ਲਖਵੀਰ ਸਿੰਘ ਕੈਲਪੁਰ


ਸਿੰਘ ਨਾਂ ਡਰਦੇ,,ਨਾਂ ਡਰਾਉਂਦੇ

ਗੰਗੂਆ ਮਾੜੀ ਕੀਤੀ ਤੂੰ,,ਸਿੰਘ ਨੇ ਲੱਭ ਕੇ ਮਾਰ ਮਕਾਉਂਦੇ,,
ਅਸੀਂ ਮਰਨੀ ਮਰਜਾਂਗੇ,,ਨਾ ਰਤਾ ਵੀ ਸੀਸ ਝੁਕਾਉਂਦੇ,,
ਗੱਲ ਸੁਣ ਲੈ ਸੂਬਿਆਂ ਤੂੰ,,ਸਿੰਘ ਨਾ ਡਰਦੇ ਨਾਂ ਡਰਾਉਂਦੇ!!
ਗੱਲ ਸੁਣ ਲੈ ਸੂਬਿਆਂ ਤੂੰ,,ਸਿੰਘ ਨਾਂ ਡਰਦੇ ਨਾਂ ਡਰਾਉਂਦੇ!!

ਗੋਬਿੰਦ ਦੇ ਪੁੱਤਰ ਹਾਂ,,ਤਲ਼ੀਏ ਸਰੋਂ ਹਾਂ ਅਸੀਂ ਜਮਾਉਂਦੇ,,
ਬੰਨ ਗਾਨੇਂ ਸ਼ਗਨਾਂ ਦੇ,,ਵੈਰੀਆ ਲਾੜੀ ਮੌਤ ਵਿਆਉਂਦੇ,,
ਸਾਨੂੰ ਸਮਝੀਂ ਬੱਚੇ ਨਾਂ,,ਮਾਤਾ ਜੀ ਬਾਣੀ ਰਹੇ ਸੁਣਾਉਂਦੇ,,
ਗੱਲ ਸੁਣ ਲੈ ਸੂਬਿਆਂ ਤੂੰ,,ਸਿੰਘ ਨਾਂ ਡਰਦੇ ਨਾਂ ਡਰਾਉਂਦੇ!!

ਮਾਤਾ ਜੀ ਮੋਤੀ ਮਹਿਰਾ ਜੋ,,ਦੁੱਧ ਦੀ ਸੇਵਾ ਕਰਨ ਹੈ ਆਇਆ,,
ਉਹਨੇ ਜਾਨ ਤਲੀ ਧਰ ਕੇ,,ਹੈ ਆਪਣਾ ਧਰਮ ਨਿਭਾਇਆ,,
ਦਾਦੀਏ ਕੰਨ ਕਰ ਕੇ ਸੁਣ ਲੀ,,ਦੇਖੀ ਮੌਤ ਦੇ ਸੋਹਲੇ ਗਾਉਂਦੇ,,
ਗੱਲ ਸੁਣ ਲੈ ਸੂਬਿਆਂ ਤੂੰ,,ਸਿੰਘ ਨਾ ਡਰਦੇ ਨਾਂ ਡਰਾਉਂਦੇ!!

ਨੀਹਾਂ ਦੀ ਗੱਲ ਕਰਦੇ,,ਸਿੰਘ ਲਹਾਉਂਦੇ ਆਏ ਖੱਲਾਂ,,
ਕਾਜੀ ਕੁਫ਼ਰ ਤੋਲਦੇ ਆ,,ਇਹਨਾਂ ਨੂੰ ਮਾਫ਼ ਕਰੂ ਨਾ ਅੱਲਾ,,
ਤੇਰੀ ਵਿੱਚ ਕਚਹਿਰੀ ਦੇ,,ਦੇਖੀ ਸਿੰਘ ਜੈਕਾਰੇ ਲਾਉਂਦੇ,,
ਗੱਲ ਸੁਣ ਲੈ ਸੂਬਿਆਂ ਤੂੰ,,ਸਿੰਘ ਨਾਂ ਡਰਦੇ ਨਾਂ ਡਰਾਉਂਦੇ!!

–ਲਖਵੀਰ ਸਿੰਘ (( ਕੈਲਪੁਰ ))


ਸਿੰਘਾਂ ਨੇ ਜਾਮ ਸ਼ਹਾਦਤ ਪੀਤੇ 

ਗੜੀਏ ਚਮਕੌਰ ਦੀਏ,,ਕੀ ਕੀ ਨਾਲ਼ ਤੇਰੇ ਸੀ ਬੀਤੀ,,
ਲੱਖਾਂ ਦੀ ਗਿਣਤੀ ਸੀ,,ਤੁਰਕਾਂ ਨੇ ਘੇਰਾ ਬੰਦੀ ਕੀਤੀ,,
ਮੁੱਠੀ ਭਰ ਸਿੰਘਾਂ ਨੇ,,ਤੁਰਕਾਂ ਦੇ ਬੁੱਲ੍ਹ ਜਦੋਂ ਸੀ ਸੀਤੇ,,
ਪਿੰਜਰੇ ਤੋੜ ਸਰੀਰਾਂ ਦੇ,,ਸਿੰਘਾਂ ਨੇ ਜਾਮ ਸ਼ਹਾਦਤ ਪੀਤੇ!!

ਗਿੱਦੜੋਂ ਸ਼ੇਰ ਬਣਾਤੇ ਸੀ,,ਨਾਂ ਦੇ ਪਿੱਛੇ ਸਿੰਘ ਲਗਾਕੇ,,
ਰੰਗ ਰੱਤੇ ਗੁਰਮੁੱਖ ਸੀ,,ਗੁਰੂ ਨੇ ਸਾਜੇ ਪਹੁਲ ਛਕਾ ਕੇ,,
ਉਹਨਾਂ ਫੁੱਲ ਚੜ੍ਹਾਤੇ ਸੀ,,ਜੋ ਜੋ ਬਚਨ ਗੁਰੂ ਨੇ ਕੀਤੇ,,
ਪਿੰਜਰੇ ਤੋੜ ਸਰੀਰਾਂ ਦੇ,,ਸਿੰਘਾਂ ਨੇ ਜਾਮ ਸ਼ਹਾਦਤ ਪੀਤੇ!!

ਵੈਰੀ ਨਾਲ਼ ਜੂਝਣ ਲਈ,,ਕੀਤੀ ਲਾਲਾਂ ਨੇ ਸੀ ਤਿਆਰੀ,,
ਪੁੱਤਰ ਦਸ਼ਮੇਸ਼ ਦੇ,,ਜੰਗ ਵਿੱਚ ਤੁਰ ਗੇ ਵਾਰੋ ਵਾਰੀ,,
ਉਸ ਸੱਚੇ ਸਤਿਗੁਰ ਨੇ,,ਸਿੰਘਾਂ ਨਾਲ਼ ਭੇਦ ਜਰਾ ਨਾ ਕੀਤੇ,,
ਪਿੰਜਰੇ ਤੋੜ ਸਰੀਰਾਂ ਦੇ,,ਸਿੰਘਾਂ ਨੇ ਜਾਮ ਸ਼ਹਾਦਤ ਪੀਤੇ!!

ਮੇਰੇ ਚੋਜੀ ਪ੍ਰੀਤਮ ਨੇ,,ਸਿੰਘਾਂ ਦੀ ਗੱਲ ਕੋਈ ਨਾ ਵੱਡੀ,,
ਬਣ ਉੱਚ ਦੇ ਪੀਰ ਗਏ,,ਪਾਤਸ਼ਾਹ ਗੜੀ ਜਦੋਂ ਸੀ ਛੱਡੀ,,
ਇੱਕ ਤਾੜੀਂ ਮਾਰ ਕੇ ਸੀ,,ਗੁਰੂ ਜੀ ਘੁੱਟ ਸਬਰਾਂ ਦੇ ਪੀਤੇ,,
ਪਿੰਜਰੇ ਤੋੜ ਸਰੀਰਾਂ ਦੇ,,ਸਿੰਘਾਂ ਨੇ ਜਾਮ ਸ਼ਹਾਦਤ ਪੀਤੇ!!
,,ਸਿੰਘਾਂ ਨੇ ਜਾਮ ਸ਼ਹਾਦਤ ਪੀਤੇ!!

–ਲਖਵੀਰ ਸਿੰਘ (( ਕੈਲਪੁਰ ))


ਮੰਨਿਆ ਨਾ ਆਖਾ,,ਸਿੱਖੋ ਪੁੱਤਰਾਂ ਦੇ ਦਾਨੀਂ ਦਾ 

ਅੱਖਾਂ ਨਸ਼ਿਆਈਆਂ ,,ਅੱਜ ਥਿੜਕਦੇ ਪੈਰ ਆ,,
ਘਰ ਘਰ ਨਸ਼ੇ,,ਹਾਲ ਬੂਰਾ ਏ ਜਵਾਨੀ ਦਾ,,
ਹੋਇਆ ਨਾ ਅਸਰ,,ਲਾਲਾਂ ਦੀ ਕੁਰਬਾਨੀ ਦਾ,,
ਮੰਨਿਆ ਨਾ ਆਖਾ,,ਸਿੱਖੋ ਪੁੱਤਰਾਂ ਦੇ ਦਾਨੀਂ ਦਾ!!

ਗੁਰੂ ਘਰੇ ਭੰਗਾਂ,,ਵੱਢੀ ਜਾਣ ਥਾਂ ਥਾਂ ਬੱਕਰੇ,,
ਨਾ ਹੀ ਪੜ੍ਹੀ ਸੁਣੀ ਬਾਣੀ,,ਹੋਗੇ ਨਾ ਸ਼ੁਕਰੇ,,
ਮਨ ਗੰਗੂ ਵਾਲ਼ਾ,,ਬਾਹਰੋਂ ਮੁੱਖੜਾ ਗਿਆਨੀ ਦਾ,,
ਮੰਨਿਆ ਨਾ ਆਖਾ,,ਸਿੱਖੋ ਪੁੱਤਰਾਂ ਦੇ ਦਾਨੀਂ ਦਾ!!

ਬਹੁਤੀਆਂ ਮਾਵਾਂ ਦੇ ਪੁੱਤ,,ਭੇਜ ਦਿੱਤੇ ਜੇਲ੍ਹ ਨੇ,,
ਆਪਣੇ ਹੀ ਦੇਈ ਜਾਂਦੇ,,ਜੜ੍ਹਾਂ ਵਿੱਚ ਤੇਲ ਨੇ,,
ਜਰਨੈਲ ਸਿੰਘ ਬਾਬੇ,,ਦੀ ਸ਼ਹਾਦਤ ਲਾਸਾਨੀਂ ਆ,,
ਮੰਨਿਆ ਨਾ ਆਖਾ,,ਸਿੱਖੋ ਪੁੱਤਰਾਂ ਦੇ ਦਾਨੀਂ ਦਾ!!

ਸਸਤੇ ਜੇ ਲੋਕ,,ਗੱਲਾਂ ਮਹਿੰਗੀਆਂ ਸੁਣਾਉਂਣਗੇ,,
ਸਭਾ ਸਰਹਿੰਦ ਦੀ,,ਮਾਂ ਗੁਜਰੀ ਦੇ ਗੁਣ ਗਾਉਣ ਗੇ,,
ਲਾਲ ਖੜ੍ਹੇ ਨੀਹਾਂ ‘ਚ,,ਨਾ ਮਾਣੀਆਂ ਜਵਾਨੀਆਂ,,
ਮੰਨਿਆ ਨਾ ਆਖਾ,,ਸਿੱਖੋ ਪੁੱਤਰਾਂ ਦੇ ਦਾਨੀਂ ਦਾ!!
,,ਪੁੱਤਰਾਂ ਦੇ ਦਾਨੀਂ ਦਾ!!

–ਲਖਵੀਰ ਸਿੰਘ (( ਕੈਲਪੁਰ ))


ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ 

ਸੁਣ ਦਇਆ ਸਿੰਘਾਂ ਅੱਜ ਕਰਜੇ ਉਤਾਰਨੇ,,
ਅਨੰਦਾਂ ਦੀ ਪੂਰੀ ਤੋਂ ਚੱਲੇ ਸ਼ਾਹ ਅਸਵਾਰ ਨੇ,,
ਵਿੱਚ ਚਮਕੌਰ,,ਹੀਰੇ ਪੈਣੇ ਦੋ ਹਾਰ ਨੇ,,
ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ!!

ਤਕੜੇ ਨੇ ਜੇਰੇ,,ਭਾਮੈਂ ਸਿੰਘ ਮੇਰੇ ਥੋੜੇ ਨੇ,,
ਫੜ੍ਹ ਨਈਓਂ ਹੋਣੇ,,ਬਣੇ ਅੱਜ ਵਾ-ਵਰੋਲ਼ੇ ਨੇ,,
ਬੋਲ ਪੁਗਾਉਣੇ ਸਿੰਘੋ,,ਕੀਤੇ ਜੋ ਕਰਾਰ ਨੇ,,
ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ!!

ਤੁਰਕਾਂ ਦਾ ਸਾਥ ਦਿੰਦੀ,,ਨਜ਼ਰੀਂ ਇਹ ਆਉਂਦੀ ਆ,,
ਸਰਸਾ ਵੀ ਰਾਹ ਰੋਕੇ,,ਕਹਿਰ ਕਮਾਉਂਦੀ ਆ,,
ਛੋਟੇ ਮੇਰੇ ਲਾਲ ਪੈਣੇਂ,,ਨੀਹਾਂ ਚ ਖਿਲਾਰਨੇ,,
ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ!!

ਲਾਲਾਂ ਦੇ ਜੈਕਾਰੇ ਸੁਣ,,ਤੁਰਕਾਂ ਨੇ ਡਰਨਾ,,
ਜੋਰਾਵਰ ਫਤਹਿ ਸਿੰਘ,,ਨੀਹਾਂ ‘ਚ ਜਾ ਖੜ੍ਹਨਾ,,
ਸਿੱਖੀ ਵਾਲੇ ਮਹਿਲ,,ਮੈਂ ਨੀਹਾਂ ਤੇ ਉਸਾਰਨੇ,,
ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ!!

ਸੂਹ ਦੇ ਕੇ ਗੰਗੂ ਨੇ ਵੀ,,ਰੰਗ ਦਿਖਾਉਣਾ ਏ,,
ਮੋਤੀ ਮਹਿਰੇ ਦੁੱਧ ਦਾ,,ਗਲਾਸ ਵੀ ਪਿਉਣਾ ਏ,,
ਜੋਬਨੇ ‘ਚ ਲੁੱਟੀ ਜਾਣਾ,,ਸਿੱਖੀ ਦੀ ਬਹਾਰ ਨੇ
ਕੌਮ ਉੱਤੋਂ ਪੁੱਤ ਚਾਰੇ,,ਹੱਸ ਹੱਸ ਵਾਰਨੇ!!

–ਲਖਵੀਰ ਸਿੰਘ (( ਕੈਲਪੁਰ ))


 ਕੀਤੇ ਸ਼ਿੰਗਾਰ ਸਰੀਰਾਂ ਦੇ 

ਕੀਤੇ ਸ਼ਿੰਗਾਰ ਸਰੀਰਾਂ ਦੇ ,,
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ,,
ਸਿੱਖੀ ਦੀ ਸ਼ਾਨ ਵਧਾਉਂਣੀ ਸੀ,,
ਇਹਨਾਂ ਨੇ ਕਰਤੀ ਲੀਰਾਂ ਲੀਰਾਂ,,
ਕੀਤੇ ਸ਼ਿੰਗਾਰ ਸਰੀਰਾਂ ਦੇ,
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ!!
ਇਹਨਾਂ ਨੂੰ ਲੱਗਦੀ ਆ,,
ਸੱਚੀ ਗੱਲ ਅੱਕ ਤੋਂ ਕੌੜੀ,,
ਗੁਰੂ ਤੋਂ ਬੇਮੁੱਖ ਬੰਦੇ ਆ,,
ਚੜ੍ਹਗੇ ਰਾਜਨੀਤੀ ਦੀ ਪੌੜੀ,,
ਗੁਰੂ ਦੀ ਗੱਲ ਮੰਨਦੇ ਨਾਂ,,
ਲਾਉਂਦੇ ਵੱਡੀਆਂ ਕਰ ਤਸਵੀਰਾਂ,,
ਕੀਤੇ ਸ਼ਿੰਗਾਰ ਸਰੀਰਾਂ ਦੇ,,
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ!!
ਗੁਰੂ ਘਰ ਕੋਈ ਜਾਵੇ ਨਾ,,
ਲੋਕੀ ਜਾਂਦੇ ਭੱਜ ਕੇ ਡੇਰੇ,,
ਨਿੱਤ ਕੁਫਰ ਤੋਲਦੇ ਨੇ,,
ਬੂਝੜ ਸਾਧ ਪਖੰਡੀ ਜਿਹੜੇ,,
ਪਾ ਕੁੰਡੀ ਸ਼ਬਦਾਂ ਦੀ,,
ਜੋੜਦੇ ਸਾਧ ਨੇ ਨਾਲ਼ ਸਰੀਰਾਂ,,
ਕੀਤੇ ਸ਼ਿੰਗਾਰ ਸਰੀਰਾਂ ਦੇ,,
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ!!
ਸਿੱਖ ਹੀ ਸਿੱਖ ਨੂੰ ਮਾਰ ਰਿਹਾ,,
ਝੂਠਾ ਸੱਚੇ ਨੂੰ ਅੱਜ ਦਬਕਾਵੇ ,,
ਖੌਰੇ ਕਦ ਸਜਣੇ ਨੇ,,
ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ,,
ਜੰਗ ਵਿੱਚ ਚਮਕੌਰ ਦੀ,,
ਡਾਉਂਦੇ ਹਿੱਕ ਸੀ ਅੱਗੇ ਤੀਰਾਂ,,
ਕੀਤੇ ਸ਼ਿੰਗਾਰ ਸਰੀਰਾਂ ਦੇ,,
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ!!
ਇਹਨਾਂ ਦੀਆਂ ਮਰੀਆਂ ਅੱਜ ਜਮੀਰਾਂ!!

ਸੁਣਨ ਲਈ ਇੱਥੇ ਕਲਿੱਕ ਕਰੋ

–ਲਖਵੀਰ ਸਿੰਘ (( ਕੈਲਪੁਰ ))


ਪੱਕਗੇ ਨੇ ਫ਼ਲ,ਸਮਝੀਂ ਤੂੰ ਬੂਰ ਨਾ

ਢੱਡਰੀਆਂ ਵਾਲ਼ੇ ਦੇ ਇਹ ਕੀਤੇ ਕਾਜ ਆ,,
ਹੱਸਦੇ ਨੇ ਸਿੰਘ,,ਰੂਹ ਬਾਗੋ ਬਾਗ ਆ,,
ਬਿਪਰਾ ਤੂੰ ਰਾਹੇ ਪੈ ਜਾ ਸਾਨੂੰ ਘੂਰ ਨਾ,,
ਪੱਕਗੇ ਨੇ ਫ਼ਲ,,ਸਮਝੀਂ ਤੂੰ ਬੂਰ ਨਾ!!
ਨਿੱਤ ਕਰ ਬਦਨਾਮ,, ਜੋ ਮਸ਼ਹੂਰੀ ਭਾਲ਼ਦੇ,,
ਦੇ ਗਿਆ ਜੁਆਬ,,ਵੀਰਾ ਗੂਰਰਰਲਾਲ ਦੇ,,
ਸਾਨੂੰ ਗੁਰੂ ਦਾ ਸਹਾਰਾ,,ਲੈ ਕੇ ਛੱਡੋ ਘੂਰਨਾ,,
ਪੱਕਗੇ ਨੇ ਫ਼ਲ,,ਸਮਝੀਂ ਤੂੰ ਬੂਰ ਨਾ!!
ਮਾਰ ਕੇ ਜੈਕਾਰੇ ਜਾਂਦੇ,,ਘਰੀਂ ਵੜ ਨੇ,,
ਮਾਪਿਆਂ ਦੇ ਪੁੱਤ ਜਾਂਦੇ,,ਜੇਹਲੀਂ ਸੜ ਨੇ,,
ਕਾਰੋਬਾਰ ਥੋਡੇ ਬੰਦ ਹੋਣੇ,,ਦਿਨ ਦੂਰ ਨਾ,,
ਪੱਕਗੇ ਨੇ ਫ਼ਲ,,ਸਮਝੀਂ ਤੂੰ ਬੂਰ ਨਾ!!
ਗੋਲਕ ਗੁਰੂ ਦੀ,,ਸਾਂਭੀ ਬੈਠੇ ਠੱਗ ਨੇ,,
ਬਿਨਾਂ ਸੰਗਲਾਂ ਤੋਂ,,ਫਿਰਦੇ ਜੋ ਵੱਗ ਨੇ,,
ਮੱਥੇ ਆ ਤਿਉੜੀ,,ਮੁੱਖ ਉੱਤੇ ਨੂਰ ਨਾ,,
ਪੱਕਗੇ ਨੇ ਫ਼ਲ,,ਸਮਝੀਂ ਤੂੰ ਬੂਰ ਨਾ!!
ਸੱਚ ਵਾਲ਼ੀ ਗੱਲ ਤੁਸੀਂ ਕੀਤੀ ਰੱਦ ਆ,,
ਜਥੇਦਾਰੀ ਵਾਲ਼ੇ ਪਿੱਛੇ ਬੰਨੇ ਛੱਜ ਆ,,
ਬੋਲੋ ਜਥੇਦਾਰੋ ਕਿਉਂ ਨੀ ਮੂੰਹ ਖੁੱਲਦੇ,,
ਕਰਦੋ ਹੁਕਮ ਰੋਕੋ ਪਾਠ ਮੁੱਲ ਦੇ,,
ਗੱਲ ਕਰੋ ਸੱਚ ਦੀ ,,ਨਾ ਪੈ ਜੇ ਝੂਰਨਾ,,
ਪੱਕਗੇ ਨੇ ਫ਼ਲ,,ਸਮਝੀ ਤੂੰ ਬੂਰ ਨਾ,,
ਪੱਕਗੇ ਨੇ ਫ਼ਲ,,ਸਮਝੀਂ ਤੂੰ ਬੂਰ ਨਾ!!

–ਲਖਵੀਰ ਸਿੰਘ (( ਕੈਲਪੁਰ ))


ਕਵਿਤਾ ਸੱਚੀ ਆਖ ਸੁਣਾਉਂਦਾ

ਘੁਸਰ ਮੁਸਰ ਜੀ ਹੁੰਦੀ ਸੀ,,ਕੱਲ੍ਹ ਵਿੱਚ ਜੀ ਸੱਥਾਂ ਦੇ
ਰਣਜੀਤ ਸਿੰਘ ਨੂੰ ਸੁਣਦੀ ਸੰਗਤ,,
ਗਿਣਤੀ ਹੁੰਦੀ ਆ ਵਿੱਚ ਲੱਖਾਂ ਦੇ,,
ਅੱਜ ਨੌਜਵਾਨੀ ਸੁਣਦੀ ਆ,,
ਕੰਨ ਕਰਕੇ ਵੀਰੇ ਨੂੰ,,
ਭੂਲ ਕੇ ਵੀ ਨਾ ਹੱਥ ਪਾ ਲਿਓ,,
ਕੌਮ ਦੇ ਹੀਰੇ ਨੂੰ !!ਕੌਮ ਮੇਰੀ ਦੇ ਹੀਰੇ ਨੂੰ !!

((ਇੱਕ ਵੀਰ ਨੇ ਗੱਲ ਸੁਣਾਤੀ ਕੀ ਦੱਸਾਂ ਉਹਨੇਂ ਸਿਰੇ ਹੀ ਲਾ ਤੀ ))
(( ਵੀਰ ਆਖਦਾ ))
ਸਾਹਨਾਂ ਦੀ ਥਾਂ ਸਾਧ ਆ ਗਏ,
ਧਰਮ ਦੀ ਖੇਤੀ ਬਾਬੇ ਖਾ ਗਏ,,
ਚੌਕੀ ਭਰ ਜੋ ਨ੍ਹਾਹ ਜੋ ਮੱਸਿਆ,,
ਇਹੋ ਕੁਝ ਸਾਧਾਂ ਨੇ ਦੱਸਿਆ,,
ਸਾਧਾਂ ਦਾ ਦਿਲ ਪੈਂਦਾ ਕਾਹਲ਼ਾ,,
ਜਦੋਂ ਬੋਲਦਾ ਢੱਡਰੀਆਂ ਵਾਲ਼ਾ,,

(( ਇੱਕ ਮਾਈ ਨੇ ਗੱਲ ਸੁਣਾਈ,,ਗੱਲ ਓਸ ਨੇ ਸਿਰੇ ਹੀ ਲਾਈ ))
ਮੇਰਾ ਪੁੱਤ ਨਾ ਘਰੇ ਸੀ ਵੜਦਾ,,
ਡੱਕਾ ਦੂਹਰਾ ਨਾ ਸੀ ਕਰਦਾ,,
ਇੱਕ ਦਿਨ ਭਾਗਾਂ ਵਾਲ਼ਾ ਚੜ੍ਹਿਆ
ਉਹ ਪ੍ਰਮੇਸ਼ਰ ਦੁਆਰ ਜਾ ਵੜਿਆ,,
ਕੁਦਰਤ ਦਾ ਇਕ ਖੇਲ ਹੋ ਗਿਆ,,
ਸ਼ਬਦ ਸੂਰਤ ਦਾ ਮੇਲ਼ ਹੋ ਗਿਆ,,

(( ਇੱਕ ਵੀਰ ਤਖਤਾਂ ਦੀ ਦੱਸ ਗਿਆ ਕਹਾਣੀ ))
ਚੰਗੇ ਬੰਦੇ ਅੰਦਰ ਵੜ ਗਏ,,
ਮਾੜੇ ਜਾ ਤਖਤਾਂ ਤੇ ਖੜ੍ਹ ਗਏ,,
ਧਰਮ ਕਰਮ ਤੋਂ ਦੂਰ ਹੋ ਗਏ,,
ਮਾਇਆ ਦੇ ਵਿੱਚ ਚੂਰ ਹੋ ਗਏ,,
ਅੰਨ੍ਹੇ ਨੂੰ ਇਹ ਕਹਿਣ ਸੁਜਾਖੇ,,
ਜੱਫੇਮਾਰ ਜੋ ਕੌਮ ਨੇ ਥਾਪੇ,,
(( ਨਾਂ ਹੀ ਡਰਾਂ ਤੇ ਨਾ ਡਰਾਉਂਦਾ,,ਕਵਿਤਾ ਸੱਚੀ ਆਖ ਸੁਣਾਉਂਦਾ ))

–ਲਖਵੀਰ ਸਿੰਘ (( ਕੈਲਪੁਰ))


ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ 

ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ,,ਨਿੱਤ ਨਵੇਂ ਸਵਾਲ ਉਠਾਵਾਂਗੇ,,
ਤੂੰ ਵੀਰਾ ਅੱਗੇ ਚੱਲਦਾ ਰਹਿ,,ਹਰ ਬੋਲ ਤੇ ਫੁੱਲ ਝੜਾਵਾਂਗੇ ,,
ਅਸੀਂ ਲੈ ਕੇ ਚਾਨਣ ਬਾਣੀ ਦਾ,,ਹਰ ਸੂਰਤ ‘ਚ ਦੀਪ ਜਗਾਵਾਂਗੇ,,
ਅਸੀਂ ਨਾਲ ਤੇਰੇ ਹੁਣ ਚੱਲਾਂਗੇ,,ਨਿੱਤ ਨਵੇਂ ਸਵਾਲ ਉਠਾਵਾਂਗੇ ??

ਜਿਹੜੇ ਜਥੇਦਾਰ ਕਹਾਉਂਦੇ,,ਵੱਖਰੇ ਜਿਹੇ ਨੇ ਰੰਗ ਦਿਖਾਉਂਦੇ,,
ਐਨਾ ਕਹਿਣਾ ਹੀ ਨਈਂ ਕਾਫੀ,,ਸੱਚੇ ਨੂੰ ਸਵਾਲ ਨੇ ਕਰਦੇ,,
ਜਦ ਆਉਂਦਾ ਆਦੇਸ਼ ਹੈ ਪਿੱਛੋਂ,,ਬਿਨਾਂ ਮੰਗਿਓ ਦਿੰਦੇ ਮਾਫੀ,,
ਵਹਿਮ ਭਰਮ ਦਾ ਲਾਹ ਕੇ ਜੂਲ਼ਾ,,ਸੱਚੀ ਗੱਲ ਸੁਣਾਵਾਂਗੇ,,
ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ,,ਨਿੱਤ ਨਵੇਂ ਸਵਾਲ ਉਠਾਵਾਂਗੇ??

ਸ਼ਸ਼ਤਰ ਬਸ਼ਤਰ ਪਾਈ ਬੈਠੇ,,ਆਪਣਾ ਆਪ ਗਵਾਈ ਬੈਠੇ,,
ਰਿਸ਼ਤਾ ਤੋੜ ਸਿਧਾਂਤਾਂ ਨਾਲੋਂ,,ਬਿਪਰ ਦੇ ਨਾਲ਼ ਲਾਈ ਬੈਠੇ,,
ਅੱਜ ਨਾ ਸਾਨੂੰ ਮੰਨੂ ਵੱਢਦਾ,,ਨਾ ਹੀ ਘੁੰਮਣ ਔਰੰਗੇ ਨੇ,,
ਬਾਂਹਮਣ ਵਾਗੂੰ ਖੋਲ੍ਹ ਬੈਠਗੇ,,ਚਲਦੇ ਗੋਰਖ ਧੰਦੇ ਨੇ,,
ਗੱਪੀਆਂ ਮਾਰੀ ਜੋ ਜੋ ਗੱਪ ਸੀ,,ਸੰਗਤ ਤਾਈਂ ਸੁਣਾਵਾਂਗੇ,,
ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ,,ਨਿੱਤ ਨਵੇਂ ਸਵਾਲ ਉਠਾਵਾਂਗੇ??

ਗੁਰੂਘਰ ਦੇ ਕੂਕਰ ਅਖਵਾਉਂਦੇ,,ਸਾਂਝਾਂ RSS ਨਾਲ਼ ਪਾਉਂਦੇ,,
ਸੱਚੀ ਸੁੱਚੀ ਗੱਲ ਨਾ ਕਹਿੰਦੇ,,ਮੰਜੀ ਸਾਹਿਬ ਹਾਲ ‘ਚ ਬਹਿੰਦੇ,,
ਉਹ ਵੇਲ਼ਾ ਹੈ ਜਲਦੀ ਆਉਂਣਾ,,ਤਖਤਾਂ ਤੋਂ ਥੱਲੇ ਲਾਹਵਾਂਗੇ,,
ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ,,ਨਿੱਤ ਨਵੇਂ ਸਵਾਲ ਉਠਾਵਾਂਗੇ??

ਬਸ ਕਿਸੇ ਦਾ ਚੱਲਦਾ ਹੈ ਨਈਂ,ਫਿਰਦੇ ਰੋਕਣ ਨੂੰ ਆ ਸਾਰੇ,,
ਰਣਜੀਤ ਸਿੰਘ ਹੈ ! ਉਹ ਸੂਰਮਾ,,ਦਿਨੇਂ ਦਿਖਾਉਂਦਾ ਤਾਰੇ,,
ਜਿਸ ਨੇ ਆਪਣਾ ਆਪ ਮਾਰਿਆ,,ਉਹਨੂੰ ਕਿਹੜਾ ਮਾਰੇ,,
ਜਦ ਤੱਕ ਇਹ ਨਹੀਂ ਸੱਚ ਬੋਲਦੇ,,ਕਵਿਤਾ ਰੋਜ਼ ਬਣਾਵਾਂਗੇ
 ਅਸੀਂ ਨਾਲ਼ ਤੇਰੇ ਹੁਣ ਚੱਲਾਂਗੇ 
ਨਿੱਤ ਨਵੇਂ ਸਵਾਲ ਉਠਾਵਾਂਗੇ 

–ਲਖਵੀਰ ਸਿੰਘ(( ਕੈਲਪੁਰ ))


ਰਾਤੀਂ ਸੁਪਨੇ ਵਿੱਚ ਇਤਿਹਾਸ ਬੋਲਿਆ

ਇਸ ਜੱਗ ਤੇ ਧੁਰ ਕੀ ਬਾਣੀ ਆਈ,,
ਸਤਿਗੁਰੂ ਨਾਨਕ ਮੁੱਖ ਤੋਂ ਆਖ ਸੁਣਾਈ,,
ਸਤਿਗੁਰੂ ਸੱਚਾ ਸ਼ਬਦ ਸੁਣਾਇਆ,,
ਜੰਜੂ ਲੈ ਜਦ ਪਾਂਧਾ ਆਇਆ,,
ਸੱਚ ਜਾਣੋ ਕਰਕੇ ਇਹ ਮੈਂ ਆਸ ਬੋਲਦਾ ਹਾਂ,,
ਜਾਗ ਜਾਓ ਸਿਖੋ!! ਮੈਂ ਇਤਿਹਾਸ ਬੋਲਦਾ ਹਾਂ।।
ਪੰਜਵਾਂ ਨਾਨਕ ਸੀ ਜਦ ਆਇਆ,,ਆ ਕੇ ਜਦ ਸੀ!
ਸ਼ਬਦ ਸੁਣਾਇਆ,,ਤੁਰਕਾਂ ਦੇ ਉਹ ਰਾਸ ਨਾ ਆਇਆ,,
ਤੱਤੀ ਤੱਵੀ ਤੇ ਆਸਣ ਲਾਏ,,ਸਤਿਗੁਰੂ ਨਾ ਭੋਰਾ ਵੀ ਡੋਲੇ,,
ਕਰਾਮਾਤ ਕਹਿਰ ਦਾ ਨਾਂ,,ਪੰਜਵੇਂ ਨਾਨਕ ਸੀ ਜਦ ਬੋਲੇ,,
ਸੱਚ ਜਾਣੋ ਇੰਝ ਹੋਈ ਗੱਲ ਮੈਂ ਖਾਸ ਬੋਲਦਾ ਹਾਂ,,
ਜਾਗ ਜਾਓ ਸਿੱਖੋ!!ਮੈਂ ਇਤਿਹਾਸ ਬੋਲਦਾ ਹਾਂ।।
(( ਇਹੋ ਮੁੱਢ ਤੋਂ ਹੁੰਦੀ ਆਈ,,ਕਰਾਮਾਤ ਨਈਂ ਕਿਸੇ ਦਿਖਾਈ ))
(( ਪਰ ਅੱਜ ਜੋ ਇਤਿਹਾਸ ਦੇ ਪੰਨੇ ਬੋਲ ਰਹੇ ਆ))

ਵਿੱਚ ਚਮਕੌਰ ਦੇ ਜੰਗ ਸੀ ਹੋਇਆ,,ਉਹ ਪੰਨਾ ਵੀ ਦਾਗੀ ਹੋਇਆ,,
ਲੜ ਲੜ ਕੇ ਸਿੰਘ ਦੂਹਰੇ ਹੋ ਗਏ,,ਸਾਹਿਬਜ਼ਾਦੇ ਪੂਰੇ ਹੋ ਗਏ,,
(( ਕਵੀ )) ਆਖਦਾ ਉੱਡਗੇ ਲਾਲ ਗੁਰੂ ਦੇ ਵਿੱਚ ਅਸਮਾਨੀ××
ਹੋਈ ਸ਼ਹਾਦਤ ਸੀ ਲਾਸਾਨੀ,,ਜੂਝ ਗਏ ਉਹ ਵਿੱਚ ਮੈਦਾਨੀ,,
ਸੱਚੀ ਹੋਈ ਜੋ ਜੋ,,ਉਹ ਗੱਲ ਬਾਤ ਖੋਲਦਾ ਹਾਂ,,
ਜਾਗ ਜਾਓ ਸਿੱਖੋ!!ਮੈਂ ਇਤਿਹਾਸ ਬੋਲਦਾ ਹਾਂ।

ਕਿਤੇ ਗੁਰੂ ਨੂੰ ਫੀਮ ਖੁਆਉਂਦਾ,,ਡੱਬੀ ਹੱਥ ਵਿੱਚ ਖਾਸ ਫੜਾਉਂਦਾ××
ਲਿਖਣ ਵਾਲੇ ਨੂੰ ਸ਼ਰਮ ਨਾ ਆਵੇ,,ਗੁਰੂ ਮੇਰਾ ਕਦੇ ਫੀਮ ਨਾ ਖਾਵੇ,,
ਆ ਕੇ ਪੜ੍ਹ ਮੈਨੂੰ ਇੱਕ ਵਾਰੀ,,ਸੀਨੇ ਫਿਰ ਜਾਊ ਤੇਰੇ ਆਰੀ,,
ਸੀਨੇ ਮੇਰੇ ਤੇ ਜੋ ਲਿਖਿਆ,,ਇੱਕ ਇੱਕ ਰਾਜ ਖੋਲਦਾ ਹਾਂ,,
ਜਾਗ ਜਾਓ ਸਿੱਖੋ!!ਮੈਂ ਇਤਿਹਾਸ ਬੋਲਦਾ ਹਾਂ।

ਕਥਾਕਾਰ ਕੋਈ ਐਸਾ ਆਜੇ,,ਪੂਰਾ ਪੜ੍ਹ ਇਤਿਹਾਸ ਸੁਣਾ ਜੇ,,
ਸਾਖੀ ਪੜ੍ਹੇ ਉਹ ਪੂਰੀ ਪੂਰੀ,,ਨਾ ਛੱਡੇ ਕੋਈ ਗੱਲ ਅਧੂਰੀ,,
ਸੰਗਤ ਨੇ ਝੱਟ ਫੈਸਲੇ ਕਰਨੇ,,ਨੋਟਾਂ ਦੀ ਥਾਂ(( ਛਿ!!ਰ ))ਵ੍ਹਰਨੇ,,
ਦੂਰ ਬੜੇ ਸਿੱਖੀ ਦੇ ਘਰ ਨੇ,,ਨਾ ਮੈਂ ਕੁਫਰ ਤੋਲਦਾ ਹਾਂ,,
ਜਾਗ ਜਾਓ ਸਿੱਖੋ!! ਮੈਂ ਇਤਿਹਾਸ ਬੋਲਦਾ ਹਾਂ।
!! ਮੈਂ ਇਤਿਹਾਸ ਬੋਲਦਾ ਹਾਂ।
–ਲਖਵੀਰ ਸਿੰਘ (( ਕੈਲਪੁਰ ))


ਸ੍ਰੀ ਅੰਮ੍ਰਿਤਸਰ ਵਿੱਚ ਸੂਰਮਾ ਦੀਵਾਨ ਲਾਊਗਾ

ਸ੍ਰੀ ਅੰਮ੍ਰਿਤਸਰ ‘ਚ ਦੀਵਾਨ ਲਾਊਗਾ ,,
ਜੋ ਜੋ ਗੁਰੂ ਆਖੇ ਸੱਚੀਆਂ ਸੁਣਾਊਗਾ ,,
ਗੱਲ ਵੱਖਰੀ ਆ ਸੂਰਮੇ ਦਲੇਰ ਦੀ,,,
ਗਿੱਦੜਾਂ ਦੀ ਭੀੜ ਥਾਂ ਥਾਂ ਉਹਨੂੰ ਘੇਰਦੀ
ਮਹਿਮਾਂ ਗੁਰੂ ਜੀ ਦੀ ਥਾਂ ਥਾਂ ਜਾ ਸੁਣਾਊਗਾ
ਸ੍ਰੀ ਅੰਮ੍ਰਿਤਸਰ ਵਿੱਚ ਸੂਰਮਾ ਦੀਵਾਨ ਲਾਊਗਾ ।।
ਕੱਟ ਕੇ ਕਲਿੱਪਾਂ ਸਾਡੀਆਂ ਚਲਾਉਂਦੇ ਆ,,
ਜੱਥੇਬੰਦੀਆਂ ਦਾ ਇਹ ਰੋਹਬ ਪਾਉਂਦੇ ਆ,,
ਨਿੰਦਾ ਨਿੰਦਾ ਕਹਿਕੇ ਸਾਨੂੰ ਦਬ ਕਉਂਦੇ ਆ,,
ਗੁਰੂ ਰਾਮਦਾਸ ਜੀ ਦੇ ਸਦਾ ਗੁਣ ਗਾਊਗਾ,,
ਸ੍ਰੀ ਅੰਮ੍ਰਿਤਸਰ ਵਿੱਚ ਸੂਰਮਾ ਦੀਵਾਨ ਲਾਊਗਾ ।।
ਇਕ ਇਕ ਗੱਲ ਉਹਦੀ ਬਾ ਦਲੀਲ ਆ,,
ਪੱਲੇ ਨੀਂ ਵਿਚਾਰ ਲਾਉਂਦੇ ਇਹ ਛਬੀਲ ਆ,
ਦਰਸ਼ਣਾ ਦੇ ਲਈ ਸੁਣਿਆ ਉਹ ਜਾਊਗਾ,,
ਸ੍ਰੀ ਅੰਮ੍ਰਿਤਸਰ ਵਿੱਚ ਸੂਰਮਾ ਦੀਵਾਨ ਲਾਊਗਾ। ।
14 ਏ ਤਰੀਕ ਦਾ ਦੀਵਾਨ ਸਜਣਾ,,
ਆਣ ਕੇ ਮੈਦਾਨੇਂ ਸਾਡਾ ਸ਼ੇਰ ਗੱਜਣਾ,,
ਮੱਥੇ ਉੱਤੇ ਲਿਖੀਆਂ ਨੀ ਇਹ ਲਕੀਰਾਂ ਦਾ
ਸਿੱਖੀ ਖੇਲ ਸੂਰਤਾਂ ਤੇ ਹੈ ਜ਼ਮੀਰਾਂ ਦਾ,,,
ਗਿਆਨ ਦੀ ਹਨੇਰੀ ਉਹ ਲੈ ਕੇ ਆਊਗਾ,,
ਸ੍ਰੀ ਅੰਮ੍ਰਿਤਸਰ ਵਿੱਚ ਸੂਰਮਾ ਦੀਵਾਨ ਲਾਊਗਾ। ।

–ਲਖਵੀਰ ਸਿੰਘ (( ਕੈਲਪੁਰ ))


“ਮੰਗਵੀਆਂ ਸਟੇਜਾਂ ਦੋਗਲੇ ਪ੍ਰਚਾਰਕ” 

ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਜਾਣੂ ਕਰਵਾਉਣ ਦੇ ਕਾਰਨ ਹੀ,,,
ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਨੀਵਾਂ ਤੇ ਸੰਗਤ ਨਾਲੋਂ ਉੱਚੇ ਸਟੇਜਾਂ ਤੇ,,
ਬੈਠਦੇ ਆਏ ਆ।
ਔਰ ਪਹਿਲਾਂ ਆਪ ਬਾਣੀ ਦੇ ਅਨੁਸਾਰ ਜੀਵਨ ਜਿਉਂ ਕੇ ਫਿਰ ਸੰਗਤ ਨੂੰ,,
ਗੁਰੂ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਦੇਣਾ ਉਹਨਾਂ ਦਾ ਫਰਜ਼ ਬਣਦਾ।

ਪਰ ਅਫਸੋਸ ਅੱਜ ਕੁੱਝ ਕੁ ਨੂੰ ਛੱਡ ਕੇ ਜ਼ਿਆਦਾਤਰ ਪ੍ਰਚਾਰਕ ਇਹ ਸੋਚ ਕੇ,,
ਸਟੇਜਾਂ ਤੋਂ ਬੋਲਦੇ ਆ ਕਿ ਉਹਨਾ ਦੇ ਅੱਗੇ ਬੈਠੇ ਕਮੇਟੀ ਮੈਂਬਰ,ਪ੍ਰਧਾਨ,, ਜਾਂ,ਇਲਾਕੇ ਦਾ ਕੋਈ ਸਿਆਸੀ ਪਹੁੰਚ ਵਾਲ਼ਾ ਵਿਅਕਤੀ ਮੱਥੇ ਵੱਟ,,
ਨਾ ਪਾ ਲਏ,ਕਿਧਰੇ ਕਿਸੇ ਨੂੰ ਕੋਈ ਸ਼ਬਦ ਦਾ ਗੁੱਸਾ ਨਾ ਲੱਗ ਜਾਏ।

ਇਸ ਮਸੰਦ ਬਿਰਤੀ ਦੇ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਪਰਚਾਰ ਕਰਨ ਦਾ ਸਭ ਤੋਂ
ਵੱਡਾ ਲਾਭ ਇਹ ਹੁੰਦਾ,,ਕਦੀ ਇਹਨਾ ਦਾ ਕੋਈ ਵਿਰੋਧ ਨਹੀਂ ਹੁੰਦਾ।
ਔਰ ਇਹ ਸਭ ਸੰਪਰਦਾਵਾਂ ਦੇ ਸਾਂਝੇ ਸਮਾਗਮਾਂ ਵਿੱਚ ਜਾ ਕੇ ਉਹਨਾਂ ਦੇ,,
ਹੱਕ ਵਿੱਚ ਭੁਗਤਦੇ ਨੇ,ਤਾਂ ਜੋ ਇਹਨਾਂ ਨੂੰ ਕੋਈ ਖਤਰਾ ਨਾ ਰਹੇ।

ਅਗਰ ਸੰਗਤ ਵਿੱਚ ਜਾਣ ਤੇ ਇਹਨਾਂ ਨੂੰ ਕੋਈ ਸਵਾਲ ਕਰਦੈ,,ਤਾਂ ਇਹਨਾਂ,,
ਦਾ ਇਕੋ ਜੁਆਬ ਹੁੰਦਾ ਕਿ ਨਾ ਸਾਡੇ ਕੋਲ਼ ਸਟੇਜਾਂ ਨਾ ਹਾਲੇ ਸਮਾਂ ਹੈ।
ਜੇ ਮੰਨ ਲਈਏ ਕਿ ਸਟੇਜਾਂ ਨਹੀਂ ਔਰ ਸਮਾਂ ਨਹੀਂ ਬੋਲਣ ਦਾ,, ((ਕਿ ਭਾਈ ਰਣਜੀਤ ਸਿੰਘ ਖਾਲਸਾ ਜੀ ਸਮਕਾਲੀਨ ਪ੍ਰਚਾਰਕ ਨਹੀਂ ਹਨ))

ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਜਾਣ ਲੈਣਾ
ਗੁਰਬਾਣੀ ਨੂੰ ਕੰਠ ਕਰ ਲੈਣਾ,,
ਪੰਜ ਕਕਾਰਾਂ ਨੂੰ ਧਾਰਨ ਕਰ ਲੈਣਾ,,
ਸਾਜ ਔਰ ਸੁਰ ਤਾਲ ਦਾ ਅਭਿਆਸ ਕਰ ਲੈਣਾ।।
ਇਹ ਸਭ ਕੁਝ ਵੀ ਤਾ ਸਾਰਥਕ ਹੁੰਦਾ,ਅਗਰ ਪ੍ਰਚਾਰਕ ਕਹਿਣੀ ਕਰਨੀ ਦਾ,
ਪੱਕਾ ਹੋਵੇ,ਤੇ ਆਪਣੇ ਗੁਰੂ ਸਾਹਿਬ ਜੀ ਦਾ ਗਿਆਨ ਨਿਰਭਉ ਹੋ ਕੇ ਸੁਣਾਵੇ।

ਅਗਰ ਕਿਸੇ ਪ੍ਰਚਾਰਕ ਦਾ ਮਨ ਕਰੇ ਕਿ ਸੱਚ ਹੀ ਸੰਗਤ ਅੱਗੇ ਰੱਖਣਾ ਹੈ,,
ਤਾਂ ਇਹ ਖਿਆਲ ਰੱਖੇ ਕਿ ਅੱਜ ਵਿਗਿਆਨ ਦਾ ਯੁੱਗ ਹੈ,,
ਮੀਡੀਆ ਦੇ ਬਹੁਤ ਸਾਧਨ ਹਨ,,
ਕਿਸੇ ਤਰੀਕੇ ਨਾਲ਼ ਵੀ ਆਪਣੀ ਗੱਲ ਕਹੀ ਜਾ ਸਕਦੀ ਹੈ,,
ਪਰ ਆਪਾ ਕੁਰਬਾਨ ਕਰੇ ਬਿਨਾਂ ਸੱਚ ਨਹੀਂ ਕਿਹਾ ਜਾ ਸਕਦਾ।
ਬੇਨਤੀ ਆ ਉਹਨਾਂ ਪ੍ਰਚਾਰਕਾਂ ਨੂੰ ਮੂੰਹ ਦੇਖ ਕੇ ਪ੍ਰਚਾਰ ਕਰਨਾ ਛੱਡ ਦਿਓ,,
ਤੇ ਜਿੱਥੋਂ ਗੁਰੂ ਦੇ ਸਿਧਾਂਤ ਦੀ ਗੱਲ ਹੁੰਦੀ ਆ ਉਹਨਾਂ ਦਾ ਵਿਰੋਧ ਨਾ ਕਰੋ।।

–ਲਖਵੀਰ ਸਿੰਘ (( ਕੈਲਪੁਰ ))


 ਇਤਿਹਾਸ ਜਰੂਰੀ ਜਾਂ ਸਿਧਾਂਤ 

ਵਾਰ ਵਾਰ ਇਕੋ ਗੱਲ ਤੇ ਜੋਰ ਲਾਇਆ ਜਾ ਰਿਹਾ,, ਕਿ ਇਤਿਹਾਸ ਤੇ ਕਿੰਤੂ ਨਾ ਕੀਤਾ ਜਾਏ,,,,ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੇ,, ਇਤਿਹਾਸ ਨੂੰ ਕਲਮਬੰਦ ਕਰਨ ਵਾਲ਼ੇ ਕਵੀ ਸੰਤੋਖ ਸਿੰਘ ਦੇ ਲਿਖੇ ਸ਼ਬਦਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਪੜ੍ਹਨਾ ਅਤੇ ਜੋ ਜੋ ਗਲਤ ਬਿਪਰਵਾਦੀ ਪਖੰਡੀ ਮਾਨਤਾਵਾਂ ਹਨ ,,ਉਹਨਾਂ ਬਾਰੇ ਗੱਲ ਕਰਨੀ ਕੋਈ ਗੁਨਾਹ ਹੈ।

ਜੋ ਜੋ ਵੀਰ ਭੈਣਾਂ ਆਪਣੇ ਨਾਮ ਨਾਲ਼ ਸਿੰਘ ਸ਼ਬਦ ਲਗਾ ਰਹੇ ਹਨ,,,
ਉਹਨਾਂ ਅੱਗੇ ਬੇਨਤੀ ਆ ਕਿ ਕਿਰਪਾ ਕਰਕੇ ਆਪਣੇ ਇਤਿਹਾਸਕ ਸ੍ਰੋਤ ਨੂੰ,,
ਇੱਕ ਵਾਰ ਜਰੂਰ ਪੜ੍ਹੋ,,ਤਾਂ ਜੋ ਸਾਨੂੰ ਸਭ ਨੂੰ ਪਤਾ ਲੱਗ ਜਾਏ ਕੀ ਸਹੀ ਔਰ,
ਕੀ ਗਲਤ ਲਿਖਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਪੜ੍ਹਨ ਤੇ ਸਭ ਸਾਫ਼ ਹੋ ਜਾਂਦਾ ਹੈ।

ਸਦੀਆਂ ਤੋਂ ਵਹਿਮਾਂ ਭਰਮਾਂ ,ਕਰਾਮਾਤਾਂ ਔਰ ਕਰਮ ਕਾਂਡਾਂ ਵਿੱਚ ਫਸੇ ਮਨੁੱਖ ਦੀ ਮਾਨਸਿਕਤਾ ਨੂੰ ਬਦਲਣ ਦੇ ਲਈ (( ਧੁਰ ਕੀ ਬਾਣੀ ਆਈ ))
ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੇ ਜਿੱਥੇ ਜਾਤ ਪਾਤ ਊਚ ਨੀਚ ਦੇ ਫ਼ਰਕ ਮਿਟਾਏ,,ਸਮਾਜ ਨੂੰ ਇਕਸਾਰਤਾ ਦਾ ਸੰਦੇਸ਼ ਦਿੱਤਾ।
ਉਥੇ ਮਨੁੱਖ ਨੂੰ ਜੀਵਨ ਜਿਉਣ ਦੀ ਜਾਂਚ ਸਿਖਾਈ,ਕਿਸੇ ਵੀ ਗੱਲ ਨੂੰ ਸ਼ਰਧਾ ਵੱਸ ਹੋ ਕੇ ਹੀ ਨਹੀਂ ਮੰਨ ਲੈਣਾ।
ਸਮੇਂ ਸਥਾਨ ਔਰ ਸੱਤਾ ਦਾ ਪ੍ਰਭਾਵ ਮਨ ਤੇ ਨਹੀਂ ਪੈਣ ਦੇਣਾ।

ਸਵਾਲ ਕਰਨਾ ((ਕਿ,,ਕਿੱਦਾਂ,, ਕਿਉਂ,,ਕਾਰਨ,,))ਪੁੱਛਦੇ ਜਾਣਾ,,ਸਵਾਲਾਂ ਦੇ ਜਵਾਬ ਖੁਦ ਮਿਲ਼ ਜਾਣਗੇ।
ਜਿਸ ਜਿਸ ਨੇ ਵੀ ਗੁਰੂ ਸਾਹਿਬ ਜੀ ਦੀ ਸਿੱਖਿਆ ਮੰਨੀ,,
ਸਿਧਾਂਤ ਨੂੰ ਸਿੱਖਣ ਵਾਲ਼ੇ ਹੀ ਸਿੱਖ ਕਹਾਏ।।

ਜਰੂਰੀ ਨਹੀਂ ਹੁੰਦਾ ਕਿ ਜਿਸ ਗੱਲ ਨੂੰ ਅਸੀਂ ਸਹੀ ਮੰਨ ਰਹੇ ਹਾਂ,,
ਉਹ ਵਾਕਿਆ ਹੀ ਸਹੀ ਹੋਵੇ,,ਉਹ ਗਲਤ ਵੀ ਹੋ ਸਕਦੀ ਆ।
ਔਰ ਜਿਸ ਗੱਲ ਨੂੰ ਅਸੀਂ ਗਲਤ ਮੰਨਦੇ ਹਾਂ,,
ਉਹ ਗੱਲ ਸਹੀ ਵੀ ਹੋ ਸਕਦੀ ਹੈ।
ਇਸ ਲਈ ਗੁਰਮਤਿ ਦੀ ਰੋਸ਼ਨੀ ਵਿੱਚ ਜਦੋਂ ਅਸੀਂ ਵਿਚਾਰਾਂਗੇ ,,
ਸਭ ਸਾਫ਼ ਹੋ ਜਾਏਗਾ,,ਕੀ ਗਲਤ ਹੈ ਕੀ ਸਹੀ ਆ।

ਇਸ ਤੋਂ ਪਹਿਲਾਂ ਕਿ ਦੂਜੀਆਂ ਕੌਮਾਂ,,ਸਾਡੇ ਇਤਿਹਾਸਕ ਗ੍ਰੰਥ ਨੂੰ ਪੜ੍ਹਨ
ਔਰ ਸਾਡੇ ਨਿਆਰੇਪਨ ਤੇ ਉੱਚੇ ਸੁੱਚੇ ਸਿਧਾਂਤ ਨੂੰ ਬਿਪਰਵਾਦੀ ਸਾਬਤ
ਕਰਨ!! ਚੰਗਾ ਹੋਏਗਾ ,,
ਅਸੀਂ ਖੁਦ ਪੜ੍ਹ ਕੇ ਜੋ ਜੋ ਗੁਰੂ ਸਾਹਿਬ ਜੀ ਦੇ ਸਿਧਾਂਤ ਦੀ ਕਸਵੱਟੀ ਤੇ ਖਰਾ ਨਹੀਂ ਉੱਤਰਦਾ ਉਸ ਬਾਰੇ ਰਲ਼ ਮਿਲ਼ ਕੇ ਵਿਚਾਰ ਕਰੀਏ,,
ਤਾਂ ਜੋ ਉਸਾਰੂ ਸਿੱਟੇ ਨਿੱਕਲਣ।।

–ਲਖਵੀਰ ਸਿੰਘ (( ਕੈਲਪੁਰ ))


“ਜ਼ਿੰਮੇਵਾਰੀਆਂ” !

ਜਦੋਂ ਤੱਕ ਗੁਰੂ ਸਾਹਿਬ ਜੀ ਦੀ ਸ਼ਬਦ ਸੁਰਤ ਦੇ ਮੇਲ਼ ਵਾਲ਼ੀ ਵਿਚਾਰ ਸਮਝੇ ਬਿਨਾਂ ਮੱਥਾ ਟੇਕ ਕੇ ਮੁੜਦੇ ਰਹੇ।।
ਤਦ ਤੱਕ ਮੇਰੇ ਬਹੁਤ ਮਿੱਤਰ ਸਨ,ਕਦੀ ਕਿਸੇ ਨੇ ਮੇਰਾ ਵਿਰੋਧ ਨਹੀਂ ਕੀਤਾ।।
ਨਾ ਹੀ ਕਿਸੇ ਨੇ ਇਹ ਕਿਹਾ ਤੂੰ ਕਿੰਨੇ ਚੂਹੇ ਹੋਰ ਖਾਣੇ ਆ,

ਜਦੋਂ ਤੋਂ ਇਸ ਸੁਰਤ ਨੂੰ ਇਹ ਸਮਝ ਪਈ,ਕਿ ਮਨਾ ਹੁਣ ਤੱਕ ਤੇ ਗੁਰੂ ਨਾਲ ਮੱਥਾ ਹੀ ਲਾਉਦੇ ਰਹੇ,ਨਾਲੇ ਮੱਥੇ ਵੀ ਟੇਕਦੇ ਰਹੇ।।
ਪਰ ਗੱਲ ਕੁਝ ਹੋਰ ਹੀ ਆ,ਇਸ ਮੱਥੇ ਅੰਦਰ ਜੋ ਸੂਰਤ ਦਿੱਤੀ ਅਕਾਲ ਪੁਰਖ ਨੇ,ਉਸ ਵਿੱਚ ਗਿਆਨ ਸਵਰੂਪ ਗੁਰੂ ਦੇ ਸ਼ਬਦ ਵਸਾਉਣ ਵਾਲ਼ੇ ਨੂੰ ਹੀ ਸਿੱਖ
ਕਹਾਉਣ ਦਾ ਹੱਕ ਆ।।

ਮਨਾਂ ਤੂੰ ਇਸ ਸਰੀਰ ਨੂੰ ਗੁਰੂ ਘਰ ਤੇ ਲੈ ਜਾਨਾਂ,ਜਿੰਨ੍ਹਾਂ ਹੱਥਾਂ ਵਿੱਚ ਸਵੇਰੇ ਪ੍ਰਸ਼ਾਦ ਫੜਦਾਂ,ਉਹਨਾਂ ਹੀ ਹੱਥਾਂ ਵਿੱਚ ਸ਼ਾਮਾਂ ਪੈਣ ਤੇ ਗਲਾਸੀ ਫੜ੍ਹ ਲੈਨਾ,,
ਜਿਸ ਦਿਨ ਇਹ ਗੱਲ ਸਮਝ ਲੱਗੀ,ਗਲਾਸੀਆਂ ਛੁੱਟ ਗਈਆਂ,,
ਗੁਰਬਾਣੀ ਦੀਆਂ ਪੋਥੀਆਂ ਹੱਥਾਂ ਵਿੱਚ ਆ ਗਈਆਂ।।

ਪਰ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ,ਕਿ ਕੁਝ ਕੁ ਗਿਣਵੇਂ ਹੀ ਮਿਲੇ ਜਿੰਨਾਂ ਮੇਰੇ ਇਸ ਸਰੂਪ ਨੂੰ ਦੇਖ ਖੁਸ਼ੀ ਜਾਹਰ ਕੀਤੀ,ਜਿਆਦਾ ਤੇ 900 ਚੂਹੇ ਹੀ
ਗਿਣਨ ਵਾਲੇ ਮਿਲੇ।।ਕੋਈ ਮੱਛੀ ਨੂੰ ਪੱਥਰ ਚਟਾਉਂਦਾ ਰਿਹਾ।
ਇਹ ਹਰ ਉਸ ਸਿੱਖ ਨਾਲ਼ ਵਾਪਰਨਾ ਹੀ ਹੈ,ਜੋ ਜ਼ਿੰਮੇਵਾਰ ਹੁੰਦਾ ਹੈ।।

ਦੁਨਿਆਵੀ ਰਿਸ਼ਤਿਆਂ ਵਿੱਚ ਵੀ ਅਗਰ ਅਸੀਂ ਕਿਸੇ ਨਾਲ਼ ਗੈਰ ਜ਼ਿੰਮੇਵਾਰ ਬਣ ਕੇ ਰਿਸ਼ਤਾ ਰੱਖਦੇ ਹਾਂ,ਸਾਹਮਣੇ ਵਾਲ਼ਾ ਕੁਝ ਕੁ ਸਮੇਂ ਵਿੱਚ ਹੀ ਸਾਥੋਂ ਦੂਰੀ
ਬਣਾ ਲੈਂਦਾ ਹੈ ,ਉਹ ਸਾਥੋਂ ਸੱਚੇ ਸਾਥ ਦੀ ਆਸ ਕਰਦਾ ਹੈ।।
ਅਗਰ ਕਿਸੇ ਵੀ ਸੰਬੰਧ ਦੀ ਨੀਂਹ ਝੂਠ ਤੇ ਰੱਖੀ ਜਾਵੇ ਉਹ ਰਿਸ਼ਤਾ ਜਿਆਦਾ ਦੇਰ ਨਹੀਂ ਚਲਦਾ।।
((ਜੋ ਜੋ ਵੀਰ ਭੈਣਾਂ ਔਰ ਬਜ਼ੁਰਗ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ))
ਆਪਣਾ ਗੁਰੂ ਮੰਨਦੇ ਹਨ,ਜਦੋਂ ਤੱਕ ਆਪਣੀ ਜ਼ਿੰਮੇਵਾਰ ਨਹੀਂ
((ਸਮਝ ਲੈਂਦੇ,ਤਦ ਤੱਕ ਅਸੀਂ ਪ੍ਰਵਾਨ ਨਹੀਂ ਹੋ ਸਕਦੇ))

ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜਿੰਨ੍ਹਾਂ ਦਾ ਵਿਰੋਧ ਹੋਇਆ,ਉਹ ਸਿਧਾਂਤ ਤੇ ਪਹਿਰਾ ਦੇਣ ਕਰਕੇ ਹੀ ਹੋਇਆ।
ਰਾਜ ਤੇ ਪਹਾੜੀ ਰਾਜੇ ਵੀ ਕਰ ਰਹੇ ਸਨ ਔਰੰਗਜ਼ੇਬ ਨੂੰ ਰਾਜ ਤੋਂ ਕੋਈ
ਤਕਲੀਫ ਨਹੀਂ ਸੀ,ਤਕਲੀਫ਼ ਨਿਰਭਉ ਤੇ ਨਿਰਵੈਰ ਹੋ ਕੇ ਸੁਤੰਤਰ
ਵਿਚਰਨ ਵਾਲ਼ੇ ਸਿਧਾਂਤ ਨੂੰ ਮੰਨਣ ਵਾਲ਼ੇ ਸ਼ਰੀਰਾਂ ਤੋਂ ਸੀ।।

ਅਜੋਕੇ ਹਲਾਤ ਵੀ ਕੁਝ ਇਸ ਤਰ੍ਹਾਂ ਦੇ ਹੀ ਬਣੇ ਹੋਏ ਹਨ,ਅੱਜ ਵੀ ਜਿਸ ਜਗ੍ਹਾ
ਤੇ ਕੋਈ ਪਰਚਾਰਕ ਜਾਂ ਕੋਈ ਇਤਿਹਾਸਕ ਖੋਜ ਕਰਤਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਸਤੇ ਉਪਰ ਚੱਲਣ ਦੀ ਜੁਰਤ ਕਰਦਾ ਐ,
ਸ਼ਬਦ ਸੂਰਤ ਦੇ ਮਿਲਾਪ ਦੀ ਗੱਲ ਕਰਦਾ ਐ ,ਉਸ ਨੂੰ ਸ਼ਰੀਰ ਤੋਂ ਵੀ
ਹੱਥ ਧੋਣੇ ਪੈ ਜਾਂਦੇ ਆ।।
((ਜਦੋਂ ਦੁਨਿਆਵੀ ਰਿਸ਼ਤਿਆਂ ਵਿੱਚ ਗੈਰ ਜ਼ਿੰਮੇਵਾਰ ਹੋਣ ਤੇ ਰਿਸ਼ਤੇ ਨਹੀਂ ))
ਨਿਭਦੇ ਫਿਰ ਗੁਰੂ ਨਾਲ ਸਿੱਖ ਦਾ ਰਿਸ਼ਤਾ ਕਿਵੇਂ ਨਿਭ ਸਕਦੈ ,ਸੋ ਆਓ
ਆਪਣੀ ਆਪਣੀ ਜ਼ਿੰਮੇਵਾਰ ਸਮਝ ਕੇ,ਜੋ ਸਿੱਖੀ ਦਾ ਅਕਸ ਕੁਝ ਕੁ
ਵਿਕਾਉ ਗੈਰ ਜ਼ਿੰਮੇਵਾਰਾਂ ਮਸੰਦਾਂ ਨੇ ਵਿਗਾੜਿਆ ,ਉਸ ਨੂੰ ਦੁਬਾਰਾ
ਹਰ ਮਨੁੱਖ ਦੇ ਦਿਲੋ ਦਿਮਾਗ ਵਿੱਚ ਰੁਸ਼ਨਾ ਦੇਈਏ।।

–ਲਖਵੀਰ ਸਿੰਘ (( ਕੈਲਪੁਰ ))


“ਧਰਮ ਅਤੇ ਧਾਰਮਿਕ ਦਿਖਣਾ” 

ਧਰਮ ਤੋਂ ਭਾਵ ਮਨੁੱਖ ਦਾ ਆਪਣੇ ਧੁਰੇ ਨਾਲ਼ ਜੁੜਨਾ,ਆਪਣੇ ਬਣਾਉਣ ਵਾਲ਼ੇ ਦੇ ਰੰਗ ਵਿੱਚ ਰਮੇ ਰਹਿਣਾ।।
ਆਪਣੇ ਗੁਰੂ ਤੋਂ ਮਿਲੇ ਗਿਆਨ ਅਨੁਸਾਰ ਜੀਵਨ ਜੀਉਣਾ।

ਕਿਸੇ ਖਾਸ ਤਰਾਂ ਦੇ ਪਹਿਰਾਵੇ ,ਔਰ ਵੇਸ ਭੂਸਾ ਨੂੰ ਧਰਮ ਨਹੀਂ ਕਹਿੰਦੇ।
ਨਾ ਹੀ ਕਿਸੇ ਖਾਸ ਤਰੀਕੇ ਦੇ ਨਾਲ਼ ਕੀਤਾ ਗਿਆ ਮੰਤ੍ਰ ਜਾਪ ਕਿਸੇ ਮਨੁੱਖ ਨੂੰ ਧਾਰਮਿਕ ਬਣਾ ਸਕਦਾ।
ਕਿਸੇ ਖਾਸ ਤਰੀਕੇ ਨਾਲ ਬੈਠ ਜਾਣਾ ਜੀਵਨ ਨਹੀਂ ਬਦਲਦਾ,
ਜੀਵਨ ਬਦਲਣ ਲਈ ਕਰਮ ਕਰਨਾ ਪੈਂਦਾ,ਜੋ ਗੁਰੂ ਨੂੰ ਭਾਵੇ।।

ਦਸਮੇਸ਼ ਪਿਤਾ ਜੀ ਵੱਲੋਂ ਜੋ ਖਾਲਸਾ ਸਾਜਿਆ ਗਿਆ,
ਉਸ ਖਾਲਸੇ ਨੂੰ ਜੋ ਪੰਜ ਕਕਾਰ,
ਔਰ ਸਿਰ ਸੋਹਣੀ ਦਸਤਾਰ ਬਖਸ਼ੀ,,
ਉਸ ਦਾ ਅਰਥ ਸਮਝੇ ਬਿਨਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ।

ਅਗਰ ਮੇਰਾ ਕੋਈ ਸਿੰਘ ਵੀਰ ਜਾਂ ਭੈਣ ਇਹ ਮੰਨ ਲਏ ਕਿ ਮੈਂ,,
ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਲੈ ਕਿ
ਧਰਮ ਨਾਲ ਜੁੜ ਗਿਆ ਹਾਂ,
ਔਰ ਮੇਰੇ ਸਰੀਰ ਤੇ ਧਾਰਨ ਕੀਤੇ ਕਕਾਰਾਂ ਨੂੰ ਦੇਖ ਕੇ
ਗੁਰੂ ਸਾਹਿਬ ਜੀ ਖੁਸ਼ ਹੋ ਜਾਣਗੇ।।ਤੇ ਸੱਚ ਤਾਂ ਇਹ ਹੈ ਉਸ ਸਿੰਘ ਦੀ ਮੁਕਤੀ ਤੇ ਅਸੰਭਵ ਹੈ,ਦੂਜਾ ਉਸ ਨੇ ਆਪਣੇ ਆਪ ਨੂੰ ਧਾਰਮਕ ਹੋਣ ਦਾ ਭਰਮ ਵੀ ਪਾ ਲਿਆ,ਉਹ ਸਿੱਖ ਸਿੰਘ ਹੋਣ ਦਾ ਦਾਅਵੇਦਾਰ ਵੀ ਹੋ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੇਵਲ ਪੜ੍ਹ ਲੈਣ ਔਰ ਕੰਠ ਕਰ ਲੈਣ ਨਾਲ ਸਿਰਫ਼ ਮਨੁੱਖ ਗਿਆਨ ਵਾਨ ਹੋ ਸਕਦਾ।
ਪਰੰਤੂ ਜੋ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਅਪਣੇ ਜੀਵਨ ਵਿੱਚ ਲਾਗੂ ਕਰਕੇ ਚਲਦਾ ਉਹ ਹੀ ਪਰਵਾਨ
ਹੋ ਸਕਦਾ।
ਦਸਵੇਂ ਪਾਤਸ਼ਾਹ ਜੀ ਵੱਲੋਂ ਮਿਲੇ(ਕਕਾਰ,,ਬਾਣਾ,,ਬਾਣੀ)
ਇਹ ਕਕਾਰ ਸਰੀਰ ਉਪਰ ਹੋਣ, ਔਰ ਸੁਰਤ ਵਿੱਚ ਸ਼ਬਦ ਰਚ ਜਾਣ ਉਹ ਸਿੰਘ ਕਹਾਉਣ ਦੇ ਯੋਗ ਹੋ ਜਾਂਦਾ ਹੈ।।

ਅਸੀਂ ਸਭ ਇਹ ਭਲੀ ਭਾਂਤ ਜਾਣਦੇ ਹਾਂ ,ਕਿ ਸਰੀਰ ਦੀ ਵੇਸ ਭੂਸਾ ਬਦਲਨੀ ਬਹੁਤ ਹੀ ਸੋਖੀ ਹੈ,
ਪਰ ਆਪਣੇ ਮਨ ਦੀ ਬਣਤਰ ਸਿੱਖ ਸਿਧਾਂਤ ਅਨੁਸਾਰ ਬਣਾ ਲੈਣੀ ਔਖੀ ਹੈ।
ਪਰ ਨਾਮੁਮਕਿਨ ਨਹੀਂ।ਜਿਸ ਦਿਨ ਅਸੀਂ ਤਨ ਦੇ ਨਾਲ਼ ਨਾਲ਼ ਮਨ ਨੂੰ ਸਿੱਖੀ ਸਿਧਾਂਤਾਂ ਵਿਚ ਇਕ ਮਿਕ ਕਰ ਲਿਆ,

ਉਸ ਦਿਨ ਹੋ ਸਕਦਾ ਅਸੀਂ ਪੂਰੀ ਦੁਨੀਆਂ ਤੇ ਜ਼ਮੀਨ ਤੇ ਨਹੀਂ
ਪਰ ਹਰ ਉਸ ਮਨੁੱਖ ਦੇ ਦਿਲੋ ਦਿਮਾਗ ਤੇ ਰਾਜ ਕਰਾਂਗੇ ,
ਜੋ ਕੁਦਰਤ ਔਰ ਕਰਤੇ ਨੂੰ ਪਿਆਰ ਕਰਨ ਵਾਲ਼ਾ ਹੋਏਗਾ।

ਅਗਰ ਕਿਸੇ ਨੂੰ ਮੇਰੀ ਗੱਲ ਗੁਰਮਤਿ ਤੋਂ ਬਾਹਰੀ ਲੱਗੀ ਹੋਵੇ,
ਉਹ ਮੈਨੂੰ ਅਣਜਾਣ ਭੁਲੜ ਸਿੰਘ ਸਮਝ ਕੇ ਮੁਆਫ ਕਰ ਦੇਵੇ, ਪਰ ਜਿਨ੍ਹਾਂ ਨੇ ਅਗਿਆਨਤਾ ਵਸ ਹੀ ਮੇਰੀ ਗਲ ਰੱਦ ਕਰਨੀ ਹੈ,ਉਹਨਾਂ ਤੋਂ ਕੋਈ ਮੁਆਫੀ ਨਹੀਂ।ਉਹਨਾਂ ਲਈ ਤੇ ਐਨਾ ਕੁਝ ਲਿਖਿਆ ।।

–ਲਖਵੀਰ ਸਿੰਘ (( ਕੈਲਪੁਰ ))