ਮਨਮੀਤ ਸਿੰਘ ਮਾਨ


“ਢੱਡਰੀਆਂ ਵਾਲ਼ਿਆਂ ਦੀ ਸੁਪੋਰਟ ਵਿੱਚ” 

ਉਏ ਸੱਚ ਦੀ ਜਿਸਨੇ ਹਨੇਰੀਂ ਲੈ ਆਂਦੀ
ਪਖੰਡ ਦੀ ਜੜ੍ਹ ਜੋ ਪੁੱਟਦੀ ਜਾਂਦੀ
ਵੇਖ ਵਿਰੋਧੀਆਂ ਨੂੰ ਪੈਦੀਂ ਦੰਦਲ
ਦੀਵਾਨਾਂ ਵਿੱਚ ਬੈਠੀ ਸੰਗਤ ਦੀ ਭੀੜ ਨੂੰ
ਬਈਂ ਫੁੱਲ ਸਪੋਟ ਆ ਮਿੱਤਰੋ “ਢੱਡਰੀਆਂ ਵਾਲ਼ੇ” ਵੀਰ ਨੂੰ

ਛਬੀਲ ਲਗਾ ਕੇ ਸੀ ਹਮਲਾ ਕਰਿਆ
ਭਾਈ ਭੁਪਿੰਦਰ ਸਿੰਘ ਸ਼ਹੀਦ ਕਰਿਆ
ਵਿਰੋਧੀਆਂ ਦੇ ਫਿਰ ਵੀ ਵਿਰੁੱਧ ਬੋਲਦਾ
“ਭਾਈ ਰਣਜੀਤ ਸਿੰਘ” ਕਦੇ ਨਾ ਡਰਿਆ
ਕਹਿੰਦਾ ਸੋਚ ਨਈਂ ਮੇਰੀ ਤੁਸੀਂ ਮਿਟਾ ਸਕਦੇ
ਖਤਮ ਕਰਲੋ ਭਾਵੇਂ ਸ਼ਰੀਰ ਨੂੰ
ਬਈਂ ਫੁੱਲ ਸਪੋਟ ਆ ਮਿੱਤਰੋ “ਢੱਡਰੀਆਂ ਵਾਲ਼ੇ” ਵੀਰ ਨੂੰ

ਜਿਹਦੇ ਗੇਟ ਤੇ ਆ ਤੁਸੀਂ ਧਰਨੇ ਲਾਉਂਦੇ
ਜਥੇਦਾਰੋ ਜਿਸ ਕੋਲ਼ੋਂ ਤੁਸੀਂ ਸੀਡੀਆਂ ਮੰਗਵਾਉਂਦੇ
ਇਕੱਲਾ “ਢੱਡਰੀਆਂ ਵਾਲ਼ਾ” ਈ ਦਿਸਦਾ ਤਹਾਨੂੰ
ਇਕਬਾਲ ਵਰਗੇ ਤਾਂ ਥੋਨੂੰ ਨਜ਼ਰ ਨਈਂ ਆਉਂਦੇ
ਉਏ ਜਥੇਦਾਰੋ ‘ਧੁੰਮੇ ਦੇ ਪੈਰਕਾਰੋ
ਲੱਖ ਲਾਹਨਤ ਤੁਹਾਡੀ ਮਰੀ ਜ਼ਮੀਰ ਨੂੰ
ਬਈਂ ਫੁੱਲ ਸਪੋਟ ਆ ਮਿੱਤਰੋ “ਢੱਡਰੀਆਂ ਵਾਲ਼ੇ” ਵੀਰ ਨੂੰ

ਦਿਨ ਰਾਤ ਉਹ ਸੱਚ ਦਾ ਪਰਚਾਰ ਕਰਦੇ
ਤੁਸੀਂ ਦੇਖ ਚੜ੍ਹਾਈ ਐਵੇਂ ਸਾੜਾ ਕਰਦੇ
ਆਏ ਦਿਨ ਦੀਵਾਨਾਂ ‘ਚ ਲੱਖਾਂ ਦੁਨੀਆਂ ਅੰਮ੍ਰਿਤ ਛਕਦੀ
ਦੱਸੋ ਤਾਂ ਸਹੀ ਉਹ ਇਸ ਵਿੱਚ ਕੀ ਮਾੜਾ ਕਰਦੇ ?
ਸੱਚ ਦਬਾ ‘ਜਿਸਦਾ ਰਾਜ ਉਜੜਗਿਆ
ਕਦੇ ਪੜ੍ਹੂ ਸੂਬੇ ਸਰਹਿੰਦ ਵਜ਼ੀਰ ਨੂੰ
ਬਈਂ ਫੁੱਲ ਸਪੋਟ ਆ ਮਿੱਤਰੋ “ਢੱਡਰੀਆਂ ਵਾਲੇ” ਵੀਰ ਨੂੰ

–ਮਨਮੀਤ ਸਿੰਘ ਮਾਨ (ਖੇੜੀ ਮੁਸਲਮਾਨਾਂ ਪਟਿਆਲਾ)