ਯਾਦਵਿੰਦਰ ਸਿੰਘ


ਵਰਪਾਲ ਦੀ ਹ***ਖੋਰੀ

ਵਰਪਾਲ ਸਿੰਘ ਨੇ ਆਪਣੇ ਪ੍ਰੋਗਰਾਮ ਵਿੱਚ ਗੱਲ ਕਹੀ ਕੇ ਨਵਾਬ ਕਪੂਰ ਸਿੰਘ ਨੂੰ ਜਦੋ ਨਵਾਬੀ ਦੀ ਪੇਸ਼ਕਸ਼ ਵਜੋ ਖਿੱਲਤ ਭੇਜੀ ਗਈ ਤਾਂ ਉਹਨਾਂ ਨੇ ਉਹ ਖਿੱਲਤ, ਪੰਜ ਪਿਆਿਰਆਂ ਦੇ ਪੈਰਾਂ ਵਿੱਚ ਰੱਖ ਕੇ ਇਹ ਗੱਲ ਸਾਬਿਤ ਕੀਤੀ ਕਿ ਰਾਜਨੀਤੀ ਹਮੇਸ਼ਾ ਪੰਜ ਪਿਆਰਿਆਂ ਦੇ ਅਧੀਨ ਰਹੇਗੀ , ਪਹਿਲਾਂ ਵੀ ਇੱਕ ਪ੍ਰੋਗਰਾਮ ਵਿੱਚ ਇਸਨੇ ਗੜ੍ਹੀ ਵਿਚੋਂ ਜਾਣ ਦੇ ਲਈ ਗੁਰੂ ਨੂੰ ,ਪੰਜ ਪਿਆਰਿਆਂ ਵਲੋਂ ਹੁਕਮ ਦਿੱਤੇ ਜਾਣ ਦੀ ਗੱਲ ਕਹੀ ਸੀ ।

ਹੁਣ ਜੇ ਆਪਾਂ ਵਿਚਾਰ ਕਰੀਏ ਕਿ ਪੰਜ ਪਿਆਰੇ ਕਿਹੜੇ ਗੁਰੂ ਵਾਲ਼ੇ ਹਨ , ਇਸਦਾ ਫੈਸਲਾ ਕਿਸ ਤਰਾਂ ਹੋਵੇਗਾ , ਇਸਦੇ ਲਈ ਚੋਣਾਂ ਦਾ ਪ੍ਰਬੰਧ ਹੈ , ਚੋਣਾਂ ਵਿੱਚ ਹਮੇਸ਼ਾ ਉਹ ਜਿੱਤਦਾ ਹੈ ਜੋ ਜਿਆਦਾ ਲੋਕਾਂ ਵਿੱਚ ਪ੍ਰਵਾਨ ਹੈ , ਸਿੱਖ ਸਮਾਜ ਵਿੱਚ ਬਹੁਗਿਣਤੀ ਟਕਸਾਲਾਂ , ਡੇਰਿਆਂ ਦੀ ਹੈ ਅਤੇ ਸ੍ਰੋਮਣੀ ਕਮੇਟੀ ਵੀ ਸਰਕਾਰ ਅਧੀਨ ਕੰਮ ਕਰਦੀ ਹੈ ਅਤੇ ਸਰਕਾਰ ਦੀ ਮਰਜੀ ਦੇ ਹੀ ਨੁਮਾਇੰਦੇ ਚੁਣੇ ਜਾਂਦੇ ਹਨ। ਸਰਕਾਰ ਨੇ ਪੰਜ ਪਿਆਰਿਆਂ , ਜਥੇਦਾਰਾਂ , ਸ੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਰਾਹੀਂ ਸਿੱਖ ਵਿਚਾਰਧਾਰਾ ਨੂੰ ਗੁਲਾਮ ਬਣਾ ਕੇ ਮਾਨਸਿਕ ਦਬਾਅ ਅਧੀਨ ਰੱਖਿਆ ਹੋਇਆ ਹੈ ।

ਵਰਪਾਲ ਵਰਗੇ ਟੇਢੇ ਢੰਗ ਨਾਲ ਸਿੱਖ ਵਿਰੋਧੀ ਤਾਕਤਾਂ ਦੀ ਹਮਾਇਤ ਕਰਕੇ ਸਿੱਖ ਸੋਚ ਅਤੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਦੇ ਹਨ।

–ਯਾਦਵਿੰਦਰ ਸਿੰਘ


ਅਸਲੀ ਕੌਮੀ ਲੀਡਰ ਕੌਣ ??

ਵਰਪਾਲ ਸਿੰਘ ਕਹਿੰਦਾ , “ਹਿਟਲਰ ਨੇ ਜਰਮਨੀ ਨੂੰ ਕਾਬੂ ਰੱਖਣ ਲਈ ਦੂਸਰੇ ਦੇਸ਼ਾਂ ਨਾਲ਼ ਜੰਗ ਛੇੜ ਦਿੱਤੀ ਤਾਂ ਕਿ ਲੋਕਾਂ ਕੋ ਉਸ ਦੇ ਨਾਲ਼ ਚੱਲਣ ਤੋ ਬਿਨਾਂ ਕੋਈ ਚਾਰਾ ਨਾ ਰਹੇ , ਡਿਕਟੇਟਰਸ਼ਿਪ ਵਿੱਚ ਅਜਿਹੇ ਹੱਥਕੰਡੇ ਵਰਤੇ ਜਾਂਦੇ ਹਨ।”

ਹੁਣ ਜੇ ਇਹੀ ਗੱਲ ਪੰਥਪ੍ਰੀਤ ਸਿੰਘ ਤੇ ਲਾ ਕੇ ਦੇਖੀਏ ਤਾਂ ਨਾਨਕਸ਼ਾਹੀ ਕਲੰਡਰ ਦਾ ਮਸਲਾ ਅਕਾਲ ਤਖਤ ਤੇ ਲਿਜਾ ਕੇ ਬੰਦੇ ਇਕੱਠੇ ਕਰਕੇ ਜਥੇਦਾਰਾਂ ਖਿਲਾਫ ਸ਼ਕਤੀ ਪ੍ਰਦਰਸ਼ਨ ਕਰਨਾ , ਬਰਗਾੜੀ ਵਿੱਚ ਧਰਨਾ ਲਾ ਕੇ ਸਰਕਾਰ ਨਾਲ਼ ਪੰਗਾ ਲੈਣਾ , ਫਿਰ ਚੋਣਾਂ ਸਮੇਂ ਬਾਦਲ ਸਰਕਾਰ ਦੇ ਖਿਲਾਫ ਪੰਥਪ੍ਰੀਤ , ਮਾਝੀ ਵੱਲੋ ਸੁਖਬੀਰ ਬਾਦਲ ਤੇ ਬਾਕੀ ਬਾਦਲ ਸਰਕਾਰ ਨੂੰ ਚੈਂਲੇਂਜ ਕਰਨੇ ਡਿਕਟੇਟਰਸ਼ਿਪ ਵਾਲ਼ੀ ਰਾਜਨੀਤੀ ਦਾ ਹਿੱਸਾ ਲੱਗਦੇ ਹਨ ਤਾਂ ਕਿ ਲੋਕਾਂ ਵਿੱਚ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਸਾਡੇ ਤੋ ਬਿਨਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ , ਇਹ ਵੀ ਇੱਕ ਤਰਾਂ ਬੇਈਮਾਨ ਨੀਤੀਵਾਨ ਹੀ ਲੱਗਦੇ ਹਨ ਜੋ ਲੋਕਾਂ ਤੇ ਬੋਝ ਪਾ ਕੇ ਉਹਨਾਂ ਨੂੰ ਲੁੱਟੀ ਜਾਣਾ ਚਾਹੁੰਦੇ ਹਨ ਜਦਕਿ ਜੇ ਇਮਾਨਦਾਰੀ ਹੋਵੇ ਤਾਂ ਆਪਣੀਆਂ ਸੰਸਥਾਵਾਂ ਖੋਲ ਕੇ ਨਾਨਕਸ਼ਾਹੀ ਕਲੰਡਰ ਵੀ ਅਸਾਨੀ ਨਾਲ਼ ਲਾਗੂ ਹੋ ਸਕਦਾ ਹੈ ਅਤੇ ਗੁਰੂ ਗਰੰਥ ਸਾਹਿਬ ਦੇ ਲਈ ਚੰਗੇ ਸੁਰੱਖਿਆ ਪ੍ਰਬੰਧ ਵੀ ਹੋ ਸਕਦੇ ਹਨ।

ਦੂਜੇ ਪਾਸੇ ਭਾਈ ਰਣਜੀਤ ਸਿੰਘ ਨੂੰ ਵੇਖੀਏ ਕਦੇ ਵੀ ਆਪਣੇ ਨਿੱਜ ਨੂੰ ਅੱਗੇ ਰੱਖ ਕੇ ਕੋਈ ਫੈਸਲਾ ਨਹੀਂ ਲਿਆ ਬਲਕਿ ਹਮੇਸ਼ਾ ਕੌਮ ਦੀ ਭਲਾਈ ਅਤੇ ਸਿੱਖੀ ਵਿਚਾਰਧਾਰਾ ਦੇ ਪੱਖ ਨੂੰ ਮੁੱਖ ਰੱਖ ਕੇ ਫੈਸਲੇ ਕੀਤੇ , ਸਮਰੱਥਾ ਹੋਣ ਦੇ ਬਾਵਜੂਦ ਕੌਮੀ ਭਲੇ ਲਈ ਅੰਮ੍ਰਿਤਸਰ ਦੇ ਦੀਵਾਨ ਰੱਦ ਕਰ ਦਿੱਤੇ , ਦਮਦਮੀ ਟਕਸਾਲ ਦੇ ਮੁਖੀ ਵੱਲੋ ਜਾਨਲੇਵਾ ਹਮਲਾ ਕਰਵਾ ਕੇ ਸਾਰੇ ਜਥੇ ਨੂੰ ਮਾਰਨ ਦੀ ਕੋਸ਼ਿਸ ਕਰਨ ਅਤੇ ਇੱਕ ਸਾਥੀ ਨੂੰ ਮਾਰ ਦੇਣ ਦੇ ਬਾਅਦ , ਦੁਬਾਰਾ ਹਮਲਾ ਕਰਨ ਦੀ ਧਮਕੀ ਦੇਣ ਦੇ ਬਾਵਜੂਦ ਵੀ ਹਥਿਆਰਾਂ ਦੀ ਲੜਾਈ ਨਾ ਕਰਨ ਦਾ ਫੈਸਲਾ ਕਰਨ ਵਾਲ਼ੇ ਨਿਮਰਤਾ ਦੇ ਪੁੰਜ ਹਨ ਭਾਈ ਰਣਜੀਤ ਸਿੰਘ ਜੀ
ਕੌਮ ਦੀ ਅਗਵਾਈ ਲਈ ਯੋਗ ਆਗੂ ਕੌਣ ਹੈ , ਇਹਦੇ ਵਿੱਚ ਫੈਸਲੇ ਵਾਚਣ ਤੋ ਬਾਅਦ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ

ਇੱਕ ਪਾਸੇ ਅਕਾਲੀਆਂ ਦੀ ਸਰਕਾਰ ਦੇ ਖਿਲਾਫ ਹੋਣ ਦਾ ਦਾਅਵਾ ਕਰਨ ਵਾਲ਼ੇ , ਸਰਕਾਰ ਦੇ ਖਾਸ ਪਾਲ਼ੇ ਹੋਏ ਟਕਸਾਲੀਆਂ ਦੀਆਂ ਸਟੇਜਾਂ ਲਈ ਲਾਲਾਂ ਸੁੱਟਣ ਤੇ ਜੁੱਤੀਆਂ ਚੱਟਣ ਵਾਲੇ ਧੂੰਦੇ ਤੇ ਪੰਥਪ੍ਰੀਤ ਵਰਗੇ ਹਨ ਤੇ ਦੂਜੇ ਪਾਸੇ ਉਹਨਾਂ ਹੀ ਸਿੱਖੀ ਵਿਚਾਰਧਾਰਾ ਦੇ ਦੁਸ਼ਮਣਾ ਦੇ ਖਿਲਾਫ, ਆਪਣਾ ਇੱਕ ਸਾਥੀ ਸ਼ਹੀਦ ਕਰਵਾਉਣ ਦੇ ਬਾਵਜੂਦ ਵੀ ਡਟੇ ਰਹਿਣ ਵਾਲੇ ਭਾਈ ਰਣਜੀਤ ਸਿੰਘ ਹਨ।।

–ਯਾਦਵਿੰਦਰ ਸਿੰਘ


ਧੰਨਵਾਦ

ਬਾਬਾ ਜੀ ਨੇ ਕਮਾਲ ਕਰ ਦਿੱਤੀ ਐਤਵਾਰ ਵਾਲ਼ੇ ਦੀਵਾਨ ਵਿੱਚ , ਅਜੇ ਸਿਰਫ 5% ਗੱਲ ਕੀਤੀ ਆ 95% ਹੋਰ ਅਜੇ ਕਰਨ ਵਾਲ਼ੀ ਰਹਿੰਦੀ ਆ, ਢਪਾਲੀ ਨੇ ਤਾਂ ਰੱਬ ਆਸਰਾ, ਸੰਸਥਾ ਖੋਲ੍ਹ ਕੇ ਕੰਮ ਚਲਾ ਲਿਆ ਬਾਕੀ ਪਰਚਾਰਕਾਂ ਨੂੰ ਵੀ ਖਿਆਲ ਕਰਨਾ ਚਾਹੀਦਾ ।

ਸਿੱਖੀ ਵਿਚਾਰਧਾਰਾ ਵਾਲ਼ਾ ਸਮਾਜ ਸਿਰਜਣ ਵਿੱਚ ਸਭ ਤੋ ਵੱਡੀ ਰੁਕਾਵਟ ਜਾਗਰੂਕ ਪਰਚਾਰਕ ਹਨ , ਧੰਨਵਾਦ ਰੇਡੀਓ ਵਿਰਸਾ ਵਾਲ਼ਿਆਂ ਦਾ ਜਿਨ੍ਹਾਂ ਨੇ ਪੰਥਪ੍ਰੀਤ ,ਧੂੰਦੇ , ਦਰਸ਼ਨ , ਅਜਮੇਰ ਤੇ ਗੋਗੋਆਣੀ ਵਰਗੇ ਬੁੱਕਲ ਦੇ ਸੱਪਾਂ ਨੂੰ ਨੱਥ ਪਾਈ

ਵਰਪਾਲ ਵਰਗਿਆਂ ਨੂੰ ਜੇ ਅਜੇ ਧੂੰਦੇ ,ਪੰਥਪ੍ਰੀਤ ਦੀਆਂ ਵੱਖੀਆਂ ਉੱਧੜੀਆਂ ਨਹੀਂ ਦਿਸ ਰਹੀਆਂ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਨੁਕਸ ਹੈ।

ਰੇਡੀਓ ਵਿਰਸਾ ਤੋਂ ਜੋ ਆਪਣੀ ਗੱਲ ਸਿੱਧੀ ਤੇ ਸਪੱਸਟ ਕਹਿਣ ਦਾ ਹੌਸਲਾ ਮਿਲਿਆ , ਜੋ ਸੁਭਾਅ ਦੇ ਵਿੱਚ ਸੁਧਾਰ ਆ ਰਿਹਾ ਤੇ ਜੋ ਨਜ਼ਰੀਆ ਮਿਲਿਆ , ਭਾਜੀ ਹਰਨੇਕ ਸਿੰਘ ਤੇ ਨਾਲ਼ ਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ

ਭਾਈ ਰਣਜੀਤ ਸਿੰਘ ਦੇ ਪਰਚਾਰ ਦਾ ਪੱਧਰ ਦੇਖ ਕੇ ਤਾਂ ਉਹਨਾਂ ਦੇ ਵਾਰੇ ਜਾਣ ਨੂੰ ਦਿਲ ਕਰਦਾ , ਗੱਲ ਦੀ ਸਪੱਸ਼ਟਤਾ ਤੇ ਵਜ਼ਨ ਬਰਾਬਰ ਤੋਲ ਦਿੰਦੇ ਹਨ।

–ਯਾਦਵਿੰਦਰ ਸਿੰਘ


ਸਿਧਾਂਤ ਨਹੀਂ ,ਨਜਰੀਆ ਅਤੇ ਟੀਚਾ ਪ੍ਰਮੁੱਖ 

ਕਪੂਰ ਕਹਿੰਦਾ ,” ਅਕਲ ਵਾਲੇ ਸਿਧਾਂਤਕ ਹੁੰਦੇ ਹਨ , ਸੋ ਵਿਵਹਾਰਿਕ ਪੱਖ ਤੋ ਉਹ ਆਗੂ ਨਹੀਂ ਬਣਦੇ , ਇਸ ਕਰਕੇ ਉਹ ਬਹੁਤੇ ਸਫਲ ਨਹੀਂ ਹੁੰਦੇ
ਅਕਲ ਰਾਜ ਤਾਂ ਸਭ ਥਾਵਾਂ ਤੇ ਕਰਦੀ ਹੈ ਪਰ ਉਹ ਕਿਧਰੇ ਵੀ ਹਕੂਮਤ ਨਹੀਂ ਚਲਾ ਸਕਦੀ “

ਜਿਹੜੇ ਬੰਦੇ ਇਹ ਕਹਿੰਦੇ ਹਨ ਕਿ ਅਸੀਂ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਾਂਗੇ , ਕਿਸੇ ਦੀ ਪਰਵਾਹ ਨਹੀਂ ਕਰਦੇ ਭਾਵੇ ਕੋਈ ਵੀ ਹੋਵੇ
ਸਿਰਫ਼ ਖਿਲਾਰਾ ਪਾ ਕੇ ਆਪਣੇ ਆਪ ਨੂੰ ਮਹੱਤਵਪੂਰਨ ਹੋਣ ਦਾ ਭਰਮ ਪਾਲ਼ ਸਕਦੇ ਹਨ, ਕੋਈ ਪ੍ਰਾਪਤੀ ਨਹੀਂ ਕਰ ਸਕਦੇ

ਸਿਧਾਂਤਕ ਹੋਣਾ , ਕਿਸੇ ਨਿਯਮ ਤੇ ਅੜ ਕੇ ਖੜ੍ਹ ਜਾਣਾ ਹੈ ਜਦਕਿ ਨਿਯਮ ਸਮੇਂ ਅਤੇ ਹਲਾਤਾਂ ਨੂੰ ਦੇਖਦੇ ਹੋਏ ਬਦਲਣੇ ਪਿਆ ਕਰਦੇ ਹਨ , ਸਿਧਾਂਤ ਤੇ ਖੜ੍ਹਨ ਦਾ ਦਾਅਵਾ ਕਰਨ ਵਾਲ਼ਾ ਬੰਦਾ ਅਕਲ ਵਾਲ਼ਾ ਬੇਵਕੂਫ ਹੁੰਦਾ ਹੈ।

ਗੁਰੂ ਸਾਹਿਬ ਸਾਨੂੰ ਨਜ਼ਰੀਆ ਦਿੰਦੇ ਹਨ , ਸਿਧਾਂਤ ਨਹੀਂ

ਜਿਵੇ ਧਰਮ ਦੇ ਸਿਧਾਂਤ ਅਨੁਸਾਰ ਚੋਰੀ ਕਰਨਾ , ਧੋਖਾ ਦੇਣਾ ,ਝੂਠ ਬੋਲਣਾ ਗਲਤ ਹੈ ਪਰ ਭਾਈ ਬਿਧੀ ਚੰਦ ਨੇ ਘੋੜੇ ਚੋਰੀ ਕੀਤੇ , ਸੁੱਖਾ ਸਿੰਘ ਮਹਿਤਾਬ ਸਿੰਘ ਨੇ ਝੂਠ ਬੋਲਿਆ ਅਤੇ ਧੋਖਾ ਦਿੱਤਾ ।
ਧਰਮ ਦਾ ਸਿਧਾਂਤ ਸੱਚ ਬੋਲਣ ਨੂੰ ਠੀਕ ਮੰਨਦਾ ਹੈ ਪਰ ਕੀ ਗੰਗੂ ਬ੍ਰਾਹਮਣ ਦਾ ਥਾਣੇ ਵਿੱਚ ਸੱਚ ਬੋਲਣਾ ਠੀਕ ਸੀ ?

ਸਾਡੇ ਧਿਆਨ ਵਿੱਚ ਇਹ ਰਹੇ ਕਿ ਸਾਡਾ ਟੀਚਾ ਕੀ ਹੈ, ਟੀਚਾ ਮਹਾਨ ਹੈ ਤਾਂ ਸਾਡਾ ਝੂਠ ਬੋਲਣਾ , ਧੋਖਾ ਦੇਣਾ , ਪਿੱਛੇ ਹਟ ਜਾਣਾ, ਕਦੇ ਲੜਨਾ ਕਦੇ ਨਾ ਲੜਨਾ , ਕਦੇ ਵਿਚਾਰ ਕਰਨੀ ਕਦੇ ਨਾ ਕਰਨੀ , ਕਦੇ ਲਕੀਰ ਖਿੱਚ ਕੇ ਪਾਸੇ ਹੋ ਜਾਣਾ ਕਦੇ ਕਿਸੇ ਥਾਂ ਤੇ ਸਮਝੌਤਾ ਕੀਤੇ ਜਾਣ ਦੀ ਸੰਭਾਵਨਾ ਰੱਖ ਲੈਣੀ , ਸਭ ਕੁਝ ਜੋ ਸਾਨੂੰ ਟੀਚੇ ਵੱਲ ਨੂੰ ਲਿਜਾ ਰਿਹਾ ਹੈ ਜਾਇਜ਼ ਹੈ , ਠੀਕ ਹੈ ,ਧਰਮ ਹੈ ।।

–ਯਾਦਵਿੰਦਰ ਸਿੰਘ


ਇਤਿਹਾਸ ਨਹੀਂ ਅੱਜ ਤੇ ਭਵਿੱਖ ਦੀ ਗੱਲ ਕਰੀਏ !!

ਕਪੂਰ ਕਹਿੰਦਾ ,” ਪਿੱਛੇ ਵੇਖਦੇ ਰਹਿਣ ਨਾਲ਼ ਅੱਗੇ ਨਹੀਂ ਜਾਇਆ ਜਾ ਸਕਦਾ “
ਬੀਤੇ ਹੋਏ ਨੂੰ ਚਿੰਬੜੇ ਹੋਏ ਭੂਤ ਅੱਗੇ ਤੁਰਨ ਦੀ ਗੱਲ ਕਿਵੇਂ ਕਰ ਸਕਣਗੇ?

ਸਾਡੇ ਪਰਚਾਰਕ ਕਦੋਂ ਤੱਕ ਗੁਰੂ ਸਾਹਿਬਾਨਾਂ ਤੇ ਸਿੰਘਾਂ ਦੇ ਕਰਨਾਮੇ ਸੁਣਾ ਸੁਣਾ ਕੇ ਰੋਟੀਆਂ ਖਾਈ ਜਾਣਗੇ , ਇਤਿਹਾਸਕ ਪਾਤਰ ਆਪਣੇ ਸਮੇਂ ਵਿੱਚ ਬਹੁਤ ਕੁਝ ਕਰ ਗਏ , ਹੁਣ ਤੁਸੀਂ ਕੀ ਕਰ ਰਹੇ ਹੋ ਤੇ ਆਉਣ ਵਾਲ਼ੇ ਸਮੇਂ ਵਿੱਚ ਕੀ ਕਰੋਗੇ ?

ਬੀਤੇ ਸਮੇ ਵਿੱਚ ਹੀ ਫਸੀ ਹੋਣ ਕਰਕੇ ਸਾਡੀ ਕੌਮ ਹੁਣ ਤੱਕ ਡਿਕਟੇਟਰਸ਼ਿਪ ਵਿਚੋਂ ਨਿੱਕਲ਼ ਕੇ ਲੋਕਤੰਤਰ ਵਿੱਚ ਨਹੀਂ ਆ ਸਕੀ , ਦਿਮਾਗ ਅੱਜ ਵੀ ਉੱਥੇ ਹੀ ਖੜ੍ਹੇ ਹਨ।

ਕਾਰ ਦੇ ਪਿੱਛੇ ਦੇਖਣ ਵਾਲ਼ੇ ਸ਼ੀਸ਼ੇ ਬਹੁਤ ਛੋਟੇ ਹੁੰਦੇ ਹਨ, ਪਰ ਅੱਗੇ ਦੇਖਣ ਲਈ ਬਹੁਤ ਵੱਡਾ ਸ਼ੀਸ਼ਾ ਲਾਇਆ ਜਾਂਦਾ ਹੈ, ਪਿੱਛੇ ਸਿਰਫ਼ ਇਸ ਲਈ ਦੇਖਿਆ ਜਾਂਦਾ ਹੈ ਕਿ ਅੱਗੇ ਜਾਣ ਵਿੱਚ ਪਿੱਛੇ ਤੋਂ ਕੋਈ ਅੜਚਣ ਨਾ ਪਵੇ

ਇਤਿਹਾਸ ਦੀਆਂ ਗਲਤੀਆਂ ਨੂੰ ਆਉਣ ਵਾਲ਼ੇ ਸਮੇਂ ਵਿੱਚ ਉਹਨਾਂ ਤੋ ਸਬਕ ਸਿੱਖ ਕੇ ਅੱਗੇ ਵਧਣ ਲਈ ਵਿਚਾਰਨਾ ਚਾਹੀਦਾ ਹੈ।

ਪਿੱਛੇ ਨੂੰ ਦੇਖ ਕੇ ਗੱਡੀ ਚਲਾਉਣ ਵਾਲ਼ੇ ਸਾਡੇ ਧੂੰਦੇ , ਪੰਥਪ੍ਰੀਤ ਕਿੰਨਾ ਕੁ ਅਗਾਂਹ ਜਾ ਸਕਣਗੇ , ਲੱਗਦਾ ਠੋਕ ਕੇ ਹੀ ਹਟਣਗੇ ।।

–ਯਾਦਵਿੰਦਰ ਸਿੰਘ


ਗੁਰੂ

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।

ਵਿਵੇਕ ਨੇ ( ਸ਼ਬਦ ਨੇ, ਗੁਰੂ ਨੇ , ਰੱਬ ਨੇ, ਗਿਆਨ ਨੇ) , ਮੈਨੂੰ ਸਮਝ ਦਾ ਸੁਰਮਾ ਦਿੱਤਾ , ਜਿਸ ਨੂੰ ਸੁਰਤ ਦੀ ਅੱਖ ਵਿੱਚ ਪਾਉਣ ਨਾਲ਼ ਮੇਰੇ ਮਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ।

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।। ੫।।

ਪਾਣੀ ਨੂੰ ਇਕੱਠਾ ਰੱਖਣ ਲਈ ਘੜੇ ਦੀ ਲੋੜ ਹੈ ਪਰ ਘੜਾ ਪਾਣੀ ਤੋ ਬਿਨਾਂ ਨਹੀਂ ਬਣ ਸਕਦਾ ਉਸੇ ਤਰਾਂ ਮਨ ਨੂੰ ਵਿਕਾਰਾਂ ਵਾਲ਼ੇ ਮਾੜੇ ਪਾਸੇ ਤੋਂ ਰੋਕ ਕੇ ਰੱਖਣ ਲਈ ਸਮਝ ਦੀ ਲੋੜ ਹੈ ਪਰ ਵਿਵੇਕ ਬੁੱਧ ਤੋਂ ਬਿਨਾਂ , ਗਿਆਨ ਲਏ ਤੋਂ ਬਿਨਾਂ ਸਮਝ ਨਹੀਂ ਪੈਦੀ

ਉਹ ਗਿਆਨ ਸਾਡਾ ਗੁਰੂ ਹੈ ਜੋ ਸਾਰੇ ਜਗਤ ਦਾ ਗੁਰੂ ਹੈ, ਜੋ ਹਰ ਸਮੇ ਹਰ ਥਾਂ ਮੌਜੂਦ ਹੈ, ਗਿਆਨ ਦਾ ਮਾਨੋ ਜਿਵੇਂ ਮੀਂਹ ਪੈ ਰਿਹਾ ਹੈ ਪਰ ਭਿੱਜਦਾ ਉਹ ਹੈ ਜਿਸਦਾ ਉਸ ਵੱਲ ਧਿਆਨ ਹੈ , ਗੁਰੂ ਗਰੰਥ ਸਾਹਿਬ ਸਾਨੂੰ ਉਸ ਗੁਰੂ ਨਾਲ਼ ਜੋੜਨ ਦੇ ਲਈ ਸਾਡਾ ਨਜ਼ਰੀਆ ਗਿਆਨ ਲੈਣ ਵਾਲ਼ਾ ਘੜ ਦਿੰਦੇ ਹਨ ਫਿਰ ਅਸੀਂ ਹਰ ਥਾਂ ਤੋਂ ਜਿਥੋਂ ਵੀ ਮਿਲੇ ਗਿਆਨ ਲੈ ਕੇ ਸੁਰਤ ਦਾ ਵਿਕਾਸ ਕਰਦੇ ਹਾਂ , ਕੋਈ ਕਿਥੋਂ ਤੱਕ ਜਾ ਸਕਦਾ ਹੈ , ਹਰ ਇੱਕ ਦੀ ਆਪਣੀ ਆਪਣੀ ਕਾਬਲੀਅਤ ਹੈ ।

–ਯਾਦਵਿੰਦਰ ਸਿੰਘ


ਚਾਪਲੂਸ

ਕਪੂਰ ਕਹਿੰਦਾ ,” ਚਾਪਲੂਸ ਦੇ ਤਿੰਨ ਮੁੱਖ ਲੱਛਣ ਮੰਨੇ ਗਏ ਹਨ: ਜਦੋਂ ਉਹ ਬੋਲਦਾ ਹੈ ਤਾਂ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ , ਆਪਣੇ ਸਾਹਿਬ ਦੇ ਕੱਚ ਨੂੰ ਹੀਰਾ ਅਤੇ ਵਿਰੋਧੀ ਦੇ ਹੀਰੇ ਨੂੰ ਕੱਚ ,ਸਾਬਤ ਕਰਨ ਦਾ ਯਤਨ ਕਰਦਾ ਹੈ , ਜਦੋਂ ਵਾਅਦਾ ਕਰਦਾ ਹੈ ਤਾਂ ਆਪਣੀ ਸਮਰੱਥਾ ਤੋ ਬਹੁਤ ਜਿਆਦਾ ਕਰਦਾ ਹੈ ਪਰ ਪੂਰਾ ਨਹੀਂ ਕਰਦਾ ਅਤੇ ਜਦੋਂ ਉਸਦੀ ਸਭ ਤੋ ਵੱਧ ਲੋੜ ਹੁੰਦੀ ਹੈ , ਉਦੋਂ ਹੀ ਧੋਖਾ ਦਿੰਦਾ ਹੈ। “

ਵਰਪਾਲ ਸਿੰਘ ਆਪਣੇ ਵਿੱਚ ਪ੍ਰੋਗਰਾਮ ਵਿੱਚ ਕਹਿੰਦਾ ਹਰਨੇਕ ਸਿੰਘ ਪਹਿਲਾਂ ਬੰਦੇ ਨੂੰ ਆਪਣੇ ਜਾਲ਼ ਵਿੱਚ ਫਸਾ ਲੈਂਦਾ ਹੈ , ਪਰ ਸੱਚ ਇਹ ਹੈ ਕਿ ਹਰਨੇਕ ਸਿੰਘ ਨੇ ਕਦੇ ਕਿਸੇ ਬੰਦੇ ਨੂੰ ਫੋਨ ਕਰਕੇ ਜਾਂ ਚਿੱਠੀ ਲਿਖਕੇ ਕਦੇ ਨਹੀਂ ਕਿਹਾ ਕਿ ਮੇਰਾ ਪ੍ਰੋਗਰਾਮ ਸੁਣੋ, ਵਰਪਾਲ ਸਿੰਘ ,ਗੁਰਿੰਦਰ ਸ਼ਾਦੀਪੁਰ , ਨਾਨਕ ਸਿੰਘ ਤੇ ਇਹਨਾਂ ਦੇ ਨਾਲ਼ ਦੇ ਹੋਰ ਬੰਦੇ ਆਪਣੇ ਸਵਾਰਥ ਲੈ ਕੇ ਸੰਸਥਾ ਵਿੱਚ ਦਾਖਲ ਹੋਏ ਅਤੇ ਮਤਲਬ ਕੱਢ ਕੇ ਰਾਹ ਪਏ , ਹਰਨੇਕ ਸਿੰਘ ਨੇ ਇਹਨਾਂ ਨੂੰ ਮੌਕਾ ਦਿੱਤਾ , ਇਹਨਾਂ ਬੰਦਿਆਂ ਨੇ ਪਿੱਠ ‘ਚ ਛੁਰਾ ਮਾਰ ਕੇ ਆਪਣੀ ਔਕਾਤ ਦਿਖਾ ਦਿੱਤੀ।
ਚਾਪਲੂਸ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਕੇ ਪੇਸ਼ ਕਰਦਾ ਹੈ।

ਵਰਪਾਲ ਕਹਿੰਦਾ ,” ਢੱਡਰੀਆਂ ਵਾਲ਼ੇ ਦਾ ਡੇਰਾ ਸਾਧਾਂ ਦੀ ਨਕਲ ਤੇ ਬਣਿਆ ਹੋਇਆ ਹੈ , ਢੱਡਰੀਆਂ ਵਾਲ਼ੇ ਵੱਲੋਂ ਸੋਹਣੀ ਦਸਤਾਰ ,ਕੱਪੜੇ , ਮੋਢੇ ਤੇ ਦੁਸ਼ਾਲਾ ਰੱਖਣਾ ਮਨਮਤ ਹੈ , ਗੁਰਮਤ ਦੇ ਪ੍ਰਚਾਰਕ ਧੂੰਦੇ ਤੇ ਪੰਥਪ੍ਰੀਤ ਦੀਆਂ ਪੱਗਾਂ, ਪਜਾਮੀਆਂ ਪਾਉਣੀਆਂ ਗੁਰਮਤ ਹੈ । “
ਕੌਮ ਦਾ ਸਾਰਾ ਪੈਸਾ , ਕੌਮ ਦੇ ਲਈ ਸੰਸਥਾ ਬਣਾ ਕੇ ਉਸ ਵਿੱਚ ਖਰਚ ਕਰਨ ਵਾਲ਼ਾ ਅਤੇ ਪ੍ਰਚਾਰ ਦੇ ਨਾਲ਼ ਸੰਸਥਾ ਦਾ ਸਾਰਾ ਪ੍ਰਬੰਧ ਚਲਾ ਕੇ ਦਿਨ ਦੇ ਘੱਟੋ ਘੱਟ 16 ਘੰਟੇ ਕੰਮ ਕਰਨ ਵਾਲ਼ਾ ਬੰਦਾ,ਆਪਣੀ ਮਿਹਨਤ ਦਾ ਮੁੱਲ ਵੀ ਕੌਮ ਤੇ ਹੀ ਲਾ ਰਿਹਾ ਹੈ , ਉਹ ਤਾਂ ਢੰਗ ਦੇ ਕੱਪੜੇ ਪਾਉਣ ਕਰਕੇ ਬਣ ਗਿਆ ਮਨਮੁਖ ਤੇ ਕੌਮ ਦਾ ਸਾਰਾ ਧਾਨ ਆਪਣੇ ਪਰਿਵਾਰਾਂ ਤੇ ਖਰਚਣ ਵਾਲ਼ੇ ਤੇ ਗਰੀਬ ਦਿਸਣ ਲਈ ਬੇਢੰਗੀਆਂ ਜੀਆਂ ਪਜਾਮੀਆਂ ਪਾਉਣ ਵਾਲੇ ਤੇ ਢੱਠੀਆਂ ਜੀਆਂ ਪਗਾਂ ਬੰਨ੍ਹ ਕੇ ਡਰਾਮਾ ਕਰਨ ਵਾਲ਼ੇ ਮੰਗਤਾ ਬਿਰਤੀ ਵਾਲ਼ੇ ਬਣ ਗਏ ਗੁਰਮੁਖ
ਚਾਪਲੂਸ ਮਾਲਕ ਦੇ ਕੱਚ ਨੂੰ ਹੀਰਾ ਤੇ ਵਿਰੋਧੀ ਦੇ ਹੀਰੇ ਨੂੰ ਕੱਚ ਬਣਾ ਕੇ ਪੇਸ਼ ਕਰਦਾ ਹੈ।

ਵਰਪਾਲ ਵਰਗੇ ਪ੍ਰੋਗਰਾਮ ਵਿੱਚ ਕਹਿੰਦੇ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਰੇਡੀਓ ਵਾਲਿਆਂ ਦਾ ਮੂੰਹ ਤੋੜਵਾਂ ਜਵਾਬ ਦਿਆ ਕਰਾਂਗੇ , ਜਵਾਬ ਤਾਂ ਦਿਉਂਗੇ ਜੇ ਤੁਹਾਡੇ ਕੋਲ਼ ਜਵਾਬ ਦੇਣ ਜਿੰਨੀ ਅਕਲ ਤੇ ਸਮਰੱਥਾ ਹੋਵੇਗੀ , ਵਿਰੋਧੀ ਦੀ ਤਾਕਤ ਦਾ ਗਲਤ ਅੰਦਾਜਾ ਲਾਉਣਾ ਕਿੰਨਾ ਮਹਿੰਗਾ ਪੈਂਦਾ ਹੈ , ਇਹ ਤੁਹਾਨੂੰ ਆਉਣ ਵਾਲ਼ੇ ਸਮੇਂ ਵਿੱਚ ਪਤਾ ਚੱਲੂਗਾ।।

–ਯਾਦਵਿੰਦਰ ਸਿੰਘ


ਸ਼ੱਕੀ ਸੁਭਾਅ

ਕਿਸੇ ਤੇ ਵਿਸ਼ਵਾਸ਼ ਨਾ ਕਰਨ ਵਾਲ਼ਾ ਸ਼ੱਕੀ ਸੁਭਾਅ ਕਦੇ ਮਾਣ ਨਾਲ਼ ਕਿਸੇ ਨੂੰ ਦੁਰਕਾਰ ਵੀ ਨਹੀਂ ਸਕਦਾ
ਸਦੀਵ ਨਿਭਣ ਵਾਲ਼ੇ ਰਿਸ਼ਤੇ ਅਥਾਹ ਵਿਸ਼ਵਾਸ਼ ਅਤੇ ਪਿਆਰ ਵਿੱਚੋਂ ਨਿਕਲ਼ਦੇ ਹਨ।
ਜਿਸਦੇ ਵਿੱਚ ਆਤਮਵਿਸ਼ਵਾਸ਼ ਨਹੀਂ ਹੁੰਦਾ, ਆਪਣੇ ਸਵਾਰਥਾਂ ਲਈ ਚਾਪਲੂਸੀ ਕਰਦਾ ਹੈ, ਮਤਲਬ ਨਿਕਲ਼ ਜਾਣ ਤੇ ਗਦਾਰੀ ਕਰਦਾ ਹੈ।

ਕੁਰਬਾਨੀ ਕਰਨ ਵਾਲ਼ੇ ਸੁਭਾਅ ਨਾਲ਼ ਕਦੇ ਮੰਗ ਕੇ ਖਾਣ ਵਾਲ਼ੀ ਬਿਰਤੀ ਦੀ ਏਕਤਾ ਨਹੀਂ ਹੋ ਸਕਦੀ
ਸ਼ਮਾਂ ਨੂੰ ਅਵਾਜਾਂ ਨਹੀਂ ਮਾਰਨੀਆਂ ਪੈਂਦੀਆਂ , ਪਰਵਾਨੇ ਆਪਣੇ ਆਪ ਆਉਂਦੇ ਹਨ , ਇਸ਼ਕ ਦੇ ਰੰਗ ਵਿੱਚ ਰੰਗੇ ਆਪਣੇ ਆਪ ਨੂੰ ਸਾੜ ਦਿੰਦੇ ਹਨ।
ਭਾਈ ਰਣਜੀਤ ਸਿੰਘ ਨਾਲ਼ ਰੇਡੀਓ ਵਿਰਸਾ ਦਾ ਕੀ ਸਬੰਧ ਹੈ , ਇਹ ਸਮਝਣਾ ਜਾਗਰੂਕਾਂ ਵਾਲ਼ੀ ਮੱਤ ਦੇ ਵੱਸ ਦਾ ਰੋਗ ਨਹੀਂ

–ਯਾਦਵਿੰਦਰ ਸਿੰਘ


ਗਿਆਨ ਅਤੇ ਵਿਹਾਰ

ਕਪੂਰ ਕਹਿੰਦਾ ,” ਹਰੇਕ ਪ੍ਰਾਪਤੀ ਜੱਦੋ ਜਹਿਦ ਦੇ ਅਨੁਪਾਤ ਵਿੱਚ ਹੀ ਮਹੱਤਵਪੂਰਨ ਹੁੰਦੀ ਹੈ ।”

ਜਦੋ ਤੱਕ ਆਪਣੇ ਮੋਢਿਆਂ ਤੇ ਜਿੰਮੇਵਾਰੀ ਮਹਿਸੂਸ ਨਹੀਂ ਕਰਦੇ , ਗਿਆਨ ਸਟੋਰ ਕਰਨ ਦਾ ਕੋਈ ਅਰਥ ਨਹੀਂ , ਕਿਸੇ ਨੂੰ ਸੁਣਾਕੇ ਆਪਣੇ ਆਪ ਨੂੰ ਮਹੱਤਵਪੂਰਨ ਤਾਂ ਦਰਸਾਇਆ ਜਾ ਸਕੇਗਾ ਜਾਂ ਕਿਸੇ ਨੂੰ ਭਰਮਾ ਕੇ ਸਵਾਰਥ ਹੱਲ ਕੀਤਾ ਜਾ ਸਕੇਗਾ ਪਰ ਗਿਆਨ ਹੰਢਾਇਆ ਨਹੀਂ ਜਾ ਸਕਣਾ , ਉਸਦੇ ਅਨੁਸਾਰ ਸੁਭਾਅ ਨਹੀਂ ਬਣ ਸਕਣਾ

ਸੰਤੁਸ਼ਟੀ ਫੇਸਬੁੱਕ ਤੇ ਖਿਲਾਰਾ ਪਾਉਣ ਨਾਲ਼ ਨਹੀਂ , ਜੋ ਗਿਆਨ ਮਿਲਿਆ ਹੈ ਉਸ ਵਿੱਚ ਰਚਮਿਚ ਕੇ , ਵਿਹਾਰ ਦਾ ਹਿੱਸਾ ਬਣਾਕੇ, ਅੱਗੇ ਹਰ ਇੱਕ ਤੱਕ ਪਹੁੰਚਾਉਣ ਲਈ ਮਿਹਨਤ ਕਰਨ ਨਾਲ਼ ਮਿਲ਼ੇਗੀ, ਪਾਣੀ ਦੇ ਕਿਨਾਰੇ ਖੜ੍ਹ ਕੇ ਤੈਰਨ ਸਬੰਧੀ ਜਾਣਕਾਰੀ ਇਕੱਠੀ ਕਰਕੇ ਤੈਰਨ ਦਾ ਤਜਰਬਾ ਹਾਸਿਲ ਨਹੀਂ ਕੀਤਾ ਜਾ ਸਕਦਾ

ਜਿਸ ਬੰਦੇ ਨੂੰ ਭਾਈ ਰਣਜੀਤ ਸਿੰਘ ਵੱਲੋਂ ਪੈਸੇ ਦੀ ਸਹਾਇਤਾ ਕਰਨ ਦੀ ਅਪੀਲ ਸੁਣਕੇ ਸ਼ਰਮ ਨਹੀਂ ਆਈ ਤੇ ਦਾਅਵਾ ਵੀ ਹਰ ਪੱਖੋਂ ਸਾਥ ਦੇਣ ਦਾ ਕਰ ਰਿਹਾ ਹੈ , ਆਪਣੇ ਅੰਦਰ ਦੁਬਾਰਾ ਝਾਤੀ ਮਾਰਨ ਦੀ ਲੋੜ ਹੈ , ਭਾਈ ਰਣਜੀਤ ਸਿੰਘ ਦੇ ਬਰਾਬਰ ਦੀ ਜ਼ਿਮੇਵਾਰੀ ਮਹਿਸੂਸ ਕੀਤੇ ਬਿਨਾਂ ਸਾਥ ਦੇਣ ਦਾ ਡਰਾਮਾ ਤਾਂ ਕੀਤਾ ਜਾ ਸਕਦਾ ਹੈ ਪਰ ਸਾਥ ਨਹੀਂ ਦਿੱਤਾ ਜਾ ਸਕਣਾ

ਆਪਣਾ ਫਰਜ ਪਛਾਣੀਏ , ਸਾਨੂੰ ਹਰ ਇੱਕ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਲਹਿਰ ਦਾ ਹਿੱਸਾ ਬਣਨ ਲਈ ਬਿਨਾਂ ਕਿਸੇ ਸਵਾਰਥ ਦੇ ਹਿੱਸਾ ਪਾਉਣ ਲਈ ਹਰ ਵੇਲ਼ੇ ਤਿਆਰ ਰਹਿਣਾ ਚਾਹੀਦਾ ਹੈ ।

–ਯਾਦਵਿੰਦਰ ਸਿੰਘ


ਸਿਰਫ ਗੱਲਾਂ ਨਹੀਂ, ਵਿਹਾਰ

ਕਪੂਰ ਕਹਿੰਦਾ ,” ਸਿਆਣੇ ਵਿਅਕਤੀ ਨੂੰ ਹਰ ਸੰਕਟ ਦੇ ਵਿੱਚੋ ਅਨੇਕਾਂ ਰਾਹ ਅਤੇ ਹਰ ਸਮੱਸਿਆ ਦੇ ਕਈ ਹੱਲ ਸੁੱਝਣ ਲੱਗ ਪੈਦੇ ਹਨ ਅਤੇ ਹਾਰ ,ਜਿੱਤ ਬਣ ਜਾਂਦੀ ਹੈ। “
ਸਵੈ-ਵਿਸ਼ਵਾਸ਼ ਨਾਲ਼ ਪਹਾੜ ਨੀਵੇਂ ਅਤੇ ਹੌਂਸਲਾ ਉੱਚਾ ਹੋ ਜਾਂਦਾ ਹੈ।

ਭਾਈ ਰਣਜੀਤ ਸਿੰਘ ਖਾਲਸਾ ਜੀ ਨੇ ਪਿਛਲੇ ਸਮੇਂ ਵਿੱਚ ਜਿਸ ਤਰਾਂ ਵਿਰੋਧੀਆਂ ਵੱਲੋ ਗਲ਼ ਪਾਈਆਂ ਸਮੱਸਿਆਵਾਂ ਅਤੇ ਸੰਕਟਾਂ ਦਾ ਹੱਲ ਲੱਭਿਆ ਅਤੇ ਹਰ ਵਾਰ ਵਿਰੋਧੀ ਨੂੰ ਮੂੰਹ ਦੀ ਖਾਣੀ ਪਈ, ਉਹਨਾਂ ਦੇ ਕੋਲ ਬਹੁਗਿਣਤੀ, ਸਰਕਾਰ ਅਤੇ ਵੱਡੀਆਂ ਸੰਸਥਾਵਾਂ ਹੋਣ ਦੇ ਬਾਵਜੂਦ ਭਾਈ ਸਾਹਿਬ ਦੇ ਸਵੈ-ਵਿਸ਼ਵਾਸ਼, ਸਿਆਣਪ ਅਤੇ ਹੌਂਸਲੇ ਅੱਗੇ ਫਿੱਕੇ ਪੈ ਗਏ , ਭਾਈ ਰਣਜੀਤ ਸਿੰਘ ਨੂੰ ਉਹਨਾਂ ਦੇ ਫੈਸਲੇ ਇੱਕ ਸਿਆਣਾ, ਸੂਝਵਾਨ ਅਤੇ ਦ੍ਰਿੜ ਲੀਡਰ ਸਾਬਿਤ ਕਰਦੇ ਹਨ।

ਭਾਈ ਰਣਜੀਤ ਸਿੰਘ ਜੀ ਨੇ ਗੁਰਬਾਣੀ ਯਾਦ ਕਰਕੇ ਸਿਰਫ਼ ਪਰਚਾਰੀ ਹੀ ਨਹੀਂ ਬਲਕਿ ਆਪਣੇ ਵਿਹਾਰ ਦਾ ਹਿੱਸਾ ਵੀ ਬਣਾਈ ਹੈ ,ਉਹਨਾਂ ਦੇ ਜੀਵਨ ਵਿਚੋਂ ਝਲਕਦੀ ਹੈ ਜਦ ਕਿ ਧੂੰਦੇ ,ਪੰਥਪ੍ਰੀਤ ਵਰਗੇ ਟੇਪ ਰਿਕਾਰਡ ਦੀ ਤਰਾਂ ਮੈਮਰੀ ਸਟੋਰ ਕਰਕੇ ਬੈਠੇ ਹਨ ਤੇ ਗੁਰਬਾਣੀ ਲੋਕਾਂ ਨੂੰ ਸੁਣਾ ਰਹੇ ਹਨ , ਜਿਸ ਕਰਕੇ ਇਹਨਾਂ ਪ੍ਰਚਾਰਕਾਂ ਦਾ ਆਪਣਾ ਵਿਹਾਰਕ ਪੱਖ ਬਹੁਤ ਕਮਜ਼ੋਰ ਰਹਿ ਗਿਆ , ਇਹਨਾਂ ਦਾ ਕੀਤਾ ਹਰ ਫੈਸਲਾ ਫੇਲ੍ਹ ਹੁੰਦਾ ਹੈ ਅਤੇ ਸੰਗਤ ਦਾ ਨੁਕਸਾਨ ਕਰਵਾਉਂਦਾ ਹੈ।

ਕਪੂਰ ਕਹਿੰਦਾ ,” ਕੋਈ ਨਵਾਂ ਅਤੇ ਸ਼ਕਤੀਸ਼ਾਲੀ ਵਿਚਾਰ ਮਿਲ਼ ਜਾਣਾ ਵੱਡੀ ਗੱਲ ਨਹੀਂ ਹੁੰਦੀ , ਵੱਡੀ ਗੱਲ ਉਸ ਵਿੱਚ ਰਚ ਮਿਚ ਜਾਣਾ ਅਤੇ ਆਪਣੇ ਵਿਹਾਰ ਦਾ ਹਿੱਸਾ ਬਣਾ ਲੈਣਾ ਹੁੰਦੀ ਹੈ।””

–ਯਾਦਵਿੰਦਰ ਸਿੰਘ


ਗੁਰੂ ,ਗਿਆਨ,ਵਿਵੇਕ ਬੁੱਧ

ਜਿਸ ਤਰਾਂ ਸੰਤ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਸਾਧ ਸੰਗਤ, ਰੱਬ , ਗੁਰੂ ਅਤੇ ਗੁਣਾਂ ਲਈ, ਕਈ ਅਰਥਾਂ ਵਿੱਚ ਆਇਆ ਹੈ , ਉਸੇ ਤਰਾਂ ਗੁਰੂ ਸ਼ਬਦ ਰੱਬ, ਗਿਆਨ ਅਤੇ ਦੇਹ ਦੇ ਲਈ ਆਇਆ ਹੈ ਪਰ ਦੇਹ ਦੇ ਲਈ ਆਏ ਸ਼ਬਦ ਵੀ ਉੱਥੇ ਗੁਣਾਂ ਅਤੇ ਗਿਆਨ ਦਾ ਪ੍ਰਗਟਾਵਾ ਹੀ ਕਰ ਰਹੇ ਹਨ, ਦੇਹ ਦੇ ਨਾਲ਼ ਆਇਆ ਗੁਰੂ ਸ਼ਬਦ ਚੁੱਕ ਕੇ ਦੇਹ ਨੂੰ ਗੁਰੂ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ ਮੂਰਖਤਾ ਹੈ ।

ਸਿਰਫ ਗੁਰੂ ਗਰੰਥ ਸਾਹਿਬ ਵਿੱਚ ਲਿਖਿਆ ਗਿਆਨ ਹੀ ਸਾਡਾ ਗੁਰੂ ਨਹੀਂ ਹੈ, ਉਹ ਸਮੁੱਚਾ ਗਿਆਨ ਸਾਡਾ ਗੁਰੂ ਹੈ ਜੋ ਹਰ ਸਮੇਂ ਹਰ ਥਾਂ ਮੌਜੂਦ ਹੈ ਜਿਵੇਂ ਜਿਵੇਂ ਨਵੇਂ ਨਵੇਂ ਹਾਲਾਤ ਬਣਦੇ ਜਾਂਦੇ ਹਨ , ਉਵੇਂ ਉਵੇਂ ਹੀ ਅਸੀਂ ਢੁਕਵਾਂ ਗਿਆਨ ਲੈਂਦੇ ਜਾਣਾ ਹੈ ਅਤੇ ਸਮਾਜ ਦੇ ਹਾਣੀ ਹੋ ਕੇ ਵਿਚਰਨਾ ਅਤੇ ਹੋਰ ਬਿਹਤਰ ਸਮਾਜ ਦੀ ਉਸਾਰੀ ਲਈ ਨਵੀਆਂ ਗੱਲਾਂ ਸਿੱਖਦੇ ਜਾਣਾ ਹੈ।

ਕਿਸ ਤਰਾਂ ਦਾ ਗਿਆਨ ਸਾਡਾ ਗੁਰੂ ਹੈ , ਉਹ ਨਜ਼ਰੀਆ ਸਾਨੂੰ ਗੁਰੂ ਗਰੰਥ ਸਾਹਿਬ ਵਿਚੋਂ ਮਿਲ਼ਦਾ ਹੈ , ਉਹ ਗਿਆਨ ਜੋ ਸਾਡੀ ਸਖਸ਼ੀਅਤ ਰੱਬ ਵਰਗੇ ਗੁਣਾਂ ਵਾਲ਼ੀ ਘੜਦਾ ਹੈ ਅਤੇ ਸਭ ਦੇ ਬਰਾਬਰ ਹੱਕਾਂ ਵਾਲੇ ਸਮਾਜ ਦੀ ਸਿਰਜਣਾ ਕਰਨ ਵੱਲ ਪ੍ਰੇਰਦਾ ਹੈ , ਜੋ ਧਰਤੀ ਤੇ ਸਵਰਗ ਬਣਾਉਣ ਵੱਲ ਲੈ ਕੇ ਜਾ ਰਿਹਾ ਹੈ , ਸਾਡਾ ਗੁਰੂ ਹੈ ਅਤੇ ਸਾਡੇ ਅੰਦਰ ਹੀ ਮੌਜੂਦ ਹੈ , ਵਿਵੇਕ ਬੁੱਧ ਦੇ ਰੂਪ ਵਿੱਚ ਮਿਲਦਾ ਹੈ।

ਜਿਸ ਤਰਾਂ ਡਰਾਇਵਰ ਬਣਨ ਦੇ ਲਈ ਥਿਊਰੀ ਪੜ੍ਹ ਕੇ ਨਿਯਮ ਸਮਝ ਕੇ ਕਾਰ ਚਲਾਉਣ ਦੇ ਨਾਲ਼ ਦਿਮਾਗ ਦੇ ਅੰਦਰ ਡਰਾਇਵਰੀ ਪੈਦਾ ਹੋ ਜਾਂਦੀ , ਉਸੇ ਤਰਾਂ ਗੁਰਬਾਣੀ ਦੀ ਥਿਊਰੀ ਪੜ੍ਹ ਕੇ ਜਿੰਦਗੀ ਜਿਉਣ ਨਾਲ਼ ਦਿਮਾਗ ਦੇ ਅੰਦਰ ਗੁਰੂ (ਵਿਵੇਕ ਬੁੱਧ ) ਪ੍ਰਗਟ ਹੋ ਜਾਂਦਾ ਹੈ , ਜੋ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੇਖਣ ਦਾ ,ਫੈਸਲੇ ਲੈਣ ਦਾ ਅਤੇ ਨਵੇਂ ਰਾਹ ਉਲੀਕਣ ਦਾ ਨਜ਼ਰੀਆ ਦਿੰਦਾ ਹੈ।

ਵਿਵੇਕ ਬੁੱਧ ਮਨ ਨੂੰ ਵਿਕਾਰਾਂ ਦੇ ਵਹਿਣ ਵਿੱਚ ਰੁੜ੍ਹਨ ਤੋਂ ਬਚਾ ਕੇ ਉਸਦੀ ਸ਼ਖਸ਼ੀਅਤ ਦੀ ਉਸਾਰੀ ਕਰਦੀ ਹੈ , ਹਰ ਕੋਈ ਵੱਖਰਾ ਹੈ, ਜੋ ਜਿਸ ਤਰਾਂ ਦਾ ਹੁੰਦਾ ਹੈ ਪੂਰੀ ਤਰਾਂ ਵਿਕਾਸ ਕਰਕੇ ਸਮਾਜ ਵਿੱਚ ਪ੍ਰਗਟ ਹੁੰਦਾ ਹੈ , ਕੋਈ ਸੇਵਾ ਦਾ ਸੁਭਾਅ ਭਾਈ ਘਨਈਆ ਬਣਦਾ ਹੈ, ਕੋਈ ਪ੍ਰਚਾਰਕ ਬਿਰਤੀ ਭਾਈ ਮਨੀ ਸਿੰਘ ਤੇ ਕੋਈ ਸੂਰਬੀਰ ਸੁਭਾਅ ਬੰਦਾ ਸਿੰਘ ਬਹਾਦਰ ਬਣਦਾ ਹੈ।

ਗਿਆਨ( ਵਿਵੇਕ ਬੁੱਧ) ਸਾਡਾ ਗੁਰੂ ਹੈ –
”ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ”
ਗੁਰੂ ਹਰ ਸਮੇ ਨਾਲ ਹੈ-
ਗੁਰ ਕਾ ਬਚਨੁ ਬਸੈ ਜੀਅ ਨਾਲੇ।।
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ।।੧।।
ਗਿਆਨ ਦੀ ਸਿੱਖਿਆ ਮਨ ਵਿੱਚ ਵਸਦੀ ਹੈ, ਜਲ ਡੋਬ ਨਹੀਂ ਸਕਦਾ , ਚੋਰ ਚੁਰਾ ਨਹੀਂ ਸਕਦਾ , ਅੱਗ ਸਾੜ ਨਹੀਂ ਸਕਦੀ ।।

–ਯਾਦਵਿੰਦਰ ਸਿੰਘ


ਇਤਿਹਾਸ ਨਹੀਂ ਅੱਜ ਤੇ ਭਵਿੱਖ ਦੀ ਗੱਲ ਕਰੀਏ !!

ਕਪੂਰ ਕਹਿੰਦਾ ,” ਪਿੱਛੇ ਵੇਖਦੇ ਰਹਿਣ ਨਾਲ਼ ਅੱਗੇ ਨਹੀਂ ਜਾਇਆ ਜਾ ਸਕਦਾ “
ਬੀਤੇ ਹੋਏ ਨੂੰ ਚਿੰਬੜੇ ਹੋਏ ਭੂਤ ਅੱਗੇ ਤੁਰਨ ਦੀ ਗੱਲ ਕਿਵੇਂ ਕਰ ਸਕਣਗੇ?

ਸਾਡੇ ਪ੍ਰਚਾਰਕ ਕਦੋਂ ਤੱਕ ਗੁਰੂ ਸਾਹਿਬਾਨਾਂ ਤੇ ਸਿੰਘਾਂ ਦੇ ਕਰਨਾਮੇ ਸੁਣਾ ਸੁਣਾ ਕੇ ਰੋਟੀਆਂ ਖਾਈ ਜਾਣਗੇ , ਇਤਿਹਾਸਕ ਪਾਤਰ ਆਪਣੇ ਸਮੇਂ ਵਿੱਚ ਬਹੁਤ ਕੁਝ ਕਰ ਗਏ , ਹੁਣ ਤੁਸੀਂ ਕੀ ਕਰ ਰਹੇ ਹੋ ਤੇ ਆਉਣ ਵਾਲ਼ੇ ਸਮੇਂ ਵਿੱਚ ਕੀ ਕਰੋਂਗੇ ?

ਬੀਤੇ ਸਮੇਂ ਵਿੱਚ ਹੀ ਫਸੀ ਹੋਣ ਕਰਕੇ ਸਾਡੀ ਕੌਮ ਹੁਣ ਤੱਕ ਡਿਕਟੇਟਰਸ਼ਿਪ ਵਿਚੋਂ ਨਿਕਲ਼ ਕੇ ਲੋਕਤੰਤਰ ਵਿੱਚ ਨਹੀਂ ਆ ਸਕੀ , ਦਿਮਾਗ ਅੱਜ ਵੀ ਉੱਥੇ ਹੀ ਖੜੇ ਹਨ।

ਕਾਰ ਦੇ ਪਿੱਛੇ ਦੇਖਣ ਵਾਲ਼ੇ ਸ਼ੀਸ਼ੇ ਬਹੁਤ ਛੋਟੇ ਹੁੰਦੇ ਹਨ, ਪਰ ਅੱਗੇ ਦੇਖਣ ਲਈ ਬਹੁਤ ਵੱਡਾ ਸ਼ੀਸ਼ਾ ਲਾਇਆ ਜਾਂਦਾ ਹੈ, ਪਿੱਛੇ ਸਿਰਫ਼ ਇਸ ਲਈ ਦੇਖਿਆ ਜਾਂਦਾ ਹੈ ਕਿ ਅੱਗੇ ਜਾਣ ਵਿੱਚ ਪਿੱਛੇ ਤੋ ਕੋਈ ਅੜਚਣ ਨਾ ਪਵੇ

ਇਤਿਹਾਸ ਦੀਆਂ ਗਲਤੀਆਂ ਨੂੰ ਆਉਣ ਵਾਲ਼ੇ ਸਮੇਂ ਵਿੱਚ ਉਹਨਾਂ ਤੋਂ ਸਬਕ ਸਿੱਖ ਕੇ ਅੱਗੇ ਵਧਣ ਲਈ ਵਿਚਾਰਨਾ ਚਾਹੀਦਾ ਹੈ।

ਪਿੱਛੇ ਨੂੰ ਦੇਖ ਕੇ ਗੱਡੀ ਚਲਾਉਣ ਵਾਲ਼ੇ ਸਾਡੇ ਧੂੰਦੇ , ਪੰਥਪ੍ਰੀਤ ਕਿੰਨਾ ਕੁ ਅਗਾਂਹ ਜਾ ਸਕਣਗੇ , ਲਗਦਾ ਠੋਕ ਕੇ ਹੀ ਹਟਣਗੇ ।।

–ਯਾਦਵਿੰਦਰ ਸਿੰਘ


“ਐਥੇ ਰੱਖ” !

ਅੱਪਗਰੇਡ ਹੋਣ ਦੇ ਚਾਹਵਾਨ ਸੱਜਣ ਇਸ ਗੱਲ ਦਾ ਖਿਆਲ ਰੱਖਣ , ਕੰਪਨੀ ਵੱਲੋ ਹਰ ਹਫਤੇ ਚਾਰ ਵਾਰ ਅੱਪਡੇਟ ਆਉਂਦੀ ਹੈ ਪਰ ਡਾਊਨਲੋਡ ਕਰਨ ਲਈ ਬੈਟਰੀ 50% ਤੋ ਉੱਪਰ ਰੱਖਣੀ ਬਹੁਤ ਜ਼ਰੂਰੀ ਹੈ।
ਆਪਣੇ ਤੋ ਪਹਿਲਾਂ ਗੋਲਡੀ ,ਬਲਰਾਜ ਵਰਗੇ ਵੀ ਅਪਗਰੇਡ ਹੋਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਕੰਪਨੀ ਨੇ ਸਮਾਨ ਪੂਰਾ ਦਿੱਤਾ ਸੀ ਪਰ ਬੈਟਰੀ ਘੱਟ ਹੋਣ ਕਰਕੇ ਭਾਰੀ ਅੱਪਡੇਟ ਚੱਕ ਨਹੀਂ ਸਕੇ ਤੇ ਬੰਦ ਹੋ ਗਏ , ਹੁਣ ਕੰਪਨੀ ਨੂੰ ਗਾਲ੍ਹਾਂ ਕੱਢੀ ਜਾਂਦੇ ਆ

ਆਪਣੀ ਬੈਟਰੀ ਚਾਰਜ ਰੱਖਣੀ , ਤੁਹਾਡੀ ਆਪਣੀ ਜ਼ਿੰਮੇਵਾਰੀ ਹੈ।

–ਯਾਦਵਿੰਦਰ ਸਿੰਘ


ਗਿਆਨ ਗੁਰੂ ਤੇ ਪੰਥਪ੍ਰੀਤ

ਮੋਗੇ ਵਿੱਚ ਭਾਈ ਰਣਜੀਤ ਸਿੰਘ ਦਾ ਇੰਨਾਂ ਵਿਰੋਧ ਕਿਉਂ ਹੋ ਰਿਹਾ ਸੀ, ਇਸ ਗੱਲ ਦੀ ਸਮਝ ਪੰਥਪ੍ਰੀਤ ਸਿੰਘ ਵਾਲ਼ੇ ਸਲਾਨਾ ਸਮਾਗਮ ਤੋਂ ਬਾਅਦ ਵਿੱਚ ਲੱਗੀ, ਇਸ ਬੰਦੇ ਨੇ ਹੁਣ ਤੱਕ ਜੋ ਵੀ ਜਾਗਰੂਕਤਾ ਦੇ ਨਾਮ ਤੇ ਪਰਚਾਰ ਕੀਤਾ ਹੈ, ਉਸ ਵਿੱਚ ਗਿਆਨ ਦੇ ਨਾਲ ਦੇਹ (ਸਖਸ਼ੀਅਤ) ਨੂੰ ਵੀ ਵੱਡੇ ਪੱਧਰ ਤੇ ਪਰਚਾਰਿਆ ਜਦਕਿ ਸਿਧਾਂਤ ਇੱਕ ਨੂੰ ਮੰਨਣ ਦਾ ਹੈ , ਇੱਕੋ ਇੱਕ ਗਿਆਨ ਹੀ ਗੁਰੂ ਹੈ ਜੋ ਵਿਵੇਕ ਬੁੱਧ ਦੇ ਰੂਪ ਵਿੱਚ ਮਿਲ਼ਦਾ ਹੈ। ਸਖਸ਼ੀਅਤ ਦਾ ਪਰਚਾਰ ਬਰਾਬਰ ਹੋਣ ਨਾਲ਼ , ਉਸਦੇ ਸਬੰਧੀ ਲਿਖਿਆ ਇਤਿਹਾਸ ਸੁਰਤ ਵਿੱਚ ਆ ਕੇ ਗਿਆਨ ਦਾ ਸ਼ਰੀਕ ਬਣ ਬੈਠਾ , ਇਸੇ ਕਰਕੇ ਅੱਜ ਤੱਕ ਕਿਸੇ ਬਾਬੇ ਨੂੰ ਜਿਆਦਾ ਤਕਲੀਫ਼ ਨਹੀਂ ਹੋਈ , ਗਿਆਨ ਨੇ ਜੋ ਗੱਲਾਂ ਕੱਟੀਆਂ ਦੇਹਾਂ ਦੇ ਇਤਿਹਾਸ ਨੇ ਗੰਢ ਦਿੱਤੀਆਂ ।

ਪੰਥਪ੍ਰੀਤ ਸਿੰਘ ਨੇ ਪੰਜਵੇ ਪਾਤਸ਼ਾਹ ਦੇ ਤਵੀ ਤੇ ਬੈਠਣ ਸਬੰਧੀ, ਛੇਵੇ ਪਾਤਸ਼ਾਹ ਦਾ ਜੰਗ ਲੜਨਾ , ਨੌਵੇ ਪਾਤਸ਼ਾਹ ਦਾ ਸ਼ਹੀਦ ਹੋਣਾ ਇਸ ਗੱਲ ਦਾ ਸਬੂਤ ਦੱਸਿਆ ਕਿ ਦੇਹ ਗੁਰੂ ਨੇ ਇਹ ਕਾਰਨਾਮੇ ਕੀਤੇ ਕਿਉਕਿ ਗੁਰ ਜੋਤ ਉਹਨਾਂ ਵਿੱਚ ਸੀ ਪਰ ਇਹ ਭੁੱਲ ਗਿਆ ਕਿ ਸਿੱਖਾਂ ਨੇ ਵੀ ਕੋਲੇ ਕੁਝ ਨਹੀਂ ਰੱਖਿਆ , ਛੇਵੇ ਪਾਤਸ਼ਾਹ ਦੇ ਨਾਲ਼ ਦੇ ਕਿੰਨੇ ਸਿੱਖਾਂ ਨੇ ਜਾਨਾਂ ਵਾਰੀਆਂ , ਨੌਵੇ ਪਾਤਸ਼ਾਹ ਤੋ ਪਹਿਲਾਂ ਸ਼ਹੀਦ ਹੋਏ ਤਿੰਨ ਸਿੰਘ , ਕੀ ਉਹ ਸਾਰੇ ਗੁਰੂ ਜੋਤ ਤੋ ਹੀਣੇ ਸਨ ?

ਪੰਥਪ੍ਰੀਤ ਸਿੰਘ ਕਹਿੰਦਾ “ ਗੁਰੂ ਆਮ ਮਨੁੱਖ ਨਹੀਂ ਸੀ , ਮਾਨੁਖ ਕਾ ਕਰ ਰੂਪ ਨਾ ਜਾਣ “ ਪੰਥਪ੍ਰੀਤ ਸਿੰਘ ਇੱਕ ਵੀ ਅਜਿਹਾ ਕੰਮ ਦੱਸ ਦੇਵੇ ਜਿਹੜਾ ਸਿਰਫ਼ ਗੁਰੂ ਨੇ ਕੀਤਾ ਹੋਵੇ ਤੇ ਸਿੱਖ ਨਾ ਕਰ ਸਕੇ ਹੋਣ , ਦਸਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਵਾਰਿਆ , ਭਾਈ ਮਨੀ ਸਿੰਘ ਵਰਗੇ ਸਿੱਖਾਂ ਨੇ ਵੀ ਕੋਲ਼ੇ ਕੁਝ ਨੀ ਲੁਕੋ ਕੇ ਰੱਖਿਆ ।

ਪੰਖਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਨੇ ਹੀ ਦੱਸਿਆ ਕਿ ਸ਼ਬਦ ਗੁਰੂ ਹੈ, ਦਸਾਂ ਸਰੀਰਾਂ ਵਿੱਚ ਗੁਰ ਜੋਤ ਵਰਤੀ ਇਸ ਕਰਕੇ ਉਹ ਵੀ ਗੁਰੂ ਹਨ, ਫਿਰ ਭਗਤ ਸਾਹਿਬਾਨਾਂ ਦਾ ਗੁਰੂ ਕੌਣ ਸੀ , ਉਹਨਾਂ ਦੇ ਵਿੱਚ ਕਿਹੜੀ ਜੋਤ ਵਰਤਦੀ ਸੀ ?
ਬਾਬਾ ਫਰੀਦ ਜੀ ਗੁਰੂ ਨਾਨਕ ਪਾਤਸ਼ਾਹ ਤੋ 300 ਸਾਲ ਪਹਿਲਾਂ ਹੋਏ , ਉਹਨਾਂ ਨੂੰ ਕਿਸਨੇ ਦੱਸਿਆ ਕਿ ਸ਼ਬਦ ਗੁਰੂ ਹੈ, ਸਾਰਿਆਂ ਨੂੰ ਗੁਰੂ ਕਿਉਂ ਨਹੀਂ ਕਿਹਾ ਜਾਂਦਾ ? ਸਾਡੇ ਪਹਿਲੇ ਗੁਰੂ ਤਾਂ ਬਾਬਾ ਫਰੀਦ ਜੀ ਹੋਣੇ ਚਾਹੀਦੇ ਸਨ।

ਗੁਰੂ ਸਾਹਿਬਾਨਾਂ ਦੇ ਨਾਵਾਂ ਦੇ ਨਾਲ਼ ਗੁਰੂ ਸ਼ਬਦ , ਉਸ ਸਮੇਂ ਦਾ ਪ੍ਰਚੱਲਿਤ ਹੋਇਆ ਹੈ ਜਦੋਂ ਅਧਿਆਪਕ ( ਸਿੱਖਿਆ ਦੇਣ ਵਾਲ਼ੇ) ਨੂੰ ਗੁਰੂ ਕਿਹਾ ਜਾਂਦਾ ਸੀ ।

ਗੁਰੂ ਗਰੰਥ ਸਾਹਿਬ ਸਾਡੇ ਅਧਿਆਪਕ ਹਨ ਜੋ ਸਾਨੂੰ ਉਸ ਗੁਰੂ ਨਾਲ਼ ਜੋੜਦੇ ਹਨ ਜੋ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ, ਜਿਸਨੂੰ ਅਸੀ ਰੱਬ ਕਹਿੰਦੇ ਹਾਂ, ਜਿਸ ਬਾਰੇ ਬਾਣੀ ਮਨੁੱਖ ਨੂੰ ਕਹਿੰਦੀ ਹੈ , ਮਨ ਤੂੰ ਜੋਤ ਸਰੂਪ ਹੈ , ਜੋ ਸਾਰੇ ਸੰਸਾਰ ਦਾ ਗੁਰੂ ਹੈ , ਜੋ ਰੱਬ ਵਰਗਾ ਸਮਾਜ ਸਿਰਜਦਾ ਹੈ, ਜੋ ਬਿਬੇਕ ਬੁੱਧ ਹੈ।।

—ਯਾਦਵਿੰਦਰ ਸਿੰਘ


ਟਕਸਾਲੀ, ਅਕਲੋਂ ਖਾਲੀ” !

ਟਕਸਾਲੀ ਸਭ ਪਾਸੇ ਇਹ ਗੱਲ ਫੈਲਾਅ ਰਹੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਵੀ ਗੁਰਬਚਨ ਨਿਰੰਕਾਰੀ ਦੀ ਤਰਾਂ ਹੈ।

ਹਰ ਆਮ ਬੰਦੇ ਦੀ ਸਮਝ ਵਿੱਚ ਇਹ ਗੱਲ ਆ ਰਹੀ ਹੈ ਕਿ ਭਾਈ ਰਣਜੀਤ ਸਿੰਘ ਦਾ ਪ੍ਰਚਾਰ ਗੁਰਮਤਿ ਦੇ ਅਨੁਸਾਰ ਬਿਲਕੁਲ ਠੀਕ ਹੈ ਅਤੇ ਬੜਾ ਹੀ ਸਿੱਧਾ ਤੇ ਸਪੱਸ਼ਟ ਤਰੀਕਾ ਹੈ ਗੱਲ ਕਹਿਣ ਦਾ

ਟਕਸਾਲੀਆਂ ਦੇ ਕਹਿਣ ਅਨੁਸਾਰ , ਕੀ ਗੁਰਬਚਨ ਨਿਰੰਕਾਰੀ ਦਾ ਪਰਚਾਰ ਵੀ ਇੰਨਾ ਹੀ ਉਸਾਰੂ ਸੀ ?
ਇਹ ਗੱਲ ਕਹਿ ਕੇ ਟਕਸਾਲੀ, ਸਰਕਾਰ ਵੱਲੋ ਲਾਏ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਾਥੀਆਂ ਤੇ ਅੱਤਵਾਦੀ ਹੋਣ ਦੇ ਦੋਸ਼ਾਂ ਨੂੰ ਸਹੀ ਠਹਿਰਾ ਰਹੇ ਹਨ।

-ਯਾਦਵਿੰਦਰ ਸਿੰਘ


ਸਰਕਾਰੀ ਸਿਸਟਮ ਤੇ ਸਰਕਾਰੀ ਤੋਤੇ

ਜਦੋਂ ਵੀ ਕੋਈ ਇਤਿਹਾਸ ਦਾ ਜਾਣਕਾਰ , ਸਿੱਖ ਇਤਿਹਾਸ ਬਾਰੇ ਗੱਲ ਕਰਦਾ ਹੈ ਤਾਂ ਇਸ ਤਰਾਂ ਲਗਦਾ ਹੈ ਜਿਵੇਂ ਗੁਰੂ ਸਾਹਿਬਾਨਾਂ ਦੇ ਸਿਰ੍ਹਾਣੇ ਮੰਜਾ ਡਾਹ ਕੇ ਸੌਂਦਾ ਰਿਹਾ ਹੋਵੇ ।

ਵਰਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਜਥੇਦਾਰਾਂ ਦੇ ਸਬੰਧ ਵਿੱਚ ਪ੍ਰੋਗਰਾਮ ਕੀਤਾ , ਜਿਸ ਵਿੱਚ ਵਰਪਾਲ ਸਿੰਘ ਨੇ ਕਿਹਾ ਕਿ ਚਮਕੌਰ ਦੀ ਗੜੀ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਨੂੰ ਪ੍ਰਧਾਨਗੀ ਲਈ ਚੁਣਿਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਥੋਂ ਨਿਕਲ਼ ਜਾਣ ਦਾ ਹੁਕਮ ਦਿੱਤਾ , ਇਸ ਕਰਕੇ ਉਦੋਂ ਤੋਂ ਹੀ ਜਥੇਦਾਰੀ ਸਿਸਟਮ ਚੱਲਿਆ ਆ ਰਿਹਾ ਹੈ ।
ਇਸ ਮੂਰਖ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ, ਉਹ ਸਾਡੇ ਤੇ ਰਾਜ ਕਰਨਾ ਚਾਹੁੰਦੇ ਸਨ , ਇਸ ਕਰਕੇ ਉਹਨਾਂ ਨੇ ਮਰਜੀ ਦੇ ਸਿੱਖ ਘੜਨ ਲਈ ਇਤਿਹਾਸ ਲਿਖਿਆ , ਸਿੱਖਾਂ ਨੂੰ ਸਿਸਟਮ ਦੇ ਗੁਲਾਮ ਕਰਨ ਲਈ ਉਹਨਾਂ ਨੇ ਜਥੇਦਾਰਾਂ ਨੂੰ ਗੁਰੂ ਜਿੰਨੀ ਤਾਕਤ ਦੇ ਕੇ ਸਾਰੀ ਕੌਮ ਦੇ ਸਿਰ ਤੇ ਬਿਠਾ ਦਿੱਤਾ, ਲਗਾਤਾਰ ਇਸ ਸਿਸਟਮ ਨੂੰ ਚਲਦਾ ਰੱਖਣ ਲਈ ਸਰਕਾਰ ਨੇ ਪੜ੍ਹਾਈ ਦੇ ਰਾਹੀਂ ਉਹ ਤੋਤੇ ਤਿਆਰ ਕੀਤੇ ,ਜੋ ਸਰਕਾਰ ਦੀਆਂ ਨੀਤੀਆਂ ਨੂੰ ਵਿਦਵਾਨ ਬਣਕੇ ਸਿੱਖਾਂ ਦੇ ਵਿੱਚ ਪਰਪੱਕ ਕਰਨ , ਉਹਨਾਂ ਤੋਤਿਆਂ ਵਿਚੋਂ ਹੀ ਇੱਕ ਤੋਤਾ ਵਰਪਾਲ ਸਿੰਘ ਹੈ , ਜਿੰਨਾਂ ਦੇ ਦਿਮਾਗ ਸਰਕਾਰ ਦੀ ਪੜ੍ਹਾਈ ਨੇ ਸਰਕਾਰ ਪੱਖੀ ਘੜ ਦਿੱਤੇ ਹਨ ਅਤੇ ਚਾਹ ਕੇ ਵੀ ਸੀਮਿਤ ਦਾਇਰੇ ਵਿੱਚੋ ਬਾਹਰ ਨਹੀਂ ਨਿਕਲ਼ ਸਕਦੇ

ਪ੍ਰੋਫੈਸਰ ਦਰਸ਼ਣ ਸਿੰਘ ਵੀ ਸਰਕਾਰ ਦੇ ਹੱਥਾਂ ਵਿੱਚ ਖੇਡਦਾ ਰਿਹਾ ਹੈ, ਸੁਰਜੀਤ ਸਿੰਘ ਬਰਨਾਲਾ ਨੂੰ ਸਜਾ ਦੇਣ ਦਾ ਡਰਾਮਾ ਕਰਕੇ ਕੌਮ ਵਿੱਚ ਵਿਚਰਨ ਦੇ ਲਈ ਕਲੀਨ ਚਿੱਟ ਦੇਣ ਵਾਲਾ ਪ੍ਰੋਫੈਸਰ ਵੀ ਉਸ ਸਮੇ ਦੁੱਧ ਧੋਤਾ ਹੋ ਗਿਆ ਜਦੋ ਜਥੇਦਾਰਾਂ ਨੇ ਮਿੰਨਤਾਂ ਕਰਦੇ ਨੂੰ ਚੁੱਕ ਕੇ ਬਾਹਰ ਮਾਰਿਆ , ਜਥੇਦਾਰਾਂ ਨੂੰ ਦਿੱਤੀ ਚਿੱਠੀ ਪ੍ਰੋਫੈਸਰ ਅੱਜ ਤੱਕ ਜਨਤਕ ਨਹੀਂ ਕਰ ਸਕਿਆ ਕਿਉਂਕਿ ਛੇਕੇ ਜਾਣ ਦੇ ਡਰੋਂ , ਉਸ ਚਿੱਠੀ ਵਿੱਚ ਦਸਮ ਗਰੰਥ ਦੀ ਤੁਕ ਦੇ ਅਰਥ ਕਰਨ ਸਬੰਧੀ ਸਫਾਈਆਂ ਦਿੱਤੀਆਂ ਹੋਣਗੀਆਂ, ਜਦੋਂ ਕੋਈ ਚਾਰਾ ਨਹੀਂ ਚੱਲਿਆ , ਦਸਮ ਗਰੰਥ ਦਾ ਵਿਰੋਧ ਕਰਨ ਦਾ ਹੀ ਇੱਕੋ ਇੱਕ ਰਾਹ ਸੀ ਆਪਣੀ ਹੋਂਦ ਬਣਾਈ ਰੱਖਣ ਦੇ ਲਈ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿਰਫ਼ ਵਿਰੋਧ ਹੀ ਕੀਤਾ ਕੌਮ ਦੀ ਉਸਾਰੀ ਲਈ ਤਾਂ ਹੁਣ ਇਹਨਾਂ ਮੰਗਤਾ ਬਿਰਤੀ ਵਿਦਵਾਨਾਂ ਤੋਂ ਆਸ ਕਰਨੀ ਮੂਰਖਤਾ ਹੀ ਹੋਵੇਗੀ ।

ਭਾਈ ਰਣਜੀਤ ਸਿੰਘ ਖਾਲਸਾ ਉਹ ਬੱਬਰ ਸ਼ੇਰ ਹੈ ਜਿਸਨੇ ਆਪਣੇ ਫੈਸਲੇ ਆਪਣੀ ਸੂਝ ਬੂਝ ਤੇ ਹੌਸਲੇ ਨਾਲ਼ ਲਏ ਹਨ, ਹਰ ਸਮੱਸਿਆ ਨੂੰ ਅੱਗੇ ਹੋ ਕੇ ਟੱਕਰਿਆ ਹੈ , ਹਾਲਾਤਾਂ ਦੇ ਧੱਕੇ ਹੋਏ ਨੇ ਕਦੇ ਕੋਈ ਫੈਸਲਾ ਨਹੀਂ ਲਿਆ , ਜਥੇਦਾਰਾਂ ਦੀ ਗੱਲ ਆਈ ਤਾਂ ਸਫਾਈਆਂ ਦੇਣ ਦੀ ਬਜਾਏ , ਝਾੜ ਕੇ ਰੱਖ ਦਿੱਤੇ , ਉਸ ਸ਼ੇਰ ਦੀ ਗਰਜ ਨੂੰ ਲਗਾਤਾਰ ਵਧਦੀ ਦੇਖ ਕੇ ਤੇ ਉਸਦੀ ਪ੍ਰਭਾਵਸ਼ਾਲੀ ਸਖਸ਼ੀਅਤ ਦਾ ਸੰਗਤ ਵਿੱਚ ਲਗਾਤਾਰ ਵਧਦਾ ਜਾ ਰਿਹਾ ਪ੍ਰਭਾਵ ਦੇਖਦੇ ਹੋਏ, ਜਾਗਰੂਕ ਪ੍ਰਚਾਰਕਾਂ ਅਤੇ ਪ੍ਰੋਫੈਸਰ ਵਰਗੇ ਸ਼ੋਹਰਤ ਦੇ ਭੁੱਖੇ ਉਸਦੇ ਦੁਆਲੇ ਇਕੱਠੇ ਹੋਣ ਲੱਗੇ ਹਨ, ਪਰ ਇਹ ਮੰਗਣ ਦੀ ਬਿਰਤੀ ਵਾਲ਼ੇ ਕੁਰਬਾਨੀ ਕਰਨ ਵਾਲ਼ੇ ਸੂਰਮੇ ਦੇ ਨਾਲ਼ ਬੈਠ ਕੇ ਸਿਰਫ਼ ਨੁਕਸਾਨ ਹੀ ਕਰਨਗੇ , ਇਸ ਕਰਕੇ ਭਾਈ ਸਾਹਿਬ ਨੂੰ ਇਹਨਾਂ ਦੇ ਜ਼ਹਿਰੀ ਦਿਮਾਗ ਦੀਆਂ ਮਿੱਠੀਆਂ ਗੱਲਾਂ ਤੋ ਬਚਣਾ ਚਾਹੀਦਾ ਹੈ।

ਆਓ ਸਰਕਾਰੀ ਸਿਸਟਮ ਵਾਲੇ ਧਾਰਮਿਕ ਢਾਂਚੇ ਖਿਲਾਫ ਲੜਾਈ ਵਿੱਚ ਭਾਈ ਰਣਜੀਤ ਸਿੰਘ ਦਾ ਸਾਥ ਦੇਈਏ।।

–ਯਾਦਵਿੰਦਰ ਸਿੰਘ


ਚਰਿਤਰੋਪਾਖਿਯਾਨ

ਅਮਰੀਕਾ ਦੇਸ਼ ਦੇ ਕੈਲੇਫੋਰਨੀਆਂ ਨਗਰ ਵਿੱਚ ਇੱਕ ਭੰਡ ਰਹਿੰਦਾ ਸੀ। ਉਸਦੇ ਰੂਪ ਨੂੰ ਵੇਖ ਕੇ ਖੋਤੇ ਅਤੇ ਕਾਲ਼ੇ ਕੁੱਤੇ ਵੀ ਸ਼ਰਮਾਉਂਦੇ ਸਨ,ਉਹ ਹਮੇਸ਼ਾ ਮੁੱਛਾਂ ਚੜ੍ਹਾਉਦਾ ਬੁੱਲਾਂ ਤੇ ਜੀਭ ਫੇਰਦਾ ਇਹੀ ਸੋਚਦਾ ਸੀ ਕੇ ਆਪਾਂ ਮਸ਼ਹੂਰ ਕਿਵੇਂ ਹੋਈਏ ?

ਅੜਿੱਲ-
ਉਸਦੀ ਖਬਰ ਇੱਕ ਚਾਲਬਾਜ ਸਾਧ ਨੂੰ ਲੱਗੀ ਜੋ ਡੇਰੇ ਦਾ ਮੁਖੀ ਸੀ ਤੇ ਇਲਾਕੇ ਦੇ ਚੌਧਰੀਆਂ ਨਾਲ਼ ਚੰਗਾ ਰਸੂਖ ਰੱਖਦਾ ਸੀ। ਉਸਨੇ ਭੰਡ ਤੇ ਝੂਠਾ ਮੁਕੱਦਮਾ ਚਲਵਾ ਦਿੱਤਾ ਤੇ ਫਿਰ ਉਸਨੂੰ ਛੁਡਵਾਉਣ ਦੇ ਬਹਾਨੇ ਚੇਲੇ ਦੇ ਹੱਥ ਸੱਦਾ ਭੇਜ ਕੇ ਕੋਲ਼ ਬੁਲਵਾ ਲਿਆ । ਸਾਰੀ ਰਾਤ ਭੰਡ ਨੂੰ ਕੋਲ਼ ਰੱਖਿਆ, ਦੋਵੇ ਹੀ ਬਹੁਤ ਤਕੜੇ ਸਨ ਕੋਈ ਵੀ ਹਾਰ ਨਹੀਂ ਮੰਨ ਰਿਹਾ ਸੀ , ਦੋਨਾਂ ਨੇ ਭਾਂਤ ਭਾਂਤ ਦੇ ਆਸਣ ਕੀਤੇ ਤੇ ਮਨ ਵਿੱਚ ਬਹੁਤ ਸੁਖ ਪ੍ਰਾਪਤ ਕੀਤਾ । ਸਾਧ ਨੇ ਦਰੋਗੇ ਨੂੰ ਕਹਿ ਕੇ ਮਰਾਸੀ ਦਾ ਮੁਕੱਦਮਾ ਖਤਮ ਕਰਵਾ ਦਿੱਤਾ, ਮੂਰਖ ਭੰਡ ਭੇਦ ਨੂੰ ਨਾ ਸਮਝ ਸਕਿਆ ਤੇ ਸਦਾ ਲਈ ਸਾਧ ਦਾ ਹੋ ਕੇ ਰਹਿ ਗਿਆ । ਅਫਜੂੰ

ਇੱਥੇ ਮੰਤਰੀ ਭੂਪ ਸੰਵਾਦ ਦੇ ਪੁਰਖ ਚਰਿੱਤਰ ਦੀ ਸਮਾਪਤੀ

ਸਭ ਸ਼ੁਭ ਹੈ , ਚਲਦਾ……..

–ਯਾਦਵਿੰਦਰ ਸਿੰਘ


ਮੂਰਖ ਸਾਥੀ ਨਾਲੋਂ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ

 • ਮੂਰਖ ਦੇ ਸਾਥ ਨਾਲ਼ੋਂ ਇੱਕ ਵਿਰੋਧੀ ਹੋਰ ਵਧਾਇਆ ਚੰਗਾ |ਯੱਭਲ਼ ਪੁੱਤ ਤੋਂ ਅੰਨ੍ਹੀ ਧੀ ਚੰਗੀ |
 • ਪੰਥਪ੍ਰੀਤ ਸਿੰਘ ਤੇ ਬਾਕੀ ਜਾਗਰੂਕ ਪਰਚਾਰਕਾਂ ਦੀ ਜਿੰਨੀ ਮਿੱਟੀ ਸਾਥ ਦੇਣ ਵਾਲਿਆਂ ਨੇ ਪਟਾਈ , ਸ਼ਾਇਦ ਕਿਸੇ ਹੋਰ ਤਰੀਕੇ ਨਾ ਪੱਟੀ ਜਾ ਸਕਦੀ ।
 • ਵਰਪਾਲ ਸਿੰਘ ਨੇ ਰੇਡੀਓ ਵਾਲਿਆਂ ਤੇ ਮੀਟ ਸਬੰਧੀ ਸਵਾਲ ਕੀਤਾ , ਪੰਥਪ੍ਰੀਤ ਤੇ ਉਸਦੇ ਮੁੰਡੇ ਦੀ ਗੱਲ ਸਾਹਮਣੇ ਆ ਗਈ |
 • ਗੋਲਡੀ ਮੂਰਖ ਨੇ ਕੱਲ ਦੇ ਪ੍ਰੋਗਰਾਮ ਵਿੱਚ ਸਵਾਲ ਕਰਕੇ ਪੰਥਪ੍ਰੀਤ ਸਿੰਘ ਨੂੰ ਮੀਟ ਦੇ ਮਸਲੇ ਤੇ ਬੋਲਣ ਲਈ ਮਜਬੂਰ ਕਰ ਦਿੱਤਾ ।
 • ਕੁਲਵਿੰਦਰ ਸਿੰਘ ਬਠਿੰਡਾ ਨੇ ਗੁਰੂ ਵਾਲੀ ਗੱਲ ਨੂੰ ਉਛਾਲ ਕੇ , ਸਾਰੀ ਗੁਰਮਤ ਸੇਵਾ ਲਹਿਰ ਦੀ ਅਕਲ ਦਾ ਜਲੂਸ ਕਢਾ ਦਿੱਤਾ |
 • ਪ੍ਰਭਦੀਪ ਫੁਕਰੇ ਨੇ ਪ੍ਰੋਫੈਸਰ ਦੀ ਜਾਂਦੀ ਉਮਰੇ ਜਿੰਨੀ ਕੁ ਇੱਜਤ ਬਣੀ ਸੀ ਰੋਲ ਦਿੱਤੀ।।

ਬਾਕੀ ਜਿਹੜਾ ਤੁਸੀ ਦੋ ਕੁ ਮਹੀਨਿਆਂ ਵਿੱਚ ਰੇਡੀਓ ਵਿਰਸਾ ਦੀ ਇੰਨੇ ਵੱਡੇ ਪੱਧਰ ਤੇ ਐਡ ਕੀਤੀ , ਉਹਦੇ ਲਈ ਧੰਨਵਾਦ ।।

–ਯਾਦਵਿੰਦਰ ਸਿੰਘ

 


* ਸਮਾਜ , ਸਮੁੱਚਤਾ ਅਤੇ ਟੀਚਾ *

ਦੋ ਵਿਚਾਰਧਾਰਾਵਾਂ ਦੇ ਟਕਰਾਅ ਵਿੱਚ ਹਰ ਇੱਕ ਧਿਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਸੱਚੇ ਹਾਂ, ਦੂਸਰਾ ਕਹਿੰਦਾ ਅਸੀਂ ਸੱਚੇ ਹਾਂ।

ਆਪਾਂ ਆਮ ਤੌਰ ਤੇ ਆਪਣੀ ਅਕਲ ਦੇ ਪੱਧਰ ਦੇ ਆਧਾਰ ਤੇ ਦੋਹਾਂ ਵਿੱਚੋਂ ਕਿਸੇ ਇੱਕ ਦੇ ਠੀਕ ਗਲਤ ਹੋਣ ਦੀ ਮਨੌਤ ਬਣਾ ਲੈਂਦੇ ਹਾਂ ਪਰ ਸਾਡੇ ਲਈ ਦੇਖਣਾ ਇਹ ਜਰੂਰੀ ਹੈ ਕਿ ਜਿਸਨੂੰ ਅਸੀਂ ਠੀਕ ਮੰਨਣਾ ਹੈ , ਉਹ ਕੁਦਰਤ ਦੇ ਨਿਯਮਾਂ ਦੇ ਉਲਟ ਨਾ ਜਾਂਦੀ ਹੋਵੇ ਅਤੇ ਜੇ ਸਾਰਾ ਸੰਸਾਰ ਉਸ ਵਿਚਾਰਧਾਰਾ ਨੂੰ ਅਪਣਾ ਲਵੇ ਤਾਂ ਕਿਹੋ ਜਿਹੇ ਸਮਾਜ ਦੀ ਉਸਾਰੀ ਹੋਵੇਗੀ ?

ਫਿਰ ਜਿਸ ਵਿਚਾਰਧਾਰਾ ਨੂੰ ਅਸੀਂ ਅਪਣਾਇਆ ਹੈ , ਉਸਦੇ ਸਮਾਜ ਵਿੱਚ ਲਾਗੂ ਹੋਣ ਦੇ ਲਈ ਕਿਹੜਾ ਤਰੀਕਾ ਅਪਣਾਇਆ ਜਾ ਸਕੇਗਾ , ਉਸਨੂੰ ਸਮਝਣ ਦੇ ਲਈ ਸਾਡੇ ਕੋਲ਼ ਸਮੁੱਚਤਾ ਦਾ ਸੰਕਲਪ ਹੋਣਾ ਬੜਾ ਜਰੂਰੀ ਹੈ , ਸਾਡੀ ਮੌਜੂਦਾ ਸਥਿਤੀ ਕੀ ਹੈ , ਸਾਡੇ ਕੋਲ਼ ਕਿੰਨੇ ਕੁ ਸਾਧਨ ਅਤੇ ਮਿਥੇ ਜਾ ਰਹੇ ਟੀਚੇ ਤੱਕ ਪਹੁੰਚਣ ਲਈ ਕਿੰਨੀ ਕੁ ਸਮਰੱਥਾ ਹੈ, ਜੇ ਟੀਚਾ ਪ੍ਰਾਪਤ ਹੋ ਜਾਵੇ ਤਾਂ ਉਸ ਵਿਚਾਰਧਾਰਾ ਦੀ ਧਾਰਨੀ ਕੌਮ ਦਾ ਕੋਈ ਭਲਾ ਹੋਵੇਗਾ ਜਾਂ ਯੋਜਨਾ ਦੱਸਣ ਵਾਲ਼ੇ ਲੀਡਰ ਦਾ , ਯੋਜਨਾ ਦੱਸਣ ਵਾਲ਼ੇ ਲੀਡਰ ਕੋਲ਼ ਆਪਣੇ ਬਲਬੂਤੇ ਤੇ ਕੁਝ ਕਰਨ ਦਾ ਮਾਦਾ ਹੈ ਜਾਂ ਯੋਜਨਾ ਸਿਰਫ਼ ਆਪਣੇ ਪਿੱਛੇ ਤੁਰਨ ਵਾਲਿਆਂ ਦੇ ਸਿਰ ਤੇ ਸਿਰੇ ਚੜ੍ਹਨ ਦਾ ਭਰਮ ਪਾਲ਼ ਬੈਠਾ ਹੈ ?

ਯੋਜਨਾਵਾਂ ਦੱਸਣ ਵਾਲ਼ੇ ਲੀਡਰਾਂ ਵਿੱਚੋ ਜੇ ਆਪਾਂ ਦੇਖੀਏ ਤਾਂ ਪੰਥਪ੍ਰੀਤ ਸਿੰਘ ਨੇ ਜੋ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦਾ ਟੀਚਾ ਮਿਥਿਆ ਹੈ , ਉਹ ਕਿੰਨਾਂ ਕੁ ਸੰਭਵ ਹੈ, ਸ੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦਾ ਕੁਝ ਲਾਭ ਤਾਂ ਹੋ ਸਕੇਗਾ ਜੇ ਸਰਕਾਰ ਵੀ ਆਪਣੀ ਹੋਵੇ ਤੇ ਸਰਕਾਰ ਬਣਾਉਣ ਦਾ ਜੋਰ ਲਾ ਕੇ ਇਹਨਾਂ ਨੇ ਦੇਖ ਲਿਆ ਨਹੀਂ ਬਣ ਸਕੀ, ਪਰ ਇਹ ਸਭ ਜਾਨਣ ਦੇ ਬਾਵਜੂਦ ਵੀ ਟੀਚਾ ਉਹੀ ਹੈ ਅਤੇ ਉਸਦੀ ਪ੍ਰਾਪਤੀ ਲਈ ਹੁਣ ਕਰ ਵੀ ਕੁਝ ਨਹੀਂ ਰਹੇ , ਸਿਰਫ਼ ਇੰਨਾ ਕਹਿ ਦਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਵਿੱਚ ਚੰਗੇ ਬੰਦੇ ਆਉਣੇ ਚਾਹੀਦੇ ਹਨ।

ਧੂੰਦਾ ਜੀ ਦਾ ਟੀਚਾ ਹੈ ਕਿ ਅਸੀਂ ਸਿਰਫ਼ ਪ੍ਰਚਾਰ ਕਰਨਾ ਹੈ , ਪ੍ਰਚਾਰ ਤੋ ਸਿਆਣੇ ਹੋ ਕੇ ਲੋਕ ਆਪੇ ਸਟੈਂਡ ਲੈਣਗੇ , 15, 20 ਸਾਲ ਦੇ ਪ੍ਰਚਾਰ ਤੋਂ ਇਸ ਤਰਾਂ ਲੱਗਦਾ ਹੈ ਕਿ ਆਉਣ ਵਾਲੇ 100,200 ਸਾਲ ਤੱਕ ਲੋਕ ਧੂੰਦੇ ਜਿੰਨੇ ਸਿਆਣੇ ਹੋ ਜਾਣਗੇ , ਪ੍ਰਚਾਰ ਕਰਕੇ ਪੈਸੇ ਇਕੱਠੇ ਕਰਕੇ ਘਰ ਭਰਨੇ ਸਿੱਖ ਜਾਣਗੇ ।

ਕੀ ਕਾਰਨ ਹੈ ਕਿ ਇਹਨਾਂ ਨੇ ਅਜਿਹੇ ਟੀਚੇ ਮਿਥੇ ਹਨ , ਜੋ ਪੂਰੇ ਹੋਣੇ ਲੱਗਭੱਗ ਅੱਜ ਦੀ ਸਥਿਤੀ ਦੇ ਅਨੁਸਾਰ ਅਸੰਭਵ ਹਨ ਤੇ ਪੂਰੇ ਕਰਨ ਦੀ ਇਹਨਾਂ ਵਿੱਚ ਕੋਈ ਚਾਹਤ ਵੀ ਨਜ਼ਰ ਨਹੀਂ ਆ ਰਹੀ ?

ਅਸਲ ਦੇ ਵਿੱਚ ਟੀਚੇ ਉਹ ਦਿੱਤੇ ਗਏ ਹਨ ਜੋ ਉਮਰ ਭਰ ਦੀ ਰੋਟੀ ਦੇ ਸਕਣ ਅਤੇ ਕਰਨਾ ਕੁਝ ਨਾ ਪਵੇ , ਲੋਕਾਂ ਤੇ ਇਸ ਗੱਲ ਦੀ ਜਿੰਮੇਵਾਰੀ ਸੁੱਟੀ ਹੈ ਕਿ ਇਹਨਾਂ ਨੂੰ ਪੈਸੇ ਤੇ ਸਮਾਂ ਦੇ ਕੇ , ਵੱਧ ਤੋ ਵੱਧ ਸਮਾਗਮ ਕਰਵਾ ਕੇ ਮਜਬੂਤ ਕਰੋ ਤਾਂ ਕੇ ਇਹ ਤਾਕਤ ਵਿੱਚ ਆ ਕੇ ਸਿੱਖ ਕੌਮ ਦੇ ਮਸਲੇ ਹੱਲ ਕਰ ਸਕਣ , ਇਹ ਲੋਕਾਂ ਦੇ ਸਿਰ ਤੇ ਆਪਣੀ ਸਾਰੀ ਉਮਰ ਤੱਕ ਬੈਠੇ ਰਹਿਣ ਦੇ ਤਰੀਕੇ ਹਨ ।
ਮਾਨ ਦਾ ਖਾਲਿਸਤਾਨ ਵੀ ਇਸੇ ਤਰਾਂ ਦਾ ਹੀ ਕੌਮੀ ਹੱਲ ਹੈ , ਸਿਰਫ ਸ਼ਬਦਾਂ ਦਾ ਹੇਰ ਫੇਰ ਹੈ , ਮਨਸ਼ਾ ਜਾਗਰੂਕ ਪਰਚਾਰਕਾਂ ਤੇ ਟਕਸਾਲੀਆਂ ਦੀ ਇੱਕੋ ਹੈ।

ਹੁਣ ਜੇ ਰੇਡੀਓ ਵਿਰਸਾ ਦੀ ਆਪਣੀਆਂ ਸੰਸਥਾਵਾਂ ਖੋਲ੍ਹ ਕੇ ਨਵੇਂ ਸਿਰੇ ਤੋ ਕੌਮ ਦੀ ਉਸਾਰੀ ਵਾਲ਼ੇ ਪਾਸੇ ਚੱਲਣ ਦੀ ਵਿਚਾਰ ਦੇਖੀਏ ਤਾਂ ਕਿੰਨਾ ਪ੍ਰੈਕਟੀਕਲ ਟੀਚਾ ਹੈ , ਆਉਣ ਵਾਲੇ 100 ਸਾਲ ਵਿੱਚ ਕੌਮ ਦੀ ਨੁਹਾਰ ਬਦਲ ਜਾਵੇਗੀ, ਸੰਗਤ ਦੇ ਯੋਗਦਾਨ ਨਾਲ਼ ਕੌਮ ਦੀਆਂ ਜੜਾਂ ਸਾਰੇ ਦੇਸ਼ਾਂ ਵਿੱਚ ਫੈਲਣਗੀਆਂ ਨਾ ਕਿ ਕੋਈ ਆਪਣੇ ਘਰ ਭਰੇਗਾ , ਸਿੱਖ ਰੋਲ ਮਾਡਲ ਜੀਵਨ ਜੀਅ ਕੇ ਦਿਖਾ ਸਕਣਗੇ ,

ਆਓ ਰਲ ਕੇ ਭਾਈ ਰਣਜੀਤ ਸਿੰਘ ਖਾਲਸਾ ਤੇ ਰੇਡੀਓ ਵਿਰਸਾ ਦਾ ਸਾਥ ਦੇ ਕੇ ਕੌਮ ਦਾ ਸੁਨਿਹਰਾ ਭਵਿੱਖ ਸਿਰਜੀਏ।।

–ਯਾਦਵਿੰਦਰ ਸਿੰਘ


* ਪੰਥਪ੍ਰੀਤ ਸਿੰਘ ਦੀ ਇੰਟਰਵਿਊ *

ਪੰਥਪ੍ਰੀਤ ਸਿੰਘ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਜਥੇਦਾਰ ਸਰਕਾਰ ਦੀ ਬਣਾਈ ਸ਼੍ਰੋਮਣੀ ਕਮੇਟੀ ਨੇ ਚੁਣੇ ਹਨ ਤੇ ਸਰਕਾਰ ਦਾ ਹੀ ਉਹ ਕੰਮ ਕਰਦੇ ਹਨ, ਉਹ ਕੌਮ ਨੇ ਨਾ ਤਾਂ ਚੁਣੇ ਹਨ ਤੇ ਨਾ ਕੌਮ ਦਾ ਕੰਮ ਕਰਦੇ ਹਨ।

ਸਵਾਲ – ਜੇ ਇਸ ਗੱਲ ਦਾ ਪੰਥਪ੍ਰੀਤ ਸਿੰਘ ਨੂੰ ਪਤਾ ਸੀ ਤਾਂ ਗੁਰਮਤ ਸੇਵਾ ਲਹਿਰ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦਾ ਟੀਚਾ ਕਿਉਂ ਮਿਥਿਆ ?
ਸਰਕਾਰ ਦੀ ਅਧੀਨਗੀ ਵਾਲ਼ੀ ਕਮੇਟੀ ਵਿੱਚ ਜਾ ਕੇ ਪੰਥਪ੍ਰੀਤ ਕਿਸ ਤਰਾਂ ਸੁਧਾਰ ਕਰਨ ਦੀ ਉਮੀਦ ਲਾਈ ਬੈਠਾ ਸੀ?

ਇੱਕ ਗੱਲ ਉਹਨਾਂ ਨੇ ਇਹ ਕਹੀ ਕਿ ਸੂਰਜ ਪ੍ਰਕਾਸ਼ ਦੀ ਕਥਾ ਤੇ ਰੋਕ ਲੱਗਣੀ ਚਾਹੀਦੀ ਹੈ।
ਸਵਾਲ – ਤੁਸੀਂ ਹੁਣ ਤੱਕ ਸੂਰਜ ਪ੍ਰਕਾਸ਼ ਦੀਆਂ ਸਾਖੀਆਂ ਨੂੰ ਆਪਣੀ ਮਰਜ਼ੀ ਨਾਲ਼ ਬਦਲ ਕੇ ਸੰਗਤ ਨੂੰ ਸੁਣਾਉਂਦੇ ਰਹੇ , ਸੱਚ ਕਿਉਂ ਨਹੀਂ ਦੱਸਿਆ ?

ਹੁਣ ਰੇਡੀਓ ਵਿਰਸਾ ਅਤੇ ਭਾਈ ਰਣਜੀਤ ਸਿੰਘ ਸੂਰਜ ਪ੍ਰਕਾਸ਼ ਦਾ ਗੁਰੂ ਵਿਰੋਧੀ ਚਿਹਰਾ ਸੰਗਤ ਅੱਗੇ ਲਿਆ ਚੁੱਕੇ ਹਨ, ਇਸ ਕਰਕੇ ਪੰਥਪ੍ਰੀਤ ਸਿੰਘ ਨੂੰ ਬੋਲਣਾ ਪਿਆ ਨਹੀ ਤਾਂ ਇਸੇ ਤਰਾਂ ਮਰਜੀ ਦੀਆਂ ਸਾਖੀਆਂ ਜਾਰੀ ਰਹਿਣੀਆਂ ਸਨ।

ਧੂੰਦਾ ਜੀ ਕਹਿੰਦੇ ਕਿ ਇਤਿਹਾਸ ਕਿੱਥੋਂ ਲਵਾਂਗੇ ? ,ਜੇ ਸੂਰਜ ਪ੍ਰਕਾਸ਼ ਛੱਡ ਦਿੱਤਾ | ਹੁਣ ਦੋਵਾਂ ਦੇ ਸਾਂਝੇ ਚਾਪਲੂਸ ਕਿੱਥੇ ਖੜ੍ਹਨਗੇ ?

–ਯਾਦਵਿੰਦਰ ਸਿੰਘ


*ਪ੍ਰਭਦੀਪ ਸਿੰਘ ਦੀ ਪਾਣੀ ਵਿੱਚ ਮਧਾਣੀ *

ਪ੍ਰਭਦੀਪ ਸਿੰਘ ਮਾਸ ਦੇ ਸੰਬੰਧ ਵਿੱਚ ਕੀਤੇ ਪ੍ਰੋਗਰਾਮ ਵਿੱਚ ਕਹਿੰਦਾ ਹੈ ਕਿ “ਗੁਰੂ ਸਾਹਿਬ ਨੇ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ , ਮੁਸਲਮਾਨਾਂ ਦੇ ਸ਼ਾਹੀ ਫੁਰਮਾਨ ਦੇ ਖਿਲਾਫ਼ ਨਾ-ਮਿਲਵਰਤਨ ਲਹਿਰ ਚਲਾਉਣ ਵਾਸਤੇ ਹਲਾਲ ਦੀ ਥਾਂ ਤੇ ਝਟਕਾ ਸਿੱਖਾਂ ਨੂੰ ਆਪਣਾ ਭੋਜਨ ਬਣਾਉਣ ਲਈ ਕਿਹਾ ਇਸ ਕਰਕੇ ਝਟਕਾ ਪ੍ਰਚੱਲਿਤ ਹੈ ਪਰ ਝਟਕਾ ਕਰਨਾ ਗੁਰੂ ਨੇ ਸ਼ੁਰੂ ਨਹੀਂ ਕੀਤਾ ਸੀ ਪਹਿਲਾਂ ਤੋਂ ਹੀ ਲੜਾਈਆਂ ਕਰਨ ਵਾਲ਼ੇ ਖੱਤਰੀ ਬ੍ਰਾਹਮਣ ਕਰਿਆ ਕਰਦੇ ਸਨ ।
ਇਸ ਕਰਕੇ ਸਿੱਖ ਹਲਾਲ ਨਹੀਂ ਖਾਂਦੇ ਤੇ ਹੁਣ ਵੀ ਸਿੱਖਾਂ ਨੇ ਕੁੱਠਾ ( ਹਲਾਲ) ਨਹੀਂ ਖਾਣਾ ਬਲਕਿ ਝਟਕਾ ਹੀ ਕਰਨਾ ਹੈ।”

ਸਵਾਲ ਇਹ ਹੈ ਕਿ ਉਦੋ ਤਾਂ ਗੁਰੂ ਜੀ ਨੇ ਸਮੇਂ ਦੀ ਹਕੂਮਤ ਪ੍ਰਤੀ ਵਿਰੋਧ ਪ੍ਰਗਟ ਕਰਨ ਵਾਸਤੇ ਹਲਾਲ ਤੋ ਮਨ੍ਹਾ ਕਰਕੇ ਝਟਕਾ ਖਾਣਾ ਪ੍ਰਚੱਲਿਤ ਕਰ ਦਿੱਤਾ ਪਰ ਹੁਣ ਤਾਂ ਅਸੀ ਬ੍ਰਾਹਮਣ ਦੇ ਗੁਲਾਮ ਹਾਂ ਤੇ ਬ੍ਰਾਹਮਣਾਂ ਦਾ ਸ਼ੁਰੂ ਕੀਤਾ ਝਟਕਾ ਖਾ ਕੇ , ਉਹਨਾਂ ਦੇ ਖਿਲਾਫ਼ ਵਿਰੋਧ ਕਿਸ ਤਰਾਂ ਪ੍ਰਗਟ ਕਰ ਸਕਦੇ ਹਾਂ ??

ਅਸਲੀਅਤ ਤਾਂ ਇਹ ਹੈ ਕਿ ਮਾਸ ਦਾ ਧਰਮ ਜਾਂ ਕੌਮ ਨਾਲ਼ ਕੋਈ ਲੈਣਾ ਦੇਣਾ ਨਹੀਂ ਬਲਕਿ ਹਰ ਇੱਕ ਨੂੰ ਆਪਣੇ ਸਰੀਰ ਦੀ ਲੋੜ ਦੇ ਹਿਸਾਬ ਨਾਲ਼ ਠੀਕ ਖੁਰਾਕ ਖਾ ਲੈਣੀ ਚਾਹੀਦੀ ਹੈ ।
ਪ੍ਰਭਦੀਪ ਸਿੰਘ ਸਿਰਫ ਪ੍ਰੋਗਰਾਮ ਕਰਨ ਦੇ ਲਈ ਹੀ ਕੜ੍ਹੀ ਘੋਲਦਾ ਰਹਿੰਦਾ ਹੈ , ਖਾਣਾ ਪੀਣਾ ਕੋਈ ਵੀ ਲੋੜ ਅਨੁਸਾਰ ਖਾਧਾ ਜਾ ਸਕਦਾ ਹੈ , ਧਰਮ ਦਾ ਸੰਬੰਧ ਦਿਮਾਗ ਨਾਲ਼ ਹੈ, ਨਸ਼ਾ ਕਰਨਾ ਇਸ ਕਰਕੇ ਵਰਜਿਤ ਹੈ ਕਿਉਂਕਿ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ।

–ਯਾਦਵਿੰਦਰ ਸਿੰਘ


***ਸਵਾਰਥੀ ਜਾਗਰੂਕ ਲਾਣਾ ***

ਪ੍ਰੋਫੈਸਰ ਦਰਸ਼ਣ ਸਿੰਘ ਨੇ ਜੋ ਭਾਈ ਰਣਜੀਤ ਸਿੰਘ ਦੇ ਸਬੰਧ ਵਿੱਚ ਵੀਡਿਓ ਬਣਾਈ ਹੈ ਤੇ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ ਹੈ , ਇਹਨਾਂ ਨੂੰ ਮੇਰੇ ਕੁਝ ਕੁ ਸਵਾਲ ਹਨ।
1. ਜਦੋ ਆਟੀਕਲ ਲਿਖ ਕੇ ਢੱਡਰੀਆਂ ਵਾਲਿਆਂ ਨੂੰ ਸਰਕਾਰੀ ਸੰਤ ਕਿਹਾ ਸੀ , ਉਸ ਵੇਲ਼ੇ ਦਿਮਾਗ ਨਹੀਂ ਕੰਮ ਕਰਦਾ ਸੀ, ਜੇ ਉਹ ਗੱਲ ਠੀਕ ਸੀ ਤਾਂ ਹੁਣ ਸਰਕਾਰੀ ਸੰਤ ਨਾਲ਼ ਏਕਤਾ ਦਾ ਕੀ ਅਰਥ ?

2. ਪ੍ਰਭਦੀਪ ਸਿੰਘ ਨੇ ਤੇ ਖਾਲਸਾ ਨਿਊਜ਼ ਵਾਲ਼ੇ ਨੇ ਉਹਨਾਂ ਦੀ ਬਾਬਾ ਬੁੱਢਾ ਜੀ ਵਾਲ਼ੀ ਗੱਲ ਤੇ ਗੁਰੂ ਵਾਲ਼ੀ ਗੱਲ ਦੇ ਸਬੰਧ ਵਿੱਚ ਬਿਆਨ ਦਿਵਾਉਣ ਲਈ ਬਕਵਾਸ ਕੀਤੀ ਸੀ , ਕੀ ਹੁਣ ਉਹ ਮਸਲਾ ਹੱਲ ਹੋ ਗਿਆ ?
ਪੀ. ਐਚ.ਡੀ ਵਾਲੀ ਬੀਬੀ ਕਹਿੰਦੀ ਸੀੇ, ਮਾਫੀ ਮੰਗੇ , ਹੁਣ ਕੀ ਖਿਆਲ ਹੈ, ਉਸ ਬਾਰੇ ?

3. ਪ੍ਰਭਦੀਪ ਕਹਿੰਦਾ ਸੀ ਢੱਡਰੀਆਂ ਵਾਲ਼ਾ ਜਾਗਰੂਕ ਲਹਿਰ ਦਾ ਆਂਡਾ ਹੈ , ਹੁਣ ਕੁਕੜੀਆਂ ਨੂੰ ਆਂਡੇ ਤਾਂਈ ਕੀ ਲੋੜ ਪੈ ਗਈ , ਦਰਸ਼ਣ ਸਿੰਘ ਤੋਂ ਇੱਕ ਦੋ ਆਂਡੇੇ ਹੋਰ ਕਿਉਂ ਨਹੀਂ ਦਵਾ ਲੈਂਦੇ ?

ਧੂੰਦੇ ਤੇ ਪੰਥਪ੍ਰੀਤ ਵਰਗੇ ਮੰਗਤੇ ਵੀ ਹੁਣ ਸ਼ੋਹਰਤ ਖੱਟਣ ਦੇ ਭੁੱਖੇ ਪੱਬਾਂ ਭਾਰ ਹੋਏ ਹਨ, ਉਦੋਂ ਨਹੀਂ ਤੁਹਾਨੂੰ ਦਿਸਦਾ ਹੁੰਦਾ ਜਦ ਸਾਥ ਦੇਣ ਦੀ ਲੋੜ ਸੀ , ਸਰੋਵਰ, ਭੋਰਿਆਂ ਦੇ ਮਸਲੇ ਵੇਲੇ ਭਾਈ ਸਾਹਿਬ ਨੇ ਬੇਨਤੀ ਵੀ ਕੀਤੀ ਸੀ , ਭਾਈ ਸਾਥ ਦਿਓ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸੀ ਸਰਕੀ

 • ਗੋਲਡੀ , ਬਲਰਾਜ , ਜੱਗੀ ਟੁੱਟ ਵਰਗੇ ਹਰਾਮਖੋਰਾਂ ਨੇ ਪੂਰੀ ਵਾਹ ਲਾਈ ਭਾਈ ਰਣਜੀਤ ਸਿੰਘ ਨੂੰ ਬਦਨਾਮ ਕਰਨ ਦੇ ਲਈ ,
 • ਅਰਵਿੰਦਰ ਸਿੰਘ ਨੂੰ ਸ਼ਹਿ ਦੇ ਕੇ ਆਰਟੀਕਲ ਲਿਖਵਾਏ ਤੇ ਆਪਣੇ ਵਟਸ ਅੱਪ ਗਰੁੱਪ “ ਸਿੱਖਾਂ ਦੇ ਭਖਦੇ ਮਸਲੇ “ ਵਿੱਚ ਉਸਤੋਂ ਗਾਲਾਂ ਵੀ ਕਢਵਾਈਆਂ
 • ਵਰਪਾਲ ਨੇ ਭਾਈ ਸਾਹਿਬ ਤੇ ਆਪ ਛਬੀਲ ਲਵਾਉਣ ਤੇ ਆਪਣਾ ਬੰਦਾ ਆਪ ਮਾਰਨ ਦਾ ਇਲਜਾਮ ਵੀ ਲਾਇਆ 

ਹੁਣ ਇਹ ਮੰਗਤੇ ਮਸ਼ਹੂਰੀ ਖੱਟਣ ਦੇ ਲਈ ਭਾਈ ਸਾਹਿਬ ਦੇ ਨਾਲ਼ ਹੋਣ ਦਾ ਡਰਾਮਾ ਕਰ ਰਹੇ ਹਨ ,ਜਦਕਿ ਭਾਈ ਸਾਹਿਬ ਨੂੰ ਹੁਣ ਇਹਨਾਂ ਕੁੱ**ਆਂ ਦੀ ਕੋਈ ਲੋੜ ਨਹੀਂ ਹੈ ?

ਭਾਈ ਰਣਜੀਤ ਸਿੰਘ ਜੀ ਅਤੇ ਉਹਨਾਂ ਨੂੰ ਪਿਆਰ ਕਰਨ ਵਾਲ਼ਿਆਂ ਨੂੰ ਬੇਨਤੀ ਹੈ ਕਿ ਇਹੋ ਜੇ ਬੇਗੈਰਤਾਂ , ਸਵਾਰਥੀਆਂ ਨੂੰ ਨੇੜੇ ਨਾ ਲੱਗਣ ਦਿੱਤਾ ਜਾਵੇ ।।

–ਯਾਦਵਿੰਦਰ ਸਿੰਘ


ਅਕਾਲ ਤਖਤ ਤੇ ਡੇਰੇ

ਸਾਡੇ ਲਗਪਗ ਸਾਰੇ ਜਾਗਰੂਕ ਪ੍ਰਚਾਰਕ ਇਹ ਗੱਲ ਕਹਿੰਦੇ ਹਨ ਕਿ ਅਕਾਲ ਤਖਤ ਮਹਾਨ ਹੈ , ਸਿੱਖ ਪੰਥ ਦੀ ਸ਼ਾਨ ਹੈ।

ਪਰ ਇਸ ਗੱਲ ਦਾ ਕੋਈ ਅਰਥ ਨਹੀਂ ਬਣਦਾ , ਸਵਾਲ ਇਹ ਹੈ ਕਿ ਅਕਾਲ ਤਖਤ ਦਾ ਕੀ ਮਹਾਨ ਹੈ? ਅਕਾਲ ਤਖਤ ਤੇ ਲੱਗੀਆਂ ਇੱਟਾਂ ਜਾਂ ਸੀਮਿੰਟ ਮਹਾਨ ਹੈ?ਜਥੇਦਾਰ ਦੀ ਚੋਣ ਸਰਕਾਰ ਦੀ ਮਰਜ਼ੀ ਨਾਲ਼ ਹੁੰਦੀ ਹੈ ਤੇ ਜਥੇਦਾਰ ਚਾਹੇ ਜਾਂ ਨਾ ਚਾਹੇ ਫੈਸਲਾ ਸਰਕਾਰੀ ਸਰਪ੍ਰਸਤੀ ਅਧੀਨ ਹੀ ਲੈਣਾ ਪੈਂਦਾ ਹੈ । ਮਰਿਆਦਾ ਸਾਡੇ ਤੇ ਥੋਪੀ ਹੋਈ ਹੈ।

ਜੇ ਇਹ ਗੱਲ ਵੀ ਕਹੀ ਜਾਵੇ ਕਿ ਅਕਾਲ ਤਖਤ ਸਿੱਖਾਂ ਦੀ ਖੁਦਮੁਖਤਿਆਰੀ ਦਾ ਪ੍ਰਤੀਕ ਹੈ ਤਾਂ ਇਹ ਤਾਂ ਵੈਸੇ ਹੀ ਗੁਰੂ ਗਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਹੈ ਕਿ ਹਰ ਸਿੱਖ ਮਾਨਸਿਕ ਤੌਰ ਤੇ ਆਜ਼ਾਦ ਹੋਵੇ ਤੇ ਆਪਣੇ ਫੈਸਲੇ ਆਪ ਕਰਨ ਦੇ ਕਾਬਿਲ ਬਣੇ।

ਅਸਲ ਦੇ ਵਿੱਚ ਅਕਾਲ ਤਖਤ ਦੇ ਨਾਮ ਦੇ ਡੰਡੇ ਹੇਠ ਸਾਰੀ ਕੌਮ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਸਿਸਟਮ ਰਾਹੀਂ ਸਰਕਾਰ ਨੇ ਸਿੱਖ ਪਰਚਾਰਕਾਂ ਨੂੰ , ਸਿੱਖਾਂ ਨੂੰ ਤੇ ਵਿਦਵਾਨਾਂ ਨੂੰ ਇੱਕ ਸੀਮਿਤ ਦਾਇਰੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ ।

ਹੁਣ ਜੇ ਡੇਰਿਆਂ ਦੀ ਗੱਲ ਕਰੀਏ ਤਾਂ ਸਰਕਾਰ ਦੇ ਅਨੁਸਾਰੀ ਡੇਰੇ ਵੀ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰਨ ਦਾ ਕੰਮ ਕਰਦੇ ਹਨ ।

ਕਿਸੇ ਡੇਰਾ ਮੁਖੀ ਤੇ ਅਕਾਲ ਤਖਤ ਦੇ ਜਥੇਦਾਰ ਵਿੱਚ ਕੋਈ ਫ਼ਰਕ ਨਹੀਂ , ਦੋਵੇਂ ਹੀ ਬਹੁਗਿਣਤੀ ਦੇ ਅਤੇ ਰਾਜਸੀ ਧਿਰ ਦੇ ਹੱਕ ਵਿੱਚ ਭੁਗਤਦੇ ਹਨ।

ਪ੍ਰਚਾਰਕ ਜਦੋਂ ਇਹ ਗੱਲ ਕਹਿੰਦੇ ਹਨ ਕਿ ਅਕਾਲ ਤਖਤ ਮਹਾਨ ਹੈ ਤੇ ਡੇਰੇ ਸਿੱਖੀ ਦਾ ਘਾਣ ਕਰ ਰਹੇ ਹਨ , ਪਤਾ ਨਹੀਂ ਇਹਨਾਂ ਦੋਹਾਂ ਗੱਲਾਂ ਦੇ ਕੀ ਅਰਥ ਬਣਾਉਂਦੇ ਹਨ ?

ਪਰਚਾਰਕਾਂ ਨੂੰ ਇਸ ਗੱਲ ਲਈ ਹਿੰਮਤ ਕਰਨੀ ਚਾਹੀਦੀ ਹੈ ਕਿ ਆਪਣੀਆਂ ਵੱਖਰੀਆਂ ਸੰਸਥਾਵਾਂ ਖੋਲ਼੍ਹ ਕੇ , ਗੁਰੂ ਗਰੰਥ ਸਾਹਿਬ ਜੀ ਦੀ ਸਿਰਮੌਰਤਾ ਤੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਮੁੱਖ ਰੱਖ ਕੇ ਮਰਿਆਦਾ ਬਣਾਉਣ ਵੱਲ ਕਦਮ ਪੁੱਟਣ

–ਯਾਦਵਿੰਦਰ ਸਿੰਘ


Freedom of Speech

ਦਮਦਮੀ ਟਕਸਾਲ ਦੇ ਗੁੰਡਿਆਂ ਨੇ ਭਾਈ ਰਣਜੀਤ ਸਿੰਘ ਜੀ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਅੰਮ੍ਰਿਤਸਰ ਦੀਵਾਨ ਲੱਗੇ ਤਾਂ 1978 ਵਾਲਾ ਸਾਕਾ ਵਾਪਰ ਜਾਵੇਗਾ ।

ਗੁੰਡਾਗਰਦੀ ਕਰਨ ਦੀਆਂ ਧਮਕੀਆਂ ਦੇਣ ਵਾਲ਼ੇ ਟਕਸਾਲੀ ਆਪਣੇ ਤੋਂ ਵੱਖਰੀਆਂ ਮਾਨਤਾਵਾਂ ਰੱਖਣ ਵਾਲਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਤੁਸੀਂ ਬਹੁਗਿਣਤੀ ਕਾਬਜ਼ ਧਿਰ ਦੀਆਂ ਮਨੌਤਾਂ ਤੋਂ ਵੱਖਰੇ ਵਿਚਾਰ ਰੱਖਾਂਗੇ ਤਾਂ ਮਾਰ ਦਿੱਤੇ ਜਾਉਂਗੇ ਜਾਂ ਬੇਇੱਜ਼ਤ ਕਰਕੇ, ਡਰਾ, ਧਮਕਾ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤੇ ਜਾਉਂਗੇ ਤੇ ਸਮਾਜ ਵਿੱਚ ਸਿਰ ਉੱਚਾ ਕਰਕੇ ਜੀਣ ਦਾ ਤੁਹਾਨੂੰ ਕੋਈ ਹੱਕ ਨਹੀ ।

ਜੇ ਹਿੰਦੂ ਬਹੁਗਿਣਤੀ ਨੇ ਸਿੱਖਾਂ ਦੇ 84 ਵਿੱਚ ਕਤਲ ਕੀਤੇ , ਬਲਾਤਕਾਰ ਕੀਤੇ , ਆਪਣੇ ਵਿਰੋਧੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਅੰਤਰਰਾਸ਼ਟਰੀ ਤੌਰ ਤੇ ਸਿੱਖਾਂ ਨੂੰ ਅੱਤਵਾਦੀ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਤੇ ਟਕਸਾਲ ਦੀ ਮਾਨਤਾ ਤਾਂ ਬਿਲਕੁਲ ਇੱਕੋ ਜਿਹੀ ਹੈ , ਫਿਰ ਟਕਸਾਲੀ 84 ਦਾ ਇਨਸਾਫ ਮੰਗਣ ਦੀ ਡਰਾਮੇਬਾਜੀ ਕਿਉਂ ਕਰਦੇ ਹਨ?

ਜੇ ਟਕਸਾਲ ਦਾ ਰਾਜ ਹੋਵੇ ਤਾਂ ਕੀ ਇਹ ਲੋਕ ਵੀ ਘੱਟਗਿਣਤੀ ਨਾਲ਼ ਉਹੀ ਕੁਝ ਨਹੀਂ ਕਰਨਗੇ ਜੋ ਹਿੰਦੂਵਾਦੀ ਸਰਕਾਰ ਨੇ ਸਿੱਖਾਂ ਨਾਲ਼ ਕੀਤਾ ?

ਘੱਟਗਿਣਤੀ ਵੱਲੋਂ ਮਾਰਨ ਦੀਆਂ ਧਮਕੀਆਂ ਦੇਣਾ , ਆਪਣੀ ਨਸਲਕੁਸ਼ੀ ਕਰਨ ਦਾ ਰਾਹ ਖੋਲ੍ਹਣਾ ਹੈ, ਸਾਨੂੰ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ।

–ਯਾਦਵਿੰਦਰ ਸਿੰਘ


ਬਿਰਤੀ ਅਤੇ ਉਦੇਸ਼

ਤੁਸੀਂ ਉਹੀ ਪ੍ਰਾਪਤ ਕਰਦੇ ਹੋ ਜਿੱਥੇ ਤੁਹਾਡਾ ਧਿਆਨ ਕੇਂਦਰਿਤ ਹੈ ਅਤੇ ਉੱਥੇ ਤੱਕ ਪਹੁੰਚਦੇ ਪਹੁੰਚਦੇ ਤੁਹਾਡਾ ਸੁਭਾਅ ਤੇ ਦਿਮਾਗ ਕਿਸ ਤਰਾਂ ਦਾ ਘੜਿਆ ਜਾਵੇਗਾ , ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਟੀਚਾ ਕੀ ਹੈ।

ਸਿੱਖ ਧਰਮ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਬਿਰਤੀ ਦੋ ਤਰਾਂ ਦੀ ਹੈ, ਇੱਕ ਉਹ ਹਨ ਜੋ ਧਰਮ ਦੇ ਜ਼ਰੀਏ ਆਪਣੇ ਸਵਾਰਥ ਪੂਰੇ ਕਰਨ ਦਾ ਨਿਸ਼ਾਨਾ ਲੈ ਕੇ ਚੱਲੇ ਹਨ, ਇੱਕ ਉਹ ਹਨ ਜੋ ਸਮਾਜ ਨੂੰ ਕੁਝ ਦੇਣ ਦਾ ਟੀਚਾ ਲੈ ਕੇ ਤੁਰੇ ਹਨ।

ਸਵਾਰਥ ਪੂਰਨ ਦਾ ਟੀਚਾ ਲੈ ਕੇ ਤੁਰੇ ਆਪਣੇ ਆਪ ਹੀ ਔਗੁਣਾਂ ਦੇ ਧਾਰਨੀ ਹੋਣਗੇ ਕਿਉਂਕਿ ਬਹੁਗਿਣਤੀ ਨੂੰ ਖੁਸ਼ ਕੀਤੇ ਬਿਨਾਂ , ਗੋਲ਼ ਗੱਲਾਂ ਕੀਤੇ ਬਿਨਾਂ, ਸਹੀ ਗੱਲ ਦੇ ਬਦਲੇ ਪਸੰਦ ਆਉਣ ਵਾਲ਼ੀ ਗੱਲ ਕਹੇ ਬਿਨਾਂ ਜਿਆਦਾ ਗਿਣਤੀ ਨੂੰ ਆਕਰਸ਼ਿਤ ਕਰਨਾ ਔਖਾ ਹੈ ਤੇ ਜਿਆਦਾ ਨੂੰ ਆਪਣੇ ਨਾਲ਼ ਰੱਖਣ ਬਿਨਾਂ ਜਿਆਦਾ ਸੁਖ ਸਹੂਲਤਾਂ ,ਪੈਸਾ ਤੇ ਹੋਰ ਸਵਾਰਥ ਪੂਰਨੇ ਔਖੇ ਹੋਣਗੇ।

ਸਮਾਜ ਨੂੰ ਕੁਝ ਦੇਣ ਦੀ ਬਿਰਤੀ ਨਾਲ਼ ਤੁਰੇ ਜਿਹੜੇ ਆਪਣਾ ਸਾਰਾ ਕੁਝ ਲੁਟਾਉਣ ਦੀ ਤਿਆਰੀ ਕਰਕੇ ਤੁਰ ਪੈਂਦੇ ਹਨ, ਕਿਸੇ ਦੀ ਪ੍ਰਵਾਹ ਨਹੀਂ ਕਰਦੇ , ਉਹਨਾਂ ਦੇ ਵਿੱਚ ਚਲਦੇ ਚਲਦੇ ਆਪਣੇ ਆਪ ਗੁਣ ਪੈਦਾ ਹੋਣ ਲੱਗ ਪੈਂਦੇ ਹਨ ਕਿਉਕਿ ਇਹ ਟੀਚਾ ਹੀ ਰੱਬ ਵਰਗੀ ਸਖਸ਼ੀਅਤ ਹੱਥੋਂ ਸਿਰੇ ਚੜ੍ਹਨ ਵਾਲ਼ਾ ਹੈ।

–ਯਾਦਵਿੰਦਰ ਸਿੰਘ


ਗੁਰੂ ਕੌਣ ਹੈ ?

ਭਗਤ ਕਬੀਰ ਜੀ ਦਸਦੇ ਹਨ ,”ਕਹੁ ਕਬੀਰ ਮੈਂ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ” , ਦੁਬਿਧਾ ਤੋ ਰਹਿਤ ਬੁੱਧ , ਚੰਗੇ ਮਾੜੇ ਦੀ ਪਰਖ ਕਰ ਸਕਣ ਵਾਲ਼ੀ ਵਿਚਾਰਵਾਨ ਮੱਤ ਮੇਰਾ ਗੁਰੂ ਹੈ।
ਸਾਰੇ ਸੰਸਾਰ ਦਾ ਗੁਰੂ ਹੀ ਗਿਆਨ ਹੈ, ਰੱਬ ਇੱਕ ਤਾਕਤ ,ਜੋ ਸਾਰੀ ਦੁਨੀਆਂ ਦਾ ਕਰਤਾ ਹੈ ਅਤੇ ਚਲਾ ਰਿਹਾ ਹੈ ,ਰੱਬ ਦੇ ਸ਼ੁਰੂ ਹੋਣ ਤੇ ਅੰਤ ਬਾਰੇ ਨਾ ਕਿਸੇ ਨੇ ਜਾਣਿਆ ਹੈ ਨਾ ਜਾਣ ਸਕਦਾ ਹੈ, ਬੇਅੰਤ ਹੈ, ਸਾਡੀ ਸਮਝ ਦੇ ਘੇਰੇ ਵਿੱਚ ਨਹੀਂ ਆ ਸਕਦਾ , ਸਾਡੇ ਲਈ ਰੱਬ ਨਾਲ਼ ਜੁੜਨ ਦਾ ਤਰੀਕਾ ਆਪਣੀ ਬੁੱਧੀ ਦਾ ਵਿਕਾਸ ਕਰਕੇ ਗੁਣਾਂ ਦਾ ਧਾਰਨੀ ਬਣਨਾ ਤੇ ਰੱਬ ਵਰਗੀ ਭਾਵ ਗੁਣਾਂ ਵਾਲ਼ੀ ਆਪਣੀ ਸਖਸ਼ੀਅਤ ਘੜਨਾ ਹੈ ।

ਆਪਣੇ ਆਪ ਤੋਂ ਹਰ ਦਿਨ ਵਧੀਆ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਆਪਣੀਆਂ ਗਲਤੀਆਂ ਕਬੂਲ ਕਰਨੀਆਂ ਤੇ ਉਹਨਾਂ ਤੋ ਸਿੱਖ ਕੇ ਅੱਗੇ ਵਧਣਾ ਜਿੰਦਗੀ ਦਾ ਤਜ਼ਰਬਾ ਬਣਦਾ ਹੈ, ਗਲਤੀਆਂ ਕਰਕੇ ਸਿੱਖਣ ਵਾਲ਼ਾ ,ਗਲਤੀ ਹੋਣ ਦੇ ਡਰੋਂ ਨਵੇਂ ਖਤਰੇ ਸਹੇੜਨ ਤੋ ਡਰਨ ਵਾਲ਼ੇ ਤੋਂ ਹਮੇਸ਼ਾ ਕਾਮਯਾਬ ਰਹਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਗੁਰੂ ਵਿਅਕਤੀਆਂ ਤੇ ਭਗਤਾਂ, ਭੱਟਾਂ ਦਾ ਗਿਆਨ ਹੈ , ਸਾਡੇ ਲਈ ਸਿਰਫ਼ ਜਾਣਕਾਰੀ ਹੈ , ਸਾਡਾ ਗਿਆਨ ਉਸ ਦਿਨ ਬਣੇਗਾ ਜਦ ਅਸੀਂ ਉਸ ਜਾਣਕਾਰੀ ਨੂੰ ਵਰਤ ਕੇ ਜੀਣਾ ਸ਼ੁਰੂ ਕਰ ਦੇਵਾਂਗੇ ਅਤੇ ਉਹ ਸਾਡੇ ਦਿਮਾਗ ਦਾ ਹਿੱਸਾ ਬਣ ਜਾਵੇਗੀ , ਸਾਡਾ ਆਪਣਾ ਤਜਰਬਾ ਬਣੇਗੀ ।।

–ਯਾਦਵਿੰਦਰ ਸਿੰਘ


 ਸਾਡਾ ਬਾਬਾ ਤੇ ਮੰਗਤੇ 

ਮੰਗਤਿਆਂ ਤੇ ਕੁਰਬਾਨੀ ਕਰਨ ਵਾਲਿਆਂ ਵਿੱਚ ਕੀ ਫਰਕ ਹੁੰਦਾ ਹੈ , ਸਿਰਫ਼ ਥੋੜ੍ਹਾ ਜਿਹਾ ਧਿਆਨ ਨਾਲ਼ ਉਹਨਾਂ ਦੇ ਕੰਮ ਦੇਖਕੇ ਸਮਝ ਲੱਗ ਜਾਂਦੀ ਹੈ ਕਿ ਬੰਦਾ ਕਿਸ ਬਿਰਤੀ ਦਾ ਮਾਲਕ ਹੈ , ਫਿਰ ਉਹ ਬਿਰਤੀ ਕਿਸੇ ਇੱਕ ਜਗ੍ਹਾ ਨਹੀਂ ਹਰ ਸਮੇ ਹਰ ਥਾਂ ਦੇ ਉੱਤੇ ਝਲਕਦੀ ਰਹਿੰਦੀ ਹੈ ।

ਬੱਸ ਇਹੀ ਫਰਕ ਭਾਈ ਰਣਜੀਤ ਸਿੰਘ ਤੇ ਬਾਕੀ ਦੇ ਜਾਗਰੂਕ ਪ੍ਰਚਾਰਕਾਂ ਵਿੱਚ ਹੈ , ਇਸੇ ਕਰਕੇ ਅਸੀਂ ਬਾਬੇ ਦੇ ਕਾਇਲ ਹਾਂ।

ਇੱਕ ਪਾਸੇ ਜਾਗਰੂਕ ਪ੍ਰਚਾਰਕ ਧੂੰਦੇ,ਪੰਥਪ੍ਰੀਤ ਤੇ ਚੰਡੀਗੜ ਵਾਲ਼ੇ ਵਰਗੇ ਹਨ, ਜਿਹੜੇ ਆਪਣੇ ਲਈ ਗਲਣ, ਸੜਨ ਤੇ ਕੁਰਬਾਨੀਆਂ ਕਰਨ ਵਾਲ਼ੇ ਬੰਦਿਆਂ ਨੂੰ ਪੌੜੀਆਂ ਦੀ ਤਰਾਂ ਵਰਤ ਕੇ ਉੱਪਰ ਚੜ੍ਹਨ ਵਾਲ਼ੇ ਤੇ ਉਹਨਾਂ ਦੀਆਂ ਦੁਸ਼ਮਣੀਆਂ ਪਵਾ ਕੇ ਆਪ ਵਿਰੋਧੀ ਦੀ ਬੁੱਕਲ ਵਿੱਚ ਜਾ ਬੈਠਣ ਵਾਲ਼ੇ ਹਨ।

ਦੂਜੇ ਪਾਸੇ ਸਾਡਾ ਬਾਬਾ ,ਜਿਹੜਾ ਆਪਣੇ ਪਿਆਰ ਕਰਨ ਵਾਲਿਆਂ ਲਈ ,ਆਪਣੀ ਭੋਰਾ ਵੀ ਪਰਵਾਹ ਕੀਤੇ ਬਿਨਾਂ ਫੈਸਲੇ ਕਰਨ ਵਾਲ਼ਾ ਹੈ , ਆਪਣੇ ਆਪ ਨੂੰ ਕੋਈ ਕੁਝ ਕਹੀ ਜਾਵੇ ਪਰ ਆਪਣੇ ਨਾਲ਼ ਖੜ੍ਹਨ ਵਾਲਿਆਂ ਦੀ ਪਿੱਠ ਨਹੀਂ ਲੱਗਣ ਦਿੰਦਾ , ਪਹਿਲਾਂ ਹੀ ਇਸ ਗੱਲ ਨੂੰ ਸਮਝਦੇ ਹੋਏ ਕਿ ਕਿਤੇ ਕਿਸੇ ਸੁਣਨ ਵਾਲ਼ੇ ਦਾ ਜਾਂ ਨਾਲ ਦੇ ਬੰਦੇ ਨਾ ਕੋਈ ਨੁਕਸਾਨ ਨਾ ਹੋ ਜਾਵੇ, ਭਾਈ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਦੇ ਦੀਵਾਨ ਨਾ ਲਾਉਣ ਦਾ ਫੈਸਲਾ ਕੀਤਾ ਹਾਲਾਂਕਿ ਉਹ ਦੀਵਾਨ ਲਾ ਸਕਦੇ ਸਨ ਪਰ ਸੰਗਤ ਦਾ ਖਿਆਲ ਮੁੱਖ ਰੱਖ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਜ਼ਰੂਰੀ ਨਹੀਂ ਸਮਝਿਆ , ਇਹੋ ਜੇ ਬਾਬੇ ਤੋ ਲੱਖ ਵਾਰ ਸਦਕੇ ਜਾਈਏ ।।

–ਯਾਦਵਿੰਦਰ ਸਿੰਘ


ਪਖੰਡਵਾਦੀ ਮਨੌਤਾਂ ਦੁਸ਼ਮਣ ਦੀ ਦੇਣ

ਸਿੱਖਾਂ ਦੇ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਨਾ ਹੋਣ ਕਰਕੇ ਕਈ ਅਜਿਹੀਆਂ ਮਨੌਤਾਂ ਬਣ ਗਈਆਂ ਹਨ ਜਿਨ੍ਹਾਂ ਦਾ ਸਿੱਖ ਧਰਮ ਦੇ ਨਾਲ਼ ਦੂਰ ਨੇੜੇ ਦਾ ਕੋਈ ਵਾਹ ਵਾਸਤਾ ਨਹੀਂ ਹੈ।

ਸਰੋਵਰਾਂ ਦੇ ਵਿੱਚ ਨਹਾਉਣ ਦੇ ਨਾਲ਼ ਤਾਕਤ ਮਿਲ਼ਦੀ ਹੈ, ਜਖਮੀ ਸਿੰਘ ਵੀ ਛੇਤੀ ਠੀਕ ਹੋ ਜਾਂਦੇ ਹਨ, ਇਹ ਮਾਨਤਾਵਾਂ ਵਿਰੋਧੀ ਦੀਆਂ ਸਨ, ਇਸੇ ਕਰਕੇ ਉਸਨੇ ਸਰੋਵਰ ਨੂੰ ਭਰ ਕੇ ਸਿੱਖਾਂ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਲਿਖੇ ਇਤਿਹਾਸ ਪੜ੍ਹ ਕੇ ਸਿੱਖਾਂ ਦਾ ਦਿਮਾਗ ਵੀ ਉਹਨਾਂ ਦੀ ਤਰਾਂ ਹੀ ਸਰੋਵਰ ਨੂੰ ਪਵਿੱਤਰ ਮੰਨ ਬੈਠਾ ਜਦਕਿ ਸਰੋਵਰ ਕੇਵਲ ਛੱਪੜ ਜਾਂ ਤਲਾਬ ਹੈ ,ਪਾਣੀ ਦਾ ਸਰੋਤ ਹੈ ।

ਇਸੇ ਤਰਾਂ ਹੀ ਕੇਸਾਂ ਦੇ ਸਬੰਧ ਵਿੱਚ ਵਿਰੋਧੀ ਦੀ ਮਾਨਤਾ ਸੀ ਕਿ ਕੇਸ ਕੱਟ ਦੇਣ ਨਾਲ ਸ਼ਾਇਦ ਸਿੱਖ ,ਸਿੱਖ ਨਹੀਂ ਰਹੇਗਾ , ਇਸੇ ਕਰਕੇ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟ ਕੇ ਸਿੱਖੀ ਤੋ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ , ਪਰ ਇਹੀ ਮਨੌਤ ਸਿੱਖਾਂ ਨੇ ਅਪਣਾ ਕੇ ਸਾਰਾ ਜੋਰ ਬਾਹਰੀ ਪਹਿਰਾਵੇ ਤੇ ਹੀ ਲਗਾ ਦਿੱਤਾ , ਕੇਸ ਸਾਡੇ ਕੌਮੀ ਚਿੰਨ੍ਹਾਂ ਵਿੱਚੋ ਇੱਕ ਚਿੰਨ੍ਹ ਹੈ , ਧਰਮ ਨਾਲ਼ ਕੇਸਾਂ ਦਾ ਕੋਈ ਲੈਣ ਦੇਣ ਨਹੀਂ ।

ਇਸੇ ਤਰਾਂ ਹੀ ਹੋਰ ਵੀ ਅਨੇਕਾਂ ਤਰਾਂ ਦੇ ਪਖੰਡ ਜੋ ਸਿੱਖਾਂ ਵਿੱਚ ਪ੍ਰਚਲਿਤ ਹਨ ਲਗਪਗ ਸਾਰੇ ਹੀ ਇਤਿਹਾਸਕ ਕਹੀਆਂ ਜਾਂਦੀਆਂ ਕਿਤਾਬਾਂ ਦੇ ਰਾਹੀਂ ਸਾਡੇ ਅੰਦਰ ਵੜੀ ਵਿਰੋਧੀ ਦੀ ਸੋਚ ਹੈ , ਇਹੋ ਜਿਹੇ ਜਹਿਰ ਨੂੰ ਜੋ ਇਤਿਹਾਸ ਦੇ ਨਾਮ ਤੇ ਸਿੱਖਾਂ ਦਾ ਬੇੜਾ ਗਰਕ ਕਰਨ ਲੱਗਿਆ ਹੈ , ਸਿੱਖੀ ਵਿਚੋਂ ਕੱਢ ਕੇ ਬਾਹਰ ਕੂੜੇ ਦੀ ਜ੍ਹਗਾ ਸੁੱਟਣਾ ਚਾਹੀਦਾ ਹੈ।

ਗੁਰੂ ਗਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਗਰੰਥ , ਕੋਈ ਇਤਿਹਾਸਕ ਕਿਤਾਬ ਨਹੀਂ ਹੈ । ਕਿਸੇ ਵੀ ਗੈਰ ਕੁਦਰਤੀ ਮਾਨਤਾ ਦਾ ਸਿੱਖ ਧਰਮ ਨਾਲ਼ ਕੋਈ ਵਾਹ ਵਾਸਤਾ ਨਹੀਂ ਹੈ ।

–ਯਾਦਵਿੰਦਰ ਸਿੰਘ


ਰੱਬ (ਗੁਣ), ਗੁਰੂ (ਸਮਝ)

ਹਰ ਇੱਕ ਇਨਸਾਨ ਮਨੁੱਖੀ ਗੁਣਾਂ ਦੇ ਨਾਲ਼ ਹੀ ਜਨਮ ਲੈਂਦਾ ਹੈ , ਅਜਿਹਾ ਨਹੀਂ ਹੈ ਕਿ ਕੁਝ ਲੋਕ ਬਿਨਾਂ ਗੁਣਾਂ ਤੋਂ ਪੈਦਾ ਹੁੰਦੇ ਹਨ।

ਸਵਾਰਥੀ ਮਨੁੱਖਾਂ ਦੇ ਗੁਣ ਉਹਨਾਂ ਦੇ ਪਰਿਵਾਰ ਤੱਕ ਜਾਂ ਆਪਣੇ ਆਪ ਤੱਕ ਸੀਮਿਤ ਹੁੰਦੇ ਹਨ ਜਿਵੇ ਮਾਂ ਬਾਪ ਦੇ ਕੋਲ਼ ਮੋਹ ਕਰਨ ਦਾ ਗੁਣ ਹੈ , ਉਹ ਮੋਹ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਵੀ ਮਾਫ਼ ਕਰ ਦਿੰਦੇ ਹਨ ਪਰ ਸਿਰਫ ਆਪਣੇ ਬੱਚਿਆਂ ਦੀਆਂ , ਪਿਆਰ, ਦਯਾ ਸਿਰਫ਼ ਪਰਿਵਾਰ ਲਈ ਹੁੰਦਾ ਹੈ।

ਕਈ ਬੰਦੇ ਨਸ਼ੇ ਦਾ ਵਪਾਰ ਅਤੇ ਗੁੰਡਾਗਰਦੀ , ਇਮਾਨਦਾਰੀ ਅਤੇ ਬਹਾਦਰੀ ਨਾਲ਼ ਕਰਦੇ ਹਨ।
ਮਨੁੱਖ ਦੇ ਗੁਣਾਂ ਦਾ ਸਹੀ ਤਰੀਕੇ ਜਾਂ ਗਲਤ ਤਰੀਕੇ ਨਾਲ਼ ਵਰਤ ਹੋਣਾ , ਉਸਦੀ ਸਮਝ ਦੇ ਘੇਰੇ ਤੇ ਨਿਰਭਰ ਕਰਦਾ ਹੈ।
ਸਮੁੱਚਤਾ ਦੀ ਘਾਟ ਕਾਰਨ ਵਰਤੇ ਗਏ ਗੁਣ ਨਿੱਜ ਤੋਂ ਉੱਪਰ ਨਹੀਂ ਜਾ ਸਕਣਗੇ ।

ਸਾਰੀ ਸ੍ਰਿਸ਼ਟੀ ਨੂੰ ਆਪਣਾ ਘਰ ਸਮਝਣ ਵਾਲ਼ਾ , ਸਮਾਜ ਵਿੱਚ ਆਪਣੇ ਪਰਿਵਾਰ ਦੀ ਤਰਾਂ ਵਿਚਰਦਾ ਹੈ ,ਜਿਹੋ ਜਿਹੇ ਸਲੂਕ ਦਾ ਕੋਈ ਹੱਕਦਾਰ ਹੈ ,ਉਹੋ ਜਿਹਾ ਵਰਤਾਵ ਹੋਣ ਲੱਗ ਪੈਂਦਾ ਹੈ। ਹਰ ਇੱਕ ਨਾਲ ਜਾਇਜ਼ ਪਿਆਰ ਤੇ ਜਾਇਜ਼ ਵਿਰੋਧ ਕਰਨਾ ਆ ਜਾਂਦਾ ਹੈ। ਆਪਣੀਆਂ ਜਿੰਮੇਵਾਰੀਆਂ ਨਿਭਾਉਣ ਕਰਕੇ ਸੰਤੁਸ਼ਟੀ ਮਿਲ਼ਦੀ ਹੈ। ਸਭ ਦਾ ਫਿਕਰ ਹੋਣ ਕਰਕੇ ਆਪਣੀਆਂ ਮੁਸ਼ਕਿਲਾਂ ਵੱਡੀਆਂ ਨਹੀਂ ਲੱਗਦੀਆਂ , ਆਪਣੇ ਲਾਲਚ ਤੋ ਪਹਿਲਾਂ ਦੂਸਰੇ ਦੀ ਜਰੂਰਤ ਦਿਸ ਪੈਦੀ ਹੈ । ਵਿਸ਼ਾਲ ਨਜਰੀਏ ਕਾਰਨ ਉੱਚੀ ਸੋਚ ਤੇ ਸਖਸ਼ੀਅਤ ਘੜੀ ਜਾਂਦੀ ਹੈ।

ਰੱਬ ਹਰ ਇੱਕ ਦੇ ਅੰਦਰ ਵਸਦਾ ਹੈ ਪਰ ਮਿਲ਼ਦਾ ਗੁਰੂ ਦੀ ਕ੍ਰਿਪਾ ਨਾਲ਼ ਹੈ ਭਾਵ ਹਰ ਇੱਕ ਦੇ ਅੰਦਰ ਗੁਣ ਹਨ ਪਰ ਵਰਤਣੇ ਵਿਚਾਰਵਾਨ ਬੁੱਧੀ ਨਾਲ਼ ਆਉਂਦੇ ਹਨ।

–ਯਾਦਵਿੰਦਰ ਸਿੰਘ


***BE You And Grow Up***

ਉਸਾਰੂ ਪਾਸੇ ਵੱਲ ਵਧਣ ਲਈ ਜਿੱਦੀ ਸੁਭਾਅ ਦਾ ਹੋਣਾ ਬਹੁਤ ਜਰੂਰੀ ਹੈ , ਮਨ ਕਦੇ ਵੀ ਔਖੇ ਪਾਸੇ ਵੱਲ ਵਧਣ ਦੀ ਤਾਂਘ ਨਹੀਂ ਰੱਖਦਾ ਪਰ ਸਿਰੇ ਦੀ ਸਖਸ਼ੀਅਤ ਬਣਨ ਲਈ ਮੁੱਲ ਤਾਰਨਾ ਪੈਂਦਾ ਹੈ , ਜਿਸ ਚੀਜ਼ ਦਾ ਤੁਸੀਂ ਮੁੱਲ ਦੇਣ ਲਈ ਤਿਆਰ ਹੋ , ਸਾਰੀ ਕੁਦਰਤ ਉਸਦੀ ਪ੍ਰਾਪਤੀ ਲਈ ਮਦਦਗਾਰ ਬਣ ਜਾਂਦੀ ਹੈ।

ਭਾਜੀ ਕਹਿੰਦੇ “ ਜਿਹੜੇ ਅਕੇਵਾਂ ਬਰਦਾਸ਼ਤ ਨਹੀਂ ਕਰਦੇ , ਉਹ ਜਿੰਦਗੀ ਵਿੱਚ ਕਦੇ ਮਹੱਤਵਪੂਰਨ ਵਿਅਕਤੀ ਨਹੀਂ ਬਣ ਸਕਦੇ” ।

ਆਪਣੇ ਆਪ ਨਾਲ ਵਫਾਦਾਰ ਰਹੋ, ਕਦੇ ਵੀ ਕਿਸੇ ਨੂੰ ਚੰਗਾ ਬਣਕੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ , ਆਪਣੇ ਆਪ ਨਾਲ਼ ਧੋਖਾ ਕਰਨ ਵਾਲੀ ਗੱਲ ਹੈ , ਜੋ ਅਸੀਂ ਇਕਾਂਤ ਵਿੱਚ ਹਾਂ , ਉਹੀ ਸਭ ਦੇ ਸਾਹਮਣੇ ਹੋਈਏ , ਆਪਣੀਆਂ ਆਦਤਾਂ ਦੀ ਨਿਗਰਾਨੀ ਆਪ ਕਰੀਏ , ਮਨ ਵਿੱਚ ਚੱਲ ਰਹੇ ਖਿਆਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ , ਖਿਆਲ ਹੀ ਵਿਚਾਰ ਦਾ ਰੂਪ ਧਾਰਨ ਕਰਕੇ ਸਰੀਰ ਨੂੰ ਚਲਾ ਰਹੇ ਹਨ, ਤਕੜੇ ਵਿਚਾਰ ਤਕੜੀ ਸਖਸ਼ੀਅਤ ਬਣਾ ਦਿੰਦੇ ਹਨ।

ਆਪਣੇ ਫੈਸਲੇ ਆਪ ਕਰੀਏ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ , ਆਪਣੀ ਹਰ ਗੱਲ ,ਹਰ ਕੰਮ ਦੀ ਜਿੰਮੇਵਾਰੀ ਕਬੂਲ ਕਰਨੀ ਸਿੱਖ ਲਈਏ , ਜੋ ਮਨ ਵਿੱਚ ਹੈ ,ਉਹੀ ਜੁਬਾਨ ਤੇ ,ਉਹੀ ਕੰਮਾਂ ਵਿੱਚ ਹੋਵੇ ।।

–ਯਾਦਵਿੰਦਰ ਸਿੰਘ


ਜੀਓ ਅਤੇ ਜੀਣ ਦਿਓ

ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੇ ਭਾਈ ਰਣਜੀਤ ਸਿੰਘ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਵਾਲੇ ਟਕਸਾਲੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਾਰ ਕੱਟ ਦੇਣ ਦੀਆਂ ਧਮਕੀਆਂ ਛੋਟੀਆਂ ਕੌਮਾਂ ਲਈ ਆਪਣੇ ਖਾਤਮੇ ਨੂੰ ਸੱਦਾ ਦੇਣਾ ਹੈ ।

੧੯੮੪ ਵਿੱਚ ਸਰਕਾਰ ਵੱਲੋਂ ਮਿਲੀ ਹਥਿਆਰ ਚੁੱਕਣ ਦੀ ਖੁੱਲ੍ਹ ਦਾ ਹਰਜਾਨਾ ਸਾਰੀ ਕੌਮ ਨੇ ਭੁਗਤਿਆ ਹੈ , ਗੁੰਡਾਗਰਦੀ ਕਰਨ ਦੀ ਤਾਕਤ ਤੁਹਾਡੇ ਨਾਲੋਂ ਸਰਕਾਰ ਕੋਲ਼ ਕਈ ਗੁਣਾ ਜਿਆਦਾ ਹੈ । ਟਕਸਾਲ ਸਰਕਾਰ ਦੀ ਇੱਕ ਏਜੰਸੀ ਹੈ ਜੋ ਹਮੇਸ਼ਾ ਬਹੁਗਿਣਤੀ ਦੇ ਹੱਕ ਵਿੱਚ ਅਤੇ ਸਿੱਖਾਂ ਦੇ ਵਿਰੁੱਧ ਭੁਗਤਦੀ ਹੈ, ਪਰ ਇਹਨਾਂ ਗੁੰਡਿਆਂ ਦੇ ਮਗਰ ਲੱਗ ਕੇ ਬਣੇ ਬੇਅਕਲ ਟਕਸਾਲੀ ਸਿੱਖਾਂ ਨੂੰ ਇਹ ਗੱਲ ਆਪਣੇ ਖਾਨੇ ਪਾ ਲੈਣੀ ਚਾਹੀਦੀ ਹੈ ਕਿ ਇਹ ਬੰਦੇ ਤੁਹਾਡੀ ਬਲੀ ਦੇ ਕੇ ਲਾਹਾ ਖੱਟਣ ਦੇ ਪੁਰਾਣੇ ਮਾਹਿਰ ਹਨ।

ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨਾ ਹੈ ਤਾਂ ਉਹਨਾਂ ਵੱਲੋ ਦਿੱਤੀ ਜਾ ਰਹੀ ਵਿਚਾਰ ਨੂੰ ਗੁਰਬਾਣੀ ਮੁਤਾਬਿਕ ਦਲੀਲਾਂ ਦੇ ਗਲਤ ਸਿੱਧ ਕਰਕੇ ਕਰੋ ਨਾ ਕਿ ਗੁੰਡਾਗਰਦੀ ਕਰਕੇ , ਹਰ ਇੱਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਭਾਵੇ ਉਹ ਕਿੰਨੇ ਵੀ ਵਿਰੋਧੀ ਵਿਚਾਰ ਕਿਉਂ ਨਾ ਹੋਣ

ਜੀਓ ਅਤੇ ਜੀਣ ਦਿਓ , ਤੁਸੀ ਬ੍ਰਾਹਮਣਵਾਦੀ ਮਨੌਤਾਂ ਮੰਨਣੀਆਂ ਤਾਂ ਮੰਨੀ ਜਾਓ ਪਰ ਹਰ ਇੱਕ ਦੇ ਉਤੇ ਹੁਕਮ ਚਲਾਉਣ ਦੇ ਸੁਪਨੇ ਵੇਖਣੇ ਛੱਡ ਦਿਉ ।।

–ਯਾਦਵਿੰਦਰ ਸਿੰਘ


ਪ੍ਰਭਦੀਪ ਸਿੰਘ ਨੂੰ ਸਵਾਲ 

ਪ੍ਰੋਫੈਸਰ ਦਰਸ਼ਣ ਸਿੰਘ – 1984 ਵਿੱਚ ਸਿੱਖਾਂ ਦਾ ਸਰੀਰਕ ਕਤਲ ਕਰਨ ਵਾਲਿਆਂ ਲਈ ਫਾਂਸੀ ਦੀ ਮੰਗ, ਤੁਸੀ ਅੱਜ ਤੱਕ ਕਰ ਰਹੇ ਹੋ, ਪਰ ਉਹ ਤੁਹਾਡੇ ਵੱਸ ਨਹੀ , ਪਰ ਜਿਹ੍ੜੇ ਗੁਰੂ  ਗਰੰਥ ਸਾਹਿਬ ਦੇ ਸਿਧਾਂਤ ਦੇ ਕਾਤਲ ਗ੍ਰੰਥ ਜਿਵੇਂ ਸੂਰਜ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ ਛੇਵੀ,ਦਸਵੀਂ ਤੇ ਦਸਮ ਗਰੰਥ ਵਰਗਿਆਂ ਨੂੰ ਤੁਸੀ ਫਾਂਸੀ ਕਿਉਂ ਨਹੀਂ ਚਾੜ੍ਹਦੇ ?
ਇਹ ਤੁਹਾਡੀ ਜਮੀਰ ਦੀ ਨਸਲਕੁਸ਼ੀ ਕਰ ਰਹੇ ਹਨ।
ਇਹ ਸਿੱਖਾਂ ਨੂੰ ਦਿੱਤਾ ਜਾ ਰਿਹਾ  ਜ਼ਹਿਰ ਹੈ , ਜਿਸ ਦੁੱਧ ਵਿੱਚ ਜ਼ਹਿਰ ਮਿਲ਼ ਜਾਵੇ ਉਸਨੂੰ ਪੀਣ ਨਾਲੋਂ ਭੁੱਖੇ ਰਹਿ ਲੈਣਾ ਠੀਕ ਹੈ । ਇਹਨਾਂ ਸਿੱਖੀ ਦੇ ਦੁਸ਼ਮਣ ਗਰੰਥਾਂ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਚੁੱਕ ਕੇ ਬਾਹਰ ਸੁੱਟੋ ।।

ਸਿਰਦਾਰ ਪ੍ਰਭਦੀਪ ਸਿੰਘ- ਇਤਿਹਾਸ ਦੇ ਗਰੰਥਾਂ ਨੂੰ ਸੁੱਟੋ ਨਾ, ਅੰਗਰੇਜੀ ਦੀ ਕਹਾਵਤ ਹੈ “ Don’t throw the baby out with the bathwater “ , ਇਸ ਕਰਕੇ ਇਤਿਹਾਸ ਵਿੱਚੋ ਚੰਗਾ ਚੰਗਾ ਰੱਖ ਲਓ ।

ਵਰਪਾਲ ਸਿੰਘ – ਇਤਿਹਾਸਕ ਗਰੰਥਾਂ ਦੀ ਸੋਧ ਕਰਨੀ ਚਾਹੀਦੀ ਹੈ।

ਕੀ ਪ੍ਰਭਦੀਪ ਸਿੰਘ ਆਪਣੇ ਆਉਣ ਵਾਲੇ ਪ੍ਰੋਗਰਾਮ ਵਿੱਚ ਦੱਸ ਸਕਦਾ ਹੈ ਕਿ ਇਤਿਹਾਸਕ ਗਰੰਥਾਂ ਦੇ ਸਬੰਧ ਵਿੱਚ ਪ੍ਰੋਫੈਸਰ ਦਰਸ਼ਣ ਸਿੰਘ ਦੀ ਮਾਨਤਾ ਗਲਤ ਹੈ ਜਾਂ ਪ੍ਰਭਦੀਪ ਸਿੰਘ ਦੀ ਅਤੇ ਬਾਕੀ ਦੇ ਜਾਗਰੂਕਾਂ ਦੀ ??

–ਯਾਦਵਿੰਦਰ ਸਿੰਘ


ਗੁਰੂ ਗਰੰਥ ਸਾਹਿਬ ਵਿੱਚੋਂ ਮਿਲ਼ਦੀ ਸਿੱਖਿਆ ਸਾਡਾ ਗੁਰੂ ਹੈ

ਇੱਕ ਤਾਂ ਵਰਲਾਪ ਧਮਕੀਆਂ ਬਹੁਤ ਦਿੰਦਾ ,
ਪਤੰਦਰਾ ,,ਭੇਡ ਦੇ ਕੇਸ ਵਿੱਚ ਕਿਹੜਾ ਫਾਂਸੀ ਹੋਜੂ !!
ਰੇਡੀਓ ਬੰਦ ਹੋ ਗਿਆ ਤਾਂ ਕਿਹੜਾ ਰੇਡੀਓ ਵਿਰਸਾ ਦੀ ਟੀਮ ਦਾ ਸਿਦਕ ਖੋ ਲੈਣਾ ਤੁਸੀਂ ,, ਇਹ ਬਦਲਾਅ ਤਾਂ ਆ ਕੇ ਹੀ ਰਹਿਣਾ ਤੇ ਤੁਹਾਡੀ ਕੋਈ ਔਕਾਤ ਨਹੀਂ ਰੋਕ ਸਕੋਂ ।।

ਤੁਸੀ ਸਿਰਫ ਵਿਰੋਧ ਕਰਨਾ ਜਾਣਦੇ ਹੋ ,ਕੁਝ ਉਸਾਰੂ ਨਹੀਂ ਕਰ ਸਕਦੇ , ਜੇ ਰੇਡੀਓ ਵਿਰਸਾ ਨੇ ਤੁਹਾਨੂੰ ਵਿਰੋਧ ਕਰਨ ਦਾ ਮੌਕਾ ਨਾ ਦਿੱਤਾ , ਤਹਾਡਾ ਕੰਮ ਖਤਮ , ਵੈਸੇ ਵੀ ਪ੍ਰਭਦੀਪ ਸਿੰਘ ਕਹਿੰਦਾ , ਸਾਡਾ 90% ਕੰਮ ਹੋ ਗਿਆ , ਬੱਸ ਬਾਕੀ ਰਹਿੰਦੇ ਨਾਲ਼ ਇੱਕ ਦੋ ਵਾਰੀ ਹੋਰ ਚੀਕਾਂ ਮਾਰ ਲਊ , ਇੰਨੀ ਕੁ ਔਕਾਤ ਆ ਤੁਹਾਡੀ

ਜੰਮੂ ਆਲ਼ੇ ਕਮਲ਼ੇ ਨੂੰ ਕਿਉਂ ਤੰਗ ਕਰਦੇ ਆਂ ਯਾਰ ਵਾਰ ਵਾਰ , ਇੰਗਲੈਡ ਵਿੱਚ ਬਥੇਰੇ ਟਕਸਾਲੀ ਹੈਗੇ ਆ ਕਿਸੇ ਨੂੰ ਵੀ ਕਰ ਲਿਆ ਕਰੋ ਕਾਲ

ਜੰਮੂ ਵਾਲ਼ਾ ਵਿਦਵਾਨ ਗੁਰੂ ਦੇ ਮਸਲੇ ਤੇ ਉਲਝਾਅ ਪਾਉਣ ਲੱਗਿਆ ਜਦਕਿ ਗੱਲ ਬੜੀ ਸਿੱਧੀ ਹੈ,
ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲ਼ਦੀ ਸਿੱਖਿਆ ਸਾਡਾ ਗੁਰੂ ਹੈ , ਨਾ ਕਿ ਪੇਪਰ ਜਾਂ ਜਿਲਦ ।।

–ਯਾਦਵਿੰਦਰ ਸਿੰਘ


ਗੁਰਮਤਿ ਸਿਧਾਂਤ

ਪਰਚਾਰਕਾਂ ਤੇ ਇਹਨਾਂ ਦੇ ਚਾਪਲੂਸਾਂ ਨੇ ਆਪਣੀਆਂ ਕਰਤੂਤਾਂ ਦੱਸਣ ਬਦਲੇ ਸਿਰਫ ਰੇਡੀਓ ਵਿਰਸਾ ਦੇ ਵਿਰੋਧ ਕਾਰਨ ਗੁਰਬਾਣੀ ਦੇ ਸਿਧਾਂਤ ਦੀ ਤੋੜ ਮਰੋੜ ਕਰਕੇ ,ਪੰਕਤੀਆਂ ਦੇ ਆਪਣੀ ਮਰਜੀ ਦੇ ਅਰਥ ਕਰ ਦਿੱਤੇ , ਇਹਨਾਂ ਮੰਗਖਾਣੇ ਸਵਾਰਥੀ ਲੋਕਾਂ ਨੂੰ ਪਖੰਡੀ ਸਾਧ ਬਾਬਿਆਂ ਤੋ ਘੱਟ ਕਿਵੇਂ ਸਮਝਿਆ ਜਾ ਸਕਦਾ ਹੈ ?

ਪਰਚਾਰਕਾਂ ਨੇ ਗੁਰਬਾਣੀ ਦੀ ਪੰਕਤੀ “ ਗੁਰ ਪਰਮੇਸ਼ਰ ਏਕੋ ਜਾਣ “ ਨੂੰ ਦੇਹ ਗੁਰੂ ਦੇ ਨਾਲ਼ ਜੋੜ ਕੇ ਉਹਨਾਂ ਨੂੰ ਰੱਬ ਵਰਗੀਆਂ ਤਾਕਤਾਂ ਦਾ ਮਾਲਕ ਤੇ ਪੂਜਣ ਯੋਗ ਸਾਬਿਤ ਕਰ ਦਿੱਤਾ।

ਗੁਰਬਾਣੀ ਦਾ ਸ਼ਬਦ ਹੈ “ ਘਟ ਘਟ ਅੰਤਰਿ ਤੂੰਹੈ ਵੁਠਾ “ ਭਾਵ ਹਰੇਕ ਸਰੀਰ ਵਿੱਚ ਤੂੰ ਵੱਸਦਾ ਹੈਂ , ਇਸ ਤਰਾਂ ਦੀਆਂ ਹੋਰ ਵੀ ਅਨੇਕਾਂ ਪੰਕਤੀਆਂ ਹਨ, ਕੀ ਹੁਣ ਸਿੱਖਾਂ ਨੂੰ ਕੀੜੀ ਤੋ ਹਾਥੀ ਤੱਕ ਸਾਰੇ ਜਾਨਵਰਾਂ ਤੇ ਹੋਰ ਸਾਰੇ ਧਰਤੀ ਦੇ ਜੀਵਾਂ ਦੀ ਪੂਜਾ ਕਰਨ ਲੱਗ ਜਾਣਾ ਚਾਹੀਦਾ ਹੈ ?

ਜਦ ਕਿ ਗੁਰਮਤ ਦਾ ਸਿਧਾਂਤ ਤਾਂ ਬੜਾ ਹੀ ਸਿੱਧਾ ਤੇ ਸੌਖਾ ਹੈ , ਗਿਆਨ ਗੁਰੂ ਹੈ, ਗਿਆਨ ਲੈ ਕੇ ਸੁਰਤ ਨੇ ਆਪਣੇ ਆਪ ਦਾ ਵਿਕਾਸ ਕਰਨਾ ਹੈ , ਰੱਬ ਵਰਗਾ ਸੁਭਾਅ ਬਣਾਉਣ ਤੇ ਕੰਮ ਕਰਨਾ ਹੈ , ਸਮਾਜ ਵਿੱਚ ਰਹਿੰਦੇ ਆਪਣੀਆਂ ਜਿੰਮੇਵਾਰੀਆਂ ਸਮਝ ਕੇ ਇੱਕ ਉਸਾਰੂ ਸਖਸ਼ੀਅਤ ਬਣਕੇ ਸਮਾਜ ਨੂੰ ਰੱਬੀ ਗੁਣਾਂ ਵਾਲ਼ੀ ਦਰਗਾਹ ਬਣਾਉਣ ਦਾ ਟੀਚਾ ਲੈ ਕੇ ਜੀਵਨ ਗੁਜਾਰਨਾ ਹੈ ।

–ਯਾਦਵਿੰਦਰ ਸਿੰਘ


ਸਤਨਾਮ ਸਿੰਘ ਚੰਦੜ ਜੀ: ਤੁਸੀਂ ਗੁਰੂ  ਕਿਸਨੂੰ ਮੰਨਦੇ ਹੋ ?

ਸਤਨਾਮ ਸਿੰਘ ਚੰਦੜ ਜੀ ਕਹਿੰਦੇ ਅਜੇ ਤੱਕ ਸਿੱਖਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਮੂਲ ਮੰਤਰ ਕਿੱਥੋਂ ਤੱਕ ਪੜ੍ਹ੍ਨਾ ਹੈ, ਅਜੇ ਤੱਕ ਜਪੁਜੀ ਸਾਹਿਬ ਦਾ ਪਤਾ ਨਹੀਂ ਲੱਗਿਆ , ਦਸਮ ਦੇ ਮਸਲੇ ਤੇ ਪਹਿਲਾਂ ਕਿਵੇਂ ਦੱਸ ਦੀਏ?

ਲੱਖ ਲਾਹਣਤ ਤੁਹਾਡੇ 20 ਸਾਲ ਦੇ ਪਰਚਾਰ ਤੇ ਜਿਸ ਨਾਲ਼ ਹੁਣ ਤੱਕ ਸਿੱਖਾਂ ਨੂੰ ਮੂਲ ਮੰਤਰ ਵੀ ਕਲੀਅਰ ਨਹੀਂ ਹੋ ਸਕਿਆ , ਪਰਚਾਰਕਾਂ ਨੇ ਆਪਣੇ ਘਰ ਭਰਲੇ ਪਰ ਸੰਗਤ ਨੂੰ ਹੁਣ ਤੱਕ ਅਕਲ ਨਹੀਂ ਆਈ ।

ਸਿੱਖ ਰਾਗਮਾਲ਼ਾ ,ਮਾਸ ਦੇ ਮਸਲੇ ਤੇ ਸਵਾਲ ਕਰਦੇ ਹਨ ਤਾਂ ਜਵਾਬ ਕਿਉਂ ਨਹੀਂ ਦਿੰਦੇ , ਜੇ ਆਮ ਸਵਾਲਾਂ ਦੇ ਤੁਸੀਂ ਜਵਾਬ ਨਹੀਂ ਦੇਣੇ , ਕਿਸੇ ਕੌਮੀ ਮਸਲੇ ਤੇ ਬੋਲਣਾ ਨੀ, ਗੁਰਬਾਣੀ ਬਾਰੇ ਹੁਣ ਤੱਕ ਤੁਸੀਂ ਮੂਲ ਮੰਤਰ ਵੀ ਨਹੀਂ ਸਿਖਾ ਸਕੇ ,ਲੱਖ ਲਾਹਣਤ ਫਿਰ ਤੁਹਾਡੇ ਪਰਚਾਰ ਕਰਨ ਤੇ , ਆਪਣਾ ਪਰਚਾਰ ਕਰਨ ਦਾ ਤਰੀਕਾ ਬਦਲੋ ਜੇ ਕੰਮ ਨਹੀਂ ਹੋ ਰਿਹਾ ਤਾਂ | ਨਹੀ ਤਾਂ ਛੱਡ ਕੇ ਪਾਸੇ ਹੋ ਜਾਓ , ਜੇ ਕੋਈ ਅਸਰ ਵੀ ਨਹੀਂ ਹੋ ਰਿਹਾ ਤਾਂ, ਤੁਹਾਡੇ ਵੱਸ ਦਾ ਕੰਮ ਹੀ ਨਹੀਂ

ਇੱਕ ਗੱਲ ਤੁਸੀਂ ਕਹੀ ਕਿ ਤਰਕਵਾਦੀ ਲੋਕ ਗੁਰੂ ਤੇ ਵੀ ਸ਼ੰਕੇ ਖੜ੍ਹੇ ਕਰਨ ਲੱਗ ਪਏ , ਪਹਿਲਾਂ ਤੁਸੀ ਇਹ ਗੱਲ ਤਾਂ ਕਲੀਅਰ ਕਰ ਦਿਓ ਕਿ ਤੁਸੀਂ ਗੁਰੂ ਮੰਨਦੇ ਕਿਸਨੂੰ ਹੋ ?
ਫਿਰ ਜਿਸਨੇ ਤਰਕ ਕੀਤਾ ਹੈ , ਉਸਦੀ ਕਹੀ ਪੂਰੀ ਗੱਲ ਸੁਣਾ ਕੇ ,ਇਹ ਦਸੋ ਕਿ ਗਲਤ ਕੀ ਕਿਹਾ ਹੈ, ਕਿਹੜਾ ਸ਼ੰਕਾ ਖੜ੍ਹਾ ਕੀਤਾ ਹੈ ?

–ਯਾਦਵਿੰਦਰ ਸਿੰਘ


Image may contain: 1 person, beard, hat, outdoor and close-upImage may contain: 1 person, sitting and beard

ਉਦੇਸ਼ ਦੇ ਆਸ਼ਿਕ ਸੂਰਮੇ 

ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ ਪਰ ਸੂਰਜ ਸਲਾਮਾਂ ਕਰਵਾਉਣ ਲਈ ਨਹੀਂ ਚੜ੍ਹਦਾ

ਕੰਮ ਕਰਨ ਵਾਲਿਆਂ ਦਾ ਸਤਿਕਾਰ ਹੁੰਦਾ ਹੈ ਪਰ ਸਤਿਕਾਰ ਕਰਵਾਉਣ ਲਈ ਕੰਮ ਨਹੀਂ ਕੀਤੇ ਜਾਂਦੇ

ਜਿੰਮੇਵਾਰੀਆਂ ਨਿਭਾਉਣ ਵਾਲ਼ੇ ਚੰਗੇ ਗਿਣੇ ਜਾਂਦੇ ਹਨ ਪਰ ਮਕਸਦ ਚੰਗੇ ਕਹਾਉਣ ਦਾ ਨਹੀਂ ਹੈ ਬਲਕਿ ਆਪਣਾ ਫਰਜ਼ ਨਿਭਾਉਣ ਦਾ ਹੈ।

ਗਿਆਨੀ ਲਖਵੀਰ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਜੀ ਬੱਬਰ ਸ਼ੇਰ ਬਿਰਤੀ ਦੇ ਮਾਲਕ , ਸਿੱਖੀ ਸਿਧਾਤਾਂ ਦੇ ਉਦੇਸ਼ ਨੂੰ ਮੁੱਖ ਰੱਖ ਕੇ ਬਿਨਾਂ ਕਿਸੇ ਸਵਾਰਥ ਦੇ ਕੌਮ ਦੇ ਅਸਲੀ ਮੁੱਦਿਆਂ ਤੇ ਵਿਚਾਰ ਕਰ ਰਹੇ ਹਨ , ਗਿਆਨੀ ਲਖਵੀਰ ਸਿੰਘ ਜੀ ਨੇ ਜੋ ਇਤਿਹਾਸ ਦੇ ਨਾਮ ਤੇ ਸਿੱਖਾਂ ਨੂੰ ਦਿੱਤਾ ਜਾ ਰਿਹਾ ਹੈ ਦਾ ਜ਼ਹਿਰ ਕੱਢ ਮਾਰਿਆ ਹੈ ਤੇ ਕਿਸੇ ਦੀ ਪਰਵਾਹ ਨਹੀਂ ਕੀਤੀ , ਭਾਈ ਰਣਜੀਤ ਸਿੰਘ ਦਾ ਧੜੱਲੇਦਾਰ ਪਰਚਾਰ ਜੋ ਕੌਮ ਤੇ ਛਾਏ ਵਹਿਮ ਤੇ ਗੁੰਡਾਗਰਦੀ ਦੇ ਬੱਦਲ ਹਟਾ ਰਿਹਾ ਹੈ , ਹਰ ਇੱਕ ਨਿਰਪੱਖ ਸਿੱਖ ਦੇ ਮਨ ਵਿੱਚ ਇਹਨਾਂ ਦਾ ਸਤਿਕਾਰ ਬਣ ਜਾਣਾ ਸੁਭਾਵਿਕ ਹੈ।

ਸਵਾਰਥਾਂ ਦੇ ਪਿੱਛੇ ਭੱਜਣ ਵਾਲ਼ੇ ਪੰਥਪ੍ਰੀਤ , ਧੂੰਦਾ ਤੇ ਦਰਸ਼ਣ ਸਿੰਘ ਵਰਗੇ ਮੁਫਤਖੋਰ ਬਹੁਤੀ ਦੇਰ ਤੱਕ ਆਪਣੀਆਂ ਹਰਾਮਖੋਰੀਆਂ ਛੁਪਾ ਨਹੀਂ ਸਕਣਗੇ , ਸੱਚ ਨੇ ਸਾਹਮਣੇ ਆ ਹੀ ਜਾਣਾ ਹੈ।

–ਯਾਦਵਿੰਦਰ ਸਿੰਘ


ਵਰਲਾਪ ਰੋਂਦੂ ਤੇ ਪ੍ਰਭਦੀਪ ਭੌਂਕੜ

ਸਿਰਦਾਰ ਪ੍ਰਭਦੀਪ ਸਿੰਘ ਤੇ ਵਰਲਾਪ ਦੇ ਲੌਜਿਕ ਤਾਂ ਜੱਗੋਂ ਤੇਰਵੇਂ ਹਨ ਹੀ, ਸਰਦਾਰ ਹਰਨੇਕ ਸਿੰਘ ਨੇ ਜੇ ਗੁਰੂ ਗਿਆਨ ਦੇ ਸੰਬੰਧ ਵਿੱਚ ਆਪਣਾ ਨਜ਼ਰੀਆ ਦੇ ਦਿੱਤਾ ਤਾਂ ਉਹ ਸਰਸੇ ਵਾਲ਼ੇ ਨਾਲ਼ ਦਾ ਬਣ ਗਿਆ , ਜੇ ਦਰਸ਼ਣ ਸਿੰਘ ਨੇ ਤ੍ਰਿਆ ਚਰਿੱਤਰ ਪ੍ਰਤੀ ਦਿੱਤਾ ਤਾਂ ਉਹ ਮਹਾਨ ਵਿਦਵਾਨ ਬਣ ਗਿਆ ,ਜਿਸ ਬਾਰੇ ਕੋਈ ਵੀ ਆਮ ਸਮਝ ਰੱਖਣ ਵਾਲ਼ਾ ਇਨਸਾਨ ਦੱਸ ਸਕਦਾ ਹੈ ਕਿ ਇਹ ਲਿਖਤ ਕਿਸੇ ਜਿੰਮੇਵਾਰ ਸਖਸ਼ੀਅਤ ਦੀ ਨਹੀਂ ਹੈ।

ਪਤੰਦਰੋ ਜੇ ਤੁਹਾਡੇ ਪੰਥਪ੍ਰੀਤ,ਧੂੰਦੇ ਤੇ ਦਰਸ਼ਣ ਦਾ ਦਿਮਾਗੀ ਵਿਕਾਸ ਨਹੀਂ ਹੋ ਸਕਿਆ ਤਾਂ ਇਹਦੇ ਵਿੱਚ ਹਰਨੇਕ ਸਿੰਘ ਦਾ ਕੀ ਕਸੂਰ ਹੈ?
ਹਰਨੇਕ ਸਿੰਘ ਦੀਆਂ ਗੱਲਾਂ ਤੁਹਾਡੀ ਸਮਝ ਤੋਂ ਉੱਪਰ ਦੀਆਂ ਹਨ , ਮੂਰਖ ਪ੍ਰਭਦੀਪ ਤੇਰੇ ਤੋਂ ਪ੍ਰੋਗਰਾਮ ਵਿੱਚ ਭਾਈ ਰਣਜੀਤ ਸਿੰਘ ਦੀ ਇੱਕ ਵੀ ਗੱਲ ਦਲੀਲ ਦੇ ਕੇ ਗਲਤ ਸਾਬਿਤ ਨਹੀਂ ਕੀਤੀ ਜਾ ਸਕੀ , ਬੂਝੜਾ ਇਸਦੇ ਅਰਥ ਸਮਝ , ਭਾਈ ਰਣਜੀਤ ਸਿੰਘ ਤੇਰੇ ਤੋਂ ਤੇ ਤੁਹਾਡੇ ਵਿਦਵਾਨਾਂ ਤੋ ਅੱਗੇ ਦੀ ਗੱਲ ਕਰ ਰਹੇ ਹਨ, ਜਰੂਰੀ ਨਹੀਂ ਕਿ ਉਹ ਵੀ ਤੁਹਾਡੇ ਵਾਂਗ ਸੋਚਦੇ ਹੋਣ

ਹਰਨੇਕ ਸਿੰਘ ਨੇ ਸਿਰਫ ਆਪਣੀ ਸਿਆਣਪ ਤੇ ਪਾਰਖੂ ਨਜ਼ਰੀਏ ਨਾਲ਼ ਤੁਹਾਡੇ ਪਰਚਾਰਕਾਂ ਦੀਆਂ ਬੇਈਮਾਨੀਆਂ ਦੱਸੀਆਂ ਹਨ, ਇਸ ਨਾਲ਼ ਉਹ ਸਰਸੇ ਵਾਲੇ ਬਲਾਤਕਾਰੀ ਨਾਲ਼ ਕਿਵੇਂ ਰਲ ਗਏ ,ਉਸ ਦੇ ਖਿਲਾਫ ਸਰਕਾਰ ਵੱਲੋ ਲਿਆ ਐਕਸ਼ਨ ਤੇ ਹਰਨੇਕ ਸਿੰਘ ਵਾਲਾ ਇੱਕ ਬਰਾਬਰ ਕਿਵੇਂ ਹੋ ਗਿਆ ?
ਹਰਨੇਕ ਸਿੰਘ ਨੇ ਤੁਹਾਡੇ ਪਰਚਾਰਕਾਂ, ਵਿਦਵਾਨਾਂ ਜਾਂ ਵਰਲਾਪ ਦਾ ਬਲਾਤਕਾਰ ਨਹੀਂ ਕੀਤਾ ਜਿਹੜਾ ਤੁਸੀਂ ਉਸਨੂੰ ਸਰਸੇ ਵਾਲੇ ਨਾਲ਼ ਰਲਾਉਣ ਲੱਗੇ ਹੋ ।
ਬਾਕੀ  ਰੋਂਦੂ ਨੇ ਗਿਆਰਾਂ ਮਨਘੜਤ ਸ਼ਿਕਾਇਤਾਂ ਕੀਤੀਆਂ ,ਜਿਸ ਵਿਚੋਂ ਸਰਕਾਰ ਨੂੰ ਤਿੰਨ ਜਾਇਜ਼ ਲੱਗੀਆਂ ਤੇ ਉਹਨਾਂ ਨੇ ਸਟੇਟਮੈਟ ਜਾਰੀ ਕਰਨ ਲਈ ਕਿਹਾ ਹੈ ਬੱਸ, ਕਾਰਨ ਇਹ ਹੈ ਕਿ ਬਾਹਰਲੇ ਦੇਸ਼ ਬਹੁਤ ਚੰਗੇ ਹਨ ,ਕੁ**ਆਂ ਦੀ ਵੀ ਬੰਦਿਆਂ ਜਿੰਨੀ ਕਦਰ ਕਰਦੇ ਹਨ।

–ਯਾਦਵਿੰਦਰ ਸਿੰਘ


ਰੱਬ = ਗੁਰੂ = ਵਿਵੇਕ ਬੁੱਧ= ਸੁਲਝੀ ਹੋਈ ਮੱਤ

ੴ- ਰੱਬ ਇੱਕ ਹੈ, ਤਾਕਤ ਹੈ ,ਜੀਵਨ ਜੋਤ ਹੈ।
ਸਤਿਨਾਮ- ਸਦਾ ਹੋਂਦ ਵਾਲ਼ਾ ਹੈ, ਕਦੇ ਮਰਦਾ ਨਹੀਂ ,ਕੁਦਰਤ ਦੇ ਵੱਖ ਵੱਖ ਰੰਗਾਂ ਦੇ ਰੂਪ ਵਿੱਚ ਹਰ ਸਮੇ ਮੌਜੂਦ ਹੈ।
ਕਰਤਾ ਪੁਰਖ- ਸ੍ਰਿਸ਼ਟੀ ਦਾ ਰਚਣਹਾਰ ਹੈ।
ਨਿਰਭਉ – ਭੈ ਰਹਿਤ ਹੈ।
ਨਿਰਵੈਰ- ਵੈਰ ਰਹਿਤ ਹੈ।
ਅਕਾਲ ਮੂਰਤ – ਸਮੇਂ ਦੇ ਅਧੀਨ ਨਹੀਂ ਹੈ।
ਅਜੂਨੀ -ਜੂਨਾਂ ਵਿੱਚ ਨਹੀਂ ਪੈਂਦਾ
ਸੈਭੰ – ਸਵੈ ਨਿਰਭਰ ਹੈ।
ਗੁਰਪ੍ਰਸਾਦਿ- ਗਿਆਨ ਦੀ ਕਿਰਪਾ ਨਾਲ ਮਿਲ਼ਦਾ ਹੈ, ਵਿਵੇਕ ਬੁੱਧ ਨਾਲ਼ ਸਾਂਝ ਬਣਦੀ ਹੈ।

ਇਹ ਸਾਰੇ ਗੁਣ ਮਨੁੱਖ ਦੇ ਵੀ ਹਨ ਕਿਉਂਕਿ “ ਮਨ ਤੂੰ ਜੋਤ ਸਰੂਪ ਹੈ” ,ਮਨੁੱਖੀ ਮਨ ਗਿਆਨ ਜੋਤ ਦਾ ਰੂਪ ਹੈ, ਰਾਮ ਕੀ ਅੰਸ਼ ਹੈ।
ਮਨੁੱਖ ਬਾਕੀ ਪਸ਼ੂਆਂ ਨਾਲੋਂ ਸਿਰਫ ਇਸ ਕਰਕੇ ਵੱਖਰਾ ਹੈ ਕਿਉਂਕਿ ਸਮਝ ਸਕਣ ਦੇ ਸਮਰੱਥ ਹੈ।

ਰੱਬ ਦਾ ਨਾ ਕੋਈ ਆਕਾਰ ਹੈ, ਨਾ ਰੰਗ ਰੂਪ , ਇਸ ਕਰਕੇ ਸਾਡਾ ਸਬੰਧ ਰੱਬੀ ਗੁਣਾ ਦੇ ਨਾਲ਼ ,ਸਮਝ ਨੂੰ ਵਰਤ ਕੇ ਹੀ ਬਣ ਸਕਦਾ ਹੈ, ਇਸੇ ਕਰਕੇ ਗੁਰੂ ਗਰੰਥ ਸਾਹਿਬ ਜੀ ਕਹਿੰਦੇ ਹਨ, “ਗੁਰ ਪਰਮੇਸ਼ਰ ਏਕੋ ਜਾਣ “ ਗਿਆਨ (ਸਮਝ) ਨੂੰ ਤੇ ਰੱਬ ਨੂੰ ,ਇੱਕ ਹੀ ਸਮਝ

ਗੁਰੂ ਕੌਣ ਹੈ ?
ਭਗਤ ਕਬੀਰ ਜੀ ਦੱਸਦੇ ਹਨ ,”ਕਹੁ ਕਬੀਰ ਮੈਂ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ” , ਦੁਬਿਧਾ ਤੋਂ ਰਹਿਤ ਬੁੱਧ , ਚੰਗੇ ਮਾੜੇ ਦੀ ਪਰਖ ਕਰ ਸਕਣ ਵਾਲ਼ੀ ਵਿਚਾਰਵਾਨ ਮੱਤ ਮੇਰਾ ਗੁਰੂ ਹੈ।

ਜਿੱਥੇ ਵੀ ਗੁਰੂ ਜਾਂ ਰੱਬ ਦੇ ਅੰਤਰਜਾਮੀ ਹੋਣ ਦੀ ਗੱਲ ਆਉਂਦੀ ਹੈ , ਉੱਥੇ ਇਹ ਗੱਲ ਸਮਝਣ ਵਾਲ਼ੀ ਹੈ ਕਿ ਰੱਬ ਦਾ ਰੂਪ ਮਨ , “ ਮਨ ਤੂੰ ਜੋਤ ਸਰੂਪ ਹੈ”, ਅੰਦਰ ਦੀ ਸਾਰੀ ਚੰਗੇ ਮਾੜੇ ਦੀ ਗੱਲ ਜਾਣਦਾ ਹੈ, ਭਗਤ ਕਬੀਰ ਜੀ ਦਾ ਸ਼ਬਦ ਹੈ ,” ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ “।।

ਵਿਵੇਕ ਬੁੱਧ ਹਰ ਇੱਕ ਦੇ ਅੰਦਰ ਹੈ ਪਰ ਜਿਹੜੇ ਵਿਵੇਕ ਬੁੱਧ ਦੀ ਪਰਵਾਹ ਕੀਤੇ ਬਿਨਾਂ ਵਿਕਾਰਾਂ ਦੇ ਪਿੱਛੇ ਲੱਗ ਕੇ ਜਿੰਦਗੀ ਜਿਉਂਦੇ ਹਨ , ਉਹ ਧੱਕੇ ਖਾਂਦੇ ਫਿਰਦੇ ਹਨ ,ਅੰਦਰੋ ਕਦੇ ਸ਼ਾਂਤ ਨਹੀਂ ਹੁੰਦੇ , “”ਜਿਨ ਗੁਰ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ … ਮਿਲਹਿ ਰਹਿੰਦੀ ਖੂਹੰਦੀ ਸਭ ਪਤਿ ਗਵਾਹੀ ॥ ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ”””।।।

–ਯਾਦਵਿੰਦਰ ਸਿੰਘ

 


“ਗਲਤੀ” 

ਜਿਸਨੇ ਕਦੇ ਕੋਈ ਗਲਤੀ ਨਹੀਂ ਕੀਤੀ, ਉਸਨੇ ਕਦੇ ਵੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਜਿਹੜੇ ਸਮਾਜ ਵਿੱਚ ਗਲਤੀ ਕਰਨਾ ਅਪਰਾਧ ਮੰਨਿਆ ਜਾਵੇ , ਉੱਥੇ ਵਿਕਾਸ ਦੀ ਝਾਕ ਰੱਖਣੀ ਮੂਰਖਤਾ ਹੈ।

ਜਿਹੜੇ ਬੰਦੇ ਸਾਰਾ ਕੁਝ ਠੀਕ ਕਰਨ ਦੇ ਲਾਇਕ ਹੋ ਕੇ ਕੁਝ ਕਰਨਾ ਚਾਹੁੰਦੇ ਹਨ, ਉਹ ਕੁਝ ਵੀ ਨਹੀਂ ਕਰਦੇ ,ਸਮਾਂ ਬਰਬਾਦ ਕਰਦੇ ਹਨ ਕਿਉਂਕਿ ਕਾਬਿਲ ਬਣਨ ਦਾ ਰਸਤਾ ਗਲਤੀਆਂ ਕਰਦੇ ਕਰਦੇ ਠੀਕ ਹੁੰਦੇ ਜਾਣ ਵੱਲ ਨੂੰ ਹੈ।

ਗਲਤੀ ਕੀਤੀ ਜਾ ਸਕਦੀ ਹੈ ਪਰ ਅੱਗੇ ਵਧਣ ਦਾ ਹੌਂਸਲਾ ਛੱਡ ਦੇਣਾ ਮਾਨਸਿਕ ਮੌਤ ਹੈ।

ਬਿਨਾਂ ਗਲਤੀਆਂ ਕੀਤੇ ਬਣੇ ਆਗੂ ਤਜਰਬੇ ਤੋ ਹੀਣੇ ਹੁੰਦੇ ਹਨ, ਮੁਸੀਬਤਾਂ ਤੋ ਘਬਰਾਉਂਦੇ ਹਨ, ਆਤਮਵਿਸ਼ਵਾਸ਼ ਦੀ ਘਾਟ ਕਾਰਨ ਖਤਰਾ ਮੁੱਲ ਨਹੀਂ ਲੈਂਦੇ

ਕਿਸੇ ਤੋ ਵੀ ਗਲਤੀ ਹੋ ਜਾਣ ਦੀ ਸੰਭਾਵਨਾ ਹਰ ਵੇਲ਼ੇ ਬਣੀ ਰਹਿੰਦੀ ਹੈ, ਮਹਾਨ ਉਦੇਸ਼ ਦੀ ਪ੍ਰਾਪਤੀ ਵੱਲ ਵਧਦੇ ਸਮੇ ਹੋਈਆਂ ਗਲਤੀਆਂ ,ਗਲਤੀਆਂ ਨਾ ਰਹਿ ਕੇ ਸਿੱਖਿਆਵਾਂ ਬਣ ਜਾਂਦੀਆਂ ਹਨ।

–ਯਾਦਵਿੰਦਰ ਸਿੰਘ


”ਪਰਚਾਰ ਹਿੰਦੂਵਾਦ ਦਾ ਹੋਇਆ ਜਾਂ ਸਿੱਖੀ ਦਾ “

ਪਰਚਾਰਕਾਂ ਦੇ ਪਰਚਾਰ ਨੂੰ ਧਿਆਨ ਨਾਲ਼ ਵੇਖੀਏ ਤਾਂ ਪਰਚਾਰਕਾਂ ਦੇ ਇੰਨੇ ਸਾਲਾਂ ਦੇ ਪਰਚਾਰ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਪਰਚਾਰ ਦਾ ਨਿਚੋੜ ਬ੍ਰਾਹਮਣ ਦੇ ਪੈਰਾਂ ਵਿੱਚ ਜਾ ਡਿੱਗਿਆ ।

ਜਿਸ ਪਰਚਾਰ ਦਾ ਫਲ ਬ੍ਰਾਹਮਣਵਾਦੀ ਸਿਧਾਤਾਂ ਦੀ ਪ੍ਰੋੜਤਾ ਦੇ ਰੂਪ ਵਿੱਚ ਸਾਹਮਣੇ ਆਇਆ, ਉਸਨੂੰ ਸਿੱਖੀ ਦਾ ਪਰਚਾਰ ਕਿਵੇਂ ਕਿਹਾ ਜਾ ਸਕਦਾ ਹੈ?

ਪਰਚਾਰ ਦੇ ਦੌਰਾਨ ਕੀਤੀਆਂ ਗਈਆਂ ਗੱਲਾਂ ਦੇ ਕੀ ਮਾਇਨੇ ਰਹਿ ਗਏ ਜੋ ਅੰਤ ਵਿੱਚ ਜਾ ਕੇ ਉਸ ਗੁਰੂ ਨਾਲ਼ ਜੁੜ ਗਈਆਂ ਜੋ ਦੈਵੀ ਸ਼ਕਤੀਆਂ ਦਾ ਮਾਲਕ ਹੈ , ਉਸ ਇੱਕ ਰੱਬ ਨੂੰ ਪਰਿਭਾਸ਼ਿਤ ਕਰਨ ਲੱਗ ਪਈਆਂ ਜੋ ਕੁਝ ਖਾਸ ਕਰਮ ਕਰਨ ਵਾਲ਼ੇ ਮਨੁੱਖਾਂ ਦੀ ਅਰਦਾਸ ਸੁਣਕੇ , ਉਹਨਾਂ ਦੇ ਸਾਰੇ ਕੰਮ ਨੇਪਰੇ ਚਾੜ੍ਹ ਦਿੰਦਾ ਹੈ।

ਜੇ ਪਰਚਾਰਕਾਂ ਦੇ ਲੰਮੇ ਸਮੇਂ ਦੇ ਪਰਚਾਰ ਤੋਂ ਬਾਅਦ , ਉਹਨਾਂ ਦੇ ਫੈਸਲਿਆਂ ਦੇ ਨਤੀਜੇ ਸਮਝੀਏ ਤਾਂ ਇਹ ਗੱਲ ਹੋਰ ਸਾਫ ਹੋ ਜਾਵੇਗੀ।

ਪਰਚਾਰਕਾਂ ਦਾ ਬਰਗਾੜੀ ਵਿੱਚ ਧਰਨਾ ਲਾਉਣ ਦਾ ਫੈਸਲਾ, ਉੱਥੇ ਹਿੰਦੂਵਾਦੀ ਸਰਕਾਰ ਦੀ ਆਸ ਪੂਰੀ ਹੋਈ , ਪਰਚਾਰਕਾਂ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਧਰਨਾ ਲਾਇਆ(ਗੁਰੂ ਨੂੰ ਦੇਹ ਮੰਨ ਕੇ) , ਦੋ ਮੁੰਡੇ ਮਾਰੇ ਗਏ , ਸਿੱਖਾਂ ਦੀ ਕੁੱਟਮਾਰ ਹੋਈ , ਪੰਥਪ੍ਰੀਤ ਸਿੰਘ ਨੇ ਬਾਅਦ ਵਿੱਚ ਅੱਜ ਤੱਕ ਉਸ ਸਬੰਧੀ ਜੁਬਾਨ ਨਹੀਂ ਖੋਲੀ , ਪਰਚਾਰ ਦੇ ਮਿਆਰ ਵਿੱਚ ਗਿਰਾਵਟ ਆਈ, ਸਾਰਾ ਕੁਝ ਵਿਰੋਧੀ ਦੇ ਪੱਖ ਵਿੱਚ ਭੁਗਤ ਗਿਆ ।

ਧੂੰਦਾ ਜੀ ਨੇ ਲੰਮੇ ਸਮੇਂ ਦੇ ਪਰਚਾਰ ਤੋ ਬਾਅਦ ਦਸਮ ਗਰੰਥ ਦੀ ਰਚਨਾ ਜਾਪ ਦੀ ਵੀਡਿਓ ਕੱਢ ਦਿੱਤੀ , ਹੁਣ ਬ੍ਰਾਹਮਣੀ ਸੋਚ ਦੇ ਮਾਲਕ ਟਕਸਾਲੀਆਂ ਦੇ ਬੀਬੇ ਪੁੱਤ ਬਣਕੇ ਵਿਚਰ ਰਹੇ ਹਨ , ਪਰਚਾਰਕ ਆਪ ਵੀਹ ਸਾਲ ਮਿਹਨਤ ਕਰਨ ਤੋ ਬਾਅਦ ਬ੍ਰਾਹਮਣ ਦੇ ਪੈਰਾਂ ਵਿੱਚ ਜਾ ਬੈਠਾ

ਰੇਡੀਓ ਵਿਰਸਾ ਤੋ ਗਿਆਨ ਗੁਰੂ ਦੇ ਸਬੰਧ ਵਿੱਚ ਜਦੋਂ ਗੁਰੂ ਵਿਅਕਤੀਆਂ ਨੂੰ ਆਮ ਮਨੁੱਖ ਵਰਗੇ ਕਿਹਾ ਤਾਂ ਸਾਰੇ ਦੇ ਸਾਰੇ ਜਾਗਰੂਕ ਪਰਚਾਰਕਾਂ ਨੇ ਦੇਹ ਦੇ ਖਾਸ ਸ਼ਕਤੀਆਂ ਦੀ ਮਾਲਕ ਹੋਣ ਦੇ ਸਬੰਧ ਵਿੱਚ ਦਲੀਲਾਂ ਦੇ ਕੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਇਹਨਾਂ ਨੇ ਅੱਜ ਤੱਕ ਜਿੰਨਾਂ ਵੀ ਪਰਚਾਰ ਕੀਤਾ ਹੈ , ਉਹ ਹਿੰਦੂ ਦੇ ਸਿਧਾਤਾਂ ਨੂੰ ਹੀ ਸਮਰਪਿਤ ਸੀ ਨਾ ਕਿ ਸਿੱਖੀ ਸਿਧਾਂਤ ਨੂੰ

ਜਿਹੜਾ ਇੱਕ ਸਾਨੂੰ ਸਾਰਿਆਂ ਧਰਮਾਂ ਤੋ ਵੱਖਰੇ ਕਰਦਾ ਹੈ , ਪਰਚਾਰਕਾਂ ਨੇ ਉਸੇ ਦੇ ਅਰਥ ਬ੍ਰਾਹਮਣ ਵਾਲੇ ਕਰ ਦਿੱਤੇ|

(Credits ਵੀਰ ਬਲਵਿੰਦਰ ਸਿੰਘ ਮਠੱਡਾ)

–ਯਾਦਵਿੰਦਰ ਸਿੰਘ


“ਸਵੈਮਾਨ ਤੇ ਅਣਖ” !

ਮੇਰੀ ਅਣਖ , ਇੱਜਤ , ਸਵੈਮਾਨ ਦਾ ਸਬੰਧ ਮੇਰੇ ਨਾਲ਼ ਹੈ ਨਾ ਕਿ ਮੇਰੇ ਦੋਸਤ, ਸਬੰਧੀ ਜਾਂ ਪਰਿਵਾਰ ਨਾਲ , ਘਰਵਾਲ਼ੀ ਦਾ ਕਿਸੇ ਹੋਰ ਨਾਲ਼ ਚਲੇ ਜਾਣਾ , ਲੜਕੀ ਦਾ ਮਰਜੀ ਨਾਲ਼ ਵਿਆਹ ਕਰਵਾ ਲੈਣਾ ਤੇ ਪੁੱਤਰ ਦਾ ਨਸ਼ਿਆਂ ਵਿੱਚ ਪੈ ਜਾਣਾ , ਉਹਨਾਂ ਦੇ ਆਪਣੇ ਫੈਸਲੇ ਹਨ , ਹਰ ਕੋਈ ਆਪਣੀ ਮਰਜੀ ਅਨੁਸਾਰ ਆਪਣੀ ਜਿੰਦਗੀ ਜਿਉਣ ਦਾ ਹੱਕਦਾਰ ਹੈ। ਉਹਨਾਂ ਦੇ ਫੈਸਲਿਆਂ ਨਾਲ਼ ਮੇਰੀ ਅਣਖ ਤੇ ਸਵੈਮਾਨ ਨੂੰ ਕਿਵੇਂ ਫਰਕ ਪੈ ਸਕਦਾ ਹੈ।

ਮੈਂ ਆਪਣੇ ਕੀਤੇ ਲਈ ਜਿੰਮੇਵਾਰ ਹਾਂ, ਪਤੀ ਹੋਣ ਦਾ , ਪਿਤਾ ਹੋਣ ਦਾ ਫਰਜ਼ ਨਿਭਾਉਣਾ ਮੇਰੀ ਜਿੰਮੇਵਾਰੀ ਹੈ । ਬੱਚੇ ਜਾਂ ਘਰਵਾਲ਼ੀ ਮੇਰੀ ਮਲਕੀਅਤ ਨਹੀਂ ਹਨ, ਜੋ ਚਾਹੁਣ ਕਰ ਸਕਦੇ ਹਨ ਪਰ ਆਪਣੇ ਕੀਤੇ ਦੇ ਆਪ ਜਿੰਮੇਵਾਰ ਹਨ।

ਮੈਨੂੰ ਫਰਕ ਪੈਣਾ ਚਾਹੀਦਾ ਹੈ ਜਦੋਂ ਮੈਂ ਗਲਤੀ ਕਰਦਾ ਹਾਂ, ਮੈਂ ਜਿੰਮੇਵਾਰੀ ਤੋਂ ਭਗੌੜਾ ਹੋ ਗਿਆ, ਮੈਂ ਆਪਣੇ ਕਿਰਦਾਰ ਤੋਂ ਗਿਰ ਗਿਆ , ਅਸੂਲਾਂ ਤੇ ਨਹੀਂ ਖੜ੍ਹ ਸਕਿਆ , ਸਮਾਜ ਤੇ ,ਪਰਿਵਾਰ ਤੇ ਬੋਝ ਬਣ ਗਿਆ , ਉਦੋਂ ਮੇਰੀ ਅਣਖ ਮਰ ਗਈ , ਸਵੈਮਾਨ ਚਕਨਾਚੂਰ ਹੋ ਗਿਆ।

ਮੈਂ ਇੱਛਾਵਾਂ ਪਾਲੀਆਂ , ਕਿਸੇ ਲਈ ਸੁਪਨੇ ਦੇਖੇ, ਕਿਸੇ ਤੋਂ ਆਸਾਂ ਲਾਈਆਂ , ਟੁੱਟ ਗਈਆਂ , ਕਿਸੇ ਦਾ ਕੋਈ ਕਸੂਰ ਨਹੀਂ ਅਗਲਾ ਮੇਰੀ ਮਰਜੀ ਮੁਤਾਬਿਕ ਆਪਣੀ ਜਿੰਦਗੀ ਕਿਉਂ ਜੀਵੇ , ਬਰਾਬਰ ਦੇ ਹੱਕ ਉਸਨੂੰ ਕੁਦਰਤ ਨੇ ਦਿੱਤੇ ਹਨ, ਮੇਰੀਆਂ ਇੱਛਾਵਾਂ ਮੇਰੇ ਕੰਮਾਂ ਪ੍ਰਤੀ , ਮੇਰੇ ਸੁਭਾਅ ਪ੍ਰਤੀ ਹੋਣੀਆਂ ਚਾਹੀਦੀਆਂ ਸਨ , ਦੂਸਰਿਆਂ ਪ੍ਰਤੀ ਆਪਣੀ ਪੂਰੀ ਜਿੰਮੇਵਾਰੀ ਨਿਭਾ ਕੇ ਸੁਰਖਰੂ ਹੋਣਾ ਚਾਹੀਦਾ ਸੀ | ਅਗਲਾ ਪਿਆਰ ਕਰੇ , ਛੱਡ ਕੇ ਚਲਾ ਜਾਵੇ , ਬੱਚੇ ਮਰਜੀ ਕਰਨ ਕੋਈ ਗੱਲ ਨੀ ਫੈਸਲੇ ਲੈਣ ਦੇ ਯੋਗ ਹੋਣ ਤੱਕ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨੀ ਮੇਰਾ ਫਰਜ਼ ਸੀ ।

–ਯਾਦਵਿੰਦਰ ਸਿੰਘ


“ਵਰਲਾਪ ਦਾ ਮੂਰਖਪੁਣਾ” !

ਵਰਲਾਪ ਕਹਿੰਦਾ ਹਰਨੇਕ ਸਿੰਘ ਨੂੰ ਫਿਕਰ ਪੈ ਗਿਆ ਕਿ ਬੰਦੇ ਨਾ ਟੁੱਟ ਜਾਣ ਤਾਂ ਕਰਕੇ ਝੂਠੀ ਗੱਲ ਉਡਾ ਦਿੱਤੀ, ਪਤੰਦਰਾ ਜਿਹੜੇ ਬੂਝੜ ਤੇਰੇ ਵਰਗੇ ਚਵਲ ਦੇ ਕਹਿਣ ਤੇ ਟੁੱਟ ਜਾਣਗੇ , ਹਰਨੇਕ ਸਿੰਘ ਨੇ ਕੀ ਅਚਾਰ ਪਾਉਣਾ ਉਹਨਾਂ ਦਾ, ਉਹ ਤਾਂ ਆਪ ਕਹਿ ਦਿੰਦੇ ਆ, ਜਿਹਨੂੰ ਸਾਡੀਆਂ ਗੱਲਾਂ ਵਿੱਚ ਕੋਈ ਵਾਜਿਬ ਦਲੀਲ , ਤਰਕ ਨਹੀਂ ਲੱਗਦਾ ਉਹ ਨਾ ਸੁਣੇ ਕੋਈ ਹੋਰ ਪ੍ਰੋਗਰਾਮ ਸੁਣ ਲਿਆ ਕਰੇ ।

ਕਦੇ ਦਿਮਾਗ ਤੇ ਜੋਰ ਪਾ ਕੇ ਸੋਚੋ ਤਾਂ ਵੀ ਤੁਹਾਡੇ ਵੱਡੇ ਵੱਡੇ ਆਰਟੀਕਲ ਪੜ੍ਹ ਕੇ , ਭਾਰੇ ਭਾਰੇ ਸ਼ਬਦ ਵਰਤਣ ਤੇ ਵੀ ਕਿਸੇ ਦੇ ਕੰਨ ਤੇ ਜੂੰ ਨੀ ਸਰਕਦੀ ਤੇ ਰੇਡੀਓ ਵਿਰਸਾ ਵਾਲਿਆਂ ਦੀਆਂ ਸਧਾਰਨ ਗੱਲਾਂ ਵੀ ਹਰੇਕ ਦੇ ਠਾਹ ਕਰਕੇ ਲੱਗਦੀਆਂ , ਕੀ ਕਾਰਨ ਹੈ ?
ਮੂਰਖਾ ਤੈਥੋ ਤਾਂ ਆਵਦੀਆਂ ਗੱਲਾਂ ਤੇ ਆਪ ਹੀ ਨੀ ਖੜਿਆ ਜਾਂਦਾ , ਤੀਜੇ ਦਿਨ ਬਦਲ ਜਾਨੈ ,ਕਿਸੇ ਨੇ ਕੀ ਯਕੀਨ ਕਰਨਾ ਤੇਰੇ ਤੇ ?

ਤੂੰ ਲਿਖਿਆ ਹੈ ਕਿ ਤੂੰ ਆਪਣੀਆਂ ਗੱਲਾਂ ਦਾ ਜਿੰਮੇਵਾਰ ਹੈਂ, ਫਿਰ ਗਿਆਨੀ ਲਖਵੀਰ ਸਿੰਘ ਤੇ ਭਾਈ ਰਣਜੀਤ ਸਿੰਘ ਤੇ ਜੋ ਦੋਸ਼ ਤੂੰ ਲਾਏ ਆ , ਸਾਬਿਤ ਕਰਕੇ ਦਿਖਾਦੇ , ਸਾਰਿਆਂ ਨੂੰ ਤੇਰੇ ਤੇ ਯਕੀਨ ਆ ਜਾਊ |

ਹਰਨੇਕ ਸਿੰਘ ਬਾਰੇ ਜਿਹੜਾ ਤੂੰ ਆਰਟੀਕਲ ਲਿਖਿਆ ਸੀ , ਉਹਦੇ ਵਿੱਚ ਤੂੰ ਦੋਸ਼ ਲਾਏ ਤੇ ਨਾਲ਼ ਇਹ ਵੀ ਲਿਖ ਦਿੱਤਾ ਕਿ ਹਰਨੇਕ ਸਿੰਘ ਨੇ ਕੋਈ ਸਬੂਤ ਵੀ ਨਹੀਂ ਛੱਡਿਆ , ਜੇ ਤੇਰੇ ਕੋਲ ਕੋਈ ਸਬੂਤ ਹੀ ਨਹੀਂ ਹੈ ਫਿਰ ਪਬਲਿਕ ਮੀਟਿੰਗ ਵਿੱਚ ਆਪਣੀਆਂ ਗੱਲਾਂ ਸਾਬਿਤ ਕਰਨ ਦੀ ਗੱਲ ਕਿਵੇਂ ਕਰ ਸਕਦਾ ਹੈਂ ?

ਤੇਰੇ ਵਰਗੇ ਉੱਖਲਾਂ ਨੂੰ ਵੇਖ ਕੇ ਲਗਦੈ , ਵਿਦਵਾਨ ਹੋਣ ਦੀ ਡਿਗਰੀ ਅਕਲ ਵੇਚ ਕੇ ਮਿਲ਼ਦੀ ਆ

–ਯਾਦਵਿੰਦਰ ਸਿੰਘ


“ਵਰਲਾਪ ਤੇ ਜਾਗਰੂਕ” !

ਵਰਲਾਪ ਦੀ ਜੇ ਅਸੀਂ ਗੱਲ ਮੰਨ ਲਈਏ ਭਾਵੇਂ ਕਿ ਉਸ ਦੀ ਕੋਈ ਵੀ ਸਟੇਟਮੈਂਟ ਦੀ ਮੁਨਿਆਦ ਹਫਤੇ ਤੋਂ ਵੱਧ ਨਹੀਂ ਹੁੰਦੀ ਪਰ ਫਿਰ ਵੀ ਚਲੋ , ਆਪਾਂ ਬਿਨਾਂ ਕੋਈ ਵਿਚਾਰ ਕੀਤੇ , ਵਰਪਾਲ ਸਿੰਘ ਦੀ ਗੱਲ ਮੰਨ ਲਈਏ ਕਿ ਹਰਨੇਕ ਸਿੰਘ ਬਹੁਤ ਬੁਰਾ ਇਨਸਾਨ ਹੈ ਤੇ ਬਾਕੀ ਰੇਡੀਓ ਵਾਲ਼ੇ ਵੀ ਮਾੜੇ ਹਨ।

ਅਸੀਂ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ, ਜਿੰਨੀ ਸਮਰੱਥਾ ਹੋਈ ਸਾਥ ਦੇਵਾਂਗੇ , ਵਰਪਾਲ ਸਿੰਘ ਤੇ ਬਾਕੀ ਦੇ ਪਰਚਾਰਕਾਂ ਪੰਥਪ੍ਰੀਤ ਸਿੰਘ , ਧੂੰਦਾ ਜੀ ਤੇ ਗੋਲਡੀ ਬਲਰਾਜ , ਮਿਸ਼ਨਰੀ ਪਰਚਾਰਕ ਤੇ ਬਾਕੀ ਜਿੰਨੀਆਂ ਵੀ ਧਿਰਾਂ ਤੁਹਾਡੇ ਪੱਖੀ ਹਨ , ਇਕੱਠੀਆਂ ਹੋ ਕੇ ਕੌਮ ਦੀ ਵੱਖਰੀ ਹੋਂਦ ਦੀ ਸਥਾਪਤੀ ਲਈ ਕੋਈ ਪ੍ਰੋਗਰਾਮ ਉਲੀਕੋ।।

ਕੌਮ ਦੀਆਂ ਅਸਲੀ ਸਮੱਸਿਆਵਾਂ ਤੇ ਪਰਚਾਰਕਾਂ ਨੂੰ ਕਹੋ ਆਪਣਾ ਨਜ਼ਰੀਆ ਬਿਨਾਂ ਕਿਸੇ ਸਵਾਰਥ ਦੇ ਦੇਣ ਤਾਂ ਕੇ ਲੋਕਾਂ ਦਾ ਤੁਹਾਡੇ ਤੇ ਭਰੋਸਾ ਬੱਝੇ , ਪੰਥਪ੍ਰੀਤ ਸਿੰਘ ਕਹਿੰਦਾ ਲਾਲਾਂ ਵਾਲ਼ੇ ਦੇ ਨੀ ਜਾਣਾ , ਸਰਸੇ ਵਾਲ਼ੇ ਦੇ ਨੀ ਜਾਣਾ, ਰਾਧਾ ਸੁਆਮੀਆਂ ਦੇ ਨੀ ਜਾਣਾ , ਮਸਤਾਂ ਵਿੱਚ ਨੀ ਜਾਣਾ , ਇੱਕ ਹੋਰ ਬਿਆਨ ਆ ਗਿਆ ਜੀ ਨਵਾਂ ਆਰ ਐਸ ਐਸ ਦੇ ਪ੍ਰੋਗਰਾਮ ਵਿੱਚ ਨਹੀਂ ਜਾਣਾ , ਲੱਗ ਗਿਆ ਯਾਰ ਪਤਾ ਸਾਨੂੰ ਕਿਤੇ ਨੀ ਜਾਂਦੇ ਅਸੀ , ਕਦੇ ਤੁਸੀ ਵਿਰੋਧੀਆਂ ਨੂੰ ਇਹ ਕਹਿੰਦੇ ਸੁਣਿਆ ਕਿ ਸਿੱਖਾਂ ਦੇ ਗੁਰਦੁਆਰੇ ਨਹੀਂ ਜਾਣਾ , ਉਹ ਕਿਉਂ ਨਹੀਂ ਕਹਿੰਦੇ ?

ਉਹਨਾਂ ਨੇ ਆਪਣੇ ਟੀਚੇ ਮਿਥ ਕੇ ਕੰਮ ਕੀਤੇ ਹਨ, ਉਹਨਾਂ ਨੂੰ ਪਤਾ ਹੈ ਕਿ ਸਾਡੇ ਬੰਦੇ ਜਿੱਥੇ ਵੀ ਜਾਣਗੇ ਸਾਥੋਂ ਬਾਹਰ ਨਹੀਂ ਹੋਣਗੇ। ਤੁਹਾਨੂੰ ਇਹ ਸਿਰਫ ਇਸ ਕਰਕੇ ਕਹਿਣਾ ਪੈ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀ ਤਾਂ ਆਪ ਸਟੇਜਾਂ ਦੇ ਮਾਰੇ ਟਕਸਾਲੀਆਂ ਦੀ ਝੋਲ਼ੀ ਵਿੱਚ ਡਿੱਗਣ ਲੱਗੇ ਮਿੰਟ ਨਹੀਂ ਲਾਉਂਦੇ ,ਤੁਹਾਡੇ ਤਿਆਰ ਕੀਤੇ ਸੀਮਿਤ ਸੋਚ ਵਾਲ਼ੇ ਆਗਿਆਕਾਰੀ ਸਰਧਾਲੂਆਂ ਦੀ ਕੀ ਔਕਾਤ ਹੈ ।

ਗੋਲਡੀ , ਬਲਰਾਜ ਨੇ ਵੀ ਹਰਨੇਕ ਸਿੰਘ ਦੀ ਭਾਸ਼ਾ ਤੋਂ ਤੰਗ ਆ ਕੇ ਪ੍ਰੋਗਰਾਮ ਸ਼ੁਰੂ ਕੀਤਾ ਹੈ , ਧੂੰਦਾ ਜੀ ਉੱਥੇ ਕਹਿ ਰਹੇ ਆ ਸੂਰਜ ਪ੍ਰਕਾਸ਼ ਤੇ ਬਾਕੀ ਇਤਿਹਾਸਕ ਸਰੋਤਾਂ ਨੂੰ ਰੱਦ ਨਹੀਂ ਕਰ ਸਕਦੇ , ਜਿਹੜੇ ਕਿ ਜਨਮ ਸਾਖੀਆਂ ਤੇ ਅਧਾਰਿਤ ਲਿਖੇ ਹੋਏ ਹਨ। ਗੋਲਡੀ , ਬਲਰਾਜ ਦੇ ਲਗਾਤਾਰ ਪ੍ਰੋਗਰਾਮ ਚੱਲ ਰਹੇ ਹਨ ਜਿੱਥੇ ਉਹ ਜਨਮ ਸਾਖੀਆਂ ਨੂੰ ਸਿੱਖੀ ਸਿਧਾਂਤਾਂ ਦੀਆਂ ਦੁਸ਼ਮਣ ਸਿੱਧ ਕਰਦੇ ਹਨ । ਤੁਹਾਨੂੰ ਮਾੜੀ ਮੋਟੀ ਵੀ ਹੈ ਕੋਈ ਅਕਲ ?

ਦੇਖੋ ਗੱਲ ਸਿਰਫ਼ ਇੰਨੀ ਕੁ ਹੈ ਕਿ ਤੁਸੀਂ ਕਿਸੇ ਵੀ ਕੰਮ ਦੇ ਕਾਬਿਲ ਨਹੀਂ , ਤੁਸੀਂ ਆਪਣੇ ਸਵਾਰਥ ਪੂਰੇ ਕਰਨ ਤੋ ਬਿਨਾਂ ਕੱਖ ਵੀ ਨਹੀਂ ਕਰਨਾ ਚਾਹੁੰਦੇ , ਰੇਡੀਓ ਵਿਰਸਾ ਦੀ ਟੀਮ ਆਪਣੀ ਮਿਹਨਤ ਤੇ ਕਾਬਲੀਅਤ ਦੇ ਸਿਰ ਤੇ ਆਪਣੇ ਘਰ ਫੂਕ ਕੇ ਕੌਮੀ ਰਸਤੇ ਵਿੱਚ ਰੌਸ਼ਨੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕਾਂ ਨੂੰ ਸਭ ਦਿਸ ਰਿਹਾ ਹੈ , ਇਸ ਕਰਕੇ ਉਹਨਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਤੇ ਤੁਸੀਂ ਫਿੱਕੇ ਪੈ ਰਹੇ ਹੋ, ਤੁਹਾਨੂੰ ਹੀਣ ਭਾਵਨਾ ਵਿੱਚੋਂ ਨਿਕਲਣ ਲਈ ਰੇਡੀਓ ਵਿਰਸਾ ਦਾ ਵਿਰੋਧ ਕਰਨਾ ਪੈ ਰਿਹਾ ਹੈ ।

ਹਰਨੇਕ ਸਿੰਘ ਦਾ ਚੰਗਾ ਜਾਂ ਮਾੜਾ ਹੋਣਾ ਕੋਈ ਕੌਮੀ ਮਸਲਾ ਨਹੀਂ ਹੈ ,ਜੇ ਤੁਸੀਂ ਕੁਝ ਕਰਨ ਲਈ ਸੁਹਿਰਦ ਹੋ ਤਾਂ ਕਰਕੇ ਦਿਖਾਓ ਨਹੀ ਤਾਂ ਆਪਣੀ ਔਕਾਤ ਵਿੱਚ ਰਹੋ , ਜੋ ਕਰ ਰਹੇ ਹਨ , ਉਹਨਾਂ ਦੇ ਰਾਹ ਦੇ ਰੋੜੇ ਨਾ ਬਣੋ ।।

–ਯਾਦਵਿੰਦਰ ਸਿੰਘ


ਓਹ ਯਾਰ” ! “ਵਰਪਾਲ ਨੂੰ ਕੋਈ ਬੁਰਕੀ ਪਾਓ” !!

ਵਰਪਾਲ ਸਿੰਘ ਵੱਲੋਂ ਸਰਦਾਰ ਹਰਨੇਕ ਸਿੰਘ ਤੇ ਕਈ ਬੇਬੁਨਿਆਦ ਦੋਸ਼ ਲਾਏ ਗਏ ਤੇ ਆਪਣੀਆਂ ਖੁੱਲ੍ਹ ਕੇ ਸਿਫਤਾਂ ਕੀਤੀਆਂ ਗਈਆ, ਆਮ ਤੌਰ ਤੇ ਹੁੰਦਾ ਇਹ ਹੈ ਕਿ ਕੰਮ ਕਰਨ ਵਾਲੇ ਬੰਦੇ ਨੂੰ ਦੇਖ ਕੇ ਦੂਸਰੇ ਉਸਦੀ ਸ਼ਲਾਘਾ ਕਰਦੇ ਹਨ, ਪਰ ਨਿਕੰਮੇ ਬੰਦਿਆਂ ਨੂੰ ਆਪਣੇ ਆਪ ਨੂੰ ਮਹੱਤਵਪੂਰਨ ਦਰਸਾਉਣ ਲਈ ਇਹ ਕੁਝ ਕਰਨਾ ਪੈਂਦਾ ਹੈ।

ਜੇ ਵਰਪਾਲ ਸਿੰਘ ਦੀਆਂ ਪਿਛਲੇ ਕੁਝ ਕੁ ਸਮੇਂ ਦੀਆਂ ਹਰਕਤਾਂ ਦੇਖੀਆਂ ਜਾਣ ਤਾਂ ਅਸਾਨੀ ਨਾਲ਼ ਸਮਝ ਆ ਜਾਵੇਗੀ ਕਿ ਇਹ ਇਨਸਾਨ ਕਿੰਨਾ ਕੁ ਇਮਾਨਦਾਰ ਹੈ ਤੇ ਇਸਦੀਆਂ ਗੱਲਾਂ ਵਿੱਚ ਕਿੰਨੀ ਕੁ ਸਚਾਈ ਹੁੰਦੀ ਹੈ।

 1. ਜਦੋਂ ਵਰਪਾਲ ਸਿੰਘ ਰੇਡੀਓ ਤੇ ਪ੍ਰੋਗਰਾਮ ਕਰਦਾ ਸੀ ਤਾਂ ਵਧ ਵਧ ਕੇ ਬੋਲਦਾ ਸੀ ਕਿਉਂਕਿ ਪਤਾ ਸੀ ਕਿ ਜਦ ਕੋਈ ਕੇਸ ਬਣੇਗਾ ਤਾਂ ਹਰਨੇਕ ਸਿੰਘ ਤੇ ਪਵੇਗਾ ਪਰ ਇਸਨੂੰ ਖੁੱਲ਼੍ਹ ਕੇ ਹਰ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ , ਜਦ ਇਹ ਬੰਦਾ ਹਰਨੇਕ ਸਿੰਘ ਤੋਂ ਵੱਖ ਹੋਇਆ ਤਾਂ ਇਲਜਾਮ ਲਾਇਆ ਕਿ ਮੈਨੂੰ ਜਬਰਦਸਤੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਸੀ।
 2. ਰੇਡੀਓ ਦੀ ਟੀਮ ਤੇ ਦੋਸ ਲਾਇਆ ਕਿ ਸਾਰੇ ਬੰਦੇ ਮੀਟ ਖਾਂਦੇ ਹਨ ਪਰ ਸੰਗਤ ਨੂੰ ਦੱਸਣ ਦੀ ਹਿੰਮਤ ਨਹੀਂ ਕਰ ਰਹੇ , ਜਦ ਰੇਡੀਓ ਵਿਰਸਾ ਤੋਂ ਆਪਣੇ ਨਾਲ਼ ਨਾਲ਼ ਪੰਥਪ੍ਰੀਤ ਸਿੰਘ ਦੇ ਮੁੰਡੇ ਦੇ ਕੁੱਠਾ ਖਾਣ ਬਾਰੇ ਵੀ ਦੱਸ ਦਿੱਤਾ ਗਿਆ ਤਾਂ ਵਰਪਾਲ ਸਿੰਘ ਆਪਣੀ ਦੋ ਹਫਤੇ ਪਹਿਲਾਂ ਦੀ ਸਟੇਟਮੈਂਟ ਤੋਂ ਮੁੱਕਰ ਗਿਆ ਤੇ ਅਗਲੀ ਸਟੇਟਮੈਟ ਵਿੱਚ ਕਿਹਾ ਕਿ ਮੀਟ ਖਾਣ ਜਾਂ ਨਾ ਖਾਣ ਦਾ ਫੈਸਲਾ ਹਰ ਇੱਕ ਦਾ ਨਿੱਜੀ ਹੈ , ਕੋਈ ਕਿਸੇ ਨੂੰ ਇਸ ਮਸਲੇ ਤੇ ਸਵਾਲ ਪੁੱਛਣ ਦਾ ਹੱਕਦਾਰ ਨਹੀਂ ਹੈ।
 3. ਗਿਆਨੀ ਲਖਵੀਰ ਸਿੰਘ ਜੀ ਤੇ ਬੇਬੁਨਿਆਦ ਦੋਸ਼ ਲਾਏ , ਉਹਨਾਂ ਦੇ ਪਰਚਾਰ ਦੇ ਤਜਰਬੇ ਸਬੰਧੀ ਕਿਹਾ ਕਿ ਉਹਨਾਂ ਨੇ ਕਿਤੋਂ ਨਹੀਂ ਸਿੱਖਿਆ , ਪਰਚਾਰ ਦੇ ਸਮੇ ਵਿੱਚੋਂ 8 ਸਾਲ ਘੱਟ ਦੱਸ ਦਿੱਤੇ ਤੇ ਉਹਨਾਂ ਤੇ ਨਕਲੀ ਆਈ ਡੀ ਚਲਾਉਣ ਦਾ ਦੋਸ਼ ਲਾਇਆ, ਗਿਆਨੀ ਲਖਵੀਰ ਸਿੰਘ ਜੀ ਵੱਲੋ ਜਦੋਂ ਰੇਡੀਓ ਤੋ ਉਹਨਾਂ ਗੱਲਾਂ ਨੂੰ ਸਾਬਿਤ ਕਰਨ ਲਈ ਕਿਹਾ ਗਿਆ ਤਾਂ ਪੋਸਟ ਡਲੀਟ ਕਰ ਦਿੱਤੀ । ਜੇ ਅੱਜ ਵੀ ਇਸਦੀ ਗੱਲ ਵਿੱਚ ਕੋਈ ਸੱਚਾਈ ਸੀ ਤਾਂ ਆਪਣੀਆਂ ਕਹੀਆਂ ਗੱਲਾਂ ਨੂੰ ਸਹੀ ਸਾਬਿਤ ਕਰ ਕੇ ਦਿਖਾ ਦੇਵੇ।
 4. ਭਾਈ ਰਣਜੀਤ ਸਿੰਘ ਜੀ ਤੇ ਬੇਬੁਨਿਆਦ ਦੋਸ਼ ਲਗਾਏ , ਉਹਨਾਂ ਦੀ ਸਰਕਾਰ ਅਤੇ ਦਮਦਮੀ ਟਕਸਾਲ ਨਾਲ਼ ਮਿਲੀਭੁਗਤ ਹੋਣ ਦੀ ਗੱਲ ਕਹੀ ਤੇ ਦੋਸ਼ ਲਾਇਆ ਕਿ ਉਹਨਾਂ ਨੇ ਆਪ ਆਪਣੇ ਤੇ ਹਮਲਾ ਕਰਵਾ ਕੇ ਆਪਣੇ ਸਾਥੀ ਨੂੰ ਮਰਵਾ ਦਿੱਤਾ ਕਿਉਂਕਿ ਉਹ ਭਾਈ ਰਣਜੀਤ ਸਿੰਘ ਦੇ ਰਾਜ ਜਾਣਦਾ ਸੀ । ਇਹਨਾਂ ਗੱਲਾਂ ਦਾ ਇਸਦੇ ਕੋਲ਼ ਕੋਈ ਵੀ ਸਬੂਤ ਹੋਵੇ ਤਾਂ ਜਨਤਕ ਕਰ ਦੇਵੇ ।

ਅਸਲ ਦੇ ਵਿੱਚ ਇਸ ਬੰਦੇ ਨੂੰ ਹੰਕਾਰ ਸੀ ਕਿ ਇਹ ਬਹੁਤ ਵੱਡਾ ਵਿਦਵਾਨ ਹੈ ਪਰ ਕਾਬਲੀਅਤ ਨਾ ਹੋਣ ਕਰਕੇ ਰੇਡੀਓ ਵਿਰਸਾ ਟੀਮ ਦੇ ਨਾਲ ਚੱਲ ਨਹੀਂ ਸਕਿਆ , ਹੁਣ ਈਰਖਾ ਦੇ ਵੱਸ ਹੋ ਕੇ ਸਿਰਫ਼ ਜ਼ਹਿਰ ਘੋਲ਼ ਰਿਹਾ ਹੈ ।

ਇਸਦੇ ਵਿਸ਼ ਘੋਲਣ ਨਾਲ ਹਰਨੇਕ ਸਿੰਘ ਨੂੰ ਕੋਈ ਫਰਕ ਨਹੀਂ ਪੈ ਚੱਲਿਆ , ਇਹ ਗੱਲਾਂ ਸਿਰਫ ਉਹਨਾਂ ਲਈ ਹਨ ਜੋ ਦੁਬਿਧਾ ਵਿੱਚ ਪੈ ਕੇ ਇਹ ਸੋਚ ਰਹੇ ਹੋਣਗੇ ਕਿ ਸ਼ਾਇਦ ਇਸ ਬੰਦੇ ਕੋਲ ਕੋਈ ਸੱਚੀ ਗੱਲ ਹੋਵੇ , ਇਸ ਬੰਦੇ ਦਾ ਤਾਂ ਜੁਬਾਨ ਤੋ ਮੁੱਕਰ ਜਾਣ ਦਾ ਰਿਕਾਰਡ ਹੈ ਪਰ ਇਸਦੇ ਪਿੱਛੇ ਲੱਗਣ ਵਾਲੇ ਸੋਚ ਲੈਣ , ਕਿਤੇ ਇਹ ਨਾ ਹੋਵੇ ਤੁਹਾਨੂੰ ਬਾਅਦ ਵਿੱਚ ਟੁੱਟੀ ਚੱਪਲ ਵਰਗਾ ਮੂੰਹ ਬਣਾ ਕੇ ਪਿੱਛੇ ਹਟਣਾ ਪੈ ਜਾਵੇ।।

–ਯਾਦਵਿੰਦਰ ਸਿੰਘ


ਜਿਸ ਤਰਾਂ ਸਮਾਜ ਦੀ ਸਿਰਜਣਾ ਲਈ ਔਰਤ ਮਰਦ ਦਾ ਮੇਲ ਹੋਣਾ ਲਾਜਮੀ ਸ਼ਰਤ ਹੈ , ਇਸੇ ਤਰਾਂ ਕਿਸੇ ਟੀਚੇ ਤੇ ਪਹੁੰਚਣ ਲਈ ਜਿੰਮੇਵਾਰੀ ਤੇ ਹੌਸਲੇ ਦੋਹਾਂ ਦਾ ਮੇਲ ਹੋਣਾ ਜਰੂਰੀ ਹੈ।

ਇਕੱਲੀ ਜਿੰਮੇਵਾਰੀ ਨਾਲ ਵੀ ਤਾਂ ਹੀ ਕੁਝ ਸੰਵਰ ਸਕੇਗਾ ਜੇ ਫੈਸਲਾ ਲੈਣ ਦਾ ਹੌਸਲਾ ਕੀਤਾ ਜਾਵੇ ।

ਫੈਸਲਾ ਲੈਣ ਲਈ ਗਿਆਨ ਦੀ ਲੋੜ ਹੈ , ਗਿਆਨ ਕਿਸੇ ਜਾਣਕਾਰੀ ਦੇ ਅਨੁਸਾਰ ਜੀਅ ਕੇ ਇਕੱਠੇ ਕੀਤੇ ਤਜਰਬੇ ਨੂੰ ਕਿਹਾ ਜਾਂਦਾ ਹੈ।

ਜਿਹੋ ਜਿਹੀ ਵਿਚਾਰ ਦੇ ਅਧੀਨ ਜਿੰਦਗੀ ਜੀਅ ਰਹੇ ਹਾਂ , ਉਸ ਤਰਾਂ ਦਾ ਹੀ ਸਾਡੇ ਕੋਲ ਗਿਆਨ ਹੈ , ਬਾਕੀ ਇਕੱਠੀ ਕੀਤੀ ਹੋਈ ਜਾਣਕਾਰੀ ਹੈ ।

–ਯਾਦਵਿੰਦਰ ਸਿੰਘ


”ਪੱਖਪਾਤੀ ਵਿਰਤੀ , ਸਹੀ ਮਾਨਤਾ ਦੀ ਰੁਕਾਵਟ”

ਗੋਲਡੀ , ਬਲਰਾਜ ਵਰਗੇ ਬੰਦੇ ਕਦੇ ਵੀ ਨਹੀਂ ਸਮਝ ਸਕਦੇ ਕਿ ਹਰਨੇਕ ਸਿੰਘ ਕੀ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਹੈ , ਕਿਉਂਕਿ ਇਹ ਬੰਦੇ ਸਿੱਖ ਚੁੱਕੇ ਹਨ , ਹੋਰ ਨਹੀਂ ਸਿੱਖ ਸਕਦੇ , ਹੁਣ ਸਿਰਫ ਦੱਸ ਸਕਦੇ ਹਨ ਤੇ ਦੱਸ ਸਿਰਫ ਉਹ ਹੀ ਸਕਣਗੇ ਜਿੰਨਾਂ ਪਹਿਲਾਂ ਅੰਦਰ ਜਾਣ ਦਿੱਤਾ ਹੈ।

ਇਹ ਬੰਦੇ ਸਿਰਫ ਜਵਾਬ ਦੇਣ ਲਈ ਸੁਣਦੇ ਹਨ, ਪੱਖਪਾਤੀ ਬਿਰਤੀ ਨਾਲ਼ ਸਹੀ ਸਮਝ ਜਾਣਾ ਅਸੰਭਵ ਹੈ।

ਇਹਨਾਂ ਦੇ ਲਈ ਅਚੰਭੇ ਦੀ ਗੱਲ ਹੈ ਕਿ ਹਰਨੇਕ ਸਿੰਘ ਪਹਿਲਾਂ ਧੂੰਦੇ ਦੇ ਗੁਣ ਗਾਉਦਾ ਸੀ ,ਹੁਣ ਭਾਈ ਰਣਜੀਤ ਸਿੰਘ ਦੇ ਗੁਣ ਗਾਉਣ ਲੱਗ ਪਿਆ ।

ਹਰਨੇਕ ਸਿੰਘ ਨਾ ਤਾਂ ਧੂੰਦੇ ਦੇ ਗੁਣ ਗਾਉਦਾ ਸੀ ਤੇ ਨਾ ਭਾਈ ਰਣਜੀਤ ਸਿੰਘ ਦੇ ਗਾ ਰਿਹਾ ਹੈ , ਉਸ ਵਿਚਾਰ ਦਾ ਸਤਿਕਾਰ ਹੈ, ਉਸ ਵਿਚਾਰ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਹੈ ਜੋ ਸਿੱਖਾਂ ਦੀ ਨਿਆਰੀ ਹੋਂਦ ਨੂੰ ਨਿਖਾਰਦੀ ਹੈ ਤੇ ਸਿੱਖਾਂ ਦੀ ਖੁਦਮੁਖਤਿਆਰੀ ਨੂੰ ਨਿਸ਼ਾਨੇ ਵੱਲ ਲਿਜਾ ਰਹੀ ਹੈ, ਗੁਰੂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵੱਲ ਵਧ ਰਹੀ ਹੈ । ਜਦ ਤੱਕ ਧੂੰਦੇ ਨੇ ਉਹ ਵਿਚਾਰ ਅਪਨਾਈ ਸੀ , ਉਸਨੇ ਆਪਣਾ ਸਤਿਕਾਰ ਕਰਵਾ ਲਿਆ , ਜਦ ਭਾਈ ਰਣਜੀਤ ਸਿੰਘ ਨੇ ਅਪਣਾ ਲਈ ਉਹ ਆਪਣਾ ਸਤਿਕਾਰ ਕਰਵਾ ਰਹੇ ਹਨ।

ਤੁਸੀ ਪੱਖਪਾਤ ਦੀਆਂ ਐਨਕਾਂ ਲਾਹ ਕੇ ਇਹ ਦੇਖਣ ਦਾ ਯਤਨ ਕਰੋ ਕਿ ਕੀ ਹਰਨੇਕ ਸਿੰਘ ਵੱਲੋ ਅਪਣਾਈ ਹੋਈ ਵਿਚਾਰਧਾਰਾ ਗਲਤ ਦਿਸ਼ਾ ਵਿੱਚ ਮੁੜ ਗਈ ਜਾਂ ਉਸੇ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ , ਕਿਤੇ ਪੰਥਪ੍ਰੀਤ ਸਿੰਘ ਤੇ ਧੂੰਦੇ ਵਰਗੇ ਉਸ ਵਿਚਾਰ ਦੇ ਮਿਆਰ ਤੋ ਥੱਲੇ ਤਾਂ ਨਹੀਂ ਡਿੱਗ ਪਏ ?

–ਯਾਦਵਿੰਦਰ ਸਿੰਘ


ਸਰਦਾਰ ਲਖਵੀਰ ਸਿੰਘ ਜੀ ਕੈਨੇਡਾ ਵੱਲੋਂ ਰੇਡੀਓ ਵਿਰਸਾ ਨਿਊਜੀਲੈਂਡ ਤੇ  ਸੂਰਜ ਪ੍ਰਕਾਸ਼ ਵਿਚੋਂ ਕੀਤੀ ਗਲਬਾਤ ਦੇ ਕੁਝ ਅੰਸ਼

117> ਭਾਈ ਬਾਲੇ ਨੇ ਗੁਰੂ ਅੰਗਦ ਜੀ ਦੇ ਦਰਬਾਰ ਵਿੱਚ ਕਹਾਣੀ ਸੁਣਾਈ ਕਿ ਇੱਕ ਵਾਰ ਭਾਈ ਮਰਦਾਨਾ ਜੀ ਕੁਝ ਖਾਣ ਲਈ ਜੰਗਲ ਵਿੱਚ ਚਲੇ ਗਏ , ਉੱਥੇ ਇੱਕ ਦੈਂਤ ਆ ਗਿਆ , ਜਿਸਨੇ ਦੋ ਹਜਾਰ ਕੋਹ ਤੱਕ ਸਾਰੇ ਜੰਗਲ ਦੇ ਜਾਨਵਰ ਖਾ ਲਏ ਸਨ , ਉਸਦੀ ਪਹਾੜ ਜਿੰਨੀ ਵੱਡੀ ਦੇਹ ਸੀ ਤੇ ਬਾਹਾਂ 4 ਕਿਲੋਮੀਟਰ ਲੰਮੀਆਂ ਬਾਹਾਂ ਤੇ ਗੁਫਾ ਜਿੱਡੀਆਂ ਨਾਸਾਂ ਸਨ, ਉਸਨੇ ਭਾਈ ਮਰਦਾਨਾ ਜੀ ਨੂੰ ਬਿਨਾਂ ਚਬਾਏ ਅੰਦਰ ਨਿਗਲ ਲਿਆ, ਜਦ ਗੁਰੂ ਜੀ ਉਸਨੂੰ ਛੁਡਵਾਉਣ ਆਏ ਤਾਂ ਉਹਨਾਂ ਨੂੰ ਵੀ ਅੰਦਰ ਲੰਗ੍ਹਾ ਲਿਆ। ਦੈਂਤ ਦਾ ਕੱਦ 7 ਕਿਲੋਮੀਟਰ ਲੰਬਾ ਸੀ , ਗੁਰੂ ਜੀ ਨੇ ਵੀ ਆਪਣਾ ਅਕਾਰ ਉਸਦੇ ਅੰਦਰ ਵਧਾ ਲਿਆ , ਦੈਂਤ ਨੇ ਹੋਰ ਅਕਾਰ ਵਧਾ ਲਿਆ , ਗੁਰੂ ਜੀ ਨੇ ਵੀ ਹੋਰ ਵਧਾ ਲਿਆ ਤੇ ਲਗਪਗ 125 ਕਿਲੋਮੀਟਰ ਤੱਕ ਦੋਹਾਂ ਦੇ ਕੱਦ ਪਹੁੰਚ ਗਏ , ਦੈਂਤ ਦਾ ਸਰੀਰ ਫਟ ਗਿਆ ਤੇ ਗੁਰੂ ਜੀ ਬਾਹਰ ਨਿਕਲ ਆਏ ਤੇ ਭਾਈ ਮਰਦਾਨਾ ਜੀ ਵੀ ਬਚ ਗਏ। ਦੈਂਤ ਨੇ ਬਾਅਦ ਵਿੱਚ ਇੱਕ ਬੱਚੇ ਦਾ ਰੂਪ ਧਾਰਨ ਕਰ ਲਿਆ ਤੇ ਦੱਸਿਆ ਕਿ ਇੱਕ ਵਾਰ ਰਾਜਾ ਜਨਕ ਦੇ ਲੰਗਰ ਵਿੱਚ ਸੰਤਾਂ ਦਾ ਭੋਜਨ ਜੂਠਾ ਕਰ ਦਿੱਤਾ , ਇਸ ਕਰਕੇ ਮੈਂ ਦੈਂਤ ਬਣ ਗਿਆ ਸੀ। ਕ੍ਰਿਸ਼ਨ ਦੇ ਨਾਮ ਤੇ ਵੀ ਇਹੋ ਜਿਹੀ ਕੋਈ ਕਹਾਣੀ ਪ੍ਰਸਿੱਧ ਹੈ। part27

116> ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਆਪਣੇ ਸਾਰੇ ਹਥਿਆਰਾਂ ਦੀ ਵਾਰੀ ਵਾਰੀ ਵਰਤੋਂ ਕਰਦੇ ਜੂਝਦੇ ਰਹੇ , ਜਦੋਂ ਵੈਰੀ ਦੇ ਘੇਰੇ ਵਿੱਚ ਆ ਗਏ ਤਾਂ ਸਰੀਰ ਸਮੇਤ ਅਲੋਪ ਹੋ ਕੇ ਸੱਚਖੰਡ ਚਲੇ ਗਏ। part27

115> ਸਾਹਿਬਜਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਜਿਕਰ ਵੀ ਸੂਰਜ ਪ੍ਰਕਾਸ਼ ਵਿੱਚ ਨਹੀਂ ਹੈ । ਮਾਤਾ ਗੁਜਰੀ ਜੀ ਨੇ ਆਤਮਹੱਤਿਆ ਕੀਤੀ ਸੀ , ਮਾਤਾ ਜੀ ਨੇ ਠੰਡੇ ਬੁਰਜ ਵਿੱਚ ਕੰਧਾਂ ਵਿੱਚ ਸਿਰ ਮਾਰ ਮਾਰ ਕੇ ਪਾੜ ਲਿਆ , ਟੋਡਰ ਮੱਲ ਦੇ ਆਉਣ ਤੇ ਮਾਤਾ ਜੀ ਨੇ ਉਸਤੋ ਛਾਪ ਲੈ ਕੇ ,ਉਸ ਵਿੱਚ ਲੱਗੇ ਹੀਰੇ ਨੂੰ ਚੱਟ ਕੇ ਆਪਣੀ ਜਾਨ ਦੇ ਦਿੱਤੀ। part27

114> ਸੂਰਜ ਪ੍ਰਕਾਸ਼ ਵਿੱਚ ਗੰਗੂ ਬ੍ਰਾਹਮਣ ਦਾ ਕਿਤੇ ਵੀ ਜਿਕਰ ਨਹੀਂ ਹੈ। ਮਾਤਾ ਗੁਜਰੀ ਜੀ ਨੇ ਸਰਹੰਦ ਵਿੱਚ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ ਝੂਠ ਬੋਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨਹੀਂ ਹਨ। part27

–ਯਾਦਵਿੰਦਰ ਸਿੰਘ


ਵਰਪਾਲ ਸਿੰਘ ਤੇ ਬਖਸ਼ੀਸ਼ ਸਿੰਘ ਵਰਗਿਆਂ ਦੀਆਂ ਹਰਾਮਖੋਰੀਆਂ

ਬੇਸ਼ਰਮ ਬੰਦੇ ਤਾਂ ਤੁਸੀ ਸਾਰਿਆਂ ਨੇ ਦੇਖੇ ਹੋਣਗੇ ਪਰ ਵਰਪਾਲ ਸਿੰਘ ਵਰਗਾ ਨਹੀਂ ਦੇਖਿਆ ਹੋਣਾ 
ਬੇੇਗੈਰਤਾ , ਤੂੰ ਗਿਆਨੀ ਲਖਵੀਰ ਸਿੰਘ ਜੀ ਬਾਰੇ ਜੋ ਬਕਵਾਸ ਆਪਣੀ ਵਾਲ ਤੇ ਲਿਖੀ ਸੀ , ਉਸ ਬਾਰੇ ਕੋਈ ਸਪੱਸ਼ਟੀਕਰਨ ਕਿਉਂ ਨਹੀਂ ਦਿੱਤਾ?
ਜੇ ਤੂੰ ਸਹੀ ਲਿਖਿਆ ਸੀ ਤਾਂ ਗਿਆਨੀ ਲਖਵੀਰ ਸਿੰਘ ਜੀ ਨੂੰ ਗਲਤ ਸਾਬਿਤ ਕਰਕੇ ਦਿਖਾਉਦਾ ,ਜੇ ਗਲਤ ਲਿਖਿਆ ਸੀ ਤਾਂ ਆਪਣੀ ਬੇਈਮਾਨੀ ਕਬੂਲ ਕਰਕੇ ਮਾਫੀ ਮੰਗਦਾ ?

ਧੂੰਦਾ ਜੀ ਇਤਿਹਾਸਕ ਗਰੰਥਾਂ ਦੀ ਪ੍ਰੋੜਤਾ ਕਰਦੇ ਕਹਿੰਦੇ ਸਨ , ਅਸੀਂ ਚੰਗਾ ਚੰਗਾ ਸਟੇਜ ਤੋ ਸੁਣਾ ਸਕਦੇ ਹਾਂ, ਗਿਆਨੀ ਲਖਵੀਰ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਲਗਾਤਾਰ ਦਸ ਪੰਨੇ ਗੁਰਮਤ ਸਿਧਾਂਤ ਦੇ ਅਨੁਸਾਰ ਸਹੀ ਦੱਸ ਦੇਣ ਸੂਰਜ ਪ੍ਰਕਾਸ਼ ਵਿੱਚੋਂ , ਅਸੀਂ ਵਿਚਾਰ ਕਰਲਾਂਗੇ, ਕੀ ਤੁਸੀਂ ਇਸ ਮਸਲੇ ਤੇ ਧੂੰਦਾ ਜੀ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ?

ਬਖਸ਼ੀਸ਼ ਸਿੰਘ ਹਰ ਉਹ ਖਬਰ ਖਾਲਸਾ ਨਿਊਜ਼ ਤੇ ਲਾ ਦਿੰਦਾ ਹੈ ਜੋ ਰੇਡੀਓ ਵਿਰਸਾ ਜਾਂ ਭਾਈ ਰਣਜੀਤ ਸਿੰਘ ਦੇ ਖਿਲਾਫ਼ ਹੋਵੇ , ਗਿਆਨੀ ਲਖਵੀਰ ਸਿੰਘ ਜੀ ਨੇ ਪ੍ਰੋਫੈਸਰ ਦਰਸ਼ਣ ਸਿੰਘ ਨੂੰ ਵੀ ਸਵਾਲ ਕੀਤਾ ਸੀ , ਉਸਦਾ ਜਵਾਬ ਲੈ ਕੇ ਖਾਲਸਾ ਨਿਊਜ਼ ਤੇ ਕਿਉਂ ਨਹੀਂ ਲਾਇਆ , ਇਸਦਾ ਨਾਮ ਬਦਲ ਕੇ ਦਰਸ਼ਣ ਨਿਊਜ਼ ਕਿਉਂ ਨਹੀਂ ਰੱਖ ਲੈਦੇ ?

ਤੁਹਾਡੇ ਵਰਗੇ ਪੱਖਪਾਤੀ ਕਮੀਨਿਆਂ ਨੂੰ ਭਾਈ ਰਣਜੀਤ ਸਿੰਘ ਸਪੱਸ਼ਟੀਕਰਨ ਕਿਉਂ ਦੇਣ , ਦੂਜੀ ਗੱਲ ਜੇ ਦੇ ਵੀ ਦਿੱਤਾ , ਤੁਹਾਡੀ ਤਸੱਲੀ ਨਹੀਂ ਹੋ ਸਕਣੀ ਕਿਉਂਕਿ ਤੁਸੀਂ ਭਾਈ ਰਣਜੀਤ ਸਿੰਘ ਤੋਂ ਜਵਾਬ ਨਹੀਂ ਮੰਗ ਰਹੇ , ਆਪਣੀ ਮਰਜੀ ਅਨੁਸਾਰ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ , ਜੋ ਹੋ ਨਹੀਂ ਸਕਣਾ ਕਿਉਂਕਿ ਭਾਈ ਰਣਜੀਤ ਸਿੰਘ ਜੀ ਨੇ ਤਾਂ ਸਭ ਤੋਂ ਖਤਰਨਾਕ ਜਥੇਬੰਦੀ ਦਮਦਮੀ ਟਕਸਾਲ ਦੀ ਪਰਵਾਹ ਨਹੀਂ ਮੰਨੀ , ਤੁਹਾਡੇ ਵਰਗਿਆਂ ਦੀ ਤਾਂ ਔਕਾਤ ਹੀ ਕੀ ਹੈ ।

–ਯਾਦਵਿੰਦਰ ਸਿੰਘ


ਇੱਕ ਦਾ ਸਿਧਾਂਤ ਅਤੇ ਦੇਹ

ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੀ ਨੋਕ ਨਾਲ ਦਾਦੂ ਦੀ ਸਮਾਧ ਨੂੰ ਨਮਸਕਾਰ ਕਰ ਦਿੱਤੀ , ਸਿੱਖਾਂ ਨੇ ਪਾਤਸ਼ਾਹ ਨੂੰ ਉਸੇ ਸਮੇਂ ਟੋਕਦੇ ਹੋਏ ਕਿਹਾ “ ਪਾਤਸ਼ਾਹ ਇਹ ਕੀ, ਤੁਸੀਂ ਗਲਤੀ ਕਰ ਦਿੱਤੀ , ਇੱਕ ਤੋ ਛੁੱਟ ਹੋਰ ਨੂੰ ਨਮਸਕਾਰ ਕਰਨ ਵਾਲਾ ਤਾਂ ਤਨਖਾਹੀਆ ਹੋ ਜਾਂਦਾ ਹੈ।”

ਪਾਤਸ਼ਾਹ ਨੇ ਉੱਤਰ ਦਿੰਦੇ ਕਿਹਾ “ ਹਾਂ ਸਿੰਘੋ, ਗਲਤੀ ਹੋ ਗਈ “।
ਸਿੰਘਾਂ ਨੇ ਦਸ਼ਮੇਸ਼ ਪਿਤਾ ਜੀ ਨੂੰ ਕੜਾਹ ਬਣਾ ਕੇ ਛਕਾਉਣ ਦੀ ਤਨਖਾਹ ਲਾਈ।

ਪੰਥਪ੍ਰੀਤ ਸਿੰਘ ਨੇ ਇਹ ਸਾਖੀ ਕਈ ਵਾਰ ਸੁਣਾਈ ਹੈ , ਇਸਦੇ ਨਾਲ ਜਾਗਰੂਕਾਂ ਦਾ ਹਿਰਦਾ ਕਿਉਂ ਨਹੀਂ ਵਲੂੰਧਰਿਆ ਗਿਆ ?

ਗੁਰੂ ਪਾਤਸ਼ਾਹ ਜੀ ਰੱਬ ਵਾਲੀਆਂ ਸ਼ਕਤੀਆਂ ਦੇ ਮਾਲਕ ਸਨ ਤਾਂ ਗਲਤੀ ਕਿਵੇਂ ਕਰ ਸਕਦੇ ਸਨ ?
ਗੁਰੂ ਪਾਤਸ਼ਾਹ ਦੀਆਂ ਸ਼ਕਤੀਆਂ ਬਾਰੇ ਜਾਣਦੇ , ਉਹਨਾਂ ਨੇ ਨਾਲ਼ ਰਹਿਣ ਵਾਲੇ ਸਿੱਖਾਂ ਨੇ ਉਹਨਾਂ ਨੂੰ ਸਵਾਲ ਕਰਨ ਦੀ ਹਿੰਮਤ ਕਿਵੇਂ ਕੀਤੀ ?

ਜੇਕਰ ਪਾਤਸ਼ਾਹ ਜੀ ਨੇ ਸਿੱਖਾਂ ਦਾ ਟੈਸਟ ਲੈਣ ਲਈ ਕੌਤਕ ਕੀਤਾ ਤਾਂ ਕੀ ਉਹ ਚਾਹੁੰਦੇ ਸਨ ਕਿ ਮੇਰੇ ਸਿੱਖ ਮੇਰੇ ਵਰਗੇ ਬਣਨ ਤੇ ਮੈਨੂੰ ਵੀ ਗਲਤੀ ਕਰਨ ਤੋਂ ਰੋਕਣ ਦੀ ਹਿੰਮਤ ਰੱਖਦੇ ਹੋਣ ,ਜੇ ਹਾਂ ਤਾਂ ਇਸਦਾ ਮਤਲਬ ਗੁਰੂ ਪਾਤਸ਼ਾਹ ਵੀ ਆਮ ਇਨਸਾਨਾਂ ਵਰਗੇ ਹੀ ਸਨ ।

ਜੇਕਰ ਸਿਧਾਂਤ ਟੁੱਟਣ ਤੇ ਦਸ਼ਮੇਸ਼ ਪਿਤਾ ਵਰਗੀ ਸਖਸ਼ੀਅਤ ਨੂੰ ਵੀ ਸਵਾਲ ਕੀਤਾ ਜਾ ਸਕਦਾ ਹੈ ਤਾਂ ਇਸਦਾ ਅਰਥ ਇਹੀ ਹੈ ਕਿ ਸਿਧਾਂਤ ਦੇਹ ਤੋ ਬਹੁਤ ਉੱਚਾ ਹੈ ਭਾਵੇ ਉਹ ਦੇਹ ਕਿਸੇ ਵੀ ਮਹਾਨ ਇਨਸਾਨ ਦੀ ਕਿਉਂ ਨਾ ਹੋਵੇ ।

ਹੁਣ ਜਾਗਰੂਕਾਂ ਨੇ ਰੇਡੀਓ ਵਿਰਸਾ ਦਾ ਵਿਰੋਧ ਕਰਦੇ ਕਰਦੇ , ਇੱਕ ਗਿਆਨ ਗੁਰੂ ਦੇ ਸਿਧਾਂਤ ਨਾਲ਼ ਦੇਹ ਜੋੜ ਕੇ ਜੋ ਗਲਤੀ ਕੀਤੀ ਹੈ , ਇਹਨਾਂ ਬੇਗੈਰਤਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ।

–ਯਾਦਵਿੰਦਰ ਸਿੰਘ


“ਇੱਕ ਦਾ ਸਿਧਾਂਤ ,ਕੇਵਲ ਗਿਆਨ ਗੁਰੂ”

ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ॥

ਭਗਤ ਨਾਮਦੇਵ ਜੀ ਦੇ ਇਸ ਸ਼ਬਦ ਵਿੱਚ ਰੱਬ ਨੂੰ ਸੰਬੋਧਿਤ ਹੋ ਕੇ ਕਿਹਾ ਗਿਆ ਹੈ ਕਿ ਤੇਰੀ ਪਗੜੀ ਬਹੁਤ ਸੋਹਣੀ ਤੇ ਤੇਰੇ ਬੋਲ ਬਹੁਤ ਮਿੱਠੇ ਹਨ।

ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ –

ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ॥

ਹੇ ਵਾਹਿਗੁਰੂ ਤੇਰੇ ਨੈਣ ਬੰਕੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਲੰਮੇ ਵਾਲ਼ ਹਨ, ਅਤੇ ਤੇਰਾ ਸੋਨੇ ਵਰਗਾ ਸ਼ੁੱਧ ਅਤੇ ਅਰੋਗ ਸਰੀਰ ਹੈ।

ਜਾਗਰੂਕ ਵੀਰ ਕਹਿ ਰਹੇ ਹਨ ਕੇ ਭੱਟਾਂ ਦੇ ਸਵੱਈਆਂ ਵਿੱਚ ਗੁਰੂ ਪਾਤਸ਼ਾਹ ਦੀ ਦੇਹ ਦੀਆਂ ਸਿਫਤਾਂ ਕੀਤੀਆਂ ਹੋਈਆਂ ਹਨ, ਇਸ ਕਰਕੇ ਗੁਰੂ ਦੀ ਦੇਹ ਦੀ ਖਾਸ ਮਾਨਤਾ ਸੀ , ਨਹੀਂ ਇਹ ਸੱਚ ਨਹੀਂ ਹੈ , ਉਹ ਸ਼ਬਦ ਦੇਹ ਦੇ ਲਈ ਨਹੀਂ ਹਨ , ਕੇਵਲ ਅੱਖਰੀ ਅਰਥ ਦੇਹ ਦੇ ਲਈ ਜਾਪਦੇ ਹਨ ਪਰ ਉਹਨਾਂ ਦਾ ਭਾਵ ਅਰਥ ਗੁਣਾਂ ਦੀ ਸਿਫ਼ਤ ਕਰਨ ਤੋਂ ਹੈ । ਸਿੱਖੀ ਸਿਧਾਂਤ ਅਨੁਸਾਰ ਇੱਕ ਤੋ ਬਿਨਾਂ ਹੋਰ ਕਿਸੇ ਦੀ ਮਾਨਤਾ ਨਹੀਂ ਹੈ , ਸਾਰੀ ਗੁਰਬਾਣੀ ਇੱਕ ਦੇ ਗੁਣਾਂ ਨੂੰ ਹੀ ਦਰਸਾ ਰਹੀ ਹੈ ।

ਜੇ ਭੱਟਾਂ ਦੇ ਸ਼ਬਦ ਰਾਮਦਾਸ ਪਾਤਸ਼ਾਹ ਦੀ ਦੇਹ ਨਾਲ਼ ਜੋੜ ਕੇ ਵੇਖਣੇ ਹਨ ਤਾਂ ਉੱਪਰਲੇ ਸ਼ਬਦਾਂ ਵਿੱਚੋ ਵੀ ਦੱਸਣਾ ਪਵੇਗਾ ਕਿ ਰੱਬ ਕਿਹੜੀ ਦੇਹ ਦੇ ਰੂਪ ਵਿੱਚ ਸੀ ਜਿਸਦੇ ਦਰਸ਼ਣ ਕਰਕੇ ਨਾਮਦੇਵ ਜੀ ਨੇ ਸੋਹਣੀ ਪੱਗ ਤੇ ਮਿੱਠੇ ਬੋਲਾਂ ਦਾ ਜਿਕਰ ਕੀਤਾ , ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸ ਦੇ ਸੋਹਣੇ ਨੈਣਾਂ, ਨੱਕ,ਵਾਲਾਂ ਅਤੇ ਸਰੀਰ ਦੀ ਸਿਫਤ ਲਿਖੀ ਹੈ ?

–ਯਾਦਵਿੰਦਰ ਸਿੰਘ


ਰੇਡੀਓ ਵਿਰਸਾ ਤੇ ਗੁਰੂ ਨਿੰਦਾ ਦਾ ਮਸਲਾ

ਰੇਡੀਓ ਵਿਰਸਾ ਤੋ 13 ਸਤੰਬਰ ਦੇ ਪ੍ਰੋਗਰਾਮ ਵਿੱਚ ਜੋ ਕਿ ਭਾਜੀ ਹਰਨੇਕ ਸਿੰਘ ਕਰਦੇ ਸਨ , ਗੱਲਬਾਤ ਚੱਲ ਰਹੀ ਸੀ ਕਿ ਗੁਰੂ ਵਿਅਕਤੀਆਂ ਵੱਲੋ ਜੀਵਿਆ ਸਾਰੇ ਦਾ ਸਾਰਾ ਜੀਵਨ ਗੁਰਬਾਣੀ ਨਹੀਂ ਬਣਿਆ , ਉਹਨਾਂ ਦੀ ਜਿੰਦਗੀ ਦੇ ਤਜਰਬੇ ਵਿੱਚੋ ਨਿੱਕਲੀਆਂ ਅਟੱਲ ਸੱਚਾਈਆਂ ਗੁਰਬਾਣੀ ਬਣੀਆਂ ਜੋ ਹਰ ਸਮੇਂ, ਸਥਾਨ ਤੇ ਹਲਾਤਾਂ ਤੇ ਇੱਕੋ ਜਿਹੀਆਂ ਢੁੱਕਦੀਆਂ ਹਨ ।

ਉਦਾਹਰਨ ਦੇ ਤੌਰ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਜਿੰਦਗੀ ਵਿੱਚ ਵਾਪਰੀਆਂ ਪਿਰਥੀਚੰਦ ਅਤੇ ਰਾਮ ਰਾਇ ਦੀਆਂ ਘਟਨਾਵਾਂ ਦਾ ਜਿਕਰ ਕੀਤਾ ਕਿ ਉਹ ਗੱਲਾਂ ਗੁਰਬਾਣੀ ਦਾ ਹਿੱਸਾ ਨਹੀਂ ਬਣੀਆਂ ।

ਇੱਕ ਸਧਾਰਨ ਗੱਲ ਕੀਤੀ ਗਈ ਸੀ ਕਿ ਗੁਰੂ ਪਾਤਸ਼ਾਹਾਂ ਨੇ ਵੀ ਆਮ ਵਿਅਕਤੀਆਂ ਦੀ ਤਰਾਂ ਜੀਵਨ ਜੀਵਿਆ , ਉਹਨਾਂ ਦੇ ਜੀਵਨ ਵਿੱਚ ਲਏ ਫੈਸਲਿਆਂ ਵਿੱਚੋਂ ਜਿਹੜੇ ਫੈਸਲਿਆਂ ਦੇ ਨਤੀਜੇ ਉਹਨਾਂ ਦੀ ਆਸ ਮੁਤਾਬਿਕ ਨਹੀਂ ਨਿੱਕਲ਼ੇ , ਉਹਨਾਂ ਨੂੰ ਬਦਲ ਕੇ ਨਵੇਂ ਫੈਸਲੇ ਲੈ ਲਏ ਗਏ ।

ਅਸਲ ਦੇ ਵਿੱਚ ਕੋਈ ਵੀ ਫੈਸਲਾ ਆਪਣੇ ਮੁੱਢਲੇ ਰੂਪ ਵਿੱਚ ਠੀਕ ਜਾਂ ਗਲਤ ਨਹੀਂ ਹੁੰਦਾ , ਉਸਦਾ ਨਤੀਜਾ ਕੀ ਨਿੱਕਲਣਾ ਹੈ , ਇਹ ਸਿਰਫ਼ ਆਉਣ ਵਾਲ਼ੇ ਸਮੇਂ ਵਿੱਚ ਹੀ ਪਤਾ ਲਗਦਾ ਹੈ ।

ਇਸ ਗੱਲ ਦੇ ਆਪਣੀ ਮਰਜੀ ਨਾਲ ਰੇਡੀਓ ਦੀਆਂ ਵਿਰੋਧੀ ਧਿਰਾਂ ਵੱਲੋ , ਇਹ ਅਰਥ ਕੱਢ ਕੇ ਪਰਚਾਰੇ ਗਏ ਕਿ ਰੇਡੀਓ ਵਾਲੇ ਕਹਿੰਦੇ “ ਗੁਰੂ ਸਾਹਿਬ ਦਾ ਜੀਵਨ ਗੁਰਬਾਣੀ ਦੇ ਮੁਤਾਬਿਕ ਨਹੀਂ ਸੀ, ਗੁਰੂ ਪਾਤਸ਼ਾਹ ਕਹਿੰਦੇ ਕੁਝ ਹੋਰ ਸੀ ਤੇ ਕਰਦੇ ਕੁਝ ਹੋਰ ਸੀ , ਗੁਰੂ ਪਾਤਸ਼ਾਹ ਗਲਤ ਫੈਸਲੇ ਕਰਦੇ ਸੀ , ਗਲਤ ਫੈਸਲੇ ਕਰਨ ਵਾਲੇ ਦੀ ਲਿਖੀ ਗੁਰਬਾਣੀ ਫਿਰ ਕਿਵੇ ਠੀਕ ਹੋ ਗਈ ? “
ਇਸ ਤਰਾਂ ਦੀਆਂ ਕਿੰਨੀਆਂ ਹੀ ਹੋਰ ਗੱਲਾਂ ਆਪਣੇ ਕੱਲ਼ੋਂ ਬਣਾ ਕੇ ਫੈਲਾਈਆਂ ਗਈਆਂ , ਜਿੰਨ੍ਹਾਂ ਵਿੱਚ ਕੋਈ ਵੀ ਸਚਾਈ ਨਹੀਂ ਹੈ ।

ਗੱਲ ਸਿਰਫ ਇੰਨੀ ਸੀ ਕਿ ਸਮਾਂ ,ਸਥਾਨ ਤੇ ਹਾਲਾਤ ਦੇਖਦੇ ਹੋਏ ਸਭ ਤੋਂ ਸੰਭਵ ਫੈਸਲਾ ਲਿਆ ਜਾਂਦਾ ਹੈ, ਜਿਸਦੇ ਵਾਪਰਨ ਦੀ ਬਹੁਤ ਜਿਆਦਾ ਆਸ ਹੋਵੇ ਪਰ ਵਾਪਰਨਾ ਕੀ ਹੈ , ਇਹ ਗੱਲ ਅਕਾਲ ਪੁਰਖ ਨੇ ਸਭ ਤੋ ਗੁਪਤ ਰੱਖੀ ਹੋਈ ਹੈ।

ਪਰ ਇਹਨਾਂ ਸਵਾਰਥੀ ਬੰਦਿਆਂ ਨੇ ਸਿਰਫ ਆਪਣੇ ਨਿੱਜੀ ਗੁੱਸੇ ਕਾਰਨ ਗੁਰਬਾਣੀ ਦੀ ਤੁਕ “ ਭੁਲਣ ਅੰਦਰਿ ਸਭ ਕੋ , ਅਭੁਲ ਗੁਰੂ ਕਰਤਾਰ “ ਨੂੰ ਦੇਹ ਨਾਲ ਜੋੜ ਕੇ ਗੁਰਬਾਣੀ ਸਿਧਾਂਤ ਨੂੰ ਤੋੜਿਆ ਜਦਕਿ ਇਹ ਪੰਕਤੀ ਪਹਿਲੇ ਪਾਤਸ਼ਾਹ ਦੀ ਉਚਾਰੀ ਹੋਈ ਹੈ ਅਤੇ ਉਹ ਸ਼ਬਦ ਨੂੰ ਆਪਣਾ ਗੁਰੂ ਕਹਿ ਰਹੇ ਹਨ।

ਪਹਿਲਾਂ ਤਾਂ ਇਹਨਾਂ ਬੰਦਿਆਂ ਨੇ ਰੇਡੀਓ ਦੀ ਗੱਲ ਨੂੰ ਚਲਦੇ ਪਰਿਕਰਣ ਨਾਲੋ ਤੋੜ ਕੇ ਗਲਤ ਅਰਥ ਦੇ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ , ਫਿਰ ਗੁਰਬਾਣੀ ਦੀ “ ਭੁਲਣ ਅੰਦਰਿ ਸਭ ਕੋ , ਅਭੁਲ ਗੁਰੂ ਕਰਤਾਰ “ ਇਸ ਪੰਕਤੀ ਦੇ ਗਲਤ ਅਰਥ ਕਰਕੇ ਗੁਰਮਤ ਸਿਧਾਂਤ ਨੂੰ ਤੋੜਿਆ, ਹੁਣ ਗੱਲ ਇੱਥੇ ਪਹੁੰਚੀ ਹੈ ਕਿ ਗੁਰਬਾਣੀ ਵਿੱਚੋਂ ਦੇਹ ਦੇ ਲਈ ਆਏ ਸ਼ਬਦ ਲੱਭ ਕੇ ਦੇਹ ਨੂੰ ਗੁਰੂ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਜਿਵੇ ਭੱਟਾਂ ਦੇ ਸਵੱਈਏ ਜਾਂ ਹੋਰ ਸ਼ਬਦ ਗੂਰੂ ਸਿਫ਼ਤ ਲਈ ਆਏ ਹਨ, ਉਹ ਚੰਮ ਦੀ ਸਿਫਤ ਲਈ ਨਹੀਂ ਹਨ , ਉੱਥੇ ਵੀ ਗੁਣਾਂ ਦੀ ਸਿਫਤ ਹੋ ਰਹੀ ਹੈ ਨਾਂ ਕਿ ਚੰਮ ਦੀ ਜਾਂ ਹੱਡੀਆਂ ਦੀ

ਹੁਣ ਇਹ ਮੂਰਖ ਬੰਦੇ ਦੇਵੀ ਦੇਵਤਿਆਂ ਵਾਂਗੂ , ਗੁਰੂ ਪਾਤਸ਼ਾਹੀਆਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਵਰਤ ਕੇ ਖਾਸ ਸ਼ਕਤੀਆਂ ਦੇ ਮਾਲਕ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਗੁਰਮਤ ਸਿਧਾਂਤ ਨਾਲ ਸਰਾਸਰ ਨਾਿੲਨਸਾਫੀ ਹੈ।

ਭਰਾਵੋ ਜੇ ਤੁਸੀ ਵਿਰੋਧ ਹੀ ਕਰਨਾ ਹੈ ਤਾਂ ਕਿਸੇ ਹੋਰ ਤਰੀਕੇ ਨਾਲ਼ ਕਰਲੋ, ਘੱਟੋ ਘੱਟ ਗੁਰਬਾਣੀ ਸਿਧਾਂਤ ਨੂੰ ਸੱਟ ਤਾਂ ਨਾ ਮਾਰੋ।।

–ਯਾਦਵਿੰਦਰ ਸਿੰਘ


ਦਦੇਹਰ ਜੀ ਨੇ ਸਵਾਲ ਕੀਤਾ ਕਿ ਕੀ ਔਰੰਗਜੇਬ ਅੰਨ੍ਹਾ ਸੀ ਜਾਂ ਅਨਪੜ੍ਹ ?

ਦਦੇਹਰ ਜੀ ,ਜੇ ਤਾਂ ਰਾਮ ਰਾਇ ਦੀ ਗੁਰਬਾਣੀ ਦੀ ਪੰਕਤੀ ਬਦਲਣ ਵਾਲੀ ਸਾਖੀ ਨੂੰ ਠੀਕ ਮੰਨੀਏ , ਫਿਰ ਤਾਂ ਔਰੰਗਜੇਬ ਬਹੁਤ ਸਿਆਣਾ ਬੰਦਾ ਸੀ ਕਿਉਕਿ ਜੇ ਰਾਮ ਰਾਇ ਵਰਗਾ ਸਿਧਾਂਤ ਤੋ ਥਿੜਕਿਆ ਬੰਦਾ ਪਾਤਸ਼ਾਹ ਬਣਦਾ ਤਾਂ ਉਸਦੇ ਬੜਾ ਕੰਮ ਦਾ ਸੀ, ਇਸ ਲਈ ਹੋ ਸਕਦਾ ਉਸਨੇ ਰਾਮ ਰਾਇ ਨੂੰ ਵਾਪਿਸ ਜਾਣ ਦਿੱਤਾ ਹੋਵੇ।
ਜੇ ਧੂੰਦਾ ਜੀ ਵਾਲੀ ਗੱਲ ਠੀਕ ਮੰਨੀਏ ਕਿ ਰਾਮ ਰਾਇ ਨੇ ਠੋਕ ਕੇ ਜਵਾਬ ਦਿੱਤੇ , ਇਸ ਕਰਕੇ ਔਰੰਗਜੇਬ ਨੇ ਉਸਨੂੰ ਬੰਦੀ ਬਣਾ ਲਿਆ , ਫਿਰ ਪ੍ਰੋਫੈਸਰ ਦਰਸ਼ਣ ਸਿੰਘ ਦੀ ਇਸ ਸਬੰਧੀ ਗਲਤ ਮਾਨਤਾ ਹੈ।
ਜੇ ਵਿਦਵਾਨਾਂ ਦੀ ਰਾਇ ਆਪਸ ਵਿੱਚ ਨਹੀ ਮਿਲਦੀ, ਆਮ ਜਨਤਾ ਦਾ ਕੀ ਬਣਨਾ, ਜਿਸ ਬੰਦੇ ਦਾ ਜਿਵੇ ਦਿਲ ਕਰਦਾ ,ਆਪਣੇ ਮਤਲਬ ਦੀ ਸਾਖੀ ਬਣਾ ਕੇ ਸੁਣਾ ਦਿੰਦਾ ।
ਤੁਸੀ ਸਾਰੇ ਵਿਦਵਾਨ ਰਲਕੇ ਇਤਿਹਾਸ ਵਿੱਚੋ ਗਲਤ ਗੱਲਾਂ ਕੱਢ ਕੇ ਠੀਕ ਠੀਕ ਕੱਢ ਕੇ ਵੱਖਰਾ ਕਿਉ ਨਹੀ ਕਰ ਦਿੰਦੇ, ਭਾਵੇ ਇੱਕ ਕਿਤਾਬ ਹੀ ਕਿਉ ਨਾ ਹੋਵੇ।
ਜਦੋ ਵਿਦਵਾਨ ਭੰਬਲਭੂਸੇ ਚ ਪਏ ਹਨ , ਆਮ ਬੰਦੇ ਦਾ ਕੀ ਬਣਨਾ , ਕਿਸੇ ਪਾਸੇ ਤਾਂ ਤੁਰੋ ਨਹੀ ਤਾਂ ਸਾਰੇ ਦੇ ਸਾਰੇ ਨੂੰ ਰੱਦ ਕਰ ਦਿਓ ਕਿਉਕਿ ਸਿੱਖਾਂ ਦਾ ਤਾਂ ਇੱਕ ਅੱਖਰ ਵੀ ਇਹਦੇ ਵਿੱਚ ਨਹੀ ਲਿਖਿਆ ਹੋਇਆ, ਜਿਆਦਾਤਰ ਇਤਿਹਾਸ ਬ੍ਰਾਹਮਣਾਂ ਨੇ ਲਿਖਿਆ ਹੈ ਤੇ ਇਸਨੂੰ ਪੜ੍ਹਕੇ ਸੁਰਤ ਨੂੰ ਬ੍ਰਾਹਮਣਵਾਦੀ ਪਾਣ ਨਾ ਚੜ੍ਹੇ, ਇਹ ਕਿਵੇਂ ਸੰਭਵ ਹੈ?

–ਯਾਦਵਿੰਦਰ ਸਿੰਘ


“ਸ਼ਬਦ ਮਾੜੇ ਹਨ ਜਾਂ ਕੰਮ” ?

ਕੋਈ ਵੀ ਸ਼ਬਦ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ , ਉਸਦੇ ਨਾਲ ਜੁੜੇ ਗੁਣ, ਔਗੁਣ ਅਤੇ ਕੰਮ , ਸ਼ਬਦ ਦਾ ਚੰਗਾ ਜਾਂ ਮਾੜਾ ਹੋਣਾ ਤਹਿ ਕਰਦੇ ਹਨ।
ਜੇ ਪਰਚਾਰਕਾਂ ਤੇ ਵਿਦਵਾਨਾਂ ਦੇ ਗਲਤ ਕੰਮਾਂ ਨੂੰ ਪਰਖ ਕੇ ਉਹਨਾਂ ਲਈ ਢੁੱਕਵੇ ਸ਼ਬਦ ਨਾ ਵਰਤੇ ਤਾਂ ਆਉਣ ਵਾਲੇ ਸਮੇਂ ਵਿੱਚ ਪਰਚਾਰਕ ਤੇ ਵਿਦਵਾਨ ਸ਼ਬਦ ਘਟੀਆ ਕਿਰਦਾਰ ਲਈ ਵਰਤਿਆ ਜਾਇਆ ਕਰੇਗਾ ।
ਜਿਹੜੇ ਪਰਚਾਰਕਾਂ ਨੂੰ ਮੰਗਖਾਣੇ , ਹਰਾਮਖੋਰ ਕਿਹਾ ਜਾਂਦਾ ਹੈ, ਉਹ ਜਿਸ ਕੰਮ ਦੇ ਸੰਗਤ ਤੋਂ ਪੈਸੇ ਲੈ ਰਹੇ ਹਨ , ਆਪਣਾ ਕੰਮ ਨਹੀਂ ਕਰ ਰਹੇ, ਹਰਾਮ ਦਾ ਖਾਂਦੇ ਕਰਕੇ ਉਹਨਾਂ ਨੂੰ ਹਰਾਮਖੋਰ ਕਿਹਾ ਜਾਂਦਾ ਹੈ। ਪੰਜ ਦਸ ਹਜਾਰ ਮਹੀਨੇ ਦਾ ਲੈਣ ਵਾਲਾ ਪਰਚਾਰਕ ਵੀ ਗੁਰਬਾਣੀ ਸੁਣਾ ਰਿਹਾ ਹੈ ਤੇ ਲੱਖ , ਦੋ ਲੱਖ ਲੈਣ ਵਾਲਾ ਵੀ
ਕੀ ਪੰਥਪ੍ਰੀਤ ਸਿੰਘ ਤੇ ਧੂੰਦਾ ਜੀ ਵਰਗੇ ਵੱਡੇ ਪਰਚਾਰਕਾਂ ਨੂੰ ਜਿੰਨਾਂ ਦੇ ਸਮਾਗਮਾਂ ਤੇ ਲੱਖਾਂ ਦਾ ਖਰਚ ਆਉਦਾ ਹੈ , ਨੂੰਹ ਸੱਸ ਦੀਆਂ ਕਹਾਣੀਆਂ ਸੁਣਾ ਕੇ ਜਾਂ ਲਾਲਾਂ ਵਾਲ਼ੇ ਬਾਰੇ ਬੋਲਕੇ ਹੀ ਸਾਰ ਦੇਣਾ ਚਾਹੀਦਾ ਹੈ ਜਾਂ ਕੌਮ ਦੀ ਉਸਾਰੀ ਵੱਲ ਧਿਆਨ ਦੇਣ ਦਾ ਵੀ ਇਹਨਾਂ ਦਾ ਕੋਈ ਫਰਜ ਬਣਦਾ ਹੈ ?
ਪੰਥਪ੍ਰੀਤ ਸਿੰਘ ਵੱਲੋ ਦੋਗਲੀਆਂ ਗੱਲਾਂ ਕਰਕੇ ਟਕਸਾਲੀਆਂ ਦਾ ਪੱਖ ਪੂਰਨਾ , ਪ੍ਰਭਦੀਪ ਸਿੰਘ ਵੱਲੋ ਢੱਡਰੀਆਂ ਵਾਲਿਆਂ ਦੀਆਂ ਸਹੀ ਗੱਲਾਂ ਬਦਲਕੇ ਮਰਜੀ ਦੇ ਅਰਥ ਦੇਣੇ, ਪ੍ਰੋਫੈਸਰ ਦਰਸ਼ਣ ਸਿੰਘ ਵੱਲੋ ਟੇਢੇ ਢੰਗ ਨਾਲ ਭਾਈ ਰਣਜੀਤ ਸਿੰਘ ਦੇ ਖਿਲਾਫ ਲੇਖ ਲਿਖਣਾ , ਵਰਪਾਲ ਸਿੰਘ ਵੱਲੋ ਰੇਡੀਓ ਵਾਲਿਆਂ ਨੂੰ ਮਾਸ ਖਾਣ ਬਾਰੇ ਕਹਿਣਾ ਤੇ ਫਿਰ ਪੰਥਪ੍ਰੀਤ ਸਿੰਘ ਦੇ ਮੁੰਡੇ ਤੇ ਗੱਲ ਆਉਣ ਤੇ ਆਪਣਾ ਬਿਆਨ ਬਦਲ ਲੈਣਾ , ਵਰਪਾਲ ਸਿੰਘ ਤੇ ਬਲਰਾਜ ਸਿੰਘ ਵੱਲੋ ਗਿਆਨੀ ਲਖਵੀਰ ਸਿੰਘ ਜੀ ਦੇ ਬਾਰੇ ਜਾਣ ਬੁੱਝ ਕੇ ਗਲਤ ਗੱਲਾਂ ਫੈਲਾਉਣੀਆਂ , ਗੋਲਡੀ, ਜੱਗੀ ਟੁੱਟ ਵਰਗਿਆਂ ਦਾ ਭਾਈ ਰਣਜੀਤ ਸਿੰਘ ਨੂੰ ਘਰ ਬੁਲਾਉਣਾ ,ਇਕੱਠੇ ਰੋਟੀ ਖਾ ਕੇ ਉਹਨਾਂ ਦੀ ਪਿੱਠ ਚ ਛੁਰਾ ਮਾਰਨਾ
ਇਹਨਾਂ ਹਰਾਮਜ਼ਾਦਗੀਆਂ ਦੇ ਕਰਕੇ , ਇਹੋ ਜੇ ਬੰਦਿਆਂ ਨੂੰ ਹ*****ਦੇ ਕਿਹਾ ਜਾਂਦਾ ਹੈ , ਪਰ ਇਹ ਹ*****ਦੇ ,ਇਸ ਸ਼ਬਦ ਨੂੰ ਵੀ ਮਾਂ ਦੇ ਕਿਰਦਾਰ ਨਾਲ ਜੋੜ ਕੇ ਰੇਡੀਓ ਵਿਰਸਾ ਨੂੰ ਭੰਡਣ ਦੀ ਕੋਸ਼ਿਸ਼ ਕਰਦੇ ਹਨ , ਜਦਕਿ ਜਦੋਂ ਵੀ ਕੋਈ ਤਿੱਖੀ ਗੱਲ ਰੇਡੀਓ ਤੋਂ ਕਹੀ ਜਾਂਦੀ ਹੈ, ਉਸਦਾ ਕਾਰਨ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਜਾਂਦਾ ਹੈ।

–ਯਾਦਵਿੰਦਰ ਸਿੰਘ


ਬੁੱਕਲ ਦੇ ਸੱਪ ?

ਵਰਪਾਲ ਸਿੰਘ ਨੇ ਇਹ ਗੱਲ ਕਹੀ ਕਿ , “ਗੁਰੂ ਦਾ ਸਿਖ” ਕਦੇ ਵੀ “ਗੁਰੂ ਦਾ ਨਿੰਦਕ” ਨਹੀਂ ਹੋ ਸਕਦਾ ਤੇ “ਗੁਰੂ ਦਾ ਨਿੰਦਕ” ਕਦੇ ਵੀ “ਗੁਰੂ ਦਾ ਸਿਖ” ਨਹੀਂ ਹੋ ਸਕਦਾ।
ਟਪਲਾ ਅਸੀਂ ਉਦੋਂ ਖਾ ਜਾਂਦੇ ਹਾਂ ਜਦੋਂ ਅਸੀਂ ਗੁਰੂ ਦੀ ਨਿੰਦਿਆ ਕਰਨ ਵਾਲੇ ਦੇ ਗੁਰੂ-ਪ੍ਰਸੰਸਾ ਵਿਚ ਦਿੱਤੇ ਬਿਆਨ ਨੂੰ ਬਿਨਾਂ ਸ਼ਰਤ ਸਵੀਕਾਰ ਲੈਂਦੇ ਹਾਂ। ਜਰੂਰੀ ਸ਼ਰਤ ਇਹ ਹੈ ਕਿ ਨਿੰਦਕ ਪਹਿਲਾਂ ਨਿੰਦਾ ਦੀ ਮਾਫੀ ਮੰਗੇ ਤੇ ਅਗਾਂਹ ਲਈ ਤੌਬਾ ਕਰੇ। ਅਸੀਂ ਗਲਤੀ ਉਦੋਂ ਕਰਦੇ ਹਾਂ ਜਦੋਂ ਗੁਰੂ-ਪ੍ਰਸੰਸਾ ਨੂੰ ਉਸਦੀ ਮਾਫੀ ਵਜੋਂ ਵੇਖਦੇ ਹਾਂ – ਆਰ ਐਸ ਐਸ ਵਰਗਾ ਸ਼ਾਤਰ ਦੁਸ਼ਮਣ ਸਾਡੀ ਇਸ ਕਮਜੋਰੀ ਦਾ ਫਾਇਦਾ ਲੈਂਦਾ ਆਇਆ ਹੈ ਅਤੇ ਹੁਣ ਢੱਡਰੀਆਂਵਾਲੇ ਵਰਗੇ ਗੁਰੂ-ਨਿੰਦਕ ਵੀ ਇਸੇ ਹਥਿਆਰ ਨੂੰ ਵਰਤ ਰਹੇ ਨੇ”
ਵਰਪਾਲ ਸਿੰਘ ਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਪਰ ਇਹ ਭਾਈ ਰਣਜੀਤ ਸਿੰਘ ਤੇ ਨਹੀਂ ਲਾਗੂ ਹੋ ਸਕਦੀ ਕਿਉਂਕਿ ਉਹਨਾਂ ਨੇ ਇੱਕ ਨਹੀਂ ਵਾਰ ਵਾਰ ਇਹ ਗੱਲ ਕਬੂਲ ਕੀਤੀ ਹੈ ਕਿ ਉਹਨਾਂ ਨੇ ਬੜੇ ਸਾਲ ਆਪਣੇ ਅਣਜਾਣਪੁਣੇ ਵਿੱਚ ਗੁਰਮਤਿ ਤੋ ਉਲਟ ਪਰਚਾਰ ਕੀਤਾ ਪਰ ਹੁਣ ਉਹ ਆਪਣੀ ਜਾਨ ਤਾਂ ਦੇ ਦੇਣਗੇ ਲੇਕਿਨ ਗੁਰਮਤਿ ਤੋਂ ਉਲਟ ਪਰਚਾਰ ਨਹੀਂ ਕਰਨਗੇ , ਉਹ ਇਸ ਗੱਲ ਦਾ ਸਬੂਤ ਵੀ ਦੇ ਚੁੱਕੇ ਹਨ ,ਜਦ ਉਹਨਾਂ ਤੇ ਹਮਲਾ ਹੋਇਆ , ਉਹਨਾਂ ਦੇ ਇੱਕ ਸਾਥੀ ਦੇ ਮਾਰੇ ਜਾਣ ਦੇ ਬਾਵਜੂਦ ਵੀ ਉਹ ਪਿੱਛੇ ਨਹੀਂ ਹਟੇ ਬਲਕਿ ਗੁਰਮਤ ਦਾ ਪਰਚਾਰ ਹੋਰ ਤੇਜ ਕਰ ਦਿੱਤਾ ।
ਪਰ ਪੰਥਪ੍ਰੀਤ ਸਿੰਘ ਤੇ ਪ੍ਰੋਫੈਸਰ ਦਰਸ਼ਣ ਸਿੰਘ ਵੀ ਗੁਰੂ ਨਿੰਦਾ ਕਰਦੇ ਰਹੇ ਹਨ , ਉਹਨਾਂ ਬਾਰੇ ਵਰਪਾਲ ਸਿੰਘ ਦਾ ਕੀ ਖਿਆਲ ਹੈ? ਪਹਿਲਾਂ ਪਹਿਲ ਇਹਨਾਂ ਨੇ ਵੀ ਗੁਰਮਤ ਤੋਂ ਉਲਟ ਬਹੁਤ ਪਰਚਾਰ ਕੀਤਾ ਸੀ।
ਕਵੀ ਸੰਤੋਖ ਸਿੰਘ ਜਿੰਨੀ ਗੁਰੂ ਦੀ ਨਿੰਦਾ ਕਿਸਨੇ ਕਰ ਦੇਣੀ ਹੈ ? , ਜਿਸਦੇ ਹੱਕ ਵਿੱਚ ਧੂੰਦਾ ਜੀ ਤੇ ਇਹ ਦੋਵੇਂ ਵਿਦਵਾਨ ਕਹਾਉਣ ਵਾਲੇ ਖੜੇ ਹਨ ।
ਕਿਤੇ ਇਹ ਤਾਂ ਨਹੀਂ ਇਹ ਤਿੰਨੇ ਗਦਾਰ , ਆਰ ਐਸ ਐਸ ਦੇ ਇਸ਼ਾਰੇ ਤੇ ,ਇਤਿਹਾਸ ਦੇ ਨਾਮ ਤੇ ਸਿੱਖਾਂ ਨੂੰ ਜਹਿਰ ਦੇ ਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਧੱਕਣਾ ਚਾਹੁੰਦੇ ਹਨ ਅਤੇ ਇਸ ਕੰਮ ਵਿੱਚ ਵਰਪਾਲ ਸਿੰਘ ਤੇ ਕਈ ਹੋਰ ਗਦਾਰ ਵੀ ਇਹਨਾਂ ਦਾ ਸਾਥ ਦੇ ਰਹੇ ਹਨ? , ਕੌਮ ਨੂੰ ਇਹਨਾਂ ਬੁੱਕਲ ਦੇ ਸੱਪਾਂ ਤੋ ਸਾਵਧਾਨ ਰਹਿਣਾ ਚਾਹੀਦਾ ਹੈ, ਜਿਹੜੇ ਕੌਮ ਦੇ ਵਿੱਚ ਵੜ੍ਹ ਕੇ ਕੌਮ ਦੇ ਪੈਸੇ ਅਤੇ ਗੁਰੂ ਸਿਧਾਂਤ ਦਾ ਨੁਕਸਾਨ ਕਰ ਰਹੇ ਹਨ ।

–ਯਾਦਵਿੰਦਰ ਸਿੰਘ


ਸੂਰਜ ਪ੍ਰਕਾਸ਼

ਧੂੰਦਾ ਜੀ ਨੇ ਸੂਰਜ ਪ੍ਰਕਾਸ਼ ਤੇ ਜਨਮ ਸਾਖੀਆਂ ਨੂੰ ਸਿੱਖ ਇਤਿਹਾਸ ਦਾ ਮੂਲ ਸਰੋਤ ਦੱਸਿਆ ਜੋ ਕਿ ਗੁਰੂ ਨਾਨਕ ਸਾਹਿਬ ਤੋ ਲੱਗਭਗ 350 ਸਾਲ ਬਾਅਦ ਲਿਖੇ ਗਏ।
ਸੂਰਜ ਪ੍ਰਕਾਸ਼ , ਬਾਲੇ ਵਾਲੀ ਜਨਮਸਾਖੀ ਨੂੰ ਅਧਾਰ ਬਣਾ ਕੇ ਲਿਖਿਆ ਗਿਆ , ਜੋ ਅਸਲ ਦੇ ਵਿੱਚ ਕਦੇ ਹੋਇਆ ਹੀ ਨਹੀਂ, ਇਹ ਗੱਲ ਪਰਚਾਰਕ ਹਵਾਲੇ ਦੇ ਦੇ ਕੇ ਸਾਬਿਤ ਕਰਦੇ ਹਨ ਕਿ ਬਾਲੇ ਨਾਮ ਦਾ ਸਖਸ਼ ਕਦੇ ਇਤਿਹਾਸ ਵਿੱਚ ਹੋਇਆ ਹੀ ਨਹੀਂ , ਉਸ ਬਾਲੇ ਦੇ ਨਾਮ ਦੀ ਜਨਮਸਾਖੀ ਦੇ ਅਧਾਰ ਤੇ ਸੂਰਜ ਪ੍ਰਕਾਸ਼ ਲਿਖਿਆ ਗਿਆ, ਫਿਰ ਇਹ ਗਰੰਥ ਸਿੱਖ ਇਤਿਹਾਸ ਦਾ ਮੂਲ ਸਰੋਤ ਕਿਵੇਂ ਬਣ ਗਿਆ ?
ਧੂੰਦਾ ਜੀ ਨੇ ਕਿਹਾ “ ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਇਤਿਹਾਸਕ ਗਰੰਥਾਂ ਵਿੱਚੋ ਗੁਰੂ ਦੀ ਸਖਸ਼ੀਅਤ ਨਾਲ਼ ਮੇਲ ਖਾਂਦਾ ਇਤਿਹਾਸ ਸਟੇਜ ਤੇ ਸੁਣਾਉਣਾ ਚਾਹੀਦਾ ਹੈ , ਇਹਨਾਂ ਗਰੰਥਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ।”
ਧੂੰਦਾ ਜੀ ਨੂੰ ਬੇਨਤੀ ਹੈ ਕਿ “ ਸੂਰਜ ਪ੍ਰਕਾਸ਼ ਦੇ ਵਿੱਚੋਂ ਲਗਾਤਾਰ ਦਸ ਪੰਨੇ ਕਢ੍ਹ ਕੇ ਸਾਨੂੰ ਦੇ ਦਿਓ , ਜਿਹੜੇ ਗੁਰਬਾਣੀ ਦੀ ਕਸਵੱਟੀ ਤੇ ਬਿਲਕੁਲ ਖਰੇ ਹਨ ।”
ਕਵੀ ਸੰਤੋਖ ਸਿੰਘ ਬ੍ਰਾਹਮਣਵਾਦੀ ਸੋਚ ਦਾ ਧਾਰਨੀ ਸੀ , ਸਾਰੇ ਦਾ ਸਾਰਾ ਸੂਰਜ ਪ੍ਰਕਾਸ਼ ਬ੍ਰਾਹਮਣਵਾਦੀ ਸੋਚ ਵਿੱਚੋ ਨਿਕਲਿਆ ਹੋਇਆ ਹੈ ।

–ਯਾਦਵਿੰਦਰ ਸਿੰਘ


ਪ੍ਰਭਦੀਪ ਸਿੰਘ ਦੀ ਫੁਕਰੇਬਾਜੀ

ਪ੍ਰਭਦੀਪ ਫੁਕਰੇ ਨੇ ਹਮੇਸ਼ਾ ਤਰਾਂ ਆਪਣੀ ਹੰਕਾਰੀ ਬਿਰਤੀ ਵਿਚੋਂ ਸਵਾਲ ਕੀਤਾ ਕਿ ਕੀ ਭਾਈ ਰਣਜੀਤ ਸਿੰਘ ਵਰਜੀਨੀਆ ਤੋਂ ਵੀ ਅੱਗੇ ਚਲੇ ਜਾਣਗੇ ?
ਮੂਰਖ ਪ੍ਰਭਦੀਪ ਸਿੰਘ ਜੀ , ਭਾਈ ਰਣਜੀਤ ਸਿੰਘ ਪਹਿਲਾਂ ਹੀ ਤੁਹਾਡੇ ਵਰਜੀਨੀਆ ਵਾਲ਼ੇ ਡਰਾਮੇ ਤੋ ਬਹੁਤ ਅੱਗੇ ਜਾ ਚੁੱਕੇ ਹਨ ।
ਪ੍ਰੋਫੈਸਰ ਦਰਸ਼ਣ ਸਿੰਘ ਨੇ ਖੰਡੇ ਦੀ ਪਾਹੁਲ ਦੇਣ ਦੀਆਂ ਬਾਣੀਆਂ ਬਦਲ ਕੇ ਤੇ ਅਰਦਾਸ ਬਦਲ ਕੇ , ਆਪਣੀ ਮਸ਼ਹੂਰੀ ਕਰਵਾਉਣ ਲਈ ਤੇ ਸਵਾਰਥ ਪੂਰੇ ਕਰਨ ਲਈ ਸਿਰਫ ਇੱਕ ਡਰਾਮਾ ਰਚਿਆ , ਨਹੀਂ ਤਾਂ ਸੁਰਤ ਦਾ ਵਿਕਾਸ ਕੀਤੇ ਬਿਨਾਂ ਸਰੀਰ ਨੂੰ ਕਿਸੇ ਨਵੀਂ ਮਰਿਆਦਾ ਅਨੁਸਾਰ ਖੰਡੇ ਦੀ ਪਾਹੁਲ ਦੇ ਕੇ ਇਨਕਲਾਬ ਦੀ ਆਸ ਕੋਈ ਮੂਰਖ ਹੀ ਕਰ ਸਕਦਾ ਹੈ । ਜੇ ਤੁਸੀ ਕਹੋ ਕਿ ਇਹ ਡਰਾਮਾ ਨਹੀਂ ਸੀ ਤਾਂ ਕਿਰਪਾ ਕਰਕੇ ਉਹਨਾਂ ਸੰਸਥਾਵਾਂ ਦੇ ਨਾਮ ਦੱਸੋ ,ਜਿੱਥੇ ਤੁਹਾਡੀ ਦੱਸੀ ਮਰਿਆਦਾ ਲਾਗੂ ਹੈ ਅਤੇ ਜਿਹੜੇ ਉਸ ਮਰਿਆਦਾ ਅਨੁਸਾਰ ਚੱਲ ਕੇ ਇਨਕਲਾਬੀ ਸਿੱਖ ਪੈਦਾ ਹੋਏ ਹਨ , ਉਹ ਕਿਹੜੇ ਗ੍ਰਹਿ ਤੇ ਰਹਿੰਦੇ ਹਨ ?
ਭਾਈ ਰਣਜੀਤ ਸਿੰਘ, ਸੁਰਤ ਨੂੰ ਅੰਮ੍ਰਿਤ ਛਕਾ ਰਹੇ ਹਨ, ਇਸ ਕਰਕੇ ਕਿਹਾ ਹੈ ਕਿ ਤੁਹਾਡੇ ਤੋ ਅੱਗੇ ਲੰਘ ਚੁੱਕੇ ਹਨ, ਭਾਈ ਰਣਜੀਤ ਸਿੰਘ ਜੀ ਸਿੱਖ ਸੁਰਤਾਂ ਵਿੱਚੋ ਬ੍ਰਾਹਮਣਵਾਦੀ ਵਿਚਾਰ ਖਤਮ ਕਰਕੇ ਸਿੱਖੀ ਦੀ ਵਿਚਾਰ ਭਰਨ ਲਈ ਪੂਰੀ ਤਨਦੇਹੀ ਨਾਲ ਬ੍ਰਾਹਮਣਵਾਦੀ ਮਨੌਤਾਂ ਦਾ ਖੰਡਨ ਕਰ ਰਹੇ ਹਨ। ਜਿਸ ਤਰੀਕੇ ਨਾਲ ਉਹਨਾਂ ਦੇ ਦੀਵਾਨ ਭਰ ਰਹੇ ਹਨ ਤੇ ਲੋਕ ਉਹਨਾਂ ਦੀਆਂ ਗੱਲਾਂ ਸਮਝ ਰਹੇ ਹਨ, ਜਦ ਵੀ ਮਰਿਆਦਾ ਵਿੱਚ ਕਿਸੇ ਤਰਾਂ ਦੀ ਤਬਦੀਲੀ ਦੀ ਗੱਲ ਆਵੇਗੀ , ਸਿੱਖ ਪਹਿਲਾਂ ਹੀ ਮਾਨਸਿਕ ਤੌਰ ਤੇ ਉਹਨਾਂ ਗੱਲਾਂ ਨੂੰ ਕਬੂਲ ਚੁੱਕੇ ਹੋਣਗੇ।
ਪ੍ਰੋਫੈਸਰ ਦਰਸ਼ਣ ਸਿੰਘ ਦੀ ਤੇ ਪ੍ਰਭਦੀਪ ਸਿੰਘ ਦੀ ਦਿਮਾਗੀ ਹਾਲਤ ਤੇ ਤਰਸ ਕੀਤਾ ਜਾਵੇ ਜਾਂ ਗੁੱਸਾ , ਗੱਲ ਸਮਝੋਂ ਪਰੇ ਹੈ , ਜਿਹੜੇ ਬੰਦੇ ਅਜੇ ਤੱਕ ਗਿਆਨ ਗੁਰੂ ਦੇ ਸਿਧਾਂਤ ਨੂੰ ਹੀ ਨਹੀਂ ਸਮਝ ਸਕੇ ,ਦੇਹ ਜਾਂ ਸ਼ਖਸ਼ੀਅਤ ਤੇ ਹੋਰ ਪਤਾ ਨੀ ਕਿਹੜੇ ਕਿਹੜੇ ਪੱਖਾਂ ਤੇ ਫਸੇ ਖੜੇ ਹਨ , ਉਹ ਫੜਾਂ ਨਾ ਮਾਰਨ ਤਾਂ ਵਿਚਾਰੇ ਹੀਣਤਾ ਵਿੱਚੋ ਨਿਕਲਣ ਲਈ ਹੋਰ ਕੀ ਕਰਨ
ਇੱਕ ਪਾਸੇ ਪੰਥਪ੍ਰੀਤ ਸਿੰਘ ਤੇ ਧੂੰਦੇ ਵਰਗੇ ਮੰਗਖਾਣੇ ਹਨ , ਜਿੰਨਾ ਨੂੰ ਸਿਰਫ ਵੱਧ ਤੋ ਵੱਧ ਪ੍ਰੋਗਰਾਮ ਕਰਕੇ ਪੈਸੇ ਇਕੱਠੇ ਕਰਨ ਤੱਕ ਮਤਲਬ ਹੈ , ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਯਕੀਨੀ ਬਣਾਉਣ ਲਈ ਕਿਸੇ ਪਲੈਨਿੰਗ ਤਹਿਤ ਕੰਮ ਨਹੀਂ ਕਰ ਰਹੇ ਤੇ ਦੂਜੇ ਪਾਸੇ ਪ੍ਰੋਫੈਸਰ ਦਰਸ਼ਣ ਸਿੰਘ ਵਰਗੇ ਮਰੇ ਸੱਪ ਕੌਮ ਦੇ ਗਲ਼ ਪਏ ਹਨ ,ਜੋ ਸਿਰਫ ਵਾਧੂ ਭਾਰ ਹਨ , ਹੋਰ ਕੁਝ ਵੀ ਨਹੀ
ਪਰ ਸਾਰੇ ਧਾਨ ਖਾਣ ਵਾਲੇ ਨਹੀਂ ਹੁੰਦੇ, ਕਈ ਬੰਦੇ ਕੌਮ ਦੀਆਂ ਜੜਾਂ ਵਿੱਚ ਆਪਣਾ ਖੂਨ ਪਾ ਕੇ ਸਿੰਜਣ ਵਾਲੇ ਵੀ ਹੁੰਦੇ ਹਨ , ਐਸੇ ਸ਼ੇਰਦਿਲ ਯੋਧੇ ਭਾਈ ਰਣਜੀਤ ਸਿੰਘ ਤੇ ਸਾਨੂੰ ਮਾਣ ਹੈ।

–ਯਾਦਵਿੰਦਰ ਸਿੰਘ


ਬ੍ਰਾਹਮਣ ਦੀ ਚਾਲ ਅਤੇ ਸਾਡੇ ਵਿਦਵਾਨਾਂ ਦੀ ਮੂਰਖਤਾ” !

ਬ੍ਰਾਹਮਣ ਦਾ ਆਪਣੇ ਵਿਰੋਧੀ ਨੂੰ ਖਤਮ ਕਰਨ ਦਾ ਤਰੀਕਾ ਇਹ ਹੈ ਕਿ ਬ੍ਰਾਹਮਣ ਵਿਰੋਧੀ ਦੇ ਸਰੀਰ ਨਾਲ ਕੋਈ ਛੇੜਛਾੜ ਨਹੀਂ ਕਰਦਾ , ਵਿਰੋਧੀ ਦੀ ਸੋਚ ਖਤਮ ਕਰਕੇ , ਉਸਦੀ ਮਾਨਸਿਕਤਾ ਵਿੱਚ ਜਾ ਕੇ ਬੈਠ ਜਾਂਦਾ ਹੈ । ਸਿੱਖਾਂ ਨਾਲ਼ ਵੀ ਬਿਪਰ ਨੇ ਇਹੀ ਚਾਲ ਖੇਡੀ ਤੇ ਸਿੱਖਾਂ ਦੀ ਸੁਰਤ ਵਿੱਚ ਵਸ ਗਿਆ, ਸਿੱਖ ਦੇਖਣ ਨੂੰ ਵੱਖਰੇ ਲੱਗਦੇ ਹਨ ਪਰ ਸੁਰਤ ਦੇ ਪੱਧਰ ਤੇ ਹਿੰਦੂ ਬਣ ਬੈਠੇ ਹਨ।
ਬਿਪਰ ਨੇ ਆਪਣਾ ਕੰਮ ਕਰਨ ਵਿੱਚ ਕੋਈ ਕਾਹਲ ਨਹੀਂ ਕੀਤੀ , ਬੜੀ ਸਹਿਜ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ, ਸੂਰਜ ਪ੍ਰਕਾਸ਼ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਜਨੇਊ ਦਾ ਵਿਰੋਧ ਵੀ ਕਰਵਾ ਦਿੱਤਾ ਤੇ ਪਹਿਨਾ ਵੀ ਦਿੱਤਾ ਜੋ ਕਿ ਦਸਵੇ ਪਾਤਸ਼ਾਹ ਤੱਕ ਤੇ ਭਾਈ ਮਨੀ ਸਿੰਘ ਵਰਗੇ ਸਿੱਖਾਂ ਦੇ ਪਹਿਨਿਆ ਦਿਖਾਇਆ ਗਿਆ, ਦੂਸਰੇ ਪਾਤਸ਼ਾਹ ਦੇ ਨਾਲ਼ ਕੋਹੜ ਦੀ ਸਾਖੀ ਜੋੜੀ ਗਈ ਜਿਸਨੇ ਵਰ ਸਰਾਪ ਪ੍ਰਚੱਲਿਤ ਕੀਤਾ , ਤੀਸਰੇ ਪਾਤਸ਼ਾਹ ਦੇ ਨਾਲ਼ ਗਾਗਰ ਢੋਣ ਦਾ ਪ੍ਰਸੰਗ ਜਿਸਨੇ ਸਿੱਖਾਂ ਨੂੰ ਗਿਆਨੀ ਬਣਨ ਦੀ ਥਾਂ ਪਸ਼ੂਆਂ ਵਾਂਗ ਦੇਹਾਂ ਦੀ ਸੇਵਾ ਲਈ ਪ੍ਰੇਰਿਆ , ਚੌਥੇ ਪਾਤਸ਼ਾਹ ਨੂੰ ਨਿਰਮਲੇ ਸ੍ਰੀਚੰਦ ਦੀ ਜੀ ਹਜੂਰੀ ਕਰਦੇ ਦਿਖਾਇਆ, ਪੰਜਵੇ ਪਾਤਸ਼ਾਹ ਵੱਲੋ ਦਰਬਾਰ ਸਾਹਿਬ ਦੀ ਉਸਾਰੀ ਨੂੰ ਵਿਸ਼ਨੂੰ ਦਾ ਮੰਦਿਰ ਬਣਦਾ ਦਰਸਾਇਆ , ਇਸੇ ਤਰਾਂ ਬਾਕੀ ਗੁਰੂ ਸਾਹਿਬਾਨਾਂ ਦੇ ਨਾਲ਼ ਬਿਪਰਵਾਦੀ ਰੀਤਾਂ ਜੋੜੀਆਂ
ਦਸਵੇ ਪਾਤਸ਼ਾਹ ਦਾ ਪਿਛਲਾ ਜਨਮ ਬ੍ਰਾਹਮਣ ਦੇ ਹੇਠ ਪਈ ਸ਼ੇਰ ਦੀ ਖੱਲ ਝਾੜਨ ਵਿਚੋਂ ਦਿਖਾ ਦਿੱਤਾ, ਦੇਵੀ ਦੇ ਲਈ ਯੱਗ ਕਰਨਾ , ਫਿਰ ਦੇਵੀ ਪ੍ਰਗਟ ਹੋਣ ਤੇ ਮਿਲੇ ਵਰਾਂ ਵਿੱਚੋ ਖਾਲਸੇ ਦੀ ਸਾਜਨਾ, ਕਕਾਰ ਤੇ ਸਾਰੀਆਂ ਸ਼ਹੀਦੀਆਂ, ਦੇਵੀ ਦੇ ਵਰ ਦੇ ਸਿੱਟੇ ਵਜੋਂ ਵਾਪਰਿਆ ਦਰਸਾ ਦਿੱਤਾ , ਸਾਰੇ ਦਾ ਸਾਰਾ ਇਤਿਹਾਸ ਬ੍ਰਾਹਮਣ ਨੇ ਆਪਣੇ ਮਕਸਦ ਦੀ ਪੂਰਤੀ ਲਈ ਲਿਖਿਆ , ਇਸ ਸਭ ਨੂੰ ਪੜ ਕੇ ਸੁਰਤ ਵਿੱਚ ਇੰਨਾ ਲੰਮਾ ਸਮਾਂ ਹੰਢਾ ਕੇ ਸਿੱਖ , ਇਸ ਪ੍ਰਭਾਵ ਤੋ ਕਿਵੇਂ ਬਚ ਸਕਦਾ ਸੀ , ਇਸਦੇ ਸਿੱਟੇ ਵਜੋ ਅੱਜ ਦਾ ਸਿੱਖ ਮਾਨਸਿਕ ਤੌਰ ਤੇ ਇੱਕ ਹਿੰਦੂ ਦੀਆਂ ਮਨੌਤਾਂ ਹੀ ਆਪਣੀਆਂ ਜਾਣ ਕੇ ਧਾਰਨ ਕਰੀ ਬੈਠਾ ਹੈ ।
ਬ੍ਰਾਹਮਣ ਨੇ ਆਪਣਾ ਕੰਮ ਕਰਨ ਲਈ ਆਪਣੀ ਪਲੈਨ ਨੂੰ ਲੰਮੇ ਸਮੇਂ ਤੇ ਵੰਡ ਲਿਆ ਤਾਂ ਕਿ ਕਿਤੇ ਕੋਈ ਸਿੱਖ ਇਸ ਮਾਰ ਤੋ ਬਚ ਨਾ ਸਕੇ ,ਲੱਗਭਗ ਗੁਰੂ ਪਾਤਸ਼ਾਹੀਆਂ ਦੇ ਜਾਣ ਤੋਂ ਤੁਰੰਤ ਬਾਅਦ ਹੀ ਬ੍ਰਾਹਮਣ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਇਸ ਮਾਰ ਤੋ ਸਿੱਖ ਬਚ ਵੀ ਨਾ ਸਕੇ ।
ਸਿੱਖਾਂ ਨੂੰ ਇਸ ਜਾਲ ਵਿੱਚ ਫਸਿਆਂ ਲਗਪਗ ਦੋ , ਤਿੰਨ ਸੌ ਸਾਲ ਬੀਤ ਚੁੱਕਿਆ ਹੈ ਤੇ ਪੂਰੀ ਤਰਾਂ ਬਿਪਰ ਦਾ ਅਸਰ ਕਬੂਲ ਚੁੱਕੇ ਹਨ ਤੇ ਇਸ ਵਿਚੋਂ ਨਿਕਲਣ ਬਾਰੇ ਸੋਚੀਏ ਤਾਂ ਜੇ ਅੱਜ ਪੂਰੀ ਸ਼ਿੱਦਤ ਨਾਲ਼ ਕੰਮ ਸ਼ੁਰੂ ਹੋਵੇ ਤਾਂ ਘੱਟੋ ਘੱਟ ਆਮ ਸਿੱਖ ਵਰਗ ਨੂੰ ਬਦਲਣ ਤੇ ਪੰਜਾਹ, ਸੌ ਸਾਲ ਲੱਗ ਸਕਦਾ ਹੈ ।
ਪਰ ਸਾਡੇ ਵਿਦਵਾਨ ਕਹਾਉਣ ਵਾਲ਼ੇ ਪ੍ਰੋਫੈਸਰ ਦਰਸ਼ਣ ਸਿੰਘ ਦੀ ਮੂਰਖਤਾ ਦੇਖੋ, ਆਪਣੇ ਤੌਰ ਤੇ ਮਰਿਆਦਾ ਬਦਲ ਦਿੱਤੀ ਤੇ ਅੰਮ੍ਰਿਤ ਛਕਾਉਣ ਦੀ ਵਿਧੀ ਬਦਲ ਦਿੱਤੀ ਪਰ ਕੀ ਇਸ ਤਰਾਂ ਕਰਨ ਨਾਲ ਸਿੱਖਾਂ ਦੇ ਮਨਾਂ ਵਿੱਚ ਬ੍ਰਾਹਮਣ ਵੱਲੋ ਦਿੱਤੇ, ਅੰਮ੍ਰਿਤ ਦੇ ਪ੍ਰਤੀ ਅਰਥ ਵੀ ਬਦਲ ਗਏ ?
ਕੰਮ ਪਹਿਲਾਂ ਸੁਰਤ ਤੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਸੀ , ਬਾਹਰੀ ਨਿਯਮ ਤਾਂ ਕਦੇ ਵੀ ਬਦਲੇ ਜਾ ਸਕਦੇ ਸਨ, ਗੁਰੂ ਦੀ ਗੱਲ ਸਿੱਖਾਂ ਦੀ ਸੁਰਤ ਦਾ ਤੇ ਵਿਹਾਰ ਦਾ ਹਿੱਸਾ ਬਣਨੀ ਚਾਹੀਦੀ ਸੀ , ਸਿੱਖਾਂ ਦੀ ਸੁਰਤ ਬ੍ਰਾਹਮਣ ਤੋ “ਭਗੌਤੀ ਦੀ ਥਾਂ ਤੇ ਅਕਾਲ ਪੁਰਖ “ ਜਾਂ ਪਾਹੁਲ ਦੇਣ ਵੇਲੇ ਸਿਰਫ ਗੁਰਬਾਣੀ ਪੜ੍ਹਨ ਨਾਲ਼ ਅਜਾਦ ਨਹੀਂ ਹੋ ਜਾਣੀ ਸੀ ਤੇ ਹੋਈ ਵੀ ਨਹੀ, ਕੀ ਪ੍ਰੋਫੈਸਰ ਜੀ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਸੀ ਜਾਂ ਕੌਮ ਦੇ ਪ੍ਰਤੀ ਕੋਈ ਸੁਹਿਰਦਤਾ ਨਹੀਂ ਸੀ ਸਿਰਫ ਆਪਣੀ ਮਸ਼ਹੂਰੀ ਖੱਟਣ ਦੀ kaahl ਪਈ ਸੀ , ਜਿਸ ਕਰਕੇ ਕੋਈ ਲਹਿਰ ਨਹੀਂ ਬਣਾ ਸਕੇ , ਸਾਡੇ ਲਈ ਬੜਾ ਵੱਡਾ ਸਵਾਲ ਹੈ ?
ਦਸਮ ਗਰੰਥ , ਜਿਸ ਵਿਚਲੀ ਤ੍ਰੀਆ ਚਰਿੱਤਰ ਰੂਪੀ ਰਚਨਾ ਨੂੰ ਪੜ੍ਹ ਕੇ ਕੋਈ ਮੂਰਖ ਤੋ ਮੂਰਖ ਇਨਸਾਨ ਵੀ ਇਹ ਗੱਲ ਕਹਿ ਦੇਵੇਗਾ ਕਿ ਇਹ ਕਿਸੇ ਸਮਝਦਾਰ ਇਨਸਾਨ ਦੀ ਰਚਨਾ ਨਹੀਂ ਹੈ , ਇਸਨੂੰ ਰੱਦ ਕਰਨਾ , ਵਿਦਵਾਨਾਂ ਦੇ ਲਈ ਕਿੰਨਾ ਕੁ ਔਖਾ ਕੰਮ ਹੈ , ਜਦੋ ਕਿ ਇਸਦੇ ਮੰਨਣ ਵਾਲੇ ਵੀ ਸਪੱਸ਼ਟ ਤੌਰ ਤੇ ਇਸਨੂੰ ਗੁਰੂ ਰਚਨਾ ਕਹਿਣ ਤੋ ਕੰਨੀ ਕਤਰਾਉਦੇ ਹਨ , ਪ੍ਰੋਫੈਸਰ ਦਰਸ਼ਣ ਸਿੰਘ ਤੇ ਇਹਨਾਂ ਦਾ ਧੜਾ ਸਿਰਫ ਇਸੇ ਗੱਲ ਦੀ ਅੱਜ ਤੱਕ ਖੱਟੀ ਖਾ ਰਹੇ ਹਨ ਕਿ ਅਸੀ ਦਸਮ ਗਰੰਥ ਨੂੰ ਨਹੀਂ ਮੰਨਦੇ , ਪਰ ਕੀ ਦਸਮ ਗਰੰਥ ਸਾਡੀ ਅਸਲ ਸਮੱਸਿਆ ਹੈ ?
ਨਹੀਂ , ਦਸਮ ਗਰੰਥ ਮਸ਼ਹੂਰ ਹੋਣ ਦੇ ਲਈ ਤੇ ਸੌਖਿਆਂ ਸਭ ਦੇ ਸਿਰ ਤੇ ਬੈਠਣ ਦਾ ਇੱਕ ਜਰੀਆ ਹੈ ਜਦਕਿ ਜੇਕਰ ਇਤਿਹਾਸ ਦੀਆਂ ਲਿਖਤਾਂ ਦੇ ਰਾਹੀ ਸਿੱਖ ਦੀ ਸੁਰਤ ਵਿੱਚ ਬੈਠੇ ਬ੍ਰਾਹਮਣ ਨੂੰ ਬਾਹਰ ਕੱਢਣਾ ਹੁੰਦਾ ਤਾਂ ਲੰਮਾ ਸਮਾਂ ਲੋਕਾਂ ਵਿੱਚ ਵਿਚਰ ਕੇ ਇਤਿਹਾਸਕ ਗਰੰਥਾਂ ਦੀ ਕੱਲੀ ਕੱਲੀ ਗੱਲ ਰੱਦ ਕਰਕੇ ਲੋਕਾਂ ਦਾ ਮਾਨਸਿਕ ਵਿਕਾਸ ਕਰਨ ਦੀ ਜਿੰਮੇਵਾਰੀ ਚੁੱਕਣੀ ਪੈਣੀ ਸੀ , ਜੋ ਕਿ ਇਹ ਨਿਕੰਮੇ ਲੋਕ ਕਰਨਾ ਨਹੀਂ ਚਾਹੁੰਦੇ ਸਨ ।
ਪਰ ਕਰਨਾ ਤਾਂ ਕੀ ਸੀ , ਇੱਥੇ ਤਾਂ ਕੰਮ ਉਲਟ ਹੋ ਰਿਹਾ ਹੈ , ਮੂਰਖ ਪ੍ਰਭਦੀਪ ਸਿੰਘ ਇਤਹਾਸ ਵਿੱਚੋ ਚੰਗੀਆਂ ਗੱਲਾਂ ਲੱਭ ਕੇ ਸੰਭਾਲਣ ਦੀ ਗੱਲ ਕਰ ਰਿਹਾ ਹੈ ਜੋ ਕਿ ਸਾਰੇ ਦਾ ਸਾਰਾ ਬਿਪਰ ਦੀ ਦੇਣ ਹੈ ।
ਇਹ ਵੀ ਸਿਰਫ ਇੱਕ ਸ਼ੋਸ਼ਾ ਹੈ , ਜੇ ਇਹਨਾਂ ਦੀਆਂ ਗੱਲਾਂ ਦੇ ਇਹੀ ਅਰਥ ਹੁੰਦੇ ਤਾਂ ਕੀ ਵੱਖਰਾ ਕਰਕੇ ਸੰਭਾਲਣ ਦਾ ਹੁਣ ਤੱਕ ਕੋਈ ਉਪਰਾਲਾ ਨਾ ਕਰਦੇ ?
ਭਾਈ ਰਣਜੀਤ ਸਿੰਘ ਖਾਲਸਾ, ਹਰ ਇੱਕ ਦੀਵਾਨ ਦੇ ਵਿੱਚ ਇਹ ਉਪਰਾਲਾ ਕਰ ਰਹੇ ਹਨ ਕਿ ਸੁਣਨ ਵਾਲਿਆਂ ਦੇ ਦਿਮਾਗ ਵਿੱਚੋ ਬਿਪਰੀ ਸੋਚ ਖਤਮ ਕਰਕੇ ਗੁਰੂ ਰੂਪ ਗਿਆਨ ਭਰਿਆ ਜਾਵੇ ਤੇ ਉਹਨਾਂ ਦੇ ਵਿਹਾਰ ਦਾ ਹਿੱਸਾ ਬਣਾਇਆ ਜਾਵੇ ਤੇ ਲਗਾਤਾਰ ਅਖੌਤੀ ਇਤਿਹਾਸ ਦੀਆਂ ਬਿਪਰੀ ਚਾਲਾਂ ਤੇ ਚੋਟ ਕਰਕੇ ਇੱਕ ਇੱਕ ਕਰਕੇ ਰੱਦ ਕਰਦੇ ਜਾ ਰਹੇ ਹਨ, ਜਿਸਦੇ ਕਾਰਨ ਉਹਨਾਂ ਦਾ ਭਾਰੀ ਵਿਰੋਧ ਵੀ ਹੋ ਰਿਹਾ ਹੈ ਪਰ ਉਹ ਬੜੀ ਸ਼ਿੱਦਤ ਤੇ ਦਲੇਰੀ ਨਾਲ ਲੱਗੇ ਹੋਏ ਹਨ । ਸੁਰਤ ਵਿੱਚੋ ਬ੍ਰਾਹਮਣ ਦਾ ਪ੍ਰਭਾਵ ਖਤਮ ਕਰਨਾ ਤੇ ਗੁਰੂ ਵਰਗਾ ਬਣਨਾ ਹੀ ਅਸਲ ਪ੍ਰਾਪਤੀ ਹੈ, ਭਾਈ ਰਣਜੀਤ ਸਿੰਘ ਜੀ ਨੇ ਇਹ ਨੁਕਤਾ ਬੜੀ ਬਰੀਕੀ ਨਾਲ ਸਮਝਿਆ ਤੇ ਲਾਗੂ ਕਰਨ ਲਈ ਆਪਣੀ ਜਾਨ ਤੱਕ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਮਿਹਨਤ ਕਰੀ ਜਾ ਰਹੇ ਹਨ ।
ਪ੍ਰੋਫੈਸਰ ਦਰਸ਼ਣ ਸਿੰਘ ਦੀ ਡਰਾਮਾ ਪਾਰਟੀ ਨੇ ਸਿਰਫ ਡਰਾਮੇ ਕੀਤੇ ਹਨ, ਆਪਣੇ ਸਵਾਰਥਾਂ ਦੇ ਸਕੇ ਇਹਨਾਂ ਲੋਕਾਂ ਨੇ ਡਰਾਮੇ ਕਰਕੇ ਸਾਰੀ ਕੌਮ ਭੰਬਲਭੂਸੇ ਵਿੱਚ ਪਾਈ ਹੋਈ ਹੈ ਤੇ ਹੁਣ ਤਾਂ ਇਹਨਾਂ ਨੇ ਹੱਦ ਕੀਤੀ ਹੋਈ ਹੈ , ਭਾਈ ਰਣਜੀਤ ਸਿੰਘ ਦਾ ਵਿਰੋਧ ਕਰਕੇ ਉਹਨਾਂ ਦੇ ਰਾਹ ਦਾ ਰੋੜਾ ਬਣ ਰਹੇ ਹਨ , ਕੌਮੀ ਦਰਦ ਰੱਖਣ ਵਾਲੇ ਸਾਰੇ ਸੁਹਿਰਦ ਸਿੱਖਾਂ ਨੂੰ ਭਾਈ ਰਣਜੀਤ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੌਮ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਬਣ ਰਹੇ ਇਹਨਾਂ ਸ਼ੋਹਰਤ ਦੇ ਭੁੱਖੇ ਲੋਕਾਂ ਨੂੰ ਆਪਣੇ ਸਿਰੋ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ ।

–ਯਾਦਵਿੰਦਰ ਸਿੰਘ


ਕੀ ਗਿਆਨ ਕਿਸੇ ਦੀ ਨਿੱਜੀ ਜਾਗੀਰ ਹੈ ?

ਸਾਰੇ ਭਗਤਾਂ , ਗੁਰੂ ਨਾਨਕ ਪਾਤਸ਼ਾਹ ਜੀ ਤੇ ਬਾਕੀ ਪਾਤਸ਼ਾਹੀਆਂ ਨੇ ਕੁਦਰਤ ਵੱਲੋ ਮਿਲ਼ੇ ਤੋਹਫੇ , ਗਿਆਨ ਨੂੰ ਰੱਬ ਦਾ ਰੂਪ ਕਹਿ ਕੇ ਵਡਿਆਇਆ ਤੇ ਸਾਰੇ ਸੰਸਾਰ ਨੂੰ ਉਸ ਰੱਬੀ ਗਿਆਨ ਦੇ ਲੜ ਲੱਗ ਕੇ ਆਪਣਾ ਜੀਵਣ ਰੱਬ ਵਰਗਾ ਬਣਾਉਣ ਦੀ ਸਿੱਖਿਆ ਦਿੱਤੀ ਪਰ ਕਦੇ ਵੀ ਗਿਆਨ ਨੂੰ ਸਿਰਫ ਆਪਣੀ ਨਿੱਜੀ ਜਾਇਦਾਦ ਨਹੀਂ ਦੱਸਿਆ।
ਗੁਰੂ ਪਾਤਸ਼ਾਹ ਜੀ ਨੇ ਸਭ ਦੇ ਲਈ ਗਿਆਨ ਪ੍ਰਾਪਤ ਕਰਨ ਦੇ ਸਾਧਨਾਂ ਦਾ ਇੱਕੋ ਜਿਹਾ ਪ੍ਰਬੰਧ ਕੀਤਾ ਪਰ ਗੁਰੂ ਦੀ ਸਿੱਖਿਆ ਸਿਰਫ ਉਹ ਹੀ ਲੈ ਸਕਿਆ, ਜਿਸਦੇ ਅੰਦਰ ਸਿੱਖਣ ਦੀ ਤਾਂਘ ਸੀ ਤੇ ਅੱਗੇ ਵਧ ਕੇ ਕੁਝ ਕਰ ਵਿਖਾਉਣ ਦਾ ਜਜ਼ਬਾ ਸੀ ।
ਉਹੀ ਵਿਚਾਰਧਾਰਾ ਅੱਜ ਤੱਕ ਉਸੇ ਰੂਪ ਵਿੱਚ ਚੱਲੀ ਆ ਰਹੀ ਹੈ, ਜੋ ਸਿੱਖਣਾ ਚਾਹੁੰਦਾ ਹੈ, ਕਾਬਿਲ ਹੈ, ਸਿੱਖ ਕੇ ਅੱਗੇ ਵਧ ਜਾਂਦਾ ਹੈ ।
ਭਾਈ ਰਣਜੀਤ ਸਿੰਘ ਖਾਲਸਾ , ਜਿੰਨਾਂ ਵਿੱਚ ਇੱਕ ਚੰਗਾ ਪ੍ਰਬੰਧਕ , ਲੀਡਰ ,ਪਰਚਾਰਕ ਤੇ ਦ੍ਰਿੜਤਾ ਵਰਗੇ ਗੁਣ ਤਾਂ ਪਹਿਲਾਂ ਹੀ ਮੌਜੂਦ ਸਨ, ਉਹਨਾਂ ਨੇ ਮਿਹਨਤ ਕਰਕੇ ਦਿਮਾਗ ਪੱਖੋਂ ਵੀ ਬਹੁਤ ਵਿਕਾਸ ਕਰ ਲਿਆ, ਜਿਸ ਕਾਰਨ ਉਹ ਅੱਜ ਸਿੱਖ ਕੌਮ ਦੇ ਵਿੱਚ ਚੋਟੀ ਦੀ ਸਖਸ਼ੀਅਤ ਹਨ ।
ਪ੍ਰਭਦੀਪ ਸਿੰਘ ਵੱਲੋ ਇਹ ਦਾਅਵਾ ਕੀਤਾ ਗਿਆ ਕਿ ਭਾਈ ਰਣਜੀਤ ਸਿੰਘ ਜੀ, ਉਹਨਾਂ ਵੱਲੋਂ ਚਲਾਈ ਜਾਗਰੂਕ ਲਹਿਰ ਦੀ ਪੈਦਾਇਸ਼ ਹਨ ਪਰ ਪਹਿਲਾਂ ਤਾਂ ਇਹ ਸਵਾਲ ਹੈ ਕਿ ਕੀ ਪ੍ਰਭਦੀਪ ਆਪ ਜਾਗਰੂਕ ਹੈ ?
ਕੀ ਗੁਰੂ ਦੀ ਸਿੱਖਿਆ ਪ੍ਰਭਦੀਪ ਦੇ ਵਿਹਾਰ ਦਾ ਹਿੱਸਾ ਬਣ ਚੁੱਕੀ ਹੈ ?
ਗਿਆਨ ਦਾ ਮਾਲਕ ਹੋਣ ਦਾ ਦਾਅਵਾ ਤਾਂ ਗੁਰੂ ਪਾਤਸ਼ਾਹ ਨੇ ਵੀ ਨਹੀਂ ਕੀਤਾ।
ਕੀ ਪ੍ਰਭਦੀਪ ਸਿੰਘ ਤੇ ਦਰਸ਼ਣ ਸਿੰਘ ਜਨਮ ਤੋ ਸਿੱਖੀ ਬਾਰੇ ਇੰਨੀ ਜਾਣਕਾਰੀ ਰੱਖਦੇ ਸਨ, ਜਿੰਨੀ ਕੁ ਇਹਨਾਂ ਨੂੰ ਅੱਜ ਹੈ ?
ਪ੍ਰਭਦੀਪ ਸਿੰਘ ਤੇ ਦਰਸ਼ਣ ਸਿੰਘ ਨੇ ਸਿੱਖੀ ਬਾਰੇ ਜਾਣਕਾਰੀ ਕਿਥੋਂ ਲਈ ?
ਸਿੱਖੀ ਲਹਿਰ , ਸਿੱਖ ਪਾਤਸ਼ਾਹੀਆਂ ਨੇ ਚਲਾਈ ਹੈ ਜਾਂ ਪ੍ਰਭਦੀਪ ਵਰਗਿਆਂ ਨੇ ?
ਕੀ ਕਿਸੇ ਨੂੰ ਇਸ ਗੱਲ ਵਿੱਚ ਕੋਈ ਸ਼ੱਕ ਹੈ ਕਿ ਪ੍ਰਭਦੀਪ ਵਰਗੇ ਹੰਕਾਰੀ ਕੁੱਤੇ ਦੀ ਭਾਈ ਰਣਜੀਤ ਸਿੰਘ ਦੇ ਸਾਹਮਣੇ ਦੁੱਕੀ ਦੀ ਵੀ ਔਕਾਤ ਨਹੀਂ ਹੈ ?

–ਯਾਦਵਿੰਦਰ ਸਿੰਘ


ਕੀ ਪ੍ਰੋ ਦਰਸ਼ਨ ਸਿੰਘ” ਵਰਗੇ “ਆਹ ਗੱਲ ਸੋਚ ਸਕਣਗੇ” ?

ਅਰਦਾਸ ਦਾ ਅਰਥ ਹੈ ,ਬੇਨਤੀ ਕਰਨਾ ।।
ਜਦੋ ਬੇਨਤੀ ਕਰ ਰਹੇ ਹਾਂ ਤਾਂ ਬੇਨਤੀ ਕਿਸ ਤਰੀਕੇ ਨਾਲ ਕੀਤੀ ਜਾਵੇਗੀ, ਇਹ ਨਿਰਭਰ ਇਸ ਗੱਲ ਤੇ ਕਰੇਗਾ ਕਿ ਬੇਨਤੀ ਕੀਤੀ ਕਿਸ ਅੱਗੇ ਜਾ ਰਹੀ ਹੈ । ਜਦੋ ਮੂਰਤੀ ਨੂੰ ਪੂਜਣ ਵਾਲ਼ੇ ਅਰਦਾਸ ਕਰਦੇ ਹਨ ਤਾਂ ਹੱਥ ਜੋੜ ਕੇ ਸੀਸ ਝੁਕਾ ਕੇ, ਉਸ ਮੂਰਤੀ ਨੂੰ ਰੱਬ ਮੰਨ ਕੇ, ਉਸਨੂੰ ਆਪਣੇ ਮਨ ਦਾ ਦੁੱਖ ਦੱਸਦੇ ਹਨ ।
ਸਿੱਖਾਂ ਦੇ ਲਈ ਗੁਰੂ ਉਪਦੇਸ਼ ਹੈ – ।।ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
ਮਨ ਦਾ ਦੁੱਖ (ਭਰਮ) ਹੋਵੇ ਤਾਂ ਗੁਰੂ ਅੱਗੇ ਬੇਨਤੀ ਕਰ ।।
ਸਿੱਖਾਂ ਦਾ ਗੁਰੂ ਗਿਆਨ ਹੈ , ਇਸ ਕਰਕੇ ਗਿਆਨ ਦੇ ਅੱਗੇ ਬੇਨਤੀ ਕਰਨ ਦਾ ਅਰਥ ਹੈ, ਮਨ ਦੇ ਵਿੱਚ ਕਿਸੇ ਤਰਾਂ ਦਾ ਸ਼ੰਕਾ, ਚਿੰਤਾ, ਦੁੱਖ ਹੈ ਤਾਂ ਗੁਰਬਾਣੀ ਤੋ ਨਿਮਰਤਾ ਸਹਿਤ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਲਾਗੂ ਕਰ
ਪਰ ਸਿੱਖ ਕਰ ਕੀ ਰਹੇ ਹਨ ,ਕੀ ਅਸੀ ਵੀ ਮੂਰਤੀ ਦੀ ਤਰਾਂ ਗੁਰੂ ਗਰੰਥ ਸਾਹਿਬ ਦੇ ਸਰੂਪ ਅੱਗੇ ਅਰਦਾਸ ਨਹੀਂ ਕਰ ਰਹੇ ?
ਸਾਡੇ ਜਾਗਰੂਕ ਵਿਦਵਾਨ ਪ੍ਰੋਫੈਸਰ ਦਰਸ਼ਣ ਸਿੰਘ ਜੀ ਖਾਲਸਾ ਨੇ ਪ੍ਰਚੱਲਿਤ ਅਰਦਾਸ ਦੇ ਵਿੱਚੋ ਭਗੌਤੀ ਸ਼ਬਦ ਕੱਟ ਕੇ ਆਪਣੇ ਤੌਰ ਤੇ ਅਕਾਲ ਪੁਰਖ ਕਰ ਲਿਆ, ਇੱਕ ਸ਼ਬਦ ਬਦਲਣ ਨਾਲ਼ ਕੀ ਫਰਕ ਪੈ ਗਿਆ ?
ਸਮੱਸਿਆ ਤਾਂ ਇਹ ਹੈ ਕਿ ਸਾਡਾ ਸਾਰੇ ਦਾ ਸਾਰਾ ਢਾਂਚਾ ਹੀ ਬ੍ਰਾਹਮਣ ਦੀ ਦੇਣ ਹੈ , ਕੀ ਪ੍ਰੋਫੈਸਰ ਦਰਸ਼ਣ ਸਿੰਘ ਵਰਗੇ ਵਿਦਵਾਨ ਕਹਾਉਣ ਵਾਲੇ ਇਨਸਾਨ ਨੂੰ ਵੀ ਅਜੇ ਤੱਕ ਗਿਆਨ ਗੁਰੂ ਦੇ ਸਿਧਾਂਤ ਦੀ ਸਮਝ ਨਹੀਂ ਹੈ ?
ਅਖੌਤੀ ਜਾਗਰੂਕਾਂ ਦੇ ਸਿਰਫ ਸ਼ਬਦ ਬਦਲੇ ਹਨ, ਮਨੌਤਾਂ ਉੱਥੇ ਹੀ ਖੜੀਆਂ ਹਨ ।
ਕਿਤੇ ਅਸੀਂ ਭਰੇ ਹੋਣ ਦਾ ਭੁਲੇਖਾ ਪਾ ਰਹੇ , ਖਾਲੀ ਲਿਫਾਫਿਆਂ ਨੂੰ ਹੀ ਵਿਦਵਾਨ ਤਾਂ ਨਹੀਂ ਸਮਝ ਰਹੇ ?

–ਯਾਦਵਿੰਦਰ ਸਿੰਘ


ਔਕਾਤ

ਜਿਹੜੇ ਬੰਦਿਆਂ ਦੀ ਦੋ ਗੁਰਦੁਆਰੇ ਖੋਲਣ ਦੀ ਔਕਾਤ ਨੀ, ਉਹ ਨਗਰ ਵਸਾਉਣ ਦੀਆਂ ਗੱਲਾਂ ਕਰਦੇ ਹਨ , ਇਸੇ ਕਰਕੇ ਪ੍ਰਭਦੀਪ ਵਰਗਿਆਂ ਨੂੰ ਫੁਕਰੇ ਕਿਹਾ ਜਾਂਦਾ ਹੈ ,ਉਨੀ ਔਕਾਤ ਨਹੀਂ ਹੁੰਦੀ ਜਿੱਡੀ ਗੱਲ ਕਹਿ ਦਿੰਦੇ ਹਨ।
ਪ੍ਰੋਫੈਸਰ ਦਰਸ਼ਣ ਸਿੰਘ ਨੂੰ ਬਿਨਾਂ ਗੱਲੋ ਪਹਾੜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ , ਜੇ ਅਸਲੀਅਤ ਦੇ ਨੇੜੇ ਰਹੋ ਤਾਂ ਤੁਹਾਡੀ ਕੋਈ ਇੱਜਤ ਰਹਿ ਜਾਣੀ ਸੀ , ਪ੍ਰੋਫੈਸਰ ਦਰਸ਼ਣ ਸਿੰਘ ਆਖਿਰ ਤੱਕ ਜਥੇਦਾਰਾਂ ਦੇ ਮਗਰ ਸਫਾਈਆਂ ਦਿੰਦਾ ਫਿਰਦਾ ਰਿਹਾ, ਜਦੋ ਅਗਲਿਆਂ ਨੇ ਪਾਟੀ ਜਰਾਬ ਵਾਂਗੂ ਲਾਹ ਕੇ ਮਾਰਿਆ ਤਾਂ ਖੁੱਲ ਕੇ ਦਸਮ ਗਰੰਥ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਕਿ ਹੋਰ ਕੋਈ ਚਾਰਾ ਵੀ ਨਹੀਂ ਬਚਿਆ ਸੀ ।
ਪ੍ਰੋਫੈਸਰ ਦਰਸ਼ਣ ਸਿੰਘ ਦੀ ਦੂਰਦਰਸ਼ਤਾ ਕਿੱਥੇ ਹੈ , ਬਿਨਾਂ ਕਿਸੇ ਪਲੈਨਿੰਗ ਤੋ ਅਰਦਾਸ ਬਦਲ ਦਿੱਤੀ , ਅੰਮ੍ਰਿਤ ਛਕਾਉਣ ਦੀ ਮਰਿਆਦਾ ਬਦਲ ਦਿੱਤੀ , ਇੰਨਾ ਵੀ ਨਹੀਂ ਸੋਚਿਆ ਕਿ ਇਸ ਮਰਿਆਦਾ ਨੂੰ ਮੰਨਣ ਵਾਲਿਆਂ ਨੇ ਇੱਕਠੇ ਕਿੱਥੇ ਹੋਣਾ ਹੈ , ਆਪਣੇ ਵਿਆਹ ,ਮਰਨ ਆਦਿ ਦੇ ਜਰੂਰੀ ਕੰਮ ਕਿੱਥੇ ਕਰਨੇ ਹਨ ।
ਪ੍ਰਭਦੀਪ ਸਿੰਘ ਤੇ ਪ੍ਰੋਫੈਸਰ ਦਰਸ਼ਣ ਸਿੰਘ ਵਰਗੇ ਜੋ ਵੀ ਕਰ ਰਹੇ ਹਨ , ਸਿਰਫ ਫੋਕੀ ਸ਼ੋਹਰਤ ਦੇ ਲਈ , ਜੋ ਵੀ ਅਖੌਤੀ ਜਾਗਰੂਕਤਾ ਦੇ ਨਾਮ ਤੇ ਇਹਨਾਂ ਬੰਦਿਆਂ ਨੇ ਡਰਾਮੇ ਕੀਤੇ ਹਨ , ਸਿਰਫ ਲੋਕਾਂ ਵਿੱਚ ਬਣੇ ਰਹਿਣ ਲਈ , ਜੇ ਮਾੜੇ ਮੋਟੇ ਵੀ ਕੌਮ ਦੀ ਉਸਾਰੀ ਲਈ ਸੁਹਿਰਦ ਹੁੰਦੇ ਤਾਂ ਕਿਸੇ ਯੋਜਨਾ ਤਹਿਤ ਮੁਸ਼ਕਿਲਾਂ ਦੇ ਸਥਾਈ ਹੱਲ ਵੱਲ ਤੁਰਦੇ , ਪਰ ਪ੍ਰਭਦੀਪ ਫੁਕਰੇ ਦਾ ਪ੍ਰੋਗਰਾਮ ਸੁਣ ਕੇ ਤੇ ਦਰਸ਼ਣ ਸਿੰਘ ਦਾ ਲੇਖ ਪੜ ਕੇ ਲੱਗਦਾ ਨਹੀਂ ਕਿ ਅਕਲ ਨਾਮ ਦੀ ਚੀਜ ਇਹਨਾਂ ਦੇ ਨੇੜੇ ਤੇੜੇ ਵੀ ਹੈ , ਸਮੁੱਚਤਾ ਨੂੰ ਵੇਖਣ ਦੀ , ਇਹਨਾਂ ਬੰਦਿਆਂ ਤੋ ਆਸ ਕਰਨੀ ਤਾਂ ਮੂਰਖਤਾ ਹੀ ਹੋਵੇਗੀ।

–ਯਾਦਵਿੰਦਰ ਸਿੰਘ


ਇਤਿਹਾਸ ਜਾਂ ਮਾਇਆਜਾਲ”

ਕਿਸੇ ਵੀ ਮਨੁੱਖ ਨੂੰ ਜੇ ਲੁੱਟਣਾ ਹੋਵੇ , ਆਪਣੀ ਮਰਜੀ ਅਨੁਸਾਰ ਕੰਮ ਲੈਣਾ ਹੋਵੇ ਤਾਂ ਕਦੇ ਉਸਨੂੰ ਗਿਆਨ ਦੇ ਕੇ ਨਹੀਂ ਲੁੱਟਿਆ ਜਾ ਸਕਦਾ, ਉਸਦੇ ਲਈ ਸਾਹਮਣੇ ਵਾਲ਼ੇ ਦੇ ਮਨ ਵਿੱਚ ਲੋੜੀਂਦੇ ਭਾਵ ਪੈਦਾ ਕਰਨ ਲਈ ਮਾਹੌਲ ਤਿਆਰ ਕੀਤਾ ਜਾਂਦਾ ਹੈ |
ਬ੍ਰਾਹਮਣ ਨੇ ਲੋਕਾਂ ਨੂੰ ਲੁੱਟਣ ਦੇ ਲਈ ਮਨੁੱਖੀ ਮਨ ਦੀਆਂ ਕਮਜੋਰੀਆਂ ਸਮਝ ਕੇ , ਉਹਨਾਂ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਲਈ ਢੁਕਵੇਂ ਤਰੀਕੇ ਲੱਭੇ ਹੋਏ ਸਨ ,ਜਿਸਨੂੰ ਉਸਨੇ ਧਰਮ ਦਾ ਨਾਮ ਦਿੱਤਾ ਹੋਇਆ ਸੀ । ਇਸਦੇ ਉਲਟ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਮਾਨਸਿਕ ਗੁਲਾਮ ਹੋਏ ਲੋਕਾਂ ਨੂੰ a ਆਜ਼ਾਦ ਕਰਵਾਉਣ ਲਈ ਵਿਚਾਰਵਾਨ ਗਿਆਨੀ ਬਣਾਉਣ ਲਈ ਵਿਵੇਕੀ ਸ਼ਖਸ਼ੀਅਤ ਲਈ ਲੋੜੀਦੀ ਵਿਚਾਰ ਨੂੰ ਗੁਰੂ ਆਖ ਕੇ ਸਿੱਖਾਂ ਨੂੰ ਕਿਸੇ ਵੀ ਹੋਰ ਵਿਚਾਰ ਜਾਂ ਭਾਵ ਦੀ ਪਰਵਾਹ ਕੀਤੇ ਬਿਨਾਂ ਸਿੱਧੇ ਉਸ ਗਿਆਨ ਦੇ ਅਨੁਸਾਰ ਜਿੰਦਗੀ ਜਿਉਣ ਦੀ ਤਾਕੀਦ ਕੀਤੀ ।
ਪਰ ਬ੍ਰਾਹਮਣ ਇਸ ਗੱਲ ਨੂੰ ਕਿੱਥੇ ਸਹਿਣ ਕਰ ਸਕਦਾ ਸੀ , ਇਸ ਲਈ ਉਸਨੇ ਆਪਣੀ ਲੋਟੂ ਸੋਚ ਦੇ ਨੁਕਤੇ ਭਰ ਕੇ ਸਿੱਖ ਇਤਿਹਾਸ ਦੇ ਨਾਮ ਤੇ ਗਿਆਨ ਦਾ ਸ਼ਰੀਕ ਖੜਾ ਕਰ ਦਿੱਤਾ ।
ਕਥਾਕਾਰਾਂ ਨੇ ਬ੍ਰਾਹਮਣ ਦੀ ਥਾਂ ਲੈ ਲਈ ਰੱਜ ਕੇ ਸਿੱਖਾਂ ਨੂੰ ਭਾਵੁਕ ਕਰਕੇ ਲੁੱਟਿਆ, ਇਤਿਹਾਸ ਸੁਣਾਉਣ ਵਾਲੇ ਮਹਾਨਤਾ ਇਤਿਹਾਸਿਕ ਪਾਤਰਾਂ ਦੀ ਦੱਸਦੇ ਹਨ ਤੇ ਉਹਨਾਂ ਦੀ ਮਹਾਨਤਾ ਦੇ ਸਿਰ ਤੇ ਖਾਂਦੇ ਆਪ ਹਨ । ਅਹਿਸਾਨਾਂ ਦੇ ਥੱਲੇ ਦੱਬਿਆ ਸਿੱਖ ਇੰਨੇ ਮਹਾਨ ਪਾਤਰਾਂ ਦੇ ਬਰਾਬਰ ਦਾ ਬਣਨ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਦਾ, ਇਸ ਕਰਕੇ ਕਥਾਕਾਰ ਦੀ ਭੇਡ ਬਣਕੇ ਰਹਿ ਜਾਂਦਾ ਹੈ।
ਜੇਕਰ ਇਤਿਹਾਸ ਨੂੰ ਪਾਸੇ ਕਰਕੇ ਗਿਆਨ ਦੀ ਹੀ ਗੱਲ ਕਰਨੀ ਹੋਵੇ ਤਾਂ ਕਥਾਕਾਰ ਨੂੰ ਅੱਜ ਵਿੱਚ ਜੀਣਾ ਪਵੇਗਾ , ਆਪਣੇ ਤੇ ਲਾਗੂ ਕਰਕੇ ਆਦਰਸ਼ਵਾਦੀ ਇਨਸਾਨ ਬਣਕੇ ਦਿਖਾਉਣਾ ਪਵੇਗਾ ਨਹੀ ਤਾਂ ਸੁਣਨ ਵਾਲੇ ਨੂੰ ਭਰਮਾਉਣਾ ਔਖਾ ਹੋਵੇਗਾ । ਇਤਹਾਸਕ ਪਾਤਰਾਂ ਦੇ ਸਿਰ ਤੇ ਖਾਣ ਵਿੱਚ ਮੌਜ ਇਹ ਹੈ ਕਿ ਆਪ ਨਹੀਂ ਕਰਨਾ ਪੈਂਦਾ ।
ਜੇਕਰ ਇਤਿਹਾਸ ਸੁਣਕੇ ਕੇ ਸੂਝਵਾਨ ਸਿੱਖ ਪੈਦਾ ਹੁੰਦੇ ਤਾਂ ਇਤਿਹਾਸ ਸੁਣਾਉਣ ਵਾਲੇ ਸੁਖਪ੍ਰੀਤ ਸਿੰਘ ਉੱਦੋਕੇ ਤੇ ਸੋਹਣ ਸਿੰਘ ਖਾਲਸੇ ਵਰਗੇ ਸਿਰੇ ਦੇ ਸਿੱਖ ਹੋਣੇ ਸੀ ।
ਸਟੇਜ ਤੇ ਛੋਟੇ ਛੋਟੇ ਕੱਪੜੇ ਪਾ ਕੇ ਨੱਚ ਰਹੀ ਤੇ ਇਸ਼ਾਰੇ ਕਰ ਰਹੀ ਡਾਂਸਰ ਤੇ ਸਟੇਜ ਤੇ ਬੈਠੇ ਰੋਣ ਦਾ ਡਰਾਮਾ ਕਰਨ ਵਾਲੇ ਅਮਰੀਕ ਸਿੰਘ ਚੰਡੀਗੜ ਵਰਗੇ ਇਤਿਹਾਸਕਾਰ ਵਿੱਚ ਕੀ ਫਰਕ ਹੈ , ਜਦੋ ਕਿ ਦੋਵਾਂ ਦਾ ਮਕਸਦ ਸਾਹਮਣੇ ਬੈਠਿਆਂ ਨੂੰ ਭਾਵੁਕ ਕਰਕੇ ਜੇਬਾਂ ਖਾਲੀ ਕਰਾਉਣਾ ਹੈ ।।

–ਯਾਦਵਿੰਦਰ ਸਿੰਘ


ਕਿਹੜਾ ਇਤਿਹਾਸ ਠੀਕ ,ਕਿਹੜਾ ਗਲਤ ?

ਧੂੰਦਾ ਜੀ ਦਾ ਪ੍ਰੋਗਰਾਮ ਸੁਣਿਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਤਿਹਾਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਠੀਕ ਇਤਿਹਾਸ ਸੁਣਾਉਣਾ ਚਾਹੀਦਾ ਹੈ ।
ਸਾਰੇ ਬਾਬੇ ਤੇ ਦਮਦਮੀ ਟਕਸਾਲ ਅੱਜ ਤੱਕ ਉਹੀ ਇਤਿਹਾਸ ਸੁਣਾ ਰਹੀ ਹੈ ਜੋ ਗੁਰਬਾਣੀ ਦੀ ਕਸਵੱਟੀ ਤੇ ਬਿਲਕੁਲ ਖਰਾ ਨਹੀਂ ਉੱਤਰਦਾ ਹੈ ਕਿਉਕਿ ਉਹ ਲੋਕ ਗੁਰਬਾਣੀ ਨੂੰ ਵੀ ਬ੍ਰਾਹਮਣ ਦੇ ਦਿੱਤੇ ਨਜ਼ਰੀਏ ਨਾਲ ਵੇਖਦੇ ਹਨ , ਜਿਸ ਨਾਲ ਕੋਈ ਵੀ ਗੈਰਕੁਦਰਤੀ ਘਟਨਾ ਨੂੰ ਠੀਕ ਮੰਨਿਆ ਜਾ ਸਕਦਾ ਹੈ।
ਧੂੰਦਾ ਜੀ ,ਗੁਰਬਾਣੀ ਦੀ ਕਸਵੱਟੀ ਕੀ ਕਹਿੰਦੀ ਹੈ, ਅਗਲਿਆਂ ਨੇ ਤੁਹਾਡੇ ਤੋ ਨਹੀਂ ਪੁੱਛਣ ਆਉਣਾ ।
ਜੇਕਰ ਤੁਸੀਂ ਅਸਲ ਦੇ ਵਿੱਚ ਹੀ ਇਤਿਹਾਸ ਦੇ ਪ੍ਰਤੀ ਸੁਹਿਰਦ ਹੋ ਤੇ ਕੌਮੀ ਵਿਕਾਸ ਦਾ ਤੁਹਾਨੂੰ ਬਹੁਤ ਫਿਕਰ ਹੈ ਤਾਂ ਤੁਸੀ ਗੁਰਬਾਣੀ ਦੀ ਕਸਵੱਟੀ ਲਾ ਕੇ ਸਹੀ ਇਤਿਹਾਸ ਨੂੰ ਗਲਤ ਨਾਲੋਂ ਵੱਖਰਾ ਕਰਨ ਦਾ ਉਪਰਾਲਾ ਕਿਉਂ ਨਹੀ ਕਰਦੇ ?

–ਯਾਦਵਿੰਦਰ ਸਿੰਘ

 


“ਪੰਥਪ੍ਰੀਤ ਸਿੰਘ ਨਾਸਮਝ ਹੈ” ਜਾਂ “ਬੇਈਮਾਨ” ?

ਜਿਸ ਤਰਾਂ ਭਾਈ ਪੰਥਪ੍ਰੀਤ ਸਿੰਘ ਨੇ ਰੇਡੀਓ ਸਿੰਘ ਨਾਦ ਤੇ ਲਾਈਵ ਬੋਲ ਕੇ ਗਿਆਨ ਗੁਰੂ ਦੇ ਲਈ ਆਏ ਸ਼ਬਦ ਨੂੰ ਦੇਹ ਨਾਲ ਜੋੜ ਕੇ ਗੁਰੂ ਵਿਅਕਤੀ ਨੂੰ ਮਹਾਨ ਆਦਰਸ਼ਾਂ ਨਾਲ਼ ਜਿਉਣ ਵਾਲਾ ਆਮ ਇਨਸਾਨ ਨਹੀਂ ਬਲਕਿ ਚਮਤਕਾਰੀ ਪੁਰਖ ਦਰਸਾਉਣ ਦਾ ਯਤਨ ਕੀਤਾ ਹੈ ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਾਈ ਪੰਥਪ੍ਰੀਤ ਸਿੰਘ ਨੂੰ ਗਿਆਨ ਗੁਰੂ ਦੇ ਸਿਧਾਂਤ ਦੀ ਸਮਝ ਨਹੀਂ ਹੈ ?
ਜੇ ਨਹੀਂ ਤਾਂ ਗੁਰੂ ਸਿਧਾਂਤ ਦੀ ਸਮਝ ਨਾ ਰੱਖਣ ਵਾਲਾ, ਦੇਹ ਨੂੰ ਗੁਰੂ ਮੰਨਣ ਵਾਲਾ, ਬੇਸਮਝ ਇਨਸਾਨ ਸਿੱਖਾਂ ਨੂੰ ਕੀ ਸੇਧ ਦੇ ਸਕੇਗਾ ?
ਜੇਕਰ ਪੰਥਪ੍ਰੀਤ ਸਿੰਘ ਨੂੰ ਸਿਧਾਂਤ ਦੀ ਸਮਝ ਹੈ, ਪੁੱਤਰ ਮੋਹ ਦਾ ਮਾਰਿਆ, ਹਰਨੇਕ ਸਿੰਘ ਨਾਲ਼ ਨਿੱਜੀ ਕਿੜ੍ਹ ਕੱਢਣ ਲਈ, ਗੁਰਮਤਿ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ ਤਾਂ ਇਸ ਤਰਾਂ ਦਾ ਨਿੱਜ ਨੂੰ ਪਹਿਲ ਦੇਣ ਵਾਲ਼ਾ ਪਰਚਾਰਕ ,ਕਿਸੇ ਨਾਜੁਕ ਸਮੇਂ ਤੇ ਕੌਮ ਨੂੰ ਕਿੱਡਾ ਵੱਡਾ ਧੋਖਾ ਦੇ ਸਕਦਾ ਹੈ, ਸਾਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਹੈ ।
ਇਸ ਤਰਾਂ ਵਿਰੋਧ ਦੀ ਭਾਵਨਾ ਦੇ ਨਾਲ਼ ਪੰਥਪ੍ਰੀਤ ਸਿੰਘ ਪਹਿਲਾਂ ਵੀ ਬੇਵਕੂਫੀ ਕਰ ਚੁੱਕਿਆ ਹੈ ਜਦੋ ਵੋਟਾਂ ਸਮੇਂ ਔਰਤਾਂ ਨੂੰ ਘਰ ਵੋਟ ਮੰਗਣ ਵਾਲਿਆਂ ਦੇ, ਨਸ਼ੇ ਦੀ ਪੇਸ਼ਕਸ਼ ਕਰਨ ਵਾਲਿਆਂ ਦੇ ਮੂੰਹ ਕਾਲ਼ੇ ਕਰਨ ਤੇ ਉਹਨਾਂ ਦੇ ਖਿਲਾਫ ਨਾਅਰੇ ਲਾਉਣ ਦੀ ਸਲਾਹ ਦੇ ਰਿਹਾ ਸੀ, ਜਦ ਕੇ ਉਹ ਗੁੰਡੇ ਲੋਕ ਉਹਨਾਂ ਔਰਤਾਂ ਦੇ ਇਸ ਵਿਵਹਾਰ ਬਦਲੇ ਕੋਈ ਵੀ ਸ਼ਰਮਨਾਕ ਕਾਰਾ ਕਰ ਸਕਦੇ ਸਨ ।
ਪਰ ਇਸ ਵਾਰ ਤਾਂ ਪੰਥਪ੍ਰੀਤ ਸਿੰਘ ਨੇ ਵਿਰੋਧ ਦੀ ਭਾਵਨਾ ਵਿੱਚ ਗੁਰਮਤ ਸਿਧਾਂਤ ਨੂੰ ਹੀ ਸੱਟ ਮਾਰ ਦਿੱਤੀ , ਪੰਥਪ੍ਰੀਤ ਸਿੰਘ ਦਾ ਇਹ ਕਾਰਨਾਮਾ ,ਰਾਮਰਾਇ ਦੇ ਗੁਰਬਾਣੀ ਦੀ ਤੁਕ ਬਦਲ ਕੇ ਸੁਣਾਉਣ ਨਾਲੋਂ ਕਿਸ ਤਰਾਂ ਵੱਖਰਾ ਹੈ ?

–ਯਾਦਵਿੰਦਰ ਸਿੰਘ


“ਫੈਸਲਾ ਗਲਤ ਨਿਕਲਣ ਨਾਲ ਇਨਸਾਨ ਗਲਤ ਨਹੀ ਹੋ ਜਾਂਦਾ”

ਗਲਤੀ ਕਰਨੀ ਤੇ ਗਲਤ ਹੋਣਾ ਦੋ ਵੱਖੋ ਵੱਖਰੀਆਂ ਗੱਲਾਂ ਹਨ, ਮੰਨ ਲਉ ਤੁਸੀਂ ਕਿਸੇ ਆਪਣੇ ਪਿਆਰ ਵਾਲ਼ੇ ਨੂੰ ਪੈਸੇ ਉਧਾਰ ਦਿੱਤੇ ਹੋਣ ਤੇ ਨਿਯਤ ਕੀਤੇ ਸਮੇ ਤੇ ਪੈਸੇ ਲੈਣ ਵਾਲਾ ਵਾਪਿਸ ਦੇਣ ਤੋ ਮੁੱਕਰ ਜਾਵੇ, ਹੁਣ ਉਸ ਹਾਲਤ ਵਿੱਚ ਪੈਸੇ ਦੇਣ ਦਾ ਫੈਸਲਾ ਗਲਤ ਤੁਹਾਡਾ ਹੈ ਪਰ ਬੰਦਾ ਗਲਤ ,ਪੈਸੇ ਲੈ ਕੇ ਮੁੱਕਰ ਜਾਣ ਵਾਲਾ ਹੈ।
ਗੁਰੂ ਸਿੱਖ ਦਾ ਪਿਆਰ ਬਹੁਤ ਗੂੜ੍ਹਾ ਹੈ , ਗੁਰੂ ਸਿੱਖਾਂ ਨੂੰ ਬੱਚਿਆਂ ਤੋ ਵੱਧ ਪਿਆਰ ਕਰਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚੌਥੀ ਲੜਾਈ ਕਰਤਾਰਪੁਰ ਵਿੱਚ ਲੜੀ, ਗੁਰੂ ਪਾਤਸ਼ਾਹ ਜੀ ਨੇ ਲੜਾਈ ਜਿੱਤ ਲਈ ਪਰ ਦੁਸ਼ਮਣ ਫੌਜ ਦੀ ਗਿਣਤੀ ਸਿੱਖਾਂ ਦੇ ਮੁਕਾਬਲੇ ਬਹੁਤ ਜਿਆਦਾ ਸੀ, ਇਸ ਕਰਕੇ ਬੜੀ ਜੋਰਦਾਰ ਲੜਾਈ ਲੜਨੀ ਪਈ, ਹਜਾਰਾਂ ਦੀ ਗਿਣਤੀ ਵਿੱਚ ਤੁਰਕ ਮਾਰੇ ਗਏ , ਸੈਕੜੇ ਗੁਰੂ ਦੇ ਪਿਆਰੇ ਸਿੱਖ ਸ਼ਹੀਦ ਹੋ ਗਏ, ਪੈਦੇ ਖਾਂ ਜਿਸਨੂੰ ਗੁਰੂ ਜੀ ਨੇ ਹੱਥੀ ਪਾਲਿਆ ਸੀ , ਉਹ ਹੀ ਗੁਰੂ ਜੀ ਦੇ ਵਿਰੁੱਧ ਫੌਜ ਲੈ ਕੇ ਆਇਆ ਸੀ , ਜਿਸ ਕਾਰਨ ਅਨੇਕਾਂ ਗੁਰੂ ਜੀ ਦੇ ਪਿਆਰੇ ਸਿੱਖ ਸ਼ਹੀਦ ਹੋਏ।
ਪੈਦੇ ਖਾਂ ਨੂੰ ਪਾਲਣ ਦਾ ਫੈਸਲਾ, ਗੁਰੂ ਜੀ ਨੇ ਲਿਆ ,ਕੀ ਉਹ ਠੀਕ ਨਿਕਲਿਆ ਜਾਂ ਗਲਤ ?
ਗੁਰੂ ਰਾਮਦਾਸ ਪਾਤਸ਼ਾਹ ਜੀ ਸਬੰਧ ਵਿੱਚ ਜਾਗਰੂਕ ਤੇ ਪਰਚਾਰਕ ਇਹ ਦਲੀਲ ਦਿੰਦੇ ਹਨ ਕਿ ਉਹਨਾਂ ਨੇ ਪਿਰਥੀ ਚੰਦ ਦੀ ਬੇਈਮਾਨੀ ਪ੍ਰਗਟ ਕੀਤੀ, ਉਹਨਾਂ ਦਾ ਫੈਸਲਾ ਗਲਤ ਨਹੀਂ ਸੀ।
ਕੀ ਛੇਵੇ ਪਾਤਸ਼ਾਹ ਜੀ ਨੇ ਵੀ ਪੈਦੇ ਖਾਂ ਨੂੰ ਸਿਰਫ ਇਸ ਲਈ ਪਾਲ ਕੇ ਉਸਤੋ ਜੰਗ ਵਿੱਚ ਅਨੇਕਾਂ ਸਿੱਖ ਸ਼ਹੀਦ ਕਰਵਾ ਲਏ ਤਾਂ ਕਿ ਉਸ ਦੀ ਬੇਈਮਾਨੀ ਨੂੰ ਪ੍ਰਗਟ ਕੀਤਾ ਜਾ ਸਕੇ ?
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਤੋ ਪਹਿਲਾਂ ਪੀਰ ਬੁੱਧੂ ਸ਼ਾਹ ਜੀ ਦੇ ਰਾਹੀ 500 ਪਠਾਣ ਆਪਣੀ ਫੌਜ ਵਿੱਚ ਭਰਤੀ ਕੀਤੇ, ਜੰਗ ਸ਼ੁਰੂ ਹੋਣ ਵੇਲ਼ੇ ,ਉਹਨਾਂ ਵਿੱਚੋ 400 ਪਠਾਣ ਪਹਾੜੀਆਂ ਨਾਲ਼ ਜਾ ਕੇ ਰਲ਼ ਗਏ , ਗੁਰੂ ਜੀ ਕਿੰਨਾ ਸਮਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਰਹੇ ।
ਇੱਥੇ ਗੁਰੂ ਜੀ ਦਾ ਫੈਸਲਾ ਠੀਕ ਨਿਕਲਿਆ ਜਾਂ ਗਲਤ ?
ਹਮੇਸ਼ਾ ਸਮੇ ਤੇ ਹਲਾਤਾਂ ਨੂੰ ਦੇਖਦੇ ਹੋਏ ਸਭ ਤੋ ਸੰਭਵ ਫੈਸਲਾ ਲਿਆ ਜਾਂਦਾ ਹੈ, ਨਤੀਜਾ ਕੀ ਨਿਕਲੇਗਾ ,ਕੋਈ ਨਹੀਂ ਜਾਣਦਾ ।।

–ਯਾਦਵਿੰਦਰ ਸਿੰਘ


“ਕਥਾਕਾਰ ਤੇ ਫੈਸਲੇ ਕਰਨ ਦੀ ਯੋਗਤਾ”

ਭਾਈ ਰਣਜੀਤ ਸਿੰਘ ਖਾਲਸਾ ਜੀ ਦੀ ਸਟੇਟਮੈਟ “ਮੈਨੂੰ ਆਪਣੇ ਫੈਸਲੇ ਆਪ ਕਰਨ ਦਿਓ “ ਨੂੰ ਅਧਾਰ ਬਣਾ ਕੇ ਪੰਥਪ੍ਰੀਤ ਸਿੰਘ ਦੇ ਪ੍ਰੇਮੀ ਤੇ ਬਾਕੀ ਪਰਚਾਰਕਾਂ ਦੇ ਚਾਪਲੂਸ ਕਹਿ ਰਹੇ ਹਨ ਕਿ ਬਾਕੀ ਪਰਚਾਰਕਾਂ ਨੂੰ ਵੀ ਆਪਣੀ ਮਰਜੀ ਕਰਨ ਦਿਉ ।
ਮੂਰਖੋ , ਲਾਲਾਂ ਵਾਲ਼ੇ ਬਾਰੇ ਬੋਲਣ ਨੂੰ ਫੈਸਲਾ ਨੀ ਕਹਿੰਦੇ ਤੇ ਨੂੰਹ ਸੱਸ ਵਾਲੀਆਂ ਕਹਾਣੀਆਂ ਸੁਣਾਉਣ ਦੇ ਫੈਸਲੇ ਦੀ ਗੱਲ ਨਹੀਂ ਕਰ ਰਹੇ ਭਾਈ ਰਣਜੀਤ ਸਿੰਘ ਜੀ, ਭਾਈ ਪੰਥਪ੍ਰੀਤ ਸਿੰਘ ਤੇ ਧੂੰਦਾ ਜੀ ਨੂੰ ਆਪਣੀ ਮਰਜੀ ਕਰਦਿਆਂ 15-20 ਸਾਲ ਹੋ ਗਏ ਤੇ ਅਜੇ ਤੱਕ ਸਿੱਖ ਕੌਮ ਦੀ ਵੱਖਰੀ ਹੋਦ ਨੂੰ ਯਕੀਨੀ ਬਣਾਉਣ ਤੇ ਮਰਿਆਦਾ ਬਾਰੇ ਜਾਂ ਕਿਸੇ ਹੋਰ ਕੌਮੀ ਮਸਲੇ ਤੇ ਕੋਈ ਸਾਰਥਕ ਕੰਮ ਨਹੀਂ ਕਰ ਸਕੇ, ਕੰਮ ਤਾਂ ਕੀ ਆਪਣਾ ਵੀ ਸਪੱਸ਼ਟ ਨਜ਼ਰੀਆ ਬਣਾ ਕੇ ਸੰਗਤ ਨੂੰ ਨਹੀਂ ਦੇ ਸਕੇ ਤੇ ਉੱਪਰੋਂ ਕਿਰਪਾਲ ਸਿੰਘ ਬਠਿੰਡਾ ਕਹਿ ਰਿਹਾ “ਅਜੇ ਤੱਕ ਸਿਰਫ 30% ਸੰਗਤ ਡੇਰਿਆਂ ਤੋ ਸੁਚੇਤ ਹੋਈ ਆ ਬਾਕੀ ਉਸੇ ਤਰਾਂ ਵਹਿਮਾਂ ਵਿੱਚ ਫਸੀ ਹੈ “ਮਤਲਬ ਅਜੇ ਤੁਹਾਨੂੰ ਸੰਗਤ ਨੂੰ ਆਮ ਪੱਧਰ ਤੇ ਲਿਆਉਣ ਵਾਸਤੇ 50 – 60 ਸਾਲ ਹੋਰ ਚਾਹੀਦੇ ਆ, ਤੁਹਾਡੀ ਘਟੀਆ ਕਾਰਗੁਜਾਰੀ ਦੇਖ ਕੇ ਤਹਾਨੂੰ ਕਿਹਾ ਗਿਆ ਸੀ, ਭਰਾਵੋ ਜੇ ਕੁਝ ਕਰਨਾ ਤਾਂ ਕੌਮ ਨੂੰ ਕੋਈ ਪ੍ਰੋਗਰਾਮ ਦਿਉ ਨਹੀ ਤਾਂ ਸਿੱਖ ਕੌਮ ਦਾ ਬਿਨਾਂ ਗੱਲੋਂ ਪੈਸਾ ਤੇ ਸਮਾਂ ਨਾ ਬਰਬਾਦ ਕਰੋ।
ਦੂਜੇ ਪਾਸੇ ਭਾਈ ਰਣਜੀਤ ਸਿੰਘ ਨੂੰ ਮਸਾਂ ਡੇਢ ਦੋ ਕੁ ਸਾਲ ਹੋਏ ਆ , ਇਸ ਤਰੀਕੇ ਦਾ ਪਰਚਾਰ ਸੁਰੂ ਕੀਤੇ ਨੂੰ ਤੇ ਟਕਸਾਲ ਦੀ ਗੁੰਡਾਗਰਦੀ ਦੇ ਖਿਲਾਫ ਸਖਤ ਸਟੈਡ ਲਿਆ, ਮਰਿਆਦਾ ਬਾਰੇ ਆਪਣਾ ਪੱਖ ਸ਼ਪੱਸ਼ਟ ਕੀਤਾ, ਗੁਰਬਾਣੀ ਦੇ ਅਰਥ ਹੁਣ ਦੇ ਸਮੇਂ ਦੇ ਹਾਣੀ ਤੇ ਸੌਖੇ ਕਰਕੇ ਇਨਕਲਾਬੀ, ਵਿਚਾਰਵਾਨ ਸਖਸ਼ੀਅਤਾਂ ਪੈਦਾ ਕਰਨ ਤੇ ਜੋਰ ਦਿੱਤਾ, ਸੂਰਜ ਪ੍ਰਕਾਸ਼ ਦਾ ਗੰਦ ਨਿਧੜਕ ਹੋ ਕੇ ਸੰਗਤ ਨੂੰ ਦੱਸਿਆ ਤੇ ਹੋਰ ਕਈ ਕੁਝ ਅਤੇ ਇਸੇ ਤਰੀਕੇ ਨਾਲ ਲਗਾਤਾਰ ਅੱਗੇ ਵਧਦੇ ਜਾ ਰਹੇ ਹਨ ।
ਇਸ ਸਭ ਦੇ ਬਾਵਜੂਦ ਫੁਕਰੇ ਜਾਗਰੂਕ ਉਹਨਾਂ ਤੋ ਮਰਜੀ ਦੀਆਂ ਗੱਲਾਂ ਕਹਾਉਣ ਲਈ ਉਹਨਾਂ ਦੇ ਖਿਲਾਫ ਪੋਸਟਾਂ ਪਾ ਰਹੇ ਸਨ ਤੇ ਹੋਰ ਤਰੀਕਿਆਂ ਨਾਲ ਉਹਨਾਂ ਤੇ ਦਬਾ ਬਣਾ ਰਹੇ ਸਨ, ਇਸ ਕਰਕੇ ਭਾਈ ਸਾਹਿਬ ਨੂੰ ਇਹ ਗੱਲ ਕਰਨੀ ਪਈ ਕਿ ਮੈਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ, ਆਪਣੇ ਤਰੀਕੇ ਕੰਮ ਕਰਦਾ ਕਰਕੇ ਹੀ ਮੈ ਅੱਜ ਸਟੈਂਡ ਲੈ ਕੇ ਖੜਾ ਹਾਂ ।
ਮੂਰਖੋ, ਤੁਸੀਂ ਭਾਈ ਰਣਜੀਤ ਸਿੰਘ ਦੇ ਮੁਕਾਬਲੇ ਆਪਣੇ ਚੱਲੇ ਕਾਰਤੂਸਾਂ ਨੂੰ ਕਿਵੇ ਦੇਖ ਸਕਦੇ ਹੋ, ਜਿੰਨਾਂ ਨੇ ਦੋ ਸਾਲ ਵਿੱਚ ਉਹ ਗੱਲਾਂ ਕਰ ਦਿੱਤੀਆਂ ਜੋ ਤੁਹਾਡੇ ਪਰਚਾਰਕ ਵੀਹ ਸਾਲ ਵਿੱਚ ਨਹੀਂ ਕਰ ਸਕੇ ।।

–ਯਾਦਵਿੰਦਰ ਸਿੰਘ


“ਢੱਡਰੀਆਂ ਵਾਲਿਆਂ ਦੇ” ਤੇ “ਪੰਥਪ੍ਰੀਤ ਸਿੰਘ ਵਿੱਚਲਾ ਫਰਕ”

ਜਿਹੜੀਆਂ ਗੱਲਾਂ ਪੰਥਪ੍ਰੀਤ ਸਿੰਘ ਵੀਹ ਸਾਲ ਵਿੱਚ ਨਹੀਂ ਕਰ ਸਕਿਆ, ਭਾਈ ਰਣਜੀਤ ਸਿੰਘ ਜੀ ਖਾਲਸਾ ਦੀਵਾਨ ਵਿੱਚੋ ਸਮਾਂ ਲੈ ਕੇ ਦਸ ਕੁ ਮਿੰਟ ਵਿੱਚ ਕਰ ਦਿੰਦੇ ਹਨ, ਜੇ ਕਿਸੇ ਨੂੰ ਭਾਈ ਰਣਜੀਤ ਸਿੰਘ ਦੇ ਕੰਮ ਕਰਨ ਦੀ ਇਮਾਨਦਾਰੀ ਤੇ ਹੌਂਸਲੇ ਤੇ ਕਿਸੇ ਤਰਾਂ ਦਾ ਸ਼ੰਕਾ ਹੈ ਤੇ ਪੰਥਪ੍ਰੀਤ ਸਿੰਘ ਤੇ ਭਾਈ ਸਾਹਿਬ ਵਿਚਲਾ ਫਰਕ ਸਮਝ ਨਹੀਂ ਆ ਰਿਹਾ, ਉਹ ਬੰਦਾ ਆਪਣੇ ਦਿਮਾਗ ਦਾ ਇਲਾਜ ਕਰਾਵੇ ।
ਮਾਝੀ, ਢਪਾਲੀ ਤੇ ਹੋਰ ਜਾਗਰੂਕ ਫੁਕਰੇ ਵਿਦਵਾਨ ਤੇ ਚਮਚੇ ਭਾਈ ਰਣਜੀਤ ਸਿੰਘ ਦੀ ਜੁੱਤੀ ਵਰਗੇ ਵੀ ਨਹੀਂ ਹਨ , ਇਸ ਕਰਕੇ ਉਹਨਾਂ ਨੂੰ ਸਲਾਹਾਂ ਦੇ ਕੇ ਆਪਣੀ ਅਕਲ ਦਾ ਜਨਾਜਾ ਨਾ ਕੱਢਣ
ਪੰਥਪ੍ਰੀਤ ਸਿੰਘ ਵਰਗੇ ਜੇ ਕੁਝ ਕਰਨ ਜੋਗੇ ਹੁੰਦੇ ਹੁਣ ਨੂੰ ਕਰਕੇ ਦਿਖਾ ਦੇਣਾ ਸੀ , ਇੰਨੇ ਲੰਮੇ ਅਰਸੇ ਵਿੱਚ ਵੀ ਜੇ ਕੋਈ ਪ੍ਰਾਪਤੀ ਨਹੀ ਤਾਂ ਅੱਗੇ ਕੀ ਖੋਹਣ ਖੋ ਦੇਣਗੇ ਤੇ ਇਹਨਾਂ ਦੀਆਂ ਤਿਆਰ ਕੀਤੀਆਂ ਫੋਟੋਕਾਪੀ ਮਸ਼ੀਨਾਂ ਨੇ ਕੀ ਰੰਗ ਲਾ ਦੇਣਾ ,ਜਿਹੜੇ ਆਪਣਾ ਦਿਮਾਗ ਨਹੀਂ ਵਰਤਦੇ ਬੱਸ ਪੰਥਪ੍ਰੀਤ ਸਿੰਘ ਦੀ ਲੋਹੜੀ, ਦਿਵਾਲ਼ੀ , ਗੁੱਗਾ ਰਪੀਟ ਕਰੀ ਜਾਂਦੇ ਹਨ। ਇਹਨਾਂ ਨੂੰ ਭਾਈ ਰਣਜੀਤ ਸਿੰਘ ਦੇ ਰਾਹ ਦੇ ਰੋੜੇ ਬਣਨ ਤੋ ਰੋਕਣਾ ਸੂਝਵਾਨ ਸਿੱਖਾਂ ਦੀ ਜਿੰਮੇਵਾਰੀ ਹੈ ।

–ਯਾਦਵਿੰਦਰ ਸਿੰਘ


“ਢੱਡਰੀਆਂ ਵਾਲਿਆਂ ਦੀ ਸਟੇਟਮੈਂਟ” ਆ ਗਈ”

ਬੜੇ ਪਰਚਾਰਕ ਮੈਨੂੰ ਕਹਿੰਦੇ ਹਨ “ ਢੱਡਰੀਆਂ ਵਾਲ਼ਾ ਸੱਚ ਬੋਲੇ “ ਜਿਸ ਦਿਨ ਮੈਂ ਆਪਣੀ ਆਈ ਤੇ ਆ ਗਿਆ, ਸਾਰਾ ਕੁਝ ਬੋਲ ਕੇ ਦੱਸਣ ਲੱਗ ਪਿਆ, ਤੁਹਾਨੂੰ ਜਾਂ ਤਾਂ ਮੇਰੇ ਨਾਲ਼ ਚੱਲਣਾ ਪਏਗਾ ਜਾਂ ਘਰ ਬੈਠਣਾ ਪਵੇਗਾ ।
ਮੈਂ ਅੱਜ ਤੱਕ ਆਪਣੇ ਫੈਸਲੇ ਆਪ ਕੀਤੇ ਹਨ, ਸਾਰਾ ਕੁਝ ਆਪਣੀ ਜਿੰਮੇਵਾਰੀ ਤੇ ਕੀਤਾ, ਜੇ ਮੈਂ ਤੁਹਾਡੇ ਕਹੇ ਚਲਦਾ ਹੁੰਦਾ, ਅੱਜ ਨੂੰ ਮੈਂ ਰਣਜੀਤ ਸਿੰਘ ਨਹੀਂ ਹੋਣਾ ਸੀ, ਤੁਹਾਡਾ ਪਿਛਲੱਗ ਹੋਣਾ ਸੀ , ਇਸ ਕਰਕੇ ਮੈਨੂੰ ਚਲਾਉਣ ਦੀ ਕੋਸਿਸ਼ ਨਾ ਕਰੋ, ਮੈਂ ਆਪਣੇ ਹਿਸਾਬ ਨਾਲ਼ ਚੱਲਾਂਗਾ ।
ਬੜੇ ਬੰਦਿਆਂ ਨੇ ਮੈਨੂੰ ਹਮਲਾ ਹੋਣ ਤੋਂ ਬਾਅਦ ਸਲਾਹਾਂ ਦਿੱਤੀਆਂ, ਜੀ ਤੁਸੀਂ ਇਸ ਤਰਾਂ ਨਾ ਬੋਲਿਆ ਕਰੋ, ਜੇ ਮੈਂ ਤੁਹਾਡੇ ਵਰਗਿਆਂ ਦੇ ਆਖੇ ਲਗਦਾ, ਅੱਜ ਨੂੰ ਧੁੰਮੇ ਵਰਗਿਆਂ ਦੇ ਪੈਰਾਂ ਵਿੱਚ ਭਿੱਜੀ ਬਿੱਲੀ ਬਣਕੇ ਡਿੱਗਿਆ ਹੋਣਾ ਸੀ ।
ਬੇਨਤੀ ਹੈ ਰਾਹ ਦੇ ਰੋੜੇ ਨਾ ਬਣੋ ਸਾਥ ਦਿਓ, ਮੇਰੇ ਤੋ ਆਪਣੀ ਭਾਸ਼ਾ ਨਾ ਬੁਲਾਓ , ਮੈਨੂੰ ਮੇਰੇ ਹਿਸਾਬ ਨਾਲ ਚੱਲਣ ਦਿਓ ।।

–ਯਾਦਵਿੰਦਰ ਸਿੰਘ


ਆਗਿਆਕਾਰੀ ਪੈਰੋਕਾਰ ਬਣੀਏ” ਜਾਂ “ਵਿਚਾਰਵਾਨ ਇਨਕਲਾਬੀ” ?

ਸਾਨੂੰ ਬਚਪਨ ਤੋ ਹੀ ਆਗਿਆਕਾਰੀ ਬਣਾਇਆ ਗਿਆ ਹੈ ਕਿਉਂਕਿ ਅਸੀਂ ਜਿਸ ਦੇਸ਼ ਵਿੱਚ ਪਲੇ ਹਾਂ , ਉੱਥੇ ਸਕੂਲਾਂ ਦਾ ਮਹੌਲ, ਪੜ੍ਹਾਈ ਤੇ ਸਾਡਾ ਰਹਿਣ ਸਹਿਣ ਘੜਿਆ ਹੀ ਇਸ ਤਰੀਕੇ ਨਾਲ਼ ਹੋਇਆ ਹੈ ਕਿ ਆਗਿਆਕਾਰੀ ਸ਼ਖਸ਼ੀਅਤਾਂ ਪੈਦਾ ਹੋਣ ਤੇ ਸਟੇਟ ਨੂੰ ਆਪਣੇ ਹਿੱਤ ਵਿੱਚ ਵਰਤਣੀਆਂ ਸੌਖੀਆਂ ਰਹਿਣ
ਪਰਿਵਾਰਾਂ ਦੇ ਵਿੱਚ ਸਭ ਤੋ ਸਿਆਣਾ ਉਸੇ ਨੂੰ ਗਿਣਿਆਂ ਜਾਂਦਾ ਹੈ ਜੋ ਹਰ ਇੱਕ ਵੱਡੇ ਦਾ ਆਗਿਆਕਾਰ ਹੋਵੇ ਪਰ ਆਪਣੇ ਤੋ ਵੱਡੇ ਦੀ ਹਰ ਗੱਲ ਮੰਨ ਲੈਣੀ ਤੇ ਸਭ ਦੀ ਨਿਗਾ ਦੇ ਵਿੱਚ ਚੰਗੇ ਬਣੇ ਰਹਿਣ ਦੀ ਇੱਛਾ, ਸਖਸ਼ੀਅਤ ਦੀ ਉਸਾਰੀ ਦੇ ਰਾਹ ਵਿੱਚ ਰੋੜਾ ਹੈ । ਆਪਣੇ ਦਿਮਾਗ ਤੋ ਆਪਣੇ ਤਰੀਕੇ ਨਾਲ਼ ਕੰਮ ਲੈਣ ਦੀ ਵਿਰਤੀ ਦਾ ਗਲਾ ਘੋਟਣ ਵਾਲੀ ਗੱਲ ਹੈ।
ਮਨੁੱਖ ਦੀ ਪਹਿਚਾਣ ਉਸਦੇ ਵਿਚਾਰ ਹੁੰਦੇ ਹਨ , ਕਿਸੇ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਮਰ ਦਾ ਨਹੀਂ ਅਤੇ ਵਿਰੋਧ ਵੀ ਉਮਰ ਦੇਖ ਕੇ ਜਾਂ ਰੁਤਬਾ ਦੇਖ ਕੇ ਨਹੀਂ ਸਗੋਂ ਵਿਚਾਰ ਤੇ ਕੰਮਾਂ ਨੂੰ ਦੇਖਦੇ ਹੋਏ ਕਰਨਾ ਚਾਹੀਦਾ ਹੈ।
ਆਗਿਆਕਾਰੀ ਹੋਣ ਦੀ ਬਿਰਤੀ ਕਰਕੇ ਆਪਣੇ ਜਾਗਰੂਕ ਪਰਚਾਰਕਾਂ ਦੇ ਪਿਛਲੱਗ ਉਹਨਾਂ ਪਰਚਾਰਕਾਂ ਦੀ ਸੁਆਰਥੀ ਬਿਰਤੀ ਤੇ ਧਿਆਨ ਨਹੀਂ ਦੇ ਪਾ ਰਹੇ , ਕਿਸੇ ਦੇ ਅਸਲੀਅਤ ਦੇ ਅਧਾਰ ਤੇ ਗੱਲਾਂ ਦੱਸਣ ਦੇ ਬਾਵਜੂਦ ,ਪਰਚਾਰਕਾਂ ਬਾਰੇ ਵਿਚਾਰ ਨਹੀਂ ਕਰ ਪਾ ਰਹੇ ਕਿਉਂਕਿ ਆਪਣੀ ਵਿਵੇਕ ਬੁੱਧ ਤੋ ਕੰਮ ਲੈਣ ਦਾ ਹੌਂਸਲਾ ਗਵਾ ਚੁੱਕੇ ਹਨ । ਆਗਿਆ ਦਾ ਪਾਲਣ ਕਰਦੇ ਕਰਦੇ , ਇਸ ਕਦਰ ਮਾਨਸਿਕ ਗੁਲਾਮੀ ਸਹੇੜ ਚੁੱਕੇ ਹਨ ਕਿ ਪਰਚਾਰਕਾਂ ਦੇ ਖਿਲਾਫ ਤਾਂ ਸੋਚਣਾ ਵੀ ਪਾਪ ਸਮਝਦੇ ਹਨ।
ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਦੇ ਪਰਚਾਰ ਵਿੱਚ ਇਹ ਬੜਾ ਵੱਡਾ ਫਰਕ ਹੈ ਕਿ ਪੰਥਪ੍ਰੀਤ ਸਿੰਘ ਦਾ ਪਰਚਾਰ ਪੈਰੋਕਾਰ ਪੈਦਾ ਕਰਨ ਵਾਲ਼ਾ ਹੈ , ਇਸ ਗੱਲ ਦਾ ਸਬੂਤ ਇੰਨਾਂ ਦੇ ਪਰੇਮੀ ਹਨ ਅਤੇ ਭਾਈ ਰਣਜੀਤ ਸਿੰਘ ਦਾ ਪਰਚਾਰ ਸਖਸ਼ੀਅਤ ਦੀ ਉਸਾਰੀ ਤੇ ਜੋਰ ਦੇਣ ਵਾਲ਼ਾ ਹੈ, ਸੁਣਨ ਵਾਲਿਆਂ ਨੂੰ ਸੋਚ ਵਿਚਾਰ ਕਰਕੇ ਆਪਣੇ ਆਪ ਨੂੰ ਘੜਨ ਤੇ ਸਮਾਜ ਵਿੱਚ ਯੋਗ ਯੋਗਦਾਨ ਪਾਉਣ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਭਾਈ ਰਣਜੀਤ ਸਿੰਘ ਦਾ ਸਾਥ ਦੇਈਏ, ਹਰ ਇੱਕ ਦੀ ਆਗਿਆ ਮੰਨਣੀ ਛੱਡ ਕੇ ਆਪਣੇ ਦਿਮਾਗ ਨਾਲ਼ ਵਿਚਾਰਾਂ ਤੇ ਕੰਮਾਂ ਦੇ ਅਧਾਰ ਤੇ ਲੋਕਾਂ ਨੂੰ ਪਰਖਣਾ ਸਿੱਖੀਏ ਅਤੇ ਮਾਨਸਿਕ ਗੁਲਾਮੀ ਤੋ ਖਹਿੜਾ ਛੁਡਵਾ ਕੇ ਆਜ਼ਾਦ ਸੋਚ ਦੇ ਮਾਲਕ ਬਣੀਏ ।।

–ਯਾਦਵਿੰਦਰ ਸਿੰਘ

 


“ਪੰਥਪ੍ਰੀਤ ਸਿੰਘ” ਦਾ “ਦੋਗਲਾਪਣ”

ਸਿੱਖ ਕੌਮ ਦੇ ਕਿਸੇ ਇੱਕ ਮਸਲੇ ਦਾ ਨਾਮ ਦੱਸੋ , ਜਿਸ ਬਾਰੇ ਭਾਈ ਪੰਥਪ੍ਰੀਤ ਸਿੰਘ ਦਾ ਸਾਫ ਤੇ ਸਪੱਸ਼ਟ ਨਜ਼ਰੀਆ ਹੋਵੇ, ਕੋਈ ਵੀ ਨਹੀਂ ਮਿਲੇਗਾ ਕਾਰਨ ਇਹ ਕਿ ਉਹਨਾਂ ਮੁੱਦਿਆਂ ਦੇ ਸਿਰ ਤੇ ਬਣੀਆਂ ਜਥੇਬੰਦੀਆਂ ਤੇ ਪ੍ਰਧਾਨ ਨਾਰਾਜ਼ ਹੋ ਜਾਣਗੇ ਜਿੰਨਾਂ ਦਾ ਰੋਟੀ ਪਾਣੀ ਹੀ ਲੋਕਾਂ ਦੇ ਸਿਰੋਂ ਚਲਦਾ ਹੈ ਤੇ ਸਾਂਝੀ ਭੀੜ ਵਾਲ਼ੇ ਬੰਦੇ ਟੁੱਟ ਜਾਣਗੇ।
ਇਸੇ ਕਰਕੇ ਲਾਲਾਂ ਵਾਲੇ, ਲੋਹੜੀ , ਦਿਵਾਲੀ ,ਮੱਸਿਆ ,ਪੁੰਨਿਆਂ ਵਰਗੇ ਬੇਲੋੜੇ ਮਸਲਿਆਂ ਤੇ ਬੋਲ ਕੇ ਲੋਕਾਂ ਵਿੱਚ ਆਪਣੇ ਆਪ ਨੂੰ ਬਹੁਤ ਨਿਧੜਕ ਪਰਚਾਰਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਅਸਲੀ ਕੰਮਾਂ ਤੇ ਧਿਆਨ ਨਾ ਜਾਵੇ।
ਜੇ ਕਿਸੇ ਕੌਮੀ ਮੁੱਦੇ ਤੇ ਬਿਆਨ ਦਿੱਤਾ ਜਾਂਦਾ ਹੈ ਤਾਂ ਸਿਰਫ ਆਪਣੀ ਵਡਿਆਈ ਖੱਟਣ ਦੇ ਮਨੋਰਥ ਨਾਲ਼ ਦਿੱਤਾ ਜਾਂਦਾ ਹੈ ਅਤੇ ਅਸਲ ਦੇ ਵਿੱਚ ਉਹ ਹੁੰਦਾ ਬਹੁਗਿਣਤੀ ਨੂੰ ਆਪਣੇ ਵੱਲ ਕਰਨ ਲਈ ਹੈ ਭਾਵ ਟਕਸਾਲੀਆਂ ਦੇ ਹੱਕ ਵਿੱਚ ਜਾਂਦਾ ਹੈ ਪਰ ਲੱਗਦਾ ਜਾਗਰੂਕਾਂ ਨੂੰ ਵੀ ਇਸ ਤਰਾਂ ਹੈ ਕਿ ਸਾਡੇ ਪੱਖ ਵਿੱਚ ਹੈ ਜਿਵੇਂ
ਪੰਥਪ੍ਰੀਤ ਸਿੰਘ ਨੇ ਕਿਹਾ “ ਦਸਮ ਗਰੰਥ ਮਸਲਾ, ਏਜੰਸੀਆਂ ਦੀ ਸੁੱਟੀ ਹੋਈ ਚੰਗਿਆੜੀ ਹੈ “।
ਭਾਵ ਦਸਮ ਗਰੰਥ ਨਹੀਂ ਬਲਕਿ ਦਸਮ ਗਰੰਥ ਦਾ ਮਸਲਾ ਏਜੰਸੀਆਂ ਦੀ ਸੁੱਟੀ ਹੋਈ ਚੰਗਿਆੜੀ ਹੈ, ਹੁਣ ਮਸਲਾ ਖੜ੍ਹਾ ਕੌਣ ਕਰ ਰਿਹਾ ਹੈ ,ਜਿਹੜੇ ਵਿਰੋਧ ਕਰ ਰਹੇ ਹਨ ਕਿਉਂਕਿ ਵਿਰੋਧ ਕਰਨ ਵਾਲ਼ੇ ਉਸ ਗੰਦ ਗਰੰਥ ਦੀਆਂ ਗਲਤ ਗੱਲਾਂ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ, ਬਚਿੱਤਰੀਆਂ ਵਿੱਚ ਭੜਕਾਹਟ ਪੈਦਾ ਹੋ ਰਹੀ ਹੈ ਤੇ ਚਾਰੇ ਪਾਸੇ ਰੌਲ਼ਾ ਪੈਣ ਲੱਗ ਪਿਆ ਨਹੀ ਤਾਂ ਦਸਮ ਗਰੰਥ ਨੂੰ ਮੰਨਣ ਵਾਲੇ ਚੁੱਪਚਾਪ ਦਸਮ ਗਰੰਥ ਦਾ ਪ੍ਰਕਾਸ਼ ਕਰ ਰਹੇ ਸਨ ।ਪੰਥਪ੍ਰੀਤ ਸਿੰਘ ਦੀ ਇਹੋ ਜੇ ਦੋਗਲੇ ਬਿਆਨ ਦੇਣ ਵਿੱਚ ਹਮੇਸ਼ਾ ਤੋ ਝੰਡੀ ਰਹੀ ਹੈ।
ਇਹ ਠੱਗ ਪਰਚਾਰਕ ਕੌਮ ਨੂੰ ਕਿਤੇ ਵੀ ਨਹੀਂ ਲਿਜਾਣਾ ਚਾਹੁੰਦੇ , ਇਹਨਾਂ ਦਾ ਪਰਚਾਰ ਕਰਨ ਦਾ ਇੱਕੋ ਇੱਕ ਮਕਸਦ ਹੈ, ਆਪਣੇ ਨਿੱਜੀ ਸਵਾਰਥ ਪੂਰੇ ਕਰਨੇ, ਪੰਥਪ੍ਰੀਤ ਸਿੰਘ ਦੇ ਬਾਕੀ ਪਰਚਾਰਕ ਵੀ ਸਿਰਫ ਦੋਗਲੀਆਂ ਗੱਲਾਂ ਕਰਦੇ ਹਨ ਜਾਂ ਪੰਥਪ੍ਰੀਤ ਸਿੰਘ ਦੇ ਦੀਵਾਨ ਰਪੀਟ ਕਰਦੇ ਹਨ , ਜੇ ਇਸ ਤਰਾਂ ਦੇ ਪਰਚਾਰ ਨਾਲ 20 ਸਾਲ ਵਿੱਚ ਕੌਮ ਦਾ ਪੱਧਰ ਉੱਥੇ ਦਾ ਉੱਥੇ ਖੜ੍ਹਾ ਹੈ ਤਾਂ ਤਰੀਕਾ ਗਲਤ ਹੈ , ਬਦਲਣਾ ਚਾਹੀਦਾ ਹੈ , ਨਹੀ ਤਾਂ ਪਰਚਾਰਕਾਂ ਦੇ ਸਵਾਰਥ ਤਾਂ ਪੂਰੇ ਹੋਈ ਜਾਣਗੇ ਪਰ ਕੌਮ ਦੇ ਸੁਨਿਹਰੀ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ ।

–ਯਾਦਵਿੰਦਰ ਸਿੰਘ


ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।।

ਬੇਅੰਤ ਰਿਸ਼ੀ ਮੁਨੀ ਕੁਦਰਤ ਦੇ ਆਖਰੀ ਬੰਨੇ ਦੀ ਭਾਲ਼ ਕਰਦੇ ਥੱਕ ਗਏ ਤੇ ਅਖੀਰ ਨੂੰ ਵੇਦਾਂ ਵਿੱਚ ਇੱਕ ਜੁਬਾਨ ਹੋ ਕੇ ਕਹਿੰਦੇ ਹਨ ਕਿ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਹਨ।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ।।
ਮਸਲਮਾਨ ਤੇ ਇਸਾਈ ਮੱਤ ਕਹਿੰਦੇ ਹਨ ਕਿ ਅਠਾਰਾਂ ਹਜ਼ਾਰ ਆਲਮ ਹਨ ਤੇ ਉਹਨਾਂ ਦਾ ਮੁੱਢ ਇੱਕ ਰੱਬ ਹੈ।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।
ਪਰ ਗੁਰੂ ਜੀ ਕਹਿੰਦੇ ਹਨ ਕਿ ਜੇ ਲੇਖਾ ਹੋ ਸਕਦਾ ਹੋਵੇ ਤਾਂ ਹੀ ਲਿਖਿਆ ਜਾ ਸਕਦਾ ਹੈ, ਕੁਦਰਤ ਦੀ ਵਿਸ਼ਾਲਤਾ ਅੱਗੇ ਗਿਣਤੀ ਦੇ ਅੱਖਰ ਖਤਮ ਹੋ ਜਾਂਦੇ ਹਨ, ਹੇ ਨਾਨਕ ਜਿਸ ਮਾਲਕ ਨੂੰ ਵੱਡਾ ਆਖਦੇ ਹਾਂ, ਉਹ ਆਪ ਹੀ ਜਾਣਦਾ ਹੈ ਕਿ ਕਿੰਨਾ ਵੱਡਾ ਪਸਾਰਾ ਹੈ।
ਹੁਣ ਆਪਣੇ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਤਰਾਂ ਮਨੁੱਖ ਨੇ ਆਪਣਾ ਦਿਮਾਗ ਵਰਤ ਕੇ ਕੰਪਿਊਟਰ,ਜਹਾਜ਼, ਰਾਕਟ ਤੇ ਹੋਰ ਅਨੇਕਾਂ ਤਰਾਂ ਦੀਆਂ ਚੀਜਾਂ ਬਣਾਈਆਂ, ਸਭ ਤੋ ਤੇਜ ਕੰਪਿਊਟਰ ਵੀ ਮਨੁੱਖੀ ਦਿਮਾਗ ਤੋ ਤੇਜ ਨਹੀਂ ਹੈ ,ਕਿਉਂਕਿ ਬਣਾਇਆ ਮਨੁੱਖ ਨੇ ਹੈ, ਮਨੁੱਖ ਦੀ ਬਣਾਈ ਹਰ ਚੀਜ਼ ਮਨੁੱਖ ਦੀ ਸਮਝ ਦੇ ਅਧੀਨ ਹੈ, ਉਸਤੋਂ ਛੋਟੀ ਹੈ।
ਹਮੇਸ਼ਾ ਚੀਜ਼ ਬਣਾਉਣ ਵਾਲ਼ਾ, ਬਣੀ ਹੋਈ ਵਸਤੂ ਤੋ ਵੱਡਾ ਹੁੰਦਾ ਹੈ।
ਮਨੁੱਖ ਦਾ ਦਿਮਾਗ ਜਿਸ ਕੁਦਰਤੀ ਸ਼ਕਤੀ ਨੇ ਬਣਾਇਆ, ਆਪਾਂ ਉਸਨੂੰ ਰੱਬ ਕਹਿ ਲੈਦੇ ਹਾਂ। ਰੱਬ ਮਨੁੱਖ ਤੋ ਵੱਡਾ ਹੈ ਕਿਉਕਿ ਮਨੁੱਖ ਨੂੰ ਬਣਾਇਆ ਰੱਬ ਨੇ ਹੈ, ਇਸ ਕਰਕੇ ਉਸ ਦਾ ਪਸਾਰਾ ਦੱਸਣਾ, ਉਸਦੇ ਸੁਰੂ ਹੋਣ ਤੋ ਲੈ ਕੇ ਅੰਤ ਤੱਕ ਦੱਸਣਾ, ਮਨੁੱਖੀ ਸਮਝ ਤੋ ਉੱਪਰ ਦੀ ਗੱਲ ਹੈ , ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਲੇਖਾ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਗਿਣਤੀ ਖਤਮ ਹੋ ਜਾਂਦੀ ਹੈ , ਗਿਣਤੀ ਦੇ ਅੱਖਰ ਮਨੁੱਖੀ ਦਿਮਾਗ ਦੀ ਕਾਢ ਹਨ ।
ਜੇਕਰ ਕੁਦਰਤ ਦਾ ਪਸਾਰਾ ਮਨੁੱਖੀ ਸਮਝ ਦੇ ਅਧੀਨ ਆ ਗਿਆ ਫਿਰ ਤਾਂ ਮਨੁੱਖ ਰੱਬ ਤੋ ਵੱਡਾ ਹੋ ਗਿਆ ।
ਇਸੇ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਜਿਸਨੂੰ ਵੱਡਾ ਕਿਹਾ ਜਾਂਦਾ ਹੈ, ਉਹ ਆਪ ਹੀ ਜਾਣਦਾ ਹੈ ਕਿ ਕਿੰਨਾ ਵੱਡਾ ਹੈ ਕਿਉਕਿ ਵੱਡੇ ਬਾਰੇ ਦੱਸਣਾ ਛੋਟੇ ਦੀ ਪਹੁੰਚ ਤੋਂ ਬਾਹਰ ਹੈ।
ਇਹ ਇੱਕ ਸਧਾਰਣ ਗੱਲ ਹੈ, ਆਪਣੇ ਜਾਗਰੂਕ ਇਹੋ ਜੇ ਸ਼ਬਦਾਂ ਨੂੰ ਕਰਾਮਾਤ ਨਾਲ ਜੋੜ ਕੇ ਦੇਖ ਰਹੇ ਹਨ।
ਗੁਰੂ ਜੀ ਜਿੱਥੇ ਵੀ ਰੱਬ ਦੀ ਗੱਲ ਕਰਦੇ ਹਨ, ਬੇਅੰਤ ਕਹਿ ਕੇ ਵਡਿਆਈ ਕਰਦੇ ਹਨ, ਕਿੰਨਾ ਵੱਡਾ ਹੈ, ਕਿੰਨੇ ਖੰਡ ਬ੍ਰਹਿਮੰਡ ਹਨ, ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਕਿਉਂਕਿ ਕਰਤੇ ਦੀ ਰਚਨਾ ਕਰਤੇ ਦੀ ਸਮਝ ਦੇ ਘੇਰੇ ਵਿੱਚ ਹੁੰਦੀ ਹੈ , ਆਪਾਂ ਤਾਂ ਆਪ ਉਸ ਰਚਨਾ ਦਾ ਹਿੱਸਾ ਹਾਂ।
ਸਾਨੂੰ ਗੁਰੂ ਜੀ ਨੇ ਰੱਬੀ ਨਿਯਮਾਂ ਨੂੰ ਸਮਝ ਕੇ ਉਹਨਾਂ ਅਨੁਸਾਰ ਜੀਵਣ ਜਿਉਣ ਦੀ ਪ੍ਰੇਰਣਾ ਦਿੱਤੀ ਹੈ , ਜਿਸ ਨਾਲ ਗੁਣਾਂ ਵਾਲ਼ਾ ਤੇ ਸਮਝ ਵਾਲਾ ,ਅਨੰਦਮਈ ਜੀਵਨ ਬਣ ਜਾਂਦਾ ਹੈ, ਗੁਰਬਾਣੀ ਵਿੱਚ ਕਿਤੇ ਕੋਈ ਕਰਾਮਾਤੀ ਗੱਲ ਨਹੀਂ ਹੈ ,ਆਪਣੇ ਸਮਝਣ ਵਿੱਚ ਫਰਕ ਹੋ ਸਕਦਾ ਹੈ।।

–ਯਾਦਵਿੰਦਰ ਸਿੰਘ


ਕੀ ਪੰਥਪ੍ਰੀਤ ਸਿੰਘ ਨੇ ਸੱਚ ਬੋਲਿਆ ਸੀ ?

ਪੰਥਪ੍ਰੀਤ ਸਿੰਘ ਦੇ ਕਹਿਣ ਮੁਤਾਬਿਕ ਜੇ ਇਹ ਗੱਲ ਸੱਚ ਮੰਨ ਲਈ ਜਾਵੇ ਕਿ ਭਾਈ ਰਣਜੀਤ ਸਿੰਘ ਨੂੰ ਪ੍ਰਭਾਵਿਤ ਕਰਕੇ ਪੰਥਪ੍ਰੀਤ ਸਿੰਘ ਨੇ ਬਦਲਿਆ ਹੈ
ਭਾਈ ਰਣਜੀਤ ਸਿੰਘ ਦੇ ਹਮਲਾ ਹੋਣ ਤੋਂ ਬਾਅਦ ਪੰਥਪ੍ਰੀਤ ਸਿੰਘ ਨੇ ਟਕਸਾਲੀ ਗੁੰਡਿਆਂ ਨੂੰ ਭਰਾ ਕਹਿਣਾ ਸ਼ੁਰੂ ਕਰ ਦਿੱਤਾ
ਤਾਂ ਪੰਥਪ੍ਰੀਤ ਸਿੰਘ ਯਾਰ ਮਾਰ ਕਰਨ ਵਾਲਾ, ਉਹ ਗਦਾਰ ਹੈ ਜੋ ਆਪਣੇ ਤੇ ਭਰੋਸਾ ਕਰਨ ਵਾਲੇ ਦੀ ਪਿੱਠ ਵਿਚ ਛੁਰਾ ਮਾਰ ਕੇ
ਇਕੱਲੇ ਨੂੰ ਮੈਦਾਨ ਵਿਚ ਛੱਡ ਕੇ ਆਪ ਵਿਰੋਧੀ ਨਾਲ਼ ਰਲ਼ ਗਿਆ
ਜੇ ਪੰਥਪ੍ਰੀਤ ਸਿੰਘ ਝੂਠ ਬੋਲ ਰਿਹਾ ਹੈ ਤਾਂ ਪੰਥਪ੍ਰੀਤ ਸਿੰਘ ਹਰਾਮ ਦੀ ਵਡਿਆਈ ਖਾਣ ਵਾਲ਼ਾ ਹਰਾਮਖੋਰ ਹੈ

–ਯਾਦਵਿੰਦਰ ਸਿੰਘ


“ਪ੍ਰਚਾਰਕਾਂ ਦੀ ਸੁਆਰਥੀ ਬਿਰਤੀ”

ਪਰਚਾਰਕਾਂ ਵੱਲੋ ਗੈਰ ਜਰੂਰੀ ਸਮੱਸਿਆਵਾਂ ਨੂੰ ਬਹੁਤ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤਾਂ ਕਿ ਸੁਣਨ ਵਾਲਿਆਂ ਦੇ ਮਨਾਂ ਤੇ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਉਹ ਮੁਸੀਬਤਾਂ ਵਿੱਚ ਬੁਰੀ ਤਰਾਂ ਫਸੇ ਹੋਏ ਹਨ ।
ਫਿਰ ਸਮੱਸਿਆਵਾਂ ਦੇ ਲਈ ਲਗਭੱਗ ਅਸੰਭਵ ਹੱਲ ਦੱਸਿਆ ਜਾਂਦਾ ਹੈ ਤਾਂ ਕਿ ਸੰਗਤ ਪ੍ਰਚਾਰਕ ਤੇ ਹੱਲ ਕਰਨ ਦਾ ਦਬਾਅ ਨਾ ਪਾਵੇ ।
ਫਿਰ ਡਰੇ ਤੇ ਨਿਰਾਸ਼ ਮਨਾਂ ਤੇ ਆਪਣਾ ਅਸਰ ਇੱਕ ਆਸ ਦੀ ਕਿਰਨ ਵਜੋਂ ਪਾਉਣ ਲਈ ਪ੍ਰਚਾਰਕ ਵੱਲੋਂ ਉਹ ਬਿਆਨ ਦਿੱਤੇ ਜਾਂਦੇ ਹਨ ਜਿੰਨ੍ਹਾਂ ਦੇ ਪ੍ਰਤੀਕਰਮ ਦਾ ਕੋਈ ਖਤਰਾ ਨਾ ਹੋਵੇ ਅਤੇ ਇਸ ਤਰਾਂ ਲੱਗੇ ਜਿਵੇਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਰਫ ਇਹੀ ਪ੍ਰਚਾਰਕ ਕਰ ਸਕਦਾ ਹੈ, ਜਿਵੇਂ ਮੈਂ ਗੁਰੂ ਲਈ ਆਪਣਾ ਸਿਰ ਕਟਾ ਦੇਊ, ਮੈ ਲਾਲਾਂ ਵਾਲ਼ੇ ਤੋ ਨਹੀਂ ਡਰਦ,ਮੈਂ ਵਡਭਾਗ ਤੋਂ ਨਹੀਂ ਡਰਦਾ , ਡੇਰੇਦਾਰਾਂ ਤੇ ਰਾਜਨੀਤਿਕ ਲੋਕਾਂ ਦੀ ਕੋਈ ਪਰਵਾਹ ਨਹੀਂ
ਸੁਣਨ ਵਾਲਿਆਂ ਦੇ ਮਨਾਂ ਨੂੰ ਟੀਚਾ ਇਹ ਮਿਲਦਾ ਹੈ ਕਿ ਇਸ ਪਰਚਾਰਕ ਦਾ ਕੱਦ ਇੰਨਾ ਉੱਚਾ ਕਰੋ ਕਿ ਇਹ ਸਮੱਸਿਆਵਾਂ ਦਾ ਹੱਲ ਕਰਨ ਦੇ ਯੋਗ ਮੁਕਾਮ ਤੇ ਪਹੁੰਚ ਜਾਵੇ, ਜਿਹੜੇ ਬੰਦੇ ਪੈਸੇ ਜਾਂ ਹੋਰ ਤਰੀਕੇ ਨਾਲ ਮਦਦ ਕਰਨ ਦੀ ਯੋਗਤਾ ਰੱਖਦੇ ਹਨ ਉਹ, ਇਹ ਧਰਮ ਦਾ ਕਾਰਜ ਕਰਕੇ ਹੰਕਾਰ ਦੀ ਸਿਖਰ ਤੇ ਬੈਠ ਜਾਂਦੇ ਹਨ ਅਤੇ ਜਿਹੜੇ ਇਸ ਯੋਗ ਨਹੀਂ ਹੁੰਦੇ ਉਹ ਆਪਣੇ ਅੰਦਰ ਹੀਣ ਭਾਵਨਾ ਮਹਿਸੂਸ ਕਰਦੇ ਕਰਦੇ ਦਾਸ ਬਣ ਜਾਂਦੇ ਹਨ ।
ਇਹੋ ਜੇ ਦੀਵਾਨਾਂ ਦੇ ਨਤੀਜੇ ਵਜੋਂ ਸਿੱਖ ਹੰਕਾਰੀ ਤੇ ਦਾਸ ਬਣ ਰਹੇ ਹਨ ਤੇ ਪ੍ਰਚਾਰਕ ਤਰੱਕੀ ਦੀਆਂ ਰਾਹਾਂ ਤੇ ਹਨ।
ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਦੀ ਇਹ ਖੂਬਸੂਰਤੀ ਹੈ ਕਿ ਹਰ ਦੀਵਾਨ ਵਿੱਚ ਸਖਸ਼ੀਅਤ ਦੀ ਉਸਾਰੀ ਦੀ ਗੱਲ ਹੋ ਰਹੀ ਹੈ, ਸੁਣਨ ਵਾਲਿਆਂ ਵਿੱਚ ਇਹ ਆਸ਼ਾਵਾਦੀ ਵਿਚਾਰ ਭਰੀ ਜਾ ਰਹੀ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ, ਵੱਡੀ ਤੋ ਵੱਡੀ ਸਮੱਸਿਆ ਨੂੰ ਆਮ ਕਰਕੇ ਵੇਖਣ ਦਾ ਨਜ਼ਰੀਆ ਦਿੱਤਾ ਜਾਂਦਾ ਹੈ ।
ਭਾਈ ਰਣਜੀਤ ਸਿੰਘ ਭਾਵੇਂ ਟਕਸਾਲੀਆਂ ਦੇ, ਨਾਨਕਸਰੀਆਂ ਦੇ, ਡੇਰੇ ਤੇ ਜਾਂ ਕਿਸੇ ਬਾਬੇ ਦੀ ਬਰਸੀ ਤੇ ਦੀਵਾਨ ਲਾਉਣ, ਇਹ ਗੱਲ ਯਕੀਨ ਨਾਲ਼ ਕਹੀ ਜਾ ਸਕਦੀ ਹੈ ਕਿ ਜੇ ਭਾਈ ਸਾਹਿਬ ਇਸੇ ਤਰਾਂ
ਚੜ੍ਹਦੀ ਕਲਾ ਵਿੱਚ ਪਰਚਾਰ ਕਰਦੇ ਰਹੇ ਤਾਂ ਸੁਣਨ ਵਾਲਿਆਂ ਵਿਚੋਂ ਸਮਝਦਾਰ,ਜਿੰਮੇਵਾਰ ਤੇ ਖੁਦਮੁਖਤਿਆਰ ਸਖਸ਼ੀਅਤਾਂ ਜਨਮ ਲੈਣਗੀਆਂ
ਭਾਈ ਰਣਜੀਤ ਸਿੰਘ ਨੂੰ ਉਹਨਾਂ ਜਾਗਰੂਕ ਪਰਚਾਰਕਾਂ ਨਾਲ ਨਹੀਂ ਤੁਲਨਾਇਆ ਜਾ ਸਕਦਾ ਜਿਹੜੇ ਸਮਾਂ ਤੇ ਸਥਾਨ ਵੇਖਕੇ ਪਰਚਾਰ ਦਾ ਢੰਗ ਬਦਲ ਲੈਂਦੇ ਹਨ ।

–ਯਾਦਵਿੰਦਰ ਸਿੰਘ


“ਦੇਹ, ਗਿਆਨ ਤੇ ਗੁਰੂ”

ਜਾਗਰੂਕ ਤਰਾਂ ਤਰਾਂ ਦੀਆਂ ਦਲੀਲਾਂ ਦੇ ਕੇ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗਿਆਨ ਦੇਹ ਦੇ ਰਾਹੀਂ ਆਇਆ ਇਸ ਕਰਕੇ ਦੇਹ ਗੁਰੂ ਹੈ ਜਾਂ ਗਿਆਨ ਤੇ ਦੇਹ ਦੋਵੇਂ ਗੁਰੂ ਹਨ ।
ਇੱਕ ਸਵਾਲ ਹੈ, ਬਾਬਾ ਫਰੀਦ ਜੀ, ਗੁਰੂ ਨਾਨਕ ਪਾਤਸ਼ਾਹ ਤੋਂ ਲਗਭੱਗ 300 ਸਾਲ ਪਹਿਲਾਂ ਹੋਏ, ਉਹਨਾਂ ਕੋਲ਼ ਗਿਆਨ ਵੀ ਸੀ ਤੇ ਦੇਹ ਵੀ, ਫਿਰ ਸਾਡੇ ਪਹਿਲੇ ਗੁਰੂ ਬਾਬਾ ਫਰੀਦ ਜੀ ਕਿਉਂ ਨਹੀਂ ਹਨ ?
ਜੇ ਗਿਆਨ ਗੁਰੂ ਹੈ ਫਿਰ ਇਸ ਸਵਾਲ ਦਾ ਕੋਈ ਅਰਥ ਨਹੀਂ , ਗਿਆਨ ਹਮੇਸ਼ਾ ਤੋਂ ਹੀ ਗੁਰੂ ਹੈ , ਜਿਸ ਵੀ ਸਰੀਰ ਨੇ ਧਾਰਨ ਕਰ ਲਿਆ, ਉਹ ਸੂਝ ਬੂਝ ਵਾਲ਼ੀ, ਗੁਣੀ ਸ਼ਖਸ਼ੀਅਤ ਬਣ ਗਿਆ ।

–ਯਾਦਵਿੰਦਰ ਸਿੰਘ


“ਪ੍ਰਚਾਰਕਾਂ ਦੀ ਮਰਜੀ ਐ ਬਈ”

ਕੋਈ ਵੀ ਸ਼ਬਦ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਸਦੇ ਨਾਲ਼ ਜੁੜੇ ਗੁਣ, ਔਗੁਣ ਅਤੇ ਕੰਮ, ਸ਼ਬਦ ਦਾ ਚੰਗਾ ਜਾਂ ਮਾੜਾ ਹੋਣਾ ਤਹਿ ਕਰਦੇ ਹਨ।
ਜਿਵੇਂ ਗੁਰੂ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਮਸੰਦ ਪ੍ਰਥਾ ਚਲਾਈ, ਮਸੰਦਾਂ ਨੂੰ ਪ੍ਰਚਾਰ ਦੇ ਖੇਤਰ ਵੰਡ ਕੇ ਦਿੱਤੇ, ਜਦ ਤੱਕ ਸਾਰਾ ਕੁਝ ਠੀਕ ਚਲਦਾ ਰਿਹਾ, ਮਸੰਦ ਸ਼ਬਦ ਬੜਾ ਸਤਿਕਾਰਯੋਗ ਸੀ ਪਰ ਜਦ ਮਸੰਦਾਂ ਨੇ ਪ੍ਰਚਾਰ ਛੱਡ ਕੇ ਪਖੰਡ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਸੰਦ ਸ਼ਬਦ ਘਟੀਆ ਕਿਰਦਾਰ ਦੀ ਨਿਸ਼ਾਨੀ ਬਣ ਗਿਆ।
ਭਾਈ ਪੰਥਪ੍ਰੀਤ ਸਿੰਘ ਨੇ ਇੱਕ ਦੀਵਾਨ ਵਿੱਚ ਗੱਲ ਸੁਣਾਈ, ਇੱਕ ਔਰਤ ਲਾਲਾਂ ਵਾਲੇ ਦੀ ਸੁੱਖ ਲਾਹੁਣ ਲਈ ਬੱਕਰਾ ਲਿਜਾ ਰਹੀ ਸੀ, ਪੰਥਪ੍ਰੀਤ ਸਿੰਘ ਨੇ ਔਰਤ ਨੂੰ ਕਿਹਾ “ਬੀਬੀ ਬੋਕ ਕਿੱਧਰ ਲਿਜਾ ਰਹੀ ਐਂ ” , ਉਸਨੇ ਜਵਾਬ ਦਿੱਤਾ ” ਵੇ ਭਾਈ, ਪੁੱਠਾ ਬੋਲਦੈਂ, ਇਹ ਤਾਂ ਬਾਬੇ ਦਾ ਘੋੜੈ ” , ਪੰਥਪ੍ਰੀਤ ਸਿੰਘ ਨੇ ਜਵਾਬ ਦਿੱਤਾ ” ਬੀਬੀ ਗਲਤ ਮੈਂ ਨੀ ਬੋਲਦਾ, ਗਲਤ ਤੂੰ ਬੋਲਦੀ ਐਂ, ਸ਼ਰਧਾ ਵਿੱਚ ਅੰਨ੍ਹੀ ਹੋਈ ਬੋਕ ਨੂੰ ਘੋੜਾ ਕਹੀ ਜਾਨੀ ਐਂ ? “
ਹੁਣ ਜੇ ਰੇਡੀਓ ਵਿਰਸਾ ਵਾਲੇ ਬੋਕ ਨੂੰ ਬੋਕ ਕਹਿ ਦੇਣ ਤਾਂ ਪੰਥਪ੍ਰੀਤ ਸਿੰਘ ਦੇ ਪ੍ਰੇਮੀ ਤੇ ਬਾਕੀ ਜਾਗਰੂਕ ਰੌਲ਼ਾ ਪਾ ਲੈਂਦੇ ਆ, ਭਰਾਵੋ ਜਿਹੜੇ ਬੱਕਰੇ ਤੁਹਾਨੂੰ ਸ਼ਰਧਾ ਵਿੱਚ ਅੰਨ੍ਹੇ ਹੋਇਆਂ ਨੂੰ ਘੋੜੇ ਲੱਗ ਰਹੇ ਆ, ਉਹ ਘੋੜੇ ਨਹੀਂ ਬਣ ਜਾਣੇ
ਜੇ ਪਰਚਾਰਕਾਂ ਤੇ ਵਿਦਵਾਨਾਂ ਦੇ ਗਲਤ ਕੰਮਾਂ ਨੂੰ ਪਰਖ ਕੇ ਉਹਨਾਂ ਲਈ ਢੁੱਕਵੇ ਸ਼ਬਦ ਨਾ ਵਰਤੇ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਚਾਰਕ ਤੇ ਵਿਦਵਾਨ ਸ਼ਬਦ ਘਟੀਆ ਕਿਰਦਾਰ ਲਈ ਵਰਤਿਆ ਜਾਇਆ ਕਰੂਗਾ ।

–ਯਾਦਵਿੰਦਰ ਸਿੰਘ


“ਬਹੁਤ ਜਰੂਰੀ ਨੁਕਤਾ”

ਹਰ ਕੋਈ ਮਨੁੱਖ ਦੂਸਰੇ ਨੂੰ ਗਿਆਨ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਹੈ।
ਪਰ ਸੰਤੁਸ਼ਟੀ ਆਪ ਵਰਤ ਕੇ ਵਧਿਆ ਹੋਇਆ ਦੇਣ ਨਾਲ ਮਿਲਦੀ ਹੈ। ਉਧਾਰਾ ਲਿਆ ਗਿਆਨ ਅੱਗੇ ਦੇਣ ਨਾਲ ਹੰਕਾਰ ਉਪਜਦਾ ਹੈ।
ਜੇ ਅਗਲਾ ਤੁਹਾਡਾ ਦਿੱਤਾ ਗਿਆਨ ਵਰਤ ਕੇ ਅੱਗੇ ਵਧ ਗਿਆ ਤਾਂ ਜੋ ਤੁਹਾਡੇ ਕੋਲ ਉਧਾਰਾ ਸੀ, ਅਗਲਾ ਉਸਦਾ ਮਾਲਕ ਬਣ ਗਿਆ ।
ਹੁਣ ਮਾਲਕ, ਵਿਚੋਲੇ ਤੋ ਵੱਡਾ ਹੁੰਦਾ, ਤੁਹਾਨੂੰ ਜਿਹੜਾ ਗਿਆਨ ਦੇਣ ਦਾ ਹੰਕਾਰ ਸੀ, ਹੁਣ ਉਹ ਈਰਖਾ ਵਿੱਚ ਬਦਲ ਜਾਵੇਗਾ ਕਿਉਕਿ ਛੋਟਿਆਂ ਪ੍ਰਤੀ ਹੰਕਾਰ ਦੀ ਭਾਵਨਾ ਹੁੰਦੀ ਹੈ , ਵੱਡਿਆਂ ਨਾਲ ਈਰਖਾ ਹੁੰਦੀ ਹੈ।
ਇਸ ਕਰਕੇ ਮਤਲਬੀ ਬਣੋ, ਪਹਿਲਾਂ ਆਪਣਾ ਢਿੱਡ ਭਰੋ , ਫਿਰ ਅਗਲੇ ਨੂੰ ਦਿਉ, ਨਹੀ ਤਾਂ ਘੱਟੋ ਘੱਟ, ਵੰਡ ਕੇ ਜਰੂਰ ਛਕੋ ।।
–ਯਾਦਵਿੰਦਰ ਸਿੰਘ


“ਗਿਆਨ ਤੇ ਜਾਣਕਾਰੀ” 

ਗਿਆਨ ਕਿਸੇ ਤੋਂ ਸੁਣ ਕੇ, ਕਿਤਾਬਾਂ ਪੜ੍ਹ ਕੇ ਜਾਂ ਗੁਰਬਾਣੀ ਪੜ੍ਹ ਕੇ ਨਹੀਂ ਲਿਆ ਜਾ ਸਕਦਾ ਸਿਰਫ ਜਾਣਕਾਰੀ ਲਈ ਜਾ ਸਕਦੀ ਹੈ। ਜਾਣਕਾਰੀ ਦਾ ਅੰਤਿਮ ਰੂਪ ਗਿਆਨ ਹੈ।
ਜਿਸ ਤਰਾਂ ਗੱਡੀ ਦਾ ਡਰਾਈਵਰ, ਕਿਸੇ ਨੂੰ ਤਜਰਬਾ ਨਹੀਂ ਦੇ ਸਕਦਾ, ਸਿਰਫ ਗੱਡੀ ਚਲਾਉਣ ਦੀ ਜਾਣਕਾਰੀ ਦੇ ਸਕਦਾ ਹੈ।
ਜਾਣਕਾਰੀ ਨੂੰ ਗਿਆਨ ਵਿੱਚ ਬਦਲਣ ਲਈ ਆਪਣੀ ਸੋਚ ਦੀ ਦਿਸ਼ਾ ਬਦਲ ਕੇ ਲਈ ਹੋਈ ਜਾਣਕਾਰੀ ਦੇ ਅਨੁਸਾਰੀ ਕਰਨੀ ਪੈਦੀ ਹੈ।
ਗੁਰੂ ਨਾਨਕ ਸਾਹਿਬ ਦੀ ਸੁਰਤ ਦਾ ਝੁਕਾਅ ਕੁਦਰਤ ਵੱਲੋਂ ਹੀ ਉਸ ਦਿਸ਼ਾ ਵੱਲ ਸੀ ਜਿਸ ਵਿਚੋਂ ਗਿਆਨ ਗੁਰੂ ਪ੍ਰਗਟ ਹੋਇਆ, ਉਸ ਗਿਆਨ ਨੂੰ ਇਸੇ ਕਰਕੇ ਹੀ ਰੱਬੀ ਗਿਆਨ ਜਾਂ ਉਸ ਦੇ ਸ਼ਬਦੀ ਰੂਪ ਨੂੰ ਧੁਰ ਕੀ ਬਾਣੀ ਕਿਹਾ ਜਾਂਦਾ ਹੈ।
ਸੋਚ ਨਾਲ਼ ਮਨ ਦੇ ਖਿਆਲ ਉਪਜਦੇ ਹਨ, ਖਿਆਲ ਕੰਮਾਂ ਵਿੱਚ ਬਦਲਦੇ ਹਨ, ਕੰਮਾਂ ਨੂੰ ਦੁਹਰਾਉਣ ਨਾਲ਼ ਆਦਤਾਂ ਬਣਦੀਆਂ ਹਨ, ਸੁਭਾਅ ਬਣਦਾ ਹੈ।
ਜਿਹੜੇ ਬੰਦੇ ਆਪਣੇ ਅੰਦਰ ਲਗਾਤਾਰ ਚੱਲ ਰਹੀ ਸੋਚ ਦੀ ਦਿਸ਼ਾ ਨਹੀਂ ਬਦਲਦੇ, ਉਹ ਇਕੱਠੀ ਕੀਤੀ ਹੋਈ ਜਾਣਕਾਰੀ ਨੂੰ ਆਪਣੀ ਸੋਚ ਦੇ ਹਿੱਤ ਪੂਰੇ ਕਰਨ ਲਈ ਹਥਿਆਰ ਵਜੋਂ ਵਰਤਦੇ ਹਨ।
–ਯਾਦਵਿੰਦਰ ਸਿੰਘ


“ਫੈਸਲਾ ਤੇ ਵਿਉਂਤਬੰਦੀ” 

ਕੋਈ ਵੀ ਫੈਸਲਾ ਸਿਰਫ ਆਪਣੇ ਮੁਢਲੇ ਰੂਪ ਵਿੱਚ ਹੀ ਪੂਰਾ ਨਹੀਂ ਹੁੰਦਾ , ਫੈਸਲਾ ਲੈ ਕੇ ਉਸਦੇ ਨਤੀਜੇ ਵਿਚੋਂ ਇਹ ਦੇਖਿਆ ਜਾਂਦਾ ਹੈ ਕਿ ਜੋ ਆਸ ਸੀ ,ਉਹ ਵਾਪਰਿਆ ਜਾਂ ਨਹੀਂ। ਜੇ ਫੈਸਲਾ ਠੀਕ ਨਾ ਨਿੱਕਲੇ ਤਾਂ ਮਕਸਦ ਦੀ ਪੂਰਤੀ ਲਈ ਬਦਲਵਾਂ ਫੈਸਲਾ ਲੈ ਲਿਆ ਜਾਂਦਾ ਹੈ।
ਇੱਕ ਜਿੰਮੇਵਾਰ ਇਨਸਾਨ ਆਪਣੇ ਫੈਸਲੇ ਦੀ ਜਿੰਮੇਵਾਰੀ ਲੈਂਦਾ ਹੈ, ਪਰ ਕਥਾਕਾਰਾਂ ਨੇ ਤਾਂ ਗੁਰੂ ਸਾਹਿਬ ਨੂੰ ਵੀ ਆਪਣੇ ਵਰਗਾ ਗੈਰ ਜਿੰਮੇਵਾਰ ਸਮਝ ਲਿਆ ।
ਕੀ ਗੁਰੂ ਜੀ ਸਿਰਫ ਉਪਦੇਸ਼ ਕਰਦੇ ਸਨ ਜਾਂ ਉਪਦੇਸ਼ ਤੋ ਬਾਅਦ ਵਾਪਰਨ ਵਾਲੀਆਂ ਘਟਨਾਵਾਂ ਦੀ ਜਿੰਮੇਵਾਰੀ ਵੀ ਲੈਂਦੇ ਸਨ ਤੇ ਖਰਾਬੀ ਕਰਨ ਵਾਲਿਆਂ ਨੂੰ ਦੁਰਕਾਰਦੇ ਵੀ ਸਨ ।
ਪ੍ਰਚਾਰਕਾਂ ਨੂੰ ਲੱਗਦਾ ਕਿ , ਜਿਸ ਤਰਾਂ ਅਸੀਂ ਲੋਕਾਂ ਨੂੰ ਉਪਦੇਸ਼ ਦੇ ਕੇ ਆ ਜਾਂਦੇ ਹਾਂ, ਬਾਅਦ ਵਿੱਚ ਕੋਈ ਲੜੇ ਮਰੇ , ਕਿਸੇ ਦੀ ਮੜ੍ਹੀ ਢਾਵੇ , ਕੀ ਲੋਕਾਂ ਨੂੰ ਸਮਝ ਆ ਰਿਹਾ ਕਿ ਨਹੀਂ, ਕੋਈ ਫਰਕ ਨਹੀਂ ਪੈਂਦਾ । ਬੱਸ ਪੈਸੇ ਲੈਣੇ ਆ, ਉਪਦੇਸ਼ ਦੇਣੈ ਗੱਲ ਖਤਮ, ਇਸੇ ਕਰਕੇ ਹੀ ਇੰਨੇ ਸਾਲਾਂ ਦੇ ਪਰਚਾਰ ਬਾਅਦ ਵੀ ਕੋਈ ਸਾਰਥਕ ਸਿੱਟਾ ਨਹੀਂ ਨਿੱਕਲਿਆ ਕਿਉਂਕਿ ਆਪਣੇ ਕਹੇ ਦੀ ਜਿੰਮੇਵਾਰੀ ਕੋਈ ਨਹੀਂ, ਆਪਣੀ ਕੋਈ ਗਲਤੀ ਨਹੀਂ ਮੰਨਣੀ , ਜੇ ਮੰਨਣੀ ਨੀ ਤਾਂ ਸੁਧਾਰਨ ਦਾ ਸਵਾਲ ਹੀ ਪੈਦਾ ਨਹੀ ਹੁੰਦਾ।
ਜਿਹੜੇ ਬੰਦੇ ਗਲਤੀਆਂ ਕਰਕੇ ਮੰਨ ਲੈਂਦੇ ਹਨ, ਉਹਨਾਂ ਦੀਆਂ ਗਲਤੀਆਂ ਪਿੱਛੇ ਆਉਣ ਵਾਲਿਆਂ ਲਈ ਸਿੱਖਿਆਵਾਂ ਬਣ ਜਾਂਦੀਆਂ ਹਨ । ਪਿਛਲਿਆਂ ਨੂੰ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ ਕਿ ਇਸ ਫੈਸਲੇ ਨਾਲ਼ ਇਹ ਨਤੀਜੇ ਨਿੱਕਲਣਗੇ ਤਾਂ ਉਹ ਨਵੇਂ ਨਤੀਜੇ ਲਈ ਵੱਖਰੇ ਫੈਸਲੇ ਲੈਂਦੇ ਹਨ।
–ਯਾਦਵਿੰਦਰ ਸਿੰਘ


“ਗਲਤੀ”

ਜਿਹੜਾ ਮਨੁੱਖ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਉਸਨੇ ਜਿੰਦਗੀ ਵਿੱਚ ਕਦੇ ਕੋਈ ਗਲਤੀ ਨਹੀਂ ਕੀਤੀ ਤਾਂ ਸਮਝ ਲਿਓ ਕੇ ਉਸਨੇ ਜਿੰਦਗੀ ਵਿੱਚ ਕੁਝ ਵੀ ਉਸਾਰੂ ਨਹੀਂ ਕੀਤਾ।
ਨਵਾਂ ਕਰਨ ਲਈ ਇਸ ਗੱਲ ਦਾ ਖਤਰਾ ਮੁੱਲ ਲੈਣਾ ਹੀ ਪੈਂਦਾ ਹੈ ਕਿ ਭਾਵੇਂ ਕਲਪਨਾ ਸਭ ਤੋ ਚੰਗੇ ਦੀ ਹੈ ਪਰ ਗਲਤੀ ਵੀ ਹੋ ਸਕਦੀ ਹੈ । ਆਪਣੀਆਂ ਗਲਤੀਆਂ ਤੋਂ ਲਈਆਂ ਸਿੱਖਿਆਵਾਂ ਦੇ ਸਮੂਹ ਨੂੰ ਹੀ ਤਜਰਬਾ ਕਿਹਾ ਜਾਂਦਾ ਹੈ।
ਖੇਡ ਦੇ ਮੈਦਾਨ ਵਿੱਚ ਜਿੱਤਣਾ ਉਨਾਂ ਅਹਿਮ ਨਹੀਂ, ਜਿੰਨਾਂ ਖੇਡ ਵਿੱਚ ਹਿੱਸਾ ਲੈ ਕੇ ਆਪਣੀ ਸਮਰੱਥਾ ਦੀ ਸੀਮਾ ਦੀ ਆਖਰੀ ਹੱਦ ਤੱਕ ਜੂਝਣਾ ਹੈ ।
ਗਲਤੀਆਂ ਕਰਨ ਦਾ ਖਤਰਾ,ਆਪਣਾ ਸਮਾਂ,ਪੈਸਾ ਤੇ ਤਾਕਤ ਲਾ ਕੇ ਮੁੱਲ ਖਰੀਦਣ ਵਾਲ਼ੇ ਹੀ ਜਿੰਦਗੀ ਦੇ ਚੈਮਪੀਅਨ ਬਣਦੇ ਹਨ ।
ਸੁਣਨ ਵਿੱਚ ਆਇਆ ਹੈ ਕਿ ਐਡੀਸਨ ਨੇ 4000 ਗਲਤੀਆਂ ਕਰਨ ਦੇ ਬਾਅਦ ਬਲਬ ਦੀ ਖੋਜ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਮਨੁੱਖਤਾ ਦੀ ਜਿੰਦਗੀ ਰੌਸ਼ਨ ਕਰਨ ਵਾਲ਼ਾ ਐਡੀਸਨ ਜੇ ਗਲਤੀ ਕਰਨ ਦਾ ਹੌਂਸਲਾ ਨਾ ਕਰਦਾ ਤਾਂ ਕਦੇ ਵੀ ਆਪਣੇ ਟੀਚੇ ਨੂੰ ਹਾਸਿਲ ਨਾ ਕਰ ਸਕਦਾ । ਉਸ ਮਹਾਨ ਇਨਸਾਨ ਨੇ ਨਾ ਸਿਰਫ ਬਲਬ ਦੀ ਖੋਜ ਕੀਤੀ ਬਲਕਿ ਉਹਨਾਂ 4000 ਹਜਾਰ ਤਰੀਕਿਆਂ ਦੀ ਵੀ ਖੋਜ ਕੀਤੀ, ਜਿੰਨ੍ਹਾਂ ਨਾਲ ਸਫਲਤਾ ਨਹੀਂ ਸੀ ਮਿਲ਼ ਸਕਦੀ।
ਹੁਣ ਜੇ ਗੱਲ ਆਪਣੇ ਪਰਚਾਰਕਾਂ ਦੀ ਕਰੀਏ ਤਾਂ ਇਹਨਾਂ ਪ੍ਰਚਾਰਕਾਂ ਨੇ ਭਾਵੁਕ ਹੋ ਕੇ ਬਰਗਾੜੀ ਵਿੱਚ ਧਰਨਾ ਲਾ ਦਿੱਤਾ ਜਦਕਿ ਇਹ ਆਪ ਹੀ ਸੰਗਤ ਨੂੰ ਸਮਝਾਉਂਦੇ ਹਨ ਕਿ ਗੁਰੂ ਗਿਆਨ ਹੈ ਗਿਆਨ ਦੀ ਬੇਅਦਬੀ ਕਦੇ ਵੀ ਨਹੀਂ ਹੋ ਸਕਦੀ। ਗੁਰੂ ਗਰੰਥ ਸਾਹਿਬ ਜੀ ਦੇ ਪੰਨੇ ਪਾਟਣ ਨਾਲ਼ ਗਿਆਨ ਨੂੰ ਕੋਈ ਫਰਕ ਨਹੀਂ ਪੈਂਦਾ , ਹਾਂ ਇਹ ਗੱਲ ਜਰੂਰ ਹੈ ਕਿ ਉਹ ਗਰੰਥ ਦਾ ਨੁਕਸਾਨ ਹੈ ਨਾਂ ਕਿ ਬੇਅਦਬੀ ।
ਗੁਰੂ ਕਾਲ਼ ਦੇ ਸਮੇਂ ਵੀ ਜਿਸ ਗੁਰੂ ਵਿਅਕਤੀ ਦੀ ਜਿੰਮੇਵਾਰੀ ਗਿਆਨ ਜੋਤ ਨੂੰ ਅੱਗੇ ਲੈ ਕੇ ਜਾਣ ਦੀ ਸੀ , ਉਹਨਾਂ ਦੇ ਸੀਸ ਵਿੱਚ ਤੱਤਾ ਰੇਤਾ ਪਾਉਣ ਨਾਲ਼, ਤਵੀ ਤੇ ਬਿਠਾਉਣ ਨਾਲ਼ ਕਿਤੇ ਵੀ ਗਿਆਨ ਦੀ ਬੇਅਦਬੀ ਨਹੀਂ ਹੋਈ ਪਰ ਹਾਂ ਗੁਰੂ ਜੀ ਦੇ ਸਰੀਰ ਦਾ ਨੁਕਸਾਨ ਜਰੂਰ ਹੋਇਆ।
ਪ੍ਰਚਾਰਕਾਂ ਨੇ ਬਰਗਾੜੀ ਕਾਂਡ ਵੇਲੇ ਜੋ ਗਲਤੀ ਕੀਤੀ , ਉਸ ਬਾਰੇ ਇੱਕ ਗੱਲ ਵੀ ਸੁਣਨੀ ਪਸੰਦ ਨਹੀਂ ਕਰਦੇ,ਕਿਤੇ ਇੰਜ ਤਾਂ ਨਹੀਂ ਕਿ ਪ੍ਰਚਾਰਕ ਆਪਣੀ ਗਲਤੀ ਮੰਨਣੀ ਹੀ ਨਹੀਂ ਚਾਹੁੰਦੇ ?
ਜੇ ਇਹ ਗੱਲ ਹੀ ਸੱਚ ਹੋਈ ਤਾਂ ਪ੍ਰਚਾਰਕ ਉਸ ਗਲਤੀ ਨੂੰ ਢਕਣ ਲਈ ਹੋਰ ਹੋਰ ਗਲਤੀਆਂ ਤਾਂ ਕਰ ਸਕਦੇ ਹਨ ਪਰ ਕੋਈ ਉਸਾਰੂ ਫੈਸਲਾ ਨਹੀਂ ਕਰ ਸਕਣਗੇ।
–ਯਾਦਵਿੰਦਰ ਸਿੰਘ