ਸਤਨਾਮ ਸਿੰਘ ਮੌਂਟਰੀਅਲ


ਕੋਈ ਗੱਲ ਨੀ ਸ਼ਿਕਾਇਤਾਂ ਪਹਿਲਾਂ ਵੀ ਲੱਗੀਆਂ ਸਨ

ਬਾਬਰ ਕੋਲ਼, ਅਕਬਰ ਕੋਲ਼, ਜਹਾਂਗੀਰ ਕੋਲ਼, ਔਰੰਗਜੇਬ ਕੋਲ਼
ਚੁਗ਼ਲਖ਼ੋਰਾਂ ਨੇ ਹੀ ਤਾਂ ਦੱਸਿਆ ਸੀ ਕਿ ਅੰਮ੍ਰਿਤਸਰ ਚੱਲਦੀ ਹੈ ਇੱਕ ਝੂਠ ਦੀ ਦੁਕਾਨ,

ਜ਼ਰਾ ਸੋਚੋ
ਕੀ ਚੁਗ਼ਲਖ਼ੋਰ ਨੇ ਸਮੇਂ ਦੇ ਹਾਕਮ ਕੋਲ ਨਹੀਂ ਦੱਸਿਆ ਹੋਵੇਗਾ ਕਿ ਸਿੱਖਾਂ ਦਾ ਰਹਿਬਰ ਰਾਜਿਆਂ ਨੂੰ ਸ਼ਿਕਾਰੀ (ਸ਼ੀਹ) ਤੇ ਅਹਿਲਕਾਰਾਂ ਨੂੰ ਕੁੱਤੇ ਆਖਦਾ ਹੈ?

ਰਾਜੇ ਸ਼ੀਂਹ ਮੁਕੱਦਮ ਕੁੱਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁੱਤੇ ॥1288||

ਕੀ ਚੁਗ਼ਲਖ਼ੋਰ ਨੇ ਨਹੀਂ ਸ਼ਿਕਾਇਤ ਲਾਈ ਹੋਵੇਗੀ ਕਿ ਸਿੱਖਾਂ ਦੇ ਰਹਿਬਰ ਨੇ ਆਪਣੇ ਗਰੰਥ ਵਿੱਚ “ਹਰਾਮਖ਼ੋਰ” ਸ਼ਬਦ ਦੀ ਵਰਤੋਂ ਕੀਤੀ ਹੈ? ਇੰਨੇ ਲਫ਼ਜ਼ ਤਾਂ ਗੁਰਬਾਣੀ ਵਿੱਚੋਂ ਸਿੱਖਾਂ ਨੂੰ ਨੀ ਸਮਝ ਲੱਗੇ ਹੋਣੇ ਕਿ ਪਾਤਸ਼ਾਹ ਨੇ ਕੀ ਸਮਝਾਉਣ ਲਈ ਵਰਤੇ ਹਨ ਜਿੰਨੇ ਲਫ਼ਜ਼ਾਂ ਦੀ ਚੁਗ਼ਲੀ ਚੁਗ਼ਲਖ਼ੋਰ ਨੇ ਸਰਕਾਰੇ ਦਰਬਾਰੇ ਲਾਈ ਹੋਣੀ ਐਂ,

ਕੀ ਉਹ ਮੰਗਖਾਣੇ ਲੋਕ ਸਰਕਾਰ ਦਰਬਾਰੇ ਜਾਕੇ ਨਹੀਂ ਪਿੱਟੇ ਹੋਣਗੇ ਜਿਹੜੇ ਧਰਮ ਦੇ ਨਾਮ ਤੇ ਸਦੀਆਂ ਤੋਂ ਆਪਣੀਆਂ ਰੋਟੀਆਂ ਸੇਕ ਰਹੇ ਸਨ?

ਕੀ ਸਮੇਂ ਦੇ ਹਾਕਮ ਕੋਲ਼ ਜਾਕੇ ਬਿੱਪਰ ਨਹੀਂ ਪਿੱਟਿਆ ਹੋਵੇਗਾ ਕਿ ਅਰਜੂ (ਪਾਤਸ਼ਾਹ ਅਰਜਣ) ਨੇ ਆਪਣੇ ਗਰੰਥ ਵਿੱਚ ਹਿੰਦੂ ਨੂੰ ਅੰਨਾਂ ਤੇ ਤੁਰਕੂ ਨੂੰ ਕਾਣਾ ਲਿਖ ਦਿੱਤਾ ਹੈ? ਕਿਹਾ ਨਹੀਂ ਹੋਵੇਗਾ ਕਿ ਜਨਾਬ ਚਲੋ ਸਾਨੂੰ ਅੰਨਾਂ ਕਿਹਾ ਤਾਂ ਕੋਈ ਗੱਲ ਨਹੀਂ ਪਰ ਜਨਾਬ ਤੁਹਾਨੂੰ ਕਾਣਾ! ਇਹ ਨਹੀਂ ਜਰਿਆ ਜਾਂਦਾ

ਚੁਗ਼ਲਖ਼ੋਰ ਨੇ ਏਹ ਵੀ ਤਾਂ ਕਿਹਾ ਹੀ ਹੋਣੈ ਕਿ ਜਨਾਬ ਅਰਜਣ ਨੇ ਤਾਂ ਆਪਣੇ ਗਰੰਥ ਵਿੱਚ ਤਰਕ ਕਰਕੇ ਮੁਹੰਮਦ ਸਾਹਿਬ ਦੀ ਸਿਖਿਆ ਨੂੰ ਹੀ ਝੂਠਾ ਕਰ ਦਿੱਤਾ ਹੈ, ਮੁਹੰਮਦ ਸਾਹਿਬ ਨੇ ਹਰ ਮੁਸਲਮਾਨ ਲਈ ਸੁੰਨਤ ਜ਼ਰੂਰੀ ਕੀਤੀ ਹੋਈ ਹੈ ਪਰ ਅਰਜਣ ਨੇ ਉਸ ਉੱਤੇ ਵੀ ਤਰਕ ਕਰ ਦਿੱਤਾ ਹੈ ਉਹ ਕਹਿੰਦਾ ਕਿ ਜੇ ਸੁੰਨਤ ਕੀਤਿਆਂ ਹੀ ਮੁਸਲਮਾਨ ਬਣਿਆਂ ਜਾਂਦਾ ਹੈ ਫਿਰ ਔਰਤ ਦਾ ਕਿਆ ਕਰੋਂਗੇ ? ਜਨਾਬ ਇਸ ਤੋਂ ਵੱਧ ਕੋਈ ਹੋਰ ਬੇਅਦਬੀ ਨਹੀਂ ਹੋ ਸਕਦੀ?

(ਨੋਟ ਅਰਜਨ ਪਾਤਸ਼ਾਹ ਸਿਰਫ਼ ਸਾਡੇ ਲਈ ਹੈ ਜਿੰਨੀ ਤੱਤੀਆਂ ਤਵੀਆਂ ਤੇ ਬਿਠਾਇਆ ਉਹਨਾਂ ਲਈ ਅਰਜੂ ਹੀ ਹੋਵੇਗਾ)

ਸ਼ਿਕਾਇਤਾਂ ਲਾਉਣ ਵਾਲੇ ਚੁਗ਼ਲਖ਼ੋਰ ਕੋਈ ਅਸਮਾਨ ਤੋਂ ਨਹੀਂ ਡਿਗਦੇ ਹੁੰਦੇ, ਵਿੱਚੋਂ ਹੀ ਉਠਕੇ ਜਾਂਦੇ ਹਨ, ਪਰ ਚੁਗ਼ਲਖ਼ੋਰਾਂ ਨੂੰ ਪਿੱਛੋਂ ਉਂਗਲ ਲਾਉਣ ਵਾਲ਼ੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੇ ਆਪਣੀਆਂ ਪੁਰਾਣੀਆਂ ਰੰਜਸ਼ਾਂ ਕੱਢਣੀਆਂ ਹੁੰਦੀਆਂ ਹਨ ਜਾਂ ਜਿੰਨ੍ਹਾਂ ਦੀ ਸਥਾਪਤੀ ਤੇ ਸੱਟ ਵੱਜ ਰਹੀ ਹੁੰਦੀ ਹੈ,

ਸੋਚੋ ਚੁਗ਼ਲਖ਼ੋਰੀ ਦੀ ਸਿਖਰ ,ਜਦੋਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਹੋਵੇਗਾ | ਉਸ ਦਿਨ ਚੁਗ਼ਲਖ਼ੋਰਾਂ ਤੇ ਪਿੱਛੋਂ ਉਂਗਲ਼ ਲਾਉਣ ਵਾਲਿਆਂ ਵਿੱਚ ਕਿੰਨੀ ਖ਼ੁਸ਼ੀ ਦੀ ਲਹਿਰ ਦੌੜੀ ਹੋਣੀ ਐਂ, ਉਦੋਂ ਭਾਵੇਂ ਅੱਜ ਵਰਗੀਆਂ ਟੁਕੜ-ਬੋਚ ਨਿਊਜਾਂ ਨਾਂ ਹੋਣਗੀਆਂ ਪਰ ਉਸ ਸਮੇਂ ਦੇ ਸਾਧਨਾਂ ਰਾਹੀਂ ਕਿਵੇਂ ਕੀਤਾ ਹੋਵੇਗਾ ਖ਼ੁਸ਼ੀ ਦਾ ਇਜਹਾਰ? ਕਿਹਾ ਹੋਣੈ ਅੱਜ ਇੱਕ ……. ਦਾ ਮੂੰਹ ਬੰਦ ਕਰ ਦਿੱਤਾ,

ਜਿਹੜੇ ਸਾਂਈਂ ਮੀਆਂ ਮੀਰ ਵਰਗੇ ਸਭ ਕੁਝ ਸਮਝਦੇ ਸੀ ਨਹੀਂ ਬੋਲੇ ਪਾਤਸ਼ਾਹ ਦੇ ਖ਼ਿਲਾਫ਼
ਸੋਚਿਆ ਕਦੇ ਕੀ ਕੀ ਇਲਜ਼ਾਮ ਟੁਕੜ-ਬੋਚ ਨਿਊਜ਼ (ਜੋ ਵੀ ਉਦੋਂ ਸਾਧਨ ਹੋਣਗੇ) ਵਾਲਿਆਂ ਨੇ ਤੇ ਮੰਗਖਾਣੀ ਜਾਤ ਤੇ ਉਹਨਾਂ ਦੇ ਚਾਪਲੂਸਾਂ ਨੇ ਸਾਂਈਂ ਮੀਆਂ ਮੀਰ ਵਰਗਿਆਂ ਤੇ ਲਾਏ ਹੋਣਗੇ? ਕਿਹਾ ਹੀ ਹੋਣੈ ਕਿ ਇਹ ਤਾਂ ਮੁਹੰਮਦ ਸਾਬ ਦੀ ਬੇਆਦਬੀ ਤੇ ਵੀ ਨਹੀਂ ਬੋਲਦਾ ਇਹ ਤਾਂ ਅਰਜਣ ਨਾਲ hand and gloves ਹੈ ਜ਼ਰਾ ਸੋਚਕੇ ਦੇਖੋ ਕਿੰਨੇ ਪਿੱਟੇ ਹੋਣੇ ਐਂ ਸਾਂਈਂ ਜੀ ਦੀ ਜਾਨ ਨੂੰ ਕਿ ਇਹ ਕੋਈ ਅਰਜਣ ਦੇ ਖ਼ਿਲਾਫ਼ ਬਿਆਨ ਕਿਉਂ ਨਹੀਂ ਦਿੰਦਾ,

ਸੋ ਕਿਸੇ ਧਾਰਮਿਕ ਮਕਸਦ ਨੂੰ ਲੈ ਕੇ ਤੁਰਨ ਵਾਲ਼ੇ ਵੀਰੋ ਘਬਰਾਇਓ ਨਾ ਇਹ ਮੰਨਕੇ ਚੱਲਿਓ ਕਿ ਚੁਗ਼ਲਖ਼ੋਰੀ ਦਾ ਧੰਦਾ ਤਾਂ ਤੱਤੀ ਤਵੀ ਤੋਂ ਬਾਦ ਵੀ ਰੁਕਿਆ ਨਹੀਂ ਸੀ ਤੇ ਨਾਂ ਹੀਂ ਹੁਣ ਰੁਕਣਾ ਹੈ,

ਚੁਗ਼ਲਖ਼ੋਰੀ ਦਾ ਧੰਦਾ ਉਦੋਂ ਤੱਕ ਨਹੀਂ ਰੁਕਣਾ ਜਿੰਨਾ ਚਿਰ ਧਰਮ ਕਮਾਈ ਦਾ ਸਾਧਨ ਹੈ ਜਿਸ ਦਿਨ ਧਰਮ ਤੋਂ ਕਮਾਈ ਹੋਣੀ ਬੰਦ ਹੋ ਜਾਵੇਗੀ ਉਸ ਦਿਨ ਧਾਰਮਿਕ ਲੋਕਾਂ ਤੇ ਤਰਾਂ ਤਰਾਂ ਦੇ ਇਲਜ਼ਾਮ ਲਗਣੇ ਵੀ ਬੰਦ ਹੋ ਜਾਣਗੇ

ਪੰਜਵੇਂ ਪਾਤਸ਼ਾਹ ਦਾ ਕਿਸੇ ਨਾਲ ਕੋਈ ਜਾਤੀ ਵੈਰ ਤਾਂ ਨਹੀਂ ਸੀ ਵੈਰ ਸੀ ਕਿਸ ਨਾਲ਼ ਤੇ ਕਿਉਂ ਵੈ ਸੀ ਗੁਰਬਾਣੀ ਵਿੱਚੋਂ ਹੀ ਸਮਝ ਲਗਦੀ ਹੈ-
ਕਾਦੀ ਕੂੜੁ ਬੋਲਿ ਮਲੁ ਖਾਇ ॥
ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥
ਇਹੀ ਲੋਕ ਸੀ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਸੀ, ਜਦੋਂ ਧੰਦੇ ਤੇ ਸੱਟ ਵੱਜੀ ਬੱਸ ਫਿਰ ਚਾਪਲੂਸਾਂ ਤੇ ਚੁਗ਼ਲਖ਼ੋਰਾਂ ਦਾ ਸਹਾਰਾ ਲੈ ਕੇ ਪਾਤਸ਼ਾਹ ਨੂੰ ਖਤਮ ਕਰਨ ਲਈ ਸਿਰੇ ਦੀ ਨੀਚਤਾ ਤੱਕ ਜਾ ਗਿਰੇ,

ਕੋਈ ਗੱਲ ਨੀ ਪਹਿਲਾਂ ਵੀ ਸ਼ਿਕਾਇਤਾਂ ਲੱਗੀਆਂ ਸਨ ਅੱਜ ਵੀ ਲਗਦੀਆਂ ਹਨ ਤੇ ਅੱਗੇ ਵੀ ਲੱਗਣਗੀਆਂ ਬੱਸ ਹੌਂਸਲਾ ਨਾਂ ਛੱਡਿਓ,

–ਸਤਿਨਾਮ ਸਿੰਘ ਮੌਂਟਰੀਅਲ


ਰੁਕਦਾ ਨੀ ਕਾਫ਼ਲਾ ਬੱਬਰ ਸ਼ੇਰਾਂ ਦਾ

(ਹਰਦੀਪ ਸਿੰਘ ਚੱਕ ਕਲਾਂ ਦੀ ਆਵਾਜ਼ ਵਿੱਚ)

ਕੱਟ ਵੱਢ ਆਡੀਓ ਬਣਾਈਆਂ ਰੱਜ ਕੇ
ਫੇਸਬੁੱਕ ਉੱਤੇ ਵੀ ਚਲਾਈਆਂ ਰੱਜ ਕੇ
ਹੌਂਸਲਾ ਬੁਲੰਦ ਮਰਦਾਂ ਦਲੇਰਾਂ ਦਾ
ਰੁਕਦਾ ਨੀ ਕਾਫ਼ਲਾ…..

ਤਰਾਂ ਤਰਾਂ ਦੇ ਵੀ ਇਲਜਾਮ ਲੱਗਦੇ
ਮਰਦਾਂ ਨੂੰ ਸਾਰੇ ਹੁਣ ਆਮ ਲੱਗਦੇ
ਇੱਕੀ ਨਾਲ ਮੋੜਦੇ ਨੇ ਮੁੱਲ ਤੇਰਾਂ ਦਾ
ਰੁਕਦਾ ਨੀ ਕਾਫ਼ਲਾ…..

ਕਵੀ ਸੰਤੋਖ ਇਨਾਂ ਨੰਗਾ ਕਰਤਾ
ਲੋਟੂ ਪ੍ਰਚਾਰਕਾਂ ਲਈ ਪੰਗਾ ਕਰਤਾ
ਸਿਰ ਉੱਤੇ ਹੱਥ ਰਹੇ ਗੁਰੂ ਮੇਹਰਾਂ ਦਾ
ਰੁਕਦਾ ਨੀ ਕਾਫ਼ਲਾ…..

ਫ਼ੁਕਰਿਆਂ ਦੀਆਂ ਵੱਖੀਆਂ ਉਧੇੜਦੇ
ਚਾਪਲੂਸਾਂ ਦੇ ਤਾਂ ਚੰਗਾ ਜੂਤ ਫੇਰਦੇ
ਕੀ ਹੀਰੇ ਨਾਲ਼ ਮੇਲ ਪੱਥਰਾਂ ਦੇ ਢੇਰਾਂ ਦਾ
ਰੁਕਦਾ ਨੀ ਕਾਫ਼ਲਾ…..

ਪ੍ਰਚਾਰਕਾਂ ਦਾ ਸੱਚ ਲੋਕਾਂ ਸਾਮੇਂ ਰੱਖਦੇ
ਲੋਕਾਂ ਤਾਂਈਂ ਖੁੱਲ੍ਹਕੇ ਸਚਾਈ ਦੱਸਦੇ
ਕਰਤਾ ਅਗਾਜ਼ ਸੱਜਰੀ ਸਵੇਰਾਂ ਦਾ
ਰੁਕਦਾ ਨੀ ਕਾਫ਼ਲਾ…..

“ਸਤਨਾਮ ਸਿੰਘ ਮੌਂਟਰੀਅਲ”


“ਸਮੁੱਚਤਾ” 

ਸ਼ਰਧਾਵਾਨ ਧਾਰਮਿਕ ਲੋਕਾਂ ਨੇ ਸਮੁੱਚਤਾ ਦੇ ਰੱਬੀ ਨਿਯਮ ਨੂੰ ਕਦੇ ਸਮਝਿਆ ਹੀ ਨਹੀਂ, (ਹਾਂ ਕੁਝ ਲੋਕਾਂ ਨੇ ਸਮਝਿਆ ਤਾਂ ਹੈ ਪਰ ਮੰਨਣ ਤੇ ਪ੍ਰਚਾਰਨ ਦੀ ਜੁਰਤ ਨਹੀਂ ਕੀਤੀ)

ਇਹੀ ਵਜਹ ਹੈ ਕਿ ਬ੍ਰਹਮਣ ਨੇ ਆਪਣੀ ਮਹਾਨਤਾ ਲਈ ਤੇਤੀ ਕਰੋੜ ਦੇਵਤਾ ਘੜ ਲਿਅ ਸਮਾਜ ਵਿੱਚ ਵੰਡੀਆਂ ਪਾਕੇ ਰੱਖ ਦਿੱਤੀਆਂ ਸਭ ਲੋਕ ਦੇਵਤਿਆਂ ਨੂੰ ਪੂਜਣ ਲੱਗ ਪਏ ਆਪ ਕਿਸੇ ਨੇ ਦੇਵਤੇ ਬਣਨ ਬਾਰੇ ਉੱਦਮ ਹੀ ਨਹੀਂ ਕੀਤਾ,

ਕ੍ਰਿਸਚਨਾਂ ਨੇ ਆਪਣੀ ਧਾਰਮਿਕ ਲਹਿਰ ਦੇ ਮੁਖੀ ਜੀਸੂ ਜੀ ਨੂੰ ਰੱਬ ਦਾ ਇੱਕਲੌਤਾ ਪੁਤਰ ਮੰਨਕੇ ਉਸ ਦੇ ਜਨਮ ਲੈਣ ਦਾ ਨਿਯਮ ਵੀ ਵੱਖਰਾ ਘੜ ਲਿਆ, ਮੁੜਕੇ ਆਪਣੇ ਵਿੱਚੋਂ ਜੀਸੂ ਜੀ ਵਰਗੇ ਬਣਨ ਦੀ ਆਸ ਖਤਮ ਕਰ ਲਈ,

ਮੁਸਲਮਾਨ ਵੀਰਾਂ ਨੇ ਵੀ ਮੁਹੰਮਦ ਸਾਬ ਨੂੰ ਇੰਨਾ ਮਹਾਨ ਮੰਨ ਲਿਆ ਕਿ ਇਹ ਕਹਿਣ ਲੱਗ ਪਏ ਕਿ ਇਸ ਤੋਂ ਅੱਗੇ ਰੱਬ ਦੀ ਗੱਲ ਕਰਨ ਵਾਲ਼ਾ ਕੋਈ ਹੋਰ ਹੋ ਹੀ ਨਹੀਂ ਸਕਦਾ,

ਕੋਈ ਹਿੰਦੂ ਆਪਣੇ ਦੇਵਤਿਆਂ ਵਰਗਾ ਨਹੀਂ ਬਣ ਸਕਿਆ 
ਕੋਈ ਕ੍ਰਿਸ਼ਚਨ ਜੀਸੂ ਜੀ ਵਰਗਾ ਨਹੀਂ ਬਣ ਸਕਿਆ 
ਕੋਈ ਮੁਸਲਮਾਨ ਮੁਹੰਮਦ ਵਰਗਾ ਨਹੀਂ ਬਣ ਸਕਿਆ,

ਪਰ ਸਿੱਖੀ ਵਿੱਚ ਇੱਦਾਂ ਨਹੀਂ ਹੈ ਇੱਥੇ ਲਹਿਣਾਂ ਵੀ ਨਾਨਕ ਬਣ ਸਕਦਾ ਹੈ ਇੱਥੇ ਜੁਆਈ ਵੀ ਨਾਨਕ ਬਣ ਸਕਦਾ ਹੈ ਇੱਥੇ ਪੁੱਤਰ ਵੀ ਨਾਨਕ ਬਣ ਸਕਦਾ ਹੈ,

ਇੱਥੇ ਚੌਥੇ ਨਾਨਕ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਪਿਰਥੀ ਚੰਦ ਨੂੰ ਗੁਰੂ ਘਰ ਦੀ ਜ਼ੁੰਮੇਵਾਰੀ ਸੌਂਪਣ ਦੀ ਅੱਗੇ ਜਾਕੇ ਕੀਤੇ ਹੋਏ ਫ਼ੈਸਲੇ ਦਾ ਨਤੀਜਾ ਗਲ਼ਤ ਨਿਕਲ਼ ਜਾਂਦਾ ਹੈ ਹੁਣ ਇਹ ਫੈਸਲਾ ਅਭੁੱਲ ਗੁਰੂ ਕਰਤਾਰ ਕਹਿਕੇ ਸਿੱਖਾਂ ਦੇ ਸਿਰ ਨਹੀਂ ਮੜਿਆ ਜਾਂਦਾ ਸਗੋਂ ਫੈਸਲਾ ਬਦਲਿਆ ਜਾਂਦਾ ਹੈ, ਕਿਉਂ? ਕਿਉਕਿ ਸਿੱਖਾਂ ਦਾ ਰਹਿਬਰ ਇਨਸਾਨ ਸੀ ਆਮ ਇਨਸਨਾਂ ਦੇ ਰਹਿਬਰ ਇੰਨਸਾਨ ਹੀ ਹੋਇਆ ਕਰਦੇ ਹਨ,
ਰਹਿਬਰ ਤੱਤੀ ਤੇ ਬੈਠਦਾ ਹੈ ਤਾਂ ਸਿੱਖਾਂ ਨੇ ਵੀ ਪੁੱਠੀਆਂ ਖੱਲਾਂ ਲੁਹਾਣ ਲੱਗਿਆਂ ਜਰਾ ਝਿਜਕ ਨਾਂ ਕੀਤੀ,

ਕਹਿੰਦੇ ਜੀਸੂ ਜੀ ਦੇ ਸੂਲ਼ੀ ਚੜਨ ਲੱਗਿਆਂ ਉਸ ਦੇ ਤੇਰਾਂ ਸਾਥੀ ਉਸ ਦਾ ਸਾਥ ਛੱਡ ਗਏ ਕਿਉਂ? ਕਿਉਕਿ ਉੱਥੇ ਸਾਰੇ ਆਮ ਤੇ ਬਰਾਬਰ ਨਹੀਂ ਸੀ ਸਿਰਫ਼ ਜੀਸੂ ਜੀ ਹੀ ਰੱਬ ਦਾ ਇੱਕਲੌਤਾ ਪੁੱਤਰ ਸੀ ਬਾਕੀ ਨਹੀਂ 
ਪਰ ਦਿੱਲੀ ਦੇ ਚਾਂਦਨੀ ਚੌਕ ਵਿੱਚ ਤਿੰਨ ਸਿੱਖ ਤਿੰਨੋਂ ਹੀ ਆਪਣੇ ਰਹਿਬਰ ਤੋਂ ਪਹਿਲਾਂ ਹੱਸ ਕੇ ਜਾਨਾਂ ਬਾਰ ਗਏ ਕਿਉਂ? ਕਿਉਕਿ ਇੱਥੇ ਸਾਰੇ ਆਮ ਤੇ ਬਰਾਬਰ ਸੀ ਸਾਰੇ ਹੀ ਏਕ ਪਿਤਾ ਏਕਸ ਕੇ ਹਮ ਬਾਰਕ ਸੀ,

ਅਫ਼ਸੋਸ ਕਿ ਇਹ ਗੱਲਾਂ ਸਾਨੂੰ ਸਾਡੇ ਪ੍ਰਚਾਰਕਾਂ ਨੇ ਸਣਝਾਉਣੀਆਂ ਸੀ, ਪਰ ਪ੍ਰਚਾਰਕ ਤਾਂ ਆਪ ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਦੇ ਉਲ਼ਟ ਵਿਰੋਧ ਵਿੱਚ ਖੜੇ ਹੋ ਗਏ ਹਨ…………

–ਸਤਿਨਾਮ ਸਿੰਘ