ਭਾਈ ਮਹਿੰਦਰ ਸਿੰਘ ਖਾਲਸਾ


ਕੀ ਅਖੌਤੀ ਜਾਗਰੂਕ ਪ੍ਰੋ ਦਰਸ਼ਨ ਸਿੰਘ ਦਾ ਦਿਮਾਗ ਹਿੱਲ ਨਹੀਂ ਗਿਆ ਹੈ ?

Image may contain: 2 people, text

ਕੀ ਅਖੌਤੀ ਜਾਗਰੂਕ ਪ੍ਰੋ ਦਰਸ਼ਨ ਸਿੰਘ ਦਾ ਦਿਮਾਗ ਹਿੱਲ ਨਹੀਂ ਗਿਆ ਹੈ ?

ਜੇ ਨਹੀਂ ਹਿੱਲਿਆ ਤਾਂ ਉਹ ਮੂਰਖ ਜਵਾਬ ਦੇਵੇ ਕਿ ;—

ਕੀ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਦਰ ਹਨ੍ਹੇਰਾ ਸੀ ? ਜਿਸ ਹਨ੍ਹੇਰੇ ਕਾਰਨ ਹੀ ਗੰਗੂ ਬ੍ਰਾਹਮਣ ਉਹਨਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਲਾਂਗਰੀ ਬਣਿਆ ਤੇ ਉਸਦੀ ਇਸ ਸ਼ਮੂਲੀਅਤ ਕਾਰਨ ਹੀ ਪਰਿਵਾਰ ਵਿਛੋੜਾ ਤੇ ਸ਼ਹੀਦੀ ਸਾਕੇ ਵਾਪਰੇ ?

🔵 ਉਹ ਲਿਖਦਾ ਹੈ ; ” ਅੰਧੇਰੇ ਦੀ ਬੇਪਛਾਣ ਏਕਤਾ ਦੇ ਕਾਫਲੇ ਵਿੱਚ ਤਾਂ ਗੰਗੂ ਵਰਗੇ ਸਾਥੀ ਭੀ ਸ਼ਾਮਿਲ ਹੋ ਜਾਂਦੇ ਹਨ , ਜਿਹੜੇ ਸਮੇਂ ਨਾਲ਼ ਪਰਿਵਾਰ ਵਿਛੋੜੇ ਅਤੇ ਸ਼ਹੀਦੀਆਂ ਦਾ ਕਾਰਨ ਬਣਦੇ ਹਨ ।”

ਕੀ ਉਸਦਾ ਭਾਵ ਇਹ ਨਹੀਂ ਕਿ ਇਹ ਸਾਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰਲੇ ਹਨ੍ਹੇਰੇ ਦੀ ਅਣਗਹਿਲੀ ਕਾਰਨ ਹੀ ਵਾਪਰੇ ਸਨ ?

ਕੀ ਇਹ ਹੁਣ ਉਹ ਦਸ਼ਮੇਸ ਪਿਤਾ ਜੀ ਤੋਂ ਵੀ ਵੱਡਾ ਸਿਆਣਾ ਜੰਮ ਪਿਆ ਹੈ ?

ਕੀ ਇਹਨਾਂ ਅਖੌਤੀ ਜਾਗਰੂਕਾਂ ਨੂੰ ਹਾਲੀ ਸਮੇਂ ਦੇ ਚਲਦੇ ਪਰਵਾਹ ਅੰਦਰ ਅਚਨਚੇਤੀ ਨਿਰੰਤਰ ਵਾਪਰਦਆਂ ਰਹਿਣ ਵਾਲੀਆਂ ਖਤਰਨਾਕ ਘਟਨਾਵਾਂ ਨੂੰ ਸਮਝਣ ਦੀ ਵੀ ਸਮਰੱਥਾ ਪੈਂਦਾ ਨਹੀਂ ਹੋਈ ?

ਕੀ ਇਹ ਕੋਰਾ ਸੱਚ ਨਹੀਂ ਹੈ ਕਿ ਸੱਚ ਦੇ ਮਾਰਗ ਤੇ ਚੱਲਣ ਵਾਲੇ ਕਾਫ਼ਲੇ ਨੂੰ ਅਜਿਹੀਆਂ ਅਚਨਚੇਤੀ ਵਾਪਰਨ ਵਾਲੀਆਂ ਘਟਨਾਵਾਂ ਦਾ ਸਾਹਮਣਾ ਹਮੇਸ਼ਾਂ ਹੀ ਕਰਨਾ ਪੈਦਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਾ ਹੀ ਪੈਣਾ ਹੈ ?
ਕੀ ਅਜਿਹੇ ਖਤਰਿਆਂ ਤੋਂ ਡਰਕੇ ਤੁਰਨ ਵਾਲਿਆਂ ਨੂੰ ਸੱਚ ਦੇ ਮਾਰਗ ਦੇ ਪਾਂਧੀ ਜਾਂ ਗੁਰਮਤਿ ਸਿਧਾਂਤਾਂ ਦੇ ਆਸ਼ਕ ਕਿਹਾ ਜਾ ਸਕਦਾ ਹੈ ?

— ਭਾਈ ਮਹਿੰਦਰ ਸਿੰਘ ਖਾਲਸਾ