ਹਰਦੀਪ ਸਿੰਘ ਚੱਕ ਕਲਾਂ


ਪੰਜ ਪੁਆਇੰਟ

ਆਹ ਲਓ ਜੀ ਅਗਲੇ ਪੰਜ ਪੁਆਇੰਟ ਆਹ ਜਿਹੜੇ ਟਕਸਾਲੀ ਤੇ ਜਾਗਰੂਕ ਮੂਲ ਮੰਤਰ ਦਾ ਰੌਲਾ ਪਾਕੇ ਬਹਿ ਜਾਂਦੇ ਆ ਉਹ ਆਹ “ਉਣ ਉਣ, ਮੁਣ ਮੁਣ ,ਗੁਣ ਗੁਣ, ਰੁਣ ਰੁਣ ਸਵਾਹਾ” ਜਪ ਲਿਆ ਕਰਨ ਕਿਉਕਿ ਟਕਸਾਲੀ ਤਾਂ ਮਾਨਤਾ ਦਿੰਦੇ ਈ ਆ ਸੂਰਜ ਪ੍ਰਕਾਸ਼ ਨੂੰ ਤੇ ਜਾਗਰੂਕ ਵੀ ਕਹਿੰਦੇ ਆ ਕਿ ਇਤਿਹਾਸਿਕ ਗਰੰਥ ਆ ਇਹ ਕੂੜਾ,ਬਾਕੀ ਅੰਮ੍ਰਿਤ ਵਾਲ਼ੀ ਚਿੜਿਆਂ ਵਾਲ਼ੀ ਗੱਲ ਵੀ ਗੁਰਮਤਿ ਦੀ ਕਸਵੱਟੀ ਤੇ ਲਾ ਲੈਣ ਧੂੰਦੇ ਪੰਥਪਰੀਤ ਹੁਣੀ

31 ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਸੁੱਖਾ ਸਿੰਘ ਨੇ ਲਿਖਿਆ ਸ਼ਰਾਬ, ਭੰਗ ਅਤੇ ਖੰਡ ਪਾ ਕੇ ਗੁਰੂ ਨੇ ਚਰਨਾਮ੍ਰਿਤ ਤਿਆਰ ਕੀਤਾ।

32 ਗੁਰੂ ਜੀ ਇੱਕ ਸਾਲ ਪੰਡਿਤ ਦਾ ਦਿੱਤਾ ਮੰਤਰ “ਉਣ ਉਣ, ਮੁਣ ਮੁਣ ,ਗੁਣ ਗੁਣ, ਰੁਣ ਰੁਣ ਸਵਾਹਾ” ਜਪਦੇ ਰਹੇ।

33 ਸੂਰਜ ਪ੍ਰਕਾਸ਼ ਅਨੁਸਾਰ ਅੰਮ੍ਰਿਤ (ਪਾਹੁਲ) ਤਿਆਰ ਕਰਨ ਵੇਲ਼ੇ ਗੁਰੂ ਜੀ ਨੇ ਬੱਕਰੇ ਵੱਢੇ ਪਰ ਗੁਰਬਚਨ ਭਿੰਡਰਾਂਵਾਲੇ ਅਨੁਸਾਰ ਬੰਦਿਆਂ ਦੇ ਸਿਰ ਵੱਢੇ ਫਿਰ ਜੋੜ ਦਿੱਤੇ। ਦੋਹਾਂ ਵਿੱਚੋ ਸਹੀ ਕੌਣ?

34 ਗੁਰੂ ਜੀ ਵੱਲੋ ਦੋ ਚਿੜਿਆਂ ਨੂੰ ਅੰਮ੍ਰਿਤ ਪਿਲਾਉਣ ਤੇ ਦੋਨੋ ਚਿੜੇ ਲੜ-ਲੜ ਕੇ ਮਰ ਗਏ, ਫਿਰ ਮਾਤਾ ਜੀਤੋ ਜੀ ਵੱਲੋ ਪਤਾਸੇ ਪਾਉਣ ਤੇ ਅੰਮ੍ਰਿਤ ਸਹਿਜ ਵਾਲ਼ਾ ਬਣਿਆ।

35 ਗੁਰਬਾਣੀ ਪਾਠ ਦਰਸ਼ਨ ਅਨੁਸਾਰ ਕੇਸਾਂ ਤੋਂ ਫੜ ਕੇ ਗੁਰੂ ਜੀ ਨਰਕਾਂ ਵਿੱਚੋ ਕੱਢ ਲੈਂਦੇ ਹਨ, ਇਸ ਕਰਕੇ ਕੇਸ ਜਰੂਰੀ ਹਨ।

—ਹਰਦੀਪ ਸਿੰਘ ਚੱਕ ਕਲਾਂ (ਪੱਤਰਕਾਰ ਅੱਪਗਰੇਡ ਜੁੰਡਲੀ)


ਸ਼੍ਰੀ ਚੰਦ ਨੂੰ ਬਾਬਾ ਕਹਿਣ ਵਾਲਿਓ !

ਉਹ ਸ਼੍ਰੀ ਚੰਦ ਨੂੰ ਬਾਬਾ ਕਹਿਣ ਵਾਲਿਓ ਆਹ ਦੇਖ ਲਓ ਕਿੰਨਾ ਬਕਵਾਸ ਲਿਖਿਆ ਆ ਸੂਰਜ ਪ੍ਰਕਾਸ਼ ਵਿੱਚ | ਪੰਜਵੇ ਪਾਤਿਸ਼ਾਹ ਬਾਰੇ ਡੁੱਬਕੇ ਮਰ ਜਾਣ ਉਹ ਕਮੇਟੀਆਂ ਵਾਲ਼ੇ ਜਿਹੜੇ ਕਹਿੰਦੇ ਆ ਕਿ ਸ਼੍ਰੋਮਣੀ ਗੋਲਕ ਕਮੇਟੀ ਨੇ ਇਸਨੂੰ ਸੋਧਿਆ ਹੈ , ਲੱਖ ਦੀ ਲਾਹਣਤ ਤੁਹਾਡੇ ਤੇ ਆਹ ਪੜ੍ਹ ਲਓ ਅਗਲੇ ਪੰਜ ਪੁਆਇੰਟ

* 16 ਗੁਰੂ ਰਾਮਦਾਸ ਜੀ ਨੇ ਆਪਣੇ ਦਾਹੜੇ ਨਾਲ ਸ਼੍ਰੀ ਚੰਦ ਦੇ ਪੈਰ ਝਾੜੇ ।

* 17 ਗੁਰੂ ਘਰ ਸ੍ਰੀ ਚੰਦ ਨੂੰ ਹਰ ਸਾਲ ੫੦੦ ਰੁਪਿਆ ਭੇਟਾ ਦਿੰਦਾ ਸੀ।

* 18 ਸ੍ਰੀ ਚੰਦ ਨੇ ਸਰਾਪ ਦੇ ਦਿੱਤਾ, ਗੁਰੂ ਅਰਜਨ ਜੀ ਦੀ ਸਹੀਦੀ ਇਸੇ ਕਾਰਨ ਹੋਈ,ਕਾਰਨ ਇਹ ਸੀ ਕਿ ਮਾਤਾ ਗੰਗਾ ਜੀ ਨੇ ਸ਼੍ਰੀ ਚੰਦ ਦੇ ਚੇਲੇ ਨੂੰ ਬੈਠ ਕੇ ਲੰਗਰ ਛਕਣ ਲਈ ਕਹਿ ਦਿੱਤਾ ਸੀ

* 19 ਸੋਹਣਾ ਘੋੜਾ ਭੇਟਾ ਦੇਖ ਕੇ ਸ੍ਰੀ ਚੰਦ ਨੇ ਵਰ ਦਿੱਤਾ,ਗੁਰੂ ਹਰਿਗੋਬਿੰਦ ਜੀ ਦੇ ਘੋੜੇ,ਸ਼ਸ਼ਤਰ,ਜੰਗਾਂ ਜਿੱਤਣਾ ਇਸੇ ਕਰਕੇ ਸੀ।

* 20 ਕਾਹਨੇ ਦੀ ਬਾਣੀ ਦਰਜ ਨਾ ਕਰਨ ਤੇ ਉਸਨੇ ਗੁਰੂ ਅਰਜਨ ਜੀ ਨੂੰ ਸਰਾਪ ਦਿੱਤਾ ਤੁਹਾਨੂੰ ਮੌਤ ਦੀ ਸਜਾ ਮਿਲੂ, ਗੁਰੂ ਜੀ ਨੇ ਵੀ ਉਸਨੂੰ ਸਰਾਪ ਦੇ ਦਿੱਤਾ ਕਿ ਤੂੰ ਵੀ ਵਾਪਿਸ ਲਾਹੌਰ ਜਾਂਦਾ ਮਰ ਜਾਏਂਗਾ ।

–ਹਰਦੀਪ ਸਿੰਘ ਚੱਕ ਕਲਾਂ


 ਚੰਗੜ ਜੀ ਪੰਥਪਰੀਤ ਕਿਹੜੇ ਪਾਸੇ ਵਾਲ਼ਾ ਖਰਗੋਸ਼ ਆ ?

ਹੁਣ ਚੰਗੜ ਜੀ ਦੱਸਿਉ ਜਰਾ ਕਿ ਪੰਥਪਰੀਤ ਕਿਹੜੇ ਪਾਸੇ ਵਾਲ਼ਾ ਖਰਗੋਸ਼ ਆ “ਸੱਜੇ ਜਾਂ ਖੱਬੇ”?

ਜਦੋਂ ਇੱਕ ਪਾਸੇ ਟਕਸਾਲੀ ਮੂਲ ਮੰਤਰ “ਹੋਸੀ ਭੀ ਸਚੁ” ਤੱਕ ਪੜ੍ਹਦੇ ਆ ਓਥੇ ਵਿਦਵਾਨਾਂ ਵਲੋਂ ਰੌਲਾ ਪਾਉਣਾ “ਕਿ ਇਹ ਵਿਵਾਦ ਨਹੀਂ ਛੇੜਨਾ ਮੱਤਭੇਦ ਨਹੀਂ ਕਰਨਾ “?

ਜੇ ਤੁਹਾਡੇ ਤੋਂ ਵੀਹਾਂ ਸਾਲਾਂ ਦੇ ਪ੍ਰਚਾਰ ਵਿੱਚ ਕੌਮ ਨੂੰ ਜਪੁ ਜੀ ਬਾਰੇ ਨੀ ਦੱਸ ਹੋਇਆ ਤਾਂ ਲੱਖ ਲਾਹਣਤ ਤੁਹਾਡੇ ਪ੍ਰਚਾਰ ਦੇ ,,ਜਾਓ ਜਾਕੇ ਪਸ਼ੂਆਂ ਨੂੰ ਪੱਠੇ ਪਾਓ ਫਿਰ

ਹੁਣ ਜੇ ਰੌਲਾ ਰਾਗ ਮਾਲ਼ਾ ਦਾ ਹੈ ਤਾਂ “ਕੀ” ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਸੰਗਤ ਨੂੰ ਦੱਸੋ ਕਿ ਰਾਗਮਾਲਾ ਪੜ੍ਹਨੀ ਹੈ ਜਾਂ ਨਹੀਂ,ਇਹ ਕਿਹੜੀ ਦਲੀਲ ਹੋਈ ਕਿ ਪਹਿਲਾਂ ਸਹਿਜ ਪਾਠ ਕਰ ਲਾ ਫਿਰ ਪੁੱਛ ਲਵੀਂ ਜਾਂ ਪਿੱਛਿਓਂ ਸ਼ੁਰੂ ਕਰਨਾ ਸਹਿਜ ਪਾਠ? ਦਸਮ ਗਰੰਥ ਬਾਰੇ ਕਿਉਂ ਨੀ ਕਲੀਅਰ ਕਰਦੇ ਕਿ ਉਹ ਗੁਰੂ ਦੀ ਬਾਣੀ ਹੈ ਜਾਂ ਨਹੀ? ਕਦੋਂ ਤੱਕ ਸਾਂਝੀਆਂ ਭਾਬੀਆਂ ਬਣਕੇ ਵਿਚਰੋਂਗੇ?

ਜੇ ਮਾਸ ਬਾਰੇ ਕੋਈ ਪੁੱਛਦਾ ਆ ਤਾਂ ਕਰੋ ਕਲੀਅਰ ਅਗਲੇ ਨੂੰ ਨਾਲ਼ੇ ਉਦਾਹਰਣ ਦਿਓ ਪੰਥਪਰੀਤ ਦੇ ਮੁੰਡੇ ਦੀ ਕਿ ਉਹ ਤਾਂ ਕੁੱਠਾ ਵੀ ਖਾ ਲੈਂਦਾ ਆ ਭਾਵੇਂ ਕਿ ਰਹਿਤ ਮਰਿਆਦਾ ਅਨੁਸਾਰ ਉਹ ਬੱਜਰ ਕੁਰਹਿਤਾਂ ਚ ਸ਼ਾਮਿਲ ਹੈ ,,

ਜਦੋਂ ਤੁਸੀਂ ਚੰਗੇ ਭਲੇ ਲੋਕਾਂ ਨੂੰ ਮੜੀਆਂ ਕਬਰਾਂ ,ਰਾਧਾ ਸੁਆਮੀ, ਕੂਕੇ, ਲਾਲਾਂ ਵਾਲ਼ਾ ਤੇ ਹੋਰ ਪਤਾ ਨੀ ਕਿਹਦੇ ਕਿਹਦੇ ਜਾਣੋ ਹਟਣ ਲਈ ਕਿਹਾ ਹੋਣਾ ਓਦੋਂ ਨੀ ਚੇਤਾ ਸੀ ਕਿ ਕਿਹੜਾ ਸਰਟੀਫਿਕੇਟ ਆ ਤੁਹਾਡੇ ਕੋਲ਼ ?ਹੁਣ ਤੁਸੀਂ ਮੀਟ ਬਾਰੇ ਪੁੱਛਣ ਤੇ ਸਰਟੀਫਿਕੇਟ ਦੱਸਦੇਂ ਹੋ।।।।।

ਉਹ ਦਿਨ ਦੂਰ ਨਹੀਂ ਜਦੋਂ ਆਮ ਲੋਕਾਂ ਨੇ ਤੁਹਾਡੇ ਗਲਾਂ ਚ ਸਾਫੇ ਪਾ ਪਾਕੇ ਤੁਹਾਨੂੰ ਸਟੇਜਾਂ ਤੋਂ ਖਿੱਚਣਾ ਹੈ ਕਿਉਂਕਿ ਤੁਸੀਂ ਸੰਗਤ ਦਾ ਧਾਨ ਖਾਕੇ ਤੇ ਸੰਗਤ ਨੂੰ ਫਾਇਦਾ ਇੱਕ ਧੇਲੇ ਦਾ ਨੀ ਕੀਤਾ ,,
ਅਗਰ ਤੁਸੀਂ ਕਿਸੇ ਮੁੱਦੇ ਨੂੰ ਕਲੀਅਰ ਹੀ ਨੀ ਕਰਨਾ ਫਿਰ ਕਿਹੜੀ ਗੱਲੋਂ ਤੁਸੀਂ ਵਿਦਵਾਨ ਹੋਏ ? ਕਿਉਂ ਨਾ ਫਿਰ ਤੁਹਾਨੂੰ ਮੰਗਖਾਣੇ ਕਿਹਾ ਜਾਵੇ
ਬਾਕੀ ਪਤਾ ਤਾਂ ਓੱਦਣ ਹੀ ਲੱਗ ਗਿਆ ਸੀ ਚੰਗੜ ਸਿਆਂ ਕਿ ਬੁਰਕੀ ਪੈ ਗਈ ਆ ਜਿੱਦਣ ਦੁਮਾਲਾ ਬੰਨਿਆ ਸੀ !!!

–ਹਰਦੀਪ ਸਿੰਘ ਚੱਕ ਕਲਾਂ


ਸੂਰਜ ਪ੍ਰਕਾਸ਼ ਸਾਡਾ ਇਤਿਹਾਸਿਕ ਸਰੋਤ ???

ਸੂਰਜ ਪ੍ਰਕਾਸ਼ ਨੂੰ ਸਾਡਾ ਇਤਿਹਾਸ ਕਹਿਣ ਵਾਲੇ ਜਰਾ ਆਹ ਪਹਿਲੇ ਪੰਜ ਪੁਆਇੰਟ ਪੜ੍ਹਨ ,ਸ਼੍ਰੋਮਣੀ ਕਮੇਟੀ ਭਾਵੇਂ ਢੂਹੇ ਤੱਕ ਜੋਰ ਲਾ ਲਵੇ ਇਹਨੂੰ ਸੋਧਣ ਲਈ ਪਰ ਗੰਦ ਨੇ ਗੰਦ ਹੀ ਰਹਿਣਾ ਏ ।।ਆਹ ਜਿਹੜੇ ਸਾਡੇ ਇੱਥੇ ਵੀ ਇਸ ਕੂੜੇ ਨੂੰ ਸਟੇਜ ਤੋਂ ਪ੍ਰਚਾਰਦੇ ਆ ਪੜ੍ਹ ਲੈਣ ਧਿਆਨ ਨਾਲ,, ਬਾਕੀ ਪੰਜ ਪੰਜ ਕਰਕੇ ਹਰੇਕ ਹਫ਼ਤੇ ਪਾ ਦਿਆਂਗੇ

1> ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ ਬਾਅਦ ਵਿੱਚ ਪਾ ਲਿਆ।

2 > ਗੁਰੂ ਨਾਨਕ ਸਾਹਿਬ ਜੀ 35 ਸਾਲ ਬਾਅਦ ਵੀ ਜਦ ਭਾਈ ਲਾਲੋ ਨੂੰ ਮਿਲੇ ਉਦੋਂ ਵੀ “ਜਨੇਊ” ਪਾਇਆ ਹੋਇਆ ਸੀ।

3 > ਗੁਰੂ ਨਾਨਕ ਜੀ ਨੇ ਸਰੀਰ ਤਿਆਗਣ ਦਾ ਐਲਾਨ ਕੀਤਾ, ਮਾਤਾ ਸੁਲੱਖਣੀ ਜੀ ਨੇ ਕਿਹਾ ਕੱਲ ਪਿਤਾ ਜੀ ਦੇ ਸਰਾਧ ਹਨ ਦਿਹਾੜੀ ਰੁਕ ਜਾਓ, ਗੁਰੂ ਜੀ ਨੇ ਇਸੇ ਤਰਾਂ ਹੀ ਕੀਤਾ।

4 > ਟਕਸਾਲ ਦਾ ਨਾਮ ਕਿਸੇ ਵੀ ਪੁਰਾਤਨ ਕਿਤਾਬ ਜਿਵੇਂ ਮਹਾਨ ਕੋਸ਼ ਆਦਿ ਵਿੱਚ ਦਰਜ ਕਿਉਂ ਨਹੀ?

5> ਸਿੱਖਾਂ ਵਿੱਚ ਭੁਲੇਖਾ ਪਾਉਣ ਲਈ “ਗੁਰੂ ਗ੍ਰੰਥ” ਦੇ ਨਾਮ ਵਾਂਗੂ ਸੂਰਜ ਪ੍ਰਕਾਸ਼ ਦਾ ਨਾਮ ਗੁਰਪ੍ਰਤਾਪ “ਸੂਰਜ ਗ੍ਰੰਥ” ਰੱਖਿਆ ਗਿਆ।

–ਹਰਦੀਪ ਸਿੰਘ ਚੱਕ ਕਲਾਂ


ਜਾਗਰੂਕ ਹੋਣਾ!! ਤੇ ਜਾਗਰੂਕ ਕਹਾਉਣਾ!!

ਅੱਜ ਦੇ ਸਮੇਂ ਵਿੱਚ ਬਹੁਤਾਂਤ ਪ੍ਰਚਾਰਕ ਆਪਣੇ ਆਪ ਨੂੰ ਜਾਗਰੂਕ ਕਹਾਉਣ ਦਾ ਦਾਅਵਾ ਕਰਦੇ ਹਨ ਹਨ ਜਿਹਨਾਂ ਵਿੱਚੋਂ ਸਿਰਮੌਰ ਨਾਮ ਦੇਖੀਏ ਤਾਂ ” ਧੂੰਦਾ ਐਂਡ ਪਾਰਟੀ ਭਾਵ ਮਿਸ਼ਨਰੀ ਕਾਲਿਜ ਤੇ ਦੂਜੇ ਨੰਬਰ ਤੇ ਪੰਥਪਰੀਤ ਐਂਡ ਪਾਰਟੀ ਭਾਵ ਗੁਰਮਤਿ ਸੇਵਾ ਲਹਿਰ ਤੇ ਇਹਨਾ ਦੋਨਾਂ ਧਿਰਾਂ ਦੇ ਵਿਦੇਸ਼ਾਂ ਚ ਬੈਠੇ ਚਾਪਲੂਸ ।।
ਇਹ ਸਭ ਜਾਗਰੂਕ ਹੋਣ ਦਾ ਦਾਅਵਾ ਤਾਂ ਕਰਦੇ ਨੇ ਪਰ ਆਪਣੇ ਆਪ ਵਿੱਚ ਐਨਾਂ ਕੁ ਕਨਫਿਊਜ਼ ਨੇ ਛੱਡ ਗੱਲਾਂ ਦਿਉ,ਉਦਾਹਰਣ ਦੇ ਤੌਰ ਤੇ ਕਿ

ਸਿੱਖਾਂ ਦਾ ਗੁਰੂ ਸ਼ਬਦ ਹੈ ਜਾਂ ਦੇਹ ?
[ ] ਧੂੰਦੇ ਮੁਤਾਬਿਕ (ਪਹਿਲਾਂ) ਸਿੱਖਾਂ ਦਾ ਗੁਰੂ ਕੇਵਲ ਸ਼ਬਦ ਹੈ ਤੇ ਸਿੱਖ ਸ਼ਬਦ ਦਾ ਪੂਜਾਰੀ ਹੈ , ਪਰ ਹੁਣ ਉਸਨੇ ਕਿੱਦਾਂ ਬੇਸ਼ਰਮਾ ਵਾਂਗ ਗੋਲਡੀ ਬਲਰਾਜ ਦੇ ਨਾਲ਼ ਗੱਲ ਕਰਦੇ ਕਰਦੇ ਨੇ ਆਪਣੀਆਂ ਪਿਛਲੀਆਂ ਸਾਰੀਆਂ ਕੀਤੀਆਂ ਗੱਲਾਂ ਤੇ ਮਿੱਟੀ ਫੇਰ ਦਿੱਤੀ ਇਹ ਕਹਿਕੇ ਕਿ ਜਿਹੜੀ ਦੇਹ ਚੋਂ ਬਾਣੀ ਆਈ ਹੈ ਉਹ ਵੀ ਸਾਡਾ ਗੁਰੂ ਹੈ ,,”ਕਾਰਣ” ਬੱਸ ਰੇਡੀਓ ਵਿਰਸੇ ਦਾ ਵਿਰੋਧ ਉਹਦੇ ਲਈ ਭਾਵੇਂ ਸਿਧਾਂਤ ਪਵੇ ਢੱਠੇ ਖੂਹ ‘ਚ

[ ] ਪੰਥਪਰੀਤ ਤਾਂ ਮਸ਼ਹੂਰ ਹੀ ਸਾਧਾਂ ਨੂੰ ਭੰਡ ਭੰਡ ਕੇ ਹੋਇਆ, ਇਹਦੇ ਮੁਤਾਬਿਕ ਜਿਹੜੇ ਸਾਧ ਆਪਣੇ ਨਾਂ ਨਾਲ਼ ਸੰਤ ਲਵਾਉਂਦੇ ਆ ਉਹ ਸਹੀ ਨਹੀਂ ਕਿਉਕਿ ਸੰਤ ਸ਼ਬਦ ਕੇਵਲ ਪ੍ਰਮਾਤਮਾ ਵਾਸਤੇ ਆਇਆ ਹੈ , ਇਹ ਵਿਦਵਾਨ ਸਾਹਿਬ ਵੀ ਸਿੱਖ ਨੂੰ ਸ਼ਬਦ ਦਾ ਪੂਜਾਰੀ ਦੱਸਦੇ ਰਹੇ ਤੇ ਸਿੱਖ ਰਹਿਤ ਮਰਿਆਦਾ ਦਾ ਢੰਡੋਰਾ ਵੀ ਪਿੱਟਦੇ ਰਹੇ ਪਰ ਹੁਣ ਇਹ ਵੀ ਰੇਡੀਓ ਵਿਰਸੇ ਦਾ ਵਿਰੋਧ ਕਰਦੇ ਕਰਦੇ ਸਿਧਾਂਤ ਨੂੰ ਛਿੱਕੇ ਟੰਗਕੇ ਆਪਣਆਂ ਹੀ ਕੀਤੀਆਂ ਗੱਲਾਂ ਕੱਟ ਰਹੇ ਨੇ ,, “ਕਾਰਣ” ਰੇਡੀਓ ਵਿਰਸੇ ਤੇ ਪਿਛਲੇ ਦਿਨੀ ਇਹਦੇ ਮੁੰਡੇ “ਮੋਤੀ” ਦੇ ਨੰਦੂ ਦੇ ਚਿਕਨ ਖਾਣ ਬਾਰੇ ਕਹਿ ਦਿੱਤਾ ਗਿਆ ਸੀ ਉਸ ਨੰਦੂ ਦੇ ਚਿਕਨ ਦਾ ਇਸ ਵਿਦਵਾਨ ਨੂੰ ਐਨਾਂ ਗੁੱਸਾ ਲੱਗਾ ਕਿ ਰਹਿਤ ਮਰਿਆਦਾ ਦੀ ਗੱਲ ਕਰਨ ਵਾਲ਼ਾ ਪੰਥਪਰੀਤ ਉਸ ਪ੍ਰਭਦੀਪ ਦੇ ਰੇਡੀਓ ਤੇ ਚਲਾ ਗਿਆ ਜਿਹੜੇ ਰਹਿਤ ਮਰਿਆਦਾ ਹੀ ਭੰਗ ਕਰ ਚੁੱਕੇ ਨੇ ਤੇ ਜਿਨ੍ਹਾਂ ਨਵੀਂ ਮਰਿਆਦਾ ਬਣਾਕੇ ਅੰਮ੍ਰਿਤ ਸੰਚਾਰ ਵੀ ਕਰ ਲਿਆ।।।

ਇਹਨਾਂ ਵਿਦਵਾਨਾ ਨੂੰ ਬੇਨਤੀ ਆ ਕਿ ਕਿਉਂ ਆਪਣੀ ਮਿੱਟੀ ਪੁਟਾਉਣ ਤੇ ਤੁਲੇ ਹੋ ਕਿਉਕਿਂ ਤੁਹਾਡੀਆਂ ਪੁਰਾਣੀਆਂ ਸਾਰੀਆਂ ਕਹੀਆਂ ਗਈਆਂ ਗੱਲਾਂ ਇੰਟਰਨੈਟ ਤੇ ਮੌਜੂਦ ਨੇ , ਹੁਣ ਜਾਂ ਤਾਂ ਬੰਦਿਆ ਵਾਂਗ ਇਹ ਕਬੂਲੋ ਕਿ ਜੋ ਤੁਸੀਂ ਪਹਿਲਾ ਕਹਿੰਦੇ ਆਏ ਹੋ ਉਹ ਸਿਰਫ ਗਿਆਨ ਦੇ ਘੋਟੇ ਤੇ ਪੈਸੇ ਕਮਾਉਣ ਵਾਸਤੇ ਕਹਿੰਦੇ ਰਹੇ ਤੇ ਜਾਂ ਹੁਣ ਹਰਾਮਖੋਰੀਆਂ ਕਰ ਰਹੇ ਹੋ ਸਟੇਜਾਂ ਬਚਾਉਣ ਵਾਸਤੇ ,

ਜਾਗਰੂਕ ਹੋਣਾ ਹੋਰ ਗੱਲ ਹੈ ਤੇ ਜਾਗਰੂਕ ਕਹਾਉਣਾ ਹੋਰ

–ਹਰਦੀਪ ਸਿੰਘ ਚੱਕ ਕਲਾਂ


ਪ੍ਰਭਦੀਪ ਐਂਡ ਪਾਰਟੀ ਦਾ DNA ਟੈਸਟ

ਕੱਲ੍ਹ ਰੇਡੀਉ ਸਿੰਘ ਨਾਦ ਤੇ ਸੇਵਾ ਸਿੰਘ ਨਾਮੀ ਵਿਅਕਤੀ ਵਲੋਂ ਇਹ ਕਿਹਾ ਗਿਆ ਕਿ ਵੀਰ ਬਲਜਿੰਦਰ ਸਿੰਘ ਪਹਿਲਾਂ ਸਿਰਸੇ ਵਾਲ਼ੇ ਦਾ ਚੇਲਾ ਸੀ ਇਸ ਕਰਕੇ ਉਹਦਾ DNA ਸਿਰਸੇ ਵਾਲ਼ੇ ਨਾਲ਼ ਮਿਲਦਾ ।।

ਹੁਣ ਮੇਰਾ ਸਵਾਲ ਪ੍ਰਭਦੀਪ ਤੇ ਉਹਦੇ ਨਾਲ਼ ਦੇ ਸਾਰੇ ਬੂਝੜਾਂ ਨੂੰ

1. ਕੀ ਦਰਸ਼ਨ ਰਾਗੀ ਦਾ DNA ਟੈਸਟ ਕਰਾਇਆ ਕਿ ਕਿਹਦੇ ਨਾਲ਼ ਮਿਲਦਾ ? ਕਿਉਂਕਿ ਉਹ ਤਾਂ  ਬਹੁਤ ਥਾਂਵਾਂ ਤੇ ਗਿਆ ਆਇਆ

2. ਪ੍ਰਭਦੀਪ ਤੂੰ ਆਪਣਾ DNA ਟੈਸਟ ਕਰਾਇਆ ਕਦੇ ? ਕੀ ਉਹ ਦਰਸ਼ਨ ਰਾਗੀ ਨਾਲ਼ ਮਿਲਦਾ ਜਾਂ ਜਿੱਥੇ ਪਹਿਲਾਂ ਜਾਂਦਾ ਸੀ ਉਹਦੇ ਨਾਲ਼ ਮਿਲਦਾ ?

3. ਸੇਵਾ ਸਿੰਘ ਜੀ ਤੁਸੀਂ ਵੀ DNA ਟੈਸਟ ਕਰਾ ਲਿਉ ਕਿਤੇ ਤੁਹਾਡਾ ਵੀ ਕਿਸੇ ਸਾਧ ਬਾਬੇ ਨਾਲ਼ ਨਾ ਮਿਲ਼ਦਾ ਹੋਵੇ

4. ਪੰਥਪਰੀਤ ਦਾ DNA ਟੈਸਟ ਵੀ ਕਰਾ ਲੈਣਾ ਸੀ ਕਿਉਂਕਿ ਉਹ ਤਾਂ ਜੱਦੀ ਪੁਸ਼ਤੀ ਹਿੰਦੂ ਸੀ

5. ਜਗਰੂਪ ਸਿੰਘ ਦਾ ਵੀ ਖਾਸ ਕਰਕੇ DNA ਟੈਸਟ ਕਰਾ ਲਿਉ ਸ਼ਾਇਦ ਅਸਲੇ ਦਾ ਪਤਾ ਲੱਗ ਜਾਵੇ

–ਹਰਦੀਪ ਸਿੰਘ ਚੱਕ ਕਲਾਂ


“ਪੰਥਕ ਏਕਤਾ” !!

ਪਿਛਲੇ ਦਿਨੀ ਹਰਜਿੰਦਰ ਸਿੰਘ ਦਿਲਗੀਰ ਦਾ ਇੱਕ ਨੋਟ ਪੜਿਆ ਜਿਹਦੇ ਵਿੱਚ ਉਹ ” ਪੰਥ ਦੇ ਨਿਸ਼ਾਨੇ ਵਾਸਤੇ ਇੱਕ ਸਾਂਝੀ ਮੀਟਿੰਗ” ਦੀ ਅਪੀਲ ਕਰ ਰਹੇ ਸੀ

ਹੁਣ ਸਵਾਲ ਇਹ ਹੈ ਕਿ ਜਿੰਨ੍ਹਾਂ ਨੂੰ ਦਿਲਗੀਰ ਇਕੱਠੇ ਕਰਨਾ ਚਾਹੁੰਦਾ, ਕੀ ਇਹ ਖੁਦ (ਦਿਲਗੀਰ) ਉਹਨਾਂ ਨਾਲ਼ ਤੇ ਬਾਕੀ ਦੇ ਆਪਸ ਵਿੱਚ ਸਹਿਮਤ ਹਨ?
1. ਦਰਸ਼ਨ ਸਿੰਘ ਨਾਲ਼ ਖੁਦ ਦਿਲਗੀਰ ਨੀ ਸਹਿਮਤ ਤੇ ਇਹ ਦੂਜਿਆਂ ਦੀ ਸਹਿਮਤੀ ਕਿੱਦਾਂ ਕਰਾਊ?
2. ਪੰਥਪਰੀਤ ਹੁਣੀ ਰਹਿਤ ਮਰਿਆਦਾ ਦਾ ਰੌਲਾ ਪਾਉਂਦੇ ਨੇ ਤੇ ਰੇਡੀਉ ਵਿਰਸੇ ਦਾ ਵਿਰੋਧ ਕਰਦੇ ਕਰਦੇ ਪ੍ਭਦੀਪ ਬਿੱਲੀ ਜਥੇ ਵਾਲ਼ੇ ਨਾਲ਼ ਖੜ੍ਹ ਗਏ ਜਿਹੜਾ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਹੈ ਤੇ ਦਰਸ਼ਨ ਨਾਮੀ ਫੰਡਰ ਗਾਂ ਦਾ ਵੱਛਾ ਹੈ,ਜਾਂ ਫਿਰ ਆਪਣੇ ਮੁੰਡੇ ਦੇ ਕੁੱਠਾ ਮੀਟ ਖਾਣ ਕਰਕੇ ਮਰਿਆਦਾ ਬਦਲਣ ਦੇ ਚੱਕਰ ’ਚ ਨੇ?
3. ਜਿਊਣਵਾਲਾ ਤੇ ਘੱਗਾ ਦਸਮ ਗਰੰਥ ਨੂੰ ਪੂਰੀ ਤਰਾਂ ਰੱਦ ਕਰਦੇ ਹਨ ਤੇ ਧੂੰਦਾ ਤੇ ਪੰਥਪਰੀਤ ਹੁਣੀ ਸਿੱਖ ਰਹਿਤ ਮਰਿਆਦਾ ਤੇ ਖੜ੍ਹੇ ਹਨ ਜਿਹੜੀ ਰਹਿਤ ਮਰਿਆਦਾ ਵਿੱਚ ਤਿੰਨ ਰਚਨਾਵਾਂ ਦਸਮ ਗਰੰਥ ਵਿੱਚੋਂ ਹਨ, ਹੈ ਨਾ ਹਾਸੋਹੀਣਾ ?
4. ਅਮਰੀਕ ਸਿੰਘ ਚੰਡੀਗੜ੍ਹ ਨੂੰ ਸਾਰੇ ਜਾਣਦੇ ਹਨ ਉਹ ਹੈ ਮਿਸਟਰ ਮਾਫੀ ਸਪੈਸ਼ਲਿਸਟ ਤੇ ਸਿਰੇ ਦਾ ਕਮੀਨਾਂ ਸੋ ਉਹ ਤਾਂ ਪਾਸਾ ਭਾਰਾ ਦੇਖਕੇ ਪਲਟ ਜਾਵੇਗਾ
ਹੁਣ ਗੱਲ ਕਰਦੇ ਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ  ਕਿਉਂਕਿ ਉਹ ਇਹਨਾਂ ਉੱਪਰ ਲਿਖੇ ਸਾਰੇ ਹਰਾਮਖੋਰਾਂ ਦੇ ਨਾਲ਼ ਏਕਤਾ ਕਰਨ 
1. ਜਦੋਂ ਦਿਲਗੀਰ ਵਰਗੇ ਚਵਲ ਨੇ ਭਾਈ ਰਣਜੀਤ ਸਿੰਘ ਦੇ ਖਿਲਾਫ ਆਰਟੀਕਲਾਂ ਦੇ ਰਾਹੀਂ ਜ਼ਹਿਰ ਉਗਲਿਆ ਸੀ ਓਦੋਂ ਨੀ ਸੀ ਚੇਤਾ ਪੰਥਕ ਨਿਸ਼ਾਨੇ ਦਾ? ਜਾਂ ਫਿਰ ਹੁਣ ਦਿਸ ਰਿਹਾ ਕਿ ਭਾਈ ਰਣਜੀਤ ਸਿੰਘ ਦੇ ਨਾਲ਼ ਨਾਂ ਖੜ੍ਹੇ ਤਾਂ ਦਿਲਗੀਰ ਵਰਗਿਆਂ ਦੀ ਕੀਮਤ ਦੁੱਕੀ ਦੀ ਨੀ ਰਹਿਣੀ।।।।
2. ਪੰਥਪਰੀਤ ਨੇ ਅਖਬਾਰੀ ਬਿਆਨਾਂ ਰਾਹੀਂ ਅਸਿੱਧੇ ਤੌਰ ਤੇ ਭਾਈ ਰਣਜੀਤ ਸਿੰਘ ਦੀ ਆਲੋਚਨਾ ਕੀਤੀ ਓਦੋਂ ਨੀ ਸੀ ਚੇਤਾ ਪੰਥਕ ਨਿਸ਼ਾਨੇ ਦਾ?
3. ਘੱਗਾ ਤੇ ਧੂੰਦਾ ਦੀ ਚੁੱਪ ਕੀ ਇਹ ਸਾਬਿਤ ਨੀ ਕਰ ਰਹੀ ਕਿ ਉਹ ਜਲਦੇ ਨੇ ਭਾਈ ਰਣਜੀਤ ਸਿੰਘ ਦੀਆਂ ਗੱਲਾਂ ਤੋਂ? ਜਦੋਂ ਕਿ ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਕਰ ਰਹੇ ਨੇ ਉਹਨਾਂ ਚੋਂ ਬਹੁਤੀਆਂ ਗੱਲਾਂ ਇਹ ਪਹਿਲਾਂ ਹੀ ਕਰ ਚੁੱਕੇ ਨੇ
4. ਆਖਰੀ ਤੇ ਸਭ ਤੋਂ ਅਹਿਮ ਗੱਲ ਕਿ ਜਦੋਂ ਧੁੰਮੇ ਨੇ ਤਿੰਨਾਂ ਬੰਦਿਆ ਨੂੰ ਕਿਹਾ ਸੀ ਪਰ ਜਵਾਬ ਸਿਰਫ ਭਾਈ ਰਣਜੀਤ ਸਿੰਘ ਨੇ ਦਿੱਤਾ ਤੇ ਆਪਣਾ ਇੱਕ ਸਾਥੀ ਮਰਵਾਇਆ ਤੇ ਸਟੈਂਡ ਲਿਆ ਸਰਕਾਰੀ ਸੰਤ ਖਿਲਾਫ ਓਦੋਂ ਇਹ ਧੂੰਦਾ ਤੇ ਪੰਥਪਰੀਤ ਭਾਈ ਰਣਜੀਤ ਸਿੰਘ ਦੇ ਹੱਕ ’ਚ ਕਿਉਂ ਨੀ ਬੋਲੇ ?
ਹੁਣ ਜਦੋਂ ਭੋਰਿਆਂ ਬਾਰੇ,ਅੰਮ੍ਰਿਤ ਬਾਰੇ ,ਸਰੋਵਰਾਂ ਬਾਰੇ ਤੇ  ਅੰਮ੍ਰਿਤ ਵੇਲ਼ੇ ਬਾਰੇ ਟਕਸਾਲੀ ਭਾਈ ਰਣਜੀਤ ਸਿੰਘ ਦਾ ਵਿਰੋਧ ਕਰ ਰਹੇ ਨੇ, ਕਿਉਂ ਸਾਰੇ ਵਿਦਵਾਨਾਂ ਦੇ ਮੂੰਹਾਂ ਨੂੰ ਜ਼ਿੱਪਾਂ ਲੱਗੀਆਂ ਨੇ ?

ਗੱਲਾਂ ਕਰਦੇ ਨੇ ਪੰਥਕ ਨਿਸ਼ਾਨੇ ਦੀਆਂ

–ਹਰਦੀਪ ਸਿੰਘ ਚੱਕ ਕਲਾਂ