ਸ਼ਿੰਦਾ ਸਿੰਘ


ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ ਜੀ ਦੂਰ ਅੰਦੇਸ਼ੀ

ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ ਜੀ ਹੋਰਾਂ ਦੀ ਵੀਡੀਓ ਸੁਣੀ ਜਿਸ ਵਿੱਚ ਉਹਨਾਂ ਨੇ ਅੰਮ੍ਰਿਤਸਰ ਵਿੱਚ ਹੋ ਰਹੇ ਓਹਨਾਂ ਦੇ ਦੇ ਦਿਵਾਨਾਂ ਦੇ ਚੱਲ ਰਹੇ ਵਿਰੋਧ ਬਾਰੇ ਗੱਲ ਕੀਤੀ ਤੇ ਆਪਣਾ ਫੈਸਲਾ ਦਸਿਆ |
ਬਿਨਾਂ ਸ਼ੱਕ ਭਾਈ ਸਾਹਿਬ ਜੀ ਨੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਜੋ ਫ਼ੈਸਲਾ ਲਿਆ ਹੈ ਬਹੁਤ ਖੂਬ ਹੈ , ਸੁਲਝਿਆ ਹੋਇਆ ਹੈ ਤੇ ਦੂਰ ਅੰਦੇਸ਼ੀ ਵਾਲ਼ਾ ਹੈ |
ਇਹਨਾਂ ਧੂਤਿਆਂ ਨੇ ( ਟਕਸਾਲ ਵਗੈਰਾ ) ਫਿਰਕਾਪ੍ਰਸਤੀ ਫ਼ੈਲਾਉਣ ਦੀ ਕੋਸਿਸ਼ ਕਰਨੀ ਸੀ , ਹੋ ਸਕਦਾ 3 -4 ਆਮ ਲੋਕਾਂ ਦੀ ਬਲੀ ਵੀ ਦਿੱਤੀ ਜਾਂਦੀ, ਜਿਸ ਦਾ ਸਿੱਧਾ ਸਿੱਧਾ ਇਲਜ਼ਾਮ ਭਾਈ ਸਾਹਿਬ ਜੀ ਤੇ
ਧਰਿਆ ਜਾਣਾ ਸੀ ਤੇ ਉਹਨਾਂ ਨੂੰ ਬਦਨਾਮ ਕੀਤਾ ਜਾਣਾ ਸੀ ਕੇ ਇਸ ਬੰਦੇ ਕਰਕੇ ਇਹ ਸਭ ਕੁਝ ਹੋ ਰਿਹਾ ਹੈ| ਸਭ ਨੂੰ ਪਤਾ ਹੈ ਕੇ ਅਗਰ ਅੱਜ ਕੋਈ ਆਪਣੇ ਆਪ ਨੂੰ ਸਿੱਖ ਜਥੇਬੰਦੀ ਮੰਨਣ
ਵਾਲ਼ੀ ਜਥੇਬੰਦੀ ਲਈ ਅਸਲ ਵਿੱਚ ਕੀ ਚੁਣੌਤੀਆਂ ਹਨ | ਉਹਨਾਂ ਸਭ ਚੁਣੌਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ਼ ਤੇ ਸਿਰਫ਼ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ੇ ਜੀ ਦਾ ਬੇਲੋੜਾ ਅਤੇ
ਬੇਵਜ੍ਹਾ ਵਿਰੋਧ ਕੀਤਾ ਜਾ ਰਿਹਾ ਹੈ | ਇਹ ਸਭ ਦੇ ਪਿੱਛੇ ਇਹਨਾਂ ਦੀ ( ਦਮਦਮੀ ਟਕਸਾਲ, ਸੰਪਰਦਾਵਾਂ, ਤੇ ਜਥੇਦਾਰਾਂ ) ਅਸਲ ਮਨਸਾ ਤੇ ਇਹੋ ਹੈ ਕੇ ਗੁਰਮਤ ਦਾ ਅਸਲੀ ਪੱਖ ਲੋਕਾਂ ਸ੍ਹਾਮਣੇ ਨਾ ਆਵੇ ਤੇ ਸਿੱਖ ਸੰਗਤਾਂ ਨੂੰ ਨਾਨਕ ਸਰੂਪਾਂ ਦੀ ਅਸਲੀ ਵਿਚਾਰਧਾਰਾ ਦਾ ਕਦੇ ਪਤਾ ਨਾ ਲੱਗੇ | ਉਸ ਦੇ ਉਲਟਾ ਇਹਨਾਂ ਦੇ ਕਥਿਤ ਮਹਾਂਪੁਰਸ਼ਾ , ਬਹ੍ਰਮ ਗਿਆਨੀਆਂ ਦੀਆਂ ਮਨਮਤਾਂ ਤੇ ਗੈਰ-ਗੁਰਮਤ ਗੱਲਾਂ ਦਾ ਗਲਬਾ
ਸਿੱਖਾਂ ਦੇ ਗਲ਼ ਮੜ੍ਹਿਆ ਜਾਵੇ ਜਿਵੇਂ ਇਹ ਮਿਲ਼ ਜੁਲ਼ ਕੇ ਘੱਟੋ ਘੱਟ 200 ਤੋਂ ਸਾਲਾਂ ਤੋਂ ਕਰ ਰਹੇ ਨੇ | ਪਰ ਇਹਨਾਂ ਦੀ ਮਾੜੀ ਕਿਸਮਤ ਕਹਿ ਲੋ ਕਿ ਭਾਈ ਰਣਜੀਤ ਸਿੰਘ ਜੀ ਦੇ ਇਸ ਪਾਸੇ ਮੁੜਨ
ਤੋਂ ਬਾਅਦ ਇਹਨਾਂ ਦੇ ਮਨਸੂਬਿਆਂ ਤੇ ਧਰਮ ਦੇ ਨਾਮ ਤੇ ਚਲਦੀਆਂ ਦੁਕਾਨਾਂ ਨੂੰ ਖਤਰਾ ਹੈ | ਇਹ ਸਭ ਪਾਖੰਡ ਇਹਨਾਂ ਦਾ ਬੰਦ ਹੋਣਾ ਹੀ ਹੈ , ਗਿਆਨ ਦਾ ਪ੍ਰਚਾਰ ਤਾਂ ਮਿਸ਼ਨਰੀ ਪ੍ਰਚਾਰਕਾਂ ਤੇ ਵਿਦਵਾਨਾਂ ਨੇ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਜਿੰਨ੍ਹਾਂ ਦਾ ਅਧਾਰ ਗੁਰਬਖਸ਼ ਸਿੰਘ ਕਾਲ਼ਾ ਅਫ਼ਗਾਨਾ ਜੀ ਤੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਸਨ | ਪਰ ਕਿਤੇ ਨਾ ਕਿਤੇ ਉਹ ਪ੍ਰਚਾਰਕ ਵੀ ਲਾਲਚੀ ਸਾਬਤ ਹੋਏ, ਜੇ ਭਾਈ ਸਾਹਿਬ ਰਣਜੀਤ ਸਿੰਘ ਜੀ ਇਸ ਪਾਸੇ ਨਾ ਆਉਂਦੇ ਤਾਂ ਮਨਮਤੀਆਂ ਦੀ ਅੰਤ ਨੂੰ ਜਿੱਤ ਹੀ ਹੋਣੀ ਸੀ | ਲੇਕਿਨ ਭਾਈ ਸਾਹਿਬ ਜੀ ਦੀ ਲਿਆਕਤ , ਗਿਆਨ, ਫ਼ੈਸਲੇ ਲੈਣ ਦੀ ਸੋਝੀ ਤੇ ਦ੍ਰਿੜਤਾ , ਦੂਰ-ਅੰਦੇਸ਼ੀ ਤੇ ਕੁਰਬਾਨ ਹੋਣ ਦਾ ਜਜ਼ਬਾ ਇਹਨਾਂ ਮਨਮਤੀਆਂ ਤੇ ਬਹੁਤ ਭਾਰਾ ਪੈਣ ਵਾਲ਼ਾ ਹੈ |
ਭਾਈ ਸਾਹਿਬ ਜੀ ਦੇ ਇਸ ਫ਼ੈਸਲੇ ਨਾਲ਼ ਨਿਰੰਕਾਰੀ ਕਾਂਡ ਤੋਂ ਲੈ ਕੇ ਬਹਿਬਲ ਕਲਾਂ ਗੋਲੀ ਕਾਂਡ ਤੱਕ ਹੋਏ ਕਤਲੋ ਗੈਰਤ ਪਿੱਛੇ ਅਸਲ ਕਾਰਨ ਕੀ ਸਨ ਤੇ ਇਹਨਾਂ ਦਾ ਲਾਭ ਕਿੰਨਾਂ ਨੂੰ ਤੇ
ਤੇ ਕਿਵੇਂ ਹੋਇਆ ਸੀ , ਇਹ ਗੱਲਾਂ ਸਪਸ਼ਟ ਹੋਣ ਦੀ ਸੰਭਾਵਨਾ ਖੂਬ ਬਣਦੀ ਹੈ |

–ਸ਼ਿੰਦਾ ਸਿੰਘ