ਮਨਦੀਪ ਸਿੰਘ


ਨਿਊਜ਼ੀਲੈਂਡ ਵਾਲੇ ਚਾਪਲੂਸਾਂ ਦਾ ਨਾਮ ਕਦੋਂ ਤੋਂ ?

ਲੋਹਗੜ੍ਹ ਵਾਲਿਆਂ ਦਾ ਪ੍ਰੋਗਰਾਮ ਸੁਣਿਆਂ,
ਬਾਕੀ ਤਾਂ ਠੀਕ ਪਰ ਅੰਤ ‘ਚ ਉਹਨੀ ਕਿਹਾ ਕਿ ਅਸੀਂ ਤਾਂ ਬੜੀ ਦੇਰ ਚੁੱਪ ਬੈਠੇ ਰਹੇ ਵੱਖ ਹੋ ਕੇ, ਰੇਡੀਓ ਵਿਰਸਾ ਵਾਲਿਆਂ ਨੇ ਸਾਡੇ ਖਿਲਾਫ਼ ਬੋਲ ਬੋਲ ਕੇ ਸਾਨੂੰ ਮਜਬੂਰ ਕੀਤਾ ਬੋਲਣ ਲਈ ।ਹੁਣ ਇਸ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ।

ਜਦੋਂ ਵਰਪਾਲ ਐਤਵਾਰ ਵਾਲ਼ੇ ਪ੍ਰੋਗਰਾਮ ਵਿੱਚ ਨਹੀਂ ਆਉਂਦਾ ਸੀ ਤਾਂ ਕਿਸੇ ਨੂੰ ਵੀ ਸ਼ਾਇਦ ਕੁਝ ਨਾ ਪਤਾ ਹੋਵੇ ਕਿ ਕਿਉਂ ਨਹੀਂ ਆਉਂਦਾ ਸੀ, ਨਾ ਹੀ ਰੇਡੀਓ ਵਿਰਸਾ ਤੋਂ ਇਸ ਸੰਬੰਧ ਵਿੱਚ ਕੋਈ ਗੱਲ ਹੋਈ। ਅਸੀਂ ਸੋਚਿਆ ਸ਼ਾਇਦ ਛੁੱਟੀਆਂ ਤੇ ਗਿਆ ਹੋਇਆ ਹੋਵੇ ਕਿਉਂਕਿ ਪਹਿਲਾਂ ਵੀ ਕਈ ਬਾਰ ਉਹ ਗੈਰ ਹਾਜਿਰ ਹੁੰਦਾ ਸੀ। ਫਿਰ ਅਚਾਨਕ ਇੱਕ ਦਿਨ ਉਸਦੀ ਇੱਕ ਪੋਸਟ ਦੇਖੀ, ਪਹਿਲਾਂ ਤਾਂ ਬੜੀ ਹੈਰਾਨੀ ਹੋਈ ਕਿ ਇਹ ਹੋ ਨਹੀਂ ਸਕਦਾ। ਪਰ ਉਸ ਦੀ ਪੋਸਟ ਚੋਂ ਲੱਗਿਆ ਕਿ ਇਹ ਹੁਣ ਵਿਸ਼ ਘੋਲਣ ਲੱਗ ਪਿਆ ਏ ਕਿਉਂਕਿ ਰੇਡੀਓ ਤੇ ਨਾ ਹੀ ਇਸ ਦੇ ਪ੍ਰੋਗਰਾਮ ਚ ਨਾ ਸ਼ਾਮਿਲ ਹੋਣ ਸੰਬੰਧੀ ਕੋਈ ਗੱਲ ਹੋਈ ਅਤੇ ਨਾ ਹੀ ਕਿਸੇ ਨੇ ਕੁਝ ਪੁੱਛਿਆ ।

ਉਸ ਤੋਂ ਬਾਅਦ ਇਹ ਆਪਣੀਆ ਕਮੀਨਗੀਆਂ ਦਿਖਾਲਣ ਲੱਗ ਪਿਆ ਝੂਠੇ ਇਲਜ਼ਾਮ ਵਗੈਰਾ ਵਗੈਰਾ ।
ਪਰ ਲਗਦਾ ਹੈ ਇਸ ਦੀ ਭੈਣ ਤੋਂ ਛੁੱਟ, ਕੋਈ ਇੱਕਾ ਦੁੱਕਾ ਹੀ ਰੇਡੀਓ ਵਿਰਸਾ ਦੇ ਸਰੋਤੇ, ਇਸ ਦੀਆਂ ਗੱਲਾਂ ਤੋ ਪ੍ਰਭਾਵਿਤ ਹੋਏ ਹੋਣਗੇ । ਉਸ ਤੋਂ ਬਾਅਦ ਇਸ ਦਾ ਜ਼ਿਕਰ ਰੇਡੀਓ ਤੇ ਸਿਰਫ਼ ਉਸ ਵਕਤ ਹੀ ਹੁੰਦਾ ਰਿਹਾ ਜਦੋਂ ਇਸ ਨੇ ਕੋਈ ਚਵਲ਼ ਮਾਰੀ ਹੋਵੇ। ਜੇ ਇਸ ਦੇ ਕੁਝ ਕਹਿਣ ਤੋਂ ਬਿਨਾਂ ਹੀ ਰੇਡੀਓ ਵਾਲ਼ੇ ਇਸ ਸੰਬੰਧੀ ਵਿਚਾਰ ਕਰਦੇ ਹੁੰਦੇ ਤਾਂ ਜ਼ਾਹਿਰ ਹੈ ਕਿ BSA ਦੀ ਸਟੇਟਮੈਂਟ ਕੁਝ ਹੋਰ ਹੀ ਹੋਣੀ ਸੀ ।

–ਮਨਦੀਪ ਸਿੰਘ


‘ਛੋਟੇ ਸਾਹਿਬਜ਼ਾਦੇ’

ਛੋਟੇ ਛੋਟੇ ਬਾਲ ਜੀ ਦੋ, ਖੜ੍ਹ ਗਏ ਸੂਬੇ ਮੂਹਰੇ ਆਕੇ!
ਡਰ ਭੋਰਾ ਦਿਸਦਾ ਨਹੀਂ, ਬੋਲਦੇ ਅੱਖ ਨਾਲ਼ ਅੱਖ ਮਿਲ਼ਾਕੇ!
ਜਾਹ ਕਰ ਲੈ ਜੋ ਹੁੰਦਾ, ਤੇਰੇ ਤੋਂ ਡਰ ਕੇ ਅਸੀਂ ਨਹੀਂ ਜੀਣਾ!
ਪੁੱਤ ਅਣਖੀ ਪਿਓ ਦੇ ਹਾਂ ਹੱਸਦਿਆਂ ਜਾਮ ਸ਼ਹਾਦਤ ਪੀਣਾ।

ਤਵੀਆਂ ਤੇ ਬਿਠਾ ਲੈ ਤੂੰ, ਜਿਸਮ ਦੀ ਕਰ ਲੈ ਪੋਰੀ ਪੋਰੀ!
ਅਸੀਂ ਵੱਡੇ ਹੋਏ ਆਂ ਸੁਣਕੇ, ਸ਼ਹਾਦਤਾਂ ਦੀ ਹੀ ਲੋਰੀ!
ਜਿੰਦ ਜਾਂਦੀ ਚਲ ਜਾਵੇ ਹੋਣਾ ਨਹੀਂ, ਸੋਚ ਦੇ ਵੱਲੋਂ ਹੀਣਾ!
ਪੁੱਤ ਅਣਖੀ ਪਿਓ ਦੇ ਹਾਂ ਹੱਸਦਿਆਂ ਜਾਮ ਸ਼ਹਾਦਤ ਪੀਣਾ।

ਇਹ ਪਹਿਲੋਂ ਜਾਣਦੇ ਹਾਂ, ਇਹ ਸਿੱਖੀ ਹੈ ਹੀ ਖੰਡਿਓਂ ਤਿੱਖੀ!
ਰਾਹ ਸੱਚ ਦੇ ਪਾਂਧੀਆਂ ਦੀ ਰਹਿੰਦੀ ਜਾਨ ਤਲ਼ੀ ਤੇ ਟਿਕੀ!
ਸਜ਼ਾ ਸੁਣਾਵੀ ਕਰੜੀ ਜਿਹੀ,ਸਾਡੀ ਉਮਰ ਤੇ ਤਰਸ ਕਰੀਂ ਨਾ!
ਪੁੱਤ ਅਣਖੀ ਪਿਓ ਦੇ ਹਾਂ, ਹੱਸਦਿਆਂ ਜਾਮ ਸ਼ਹਾਦਤ ਪੀਣਾ।

–ਮਨਦੀਪ ਸਿੰਘ


ਕੰਧੇ ਸਰਹੰਦ ਦੀਏ 

ਕੰਧੇ ਸਰਹੰਦ ਦੀਏ,
ਸਾਡੇ ਪੈਂਡੇ ਬੜੇ ਦੂਰ ਨੇ!
ਤੈਥੋਂ ਰੋਕ ਨਹੀਓਂ ਹੋਣੇ, ਅਸੀਂ ਰੋਕ ਨਹੀਓਂ ਹੋਣੇ।

ਤਲ਼ੀ ਉੱਤੇ ਰੱਖ ਰਾਹੇ, ਸਿੱਖੀ ਦੇ ਤੁਰੇ ਹਾਂ!
ਸੱਚੇ ਗੁਰੂ ਨਾਲ਼ ਅਸੀਂ, ਦਿਲ ਤੋਂ ਜੁੜੇ ਹਾਂ !
ਸਾਡੇ ਉੱਤੇ ਫੈਸਲੇ ਤਾਂ ਥੋਪ ਨਹੀਓਂ ਹੋਣੇ!
ਕੋਈ ਥੋਪ ਨਹੀਓਂ ਹੋਣੇ!
ਕੰਧੇ ਸਰਹੰਦ ਦੀਏ…..

ਇਹ ਮੰਨਿਆਂ ਸਰੀਰ ਸਾਡਾ ਰਹਿਣਾ ਨਹੀਓਂ ਪਲ ਨੂੰ!
ਇੱਹ ਤਾਂ ਮੁੱਢ ਤੋਂ ਅਸੂਲ ਜਾਣਾ, ਅੱਜ ਜਾਂ ਫੇ ਕੱਲ੍ਹ ਨੂੰ!
ਖੁਸ਼ੀ ਮੰਨੂੰ ਸਾਡੇ ਪਿੱਛੋਂ, ਸੋਕ ਨਹੀਓਂ ਹੋਣੇ!
ਬਹੁਤੇ ਸ਼ੋਕ ਨਹੀਓਂ ਹੋਣੇ!
ਕੰਧੇ ਸਰਹੰਦ ਦੀਏ…….

ਹੋਇਆ ਕੀ ਜੇ ਉਮਰ ਛੋਟੀ ,ਚ ਮਰ ਜਾਵਾਂਗੇ!
ਜਾਂਦੇ ਕਿੰਨਿਆਂ ਮੋਇਆਂ ਦੇ ਵਿੱਚ, ਜਾਨ ਭਰ ਜਾਂਵਾਂਗੇ!
ਜਿਹੜੇ ਉੱਠਣੇ ਤੁਫਾਨ ਤੈਥੋਂ ਰੋਕ ਨਹੀਓਂ ਹੋਣੇ,
ਸੱਚੀਂ ਰੋਕ ਨਹੀਓਂ ਹੋਣੇ!
ਕੰਧੇ ਸਰਹੰਦ ਦੀਏ!
ਸਾਡੇ ਪੈਂਡੇ ਬੜੇ ਦੂਰ ਨੇ!
ਤੈਥੋਂ ਰੋਕ ਨਹੀਓਂ ਹੋਣੇ, ਅਸੀਂ ਰੋਕ ਨਹੀਓਂ ਹੋਣੇ ।

–ਮਨਦੀਪ ਸਿੰਘ


“ਗਿਣਤੀਆਂ”

ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਾਤਸ਼ਾਹ ਨਾਨਕ ਸਾਹਿਬ ਨੇ ਆਪਣੇ ਫੈਸਲੇ ਆਪ ਹੀ ਕੀਤੇ, ਉਹਨੀਂ ਹੋਰ ਕਿਸੇ ਦੀ ਸਹਿਮਤੀ ਦੀ ਉਡੀਕ ਨਹੀਂ ਕੀਤੀ, ਉਹ ਚਾਹੇ ਜਨੇਊ ਪਾਉਣ ਵੇਲ਼ੇ ਹੋਵੇ ਜਾਂ ਭਾਈ ਲਹਿਣੇ ਨੂੰ ਜਿੰਮੇਵਾਰੀ ਦੇਣ ਦੀ ਗੱਲ ਹੋਵੇ। ਭੀੜਾਂ ਦੀ ਲੋੜ ਅਕਸਰ ਹੀ ਕਮਜ਼ੋਰ ਇਨਸਾਨ ਨੂੰ ਹੁੰਦੀ ਹੈ।

ਪਰ ਦੂਜੇ ਪਾਸੇ ਪਾਤਸ਼ਾਹ ਸਾਹਿਬ ਨੇ ਨਗਰ ਵਸਾਏ ਜੰਗਾਂ ਲੜੀਆਂ ਜਿਹੜੀਆਂ ਇੱਕ ਸੋਚ ਤੇ ਲੋਕਾਂ ਦੇ ਇਕੱਠੇ ਹੋਣ ਨਾਲ਼ ਹੀ ਸੰਭਵ ਹੋ ਸਕੀਆਂ। ਕੀ ਇਸ ਗੱਲ ਤੋਂ ਮੁਨਕਰ ਹੋਇਆ ਜਾ ਸਕਦਾ ਹੈ ਕਿ ਕਰਤਾਰਪੁਰ ਨਾਨਕ ਸਾਹਿਬ ਨੇ ਇਕੱਲਿਆਂ ਹੀ ਵਸਾਇਆ ਸੀ? ਨਹੀਂ,ਸਮਾਜ ਦੀ ਉਸਾਰੀ ਲਈ ਹਮੇਸ਼ਾ ਹੀ ਨੰਬਰਾਂ ਦੀ ਲੋੜ ਪੈਂਦੀ ਹੈ| ਹਾਂ ਸ਼ਰਤ ਇਹ ਹੈ ਕਿ ਉਹ ਗਿਣਤੀ ਵਧਾਉਣ ਲਈ ਸਿਧਾਂਤ ਨਾਲ਼ ਸਮਝੌਤਾ ਨਾ ਕੀਤਾ ਗਿਆ ਹੋਵੇ।

ਹੁਣ ਟੀ ਵੀ ਲੋਹਗੜ੍ਹ ਵਾਲ਼ਿਆਂ ਦੀ ਆਡੀਓ ਸੁਣੀ ਜਿਸ ਵਿੱਚ ਉਹ ਰੇਡੀਓ ਵਿਰਸਾ ਵੱਲੋਂ ਸਰੋਤਿਆਂ ਦੀ ਗਿਣਤੀ ਵਧਣ ਤੇ ਪ੍ਰਗਟ ਕੀਤੀ ਖੁਸ਼ੀ ਤੇ ਇਤਰਾਜ਼ ਜਤਾ ਰਹੇ ਸਨ ਕਿ ਇੱਕ ਪਾਸੇ ਤਾਂ ਇਹ ਕਹਿੰਦੇ ਕਿ ਅਸੀਂ ਦੋ ਹੀ ਬਥੇਰੇ ਆਂ ਅਤੇ ਦੂਜੇ ਪਾਸੇ ਗਿਣਤੀਆਂ ਤੇ ਖੁਸ਼ੀ ਜਤਾ ਰਹੇ ਹਨ। ਇੱਥੇ ਇਹ ਪਤੰਦਰ ਇਹ ਗੱਲ ਭੁੱਲ ਜਾਂਦੇ ਕਿ ਸਮਾਜ ਉਸਾਰਨ ਲਈ ਗਿਣਤੀ ਦੀ ਹੀ ਲੋੜ ਪੈਂਦੀ ਹੈ। ਜਿਹੜੀ ਕੱਲਿਆਂ ਦੀ ਗੱਲ ਹੈ ਉਹ ਹੈ ਫੈਸਲੇ ਲੈਣ ਦੀ, ਆਜ਼ਾਦ ਹੋ ਕੇ ਜਿਉਣ ਦੀ ਪਰ ਜੇ ਤੁਸੀਂ ਕੋਈ ਉਸਾਰੀ ਕਰਨੀ ਹੈ ਤਾਂ ਉੱਥੇ ਗਿਣਤੀ ਦੀ ਹੀ ਲੋੜ ਪਵੇਗੀ। ਉਹ ਚਾਹੇ ਕਰਤਾਰਪੁਰ ਵਸਾਉਣ ਵੇਲ਼ੇ ਦੇਖ ਲਓ, ਜੰਗ ਦੇ ਮੈਦਾਨਾਂ ਵਿੱਚ ਅਤੇ ਅੱਜ ਟਕਸਾਲ, ਜਥੇਦਾਰਾਂ ਨਾਲ ਆਢਾ ਲੈਣ ਲਈ ਵੀ।

–ਮਨਦੀਪ ਸਿੰਘ


ਸਿੱਖੀ ਦੇ ਘਰ ਵਿੱਚ ਰੂਪ ਬਦਲ ਫਿਰ ਠੱਗ ਆਏ ਨੇ !

ਪਹਿਲਾਂ ਬਾਬੇ, ਹੁਣ ਪ੍ਰਚਾਰਕਾਂ ਦੇ ਵੱਗ ਆਏ ਨੇ !
ਸਿੱਖੀ ਦੇ ਘਰ ਵਿੱਚ ਰੂਪ ਬਦਲ ਫਿਰ ਠੱਗ ਆਏ ਨੇ !

ਬਾਣੀ ਉਹ ਵੀ ਵਰਤਦੇ ਸੀ, ਬਾਣੀ ਇਹ ਵੀ ਵਰਤਦੇ ਨੇ,
ਉਨਾਂ ਵਾਂਗ ਹੀ ਜੇਬਾਂ ਭਰ ਇਹ ਵੀ ਘਰਾਂ ਨੂੰ ਪਰਤਦੇ ਨੇ !
ਉਹੀ ਕਮੀਨਗੀਆਂ ਵਸਾ ਕੇ ਵਿੱਚ ਰਗ ਰਗ ਆਏ ਨੇ,
ਸਿੱਖੀ ਦੇ ਘਰ ਰੂਪ ਬਦਲ ਫਿਰ ਠੱਗ ਆਏ ਨੇ !

ਗਿਆਨ ਓਹੀ ਹੈ ਦੇਣਾ ਜਿਸ ਨਾਲ਼ ਢੇਰੀ ਵੱਡੀ ਹੋਂਦੀ ਰਹੇ,
ਸਿੱਖੀ ਦੇ ਘਰ ਦੀ ਫਿਕਰ ਕਿੱਥੇ,ਛੱਤ ਦਿਨੇ ਰਾਤ ਹੀ ਚੋਂਦੀ ਰਹੇ !
ਸਵਾਲ ਸੁਣ ਕੇ ਮੂੰਹ ਚੋਂ, ਸੁੱਟਦੇ ਝੱਗ ਅਏ ਨੇ,
ਸਿੱਖੀ ਦੇ ਘਰ ਵਿੱਚ ਰੂਪ ਬਦਲ ਫਿਰ ਠੱਗ ਆਏ ਨੇ !

ਅਹਿਸਾਨ ਜਤਾਉਂਦੇ ਸ਼ਰਮ ਨਹੀਂ ਕਰਦੇ, ਰੀਤ ਇਨਾਂ ਦੀ ਓਹੀ ਹੈ,
ਪੁਜਾਰੀ ਵਾਂਗ ਜਨਤਾ ਨੂੰ ਲੁੱਟਣਾ ਰੀਤ ਇਨਾਂ ਦੀ ਓਹੀ ਹੈ !
ਜਾਣਦੇ ਨੇ ਸਭ ਪਰ ਸੱਚ ਦੱਸਦੇ ਨਹੀਂ, ਇਹ ਜੋ ਸੱਗ ਆਏ ਨੇ,
ਸਿੱਖੀ ਦੇ ਘਰ ਰੂਪ ਬਦਲ ਫਿਰ ਠੱਗ ਆਏ ਨੇ !
ਪਹਿਲਾਂ ਬਾਬੇ ਹੁਣ ਪ੍ਰਚਾਰਕਾਂ ਦੇ ਵੱਗ ਆਏ ਨੇ !

–ਮਨਦੀਪ ਸਿੰਘ


*ਭਾਈ ਰਣਜੀਤ ਸਿੰਘ ਦੀ ਸੋਚ ਨੂੰ ਪ੍ਰਣਾਮ*

ਨਹੀਓਂ ਭਟਕਦੇ ਆਪਣਾ , ਨਿਸ਼ਾਨਾ ਜਾਣਦੇ ਹਾਂ!
ਕਿਹਨੂੰ ਕਿਹੜੀ ਥਾਂ ਤੇ ਰੱਖਣਾ ਪੈਮਾਨਾ ਜਾਣਦੇ ਹਾਂ।

ਕੱਲੇ ਕੱਲੇ ਨੂੰ ਉਡੀਕਾਂ, ਮੇਰੇ ਕੋਲ਼ ਏਨੀ ਵੇਲ੍ਹ ਨਹੀਂ!
ਇਹ ਤਾਂ ਕੱਲਿਆਂ ਦਾ ਕਾਫ਼ਲਾ, ਕੋਈ ਬਹੁਤਿਆਂ ਦਾ ਖੇਲ੍ਹ ਨਹੀਂ!
ਕਿੰਝ ਬਦਲਣਾ ਅਸੀਂ ਤਾਂ ਜ਼ਮਾਨਾ ਜਾਣਦੇ ਹਾਂ।
ਕਿਹਨੂੰ ਕਿਹੜੀ……

ਅੱਜ ਵੇਖ ਗੱਲਬਾਤ ਜੋ ਫਿਰਦੇ ਨੇ ਨੇੜੇ ਆਉਣ ਨੂੰ !
ਕੱਲ੍ਹ ਮਾਰਦੇ ਸੀ ਤਾਹਨੇ, ਹੁਣ ਕਹਿੰਦੇ ਗਲ਼ ਲਾਉਣ ਨੂੰ !
ਖਿੱਚੀ ਬੈਠੇ ਸਾਡੇ ਵੱਲ ਜੋ ਕਮਾਨਾਂ ਜਾਣਦੇ ਹਾਂ।
ਕਿਹਨੂੰ ਕਿਹੜੀ ਥਾਂ…..

ਪਿੱਛੇ ਮੁੜੇ ਵੀ ਤਾਂ ਦੂਣੀ ਰਫਤਾਰ ਨਾਲ਼ ਆਵਾਂਗੇ !
ਜੀਹਤੇ ਕਰਦੇ ਓ ਮਾਣ ਓਹੀ ਮਹਿਲ ਵੀ ਢਾਵਾਂਗੇ !
ਗਿੱਲ ਅਸੀਂ ਵੀ ਤਾਂ ਸਾਰੀਆਂ ਜ਼ੁਬਾਨਾਂ ਜਾਣਦੇ ਹਾਂ।
ਕਿਹਨੂੰ ਕਿਹੜੀ ਥਾਂ ਤੇ ਰੱਖਣਾ ਪੈਮਾਨਾ ਜਾਣਦੇ ਹਾਂ….

–ਮਨਦੀਪ ਸਿੰਘ


“ਫੈਸਲਾ”

ਜਿੰਦਗੀ ਵਿੱਚ ਜਿੰਨਾਂ ਮਰਜੀ ਗਿਆਨ ਇਕੱਠਾ ਕਰ ਲਈਏ ਪਰ ਉਹ ਦਿਖਾਇਆ ਫੈਸਲਿਆਂ ਰਾਹੀਂ ਹੀ ਜਾਂਦਾ ਹੈ। ਜੇਕਰ ਵੇਲ਼ੇ ਅਤੇ ਜਗ੍ਹਾ ਸਿਰ, ਸਹੀ ਫੈਸਲਾ ਨਾ ਲੈ ਸਕੇ ਤਾਂ ਦੁਨੀਆਂ ਥੂ ਥੂ ਹੀ ਕਰਦੀ ਹੈ।

ਫੈਸਲਾ ਚਾਹੇ ਉਹ ਔਰੰਗਜ਼ੇਬ ਦੀ ਫੌਜ ਨਾਲ਼ ਲੜਨ ਦਾ ਹੋਵੇ ਚਾਹੇ ਉਸ ਵੱਲੋਂ ਏਨੀ ਤਬਾਹੀ ਕਰਨ ਮਗਰੋਂ ਵੀ ਬੈਠ ਕੇ ਨਾਲ਼ ਵਿਚਾਰ ਕਰਨ ਦਾ, ਸਮੇਂ ਦੀ ਨਜ਼ਾਕਤ ਅਤੇ ਆਪਣੇ ਟੀਚੇ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ।

ਹਾਂ ਕੋਈ ਵੀ ਫੈਸਲਾ ਆਪਣੇ ਆਪ ’ਚ ਸਹੀ ਗਲਤ ਨਹੀਂ ਹੁੰਦਾ, ਇਹ ਉਸ ਫੈਸਲੇ ਚੋਂ ਨਿਕਲ਼ੇ ਨਤੀਜੇ ਹੀ ਹਨ ਜੋ ਨਿਰਧਾਰਤ ਕਰਦੇ ਹਨ ਕਿ ਤੁਸੀਂ ਆਪਣੀ ਮੰਜ਼ਿਲ ਦੇ ਕਰੀਬ ਗਏ ਉਸ ਫੈਸਲੇ ਨਾਲ਼ ਜਾਂ ਮਿੱਥੇ ਹੋਏ ਟੀਚੇ ਤੋਂ ਦੂਰ।

ਹੁਣ ਅੱਜ ਭਾਈ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਦੀਵਾਨ ਨਾ ਲਗਾਉਣ ਦੇ ਫੈਸਲੇ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ, ਕਿਉਂ ਕੇ ਉਨ੍ਹੀਂ ਵਕਤ ਰਹਿੰਦਿਆਂ ਹੀ ਹੋਣ ਵਾਲੇ ਨੁਕਸਾਨਾਂ ਨੂੰ ਭਾਂਪ ਕੇ ਉਹ ਫੈਸਲਾ ਲਿਆ ਜਿਸ ਨਾਲ਼ ਨਾ ਤਾਂ ਵਿਰੋਧੀਆਂ ਨੂੰ ਕੋਈ ਸ਼ਰਾਰਤ ਕਰਨ ਦਾ ਅਵਸਰ ਮਿਲ਼ਿਆ ਅਤੇ ਨਾ ਹੀ ਕੋਈ ਤੀਜੀ ਧਿਰ ਦੀ ਇਸ ਸਾਰੇ ਰੌਲ਼ੇ ਚੋਂ ਕੁਝ ਹਾਸਿਲ ਕਰ ਸਕਣ ਦੀ ਯੋਜਨਾ ਵੀ ਅਸਫ਼ਲ ਕਰ ਦਿੱਤੀ।

ਲਗਦਾ ਨਹੀਂ ਕਿ ਸਾਡੀ ਕੌਮ ਵਿੱਚ ਕਾਫੀ ਦੇਰ ਤੋਂ ਇਸ ਤਰਾਂ ਸੋਚ ਤੋਂ ਕੰਮ ਲੈਣ ਵਾਲ਼ਾ ਆਗੂ ਪੈਦਾ ਹੋਇਆ ਹੋਵੇ।ਇਹ ਸਭ ਦੇਖ ਕੇ ਤਾਂ ਕਹਿਣਾ ਬਣਦਾ ਹੀ ਹੈ
” ਹੁਣ ਤਾਂ ਬਦਲ ਕੇ ਹਟੇਗੀ, ਤਸਵੀਰ ਮੇਰੀ ਕੌਮ ਦੀ!
ਇੱਕ ਮਰਦ ਦਲੇਰ ਹੈ ਘੜ ਰਹਿਆ, ਤਕਦੀਰ ਮੇਰੀ ਕੌਮ ਦੀ। “

–ਮਨਦੀਪ ਸਿੰਘ


“ਵਿਰੋਧ ਜਿੰਨ੍ਹਾਂ ਦੇ ਹੱਡੀਂ ਰਚਿਆ”

ਵਿਰੋਧ ਓਹੀ ਕਰਦੇ ਹਨ ਜਿਨ੍ਹਾਂ ਦਾ ਆਪਣਾ ਕੋਈ ਟੀਚਾ ਜਾਂ ਉਦੇਸ਼ ਨਹੀਂ ਹੁੰਦਾ। ਉਹ ਹੋਰ ਕਿਸੇ ਦੇ ਆਪਣੇ ਤੋਂ ਅੱਗੇ ਲੰਘ ਜਾਣ ਦੇ ਡਰ ਤੋਂ ਨਮੋਸ਼ੀ ਵਿੱਚ ਚਲੇ ਜਾਂਦੇ ਹਨ ਅਤੇ ਹਰ ਹੀਲੇ ਵਰਤ ਕੇ ਉਸ ਅੱਗੇ ਜਾਣ ਵਾਲ਼ੇ ਨੂੰ ਪਿੱਛੇ ਖਿੱਚਣ ਦਾ ਯਤਨ ਕਰਦੇ ਹਨ। ਉਸ ਉੱਤੇ ਅਨੇਕਾਂ ਇਲਜ਼ਾਮ ਲਗਾਏ ਜਾਂਦੇ ਹਨ, ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ।

ਇਸ ਸਭ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕੇ ਜਦੋਂ ਤੁਸੀਂ ਸਥਾਪਤੀ ਦੇ ਵਿਰੁੱਧ ਕੁਝ ਕਰਨਾ ਚਾਹੁੰਗੇ ਤਾਂ ਵਿਰੋਧੀਆਂ ਦੀ ਗਿਣਤੀ ਜਿਆਦਾ ਹੋਵੇਗੀ, ਕਿਉਂਕਿ ਜਿਆਦਾ ਲੋਕ ਨਹੀਂ ਚਾਹੁੰਦੇ ਕਿ ਉਹ ਜੋ ਵੀ ਕਰ ਰਹੇ ਹਨ ਉਸ ਨੂੰ ਕੋਈ ਬਦਲ ਦੇਵੇ।

ਦੂਜੇ ਪਾਸੇ ਜਿਨ੍ਹਾਂ ਦੇ ਉੱਚੇ ਉਦੇਸ਼ ਮਿਥਿਓ ਹੁੰਦੇ ਆ , ਉਹ ਹਰ ਕੰਮ ਵਿਉਂਤ ਕੇ ਕਰਦੇ ਹਨ। ਉਨ੍ਹਾਂ ਨੂੰ ਪਤਾ ਹੁੰਦੇ ਹੈ ਵਿਰੋਧ ਕਰਨ ਵਾਲ਼ਿਆਂ ਨੂੰ ਢਾਹੁਣਾ ਸਾਡਾ ਟੀਚਾ ਨਹੀਂ ਹੈ ਇਹ ਤਾਂ ਮੱਲੋ ਮੱਲੀ ਉਨ੍ਹਾਂ ਦੇ ਰਾਹ ਵਿੱਚ ਆ ਗਏ ਹਨ, ਸੋ ਇਨਾਂ ਤੇ ਵਕਤ ਨਾ ਖਰਾਬ ਕਰਕੇ ਅੱਗੇ ਵਧਿਆ ਜਾਵੇ।

ਇਹ ਜਰੂਰੀ ਨਹੀਂ ਹੁੰਦਾ ਹਰ ਵਿਰੋਧ ਕਰਨ ਵਾਲੇ ਦਾ ਜਵਾਬ ਦਿੱਤਾ ਜਾਵੇ ਜਦ ਕਿ ਵਿਰੋਧ ਕਰਨ ਵਾਲ਼ੇ ਲਈ ਇਹ ਜਰੂਰੀ ਹੁੰਦਾ ਹੈ ਕਿ ਜਿਸਦਾ ਉਹ ਵਿਰੋਧ ਕਰ ਰਿਹਾ ਹੈ ਉਹ ਉਸ ਨਾਲ ਆਣ ਕੇ ਉਲਝੇ। ਇਸੇ ਤੇਰ ਮੇਰ ਚ ਉਹ ਵੱਡੇ ਤੋਂ ਵੱਡੇ ਵਿਰੋਧੀ ਇਲਜ਼ਾਮ ਲਗਾਉਂਦਾ ਜਾਂਦਾ ਹੈ, ਪਰ ਪਛਤਾਵੇ ਤੋਂ ਬਿਨਾਂ ਅੰਤ ਉਸ ਦੇ ਪੱਲੇ ਕੁਝ ਵੀ ਨਹੀਂ ਪੈਂਦਾ।

ਸੋ ਆਓ ਕੁਝ ਉੱਚਾ ਕਰਨ ਲਈ ਵਿਰੋਧੀਆਂ ਦੀ ਪ੍ਰਵਾਹ ਨਾ ਕਰਦਿਆਂ ਅੱਗੇ ਵਧੀਏ।

–ਮਨਦੀਪ ਸਿੰਘ


ਉਹ ਗੱਲਾਂ ਕਿਹੜੀਆਂ ?

ਵਰਲਾਪ ਵੱਲੋਂ ਕੀਤੀ ਸ਼ਿਕਾਇਤ ਚ ਉਸ ਦਾ ਕਹਿਣਾ ਸੀ ਕਿ ਰੇਡੀਓ ਵਿਰਸਾ ਤੋਂ ਕਿਸੇ ਬੰਦੇ ਖਿਲਾਫ ਪਰਸਨਲ ਟਿੱਪਣੀ ਕੀਤੀ ਗਈ ਅਤੇ ਇੱਕ ਉਸ ਨੇ ਝੂਠੀ ਕਹਾਣੀ ਘੜੀ ਜਿਹੜੀ BSA ਵੱਲੋਂ ਨਕਾਰ ਦਿੱਤੀ ਗਈ। ਸਿਰਫ ਕਿਸੇ ਬੰਦੇ ਖਿਲਾਫ ਟਿੱਪਣੀ ਬਾਰੇ ਹੀ ਰੇਡੀਓ ਵਾਲਿਆਂ ਨੂੰ ਤਾੜਨਾ ਕੀਤੀ ਗਈ।

ਹੁਣ ਇੱਥੇ ਸੋਚਣ ਵਾਲ਼ੀ ਗੱਲ ਇਹ ਆ ਕਿ ਕੀ ਜਿਹੜੀ ਚੀਜ ਵਰਲਾਪ ਜਾਂ ਹੋਰ ਜਾਗਰੂਕਾਂ ਨੂੰ ਪ੍ਰੇਸ਼ਾਨ ਕਰ ਰਹੀ ਆ ਕੀ ਉਹ ਉਹ ਕਿਸੇ ਖਿਲਾਫ ਟਿੱਪਣੀ ਸੀ ਜਾਂ ਪ੍ਰਚਾਰਕਾਂ ਦੀਆਂ ਜੜ੍ਹਾਂ ਹਿਲਾਉਣ ਵਾਲੀਆਂ ਗੱਲਾਂ। ਰੇਡੀਓ ਵਿਰਸਾ ਵੱਲੋਂ ਪ੍ਰਚਾਰਕਾਂ ਤੇ ਕੀਤੇ ਸਵਾਲ ਹੀ ਇਨਾਂ ਚਾਪਲੂਸਾਂ ਦੇ ਗਲ਼ੇ ਦੀ ਹੱਡੀ ਬਣ ਬੈਠੇ ਹਨ। ਉੱਦਾਂ ਵੀ ਮੇਰਾ ਮੰਨਣਾ ਹੈ ਕਿ ਜਦੋਂ ਬੰਦੇ ਕੋਲ਼ ਕਿਸੇ ਦੇ ਤਰਕਾਂ ਦੇ ਜਵਾਬ ਨਾ ਹੋਣ ਤਾਂ ਉਹ ਸਰਕਾਰਾਂ ਦੇ ਕੰਨ ਭਰਦਾ ਹੈ, ਇਹੋ ਜਿਹੀਆਂ ਗੱਲਾਂ ਸਾਡੇ ਇਤਿਹਾਸ ਵਿੱਚ ਬਹੁਤ ਬਾਰ ਹੋ ਚੁੱਕੀਆਂ ਹਨ।

ਪੰਗਾ ਇਨ੍ਹਾਂ ਲਈ ਇਹ ਹੈ ਕਿ ਵਰਲਾਪ ਢਾਹੁਣਾ ਰੇਡੀਓ ਵਿਰਸਾ ਦਾ ਟੀਚਾ ਨਹੀਂ ਹੈ। ਵਰਲਾਪ ਬਾਰੇ ਤਾਂ ਕੋਈ ਗੱਲ ਨਹੀਂ ਕਰਨੀ ਚਾਹੀਦੀ ਉਸ ਨੇ ਇਹ ਦੇਖ ਆਪ ਹੀ ਫਰਸਟ੍ਰੇਟ ਹੋ ਜਾਣਾ ਹੈ। ਸਾਡਾ ਟੀਚਾ ਹੈ ਉਹ ਮੰਗਖਾਣੇ ਜਿਹੜੇ ਗੁਰੂ ਦੇ ਨਾਮ ਤੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ ਪਰ ਦਿਖਾ ਰਹੇ ਹਨ ਕਿ ਅਸੀਂ ਗੁਰੂ ਦੇ ਹਿਤੈਸ਼ੀ ਹਾਂ। ਹਾਂ ਇਹ ਇਨਾਂ ਸਾਰਿਆਂ ਨੂੰ ਦੱਸ ਦਿੰਨੇ ਹਾਂ ਕਿ ਉਨ੍ਹਾਂ ਭੰਡਾਂ ਤੇ ਸਵਾਲ ਤਾਂ ਏਦਾਂ ਹੀ ਕੀਤੇ ਜਾਣਗੇ।

ਇਨਾਂ ਨੂੰ ਪਤਾ ਨਹੀਂ ਅਸੀਂ ਤਾਂ ਉਹ ਮੱਝ ਮਾਰਨੀ ਆਂ ਜਿਹਦੇ ਆਸਰੇ ਇਹ ਚਿੱਚੜ ਜੀਅ ਰਹੇ ਨੇ।

–ਮਨਦੀਪ ਸਿੰਘ


ਰੇਡੀਓ ਵਿਰਸਾ ਦੇ ਵਿਰੋਧੀਆਂ ਲਈ, ਖਾਸ “ਵਰਲਾਪ” ਲਈ।

ਰੁਕਦੇ ਨਹੀਂ ਹੁੰਦੇ ਦਰਿਆ, ਬੰਨ੍ਹ ਮਾਰੇ ਤੋਂ!
ਟੁੱਟਦੇ ਨਹੀਂ ਹੁੰਦੇ ਸਾਕ ਪੱਕੇ, ਭੰਨ੍ਹ ਮਾਰੇ ਤੋਂ!
ਕੀ ਅਸੀਂ ਢਾਉਣਾ ਏ ਤੇ ਨਵਾਂ ਕੀ ਬਣਾਉਣਾ, ਬਹਿ ਕੇ ਦੂਰੋਂ ਦੇਖੀ ਚੱਲ ਸੋਹਣਿਆ।
ਰੋਕਣੇ ਦਾ ਵਹਿਮ ਸਾਨੂੰ ਕੱਢਦੇ ਤੂੰ ਦਿਲੋਂ ਤੇਰੇ ਵੱਸਦੀ ਨਹੀਂ ਗੱਲ ਸੋਹਣਿਆ।

ਥੋਡੇ ਵਾਂਗ ਲਿਖਿਆਂ ਨੂੰ ਪਿੱਟੀ ਨਹੀਓਂ ਜਾਂਦੇ,
ਅਸੀਂ ਲਿਖਣਆਂ ਖੁਦ ਤਕਦੀਰਾਂ ਨੇ!
ਵਕਤ ਦੇ ਨਾਲ਼ ਜੋ ਹੋ ਧੁੰਦਲੀਆਂ ਗਈਆਂ, ਖੁਦ ਕਰਨੀਆਂ ਸਾਫ਼ ਤਸਵੀਰਾਂ ਨੇ!
ਬੱਸ ਪਿੱਟੀ ਤੂੰ ਤਾਂ ਚੱਲ,ਸਾਨੂੰ ਦੂਰੋਂ ਤੱਕ ਤੱਕ ਹੱਥ ਮੱਥੇ ਉੱਤੇ ਰੱਖ ਸੋਹਣਿਆ!
ਰੋਕਣੇ ਦਾ ਵਹਿਮ ਸਾਨੂੰ ਕੱਢਦੇ ਤੂੰ ਦਿਲੋਂ ਤੇਰੇ ਵੱਸਦੀ ਨਹੀਂ ਗੱਲ ਸੋਹਣਿਆ।

–ਮਨਦੀਪ ਸਿੰਘ


ਗੱਲ ਹੁਣ ਤੁਹਾਡੇ ਵੱਸ ਨਾ ਰਹੀ”……………

ਹਵਾ ਦਾ ਬੁੱਲਾ ਸੀ ਜਿਹੜਾ, ਹੁਣ ਉਹ ਬਣ ਤੂਫਾਨ ਗਿਆ ।
ਜਿਹੜੇ ਪੌਦੇ ਨੂੰ ਛੱਡ ਗਏ ਸੋਂ ਕਦੇ, ਅੱਜ ਉਹ ਹੋ ਜਵਾਨ ਗਿਆ ।
ਹੁਣ ਦੂਰ ਦੀ ਹੋਕੇ ਲੰਘ ਜਾਇਓ, ਫਿਰ ਨਾ ਕਿਹੋ ਤੁਹਾਡੀ ਦੱਸ ਨਾ ਰਹੀ ।
ਉਹ ਰਹਿਣ ਦਿਓ ਪਤੰਦਰੋ, ਹੁਣ ਗੱਲ ਤੁਹਾਡੇ ਵੱਸ ਨਾ ਰਹੀ !

ਜੋ ਇਲਜ਼ਮ ਤੁਸਾਂ ਨੇ ਲਾਏ ਨੇ, ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ।
ਕੀ ਲਗਦਾ ਇੰਝ ਕਮੀਨਿਆਂ ਸਾਨੂੰ, ਕੀ ਪਹਿਲਾਂ ਕਦੀ ਵੀ ਟੋਹਿਆ ਨਹੀਂ ।
ਸਾਡੀ ਚਾਲ ਤਾਂ ਓਦਾਂ ਹੀ ਹੈ, ਦੇਖ ਲਓ ਟੱਸ ਤੋਂ ਮੱਸ ਨਾ ਰਹੀ ।
ਉਹ ਰਹਿਣ ਦਿਓ ਪਤੰਦਰੋ, ਹੁਣ ਗੱਲ ਤੁਹਾਡੇ ਵੱਸ ਨਾ ਰਹੀ !

ਇਹ ਬਾਜ ਤਾਂ ਅੰਬਰੀਂ ਉੱਡਦਾ ਹੈ, ਕਿਉਂ ਪੈੜਾਂ ਲੱਭਦੇ ਫਿਰਦੇ ਹੋ ।
ਪਿੰਜਰੇ ਪਾਉਣ ਦੀ ਖਾਤਿਰ, ਕਿਉਂ ਥਾਂ ਥਾਂ ਖੈਰਾਂ ਲੱਭਦੇ ਫਿਰਦੇ ਹੋ ।
ਹੈਨਾ ਹਰਕਤਾਂ ਉੱਤੇ ਦੇਖਲਿਓ,ਕਿ ਕਿਤੇ ਲੁਕਾਈ ਹੱਸ ਨਾ ਰਹੀ ।
ਉਹ ਰਹਿਣ ਦਿਓ ਪਤੰਦਰੋ, ਹੁਣ ਗੱਲ ਤੁਹਾਡੇ ਵੱਸ ਨਾ ਰਹੀ !

–ਮਨਦੀਪ ਸਿੰਘ


ਕੀ ਜਰੂਰੀ : ਟੀਚਾ ਕਿ ਵਿਅਕਤੀ ?

ਸਫ਼ਰ ਵਿੱਚ ਚਲਦਿਆਂ ਸਾਨੂੰ ਅਨੇਕਾਂ ਹੀ ਲੋਕ ਮਿਲ਼ਦੇ ਹਨ। ਪਰ ਅਸੀਂ ਸਿਰਫ਼ ਉਸ ਇਨਸਾਨ ਦੇ ਨਾਲ਼ ਸਫ਼ਰ ਦੌਰਾਨ ਸਾਥ ਕਰਨਾ ਚਾਹੁੰਦੇ ਹਾਂ ਜਿਹੜਾ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਕੇ ਜਾਣ ਚ ਸਹਾਈ ਹੋਵੇ। ਹਰ ਵਿਅਕਤੀ ਸਾਡੇ ਲਈ ਓਨੀ ਦੇਰ ਹੀ ਕੰਮ ਦਾ ਰਹੇਗਾ ਜਿੰਨੀ ਦੇਰ ਉਹ ਸਾਨੂੰ ਸਾਡੀ ਮੰਜ਼ਿਲ ਵੱਲ ਜਾਣ ਵਿੱਚ ਸਹਾਈ ਹੋਵੇਗਾ, ਹਾਂ ਜੇਕਰ ਰਸਤੇ ਵਿੱਚ ਉਸ ਨੇ ਕੋਈ ਹੋਰ ਰਾਹ ਫੜ ਲਿਆ ਤਾਂ ਸਾਨੂੰ ਉਸ ਤੋਂ ਕਿਨਾਰਾ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।

ਕੁਝ ਇਸ ਤਰਾਂ ਹੀ ਸਾਡੇ ਪ੍ਰਚਾਰਕ ਪੰਥਪ੍ਰੀਤ, ਧੂੰਦਾ ਅਤੇ ਹਰਨੇਕ ਸਿੰਘ ਵਿਚਕਾਰ ਹੋਇਆ। ਜਿਨਾਂ ਚਿਰ ਤਾਂ ਇਹ ਪ੍ਰਚਾਰਕ ਕੌਮੀ ਵਿਲੱਖਣਤਾ ਨੂੰ ਪ੍ਰਚਾਰਨ ਲਈ ਸੁਹਿਰਦ ਯੋਗਦਾਨ ਪਾਉੰਦੇ ਰਹੇ, ਓਨੀ ਦੇਰ ਹਰਨੇਕ ਸਿੰਘ ਵੱਲੋਂ ਡਟ ਕੇ ਇਨਾਂ ਦਾ ਸਾਥ ਨਿਭਾਇਆ ਗਿਆ ਪਰ ਜਦੋਂ ਇਹ ਰਾਹ ਤੋਂ ਡੋਲਦੇ ਨਜ਼ਰ ਆਏ ਤਾਂ ਉਸ ਨੇ ਇਹਨਾਂ ਤੋਂ ਕਿਨਾਰਾ ਕਰ ਲਿਆ। ਇਨ੍ਹਾਂ ਪ੍ਰਚਾਰਕਾਂ ਦਾ ਭੇਦ ਖੋਲ੍ਹਣਾ ਇਸ ਲਈ ਜਰੂਰੀ ਸੀ ਕਿਉਂਕਿ ਇਹ ਦਾਅਵਾ ਅੱਜ ਵੀ ਏਹੀ ਕਰ ਰਹੇ ਹਨ ਕਿ ਸਾਡੀ ਮੰਜ਼ਿਲ ਓਹੀ ਹੈ ਜੋ ਪਹਿਲਾਂ ਸੀ, ਪਰ ਇਨਾਂ ਤੋਂ ਇਸ ਬਦਲੀ ਨੀਅਤ ਤੇ ਉੱਠੇ ਸਵਾਲਾਂ ਦੇ ਜਵਾਬ ਨਹੀਂ ਦੇ ਹੋ ਰਹੇ।

ਦੂਜੇ ਪਾਸੇ ਭਾਈ ਰਣਜੀਤ ਸਿੰਘ ਪੂਰੇ ਜ਼ੋਰ ਨਾਲ ਸਾਡੇ ਕੌਮੀ ਟੀਚੇ ਵੱਲ ਵੱਧ ਰਹੇ ਹਨ ਸੋ ਇਹ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਜੀਅ ਜਾਨ ਨਾਲ ਉਨਾਂ ਦਾ ਸਾਥ ਦੇਈਏ ਜੋ ਕਿ ਉਪਰੋਕਤ ਪ੍ਰਚਾਰਕਾਂ ਦੇ ਚੇਲਿਆਂ ਨੂੰ ਸੂਈਆਂ ਵਾਂਗ ਚੁਭ ਰਿਹਾ ਹੈ।

ਸੋ ਹਰਨੇਕ ਸਿੰਘ ਹੁਣਾ ਵੱਲੋਂ ਇਹ ਗੱਲ ਬਾਰ ਬਾਰ ਕਲੀਅਰ ਕੀਤੀ ਗਈ ਹੈ ਕਿ ਸਾਡੇ ਲਈ ਟੀਚਾ ਵਿਸ਼ੇਸ਼ ਹੈ, ਜੇ ਪ੍ਰਚਾਰਕ ਜਿਹੜੇ ਟੀਚੇ ਤੋਂ ਥਿੜਕ ਗਏ ਹਨ ਫਿਰ ਵਾਪਿਸ ਆਉਂਦੇ ਹਨ ਤਾਂ ਉਹ ਪਹਿਲਾਂ ਵਾਲ਼ਾ ਸਤਿਕਾਰ ਹਾਸਿਲ ਕਰ ਸਕਦੇ ਹਨ, ਹੁਣ ਇਹ ਤਾਂ ਪ੍ਰਚਾਰਕਾਂ ਤੇ ਹੈ ਕਿ ਉਹ ਕਿਹੜਾ ਰਾਹ ਫੜਨਾ ਚਾਹੁੰਦੇ ਹਨ ?

–ਮਨਦੀਪ ਸਿੰਘ


ਕੀ “ਗਰਾਊਂਡ ਲੈਵਲ” ਦਾ ਮਤਲਬ “ਢੇਰੀ” ਤਾਂ ਨਹੀਂ ?

ਪਿਛਲੇ ਕੁਝ ਕੁ ਦਿਨਾਂ ਤੋਂ ਇਹ ਸ਼ਬਦ ਬੜਾ ਸੁਣਨ ਚ ਆ ਰਿਹੈ ਪ੍ਰਚਾਰਕਾਂ ਦੇ ਚਾਪਲੂਸਾਂ ਦਾ ਹਰ ਗੱਲ ਚ ਏਹੀ ਮਿਹਣਾ ਹੈ ਕਿ ਉਹ ਜਮੀਨੀ ਪੱਧਰ ਤੇ ਬਹੁਤ ਕੰਮ ਕਰ ਰਹੇ ਨੇ। ਹੁਣ ਅਸੀਂ ਦੇਖਣਾ ਹੈ ਗਰਾਊਂਡ ਲੈਵਲ ਹੈ ਕੀ।
ਇਹ ਗੱਲ ਤੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਸਿੱਖੀ ਦਾ ਸੰਬੰਧ ਸੁਰਤ ਨਾਲ਼ ਹੈ ਅਤੇ ਪ੍ਰਚਾਰਕਾਂ ਦਾ ਕੰਮ ਹੈ ਲੋਕਾਂ ਨੂੰ ਗਿਆਨ ਦੇ ਕੇ ਉਨ੍ਹਾਂ ਦੀ ਸੁਰਤ ਉੱਚੀ ਚੁੱਕਣਾ। ਇਸ ਦੇ ਨਾਲ਼ ਹੀ ਇਹ ਧਾਰਨਾ ਵੀ ਝੁਠਲਾਈ ਨਹੀਂ ਜਾ ਸਕਦੀ ਕੇ ਗਿਆਨ ਲੋਕਾਂ ਨੇ ਆਪ ਲੈਣਾ ਹੈ ਕੋਈ ਧੱਕੇ ਨਾਲ ਗਿਆਨ ਦੇ ਨਹੀਂ ਸਕਦਾ। ਇਸ ਗੱਲ ਦੀ ਉਦਾਹਰਣ ਬਲਰਾਜ ਸਿੰਘ( ਡੇਢ ਲੱਖ ਦੇ ਟਰੱਕ ਵਾਲਾ ਚਾਪਲੂਸ) ਦੇ ਪਿੰਡ ਦੀ ਲੈ ਸਕਦੇ ਹਾਂ ਜੋ ਉਸ ਨੇ ਖੁਦ ਪੰਜ ਭਾਗਾਂ ਵਿੱਚ ਲਿਖੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਹ ਵੀ ਉਹ ਸਾਰੇ ਮਨਮੱਤ ਵਾਲੇ ਕੰਮ ਕਰਦਾ ਹੀ ਆਇਆ ਹੈ। ਗੱਲ ਕੀ ਉਸ ਨੇ ਆਪਣੇ ਦਿਮਾਗ ਚ ਥੋੜ੍ਹਾ ਗਿਆਨ ਲੈ ਲਿਆ ਅਤੇ ਮਨਮਤ ਤਿਆਗ ਦਿੱਤੀ। ਜੇ ਗਿਆਨ ਦਿੱਤਾ ਜਾ ਸਕਦਾ ਹੁੰਦਾ ਤਾਂ ਇਹ ਧੂੰਦੇ ਹੁਣਾ ਨੂੰ ਪਿੰਡ ਲਜਾ ਕੇ ਸਭ ਬੰਦ ਨਾ ਕਰਵਾ ਦਿੰਦਾ।
ਮੈਂ ਆਪਣੀ ਗੱਲ ਕਰਾਂ ਤਾਂ ਅੱਜ ਤੱਕ ਧੂੰਦਾ ਜੀ, ਪੰਥਪ੍ਰੀਤ ਅਤੇ ਭਾਈ ਰਣਜੀਤ ਸਿੰਘ ਹੁਣਾ ਦੀ ਕਥਾ ਸਾਹਮਣੇ ਬੈਠ ਕੇ ਨਹੀਂ ਸੁਣੀ | ਹਾਂ ਸਾਰਿਆਂ ਨੂੰ ਹੀ ਇੰਟਰਨੇਟ ਦੇ ਜਰੀਏ ਹੀ ਸੁਣਿਆ ਹੈ। ਇਸ ਵਿੱਚ ਜਿਹੜਾ ਵੀ ਵੱਖਰਾ ਕੰਮ ਸਾਹਮਣੇ ਬੈਠ ਕੇ ਸੁਣਨ ਨਾਲੋਂ ਮੈਂ ਕੀਤਾ ਹੈ ਉਹ ਹੈ ਭੇਟਾ ਦੇਣਾ, ਬਾਕੀ ਤਾਂ ਸੁਣਨਾ ਹੀ ਹੈ। ਜਿਨਾਂ ਨੂੰ ਸਾਹਮਣੇ ਬੈਠ ਕੇ ਸੁਣਿਆ ਹੈ ਉਨਾਂ ਤੋਂ ਕਿਤੇ ਵੱਧ ਪ੍ਰਭਾਵਿਤ ਇਨਾਂ ਨੇ ਕੀਤਾ ਹੈ।
ਹੁਣ ਭਾਈ ਵੱਖਰਾ ਸਿਰਫ ਭੇਟਾ ਦੇਣਾ ਹੀ ਹੈ, ਜੇ ਤੁਸੀਂ ਉਸ ਢੇਰੀ ਇਕੱਠੀ ਕਰਨ ਨੂੰ ਹੀ ਗਰਾਊਂਡ ਲੈਵਲ ਦਾ ਨਾਮ ਦੇ ਰਹੇ ਹੋ ਤਾਂ ਏਹੀ ਜਮੀਨੀ ਪੱਧਰ ਤੁਹਾਡੇ ਬੈਂਕ ਬੈਲੈਂਸ ਤਾਂ ਵੱਡੇ ਕਰ ਸਕਦਾ ਹੈ ਪਰ ਕ੍ਰਾਂਤੀ ਨਹੀਂ ਲਿਆ ਸਕਦਾ।
ਤਾਂਤੇ ਰਹੋ ਵਿਚਾਰ।

–ਮਨਦੀਪ ਸਿੰਘ


ਗੁਰੂ ਦੈਵੀ ਸ਼ਕਤੀ :ਅਜਮੇਰ ਸਿੰਘ

ਅੱਜ ਅਜਮੇਰ ਸਿੰਘ ਹੋਰਾਂ ਦੀ ਕਾਨਫਰੰਸ ਸੁਣੀ ਜਿੱਥੇ ਉਹ ਗੁਰੂ ਸਾਹਿਬ ਨੂੰ ਕੋਈ ਦੇਵੀ ਸ਼ਕਤੀ ਦੱਸ ਰਹੇ ਸਨ। ਅਸੀਂ ਤਾਂ ਅਜਮੇਰ ਸਿੰਘ ਨੂੰ ਓਦਣ ਹੀ ਲਾਹ ਕੇ ਸੁੱਟ ਦਿੱਤਾ ਸੀ ਜਿਸ ਦਿਨ ਉਨਾਂ ਨੇ ਅਤਰ ਸਿੰਘ ਮਸਤੂਆਣੇ ਪਰਥਾਏ ਸਿਫਤ ਦੇ ਬੋਲ ਸੁਣਾਏ ਸੀ।
ਹੁਣ ਜੇਕਰ ਅਜਮੇਰ ਸਿੰਘ ਦੀ ਮੰਨੀਏ ਕਿ ਗੁਰੂ ਸਾਹਿਬ ਦੈਵੀ ਸ਼ਕਤੀ ਸਨ ਉਨਾਂ ਨੂੰ ਆਮ ਇਨਸਾਨਾਂ ਵਾਂਗ ਨਹੀਂ ਮੰਨਿਆ ਜਾ ਸਕਦਾ ਤਾਂ ਸਵਾਲ ਇਹ ਉੱਠਦਾ ਕਿ ਭਾਈ ਲਹਿਣਾ ਜਾਂ ਉਨ੍ਹਾਂ ਤੋਂ ਬਾਅਦ ਵਾਲ਼ੇ ਬਾਕੀ ਗੁਰੂ ਸਹਿਬਾਨ ਜਨਮ ਤੋਂ ਹੀ ਦੈਵੀ ਸਨ ਜਾਂ ਗੁਰੂ ਬਣਨ ਤੋਂ ਬਾਅਦ ਬਣੇ।ਭਾਈ ਲਹਿਣਾ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੇਵੀ ਦੇ ਪੁਜਾਰੀ ਸਨ ਗੁਰੂ ਨਾਨਕ ਸਾਹਿਬ ਨੂੰ ਸੁਣ ਕੇ, ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖੀ ਵੱਲ ਆਏ। ਹੁਣ ਜੇ ਦੇਵੀ ਸ਼ਕਤੀ ਗੁਰੂ ਸਾਹਿਬ ਵਿੱਚ ਸੀ ਤਾਂ ਜਾਹਿਰ ਹੈ ਪਾਤਿਸ਼ਾਹ ਨਾਨਕ ਦੇਵ ਜੀ ਨੇ ਉਨਾਂ ਨੂੰ ਕੋਈ ਸ਼ਕਤੀ ਨਾਲ਼ ਹੀ ਸਿੱਖ ਬਣਾਇਆ ਹੋਵੇ ਨਾ ਕਿ ਭਾਈ ਲਹਿਣਾ ਜੀ ਦੀ ਕੋਈ ਆਪਣੀ ਮਿਹਨਤ ਸੀ। ਦੂਜੇ ਪਾਸੇ ਪਹਿਲੇ ਪਾਤਿਸ਼ਾਹ ਸਾਹਿਬ ਦਾ ਆਪਣਾ ਪੁੱਤਰ ਸ਼੍ਰੀਚੰਦ ਉਸ ਵਿਚਾਰਧਾਰਾ ਤੋਂ ਬਿਲਕੁਲ ਉਲਟ ਚੱਲਿਆ, ਉਸ ਤੇ ਕੋਈ ਏਸੀ ਸ਼ਕਤੀ ਨੇ ਅਸਰ ਨਹੀਂ ਕੀਤਾ, ਕਿਉਂ?
ਜੇਕਰ ਕੁੱਝ ਐਸੀ ਸ਼ਕਤੀ ਸੀ ਤਾਂ ਅੱਜ ਅਸੀਂ ਲੋਕਾਂ ਨੂੰ ਕਿਉਂ ਕਹਿ ਰਹੇ ਹਾਂ ਕੇ ਗੁਰਬਾਣੀ ਪੜ੍ਹੋ ਅਤੇ ਜੀਵਨ ਵਿੱਚ ਅਪਣਾਓ । ਬਸ ਸਾਰੇ ਜਾਣੇ ਬੈਠ ਕੇ ਉਸ ਵੇਲੇ ਦਾ ਇੰਤਜ਼ਾਰ ਕਰੋ ਜਦੋਂ ਇਹ ਸ਼ਕਤੀ ਆ ਕੇ ਸਾਨੂੰ ਵੀ ਬਦਲ ਦੇਵੇ।
ਅਜਮੇਰ ਸਿੰਘ ਦਾ ਤਾਂ ਪਤਾ ਹੀ ਸੀ ਕੀ ਕਰਨਾ ਉਹਨੇ | ਪਰ ਧੁੰਦੇ ਹੁਣਾਂ ਦਾ ਚਾਪਲੂਸ ਗੋਲਡੀ ਏਸੇ ਮੌਕੇ ਮੂਹਰੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਬੋਲਦਾ ਸੁਣਾਈ ਦੇ ਰਿਹਾ ਸਿਰਫ ਇਸ ਲਈ ਕਿਉਂਕਿ ਇਹ ਗੱਲਾਂ ਰੇਡੀਓ ਵਿਰਸਾ ਦੇ ਵਿਰੁੱਧ ਜਾਂਦੀਆਂ। ਕੋਈ ਹੈਰਾਨੀ ਨਹੀਂ ਹੋਵੇਗੀ ਜੇ ਵਰਪਾਲ ਵੀ ਅਜਮੇਰ ਸਿੰਘ ਦਾ ਹਵਾਲਾ ਦੇ ਕੇ ਕੋਈ ਪੋਸਟ ਪਾ ਦੇਵੇ।
ਭਰਾਵੋ ਰੇਡੀਓ ਦਾ ਵਿਰੋਧ ਕਰਦੇ ਕਰਦੇ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਰਹੇ ਹੋ ਉਨਾਂ ਨੂੰ ਤਾਂ ਨਾ ਰੱਦ ਕਰੋ।

–ਮਨਦੀਪ ਸਿੰਘ


“ਗਿਆਨ ਦੀਆਂ ਉਲਟੀਆਂ ” !

ਵਰਪਾਲ ਸਿੰਘ ਇਹ ਨਾਮ ਪਹਿਲੇ ਨੰਬਰ ਤੇ ਹੈ ਕਮੀਨਿਆਂ ਚੋਂ।ਇਹ ਉਹ ਕਮੀਨਾ ਆ ਜਿਹੜਾ ਵਾਰ ਤਾਂ ਕਰਦੈ ਪਰ ਜਵਾਬੀ ਹਮਲੇ ਦੇ ਡਰੋਂ ਕਾਨੂੰਨ ਦੀ ਬੁੱਕਲ ਚ ਝੱਟ ਜਾ ਕੇ ਵੜ ਜਾਂਦਾ ।ਇਹਦੀਆਂ ਪਿਛਲੇ ਕੁਝ ਕੁ ਸਮੇਂ ਦੀਆਂ ਹਰਾਮਜਾਦਗੀਆਂ ਵਿਚਾਰਦੇ ਆਂ।
੧. ਇਸ ਨੇ ਇਹ ਇਲਜ਼ਾਮ ਲਗਾਇਆ ਕੇ ਰੇਡੀਓ ਵਿਰਸੇ ਵਾਲੇ ਮੀਟ ਖਾਂਦੇ ਆ (ਯਾਦ ਰਹੇ ਕੇ ਵਿਰਸਾ ਟੀਮ ਨੇ ਬਹੁਤ ਵਾਰ ਦੱਸਿਆ ਕੇ ਉਹ ਮੀਟ ਖਾ ਲੈਂਦੇ ਆ )। ਹੁਣ ਜਦੋ ਇਸ ਦੀ ਪੋਸਟ ਦੇ ਜਵਾਬ ਚ ਅਗਲਿਆਂ ਨੇ ਪੰਥਪ੍ਰੀਤੇ ਦੇ ਲਾਲ “ਜਸਵਿੰਦਰ ਢੋਲਕੀ” ਬਾਰੇ ਦੱਸਿਆ ਤਾਂ ਇਸ ਹਰਾਮਖੋਰ ਨੇ ਉਹ ਪੋਸਟ ਢਾਅ ਕੇ ਨਵੀਂ ਪੋਸਟ ਪਾਈ ਕਿ ਮੀਟ ਖਾਣਾ ਧਰਮ ਦਾ ਰੌਲ਼ਾ ਨੀਂ। ਪਤੰਦਰਾ ਇਹੀ ਗੱਲ ਤਾਂ ਬਾਰ ਬਾਰ ਰੇਡੀਓ ਤੋਂ ਕਹੀ ਜਾਂਦੀ ਆ।
੨. ਇਹਨੇ ਤੇ ਇਹਦੇ ਲੇਲਿਆਂ ਨੇ ਬੜੇ ਇਲਜ਼ਾਮ ਲਾਏ ਕਿ ਹਰਨੇਕ ਸਿੰਘ ਗੁਰੂਦੁਆਰੇ ਦੇ ਪੈਸੇ ਖਾ ਗਿਆ। ਉਸ ਦੇ ਜਵਾਬ ਵਿੱਚ ਹਰਨੇਕ ਸਿੰਘ ਨੇ ਕਿਹਾ ਕੇ ਨਾਮ ਲੈ ਕੇ ਵੀਡੀਓ ਬਣਾਓ ਜਾਂ ਸਾਨੂੰ ਫੋਨ ਕਰ ਲਓ, ਉਹ ਇਹਨੇ ਅੱਜ ਤੱਕ ਨਹੀਂ ਕੀਤਾ।
੩. ਗਿਆਨੀ ਲਖਬੀਰ ਸਿੰਘ ਹੁਣਾ ਬਾਰੇ ਏਨੇ ਪੋਸਟ ਪਾਈ, ਤਾਂ ਹੁਣ ਉਹਨੀਂ ਕਿਹਾ ਕਿ ਵਿਚਾਰ ਕਰ ਲਓ, ਤਾਂ ਇਹਨੇ ਕੋਈ ਜਵਾਬ ਨਹੀਂ ਦਿੱਤਾ। ਗਿਆਨੀ ਲਖਬੀਰ ਸਿੰਘ ਹੁਣੀ ਤਾਂ ਇਹ ਵੀ ਦੱਸਿਆ ਕਿ ਇਹ ਚਵਲ ਅੱਗੇ ਉਹਨਾਂ ਦੇ ਹੱਕ ‘ਚ ਅਤੇ ਦਰਸ਼ਣ ਰਾਗੀ ਖਿਲਾਫ ਭੁਗਤ ਚੁੱਕਿਆ ਹੈ।
੪. ਹੁਣ ਇਹ ਭਾਈ ਰਣਜੀਤ ਸਿੰਘ ਖਿਲਾਫ ਭੌਂਕਣ ਲੱਗਾ ਕਿਉਂਕਿ ਇਹਨਾਂ ਨੂੰ ਇਹ ਵਹਿਮ ਹੋ ਗਿਆ ਕੇ ਭਾਈ ਸਾਹਿਬ ਹਰਨੇਕ ਸਿੰਘ ਦੀਆਂ ਗੱਲਾਂ ਨਾਲ਼ ਸਹਿਮਤ ਹੋਣ। ਇਸ ਵਿੱਚ ਭਾਈ ਸਾਹਿਬ ਦਾ ਵਿਰੋਧ ਕਰਦਾ ਇਹ ਭੁੱਲ ਗਿਆ ਕੇ ਦਰਸ਼ਣ ਰਾਗੀ ਆਪ ਵੀ “ਨਿੰਮੋ” ਫਿਲਮ ਚ ਦੁਸ਼ਟਦਮਨ ਦੀ ਕਥਾ ਸੁਣਾ ਚੁਕੈ।
ਹੁਣ ਇਹਦੀਆਂ ਹਰਕਤਾਂ ਦੇਖ ਕੇ ਤਾਂ ਇਹ ਹੀ ਲਗਦਾ ਕੀ ਇਸ ਨੂੰ ਜਿਆਦਾ ਗਿਆਨ ਇਕੱਠਾ ਕਰਨ ਪਰ ਉਸ ਗਿਆਨ ਕਿਸੇ ਜਗਾਹ ਨਾ ਇਸਤੇਮਾਲ ਕਰਨ ਕਾਰਣ ਗਿਆਨ ਦੀਆਂ ਉਲਟੀਆਂ ਲੱਗ ਚੁੱਕੀਆਂ ਹਨ।

–ਮਨਦੀਪ ਸਿੰਘ


“ਸਾਡਾ ਰਾਹ”

ਮੌਜੂਦਾ ਸਮੇਂ ਸਿੱਖੀ ਵਿੱਚ ਦੋ ਵਿਚਾਰਧਾਰਾਵਾਂ ਪ੍ਰਮੁੱਖ ਰੂਪ ਵਿੱਚ ਸਾਹਮਣੇ ਹਨ।
ਪਹਿਲੀ ਤਾਂ ਹੈ ਪ੍ਰੰਪਰਾਵਾਦੀ, ਜਿਹੜੀ ਹਰ ਕੰਮ ਸ਼ਰਧਾ ਨੂੰ ਪ੍ਰਮੁੱਖ ਰੱਖ ਕੇ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਨੂੰ ਅਪਣਾਉਣ ਵਾਲ਼ਾ ਜੋ ਵੀ ਕਾਰਜ ਕਰਦਾ ਹੈ ਉਹ ਜਾਂ ਤਾਂ ਕਿਸੇ ਡਰ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਜਾਂ ਕੁੱਝ ਭਵਿੱਖ ਦੀ ਪ੍ਰਾਪਤੀ ਲਈ। ਇਹ ਬਿਲਕੁਲ ਬ੍ਰਾਹਮਣਵਾਦ ਦਾ ਹੀ ਬਦਲਿਆ ਰੂਪ ਹੈ ਜਿੱਥੇ ਮੰਨਣ ਵਾਲੇ ਨੂੰ ਗਿਆਨ ਬਹੁਤ ਘੱਟ ਹੀ ਦਿੱਤਾ ਜਾਂਦਾ ਹੈ। ਹਾਂ ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਮੰਨਣ ਵਾਲਿਆਂ ਵਿੱਚ ਸੇਵਾ ਭਾਵਨਾ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਇਹ ਲੋਕ ਆਪਣੇ ਪੈਰੋਕਾਰਾਂ ਖਾਤਿਰ ਸਭ ਕੁੱਝ ਲੁਟਾਉਣ ਲਈ ਤਿਆਰ ਰਹਿੰਦੇ ਹਨ। ਇਹ ਦੇ ਵਿੱਚ ਸਾਧ, ਟਕਸਾਲ ਆਦਿ ਸਾਰੇ ਆ ਜਾਂਦੇ ਹਨ।
ਦੂਜੇ ਪਾਸੇ ਹੈ ਜਾਗਰੂਕ, ਜਿਹੜੇ ਸਿਰਫ ਗਿਆਨ ਹੀ ਗਿਆਨ ਕੱਠਾ ਕਰਨ ਨੂੰ ਧਰਮ ਮੰਨ ਬੈਠੇ ਹਨ। ਇਹ ਲੋਕ ਸਭ ਕੁੱਝ ਉਸ ਗਿਆਨ ਨੂੰ ਦਿਖਾਉਣ ਲਈ ਹੀ ਕਰ ਰਹੇ ਹਨ ਉਹ ਚਾਹੇ ਆਰਟੀਕਲ ਹੋਣ ਜਾਂ ਸੋਸ਼ਲ ਮੀਡੀਆ ਤੇ ਹੋਵੇ। ਸੇਵਾ ਦੇ ਅਰਥ ਇਨਾਂ ਲਈ ਸਿਰਫ ਫਰੀ ਚ ਕਿਤਾਬਾਂ ਵੰਡਣੀਆਂ ਜਾਂ ਸੈਮੀਨਾਰ ਹੀ ਬਣ ਕੇ ਰਹਿ ਗਏ ਹਨ। ਆਪਣੀਆਂ ਸੰਸਥਾਵਾਂ ਖੜੀਆਂ ਕਰਨ ਤੋਂ ਇਹ ਲੋਕ ਕੰਨੀ ਕਤਰਾਉਂਦੇ ਹਨ ਕਿਉਂ ਜੋ ਉੱਥੇ ਹੱਥੀਂ ਵਲੰਟੀਅਰ ਕੰਮ ਕਰਨੇ ਪੈਂ ਦੇ ਹਨ ਜੋ ਇਨਾਂ ਨੂੰ ਮਨਜ਼ੂਰ ਨਹੀਂ ਹਨ। ਇਨਾਂ ਦੀ ਕੁੱਝ ਨਾ ਕਾਰਨ ਦੀ ਫਿਤਰਤ ਕਾਰਣ ਹੀ ਗੋਲਡੀ ਨੂੰ ਖੁਦ ਅੱਜ ਇਹ ਲਿਖਣਾ ਪੈ ਗਿਆ ਕੇ ੨੦ ਸਾਲਾਂ ਦੇ ਪ੍ਰਚਾਰ ਤੋਂ ਬਾਅਦ ਵੀ ਉਹ ਸੰਸਥਾ ਕਿੱਥੇ ਆ ਜਿੱਥੇ ਦੀਵਾਲੀ ਤੇ ਦੀਵੇ ਨਹੀਂ ਜਗਾਏ ਜਾਂਦੇ ।ਦਰਸ਼ਣ ਰਾਗੀ ਵੀ ਇਸੇ ਕਾਰਣ ਘਰਾਂ ਦੇ ਗੈਰਾਜਾਂ ਵਿੱਚ ਕਥਾ ਕਰਕੇ ਆਪਣੀ ਹੋਂਦ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹਿਆ ਹੈ ।(ਕਾਸ਼ ਕਿਤੇ ਇਹਨਾਂ ਨੇ ਗਿਆਨ ਲੈਣ ਦੇ ਨਾਲ ਨਾਲ ਆਲਸ ਤਿਆਗਿਆ ਹੁੰਦਾ।)
ਹੁਣ ਅਸੀਂ ਇਨਾਂ ਦੋਨਾਂ ਨੂੰ ਰਲਾ ਕੇ ਇੱਕ “ਅੱਪਗ੍ਰੇਡ” ਵਰਸ਼ਨ ਅਪਨਾਉਣੀ ਹੈ ਜਿਹਦੇ ਵਿੱਚ ਗਿਆਨ ਵੀ ਹਾਸਿਲ ਕਰਨਾ ਅਤੇ ਵਲੰਟੀਅਰ ਹੋਣ ਦੀ ਵਾਦੀ ਵੀ ਅਪਨਾਉਣੀ ਹੈ। ਜਿਵੇਂ ਭਾਈ ਰਣਜੀਤ ਸਿੰਘ ਬਾਰ ਬਾਰ ਇਹ ਗੱਲ ਕਥਾ ਦੌਰਾਨ ਕਹਿੰਦੇ ਹੁੰਦੇ ਕਿ ਸਾਧਾਂ ਦੇ ਚੇਲੇ ਵਧੀਆ ਸਿੱਖ ਬਣ ਸਕਦੇ ਜੇ ਉਨਾਂ ਨੂੰ ਗੁਰਬਾਣੀ ਦਾ ਸਹੀ ਗਿਆਨ ਦਿੱਤਾ ਜਾਵੇ। ਹੁਣ ਇਹ ਸਾਡੀ ਜਿੰਮੇਵਾਰੀ ਆ ਕਿ ਅਸੀਂ ਆਪਣੇ ਆਪ ਨੂੰ ਕਿੰਨੀ ਸ਼ਿੱਦਤ ਨਾਲ ਇਸ ਕਾਰਜ ਲਈ ਤਿਆਰ ਕਰਦੇ ਹਾਂ।
ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ “ਸਿੱਖੀ
ਕੁਝ ਦੇਣ ਲਈ ਹੈ ਨਾ ਕੇ ਲੈਣ ਲਈ”।

–ਮਨਦੀਪ ਸਿੰਘ


“ਯੋਗਤਾ”

ਹਰ ਪਾਸੇ ਬੜਾ ਰੌਲ਼ਾ ਪਿਆ ਆ ਕਿ ਮਿਸ਼ਨਰੀ ਅਤੇ ਭਾਈ ਪੰਥਪ੍ਰੀਤ ਸਿੰਘ ਨੇ ਬੜੇ ਔਖੇ ਸਮੇਂ ਵਿੱਚ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਸਦਕਾ ਹੀ ਭਾਈ ਰਣਜੀਤ ਸਿੰਘ ਅੱਜ ਇਸ ਲਹਿਜੇ ਵਿੱਚ ਗੱਲ ਕਰ ਪਾ ਰਹੇ ਹਨ। ਇਹਦੇ ਵਿੱਚ ਸਾਨੂੰ ਵੀ ਕੋਈ ਸ਼ੱਕ ਨਹੀਂ ਹੈ।

ਪਰ ਹੁਣ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਹਿਲੇ ਪਾਤਿਸ਼ਾਹ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ। ਜ਼ਾਹਿਰ ਹੈ ਉਹ ਇਕੱਲੇ ਤਾਂ ਹੋਣਗੇ ਨਹੀਂ, ਉਨਾਂ ਦੇ ਨਾਲ਼ ਹੋਰ ਵੀ ਕਾਫੀ ਲੋਕ ਹੋਣਗੇ ਜਿੰਨ੍ਹਾਂ ਨੇ ਉਸ ਨਗਰ ਦੀ ਉਸਾਰੀ ਵਿੱਚ ਯੋਗਦਾਨ ਪਾਇਆ ਹੋਵੇਗਾ। ਪਰ ਹੋਇਆ ਕੀ ਕੁੱਝ ਚਿਰ ਬਾਅਦ ਉੱਥੇ ਇੱਕ ਭਾਈ ਲਹਿਣਾ ਜੀ ਆਏ ਜਿਨ੍ਹਾਂ ਵਿੱਚ ਉਹ ਸਾਰੇ ਗੁਣ ਸਨ ਜੋ ਪਾਤਿਸ਼ਾਹ ਨਾਨਕ ਜੀ ਆਪਣੇ ਉੱਤਰਾ ਅਧਿਕਾਰੀ ਵਿੱਚ ਦੇਖਣਾ ਚਾਹੁੰਦੇ ਸਨ। ਹੁਣ ਉੱਥੇ ਕੀ ਇੱਦਾਂ ਦੇ ਲੋਕਾਂ ਦੀ ਕੋਈ ਪਾਇਆਂ ਰਹੀ ਹੋਵੇਗੀ ਜੋ ਕਹਿੰਦੇ ਹੋਣ ਅਸੀਂਂ ਇਹ ਨਗਰ ਵਸਾਉਣ ਚ ਇੰਨੀ ਮਦਦ ਕੀਤੀ ਇਹ ਕੋਈ ਬਾਹਰੋਂ ਆ ਕੇ, ਜਿਹੜਾ ਸਾਨੂੰ ਦੇਖ ਸਿੱਖ ਬਣਿਆ ਹੋਵੇ ਉਹ ਸਾਡੇ ਸਿਰ ਤੇ ਬਿਠਾ ਦਿੱਤਾ।

ਸੋ ਭਾਈ ਲੀਡਰ ਬਣਨ ਲਈ ਯੋਗਤਾ ਦੇਖੀ ਜਾਂਦੀ ਹੈ, ਜੇ ਤੁਹਾਡੇ ਕੋਲ ਯੋਗਤਾ ਨਹੀਂ ਤਾਂ ਪਿੱਛੇ ਲੱਗਣ ਦੀ ਤਿਆਰੀ ਰੱਖਿਓ।

–ਮਨਦੀਪ ਸਿੰਘ


“ਦਰਸ਼ਣ ਸਿੰਘ ਰਾਗੀ” ਦੇ “ਚੂਹੇ, ਪ੍ਰਭਦੀਪ” ਨੂੰ “ਕੁਝ ਸਵਾਲ” !

  1. ਕੀ ਇਸ ਨੂੰ ਸਟ੍ਰੇਟਜੀ ਦੇ ਅਰਥ ਪਤਾ? ਗੁਰੂ ਸਾਹਿਬ ਨੇ ਸਿੱਖ ਕੌਮ ਖੜ੍ਹੀ ਕਰਨ ਚ ੨੦੦ ਸਾਲ ਤੋੇਂ ਵੱਧ ਦਾ ਸਮਾਂ ਲਾਇਆ, ਕੀ ਜੇ ਕਾਹਲੀ ਕਰਨੀ ਹੁੰਦੀ ਗੁਰੂ ਨਾਨਕ ਸਾਹਿਬ ਅੰਮ੍ਰਿਤ ਨਹੀੰਂ ਛਕਾ ਸਕਦੇ ਸਨ?
  2. ਇਹ ਸਾਰੇ ਮੰਨਦੇ ਨੇ ਕਿ ਭਾਈ ਰਣਜੀਤ ਸਿੰਘ ਨੂੰ ਸਿਰਫ ੨ ਕੁ ਸਾਲ ਹੀ ਹੋਏ ਆ ਗੁਰਮਤ ਦੇ ਰਾਹ ਤੇ ਤੁਰਿਆਂ ਨੂੰ, ਕੀ ਉਨਾਂ ਨੂੰ ਦਸਮ ਗ੍ਰੰਥ ਤੇ ਬੋਲਣ ਬਾਰੇ ਕਹਿਣ ਤੋਂ ਪਹਿਲਾਂ ਏਨੇ ਢੋਲਕੀ ਦੇ ਡੈਡੀ ਨੂੰ ਕਿਹਾ ਕੇ ਉਹ ਬੋਲੇ?
  3. ਢਡਰੀਆੰ ਵਾਲਿਆਂ ਨੇ ਇਹ ਕਦੋਂ ਕਿਹਾ ਕੇ ਮੈਂ ਜਾਗਰੂਕਾਂ ਨੂੰ ਸਚਾਈ ਦੱਸਣੀ ਆ? ਜੇ ਤੇਰੇ ਕਹਿਣ ਮੁਤਾਬਿਕ ਲੋਕਾਂ ਨੂੰ ਪਤਾ ਆ ਤਾਂ ਫੇਰ ਹੁਣ ਇਹਨਾਂ ਗੱਲਾਂ ਤੇ ਏਨਾ ਵਿਵਾਦ ਕਿਉਂ ਛਿੜ ਰਹਿਆ ਆ?
  4. ਦਰਸ਼ਣ ਰਾਗੀ ਨੇ ਜਿਹੜੀ ਨਵੀਂ ਮਰਿਆਦਾ ਤਿਆਰ ਕੀਤੀ ਆ ਉਹ ਲਾਗੂ ਕਿੱਥੇ ਕੀਤੀ ਗਈ ਆ?
    ਕੀ ਜੇ ਗੁਰੂ ਸਾਹਿਬ ਕਰਦੇ ਕੁਝ ਨਾਂ ਬਸ ਹੁਕਮ ਕਰੀ ਜਾਂਦੇ ਆਹ ਨਾ ਕਰੋ ਆਹ ਨਾ ਕਰੋ ਤਾਂ ਸਾਡਾ ਇਤਿਹਾਸ ਇਹ ਹੋ ਸਕਦਾ ਸੀ ਜੋ ਅੱਜ ਹੈ?
  5. ਕੀ ਦਰਸ਼ਣ ਸਿੰਘ ਰਾਗੀ ਵੱਲੋਂ ਛਕਾਏ ਅੰਮ੍ਰਿਤ ਅਤੇ ਹੋਰ ਕਿਸੇ ਤਰੀਕੇ ਨਾਲ ਛਕਾਏ ਅੰਮ੍ਰਤ ਨਾਲ ਬੰਦੇ ਦੇ ਅੰਦਰ ਕੁਝ ਤਬਦੀਲੀ ਆਉਂਦੀ ਹੈ? ( ਕਿਉਂਕੇ ਪ੍ਰਭਦੀਪ ਅਤੇ ਗੋਲਡੀ ਹੁਣੀ ਅਲੱਗ ਅਲੱਗ ਤਰੀਕੇ ਨਾਲ ਪਾਹੁਲ ਲਈਓ ਆ ਸ਼ਾਇਦ ਪਰ ਫਰਕ ਕੋਈ ਨੀਂ ਦੋਨਾਂ ਦੀ ਸੋਚ ’ਚ)
  6. ਦਰਸ਼ਣ ਸਿੰਘ ਰਾਗੀ ਨੇ ਛੇਕੇ ਜਾਣ ਤੋਂ ਪਹਿਲਾਂ ਕਿੰਨੀ ਕੁ ਵਾਰ ਸਾਰੇ ਦਸਮ ਗ੍ਰੰਥ ਨੂੰ ਸ਼ਰੇਆਮ ਰੱਦ ਕੀਤਾ ਸੀ?

–ਮਨਦੀਪ ਸਿੰਘ


ਆਗੂ ਦੀ ਲੋੜ ਕਿਉਂ ?

ਪ੍ਰਚਾਰਕ ਅਕਸਰ ਹੀ ਇਹ ਗੱਲ ਕਹਿ ਛੱਡਦੇ ਨੇ ਕਿ ਸਾਡਾ ਕੰਮ ਹੈ ਲੋਕਾਂ ਨੂੰ ਜਾਗਰੂਕ ਕਰਨਾ , ਜਦੋਂ ਲੋਕ ਜਾਗਰੂਕ ਹੋ ਗਏ ਤਾਂ ਉਨੀਂ ਆਪਣੇ ਫੈਸਲੇ ਆਪ ਹੀ ਕਰਨ ਲੱਗ ਪੈਣੇ ਹਨ। ਹੁਣ ਸੋਚਣ ਦੀ ਗੱਲ ਇਹ ਹੈ ਕਿ ੨੦ ੨੫ ਸਾਲਾਂ ਤੋਂ ਕਿੰਨੇ ਦੀਵਾਨ ਲੱਗੇ ਹੋਣਗੇ, ਬਹੁਤੇ ਲੋਕ ਆਪਣੇ ਆਪ ਚ ਤਾਂ ਜਾਗਰੂਕ ਜਰੂਰ ਹੋ ਗਏ ਹੋਣਗੇ ਪਰ ਇਹ ਕੋਈ ਲਹਿਰ ਕਿਉਂ ਨਹੀਂ ਬਣ ਪਾਈ?

ਜਦੋਂ ਅਸੀਂ ਨਾਨਕ ਪਾਤਿਸ਼ਾਹ ਦਾ ਜੀਵਨ ਦੇਖਦੇ ਹਾਂ ਤਾਂ ਜ਼ਾਹਿਰ ਹੈ ਭਗਤ ਸਾਹਿਬ ਉਨ੍ਹਾਂ ਤੋਂ ਕਾਫੀ ਅਰਸਾ ਪਹਿਲਾਂ ਹੋ ਚੁੱਕੇ ਸਨ, ਬਹੁਤੇ ਲੋਕ ਹੋਣਗੇ ਜੋ ਭਗਤਾਂ ਦੀਆਂ ਗੱਲਾਂ ਨਾਲ਼ ਸਹਿਮਤ ਹੋਣਗੇ ਪਰ ਇਹ ਇੱਕ ਲਹਿਰ ਉੱਦੋਂ ਹੀ ਬਣ ਸਕੀ ਜਦੋਂ ਨਾਨਕ ਸਾਹਿਬ ਦੇ ਰੂਪ ਵਿੱਚ ਇੱਕ ਆਗੂ ਮਿਲਿਆ। ਜਦੋਂ ਪਾਤਿਸ਼ਾਹ ਨਾਨਕ ਸਾਹਿਬ ਨੇ ਫੈਸਲੇ ਲਏ, ਉਹ ਚਾਹੇ ਜਨੇਊ ਨਾ ਪਾਉਣ ਦਾ ਹੋਵੇ, ਮਰਦਾਨੇ ਨੂੰ ਨਾਲ਼ ਰੱਖਣ ਦਾ ਆਦਿ ਜਿਹੜੀ ਵਗਦੀ ਧਾਰਾ ਦੇ ਉਲਟ ਸਨ, ਉੱਥੇ ਓਨੀਂ ਇਹ ਨਹੀਂ ਸੋਚਿਆ ਕਿ ਮੈਂ ਪਹਿਲਾਂ ਏਨੇ ਕੁ ਲੋਕਾਂ ਨੂੰ ਜਾਗਰੂਕ ਕਰ ਲਵਾਂ।ਪਰ ਫਿਰ ਵੀ ਲੋਕ ਉਹਨਾਂ ਪਿੱਛੇ ਹੋ ਤੁਰੇ।

ਬੜੀ ਦੇਰ ਤੋਂ ਸਾਡੀ ਕੌਮ ਚ ਇਹ ਘਾਟ ਰੜਕ ਰਹੀ ਸੀ ਕਿ ਲੋਕਾਂ ਨੂੰ ਜਾਗਰੂਕ ਕਰਨ ਦਾ ਦਾਅਵਾ ਕਰਨ ਵਾਲੇ ਪ੍ਰਚਾਰਕ ਵੀ ਕਿਉਂ ਯੋਗ ਅਗਵਾਈ ਨਹੀਂ ਕਰ ਰਹੇ । ਹੁਣ ਜਦੋਂ ਭਾਈ ਰਣਜੀਤ ਸਿੰਘ ਸਾਹਮਣੇ ਆਏ ਹਨ ਤਾਂ ਸਮੀਕਰਣ ਬਦਲ ਗਏ ਹਨ।

ਅੱਜ ਦੇ ਸਮੇਂ ’ਚ ਵੀ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ਼ ਲੋਕਾਂ ਦੇ ਅਥਾਹ ਗਿਣਤੀ ਚ ਜੁੜਨ ਦਾ ਕਾਰਣ ਇਹੀ ਆ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਫੈਸਲੇ ਲੈ ਰਹੇ ਹਨ। ਉਹ ਹਰ ਕਿਸੇ ਨਾਲ਼ ਅੱਗੇ ਹੋ ਕੇ ਟੱਕਰ ਲੈ ਰਹੇ ਹਨ, ਚਾਹੇ ਟਕਸਾਲ ਹੋਵੇ, ਬਾਬੇ ਜਾਂ ਸਰਕਾਰ। ਉਨਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਹੈ ਕਿ ਜਿਹੜੇ ਆਗੂ ਦੀ ਕੌਮ ਨੂੰ ਕਾਫੀ ਚਿਰ ਤੋਂ ਲੋੜ ਸੀ ਉਹ ਹੁਣ ਮਿਲ਼ ਗਿਆ ਹੈ।

–ਮਨਦੀਪ ਸਿੰਘ ।


“ਧਰਮ ਵਿੱਚ ਇਹ ਅਣਗਹਿਲੀ ਕਿਉਂ ” ?

ਬਚਪਨ ਤੋਂ ਹੀ ਸਾਡੀ ਜਿੰਦਗੀ ਕਿਸੇ ਯੋਜਨਾ ਅਧੀਨ ਹੀ ਚੱਲਦੀ ਹੈ। ਕਿਸ ਸਾਲ ’ਚ ਸਕੂਲ ਜਾਣਾ, ਕਿਹੜੇ ਸਕੂਲ ਜਾਣਾ ਵਗੈਰਾ ਵਗੈਰਾ। ਸਾਡੀ ਜਿੰਦਗੀ ਦਾ ਕੋਈ ਵੀ ਕਾਰਜ ਵਿਓਂਤਬੰਦੀ ਤੋੰਂਬਿਨਾਂ ਨਹੀਂ ਹੁੰਦਾ।

ਏਥੇ ਵਿਦੇਸ਼ਾਂ ਵਿੱਚ ਆਉਣ ਵੇਲ਼ੇ ਵੀ ਸਾਨੂੰ ਪਤਾ ਸੀ ਕਿ ਜਾ ਕੇ ਪੱਕੇ ਹੋਣਾ ਸਾਡਾ ਪਹਿਲਾ ਟੀਚਾ ਆ, ਉਸ ਤੋਂ ਬਾਅਦ ਵਿਆਹ ਕਰਾਉਂਣਾ ਘਰ ਲੈਣਾ, ਕਾਰ ਖਰੀਦਣੀ, ਇਹ ਸਭ ਸਾਡੇ ਮਿੱਥੇ ਹੋਏ ਟੀਚੇ ਹੀ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਇਕ ਯੋਜਨਾ ਬਣਾ ਕੇ ਕੰਮ ਕਰਦੇ ਹਾਂ।

ਦੂਜੇ ਪਾਸੇ ਜਦੋਂ ਗੱਲ ਚੱਲਦੀ ਹੈ ਧਰਮ ਦੀ, ਤਾਂ ਅਸੀਂ ਬਿਨਾਂ ਕਿਸੇ ਯੋਜਨਾ ਦੇ ਸਿਰਫ਼ ਸ਼ਰਧਾਵਾਨ ਹੋ ਕੇ ਹੀ ਸਾਰੇ ਕਾਰਜ ਕਰਦੇ ਜਾਂਦੇ ਹਾਂ। ਇਹੀ ਹਾਲ ਜਾਗਰੂਕ ਲਹਿਰ ਦਾ ਆ, ਲਗਭਗ ਪਿਛਲੇ 20-25 ਸਾਲ ਤੋਂ ਪੰਥਪ੍ਰੀਤ ਸਿੰਘ ਅਤੇ ਮਿਸ਼ਨਰੀ ਕਾਲਜ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਜਦੋਂ ਕੋਈ ਜਗਿਆਸੂ ਇਨ੍ਹਾਂ ਨੂੰ ਸੁਣਨਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਅੰਦਰ ਬਹੁਤ ਵਲਵਲੇ ਉੱਠਦੇ ਹਨ। ਪਹਿਲਾਂ ਪਹਿਲਾਂ ਉਹ ਬੜਾ ਲੋਕਾਂ ਨਾਲ ਆਢੇ ਲੈਂਦਾ ਮਨਮਤ ਖਿਲਾਫ, ਪਰ ਪੰਗਾ ਉਦੋਂ ਪੈਂਦਾ ਜਦੋਂ ਵਕਤ ਬੀਤਣ ਦੇ ਨਾਲ ਉਸ ਦੇ ਅੰਦਰ ਉੱਠਦਾ ਤੂਫਾਨ ਠੰਡਾ ਪੈਣ ਲਗਦਾ ਅਤੇ ਉਹ ਚੁੱਪ ਕਰਕੇ ਬੈਠ ਜਾਂਦੈ।

ਇਨਾੰਂ ਲਹਿਰ ਦਾ ਮੋਢੀਆਂ ਦੀ ਵਿਓਂਤਬੰਦੀ ਦੀ ਘਾਟ ਦਾ ਕਾਰਣ ਹੀ ਹੈ ਕਿ ਲਹਿਰ ਕਿਸੇ ਉਸਾਰੂ ਪਾਸੇ ਵੱਲ ਨਹੀਂ ਜਾ ਸਕੀ, ਉਹ ਚਾਹੇ ਬਾਦਲ ਦਲ ਦੀ ਪੰਜਾਬ ਚ ਰਾਜਾਸ਼ਾਹੀ ਹੋਵੇ, ਸ਼੍ਰੋਮਣੀ ਕਮੇਟੀ ਹੋਵਾ ਜਾਂ ਬਾਬਾ ਵਾਦ, ਸਭ ਕੁੱਝ ਲੱਗਭਗ ਉਸੇ ਤਰਾਂ ਹੀ ਹੈ।

ਹੁਣ ਸਮੇਂ ਦੀ ਲੋੜ ਹੈ, ਧਰਮ ਦੇ ਕਰਜ ਵੀ ਯੋਜਨਾਬੰਦ ਤਰੀਕੇ ਨਾਲ ਕਰਨ ਦੀ, ਤਾਂ ਕਿ ਅਸੀਂ ਖੁਦਮੁਖਤਿਆਰੀ, ਮੁੜ ਤੋਂ ਉਜਾਗਰ ਕਰ ਸਕੀਏ। ਟੀਚਾ ਸਾਡਾ ਹੈ, ਸਾਡੀ ਅਲੱਗ ਹੋਂਦ ਦਰਸਾਉਣ ਦਾ, ਉਹਨੂੰ ਹਾਸਿਲ ਕਰਨ ਲਈ ਇੱਕ ਤਾਂ ਰੇਡੀਓ ਵਿਰਸਾ ਵਾਲਿਆਂ ਦੀ ਯੋਜਨਾ ਹੈ ਵੱਖਰੀਆਂ ਸੰਸਥਾਵਾਂ ਖੋਲ੍ਹ ਕੇ ਕੰਮ ਕਰਨਾ, ਪਰ ਨਾਲ ਹੀ ਜਿਸ ਕਿਸੇ ਕੋਲ ਵੀ ਕੋਈ ਹੋਰ ਪਲੈਨ ਹੋਵੇ ਉਸ ਨੂੰ ਸਾਹਮਣੇ ਪੇਸ਼ ਕਰੇ ਤਂ ਕਿ ਅਸੀਂ ਸਾਰੇ ਰਲ਼ ਕੇ ਉਸ ਤੇ ਵਿਚਾਰ ਕਰ ਸਕੀਏ।

–ਮਨਦੀਪ ਸਿੰਘ


ਕੀ ਇਹ ਗੰਦੀਆਂ ਗਾਲ਼ਾਂ ਹਨ ਜਾਂ ਇਹਨਾਂ ਦੇ ਲੱਛਣ?

ਆਹ ਥੱਲੇ ਫੋਟੋ ਵਿੱਚ ਰਵਿੰਦਰ ਨਾਗੋਕੇ ਹਰਾਮਖੋਰ ਨੇ ਸਾਰੀਆਂ ਗੰਦੀਆਂ ਗਾਲਾਂ ਲਿਖੀਆਂ ਜੋ ਰੇਡੀਓ ਵਿਰਸਾ ਤੋਂ ਇਹਨਾਂ ਦੇ ਕਹਿਣ ਮੁਤਾਬਿਕ ਕੱਢੀਆਂ ਜਾਂਦੀਆਂ ਹਨ। ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਨਾਗੋਕੇ ਨੂੰ ਹਰਾਮਖੋਰ ਇਸ ਲਈ ਕਿਹਾ ਕਿਉਂਕੇ ਇਹ ਪਹਿਲਾਂ ਇਹ ਲਫਜ਼ ਵਰਤਦਾ ਰਿਹਾ ਪਰ ਉਸ ਟਾਈਮ ਇਹ ਗੰਦੇ ਨਹੀਂ ਸਨ, ਹਾਂ ਇਹ ਗੰਦੇ ਕਦੋਂ ਹੋਏ ਬਾਰੇ ਨਾਗੋਕੇ ਜਿਆਦਾ ਦੱਸ ਸਕਦਾ।

ਹੁਣ ਗੱਲ ਇਹ ਆ ਕਿ ਸਾਨੂੰ ਪਹਿਲਾਂ ਇਹ ਤਹਿ ਕਰਨਾ ਪੈਣੇ ਕਿ ਇਹ ਗਾਲਾਂ ਹਨ ਜਾਂ ਲੱਛਣ।

ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਥਪ੍ਰੀਤ ਤੇ। ਪੰਥਪ੍ਰੀਤ ਪੰਜਾਬ ਚ ਬਾਦਲਾਂ ਤੇ ਬਹੁਤ ਬੋਲਦੇ ਹਨ ਪਰ ਜਦੋਂ ਓਹੀ ਨਿਊਜ਼ੀਲੈਂਡ ਚ ਉਨਾਂ ਗੁਰੂਦੁਆਰਿਆਂ ਦੀਆਂ ਸਟੇਜਾਂ ਤੇ ਜਾਣ ਦੀ ਗੱਲ ਕਰਨ ਲੱਗੇ ਜਿੱਥੇ ਕਬਜਾਂ ਬਾਦਲਾਂ ਦੇ ਬੰਦਿਆਂ ਦਾ ਆ ਤਾਂ ਉਸ ਨੂੰ ਹਰਾਮਖੋਰੀ ਨਹੀਂ ਤਾਂ ਹੋਰ ਕੀ ਕਹਿ ਸਕਦੇ ਹਾਂ?
ਦੂਜਾ ਰੇਡੀਓ ਵਿਰਸਾ ਵੱਲੋਂ ਰਾਮਰਾਏ ਵਾਲ਼ੀ ਗੱਲ ਕੀਤੀ ਤੋਂ ਪੂਰਾ ਮਹੀਨਾ ਬਾਅਦ ਪੰਥਪ੍ਰੀਤ ਆਪ  ਪ੍ਰਭਦੀਪ ਨੂੰ ਫੋਨ ਕਰਕੇ ਟਾਇਮ ਬਣਾ ਕੇ ਉਸ ਖਿਲਾਫ ਬੋਲਣ ਗਿਆ ਉਹ ਵੀ ਉਸ ਟਾਈਮ ਤੇ ਜਦੋਂ ਰੇਡੀਓ ਵਿਰਸਾ ਵਲ਼ੋਂ ਉਸ ਦੇ ਮੁੰਡੇ ਜਸਵਿੰਦਰ ਸਿੰਘ ਉਰਫ਼ “ਢੋਲਕੀ” ਦੇ ਮੀਟ ਖਾਣ ਬਾਬਤ ਕਿਹਾ ਗਿਆ। ਪਰ ਉੱਥੇ ਜਾ ਕੇ ਵੀ ਇਸ ਦਾ ਇਹ ਕਹਿਣਾ ਕਿ ਮੈਂ ਗੁਰੂ ਦੀ ਬੇਅਦਬੀ ਕਰਕੇ ਆਇਆਂ, ਇਹ ਇਸ ਦਾ ਕੁੱਤਪੁਣਾ ਨਹੀਂ ਤਾਂ ਹੋਰ ਕੀ ਆ?

ਹੁਣ ਗੱਲ ਕਰਦੇ ਆਂ ਧੂੰਦਾ ਜੀ ਦੀ। ਉਹਨਾਂ ਕਰਕੇ ਹਰਨੇਕ ਸਿੰਘ ਅਤੇ ਦਰਸ਼ਣ ਰਾਗੀ ਗਰੁੱਪ ਵਿੱਚ ਕਾਫੀ ਬਿਆਨਬਾਜ਼ੀ ਹੋਈ। ਉਹ ਪੂਰੇ ਗਰੁੱਪ ਸਮੇਤ ਧੂੰਦੇ ਹੁਣਾ ਦੇ ਚਾਪਲੂਸਾਂ ਵੱਲੋਂ ਇਹ ਇਲਜ਼ਾਮ ਹਰਨੇਕ ਸਿੰਘ ਤੇ ਬਾਰ ਬਾਰ ਲਾਉਣੇ ਕਿ ਉਸ ਦੇ ਸਾਰੇ ਫੈਸਲੇ ਹਰਨੇਕ ਸਿੰਘ ਨੇ ਕਰਵਾਏ ਸਨ, ਅਤੇ ਇਸ ਸਾਰੇ ਕੁੱਝ ਨੂੰ ਸੁਣ ਕੇ ਧੁੰਦੇ ਦਾ ਚੁੱਪ ਰਹਿਣਾ ਉਸ ਦੀ ਹਰਾਮਖੋਰੀ ਨਹੀਂ ਤਾਂ ਹੋਰ ਕੀ ਹੈ।

ਇਨਾਂ ਸਾਰਿਆਂ ਦੀ ਸਭ ਤੋਂ ਵੱਡੀ ਕਮੀਨਗੀ ਹੁਣ ਇਹ ਹੈ ਜੋ “ਅਭੁੱਲ ਗੁਰੂ ਕਰਤਾਰ” ਵਾਲੀ ਪੰਕਤੀ ਦੇ ਆਪਣੇ ਮਤਲਬ ਨਾਲ਼ ਅਰਥ ਕਰਨੇ। ਉਸ ਤੋਂ ਬਾਅਦ ਤਾਂ ਇਹ ਵੀ ਕਹਿਣੋ ਨਹੀਂ ਸੰਕੋਚਿਆ ਜਾ ਸਕਦਾ ਕਿ ਇਹ ਭੰਡ ਜਾਂ ਮਰਾਸੀ ਹਨ ਜੋ ਸਿਰਫ਼ ਪੈਸੇ ਬਣਾਉਣ ਲਈ  ਗੁਰਬਾਣੀ ਦੇ ਅਰਥ ਆਪਣੀ ਮਰਜੀ ਦੇ  ਕਰ ਲੈਂਦੇ ਹਨ। ਇਹਦੇ ਵਿੱਚ ਦਰਸ਼ਣ ਰਾਗੀ ਗਰੁੱਪ, ਪੰਥਪ੍ਰੀਤ ਅਤੇ ਪ੍ਰੇਮੀ, ਮਿਸ਼ਨਰੀ ਤੇ ਉਨਾਂ ਦੇ ਚਾਪਲੂਸ ਸਾਰੇ ਸ਼ਾਮਿਲ ਨੇ।

ਹਜੇ ਤਾਂ ਨਾਗੋਕੇ ਨੇ ਇੰਨੀਆਂ ਆ ਕੁ ਹੀ ਗੰਦੀਆਂ ਗਾਲਾਂ ਦੱਸੀਆਂ ਸੀ, ਅੱਗੇ ਜੇ ਹੋਰ ਕੋਈ ਦੱਸ ਦੇਊ ਉਹਦੇ ਬਾਰੇ ਵੀ ਲਿਖ ਦੇਵਾਂਗੇ।

–ਮਨਦੀਪ ਸਿੰਘ


“ਸਾਡੇ ਵਿਦਵਾਨ” !

ਸਾਡੀ ਕੌਮ ਵਿੱਚ ਬ੍ਰਹਮਗਿਆਨੀ ਤੋਂ ਬਾਅਦ ਹੁਣ ਵਿਦਵਾਨ ਲਫਜ਼ ਬਹੁਤ ਪ੍ਰਚੱਲਤ ਹੋ ਚੁੱਕਾ ਹੈ। ਜੇ ਓਪਰੀ ਜਿਹੀ ਨਜਰ ਮਾਰੀਏ ਤਾਂ ਵਿਦਵਾਨਾਂ ਦੀ ਭੀੜ ਲੱਗੀ ਹੋਈ ਹੈ, ਅਤੇ ਇਹ ਦੇਖ ਕੇ ਮੇਰੇ ਵਰਗੇ ਆਮ ਸਿੱਖ ਨੂੰ ਖੁਸ਼ੀ ਵੀ ਹੁੰਦੀ ਹੈ ਨਾਲ਼ ਹੀ ਇੱਕ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ ਕਿ ਕੌਮ ਦਾ ਵਭਿੱਖ ਜਰੂਰ ਚਮਕੇਗਾ। ਪਰ ਦੂਜੇ ਪਾਸੇ ਜਦੋਂ ਮਾੜੀ ਜਿਹੀ ਇੰਨ੍ਹਾਂ ਵਿਦਵਾਨ ਮੰਨੇ ਜਾਂਦੇ ਸਰੀਰਾਂ ਦੇ ਕੰਮਾਂ ਉੱਤੇ ਮਾਰਦੇ ਹਾਂ ਤਾਂ ਹਨੇਰਾ ਹੀ ਹਨੇਰਾ ਦਿਸਦਾ ਹੈ। ਅੱਜ ਕੁਝ ਕੁ ਵਿਦਵਾਨਾਂ ਬਾਰੇ ਗੱਲ ਕਰਦੇ ਹਾਂ।

ਪਹਿਲੇ ਨੰਬਰ ਪੰਥਪ੍ਰੀਤ ਸਿੰਘ ਜਿਹੜੇ ਪਿਛਲੇ ੨੦ ਸਾਲਾਂ ਤੋਂ ਲਾਲਾਂ ਵਾਲ਼ੇ ਨੂੰ ਲੱਭ ਰਹੇ ਹਨ। ਇਨਾਂ ਦੇ ਪ੍ਰੇਮੀਆਂ ਦੀ ਮੰਨੀਏ ਤਾਂ ਇਹਨਾਂ ਤੋਂ ਵੱਧ ਗਿਆਨ ਵਾਨ ਕੋਈ ਨਹੀਂ। ਇਨ੍ਹਾਂ ਦੇ ਮਹੀਨੇ ਦੇ ੩੦ ਦਿਨਾਂ ਦੇ ਵਿੱਚ ੪੦ ਦੀਵਾਨ ਘੱਟੋ ਘੱਟ ਲਗਦੇ ਹਨ। ਜਦੋਂ ਮੈਂ ਪਹਿਲੀ ਵਾਰ ਸੁਣਿਆਂ ਸੀ ਤਾਂ ਇਹਨਾਂ ਕੋਲ ਸਿਰਫ਼ ਇੱਕ ਜੀਪ ਹੁੰਦੀ, ਪਰ ਹੁਣ ਦੀਵਾਨਾਂ ਤੋਂ ਕੁਝ ਵੀ ਭੇਟਾ ਨਾਂ ਲੈਣ ਦੇ ਬਾਵਜੂਦ ਸਿਰਫ ਪਿੰਡ ਦੀ ਇੱਕ ਡਿਸਪੈਂਸਰੀ ਚੋਂ ਇਨਾਂ ਨੇ ਫੌਰਟੂਨਰ ਗੱਡੀ ਲਈ ਹੈ। ਅੱਜ ਤੱਕ ਇਹਨਾਂ ਨੇ ਕਿਸੇ ਵੀ ਮਸਲੇ ਤੇ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ। ਸਿਰਫ ਇਨਾਂ ਦੇ ਨਾਮ ਤੇ ਪੋਸਟਰ ਹੀ ਛਪੇ ਹਨ ਉਹ ਇਸ ਲਈ ਕੇ ਜੇ ਗੱਲ ਉਲਟ ਪਾਸੇ ਨੂੰ ਜਾਂਦੀ ਲੱਗੇ ਤਾਂ ਇਹ ਉਸ ਗੱਲ ਤੋਂ ਮੁੱਕਰ ਸਕਣ। ਹਾਂ ਸੱਚ ਹੁਣ ਇੱਕ ਮਸਲੇ ਤੇ ਇਹ ਲਗਭਗ ਮਹੀਨੇ ਬਾਅਦ ਬੋਲੇ ਹਨ ਪਰ ਉਹ ਵੀ ਉੱਦੋਂ ਜਦੋਂ ਇਨਾਂ ਦੇ ਲਾਲ ਢੋਲਕੀ ਦੇ ਮੁਰਗੇ ਛਕਣ ਦੀ ਖਬਰ ਰੇਡੀਓ ਵਿਰਸਾ ਵੱਲੋਂ ਕੀਤੀ ਗਈ।

ਦੂਜੇ ਨੇ ਸਾਡੇ ਸਾਬਕਾ ਸ਼ੇਰ ਧੂੰਦਾ ਜੀ। ਬੜੇ ਆਸ਼ਿਕ ਸੀਇਨਾਂ ਦੀਆਂ ਵਿਚਾਰਾਂ ਦੇ। ਜਦੋਂ ਸਟੇਜ ਤੇ ਬਾਂਹ ਖੜੀ ਕਰ ਕੇ ਗੁਰੂ ਗੋਬਿੰਦ ਸਿੰਘ ਵਾਲੀ ਗੱਲ” ਇਨ ਪੁੱਤਰਨ ਕੇ ਸੀਸ ਪਰ” ਸੁਣਾਉਂਦੇ ਸਨ ਤਾਂ ਮੇਰੇ ਵਰਗਿਆਂ ਕਈਆਂ ਦੇ ਸੀਨੇ ਵਿੱਚ ਵਲਵਲੇ ਜਗਾ ਜਾਂਦੇ ਸਨ। ਇਨਾਂ ਨੂੰ ਸੁਣ ਕੇ ਹੀ ਦਾਸ 😜ਨੇ ਕੇਸ ਰੱਖੇ ਸਨ।ਇਹ ਮਹਾਂ ਪੁਰਸ਼ ਵੀ ੫੦ ੬੦ ਲੱਖ ਦੇ ਗੇੜੇ ਲਾ ਕੇ ਉਹ ਸਭ ਕੁੱਝ ਭੁੱਲ ਗਏ ਨੇ ਲਗਦਾ। ਇਨੀਂ ਵੀ ਅੱਜ ਤੱਕ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ, ਹਮੇਸ਼ਾਂ ਹੀ ਕਿਸੇ ਦੇ ਪੈਰੀਂ ਪੈ ਕੇ ਆਪਣੇ ਬਿਹਾਫ ਤੇ ਸਟੇਟਮੈਂਟਾਂ ਦਿਵਾਈਆਂ।

ਤੀਜੇ ਨੇ ਸਾਡੇ ਨਿੰਮੋ ਫਿਲਮ ਦੇ ਐਕਟਰ, ਰਾਗੀ ਦਰਸ਼ਣ ਸਿੰਘ। ਜਾਗਰੂਕ ਪ੍ਰਚਾਰਕਾਂ ਨੂੰ ਗਰਕਾਉਣ ਚ ਇਨਾਂ ਦਾ ਬਹੁਤ ਵੱਢਾ ਹੱਥ ਹੈ। ਇਨਾਂ ਵੱਲੋਂ ਪ੍ਰਚਾਰ ਕਰ ਕੇ ਕਮਾਏ ਅਰਬ ਰੁਪਏ ਹਰ ਇੱਕ ਪਰਚਾਰਕ ਨੂੰ ਇੱਕ ਟੀਚੇ ਮਾਫਿਕ ਜਾਪਦੇ ਹਨ। ਇਨੀਂ ਬਿਨਾਂ ਪਲੈਨਿੰਗ ਤੋਂ ਬੜਾ ਕੁਝ ਕੀਤੈ ਪਰ ਇਨਾਂ ਵਰਗੇ ਹੋਸ਼ੇ ਬੰਦੇ ਦੇ ਨਾਮ ਤੇ ਵੀ ਹੋਰ ਹੀ ਚਵਲਾਂ ਸਟੇਟਮੈਂਟਾਂ ਦੇ ਕੇ ਇਹਦੀ ਮਿੱਟੀ ਪਟਾਈ ਜਾਂਦੀਆਂ ਹਨ।

ਹੁਣ ਬਿਨਾਂ ਕਿਸੇ ਟੀਚੇ ਤੋਂ ਤੁਰੇ ਹੋਏ ਇਹ ਵਿਦਵਾਨ ਸਾਡਾ ਕੀ ਸਵਾਰਨਗੇ।

–ਮਨਦੀਪ ਸਿੰਘ।