ਬਾਬਾ ਬਖਤੌਰਾ ਸਿਉਂ


“ਥੋਡਾ ਤੋੜਨਾ ਗਰੂਰ ਏ” !

ਸੰਨਿਆਸੀ ਸਾਧਾਂ ਨਾਲ਼ ਯਾਰੀ,ਓ ਬਿਪਰਵਾਦ ਦਾ ਪੁਜਾਰੀ ।
ਐਵੇਂ (ਆਪੇ)ਆਗੂ ਬਣ ਬੈਠਾ,ਸਿੱਖ ਕੌਮ ਦਾ ਵਪਾਰੀ ।
ਕੌਲੀਚੱਟ ਬਾਦਲਾਂ ਦਾ, ਨਾਂ ਵੇਟਰ ਮਸ਼ਹੂਰ ਏ।
ਵੇਖੀ ਚੱਲੋ ਸਮੇਂ ਵੱਲ,ਥੋਡਾ ਟੁੱਟਣਾ ਗਰੂਰ ਏ।

ਖ਼ੁਦ ਕੁੱਠੇ ਤਾਈ ਖ਼ਾਕੇ,ਮਾਸ ਅੰਨ ਦਾ ਖੁਆਵੇ।
ਢੇਰੀ ਤਾਂਈ ਰਖਣੇ ਨੂੰ,ਨਾਗਪੁਰੀ ਪੀਪਣੀ ਸੁਣਾਵੇ।
ਸੱਪ ਲੰਘੇ ਕੁੱਟੇ ਲੀਕ,ਉਹਨੂੰ ਗਿਆਨ ਦਾ ਫਤੂਰ ਏ।
ਵੇਖੀ ਚੱਲੋ ਸਮੇਂ ਵੱਲ,ਓ ਥੋਡਾ ਤੋੜਨਾ ਗਰੂਰ ਏ।

ਚਾਪਲੂਸ ਚਿੱਚਆਂ ਨੇ ਖੂਨ ਗੈਰਤ ਦਾ ਪੀ ਲਿਆ।
ਧੂੰਦਾ ਧੂੰਦ ਚ ਗੁਆਚਾ,ਭੇਡਾਂ ਦਾ ਕੀ ਗਿਆ।
ਥੋਨੂੰ ਪਲਕੀਂ ਬਿਠਾਇਆ ਇਹੀ ਕੌਮ ਦਾ ਕਸੂਰ ਏ।
ਵੇਖੀ ਚੱਲੋ ਸਮੇਂ ਵੱਲ ਓ ਥੋਡਾ ਟੁੱਟਣਾ ਗਰੂਰ ਏ।

ਨਾਲ਼ ਚੱਲਣਾ ਜੋ ਚਾਹੁੰਦੇ, ਰਾਗ ਰੋਗੀ ਵਾਲ਼ਾ ਗਾਉਂਦੇ।
ਹੰਕਾਰ ਵਾਲ਼ਾ ਕੀਲਾ ਪਰ ਧੌਣੋਂ ਕੱਢਣਾ ਨਹੀਂ ਚਾਹੁੰਦੇ।
ਅਸਮਾਨਾਂ ਵੱਲ ਥੁੱਕਦੇ ਜੋ, ਪੈਰੀਂ ਡਿੱਗਣੇ ਜ਼ਰੂਰ ਨੇ।
ਵੇਖੀ ਚੱਲੋ ਸਮੇਂ ਵੱਲ, ਓ ਥੋਡਾ ਤੋੜਨਾ ਗਰੂਰ ਏ।

ਟੱਲੀ ਵਾਂਗ ਟਨਕਾਵੇ ਗੱਲ, ਸਾਧ ਲਾਣਾ ਗਿਆ ਹਿੱਲ।
ਰਣਜੇਤੂ ਰਣਜੀਤ ਸਿੰਘ ਮਾਰੇ ਮੱਲਾਂ ਉੱਤੇ ਮੱਲ।
ਰੱਬ ਦੀ ਰਜ਼ਾ ਵਿਚ ਜਿਹਨੂੰ ਰਹਿਣਾ ਮਨਜ਼ੂਰ ਏ।
ਵੇਖੀ ਚੱਲ ਸਮੇਂ ਵੱਲ ਓ ਥੋਡਾ ਤੋੜਨਾ ਗਰੂਰ ਏ।

–ਬਾਬਾ ਬਖ਼ਤੌਰਾ ਸਿਉਂ