਲੇਮ ਕਰਦੇ ਹੋ ਕਿ ਤੁਸੀਂ ਇਹ ਗੱਲਾਂ ਭਾਈ ਸਾਹਿਬ ਨਾਲੋਂ ਵੀ ਜਿਆਦਾ ਵਧੀਆ ਜਾਣਦੇ ਹੋ!
ਉਹ ਤਾਂ ਨਵੇਂ ਨੇ ਇਸ ਫੀਲਡ ਵਿੱਚ!
ਫੇਰ ਦੇਰੀ ਕਿਉਂ???

ਭਾਈ ਸਾਹਿਬ ਤਾਂ ਹੁਣੇ ਹੁਣੇ ਆਏ ਨੇ, ਸਿੱਖ ਰਹੇ ਨੇ!
ਤੁਸੀਂ ਸਭ ਤਾਂ ਪੁਰਾਣੇ ਹੋ, ਤਜਰਬੇਕਾਰ ਹੋ, ਸਿਆਣੇ ਹੋ ਅਤੇ ਨਿਧੜਕ ਵੀ ਹੋ, ਐਵੇ ਤਾਂ ਨੀ ਬਾਦਲ ਹੁਰਾਂ ਦਾ ਨਾਂ ਲੈ ਲੈ ਕੇ ਗੱਲਾਂ ਕਰ ਹੁੰਦੀਆਂ!

ਤੁਸੀਂ ਕਿਉਂ ਨੀ ਆਪਸ ਵਿੱਚ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਸਿੱਖਾਂ ਦੇ ਸਾਹਮਣੇ ਰੱਖਦੇ?
ਰਹੀ ਗੱਲ ਪ੍ਰਚਾਰ ਦੀ, ਉਹ ਤਾਂ ਤੁਸੀਂ ਭਾਈ ਸਾਹਿਬ ਨੂੰ ਸਿਖਾਇਆ ਏ (ਤੁਹਾਡੇ ਮੁਤਾਬਿਕ)!
ਇਸ ਲਈ ਮੈ ਕਹਿੰਦਾਂ ਸ਼ਾਬਾਸ਼ ! ਚੱਕ ਦਿਓ ਫੱਟੇ!
ਦਿਓ ਕੋਈ ਪਰੋਗਰਾਮ ਇਕੱਠੇ ਹੋ ਕੇ ਸਾਰੇ ਸਿਆਣੇ!
ਪੰਜਾਹ ਕੁ ਤਾਂ ਪੰਥਪਰੀਤ ਕੋਲ ਸਿਆਣੇ ਤੇ ਨਿਧੜਕ ਪ੍ਰਚਾਰਕ ਆ, ਫੇਰ ਧੂੰਦਾ ਜੀ ਤੇ ਸੰਗੀ ਸਾਥੀ, ਦਰਸ਼ਨ ਸਿੰਘ, ਪ੍ਭਦੀਪ, ਖਾਲਸਾ ਨਿਉਜ ਵਾਲਾ, ਸ਼ਿਵਤੇਗ ਸਿੰਘ ਤੇ ਸ਼ੇਰੇ ਪੰਜਾਬ ਵਾਲਾ ਕੁਲਦੀਪ ਸਿੰਘ! ਬਾਕੀ ਕੋਈ ਵਿਦਵਾਨ ਗੁੱਸਾ ਨਾ ਕਰੇ ਭਾਈ ਜੇ ਨਾਮ ਰਹਿ ਵੀ ਗਏ!

ਏਕਤਾ ਕਹਿਣ ਨਾਲ਼ ਨੀ, ਕੰਮਾਂ ਨਾਲ਼ ਹੁੰਦੀ ਆ!
ਕਰ ਕੇ ਦਿਖਾਓ ਕੰਮ ਭਾਈ ਸਾਹਿਬ ਵਾਂਗ!
ਫੇਰ ਏਕਤਾ ਤਾਂ ਆਪਣੇ ਆਪ ਹੋ ਜਾਣੀ ਜਦੋਂ ਸੰਗਤ ਨੂੰ ਸਾਰਿਆਂ ਦਾ ਪਰਚਾਰ ਇੱਕ ਨਜ਼ਰ ਅਉਣ ਲੱਗ ਪਿਆ!
ਗਲਤ ਸਾਬਿਤ ਕਰ ਦਿਉ ਉਹਨਾਂ ਲੋਕਾਂ ਨੂੰ ਜੋ ਇਹ ਸਮਝਦੇ ਨੇ ਕਿ ਤੁਸੀ ਕਾਸੇ ਜੋਗੇ ਨੀ!

ਇਸ ਲਈ “ਹੋਇ ਇਕੱਤਰ ਮਿਲੋ ਮੇਰੇ ਭਾਈ”
ਕਹਿਣ ਵਾਲਿਓ, ਇਕੱਠੇ ਹੋ ਕੇ ਦਿਖਾਓ!
ਇਹ ਸ਼ਬਦ ਦੂਸਰਿਆਂ ਲਈ ਨੀ, ਆਪਣੇ ਲਈ ਆ!
best of luck!

–ਬਲਵਿੰਦਰ ਸਿੰਘ ਮਠੱਡਾ


” ਧਰਮ ਅਤੇ ਤਰਕਵਾਦੀ ਬੰਦੇ!”

ਅੱਜ ਫੇਸਬੁਕ ਦੇ ਇੱਕ ਪੇਜ ਜੋ ਧਰਮ ਤੇ ਤਰਕ ਕਰਨ ਵਾਲ਼ਿਆਂ ਦਾ ਹੈ,ਉੱਥੇ ਕੁਝ ਸੱਜਣ ਭਾਈ ਰਣਜੀਤ ਸਿੰਘ ਦੀ ਵੀਡਿਓ ਅਤੇ ਭਾਈ ਸਾਹਿਬ ਬਾਰੇ ਗੱਲਾਂ ਕਰ ਰਹੇ ਸਨ ! ਉਹਨਾਂ ਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਭਾਈ ਸਾਹਿਬ ਦੀਆਂ ਗੱਲਾਂ ਨੂੰ ਸਹੀ ਤਾਂ ਕਹਿ ਰਹੇ ਨੇ ਪਰ ਇਹ ਹੰਕਾਰ ਪਾਲ਼ੀ ਬੈਠੇ ਨੇ ਕਿ ਉਹਨਾਂ ਦੀ ਤਰਕਵਾਦੀ ਸੋਚ ਹੀ ਸਭ ਕੁਝ ਆ !
ਐਸੇ ਤਰਕਵਾਦੀ ਬੰਦਿਆਂ ਨੂੰ ਇੱਕ ਗੱਲ ਬੜੀ ਸਪਸ਼ਟ ਤਰੀਕੇ ਨਾਲ਼ ਸਮਝ ਲੈਣੀ ਚਾਹੀਦੀ ਹੈ ਆਖਰੀ ਸੱਚ ਇੱਥੇ ਕੋਈ ਨੀ ਲੈ ਕੇ ਬੈਠਾ ! ਤੁਸੀਂ ਧਰਮ ਦੇ ਪਰੰਪਰਾਵਾਦੀ ਫਲਸਫਿਆਂ ਨੂੰ ਚੈਲੇਂਜ ਕਰ ਸਕਦੇ ਹੋ ਜੋ ਕਰਮਕਾਂਡੀ ਨੇ ਤੇ ਸਮਾਜ ਨੂੰ ਨੀਵਾਂ ਲੈ ਕੇ ਜਾ ਰਹੇ ਨੇ ਪਰ ਬਾਬੇ ਨਾਨਕ ਦੇ ਫਲਸਫੇ ਦੀ ਸਮਾਜ ਨੂੰ ਫੋਕਸ ਰੱਖ ਕੇ ਜੋ ਵਿਆਖਿਆ ਭਾਈ ਸਾਹਿਬ ਕਰ ਰਹੇ ਨੇ, ਉਹਨੂੰ ਗਲੀਆਂ ਸੜੀਆਂ ਕਰਮਕਾਂਡੀ ਮਨੌਤਾਂ ਨਾਲ਼ ਤੁਲਨੌਣਾ ਬੇਵਕੂਫੀ ਤੋਂ ਵੱਧ ਕੁਝ ਨਹੀ!
ਤਰਕ ਇਸ ਕਰਕੇ ਚੰਗਾ ਹੈ ਕਿਉਂ ਕਿ ਗਲਤ ਨੂੰ condemn ਕਰਦਾ ਹੈ ਤੇ ਸਮਾਜ ਦੀ ਭਲਾਈ ਲਈ ਕੁਝ ਉਸਾਰਨ ਦੀ ਗੱਲ ਕਰਦਾ ਹੈ ਨਾ ਕਿ ਖਾਹ ਮਖਾਹ ਧਰਮ ਸ਼ਬਦ ਦਾ ਹੀ ਪਿੱਟ ਸਿਆਪਾ ਪਾ ਕੇ ਆਪਣੇ ਬਹੁਤੇ ਅਗਾਂਹ ਵਾਧੂ ਹੋਣ ਦਾ ਭਰਮ ਪਾਲਣਾ ਤਰਕਵਾਦੀ ਹੋਣਾ ਹੈ !
ਸੱਚ ਉਹ ਹੈ ਜੋ ਸਮਾਜ ਲਈ balanced ਹੈ ਤੇ ਲਾਹੇਵੰਦ ਹੈ ! ਉਹ ਧਾਰਮਿਕ ਫ਼ਲਸਫੇ ਦੇ ਰੂਪ ਵਿੱਚ ਵੀ ਹੋ ਸਕਦਾ ਹੈ, ਬਸ਼ਰਤੇ ਕਿ ਉਹ ਸਮਾਜ ਨੂੰ ਬਰਾਬਰੀ ਦਾ ਅਹਿਸਾਸ ਕਰਾਵੇ, ਲੰਗੜੀਆਂ ਮਾਨਤਾਂਵਾਂ ਚੋਂ ਕੱਢੇ ਤੇ ਕੁਦਰਤ ਨੂੰ ਸਮਝ ਕੇ ਜਿਉਂਣ ਦੀ ਜਾਚ ਸਿਖਾਵੇ !

ਵੀਰੋ ਸ਼ਬਦ ਬੇਸ਼ੱਕ ਧਰਮ ਹੋਵੇ ਜਾਂ ਤਰਕ !
ਦੋਨੋ ਗੰਦ ਪਾਉਣਗੇ ਜੇ ਨਾਲ਼ ਉਸਾਰੂ ਸਮਾਜਿਕ ਬਰਾਬਰੀ ਵਾਲ਼ੇ ਫ਼ਲਸਫੇ ਨੂੰ ਨਾ ਅਪਣਾਇਆ!

ਆਪਾਂ ਦੇਖ ਰਹੇ ਹਾਂ ਕਿ ਅਖੌਤੀ ਧਰਮ ਦੇ ਨਾਮ ਤੇ ਸਮਾਜ ਵਿੱਚ ਜੋ ਗੰਦਗੀ ਹੈ ਉਹੀ ਗੰਦ ਧਰਮ ਤੋਂ ਵੱਖਰੀਆਂ ਮਨੌਤਾਂ ਰੱਖਣ ਵਾਲਿਆਂ ਨੇ ਵੀ ਪਾਇਆ ਹੋਇਆ ਹੈ, ਇਸ ਲਈ ਵਿਚਾਰ ਦਾ ਦਾਇਰਾ ਖੋਲ੍ਹੀਏ ਤੇ ਸਮਾਜ ਦੀ ਬੇਹਤਰੀ ਨੂੰ ਅਧਾਰ ਬਣਾ ਕੇ ਆਪਣੀ ਗੱਲ ਕਰੀਏ!

ਸਭ ਕੁਝ ਕਾਨਸੈਪਟ ਤੇ ਨਿਰਭਰ ਕਰਦਾ!
ਉਹਨੂੰ ਸਮਝੋ ਪਹਿਲਾਂ !
ਬਾਬੇ ਨਾਨਕ ਦੀ ਵਿਚਾਰਧਾਰਾ ਬਰਾਬਰੀ ਵੱਲ ਨੂੰ ਲੈ ਕੇ ਜਾਂਦੀ ਹੈ !
ਕੋਈ ਛੋਟਾ ਨੀ ! ਕੋਈ ਵੱਡਾ ਨੀ!

ਆਓ ਇਕੱਠੇ ਹੋ ਕੇ ਚੱਲੀਏ!

–ਬਲਵਿੰਦਰ ਸਿੰਘ ਮਠੱਡਾ


ਆਓ “ਦਾਇਰਾ” ਛੋਟਾ ਕਰੀਏ!

ਅੱਜ ਰੇਡੀਓ ਵਿਰਸਾ ਤੇ ਵਿਚਾਰ ਚੱਲ ਰਹੀ ਸੀ ਆਪਣਾ opinion ਦੇਣ ਬਾਰੇ!
ਜੋ ਹੱਕ ਪੁਜਾਰੀ ਬਿਰਤੀ ਵਾਲ਼ੇ ਤੇ ਖਾਮਖਾਹ ਦੇ ਵਿਦਵਾਨ ਰਾਖਵਾਂ ਸਮਝਦੇ ਨੇ,ਉੱਥੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੀ ਗੱਲ ਕਿਹਾ ਕਰੀਏ!

ਦੇਖੋ!ਜਦੋਂ ਰੇਡੀਓ ਵਿਰਸਾ ਤੇ ਗੱਲ ਹੋਈ ਕਿ ਗਿਆਨ ਸਾਡਾ ਗੁਰੂ ਹੈ ਤਾਂ ਉਦੋਂ ਵਿਰੋਧ ਤਾਂ ਜਰੂਰ ਹੋਇਆ ਤੇ ਹੋਣਾ ਸੁਭਾਵਕ ਏ ਪਰ ਜੋ ਵਾਧੂ ਭਾਰ ਚੁੱਕੀ ਫਿਰਦੇ ਸੀ (ਦੇਹ ਦੇ ਗੁਰੂ ਹੋਣ ਦੇ ਭੁਲੇਖੇ ਦਾ)ਉਹ ਭਾਰ ਹੌਲ਼ਾ ਹੋ ਗਿਆ ਤੇ ਨਾਲ਼ ਦੀ ਨਾਲ਼ ਦਸ ਪਾਤਸ਼ਾਹੀਆਂ ਦਾ ਸਤਿਕਾਰ ਵੀ ਦੁੱਗਣਾ ਹੋ ਗਿਆ ਤੇ ਸਮਝ ਆ ਗਈ ਕਿ ਉਹ ਦੇਹ ਰੂਪ ਚ’ ਗਿਆਨ ਗੁਰੂ ਦਾ ਫਲਸਫਾ ਜਿਉਣ ਵਾਲ਼ੇ ਸਨ ਤੇ ਉਹਨਾਂ ਦੀਆਂ ਕੁਰਬਾਨੀਆਂ ਸਾਡੇ ਵਿੱਚ ਸਿਧਾਂਤ ਲਈ ਮਰਨ ਦਾ ਜਜ਼ਬਾ ਭਰਦੀਆਂ ਨੇ!
ਕੁਦਰਤ ਦੇ ਨਿਯਮਾਂ ’ਚ ਤੇ ਬਾਬੇ ਨਾਨਕ ਦੇ ਫਲਸਫੇ ਨੂੰ ਅਧਾਰ ਬਣਾ ਕੇ ਗੱਲ ਹੋਈ ਤੇ ਗਿਆਨ ਗੁਰੂ ਵਾਲਾ ਕਨਸੈਪਟ ਕਲੀਅਰ ਹੋ ਗਿਆ!

ਹਰ ਵਿਚਾਰ ਕਮਾਲ ਦੀ ਕਰਨ ਵਾਲ਼ੇ ਭਾਈ ਸਾਹਿਬ
ਭਾਈ ਰਣਜੀਤ ਸਿੰਘ ਦੀਆਂ 10/11/17 ਵਾਲੇ ਦੀਵਾਨ ਦੀਆਂ ਵਿਚਾਰਾਂ ਨੇ ਪੁਜਾਰੀਆਂ ਦੇ ਦਾਇਰੇ ਨੂੰ ਵੱਢ ਕਿੰਨਾ ਛੋਟਾ ਕਰ ਦਿੱਤਾ!
ਭਾਈ ਸਾਹਿਬ ਨੇ ਕਰਮਾਂ ਦੀ ਗੱਲ ਕਰਦਿਆਂ ਆਪਣੇ ਆਪ ਤੇ ਜਿੰਮੇਵਾਰੀ ਲੈਣ ਦੀ ਗੱਲ, ਗੁਰਬਾਣੀ ਦੇ ਫਲਸਫੇ ਨੂੰ ਸਿਰਫ਼ ਜਨਮ ਤੋਂ ਬਾਅਦ ਤੇ ਮੌਤ ਤੋਂ ਪਹਿਲਾਂ ਵਾਲ਼ਾ ਦੱਸ ਕੇ ਸਾਡੀ ਤੇ ਸਾਡੇ ਮਾਈਂਡ ਦੀ development ਦਾ focus ਕਿੰਨਾਂ ਸਟੀਕ ਕਰ ਦਿੱਤਾ!

ਇਹ ਦਾਇਰਾ ਮਨ ਵਿੱਚ ਮਨੌਤਾਂ ਦੇ ਅਧਾਰ ਤੇ ਪਹਿਲਾਂ ਛੋਟਾ ਹੋਣਾ ਚਾਹੀਦਾ ਤਾਂ ਕਿ ਜਿਸ ਦਿਨ ਵੱਖਰੇ ਹੋਣ ਦੀ ਗੱਲ ਹੋਵੇ ਤਾਂ ਸਾਡੇ ਨਾਲ਼ ਸਾਡੀਆਂ ਮਨੌਤਾਂ ਵਾਲ਼ੇ ਹੀ ਖੜ੍ਹੇ ਹੋਣ!
ਜਿੰਨਾਂ ਹੋ ਸਕੇ! ਪੁਜਾਰੀ ਦੇ ਇਸ ਭਾਰ ਨੂੰ ਲਾਹ ਸੁੱਟੀਏ!

ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੀਏ!
ਮਹੌਲ ਤੇ ਮਨੌਤਾਂ ਇੱਕ ਦੂਜੇ ਨੂੰ ਸਿਰਜਣ ਵਿੱਚ ਸਹਾਈ ਹੁੰਦੇ ਨੇ!
ਤੰਦਰੁਸਤ ਮਨੌਤਾਂ ਬਰਾਬਰੀ ਵਾਲ਼ਾ ਮਹੌਲ ਸਿਰਜਣਗੀਆਂ ਤੇ ਉਹ ਮਹੌਲ ਹੀ ਸਾਡੀਆਂ ਧਾਰਮਿਕ ਤੇ ਸਮਾਜਿਕ ਮਾਨਤਾਵਾਂ ਬਣਾਉਣ “ਚ ਅਹਿਮ ਹੋਏਗਾ!

ਆਓ! ਰਲ਼ ਕੇ ਕੋਸ਼ਿਸ਼ ਕਰੀਏ!

–ਬਲਵਿੰਦਰ ਸਿੰਘ ਮਠੱਡਾ


“ਗੁਰੂ ਦੀ ਨਿੰਦਿਆ ਨਹੀਂ ਹੋ ਸਕਦੀ”

ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਆ ਰੇਡਿਓ ਵਿਰਸਾ ਤੇ ਤਾਂ ਹਰੇਕ ਲੱਲੀ ਛੱਲੀ ਉੱਠ ਕੇ ਰੌਲ਼ਾ ਪਾਉਣ ਲੱਗ ਪੈਂਦਾ ਬਈ ਆਹ ਰੇਡੀਓ ਵਾਲ਼ੇ ਗੁਰੂ ਨਿੰਦਕ ਆ!

ਓ ਭਰਾਵੋ! ਤੁਸੀਂ ਜਿੰਨੇ ਵੀ ਰੌਲ਼ਾ ਪਾਉਣ ਵਾਲੇ ਓ!
ਤੁਸੀਂ ਵੀ ਕਿਸੇ ਨਾ ਕਿਸੇ ਦੀ ਸੋਚ ਮੁਤਾਬਿਕ ਗੁਰੂ ਨਿੰਦਕ ਹੋ!
ਕਿਉਂਕਿ ਹਰ ਬੰਦਾ ਮਨੌਤ ਬਣਾਈ ਬੈਠਾ ਆਪੋ ਆਪਣੀ ਤੇ ਜਦੋਂ ਉਹਦੀ ਮਨੌਤ(ਗੁਰੂ) ਦੇ ਖਿਲਾਫ ਕੋਈ ਬੋਲਦਾ ਤਾਂ ਗੁਰੂ ਨਿੰਦਕ ਦਾ ਟੈਗ ਚੱਕ ਕੇ ਠੋਕ ਦਿੰਦਾ!

ਮਸਲਾ ਆ ਗੁਰੂ ਗਿਆਨ ਤੇ ਦੇਹ ਦੇ ਫਰਕ ਨੂੰ ਸਮਝਣ ਦਾ! ਨਾ ਕਿ ਨਿੰਦਿਆ ਦਾ!

ਜੇਕਰ ਸਮਝ ਲਈਏ ਤਾਂ ਟੈਂਟਾ ਮੁੱਕ ਜਾਣਾ ਨਿੰਦਿਆ ਤੇ ਬੇਇਜਤੀ ਵਾਲਾ!
ਦੇਹ ਵਾਲੇ ਚੱਕਰਾਂ ਚੋਂ ਕੱਢਣ ਲਈ ਬਾਬੇ ਨਾਨਕ ਨੇ ਸਾਨੂੰ ਸ਼ਬਦ ਗੁਰੂ(ਗਿਆਨ) ਦਾ ਫਲਸਫਾ ਦਿੱਤਾ ਪਰ ਅਸੀਂ ਜਿਦ ਕਰਕੇ ਬਾਬੇ ਨਾਨਕ ਨੂੰ ਤੇ ਉਸ ਫਲਸਫੇ ਨੂੰ ਅੱਗੇ ਲੈ ਕੇ ਗਈਆਂ ਨੌ ਪਾਤਸ਼ਾਹੀਆਂ ਨੂੰ ਗੁਰੂ ਦੇ ਬਰਾਬਰ ਮੰਨਣਾ ਸ਼ੁਰੂ ਕਰ ਦਿੱਤਾ!

ਦਸਾਂ ਪਾਤਸ਼ਾਹੀਆਂ ਦਾ ਸਤਿਕਾਰ ਸਾਡੇ ਮਨਾਂ ਵਿੱਚ ਹਮੇਸ਼ਾ ਹਮੇਸ਼ਾ ਰਹਿਣਾ ਆ ਤੇ ਰਹਿਣਾ ਚਾਹੀਦਾ ਏ, ਕਿਉਂਕਿ ਉਹਨਾਂ ਨੇ ਸਾਨੂੰ ਗਿਆਨ ਗੁਰੂ ਦੇ ਫਲਸਫੇ ਨਾਲ਼ ਜੀਵਨ ਜੀਅ ਕੇ ਦਿਖਾਇਆ ਤੇ ਦੇਹ ਦੇ ਪੁਜਾਰੀਆਂ ਨੇ ਉਹਨਾਂ ਨੂੰ ਤਸੀਹੇ ਦਿੱਤੇ!
ਪਾਤਸ਼ਾਹੀਆਂ ਦੇ ਸਹਾਰੇ ਦੁੱਖ ਤੇ ਕੀਤੀਆਂ ਕੁਰਬਾਨੀਆ ਹੀ ਸਾਨੂੰ ਸਿਧਾਂਤ ਲਈ ਮਰ ਮਿਟਣ ਲਈ inspire ਕਰਦੀਆਂ ਆ ਤੇ ਕਰਦੀਆਂ ਰਹਿਣਗੀਆਂ!

ਦੇਹ ਨੂੰ ਗੁਰੂ ਮੰਨਣ ਵਾਲਿਆਂ ਦੀ ਹਾਲਤ ਦੇਖ ਕੇ ਹੀ ਤਾਂ ਸਾਨੂੰ ਗੰਦ ਚੋਂ ਕੱਢਿਆ ਸੀ ਬਾਬੇ ਨਾਨਕ ਨੇ! ਕਿਉਂਕਿ
ਬਾਕੀ ਸਾਰੇ ਪ੍ਰ੍ਚਲਿਤ ਧਰਮਿਕ ਫਲਸਫੇ ਦੇਹ ਨਾਲ਼ ਜੁੜਿਓ ਸੀ!
ਹਿੰਦੂ, ਮੁਸਲਮਾਨ, ਈਸਾਈ!
ਸਾਰੇ ਦੇਹ ਨਾਲ ਜੁੜਿਓ ਆ ਤੇ ਕੁਦਰਤੀ ਨਿਯਮਾਂ ਤੋਂ ਬਾਹਰ ਦੀਆਂ ਗੱਲਾਂ ਕਰਦੇ ਆ!
ਪਰ ਬਾਬੇ ਨਾਨਕ ਦਾ ਫਲਸਫਾ ਸਾਨੂੰ ਅਸਲੀਅਤ ਨਾਲ਼ ਜੋੜਦਾ, ਬਰਾਬਰੀ ਦਾ ਅਹਿਸਾਸ ਕਰਵਾਉਂਦਾ,, ਕੁਦਰਤ ਨਾਲ਼ ਇੱਕਮਿੱਕ ਹੋਣ ਲਈ ਕਹਿੰਦਾ ਤੇ ਕੁਦਰਤ ਨੂੰ ਸਮਝ ਕੇ ਸਮਾਜ ਵਿੱਚ ਜਿਉਂਣ ਦੀ ਗੱਲ ਕਰਦਾ!

ਹੁਣ ਜੇਕਰ ਨਿੰਦਿਆ ਦੀ ਗੱਲ ਕਰੀਏ ਤਾਂ ਗੁਰੂ(ਗਿਆਨ) ਦੀ ਕੋਈ ਨਿੰਦਿਆ ਜਾਂ ਬੇਇਜਤੀ ਨੀ ਹੋ ਸਕਦੀ!
ਇਹ ਸਿਰਫ਼ ਸਾਨੂੰ ਸਾਡੀਆਂ ਬਣਾਈਆਂ ਮਨੌਤਾਂ ਕਰਕੇ ਲਗਦਾ ਜੋ ਬਣ ਗਈਆਂ ਆ ( ਬਹੁਤ ਕਾਰਨ ਆ) ਪਰ ਸਾਨੂੰ ਬਦਲਨੀਆਂ ਪੈਣਗੀਆਂ ਨਹੀ ਤਾਂ ਮਾਨਸਿਕ ਤੌਰ ਤੇ ਸਿੱਖ ਕਦੇ ਵੀ ਅਜ਼ਾਦ ਨਹੀਂ ਹੋ ਸਕਦੇ!

ਅੱਜ ਸਾਡਾ ਸਾਰਾ ਜੋਰ ਦਸਾਂ ਪਾਤਸ਼ਾਹੀਆਂ ਦੇ ਗੁਣ ਗਉਣ ਵਿੱਚ ਲੱਗਾ ਆ ਪਰ ਜੋ ਅਸਲ ਗੁਣ ਉਹ ਸਾਨੂੰ ਜਿਉਣ ਲਈ ਕਹਿ ਕੇ ਗਏ ਸੀ ਸ਼ਬਦ ਗੁਰੂ ਵਾਲਾ(ਗਿਆਨ ਵਾਲਾ)!
ਉਹ ਅਸੀਂ ਵਿਸਾਰ ਦਿੱਤਾ ਤੇ ਬਾਕੀ ਧਰਮਾਂ ਵਾਂਗ ਪੁਜਾਰੀ ਬਿਰਤੀ ਅਪਣਾ ਲਈ!

ਗਿਆਨ ਸਾਡਾ ਗੁਰੂ ਏ ਤੇ ਸਮਾਜ ਵਿੱਚ ਅਸੀਂ ਜਿਉਣਾ ਆ!
ਬਾਕੀ ਸਭ ਗੱਲਾਂ, ਹੌਲ਼ੀ ਹੌਲ਼ੀ ਫਿੱਟ ਹੋ ਜਾਣਗੀਆਂ ਜਦੋਂ ਗੁਰੂ ਗਿਆਨ ਵਾਲ਼ਾ ਫਲਸਫਾ ਕੌਮ ਦੇ ਤੌਰ ਤੇ ਅਸੀਂ ਸਮਝਣ ਤੇ ਜਿਉਂਣ ਲੱਗ ਪਏ!

ਕੁਝ ਵੀ ਧੁਰੋਂ ਨੀ ਆਇਆ, ਸਭ ਕੁਝ ਬੰਦੇ ਦੇ ਦਿਮਾਗ ਦੀ ਸੋਚ ਏ! ਬਾਬੇ ਨਾਨਕ ਨੇ ਜੋ ਫਲਸਫਾ ਦਿੱਤਾ!
ਆਓ! ਉਹਨੂੰ ਸਮਝੀਏ ਤੇ ਜੀਵੀਏ!

–ਬਲਵਿੰਦਰ ਸਿੰਘ ਮਠੱਡਾ


“ਦਵੱਲ ਕੇ ਰੱਖਾਂਗੇ” !

ਜਿਹੜਾ ਬੰਦਾ ਭਾਈ ਰਣਜੀਤ ਸਿੰਘ ਤੇ ਵਾਰ ਵਾਰ ਇਲਜ਼ਾਮ ਲਾ ਰਿਹਾ
ਕਿ ਭਾਈ ਸਾਹਿਬ ਨੇ ਆਪਣਾ ਬੰਦਾ ਆਪ ਮਰਵਾ ਲਿਆ,
ਉਹ ਹਰਨੇਕ ਤੇ ਇਲਜ਼ਾਮ ਲਾਏ,
ਤਾਂ ਹੈਰਾਨੀ ਵਾਲ਼ੀ ਕੋਈ ਗੱਲ ਨੀ !
ਇਹ ਨਸਲਾਂ ਤਾਂ ਪੜ੍ਹੀਆਂ ਹੀ ਹਰਾਮਖੋਰੀ ਕਰਨ ਨੂੰ ਆ !
ਪਰ ਐਸੇ ਕੁੱਤੇ ਬਿੱਲੇ ਦਵੱਲ ਕੇ ਰੱਖਾਂਗੇ !

–ਬਲਵਿੰਦਰ ਸਿੰਘ ਮਠੱਡਾ