ਮਨਪ੍ਰੀਤ ਸਿੰਘ ਸਾਹੀ


ਜਦੋ ਸ਼ੇਰ ਆਇਆ ਫੇਰ ਕੋਈ ਨਾ ਆਇਆ….

ਕੱਲ੍ਹ ਭਾਈ ਰਣਜੀਤ ਸਿੰਘ ਦਾ ਦੀਵਾਨ ਸੁਣਿਆ ਅਤੇ ਵੇਖਿਆ ਵੀ, ( ਸੰਗਤਾਂ ਦਾ ਇਕੱਠ ਦੇਖ ਕੇ ) ਦਿਲ ਅਸ਼ ਅਸ਼ ਕਰ ਉੱਠਿਆ ।
ਸੋਚਿਆ ਕੇ ਜਦੋਂ ਲੋਕ ਭਾਈ ਸਾਹਿਬ ਨੂੰ ਇੰਨਾ ਪਿਆਰ ਕਰਦੇ ਨੇ ਤਾਂ ਗੁਰਲਾਲ ਵਰਗਿਆਂ ਦੇ ਵਿਰੋਧ ਤੋਂ ਬਾਦ ਵੀ ਇੰਨਾ ਇਕੱਠ ਵੇਖ ਕੇ ਉਹਨਾਂ ਦਾ ਮਨੋਬਲ ਕਿੰਨਾ ਵਧਿਆ ਹੋਵੇਗਾ !
ਪਰ ਇੱਕ ਗੱਲ ਜਿਵੇਂ ਭਾਜੀ ਹਰਨੇਕ ਸਿੰਘ ਕਹਿੰਦੇ ਹੂੰਦੇ ਚਾਪਲੂਸਾਂ ਬਾਰੇ,
ਸੱਚ ਲੱਗੀ :
ਅਖੇ, ਸ਼ੇਰ ਆਇਆ ਸ਼ੇਰ ਆਇਆ ਜਦੋ ਸ਼ੇਰ ਆਇਆ ਫੇਰ ਕੋਈ ਨਾ ਆਇਆ ।
ਵੇਟਰ ਦੇ ਚਾਪਲੂਸ, ਗੁਰਲਾਲ ਨੇ ਚਾਪਲੂਸੀ ਕੀਤੀ ਤੇ ਨਾਲ਼ ਦੇ ਭੰਡਾਂ ਨੂੰ ਲੈ ਕੇ ਡੀ ਸੀ ਦੇ ਵੀ ਗਿਆ ।
ਪਰ ਹਰ ਵਾਰ ਅੰਮ੍ਰਿਤਸਰ ਵਾਂਗ ਥੋੜੀ ਨਾਂ ਹੋਣਾ ?
ਸ਼ੇਰ ਦਾ ਵੈਸੇ ਵੀ ਕੀ ਪਤਾ ਕਦੋਂ ਆ ਜਾਵੇ ?
ਦੀਵਾਨ ‘ਚ ਬੇਸ਼ੁਮਾਰ ਇਕੱਠ ਵੀ ਹੋਇਆ ( ਵੈਸੇ ਅਰਦਾਸ ਕਰੋ ਕਿ ਇਹੋ ਜਿਹੇ ਚਾਪਲੂਸ ਵਿਰੋਧੀਆਂ ਕੋਲ਼ ਜਰੂਰ ਹੋਣ ) ।
ਇੱਕ ਗੱਲ ਹੋਰ ਦਿਮਾਗ ‘ਚ ਆਈ ਕਿ ਮੋਗਾ, ( ਰਣਜੀਤ ਸਿੰਘ ਨੂ ਬਦਲਣ ਦਾ ਦਾਅਵਾ ਕਰਨ ਵਾਲ਼ੇ ਪੰਥਪ੍ਰੀਤ ਦਾ ਏਰੀਆ ) ਹੈ,
ਫਿਰ ਉਸ ਨੂੰ ਸਟੇਜ ‘ਤੇ ਜਾ ਕੇ ਬੈਠਣਾ ਚਾਹੀਦਾ ਸੀ ਕਿ ਨਹੀਂ ?
ਰਣਜੀਤ ਸਿੰਘ ਨੇ ਬਿਠਾ ਵੀ ਲੈਣਾ ਸੀ ਤੇ ਨਾਮ ਲੈ ਕੇ ਕਹਿ ਵੀ ਦੇਣਾ ਸੀ ।
ਫਿਰ ਜਿੰਨੀ ਇੱਜ਼ਤ ਪੰਥਪ੍ਰੀਤ ਦੀ ਹੋਣੀ ਸੀ ਉਸ ਤੋਂ ਆਪਾਂ ਵਾਕਿਫ ਆਂ ।
ਪਰ ਉਹ ਵੀ ਅਹੰਕਾਰ ‘ਚ ਨਹੀਂ ਗਿਆ ।
ਬਾਕੀ ਕਹਿੰਦੇਂ ਹੁੰਦੇ ਨੇ ਨਾਂ, ਹੱਥ ਦੀਆਂ ਦਿੱਤੀਆਂ ਗੰਢਾਂ, ਮੂੰਂਹ ਨਾਲ਼ ਖੋਲਣੀਆਂ ਪੈਂਦੀਆਂ ਨੇ !

ਜੈ ਜੈ ਲਾਲਾਂ ਵਾਲੇ ਦੀ
ਭੁੱਲ ਚੁੱਕ ਦੀ ਖਿਮਾਂ ਵੀਰੋ !
ਤਾਜਾ ਤਾਜਾ ਅੱਪਗ੍ਰੇਡ !

–ਮਨਪ੍ਰੀਤ ਸਾਹੀ


ਚੰਗਾ ਹੁਣ ਮੈਂ ਚੱਲਦਾਂ ਫਿਰ——

ਅੱਜ ਧੂੰਦਾਂ ਜੀ ਦੀ ਆਡੀਓ ਸੁਣੀ ਰੇਡੀਓ ਤੇ
ਕਹਿੰਦੇ ਜਿਹੜੀ ਦੇਹ ਰਾਹੀਂ ਬਾਣੀ ਆਈ ਓਹ ਵੀ ਗੁਰੂ ।
ਬਾਣੀ( ਗਿਆਨ ) ਜਿਸ ਨਾਲ਼ ਅਸੀਂ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ ( ਪਰਿਵਾਰ ਦੀਆਂ ਜਰੂਰਤਾਂ.ਸਾਡੇ ਫੈਸਲੇ ਕੰਮ ਕਾਰ ਸਮਾਜ ’ਚ ਕੁਝ ਵਧੀਆ ਵਗੈਰਾ ਵਗੈਰਾ ਬਹੁਤ ਕੁਝ )
ਨੋਟ . ਜਿਵੇ ਗਣਿਤ ਦੀ ਸਿੱਖਿਆ ਲੈ ਕੇ ਡਾਲਰ ਗਿਣਨੇ.
ਜਿਵੇਂ ਟੈਕਨੋਲੋਜੀ_ ਫੋਨ ਤੋਂ ਰੇਡੀਓ ਲਾਟੂ ਤੇ ਭੱਦਰ ਪੁਰਸ਼ਾਂ ਨਾਲ਼ ਵਿਚਾਰ ਕਰਨੀ .
ਏਸ ਹਿਸਾਬ ਨਾਲ਼ ਤਾਂ ਸਕੂਲਾਂ ਚ ਵਿਦਿਆ ਦਾ ਗਿਆਨ ਦੇਣ ਵਾਲ਼ੇ ਉਸ ਨੂੰ ਲਿਖਣ ਵਾਲ਼ੇ ਵੀ ਤਾਂ ਸਾਡੇ ਗੁਰੂ ਹੋਏ.
ਧੂੰਦਾਂ ਜੀ ਕਿਤੇ ਮਸ਼ੀਨ ਤੇ ਬੈਠ ਕੇ ਪਰਿੰਟ ਕਰਨ ਵਾਲ਼ਾ ਵੀ ਤਾਂ ਨਈਂ ?
ਕਿਉਂਕੇ ਓਸ ਤੋਂ ਬਿਨਾਂ ਸਾਡੇ ਕੋਲ਼ ਆਉਂਦਾ ਕਿਵੇਂ } .
ਤੇ ਅਸੀਂ ਗਿਆਨ ਲੈਂਦੇ ਕਿਵੇਂ!
ਬਾਬਿਓ ਮੁੜ ਆਓ ਐਥੇ ਮਾਰਕੀਟ ਵਿੱਚ ਵੱਡੇ ਵੱਡੇ ਬਰੈਂਡ ਵੀ ਅਲੋਪ ਹੋ ਜਾਂਦੇ ਨੇ ਜੇ ਮਾਰਕਿਟ ਦੀ ਲੋੜ ਨਾਲ਼ ਨਾ ਚੱਲ ਸਕਣ | ਤੁਹਾਡੀ ਲੋੜ ਵੀ ਹੈ ਤੇ ਤੁਹਾਡੇ ਕੋਲ਼ ਮੁੜ ਆਉਣ ਦਾ ਹਾਲੇ ਸਮਾਂ ਵੀ!
ਥੋਡੇ ਸਾਰੇ ਸ਼ੁਭ ਚਿੰਤਕ !
ਚੰਗਾ ਹੁਣ ਮੈਂ ਚੱਲਦਾਂ ਫਿਰ——

–ਮਨਪ੍ਰੀਤ ਸਿੰਘ ਸਾਹੀ