ਬਾਬਾ ਚੜ੍ਹਤ ਸਿੰਘ

॥ ਭਿੰਦਾ ਨਾਮ ਨੇ ਲੈਂਦੇ ਪਿੰਡ ਮੁਠੱਡਾ ਕਹਿੰਦੇ ਆ ॥

Image may contain: 1 person

ਵਾਹ ਉਹ ਤੇਰੇ ਭਿੰਦਿਆ ਕੀ ਇਤਿਹਾਸ ਬਣਾ ਦਿੱਤਾ,
ਅੱਪਗਰੇਡ ਦੀ ਗੱਲ ਕਹਿਕੇ ਚੱਕਰਾਂ ਵਿੱਚ ਪਾ ਦਿੱਤਾ,
ਜਾਗਰੂਕਾਂ ਦੇ ਚਮਚੇ ਉੱਠਦੇ ਡਿਗਦੇ ਢਹਿੰਦੇ ਆ,
ਭਿੰਦਾ ਨਾਮ ਨੇ ਲੈਂਦੇ ਪਿੰਡ ਮੁਠੱਡਾ ਕਹਿੰਦੇ ਆ॥

ਉਹ ਸਾਂਝ ਜਦੋਂ ਵਿਚਾਰਾਂ ਦੀ ਕਰਦਾ,
ਫ਼ਿਰ ਕਈਆਂ ਦੇ ਹਿਰਦੇ ਸੱਪ ਲੜਦਾ,
ਕੱਪ ਕਬੱਡੀ ਹੋਵੇ ਜੱਫੇ ਜੋਰ ਦੇ ਪੈਂਦੇ ਆ,
ਭਿੰਦਾ ਨਾਮ ਨੇ ਲੈਂਦੇ ਪਿੰਡ ਮੁਠੱਡਾ ਕਹਿੰਦੇ ਆ॥

ਆਪਣੇ ਅੰਦਰ ਝਾਕ ਨਹੀਂ ਕਰਦੇ ਭਿੰਦੇ ਵੱਲ ਨੂੰ ਉਂਗਲ ਕਰਦੇ,
ਸਿੱਖਿਆ ਦੇਣ ਕਿਤਾਬੀ ਮੁੜ-ਮੁੜ ਸੱਚ ਦੀ ਗੱਲ ਫਿਰ ਕਿੱਦਾਂ ਕਰਦੇ,
ਅਸੀਂ ਜੇ ਸੱਚ ਦੀ ਗੱਲ ਉਚਾਰੀ ਖਾਣ ਨੂੰ ਪੈਂਦੇ ਆ,
ਭਿੰਦਾ ਨਾਮ ਨੇ ਲੈਂਦੇ ਪਿੰਡ ਮੁਠੱਡਾ ਕਹਿੰਦੇ ਆ॥

ਕਰਾਂਗੇ ਸਦਾ ਤਾਰੀਫ਼ ਭਿੰਦੇ ਦੀ,ਭਿੰਦੇ ਦੀ ਕੋਈ ਰੀਸ ਨਹੀਂ,
ਆਉ ਸਾਡੇ ਨਾਲ਼ ਜੇ ਖੜ੍ਹਨਾ ਲੱਗਦੀ ਕੋਈ ਇਥੇ ਫੀਸ ਨਹੀਂ,
ਨਾਲ਼ ਖੜੇ ਆ ਸਾਰੀ ਟੀਮ ਦੇ ਮਾਣ ਨਾਲ਼ ਕਹਿੰਦੇ ਆ,
ਭਿੰਦਾ ਨਾਮ ਨੇ ਲੈਂਦੇ ਪਿੰਡ ਮੁਠੱਡਾ ਕਹਿੰਦੇ ਆ॥

— ਬਾਬਾ ਚੜ੍ਹਤ ਸਿੰਘ

॥ ਮੈਂ ਰੇਡੀਉ ਵਿਰਸਾ ਹਾਂ ॥

ਮੈਨੂੰ ਮਾੜਾ ਦੱਸਦੇ ਹੋ ਮੈਂ ਕਰਦਾ ਹਾਂ ਇਨਸਾਫ,
ਮੇਰੇ ਵੱਲ ਨੂੰ ਉਂਗਲ਼ ਕਰਕੇ ਲਿਖਦੇ ਜਾਓ ਕਿਤਾਬ,
ਹਰ ਥਾਂ ਸੁਥਰੀ ਹੋ ਜਾਂਦੀ ਮੈਂ ਝਾੜੂ ਵਾਂਗੂੰ ਫਿਰਦਾ ਹਾਂ,
ਮੈਂ ਕਿਸੇ ਧੜੇ ਦਾ ਸਾਥੀ ਨਹੀਂ ਮੈਂ ਰੇਡੀਉ ਵਿਰਸਾ ਹਾਂ॥

ਸਭ ਨੇ ਕਿਉਂ ਹੰਕਾਰ ਗਏ ਸੱਚ ਨੂੰ ਕਿਉਂ ਨੇ ਮਾਰ ਰਹੇ,
ਝੂਠ ਦੇ ਲਿਖੇ ਹੋਏ ਪੰਨਿਆਂ ਨੂੰ ਦੇ ਕਿਉਂ ਆਪਣੀ ਢਾਲ਼ ਰਹੇ,
ਤੁਹਾਡੇ ਦਿੱਤੇ ਮੌਕਿਆਂ ਤੋਂ ਫੁੱਲ ਵਾਂਗੂੰ ਖਿੜਦਾ ਹਾਂ,
ਮੈਂ ਕਿਸੇ ਧੜੇ ਦਾ ਸਾਥੀ ਨਹੀਂ ਮੈਂ ਰੇਡੀਉ ਵਿਰਸਾ ਹਾਂ॥

ਅਸੀਂ ਭਾਈ ਢੱਡਰੀਆਂ ਵਾਲ਼ੇ  ਨਾਲ਼ ਖੜ੍ਹੇ,
ਸਾਡੇ ਤੋਂ ਕਈ ਫਿਰਦੇ ਬਹੁਤ ਹੀ ਸੜੇ,
ਉਹਨੂੰ ਹੋਰ ਵੀ ਹੱਥ ਦਿਖਾਏ ਜਿਹਡ਼ਾ ਸਾਥੋਂ ਚਿੜ੍ਹਦਾ ਹਾਂ,
ਮੈਂ ਕਿਸੇ ਧੜੇ ਦਾ ਸਾਥੀ ਨਹੀਂ ਮੈਂ ਰੇਡੀਉ ਵਿਰਸਾ ਹਾਂ॥

ਕਈ ਜਭਲੀਆਂ ਮਾਰਕੇ ਹੋਏ ਪਰੇ ਕਈ ਬੋਲਣ ਸਹਿਮੇ ਡਰੇ ਡਰੇ,
ਹੱਸਦਾ ਕੋਈ ਦੇਖਿਆ ਨਹੀਂ ਮੈਂ ਮੱਚਦੇ ਫਿਰਦੇ ਹਰੇ ਹਰੇ,
ਤੁਹਾਡੇ ਹਿਰਦੇ ਟੁੱਟਦੇ ਜਲਦੀ ਸਾਡੇ ਕੋਲ ਵੀ ਹਿਰਦਾ ਆ,
ਮੈਂ ਕਿਸੇ ਧੜੇ ਦਾ ਸਾਥੀ ਨਹੀਂ ਮੈਂ ਰੇਡੀਉ ਵਿਰਸਾ ਹਾਂ॥

— ਬਾਬਾ ਚੜ੍ਹਤ ਸਿੰਘ