ਮਨਮੋਹਣ ਸਿੰਘ ਲੁਧਿਆਣਾ


ਪੰਥ ਦੀ ਢੋਲਕੀ…..

ਢੋਲਕੀ ਕਹਿੰਦਾ ਸਹਿ ਨਹੀਂ ਹੁੰਦਾ
ਨੰਦੂ ਬਿਨਾਂ ਹੁਣ ਰਹਿ ਨਹੀਂ ਹੁੰਦਾ
ਬਾਪੂ ਮੇਰਾ ਮੈਨੂੰ ਕੱਢੇ ਗਾਲ੍ਹਾਂ
ਉਹਨਾਂ ਮੂਹਰੇ ਕਿਉਂ ਕੱਢੀਆਂ ਲਾਰਾਂ 
ਜੇ ਤੈਨੂੰ ਸੀ ਖਾਣ ਦੀ ਭੁੱਖ
ਮੈਨੂੰ ਦੱਸਦਾ ਆਪਣਾ ਦੁੱਖ
ਤੇਰਾ ਦੁੱਖ ਦੱਸ ਮੈਂ ਕਿਉਂ ਸਹਿੰਦਾ
ਮੈਨੂੰ ਦੱਸਦਾ ਮੈਂ ਲੈ ਦਿੰਦਾ
ਤੇਰੀ ਭੁੱਖ ਬੜਾ ਫਸਾਇਆ
ਰੇਡੀਓ ਤੇ ਜਾ ਬਿਆਨ ਦਵਾਇਆ
ਏਅਰਪੋਰਟ ਤੇ ਮੈਂ ਕਲਾਸ ਨਾ ਲਾਉਂਦਾ
ਢੱਢਰੀਆਂ ਵਾਲ਼ਾ ਨਾ ਗੇਮ ‘ਚ ਆਉਂਦਾ
ਪਤਾ ਨੀ ਮੱਤ ਮੇਰੀ ਗਈ ਸੀ ਮਾਰੀ
ਆਪਣੇ ਪੈਰ ਕੁਹਾੜੀ ਮਾਰੀ

–ਮਨਮੋਹਣ ਸਿੰਘ ਲੁਧਿਆਣਾ