ਵਿਕਰਮਜੀਤ ਸਿੰਘ


“ਗਠਜੋੜ ਲਈ ਰੈਡੀ”

ਗਠਜੋੜ ਲਈ ਰੈਡੀ ਬੈਠੇ ,
ਉਹ ਨੀਂ ਅਸੀਂ ਗਵੌਣੇ ਆਂ..
ਗੋਲ਼ ਮੋਲ਼ ਜੋ ਗੱਲ ਨੇ ਕਰਦੇ ,
ੳਹ ਕਿਓਂ ਚੁੱਪ ਕਰਾਉਣੇ ਆਂ….?

ਛੱਡਦੋ ਮਿੱਤਰੋ ਖੁੱਲ੍ਹੇ ਸਾਰੇ,
ਇਹਨਾਂ ਨਾਲ਼ ਨਾਂ ਯੱਬਣਾ ਏ।
ਕੁਝ ਸਾਨੂੰ ਕਰਨ ਦੀ ਲੋੜ ਨੀਂ ਪੈਣੀ,
ਇਹਨਾਂ ਆਪਸ ਦੇ ਵਿੱਚ ਵੱਜਣਾ ਏ।
ਗਿਆਨ ਜਿੰਨਾਂ ਦੇ ਸਿਰ ਨੂੰ ਚੜ੍ਹਿਆ ,
ਮੁਸ਼ਕਲ ਹੀ ਵਾਪਸ ਅਉਣੇ ਆਂ..
ਗੋਲ਼ ਮੋਲ਼ ਜੋ ਗੱਲ ਨੇ ਕਰਦੇ ,
ੳਹ ਕਿਓਂ ਚੁੱਪ ਕਰਾਉਣੇ ਆਂ….?

ਛਬੀਲ ਲਉਣ ਲਈ ਸੂਰਮੇ ਚਾਹੀਦੇ,
ਜਿਹੜੇ ਅੱਗੇ ਅੜਦੇ ਨੇ।
ਕਾਹਤੋਂ ਪਿੱਤਲ ਖਰਾਬ ਹੈ ਕਰਨਾ,
ਜੇ ਮਿੱਠੀ ਗੋਲ਼ੀ ਨਾਲ਼ ਮਰਦੇ ਨੇ।
ਸਾਡੀ ਗੋਲ਼ੀ ਦੀ ਕਦਰ ਹੈ ਘਟਦੀ
ਜੇ ਇਹਨਾਂ ਉੱਤੇ ਚਲੌਨੇ ਆਂ…
ਗੋਲ਼ ਮੋਲ਼ ਜੋ ਗੱਲ ਨੇ ਕਰਦੇ ,
ੳਹ ਕਿਓਂ ਚੁੱਪ ਕਰਾਉਣੇ ਆਂ….?

ਧੁੰਮਾ ਮਈ ਨੂੰ ਬਾਬਾ ਕਹੀਦੇ,
ਸਭ ਨੂੰ ਮੈਂ ਸਮਝਾ ਦੂੰਗਾ …
ਇੱਕੋ ਦਬਕੇ ਨਾਲ਼ ਮੈਂ ਬੱਲਿਉ,
ਸਾਰੇ ਜਾਪ ਤੇ ਲਾ ਦੂੰਗਾ…
ਸਾਂਭ ਕੇ ਰੱਖਣੇ ਯੋਧੇ ਆਪਾਂ ,
ਐਵੇ ਨਹੀ ਗਵੋਂਣੇ ਆਂ…
ਗੋਲ਼ ਮੋਲ਼ ਜੋ ਗੱਲ ਨੇ ਕਰਦੇ ,
ੳਹ ਕਿਓਂ ਚੁੱਪ ਕਰਾਉਣੇ ਆਂ….?

ਦੁਬਿਧਾ ਦੇ ਵਿੱਚ ਆਪ ਨੇ ਜਿਹੜੇ,
ਦੂਜਿਆਂ ਨੂੰ ਕੀ ਕੱਢਣਗੇ,
ਗਾਲ਼ਾਂ ਕੱਢਣੋ ਰੋਕਣ ਜਿਹੜੇ,
ਆਪ ਹੀ ਗਾਲਾਂ ਕੱਢਣਗੇ…
ਚੇਲਿਆਂ ਦੀ ਤੇ ਬੋਲੀ ਸੁਣ ਲੀ,
ਹੁਣ ਉਸਤਾਦ ਵੀ ਅਸੀਂ ਬੁਲਾਉਣੇ ਆਂ…
ਗੋਲ਼ ਮੋਲ਼ ਜੋ ਗੱਲ ਨੇ ਕਰਦੇ ,
ੳਹ ਕਿਓਂ ਚੁੱਪ ਕਰਾਉਣੇ ਆਂ….?

–ਵਿਕਰਮਜੀਤ ਸਿੰਘ


“ਅਪੀਲ ਤੇ ਲਾਹਨਤ”

ਮੈਂ ਇੱਕ ਵਾਰੀ ਧੂੰਦਾ ਜੀ ਦੀ ਕਥਾ ਵਿੱਚ ਸੁਣਿਆ ਕਿ ਬੰਦੇ ਨੂੰ ਏਨਾ ਜਿਆਦਾ ਨਹੀ ਕਮਾਉਣਾਂ ਚਾਹੀਦਾ ਕਿ ਬਾਅਦ ਵਿੱਚ ਬੱਚੇ ਪੈਸੇ ਦਾ ਨਜ਼ਾਇਜ਼ ਫਾਇਦਾ ਚੁੱਕਣ ਤੇ ਏਨਾ ਘੱਟ ਵੀ ਨਹੀਂ ਕਮਾਉਣਾਂ ਚਾਹੀਦਾ ਕਿ ਬੰਦੇ ਦੇ ਮਰਦਿਆਂ ਹੀ ਬੱਚੇ ਭੀਖ ਮੰਗਣ ਲੱਗ ਜਾਣ..
1) ਹੁਣ ਸਵਾਲ ਇਹ ਹੈ ਕਿ ਕੀ ਇਹ ਗੱਲ ਸਿਰਫ ਲੋਕਾਂ ਨੂੰ ਸਮਝਾਉਣ ਵਾਸਤੇ ਹੈ ?
2)ਜੇ ਇਹ ਗੱਲ ਤੁਹਾਡੇ ਆਪਣੇ ਵਾਸਤੇ ਵੀ ਹੈ ਤਾਂ ਦੱਸੋ ਕਿ ਅਜੇ ਤੁਸੀ ਇਨਾਂ ਵੀ ਨਹੀਂ ਕਮਾਇਆ ਕਿ ਤੁਹਾਨੂੰ ਆਪਣੇ ਬੱਚਿਆਂ ਦੇ ਭੀਖ ਮੰਗਣ ਦਾ ਖਤਰਾ ਹੈ ?
3) ਜੇ ਜਵਾਬ ਹਾਂ ਹੈ ਤੇ ਲਾਹਨਤ ਹੈ ਤੁਹਾਡੇ ਤੇ ਕਿ ਤੁਸੀ 20 ਸਾਲਾਂ ਚ ਇੰਨਾ ਵੀ ਨਹੀਂ ਕਮਾ ਸਕੇ ?
4) ਜੇ ਜਵਾਬ ਹਾਂ ਹੈ ਤਾਂ ਤੁਹਾਨੂੰ ਡਰ ਨੀ ਲਗਦਾ ਕਿ ਕਿਤੇ ਤੁਹਾਡੇ ਬੱਚੇ ਤੁਹਾਡੇ ਪੈਸੇ ਦੀ ਗਲਤ ਵਰਤੋਂ ਨਾ ਕਰਨ ?
5) ਜੇ ਲੋੜ ਮੁਤਾਬਕ ਕਮਾਏ ਹਨ ਤੇ ਫਿਰ ਡਰ ਕਾਹਦਾ ?
6) ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆਉਂਦੇ ?
7) ਤੁਹਾਡੀ ਆਵਾਜ਼ ਸਹਿਮੀ ਸਹਿਮੀ ਕਿਉਂ ਹੈ ਹੁਣ ?
😎
9)
10)
11)………..
………
ਹੋਰ ਵੀ ਸਵਾਲ ਬਹੁਤ ਨੇ ?
ਮੈਂ ਆਪਣੀ ਜਿੰਦਗੀ ਵਿੱਚ ਸਭ ਤੋ ਵੱਧ ਧੂੰਦਾ ਸੁਣਿਆ ਹੈ ਤੇ ਮੈਂ ਸਿੱਖੀ ਵਿੱਚ ਦੁਬਾਰਾ ਧੂੰਦਾ ਜੀ ਕਰਕੇ ਹੀ ਵਾਪਸ ਪਰਤਿਆ ਹਾਂ !
ਤੇ ਪਰਤਿਆ ਇਸ ਕਰਕੇ ਨਹੀਂ ਕਿ ਤੁਹਾਡੇ ਸਿੱਖਾਂ ਦੀ ਪੱਗ ਦਾੜੀ ਸੋਹਣੀ ਬੜੀ ਲਗਦੀ ਸੀ,
ਬਲਕਿ ਇਸ ਲਈ ਪਰਤਿਆ ਸੀ ਕਿ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ
ਪਰ
ਸਾਨੂੰ “ਨਾਂ ਡਰਨ ਦੀ ਪਰੇਰਨਾ ਦੇਣ ਵਾਲਾ” ਆਪ ਡਰਕੇ ਜਾਪ ਦੀ ਵੀਡੀਉ ਕਿਵੇਂ ਬਣਾਉਣ ਲੱਗ ਗਏ ?
ਇਹ ਤੇ ਸੰਤੋਖੇ ਵਾਂਗੂ ਉਹ ਗੱਲ ਹੋਈ ਅਖੇ ਬਾਬਾ ਨਾਨਕ ਕਹਿੰਦਾ ਸੀ ਮੈਂ ਜਨੇਊ ਨਹੀਂ ਪਾਉਣਾ ਪਰ ਅਖੀਰ ਪੰਡਤ ਦੇ ਸਮਝਾਉਣ ਤੇ ਪਾ ਵੀ ਲਿਆ ।
ਕਿਤੇ ਤੁਹਾਨੂੰ ਕਿਸੇ ਨੇੜਲੇ ਦਾਹੜੀਆਂ ਵਾਲੇ ਪੰਡਤ ਨੇ ਸਮਝਾ ਤੇ ਨਹੀਂ ਦਿੱਤਾ ?
ਧੂੰਦਾ ਜੀ ਇਹ ਸਾਡੀ ਆਖਰੀ ਅਪੀਲ ਹੈ
“”””””ਮੁੜ ਆਉ”””””””
ਤੋੜ ਕੇ ਸੁਟ ਦਿਉ ਸਾਰੀਆਂ ਜੰਜੀਰਾ਼਼
🔓 🔓 🔓 🔓 🔑 🔑 🔑 🔑 🔑
ਬਾਕੀ ! ਧੱਕਾ ਕੋਈ ਨਹੀਂ
ਜੇ ਨਹੀਂ ਆਉਣਾ ਤੇ ਤੁਹਾਡੀ ਮਰਜ਼ੀ,
ਸਾਨੂੰ ਵਾਪਸ ਮੋੜਨ ਲਈ ਧੰਨਵਾਦ
ਤੇ ਤੁਹਾਡੇ ਵਾਪਸ ਨਾਂ ਮੁੜਨ ਲਈ ਲੱਖ-ਲੱਖ ਲਾਹਨਤਾਂ 😢

–ਵਿਕਰਮਜੀਤ ਸਿੰਘ