ਹਰਨੇਕ ਸਿੰਘ ਨਿਊਜ਼ੀਲੈਂਡ


ਚਮਕੌਰ ਦੀ “ਕੱਚੀ ਗੜੀ”

ਚਮਕੌਰ ਦੀ “ਕੱਚੀ ਗੜੀ” ਦੀਆਂ ਨਿਸ਼ਾਨੀਆਂ ਨੂੰ ਮਿਟਾ ਕੇ, ਆਪਣੇ “ਪਰਿਵਾਰ ਪਾਲਣ” ਵਾਲਿਆਂ ਨੂੰ, ਗੁਰੂ ਪਾਤਸ਼ਾਹ ਦੇ, ਕਵੀ ਵਲੋਂ ਲਿਖੇ ਹੋਏ, ਉਹ ਬੋਲ ਯਾਦ ਰਖਣੇ ਚਾਹੀਦੇ ਹਨ, ਜਿਹੜੇ ਗੁਰੂ ਪਾਤਸ਼ਾਹ ਨੇ, ਸਿਘਾਂ ਵਲੋਂ ਚਮਕੌਰ ਛੱਡਣ ਦਾ ਹੁਕਮ ਦੇਣ ਵੇਲੇ ਕਹੇ ਸਨ……

” ਉਸਨੇ ਕਿਹਾ ਗੰਭੀਰਤਾ ਨਾਲ, ਸਿੰਘੋ ! 
ਕੀ ਮੈ ਪਿੱਠ ਵਿਖਾ ਕੇ ਨੱਠ ਜਾਵਾਂ ? 
ਜਿਨਾਂ ਮੌਤ ਤੀਕਰ ਮੇਰਾ ਸਾਥ ਦਿੱਤਾ,
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ?
ਚਾਰ ਦਿਨਾਂ ਦੀ ਕੂੜੀ ਜਿਹੀ ਜਿੰਦਗੀ ਲਈ,
ਮੈਂ ਹੁਣ ਘੋੜਾ ਭਜਾ ਕੇ ਨੱਠ ਜਾਵਾਂ ?
ਅੰਮ੍ਰਿਤ ਦੇ ਕੇ ਜਿਨਾਂ ਨੂੰ ਅਮਰ ਕੀਤੈ,
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ?
ਜੇਕਰ ਆਸ ਮੈਥੋਂ ਏਹੋ ਰੱਖਦੇ ਹੋ ,
ਤੁਸੀਂ ਸੱਚ ਜਾਣੋ ਕੁਝ ਵੀ ਜਾਂਣਦੇ ਨਹੀਂ ,
ਵੇਲਾ ਵਕਤ ਪਛਾਣਦੇ ਹੋ ਭਾਵੇਂ,
ਪਰ ਦਸਮੇਸ਼ ਨੂੰ ਤੁਸੀਂ ਪਛਾਣਦੇ ਨਹੀਂ” !!!!!!

ਇਹ ਸ਼ਬਦ ਗੁਰੂ ਪਾਤਸ਼ਾਹ ਨੇ ਉਨਾਂ ਆਗੂਆਂ ਨੂੰ ਕਹੇ ਸਨ, ਜਿਨਾਂ ਨੇ ਆਪਣੇ ਪਰਿਵਾਰ ਵਾਰ ਦਿਤੇ ਸਨ, ਗੁਰੂ ਪਾਤਸ਼ਾਹ ਦੇ ਹੁਕਮ ‘ਤੇ……….
ਪਰ ਅੱਜ ਦੇ ਆਗੂਆਂ ਬਾਰੇ ਸੋਚ-ਵਿਚਾਰ ਕਰਕੇ ਵੀ ਦੇਖ ਲਿਓ !

–ਹਰਨੇਕ ਸਿੰਘ ਨਿਊਜ਼ੀਲੈਂਡ


ਯੋਗਤਾ ਤੋਂ ਉਚੇਰੀ ਪਦਵੀ

“ਕਪੂਰ” ਕਹਿੰਦਾ, “ਪਰਮਾਤਮਾ ਨੇ ਜਿਸ ਨੂੰ ਪ੍ਰਸਿੱਧ ਕਰਨਾ ਹੁੰਦਾ ਹੈ, ਉਸ ਨੂੰ ਪਹਿਲਾਂ ਮਿਹਨਤ ਕਰਨ ਦਾ ਅਵਸਰ ਦਿੰਦਾ” !
ਤਾਂ ਜੁ “ਉਸ ਦੀ ਬੁੱਧੀ ਪ੍ਰਪੱਕ ਹੋ ਕੇ, ਪ੍ਰਸਿੱਧੀ ਦੇ ਯੋਗ ਹੋ ਜਾਏ” !
ਵੈਸੇ ਵੀ, ਕਿਹਾ ਜਾਂਦਾ ਹੈ ਕਿ “ਜੇ ਤੁਹਾਨੂੰ, ਤੁਹਾਡੀ ਯੋਗਤਾ ਤੋਂ ਉਚੇਰੀ ਪਦਵੀ ਮਿਲ ਜਾਏ” :
ਤਾਂ “ਮਿਹਨਤ ਕਰਕੇ, ਆਪਣੇ-ਆਪ ਨੂੰ ਉੱਚਾ ਚੁੱਕੋ” ਅਤੇ “ਸਬੰਧਿਤ ਪਦਵੀ ਦੇ ਯੋਗ ਬਣਾਓ” !
ਨਹੀਂ ਤਾਂ “ਤੁਹਾਨੂੰ ਵੀ, ਆਪਣੇ ਅਹੁਦੇ ਨੂੰ ਬਚਾਉਣ ਲਈ ਅਨੇਕਾਂ ਖੇਖਨ ਕਰਨੇ ਪੈਣਗੇ” :
“ਜਿਸ ਨਾਲ ਭ੍ਰਿਸ਼ਟਾਚਾਰ ਫੈਲੇਗਾ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਉਦੇਸ਼ ਲੱਭਣਾ ”

“ਕਪੂਰ” ਕਹਿੰਦਾ :
“ਜਿੰਦਗੀ” ਦਾ “ਸਭ ਤੋਂ ਔਖਾ” ਕੰਮ, “ਉਦੇਸ਼ ਲੱਭਣਾ ” ਹੁੰਦਾ ਹੈ, “ਮਿਹਨਤ ਕਰਨ ਦੀ ਲੋੜ”, ਇਸ “ਮਗਰੋਂ ਹੀ ਉਪਜਦੀ” ਹੈ !
ਇਸ ਹਿਸਾਬ ਨਾਲ਼, “ਪਹਿਲਾ ਕੰਮ” ਹੋਣਾ ਚਾਹੀਦਾ, “ਉਦੇਸ਼ ਮਿਥਣਾ” :
ਦੂਜਾ ਕੰਮ, “ਉਸ ਉਦੇਸ਼ ਦੀ ਪ੍ਰਾਪਤੀ ਵਾਸਤੇ ਯੋਜਨਾ ਬਣਾਉਣਾ” :
ਫੇਰ “ਉਸ ਯੋਜਨਾ ਅਨੁਸਾਰ ਮਿਹਨਤ ਕਰਨਾ” !
ਹੁਣ ਦੱਸੋ, ਜਿਨਾਂ ਕੋਲ “ਨਾਂ ਤਾਂ ਕੋਈ ਉਦੇਸ਼ ਹੋਵੇ” :
ਅਤੇ ਨਾਂ ਹੀ “ਮਿਹਨਤ ਕਰਨ ਦਾ ਗੁਣ” :
ਸਿਰਫ “ਸਲਾਹਾਂ ਤੇ ਯੋਜਨਾਵਾਂ” ਹੋਣ, “ਉਹ ਕਿਹੜੀ ਪ੍ਰਾਪਤੀ ਕਰ ਸਕਣਗੇ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਏਕਤਾ ਦਾ ਫਾਰਮੂਲਾ”

Image may contain: 1 person

                         ( ਪੋਸਟਰ ਲਿਆ ਧੰਨਵਾਦ ਸਾਹਿਤ ਖਾਲਸਾ ਨਿਊਜ਼ ਚੋਂ )

ਲਓ ਜੀ, “ਪ੍ਰੋ ਦਰਸ਼ਨ ਸਿੰਘ” ਨੇ :
“ਏਕਤਾ ਦਾ ਫਾਰਮੂਲਾ” ਦੇ ਦਿੱਤਾ !
ਵੈਸੇ, ਹੈ ਤਾਂ “ਓਹ ਹੀ ਰੋਣਾ-ਪਿੱਟਣਾ ਆਂ” ਜਿਹੜਾ “ਕਈ ਦਹਾਕਿਆਂ ਤੋਂ ਚੱਲਿਆ ਆ ਰਿਹੈ” :
ਪਰ ਫੇਰ ਵੀ, “ਕਿਸੇ ਨੂੰ ਕੁਝ ਸਮਝ ਆਈ ਹੋਵੇ ਤਾਂ ਮੈਂਨੂੰ ਵੀ ਦੱਸਿਓ” !
ਨਾਲ਼ੇ, “ਇਹ ਵੀ ਦੱਸੋ ਪਈ ਇਹ ਮੰਗਖਾਣੀ ਜਾਤ” ;
“ਗੁਰਬਾਣੀ ਦੀ ਦੁਰਵਰਤੋਂ ਕਰਨੀ ਕਦੋਂ ਬੰਦ ਕਰੂ” ?
ਖੈਰ ! “ਹੋ ਸਕੇ ਤਾਂ, ਇਹ ਜਰੂਰ ਦੱਸਿਓ” :
ਪਈ “ਪ੍ਰੋਫੈਸਰ ਦੇ ਵਿਊ ਦਾ ਪੁਆਇੰਟ ਕੀ ਆ” ?

–ਹਰਨੇਕ ਸਿੰਘ ਨਿਊਜ਼ੀਲੈਂਡ


ਕਪੂਰ” ਕਹਿੰਦਾ

“ਕਪੂਰ” ਕਹਿੰਦਾ, “ਜਿਹੜੇ, ਕੇਵਲ ਆਪਣੇ ਹੱਕਾਂ ਪ੍ਰਤੀ ਸੁਚੇਤ ਹੁੰਦੇ ਹਨ” :
“ਉਨਾਂ ਵਿਚ ਚੱਜ-ਆਚਾਰ ਨਹੀਂ ਹੁੰਦਾ” !
ਵੱਡੀ ਮੁਸ਼ਕਲ ਇਹ ਕਿ “ਸਾਰੀ ਸ਼ਕਤੀ ਸੋਚਣ ਵਿੱਚ ਹੀ ਲਗਾ ਦਿੰਦੇ ਹਨ” !
ਜਾਂ ਕਹਿ ਲਓ ਪਈ “ਹਵਾਈ ਕਿਲੇ ਉਸਾਰਨ ਵਿਚ” ਹੀ “ਥੱਕ ਜਾਂਦੇ ਹਨ” :
ਹਾਲਾਂਕਿ “ਅਸਲੀ ਕੰਮ ਕਰਨ ਵਿੱਚ ਵੀ ਉਨੀ ਹੀ ਤਾਕਤ ਲਗਦੀ ਹੈ” !
ਬੱਸ, “ਪ੍ਰੈਕਟੀਕੈਲਿਟੀ ਦੀ ਘਾਟ ਕਰਕੇ” ;
“ਇੱਕੋ ਵੇਲੇ ਸਮਝੌਤਾ ਅਤੇ ਬਗਾਵਤ ਕਰਨ ਦੇ ਰੌਅ ਵਿੱਚ ਰਹਿੰਦੇ ਹਨ” !
ਇਹਨਾਂ ਦੇ “ਨਿਰਾਸ਼ ਅਤੇ ਪਰੇਸ਼ਾਨ” ਰਹਿਣ ਦਾ ਕਾਰਨ ਇਹ ਹੁੰਦਾ ਹੈ ਕਿ “ਜਿੱਥੇ ਵੀ ਜਾਂਦੇ ਹਨ, ਕੁਝ ਨਾਂ ਕੁਝ ਲੈਣ ਵਾਸਤੇ ਹੀ ਜਾਂਦੇ ਹਨ” :
ਜਦੋਂ ਕਿ “ਪ੍ਰਸੰਨਤਾ ਤਾਂ ਮਿਲੇਗੀ, ਜੇ ਕੁਝ ਦੇਣ ਜਾਵਾਂਗੇ” !
“ਧਰਮ ਦੀ ਸ਼ੁਰੂਆਤ ਹੀ ਦੇਣ ਤੋਂ ਹੁੰਦੀ ਹੈ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਕਪੂਰ” ਦੀ ਸੁਣੋ !

ਕਹਿੰਦਾ “ਖੁਦਗਰਜਾਂ” ਦੇ “ਤਰਕ” ਵੀ “ਪੱਖਪਾਤ” ਹੀ ਹੁੰਦੇ ਹਨ !
ਇਹਨਾਂ ਨੂੰ “ਸਾਰੀਆਂ ਦਲੀਲਾਂ, ਕੋਝੀਆਂ ਲਗਦੀਆਂ ਹਨ” :
ਕਿਉਂਕਿ “ਇਹਨਾਂ ਕੋਲ਼, ਆਪ ਕੋਈ ਦਲੀਲ ਨਹੀਂ ਹੁੰਦੀ” !
ਅਜਿਹੇ ਲੋਕ, ਇਸ ਹੱਦ ਤੱਕ “ਸਵਾਰਥੀ” ਹੁੰਦੇ ਹਨ ਕਿ “ਕਿਸੇ ਵੀ ਸੱਚ ਨੂੰ ਨਹੀਂ” :
ਸਗੋਂ “ਆਪਣੇ-ਆਪ ਨੂੰ ਹੀ ਪਿਆਰ ਕਰਦੇ” ਹਨ !
ਇਹ ਬੇਸ਼ੱਕ “ਸੱਚ ਤੋਂ ਪ੍ਰਭਾਵਿਤ ਹੋ ਵੀ ਜਾਣ” :
ਫਿਰ ਵੀ “ਆਪਣੀ ਦਲੀਲ ‘ਤੇ ਹੀ ਅੜੇ ਰਹਿੰਦੇ ਹਨ” !
ਇਹ ਹਰ ਮਾਮਲੇ ਵਿਚ “ਦੁਬਿਧਾ ਦੇ ਸ਼ਿਕਾਰ” ਹੁੰਦੇ ਹਨ !
ਕਿਤੇ ਵੀ ਹੋਣ, ਇਨਾਂ ਨੂੰ “ਦੂਜੇ ਪਾਸਾ ਵਾਲਾ ਘਾਹ ਜਿਆਦਾ ਹਰਾ ਲਗਦਾ ਹੈ” !
“ਧਰਮ ਕਮਾਉਣ ਲੱਗੇ, ਧਨ ਵਿਚ” ਸੁਰਤ ਰੱਖਦੇ ਹੋਣ ਕਰਕੇ :
ਅਤੇ “ਧਨ ਕਮਾਉਣ ਲੱਗੇ, ਧਾਰਮਿਕ ਹੋਣ ਦਾ ਪਖੰਡ ਕਰਦੇ ਰਹਿਣ ਕਰਕੇ”, ਦੋ ਪੁੜਾਂ ਵਿਚ ਪਿਸਦੇ ਹਨ !
ਸੰਤੁਸ਼ਟੀ ?
ਸਵਾਲ ਹੀ ਪੈਦਾ ਨੀ ਹੁੰਦਾ, ਕਿਤੇ “ਰੱਬ ਟੱਕਰ ਜਾਵੇ” :
ਤਾਂ “ਪਤਨੀ ਤੇ ਬੱਚਿਆਂ ਤੱਕ ਨੂੰ ਬਦਲਣ ਦੀ ਦਰਖਾਸਤ” ਕਰ ਦੇਣ !
ਇਨਾਂ ਦਾ “ਆਪਣਾ ਜੀਵਨ ਐਨਾ ਅਕਾਊ ਹੋਣ ਕਾਰਨ ਹੀ” :
“ਦੂਜਿਆਂ ਦੇ ਜੀਵਨ ਵਿੱਚ ਦਿਲਚਸਪੀ ਲੈਂਦੇ ਹਨ” !
“ਨਿਰਾਸ਼ਾਵਾਦੀ” ਹੋਣ ਕਾਰਨ, ਕਿਸੇ ਖੇਤਰ ਵਿੱਚ ਵੀ, “ਮਹੱਤਵਪੂਰਨ” ਨਹੀਂ ਹੋ ਪਾਉਂਦੇ !
“ਸ਼ੱਕੀ ਸੁਭਾ” ਹੋਣ ਕਰਕੇ, “ਈਰਖਾ ਤੇ ਸਾੜਾ”, ਇਹਨਾਂ ਦਾ “ਮਨੋਰੰਜਨ” ਹੁੰਦਾ ਹੈ !
ਇਸੇ ਕਰਕੇ “ਸ਼ਿਕਾਇਤਾਂ” ਕਰਨਾ “ਜਮਾਂਦਰੂ ਹੱਕ” ਸਮਝਦੇ ਹਨ !
“ਖਤਰੇ ਮੁੱਲ ਲੈਣ” ਵਿਚ “ਫਾਡੀ” :
ਅਤੇ “ਅਕ੍ਰਿਤ-ਘਣ” ਹੋਣ ਲੱਗੇ “ਸ਼ੇਰ ਬਣਦੇ” ਹਨ !
ਸ਼ਾਇਦ ਇਸੇ ਕਰਕੇ “ਧਰਮ” ਨੇ “ਸੰਤੋਖ” ਨੂੰ ਸਲਾਹਿਆ ਹੈ !
ਆਓ ! ਸਾਵਧਾਨ ਹੋਈਏ !

–ਹਰਨੇਕ ਸਿੰਘ ਨਿਊਜ਼ੀਲੈਂਡ


ਸ਼ਿਕਾਇਤੀ ਟੱਟੂ

“ਕਪੂਰ” ਕਹਿੰਦੈ “ਕਿਸੇ ਮਨੋਰੰਜਨ ਨੂੰ ਮੁਫਤ ਮਾਨਣ ਵਾਲੇ” :
“ਸਭ ਤੋਂ ਵਧ ਸ਼ਿਕਾਇਤਾਂ ਕਰਦੇ ਹਨ” !
ਇਹ “ਨੀਵੀਂ ਪਧਰ ਦੇ ਇਨਸਾਨਾਂ” ਦੀ ਉਹ ਕਿਸਮ ਹੈ :
ਜਿਹੜੀ ਸਿਰਫ “ਲੜਨ ਅਤੇ ਵਿਰੋਧ ਕਰਨ ਸਮੇਂ ਹੀ ਚਮਕਦੀ ਹੈ” !
“ਇਨਾਂ ਦੇ ਬਹਾਨੇ, ਇਨਾਂ ਦੀਆਂ ਗਲਤੀਆਂ ਤੋਂ ਵੀ ਭੈੜੇ ਹੁੰਦੇ ਹਨ” !
ਅਜਿਹੇ ਲੋਕ “ਨਕਲ ਮਾਰ ਕੇ ਸਿਆਣੇ ਤਾਂ ਦਿਸਣ ਲੱਗ ਪੈਂਦੇ ਹਨ” :
ਪਰ “ਮੂਰਖਤਾ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕਰਦੇ” !
ਕਿਉਂਕਿ ਆਪਣੇ “ਕਰਤਵਾਂ ਦਾ ਪਾਲਣ ਨਹੀਂ ਕਰਦੇ, ਇਸ ਕਰਕੇ ਹਮੇਸ਼ਾਂ ਅਸੰਤੁਸ਼ਟ ਅਤੇ ਪਰੇਸ਼ਾਨ ਰਹਿੰਦੇ ਹਨ” !
“ਇਨਾਂ ਦੀਆਂ ਦੋ ਸ਼ਕਲਾਂ ਹੁੰਦੀਆਂ ਹਨ” :
“ਦੂਜੀ ਉਦੋਂ ਹੀ ਦਿਸਦੀ ਹੈ, ਜਦੋਂ ਇਨਾਂ ਦੀ ਗਰਜ ਪੂਰੀ ਹੋ ਜਾਵੇ” !
“ਮੂਰਖਤਾ ਉਪਰੰਤ, ਪਛਤਾਵੇ ਦੀ ਥਾਂ ਮਾਣ ਕਰਨ ਕਰਕੇ, ਸਹਿਜੇ ਹੀ ਪਛਾਣੇ ਜਾ ਸਕਦੇ ਹਨ” !
ਕੀ ਤੁਹਾਨੂੰ ਲਗਦਾ ਕਿ “ਇਨਾਂ ਦੀ ਗੈਰਹਾਜਰੀ ਨਾਲ ਕੋਈ ਨੁਕਸਾਨ ਹੋਵੇਗਾ” ?

–ਹਰਨੇਕ ਸਿੰਘ ਨਿਊਜ਼ੀਲੈਂਡ


Image may contain: 4 people, hat and text

ਆਹ ਪੋਸਟ “ਪੰਥਪ੍ਰੀਤ ਸਿੰਘ ਦੇ ਪ੍ਰੇਮੀ” :
“ਅਵਤਾਰ ਸਿੰਘ ਲੋਪੋਂ” ਨੇ ਪਾਈ ਆ ! 
“ਧਿਆਨ ਨਾਲ ਪੜ੍ਹਿਓ” ਤੇ “ਮੇਰੇ ਸਵਾਲਾਂ ਬਾਰੇ ਸੋਚਿਓ” ! 
1) “ਅਵਤਾਰ ਸਿੰਘ ਦੀਆਂ ਪੋਸਟ ਕੀਤੀਆਂ ਦੋਹਾਂ ਫੋਟੋਆਂ” ਦਾ “ਆਪਸ ਵਿੱਚ ਕੀ ਸਬੰਧ ਹੈ” ?
2) ਭਲਾ ਦੱਸੋ ! ਜੇ “ਅਵਤਾਰ ਸਿੰਘ ਵਰਗੇ ਤਿੰਨਾਂ ਪ੍ਰਚਾਰਕਾਂ ਦੀ ਏਕਤਾ ਚਾਹੁੰਦੇ ਹਨ” ਤਾਂ “ਟਕਸਾਲੀਆਂ ਨੂੰ ਸ਼ਹਿ ਕਿਉਂ ਦੇ ਰਹੇ ਹਨ” ?
3) “ਜੇ ਇਹ ਤਿੰਨੇ ਪ੍ਰਚਾਰਕ ਏਕਤਾ ਚਾਹੁੰਦੇ ਹਨ” ਤਾਂ “ਰੇਡੀਓ ਵਿਰਸੇ ਦੀ ਕੀ ਔਕਾਤ ਹੈ ਕਿ ਏਕਤਾ ਵਿੱਚ ਵਿਘਨ ਪਾਵੇ” ?
4) ਸਭ ਤੋਂ ਵੱਡੀ ਗੱਲ, “ਰੇਡੀਓ ਵਿਰਸਾ ਬੋਲੇ, ਪੰਥਪ੍ਰੀਤ ਤੇ ਧੂੰਦੇ ਖਿਲਾਫ” ਪਰ “ਵਿਰੋਧੀਆਂ ਦੇ ਹੌਸਲੇ ਵਧਣ, ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨ ਵਾਸਤੇ” ?
5) “ਪੰਥਪ੍ਰੀਤ ਸਿੰਘ ਦੇ ਇਲਾਕੇ ਵਿੱਚ, ਢੱਡਰੀਆਂ ਵਾਲਿਆਂ ਦਾ ਹੀ ਵਿਰੋਧ ਕਿਉਂ ਹੋ ਰਿਹਾ” ?
6) “ਕੀ ਇਨਾਂ ਵਿਰੋਧ ਕਰਨ ਵਾਲਿਆਂ ਨੇ, ਕਦੇ ਪੰਥਪ੍ਰੀਤ ਦਾ ਵਿਰੋਧ ਵੀ ਕੀਤਾ ਹੈ” ?
7) “ਪੰਥਪ੍ਰੀਤ ਸਿੰਘ ਦਾ ਦਾਅਵਾ” ਕਿ “ਮਾਲਵੇ ਵਿੱਚ ਬਾਬਾਵਾਦ ਖਤਮ ਕਰ ਦਿੱਤਾ ਹੈ”, ਤਾਂ ਫਿਰ “ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨ ਵਾਲੇ, ਪੰਥਪ੍ਰੀਤ ਹੁਰਾਂ ਦੇ ਬੰਦੇ ਤਾਂ ਨਹੀਂ” ?
੮) ਨਾਲੇ, “ਅੰਮ੍ਰਿਤਸਰ ਵਿੱਚ ਢੱਡਰੀਆਂ ਵਾਲਿਆਂ ਦਾ ਵਿਰੋਧ ਹੋਇਆ” ਪਰ “ਮਾਝੀ ਦੇ ਸਮਾਗਮ ਸ਼ਾਂਤੀ ਨਾਲ ਕਿੱਦਾਂ ਹੋ ਰਹੇ ਆ” ?
9) “ਜੇ ਪੰਥਪ੍ਰੀਤ ਤੇ ਧੂੰਦਾ, ਸੱਚਮੁੱਚ ਹੀ ਢੱਡਰੀਆਂ ਵਾਲਿਆਂ ਨਾਲ ਦਿਲੋਂ ਏਕਤਾ ਚਾਹੁੰਦੇ ਹਨ” ਤਾਂ “ਟਕਸਾਲ ਦੇ ਖਿਲਾਫ ਸਟੈਂਡ ਕਿਉਂ ਨਹੀਂ ਲੈਂਦੇ” ?
10) “ਰੇਡੀਓ ਵਿਰਸਾ ਦਾ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਬੋਲਣਾ, ਇਨਾਂ ਤਿੰਨਾਂ ਦੀ ਏਕਤਾ ਦੇ ਰਾਹ ਦੀ ਰੁਕਾਵਟ ਕਿੱਦਾਂ ਹੋ ਗਿਆ” ?
11) “ਮੰਨ ਲਓ, ਰੇਡੀਓ ਵਿਰਸਾ, ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਬੋਲਣਾ ਬੰਦ ਕਰ ਦੇਵੇ, ਕੀ ਉਸ ਤੋਂ ਬਾਦ ਧੂੰਦਾ ਤੇ ਪੰਥਪ੍ਰੀਤ, ਢੱਡਰੀਆਂ ਵਾਲਿਆਂ ਨੂੰ ਆਪਣੇ ਪੱਧਰ ‘ਤੇ ਡੇਗਣ ਲਈ ਮਜਬੂਰ ਨਹੀਂ ਕਰਨਗੇ” ?
“ਜਰੂਰੀ ਬੇਨਤੀ” :
“ਜੇ ਪੰਥਪ੍ਰੀਤ ਸਿੰਘ ਜਾਂ ਧੂੰਦੇ ਦਾ ਹਿਮਾਇਤੀ, ਇਨਾਂ ਸਵਾਲਾਂ ਬਾਰੇ ਵਿਚਾਰ ਕਰਨਾ ਚਾਹੁੰਦਾ ਹੋਵੇ ਤਾਂ ਰੇਡੀਓ ‘ਤੇ ਗੱਲ ਕਰ ਸਕਦਾ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਧੱਦਾ – ਧੁੰਦ” ਤੇ “ਧੱਦਾ -ਧੂੰਆਂ”

ਹੁਣ ਦੱਸੋ ! ਜੇ ਸੰਗਤ ਨੇ :
“ਧੱਦਾ – ਧੁੰਦ” ਤੇ “ਧੱਦਾ – ਧੂੰਏਂ” ਦੀ ਪਰਵਾਹ ਨਹੀਂ ਕੀਤੀ ! 
ਤਾਂ ਫਿਰ “ਢੱਡਰਿਆਂ ਵਾਲਿਆਂ” ਨੇ ਕਿਹੜਾ :
“ਧੱਦਾ – ਧੁੰਮੇ” ਦੀ ਪਰਵਾਹ ਕੀਤੀ ਆ ? 
ਸੁਣ ਕੇ ਦੇਖਿਓ :
“ਕਿੰਨੇ ਗਢਸ ਨਾਲ ਕਿਹਾ” ਪਈ “ਡਰਨ ਵਾਲੀ ਜਿਣਸ ਨੀ” !
“ਓਏ ਟਕਸਾਲੀਓ” !
“ਅੰਮ੍ਰਿਤਸਰ ‘ਚ ਦੀਵਾਨ ਲਾਉਣੇ, ਕੋਈ ਮਕਸਦ ਨੀਂ” !
“ਕੀ ਗੱਲ, ਐਡੇ ਕਮਲ੍ਹੇ ਸਮਝ ਰੱਖਿਆ” :
ਜਿਹੜਾ “ਆਪਣੇ ਟੀਚੇ ਤੋਂ ਥਿੜਕ ਜਾਵਾਂਗੇ” ?
“ਦੇਖਿਓ ਸਹੀ, ਬਣਦਾ ਕੀ ਆ”

–ਹਰਨੇਕ ਸਿੰਘ ਨਿਊਜ਼ੀਲੈਂਡ


ਘੋਟੇ ਵਾਲ਼ਾ ਗਿਆਨ

ਭਲਾ ਦੱਸੋ ! “ਘੋਟਾ ਲਾ ਕੇ ਰੱਖਿਆ ਹੋਇਆ ਗਿਆਨ” ਕਿਸ ਕੰਮ ਹੈ ? 
“ਜਿਹੜੇ ਵੀ ਵਾਕ, ਅਸੀਂ ਰੱਟਾ ਲਾ ਕੇ ਯਾਦ ਕੀਤੇ ਹਨ” : 
“ਕੀ ਗਰੰਟੀ ਹੈ ਕਿ ਉਨਾਂ ਦੇ ਅਰਥ ਵੀ ਪਤਾ ਹੋਣ” ? 
ਕਿਉਂਕਿ “ਜਿੰਨਾਂ ਚਿਰ ਅਸੀਂ ਜਿੰਦਗੀ ਵਿੱਚ ਹੰਢਾਉਂਦੇ ਨਹੀਂ” :
“ਉਤਨਾ ਚਿਰ, ਸਾਡਾ ਵਿਹਾਰਕ ਪੱਖ ਤਾਂ ਕਮਜੋਰ ਹੀ ਰਹੇਗਾ” ਕਿ ਨਹੀਂ ?
ਸੁਣ ਕੇ ਦੇਖਿਓ :
“ਭਾਈ ਣਜੀਤ ਸਿੰਘ ਢੱਡਰੀਆਂ ਵਾਲਿਆਂ” ਨੇ “ਬਹੁਤ ਵਿਸਥਾਰ ਨਾਲ ਵਿਚਾਰ ਕੀਤੀ ਹੈ” !
ਖਿਆਲ ਰੱਖਿਓ ! “ਸਾਡੇ ਇਕੱਠੇ ਕੀਤੇ ਗਿਆਨ ਦੀ ਕਸਵੱਟੀ” :
“ਸਾਡੇ ਕੀਤੇ ਹਿਏ ਫੈਸਲੇ ਹੀ ਹੋਣਗੇ”, ਨਾਂ ਕਿ “ਲਾਇਆ ਹੋਇਆ ਰੱਟਾ” !

–ਹਰਨੇਕ ਸਿੰਘ ਨਿਊਜ਼ੀਲੈਂਡ


ਪੰਥਪ੍ਰੀਤ ਸਿੰਘ ਦੇ ਪ੍ਰੇਮੀਆਂ” ਦਾ ਹਾਲ

ਐਧਰ “ਪੰਥਪ੍ਰੀਤ ਸਿੰਘ ਦੇ ਪ੍ਰੇਮੀਆਂ” ਦਾ ਹਾਲ ਦੇਖ ਲਓ !
ਵੈਸੇ ਤਾਂ “ਪੰਥਪ੍ਰੀਤ ਵਾਲਿਆਂ” ਨੇ :
“ਢੱਡਰੀਆਂ ਵਾਲਿਆਂ ਦੇ ਦੀਵਾਨ ਕੈਂਸਲ ਹੋਣ” ਨੂੰ “ਬਹੁਤ ਗਲਤ ਤਰੀਕੇ ਨਾਲ ਪ੍ਰਚਾਰਿਆ ਹੀ ਹੈ ;
ਜਿੱਦਾਂ ਪਈ “ਪੰਥਪ੍ਰੀਤ ਸਿੰਘ ਨੇ ਅਜੇ ਤੱਕ ਕੋਈ ਦੀਵਾਨ ਕੈਂਸਲ ਨੀਂ ਕੀਤਾ” !
ਪਰ ਆਹ “ਅਵਤਾਰ ਸਿੰਘ ਲੋਪੋਂ” ਨੇ ਤਾਂ “ਹੱਦ ਹੀ ਕਰ ਦਿੱਤੀ” !
“ਮਾਝੀ ਦੇ ਕਿਸੇ ਸਮਾਗਮ ਵਿੱਚ ਜਾਣ ਦੀ ਵਡਿਆਈ ਕਰ ਰਿਹਾ” ;
ਅਖੇ “ਗਰਾਊਂਡ ਵਿੱਚ ਪ੍ਰਚਾਰ ਕਰਨਾ, ਖਾਲਾ ਜੀ ਵਾੜਾ ਨੀਂ” !
ਕੀ ਗੱਲ ?
“ਕੀ ਕਿਸੇ ਕਥਾ ਵਿੱਚ ਜਾਣ ਦੇ ਪੈਸੇ ਨਹੀਂ ਮਿਲਦੇ” ?
“ਕਦੇ ਕਿਸੇ ਨੇ ਫੈਕਟਰੀ ਵਿੱਚ ਜਾਂ ਫਾਰਮ ਵਿੱਚ ਜਾ ਕੇ ਕੰਮ ਕਰਨ ਦਾ ਅਹਿਸਾਨ ਿਜਤਾਇਆ” ?
ਕੀ ਕੋਈ ਪਲੰਬਰ ਕਹੇਗਾ ਕਿ ਕਮਰੇ ‘ਚ ਬੈਠ ਕੇ, ਫਰੀ ਪ੍ਰਚਾਰ ਕਰਨਾ ਸੌਖਾ ਆ” ਪਰ “ਪਲੰਬਰ ਦਾ ਕੰਮ ਕਰਨਾ ਬਹੁਤ ਔਖਾ ਆ” ?
“ਫੇਰ ਸਾਡੇ ਕਥਾਕਾਰ, ਜਿਨਾਂ ਨੂੰ ਕਥਾ ਕਰਨ ਜਾਣ ਤੋਂ ਮਾਇਆ ਮਿਲਦੀ ਹੈ, ਵੱਡੀ ਢੇਰੀ ਲਗਦੀ ਹੈ” :
“ਉਹ ਇਹ ਅਹਿਸਾਨ ਕਿਉਂ ਜਿਤਾਉਂਦੇ ਹਨ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਐਥੋਂ ਸ਼ੁਰੂਆਤ ਹੋਣੀ” ਆਂ !

ਸੱਚ ਜਾਣਿਓਂ :
“ਐਥੋਂ ਸ਼ੁਰੂਆਤ ਹੋਣੀ” ਆਂ ! 
“ਇਸ ‘ਤੋਂ ਘੱਟ ਗੁਜਾਰਾ, ਹੋਣਾ ਵੀ ਨਹੀਂ” ! 
ਆ ਜਾਓ ! “ਇਸ ਮਿਸ਼ਨ ਦੀ ਪ੍ਰਾਪਤੀ” ਵਾਸਤੇ :
“ਢੱਡਰੀਆਂ ਵਾਲਿਆਂ ਦੀ ਅਗਵਾਈ ਕਬੂਲੀਏ” ! 
“ਪੰਥ ਵਸੇ, ਮੈਂ ਉੱਜੜਾਂ” ਦਾ ਸੰਕਲਪ :
“ਕਿਸੇ ਅਸੀਮ ਹੌਸਲਾ ਪਾਲਣ ਵਾਲੇ ਦਾ ਹੀ ਕੰਮ ਹੋ ਸਕੇਗਾ” !
ਤੇ “ਅਜਿਹਾ ਹੌਸਲਾ ਤੇ ਦ੍ਰਿੜਤਾ” :
“ਢੱਡਰੀਆਂ ਵਾਲਿਆਂ” ਵਿੱਚ ਸਪਸ਼ਟ ਦਿਸ ਰਹੀ ਆ !
ਆਓ ! “ਅੱਖਾਂ ਖੋਲ ਕੇ ਚੱਲੀਏ” !

–ਹਰਨੇਕ ਸਿੰਘ ਨਿਊਜ਼ੀਲੈਂਡ


ਗੁਰਮੁਖ ਜਿੱਤ ਗਏ

“ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁੱਖ ਹਾਰ ਗਏ” ! 
ਆ ਜਾਓ ! “ਜੇ ਬਾਜੀ ਜਿੱਤਣੀ ਆਂ ਤਾਂ” ! 
ਪਰ “ਖਿਆਲ ਰੱਖਿਓ” ! ਹਰ ਵਾਰ “ਤੁਹਾਡਾ ਚਮਕਣਾ ਜਰੂਰੀ ਨਹੀਂ” ! 
ਇੱਥੇ “ਕੁਰਬਾਨੀ ਤੇ ਤਿਆਗ” ਦੀ ਬਹੁਤ ਅਹਿਮੀਅਤ ਹੈ !
“ਦਰਖਤ ਬਣਕੇ ਫਲ਼ ਦੇਣਾ ਹੈ” ਤਾਂ “ਬੀਜ ਵਾਂਗ ਗਲ੍ਹ ਜਾਣ ਦੀ ਤਿਆਰੀ ਰੱਖੀਏ” !
ਵੈਸੇ ਵੀ “ਜਲਦਾ ਤੇਲ ਹੈ” ਤੇ “ਬਲਦੀ ਹੈ ਰੂੰਅ ਦੀ ਬੱਤੀ” :
ਪਰ “ਦੇਖਣ ਵਾਲਾ ਕਹਿੰਦਾ ਹੈ” ਕਿ “ਦੀਵਾ ਜਗ ਰਿਹਾ ਹੈ” !

–ਹਰਨੇਕ ਸਿੰਘ ਨਿਊਜ਼ੀਲੈਂਡ


ਵੀਰ “ਅਰਜਿੰਦਰ ਸਿੰਘ” ਦੇ ਵਿਚਾਰ ਸੁਣੋ !  (ਇੱਥੇ ਕਲਿੱਕ ਕਰੋ)
ਆਓ ! “ਆਪਣੇ ਜਜਬਾਤਾਂ ਦਸ ਇਜਹਾਰ ਕਰਨ” ਦਾ ਵੱਲ ਸਿੱਖੀਏ ! 
“ਸਾਡੀਆਂ ਭਾਵਨਾਵਾਂ” ਨੂੰ “ਸਾਥੋਂ ਵਧੀਆ” ਹੋਰ ਕੌਣ ਵਿਅਕਤ ਕਰ ਸਕਦਾ ? 
“ਪ੍ਰਚਾਰਕਾਂ / ਕਥਾਕਾਰਾਂ ‘ਤੇ ਭਰੋਸਾ ਕਰਾਂਗੇ” :
ਤਾਂ “ਇਨਾਂ ਨੇ ਵੀ ਪੁਜਾਰੀ ਵਾਲੀ ਹੀ ਕਰਨੀ ਆਂ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਦੂਰ-ਅੰਦੇਸ਼ੀ”

“ਸ਼ਾਬਾਸ਼” ! 
ਆਹ ਹੁੰਦੀ ਆ “ਦੂਰ-ਅੰਦੇਸ਼ੀ” ! 
“ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ” ਨੇ : 
“ਬਹੁਤ ਹੀ ਦੂਰ-ਦ੍ਰਿਸ਼ਟੀ ਤੋਂ ਕੰਮ ਲਿਆ ਹੈ” ! 
ਅਤੇ “ਅੰਮ੍ਰਿਤਸਰ ਦੇ ਸਮਾਗਮ” : 
“ਕੈਂਸਲ ਕਰ ਦਿੱਤੇ ਹਨ” !
ਦੋਸਤੋ ! “ਕੌਮੀ ਕਾਰਜਾਂ ਵਿੱਚ” :
“ਸਾਡੀ ਹਉਮੈ ਨਹੀਂ ਆਉਣੀ ਚਾਹੀਦੀ” !
“ਢੱਡਰੀਆਂ ਵਾਲਿਆਂ” ਨੇ “ਸੁਯੋਗ ਆਗੂ” ਹੋਣ ਦੀ :
“ਕਾਬਲੀਅਤ” ਦਿਖਾ ਦਿੱਤੀ ਹੈ !
ਆਓ ! “ਆਉਣ ਵਾਲੇ ਸਮੇਂ ਵਿੱਚ ਉਸਾਰੂ ਕਾਰਜਾਂ ਦੀ ਆਸ ਕਰੀਏ” !

–ਹਰਨੇਕ ਸਿੰਘ ਨਿਊਜ਼ੀਲੈਂਡ


ਇਹਨੂੰ ਕਹਿੰਦੇ ਆ “ਆਤਮ ਵਿਸ਼ਵਾਸ਼” !

ਵਾਹ ਜੀ ਵਾਹ ! 
ਨਹੀਂ ਰੀਸਾਂ “ਢੱਡਰੀਆਂ ਵਾਲੇ ਸ਼ੇਰ ਦੀਆਂ” ! 
ਐਹਨੂੰ ਕਹਿੰਦੇ ਆ “ਹਿੰਮਤ” ! 
ਉਧਰ “ਅਗਲਿਆਂ ਦਾ ਜੋਰ ਲੱਗਾ ਹੋਇਆ” : 
ਪਈ “ਢੱਡਰੀਆਂ ਵਾਲੇ ਦਾ ਸਮਾਗਮ ਨਹੀਂ ਹੋਣ ਦੇਣਾ” ! 
ਇਧਰ “ਸਾਡੇ ਸ਼ੇਰ ਦੀ ਸੁਣ ਲਓ” :
ਅਖੇ “ਜੇ ਅੰਮ੍ਰਿਤਸਰ ਨਾਂ ਵੀ ਗਿਆ, ਤਾਂ ਕਿਹੜਾ ਲੋਕਾਂ ਤੱਕ, ਮੇਰੀ ਗੱਲ ਨਹੀਂ ਪਹੁੰਚੇਗੀ” ?
ਇਹਨੂੰ ਕਹਿੰਦੇ ਆ “ਆਤਮ ਵਿਸ਼ਵਾਸ਼” !
ਆਓ ! “ਢੱਡਰੀਆਂ ਵਾਲਿਆਂ ਦੇ ਕੀਤੇ ਹੋਏ ਫੈਸਲੇ ਨਾਲ” :
“ਡਟ ਕੇ ਖੜ੍ਹੀਏ” !

–ਹਰਨੇਕ ਸਿੰਘ ਨਿਊਜ਼ੀਲੈਂਡ


ਜੇ ਕੁਝ ਉਸਾਰੂ ਨਹੀਂ ਕਰ ਸਕਦੇ ਤਾਂ ਚੁੱਪ ਦਾ ਦਾਨ ਬਖਸ਼ੋ

ਅੱਜ “ਅੱਤ ਦੀ ਮਹਿੰਗਾਈ” ਹੋਣ ਦੇ ਬਾਵਜੂਦ :
ਅਸੀਂ “ਕੁਝ ਕੰਮ”, ਲੋਕਾਂ ਤੋਂ “ਮੁਫਤ ਵਿਚ ਕਰਵਾ ਸਕਦੇ ਆਂ” !
ਉਹ ਹੈ “ਸਾਡੇ ਆਪਣੇ” ਨਾਲ “ਨਫਰਤ ਅਤੇ ਈਰਖਾ” !
ਬੱਸ, ਥੋੜਾ ਜਿਹਾ ਉਸਾਰੂ ਸੋਚਣਾ ਸ਼ੁਰੂ ਕਰੋ :
ਫਿਰ ਦੇਖਿਓ, ਇਸ Job ਵਾਸਤੇ ਅਰਜੀਆਂ ਕਿਵੇਂ ਆਉਂਦੀਆਂ ?
ਇੰਝ ਲੱਗੇਗਾ ਜਿਵੇਂ ਸਾਰਿਆਂ ਨੇ Diploma ਹੀ ਇਸੇ ਕੰਮ ਦਾ ਕਰ ਰੱਖਿਆ ਹੋਵੇ !
“ਬਦਲੇ ਦੀ ਭਾਵਨਾ” ਕਰਕੇ, “ਜਿੰਦਗੀ ਨੂੰ ਬੋਝਲ” ਬਣਾ ਚੁੱਕੀਆਂ ਲਾਸ਼ਾਂ :
ਸ਼ਮਸ਼ਾਨ-ਘਾਟ ਚੋਂ ਬਾਹਰ ਤੁਰੀਆਂ ਫਿਰਨਗੀਆਂ !
ਆਪਣੀ ਜਿੰਦਗੀ ਵਿਚ “ਨਿਰਾਸ਼ਤਾ ਤੇ ਪਛੜੇ ਹੋਏ ਹੋਣ ਦੀ ਭਾਵਨਾ” ਵਿਚ ਜਕੜੇ ਹੋਏ :
ਮੰਨਿਆ “ਓਸਾਰੂ ਸੋਚਣ” ਤੋਂ ਅਸਮਰਥ ਹੋਣਗੇ ;
ਪਰ ਘੱਟੋ-ਘੱਟ “ਚੁੱਪ ਤਾਂ ਰਹਿਣ” !
ਸ਼ਾਇਦ “ਆਦਤ ਤੋਂ ਮਜਬੂਰ” ਨੇ !

–ਹਰਨੇਕ ਸਿੰਘ ਨਿਊਜ਼ੀਲੈਂਡ


“ਕਪੂਰ” ਕਹਿੰਦੈ : 

“ਜੇ ਪਹਿਲਾਂ ਤੋਂ ਨਿਰਧਾਰਿਤ ਰਾਹਾਂ ‘ਤੇ ਚੱਲੋਗੇ” ;
ਤਾਂ “ਵੱਧ ਤੋਂ ਵੱਧ ਉੱਥੇ ਤੱਕ ਪਹੁੰਚ ਸਕੋਗੇ ਜਿੱਥੇ ਤੁਹਾਥੋਂ ਪਹਿਲਾਂ ਜਾਣ ਵਾਲੇ ਪਹੁੰਚੇ ਹਨ” ! 
ਇਸ ਕਰਕੇ “ਖਤਰੇ ਮੁੱਲ ਲੈਣ ਤੋਂ ਘਬਰਾਇਓ ਨਾਂ” !
ਹਮੇਸ਼ਾਂ “Defensive ਹੋ ਕੇ ਵਿਚਰਨ” ਵਾਲੇ ;
“ਉਸਾਰੂ ਕਾਰਜ ਕਰਨ ਤੋਂ ਵਾਂਝੇ” ਰਹਿ ਜਾਂਦੇ ਹਨ !
“ਗਲਤੀਆਂ ਤੋਂ ਡਰਾਂਗੇ” ਤਾਂ “ਕੁਝ ਨਵਾਂ ਕਿੱਦਾਂ ਕਰ ਸਕਾਂਗੇ” ?
ਸ਼ਾਇਦ “ਸਭ ਤੋਂ ਵਧੀਆਂ ( Perfect ) ਕਰਨ ਦੀ ਲਾਲਸਾ” ਵੀ :
“ਰੁਕਾਵਟ” ਬਣਦੀ ਹੋਵੇ !
ਕਿਉਂਕਿ “Perfection ਦੀ ਉਡੀਕ ਵਿੱਚ” :
“ਅਨੇਕਾਂ ਮੌਕੇ ਖੁੰਝਾ” ਦਿੱਤੇ ਜਾਂਦੇ ਹਨ !
ਦੇਖਿਓ ਤਾਂ, ਕਿਤੇ “ਤੁਹਾਡੇ ਨਾਲ ਵੀ, ਕੁਛ ਅਜਿਹਾ ਹੀ ਤਾਂ ਨਹੀਂ ਹੋ ਰਿਹਾ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਅਕਲਮੰਦੀ” 

“ਕਪੂਰ” ਕਹਿੰਦਾ, “ਅਕਲਮੰਦ” ਉਹ ਹੈ ;
“ਜਿਹੜਾ ਅਧੂਰੇ ਤੱਥਾਂ ਦੇ ਅਧਾਰ ‘ਤੇ ਵੀ ਠੀਕ ਨਿਰਣਾ ਕਰ ਲਵੇ” !
ਅਜਿਹਾ ਕੁਝ “ਨਵੇਂ ਰਾਹਾਂ ‘ਤੇ ਤੁਰਨ” ਤੋਂ ਬਿਨਾਂ ਸੰਭਵ ਨਹੀਂ ਹੁੰਦਾ !
“ਭੇਡਾਂ” ਵਾਂਗ “ਪਿਛਲੱਗ ਬਣਨਾ” ਜਾਂ ਫਿਰ “ਨਕਲ ਮਾਰਨੀ” :
“ਪਰੰਪਰਾਵਾਦੀਆਂ” ਦੀ ਖੂਬੀ ਹੁੰਦੀ ਹੈ !
“ਦੇਖਾ-ਦੇਖੀ” ਤੁਰਨ ਵਾਲੇ ਲੋਕ, ਅਕਸਰ “ਮੰਜਿਲ ਭੁੱਲ ਜਾਂਦੇ ਹਨ” :
ਸ਼ਾਇਦ ਇਸੇ ਕਰਕੇ “ਤੇਜ ਰਫਤਾਰ” ਨਾਲ ਤੁਰਦੇ ਹਨ !
ਕਿਹਾ ਜਾਂਦਾ ਹੈ ਕਿ “ਸਿਧੇ ਅਤੇ ਗਾਹੇ ਹੋਏ ਰਾਹਾਂ” ‘ਤੇ ਤੁਰਨਾ ਸੁਵਿਧਾ ਪੂਰਵਕ ਲਗਦਾ ਹੈ :
ਜਦੋਂ ਕਿ “ਸਿਖਰ ‘ਤੇ ਪਹੁੰਚਣ ਦਾ ਮਾਰਗ ਕਦੇ ਸਿਧਾ ਨਹੀਂ ਹੁੰਦਾ” !
ਓਹ ਕਹਿੰਦੇ ਆ ਨਾਂ, ਕਈ ਲੋਕ “ਸਿਆਣੇ ਬਣਨ ਦੀ ਕਾਹਲ ਵਿਚ ਹੀ, ਮੂਰਖ ਸਾਬਤ ਹੋ ਜਾਂਦੇ ਹਨ” !
ਵੈਸੇ ਵੀ, ਪਖੰਡੀ ਲੋਕ ਜਾਣਦੇ ਨਹੀਂ ਹੁੰਦੇ ਪਈ ਕੋਈ ਵੀ ਨਾਟਕ ਕਰਨ :
ਪਰ “ਸਿਆਣੇ ਹੋਣ ਦਾ ਨਾਟਕ ਕਰਨਾ ਅਸੰਭਵ ਹੁੰਦਾ ਹੈ” !
ਖਿਆਲ ਰੱਖਿਓ ! “ਮੌਲਿਕਤਾ ਨਾਂ ਹੋਈ” ਤਾਂ “ਸਭ ਵਿਅਰਥ” ਹੋਵੇਗਾ !
ਇਸੇ ਕਰਕੇ ਤਾਂ ਕਹੀਦਾ :
ਆਓ ! ਕੁਝ ਨਵਾਂ ਸੋਚੀਏ ਅਤੇ ਵੱਖਰਾ ਕਰੀਏ !
ਤਾਂ ਜੋ ਘੱਟੋ-ਘੱਟ “ਆਸ ਤਾਂ ਰੱਖ ਸਕੀਏ” ;
ਪਈ “ਪਹਿਲਾਂ ਨਾਲੋਂ ਅਲੱਗ ਸਿੱਟੇ ਨਿੱਕਲਣ” !

–ਹਰਨੇਕ ਸਿੰਘ ਨਿਊਜ਼ੀਲੈਂਡ


ਅੱਜ ਦੋਸਤਾਂ / ਸਰੋਤਿਆਂ ਦੇ ਨਾਮ 

ਦੋਸਤੋ ! “ਪਿਛਲੇ ਡੇਢ ਕੁ ਸਾਲ” ਤੋਂ :
“ਵਰਪਾਲ ਨੇ ਅਣਗਿਣਤ ਸ਼ਿਕਾਇਤਾਂ ਕੀਤੀਆਂ” ਤੇ “ਕੇਸਾਂ ਦੀਆਂ ਧਮਕੀਆਂ ਦਿੱਤੀਆਂ ਸਨ” ! 
ਨੋਟ ਕਰਿਓ : 
1) ਇਨਾਂ “ਛੇ ਕੇਸਾਂ ਦਾ ਫੈਸਲਾ, ਆਹ ਹੋਇਆ ਹੈ ਕਿ ਅਸੀ ਰੇਡੀਓ ਤੋਂ ਇੱਕ ਸਟੇਟਮੈਂਟ ਬਰੌਡਕਾਸਟ ਕਰਨੀ ਹੈ” !
2) “ਉਹ ਸਟੇਟਮੈਂਟ ਹਫਤੇ ਕੁ ਤੱਕ ਫਾਈਨਲ ਹੋ ਜਾਏਗੀ ਤੇ ਤੁਹਾਨੂੰ ਦੱਸ ਦਿਆਂਗੇ ਕਿ ਕਿਹੜੇ ਦਿਨ ਰੇਡੀਓ ਤੋਂ ਬਰੌਡਕਾਸਟ ਕਰਨੀ ਹੈ” !
3) ਵੱਡੀ ਗੱਲ ਇਹ ਹੈ ਕਿ “ਇਹ ਫੈਸਲਾ, ਵਰਪਾਲ ਦੀ ਆਸ ਤੋਂ ਬਹੁਤ ਘੱਟ ਹੋਇਆ ਹੈ, ਜਿਸ ਕਰਕੇ ਉਹ ਹੁਣ ਮਾਣ-ਹਾਨੀ ਦਾ ਕੇਸ ਕਰਨ ਦੀ ਧਮਕੀ ਦੇ ਰਿਹਾ ਹੈ” !
4) ਖਿਆਲ ਰੱਖਿਓ, “ਅਸੀਂ ਰੇਡੀਓ ‘ਤੇ ਕੁਛ ਉਸਾਰੂ ਕਰਨ ਵਾਸਤੇ ਬੈਠੇ ਹਾਂ, ਨਾਂ ਕਿ ਕਿਸੇ ਨੂੰ ਬੇਪੱਤ ਕਰਨ ਵਾਸਤੇ” । ਵੈਸੇ ਵੀ “ਹੁਣ ਤੱਕ ਵਰਪਾਲ ਦੀਆਂ ਕਹੀਆਂ ਤੇ ਲਿਖੀਆਂ ਗੱਲਾਂ ਦਾ ਹੀ ਜਵਾਬ ਦਿੱਤਾ ਹੈ” ਤੇ “ਅੱਗੇ ਤੋਂ ਵੀ ਇਸੇ ਤਰਾਂ ਕਰੀਏ, ਕੋਈ ਵੀ ਐਸੀ ਗੱਲ ਨਾਂ ਕਹੀਏ, ਜਿਹੜੀ ਨਿਰ-ਆਧਾਰ ਹੋਵੇ” !
5) “ਜੇ ਸਾਥੋਂ ਕੋਈ ਗਲਤੀ ਹੁੰਦੀ ਵੀ ਹੈ ਤਾਂ ਸਾਨੂੰ ਮੁਆਫੀ ਮੰਗਣ ਤੋਂ ਗੁਰੇਜ ਨਹੀਂ ਕਰਨਾ ਚਾਹੀਦਾ” !
6) ਅਜੇ ਤੱਕ “ਆਪਾਂ ਮਿਥੀ ਹੋਈ ਮੰਜਿਲ ਵੱਲ, ਬਹੁਤ ਤੇਜੀ ਨਾਲ ਵਧ ਰਹੇ ਹਾਂ” ਤੇ “ਵਧਦੇ ਰਹਿਣਾ ਹੀ ਸਾਡਾ ਟੀਚਾ ਹੋਣਾ ਚਾਹੀਦਾ ਹੈ” । ਉਸ ਟੀਚੇ ਵਿੱਚ, “ਗੋਲਡੀ, ਬਲਰਾਜ ਤੇ ਵਰਪਾਲ ਵਰਗਿਆਂ ਦੀ ਕੋਈ ਥਾਂ ਨਹੀ ਹੈ” ਤੇ “ਸਾਨੂੰ ਵੱਡੇ ਪੁਜਾਰੀਆਂ, ( ਧੂੰਦਾ, ਪੰਥਪ੍ਰੀਤ ਤੇ ਪ੍ਰੋ ਦਰਸ਼ਨ ਸਿੰਘ ਵਰਗਿਆਂ ) ਦੀਆਂ ਬਦਬਖਤੀਆਂ ਵੱਲ ਧਿਆਨ ਦੇਣਾ ਹੋਵੇਗਾ” !
7) “ਹੈਂਕੜ ਪਾਲ੍ਹਾਂਗੇ ਤਾਂ ਬਦਲਾ ਲੈਣ ਤੋਂ ਬਿਨਾਂ ਕੁਛ ਨਹੀ ਕਰ ਸਕਾਂਗੇ”, ਇਸ ਕਰਕੇ “ਸਾਨੂੰ ਰੇਡੀਓ ‘ਤੇ ਵਰਤੀ ਜਾਣ ਵਾਲੀ ਸ਼ਬਦਾਵਲੀ ਵੱਲ ਵੀ ਧਿਆਨ ਦੇਣਾ ਹੋਵੇਗਾ” । “ਜਿਹੜੀਆਂ ਵੀ ਗੱਲਾਂ ਕਰਨ ਨਾਲ, ਅਦਾਲਤੀ ਕਾਰਵਾਈ ਹੋਣ ਦਾ ਖਦਸ਼ਾ ਹੈ, ਉਹ ਵਰਤਣ ਤੋਂ ਸੰਕੋਚ ਕਰਨਾ ਪਵੇਗਾ” !
ਬਾਕੀ “ਕੱਲ੍ਹ ਦੇ ਰੇਡੀਓ ਪ੍ਰੋਗਰਾਮ ਵਿੱਚ” !
ਜਰੂਰੀ ਬੇਨਤੀ :
“ਇਸ ਮਸਲੇ ‘ਤੇ ਸੈਂਕੜੇ ਖਬਰਾਂ ਲੱਗਣਗੀਆਂ ਤੇ ਰੇਡੀਓ ਪ੍ਰੋਗਰਾਮ ਹੋਣਗੇ, ਸਾਨੂੰ ਡੀਮੌਰਾਲਾਈਜ ਕਰਨ ਵਾਸਤੇ” !
“ਘਬਰਾਇਓ ਨਾਂ” !
“ਕੁਛ ਵੀ ਨਹੀ ਵਿਗੜਿਆ, ਹੋ ਸਕਦਾ ਜੇਲਾਂ ਵੀ ਹੋਣ ਤੇ ਲੱਖਾਂ ਦਾ ਨੁਕਸਾਨ ਵੀ ਹੋਵੇ” !
“ਸਾਡੇ ਮੋਢੇ ਬਹੁਤ ਮਜਬੂਤ ਹਨ, ਅਸੀਂ ਸਭ ਕੁਛ ਆਪਣੇ ਬਲਬੂਤੇ ਕਰ ਲਵਾਂਗੇ” :
“ਤੁਸੀਂ, ਬੱਸ ਸਾਡੇ ‘ਤੇ ਭਰੋਸਾ ਬਣਾਈ ਰੱਖਿਓ” !
“ਜੇ ਕੁਛ ਪ੍ਰੋਗਰਾਮ ਬਦਲਦਾ ਹੈ ਤਾਂ ਸਮਝ ਲਿਓ ਕਿ ਸਾਡੀ ਸਟਰੈਟਜੀ ਹੋਵੇਗੀ” !
“ਹੌਸਲਾ ਰੱਖਿਓ” ! “ਪੁਜਾਰੀਵਾਦ ਨੂੰ ਜੜ੍ਹਾਂ ਤੋਂ ਪੁੱਟ ਕੇ ਹਟਾਂਗੇ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਕਪੂਰ” ਕਹਿੰਦੈ, “ਜਿਹੜਾ ਲੜਨ ਲਈ ਤਿਆਰ ਹੋਵੇ, ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਜਾਂ ਨਹੀਂ” !
ਗੱਲ ਬਿਲਕੁਲ ਠੀਕ ਹੈ ! 
ਇਸੇ ਕਰਕੇ ਤਾਂ ਕਹਿੰਦੇ ਨੇ ਕਿ ਕਿਸੇ ਝਗੜੇ ਨੂੰ ਦੇਖ ਕੇ :
ਦੋਵੇਂ ਧਿਰਾਂ ਨੂੰ “ਬਰਾਬਰ ਦੇ ਦੋਸ਼ੀ” ਮੰਨਣ ਦੀ ਗਲਤੀ ਨਹੀਂ ਕਰਨੀ ਚਾਹੀਦੀ ! 
“ਗੁਰ ਇਤਿਹਾਸ” ਪੜਿਆਂ ;
ਇਹ ਧਾਰਨਾ ਬੜੀ ਜਲਦੀ ਸਪਸ਼ਟ ਹੋ ਜਾਂਦੀ ਹੈ ! 
ਲਗਦੀ ਵਾਹ “ਝਗੜੇ ਤੋਂ” ਬਚਣਾ ਚਾਹੀਦਾ ਹੈ :
ਪਰ “ਸਾਰਿਆਂ ਦੀ ਨਿਗਾਹ ‘ਚ ਪ੍ਰਵਾਨ ਚੜ੍ਹਨ” ਦੀ ਬਿਮਾਰੀ ਬੜੀ ਖਤਰਨਾਕ ਹੈ !
ਇਹ “ਤੁਹਾਡੇ Creative ਹੋਣ ਦੇ ਰਾਹ ਵਿਚ ਬੜੀਆਂ ਮੁਸ਼ਕਲਾਂ” ਖੜੀਆਂ ਕਰਦੀ ਹੈ ! 
ਕਿਉਂਕਿ ਕੁਝ “ਉਸਾਰੂ” ਕਰਨ ਵਾਸਤੇ, ਬਹੁਤ ਸਾਰੇ “ਬੇਲੋੜੇ ਖਤਰੇ” ਵੀ ਖਰੀਦਣੇ ਪੈਂਦੇ ਹਨ ! 
ਪਰ ਜੇ ਤੁਸੀਂ “ਸਾਰਿਆਂ ਨੂੰ ਖੁਸ਼ ਕਰਨ” ਲੱਗ ਜਾਓ ;
ਤਾਂ ਅਨੇਕਾਂ “ਸਮਝੌਤੇ” ਮੂੰਹ ਅੱਡ ਖਲੋਂਦੇ ਹਨ ! 
ਹਾਂ, ਇਹ ਠੀਕ ਹੈ ਕਿ ਇਸ ਰਾਹ ‘ਤੇ ਤੁਰਿਆਂ ਕਈ ਮੁਸੀਬਤਾਂ ਆਉਂਦੀਆਂ ਹਨ ! 
ਫਿਰ ਵੀ, ਇਹ ਖਿਆਲ ਜਰੂਰ ਰਖਿਓ ;
“ਮੁਸੀਬਤਾਂ ਤੁਹਾਡੀ ਸੋਚਣ-ਸ਼ਕਤੀ ਨੂੰ ਕਈ ਗੁਣਾਂ ਵਧਾ ਦਿੰਦਿਆਂ ਹਨ” !
ਅਤੇ “ਸੋਚਣ ਦੀ ਯੋਗਤਾ ਵਧ ਜਾਵੇ” ;
ਤਾਂ “ਫੈਸਲੇ ਕਰਨ ਵਿਚ ਬਹੁਤ ਸੌਖ” ਹੋ ਜਾਂਦੀ ਹੈ ! 
ਜਿਸ ਰਾਹੀਂ “ਪਛਤਾਵੇ ਦੀ ਮੌਤ” ਮਰਨ ਤੋਂ ਬਚਿਆ ਜਾ ਸਕਦਾ ਹੈ ! 
ਵਾਰ-ਵਾਰ ਸ਼ਰਮਿੰਦੇ ਵੀ ਨੀਂ ਹੋਣਾ ਪੈਂਦਾ ! 
ਕਿੱਦਾਂ ! ਤੁਹਾਡਾ ਕੀ ਖਿਆਲ ਐ ?

–ਹਰਨੇਕ ਸਿੰਘ ਨਿਊਜ਼ੀਲੈਂਡ


ਹੁਣ “ਧੂੰਦਾ ਜੀ ਕੀ ਕਰਨਗੇ” ? 

“ਪਿਛਲੇ ਸਾਲ, ਛਬੀਲ ਲੱਗਣ ਤੋਂ ਬਾਦ, ਸਾਡਾ ਮੰਨਣਾ ਸੀ ਕਿ “ਧੂੰਦਾ ਜੀ ਨੂੰ, ਮਿਸ਼ਨਰੀ ਕਾਲਜ ਤੋਂ ਅਸਤੀਫਾ ਦੇ ਕੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ਼ ਖੜ੍ਹ ਜਾਣਾ ਚਾਹੀਦਾ ਹੈ” ! 
ਪਰ “ਐਸਾ ਨਹੀ ਹੋਇਆ” ਤੇ “ਧੂੰਦਾ ਜੀ ਨੇ ਦੋਗਲਾ ਜਿਹਾ ਬਣ ਕੇ ਚੱਲਣ ਨੂੰ ਤਰਜੀਹ ਦਿੱਤੀ” ! 
ਹੁਣ ਸਵਾਲ ਇਹ ਹੈ ਕਿ ; 
1) “ਸਿੰਘ ਨਾਦ” ਵਾਲੇ “ਪ੍ਰਭਦੀਪ” ਵਲੋਂ “ਛੇੜੀ ਗਈ ਮੁਹਿੰਮ ਵਿੱਚ” : 
“ਧੂੰਦਾ ਜੀ ਦੇ ਹਿਮਾਇਤੀਆਂ ਦਾ ਜਾਣਾ, ਵੱਡੀ ਗਲਤੀ ਨਹੀਂ ਸੀ ? 
2) ਕੀ “ਧੂੰਦਾ ਜੀ ਨੂੰ ਪਤਾ ਨਹੀਂ” ਕਿ “2012 ਪੇਸ਼ੀ ਵੇਲੇ ਤੋਂ, ਪ੍ਰੋ ਦਰਸ਼ਨ ਸਿੰਘ ਵਾਲਾ ਸਾਰਾ ਲਾਣਾ, ਉਨਾਂ ਨੂੰ ਨਫਰਤ ਕਰਦਾ ਹੈ ਤੇ ਕਰਦਾ ਰਹੇਗਾ” ? 
3) ਕੀ “ਰੇਡੀਓ ਵਿਰਸਾ ਦਾ ਵਿਰੋਧ ਕਰਦਿਆਂ, ਧੂੰਦਾ ਜੀ ਨੂੰ ਇਹ ਵੀ ਭੁੱਲ ਗਿਆ” ਕਿ “ਪੰਥਪ੍ਰੀਤ ਦੀ ਪੂਰੀ ਟੀਮ ਤੇ ਹਰਜਿੰਦਰ ਸਿੰਘ ਸਭਰੇ ਵਾਲ਼ਾ ਸਾਰਾ ਗਰੁੱਪ, 2012 ਵਿੱਚ ਦਿਲੋਂ ਚਾਹੁੰਦਾ ਸੀ ਪਈ ਧੂੰਦਾ, ਅਕਾਲ ਤਖਤ ‘ਤੇ ਨਾਂ ਜਾਵੇ” ਤੇ “ਪੰਥ ਵਿੱਚੋਂ ਛੇਕ ਦਿੱਤਾ ਜਾਵੇ” ? 
4) ਹੁਣ “ਪ੍ਰਭਦੀਪ ਤੇ ਖਾਲਸਾ ਨਿਊਜ਼ ਵਾਲੀ ਲੌਬੀ ਵਿੱਚ, ਜਿੱਥੇ ਪੰਥਪ੍ਰੀਤ, ਸਭਰਾ, ਸ਼ੇਰੇ ਪੰਜਾਬ ਵਾਲਾ ਕੁਲਦੀਪ ਸਿੰਘ ਤੇ ਇੰਡਿਆਨਾ ਵਾਲੇ ਦਲਜੀਤ ਵਰਗੇ, ਧੂੰਦੇ ਨੂੰ ਨਫਰਤ ਕਰਨ ਵਾਲੇ ਬੈਠੇ ਹਨ, ਉੱਥੇ ਧੂੰਦੇ ਦੀ ਕੀ ਵੱਟੀ ਹੋਵੇਗੀ” ? 
5) ਇਸ ਹਿਸਾਬ ਨਾਲ, “ਗੋਲਡੀ ਵਾਲੇ ਗਰੁੱਪ ਨੇ, ਪ੍ਰਭਦੀਪ ਨੂੰ ਹੱਲਾਸ਼ੇਰੀ ਦੇ ਕੇ, ਰੇਡੀਓ ਵਿਰਸਾ ਨਾਲੋਂ, ਧੂੰਦੇ ਦਾ ਨੁਕਸਾਨ ਜਿਆਦਾ ਨਹੀਂ ਕੀਤਾ” ? 
6) ਕੋਈ ਪੁੱਛੇ ਪਈ “ਧੂੰਦੇ ਦੀ ਸੁਪੋਰਟ ਕਰਨ ਦਾ ਨਾਟਕ ਕਰਨ ਵਾਲੇ, ਢੱਡਰੀਆਂ ਵਾਲਿਆਂ ਦਾ ਵਿਰੋਧ ਕਰਕੇ, ਜਿਆਦਾ ਨੁਕਸਾਨ ਧੂੰਦੇ ਦਾ ਕਰ ਰਹੇ ਹਨ” ਜਾਂ “ਕਿਸੇ ਹੋਰ ਦਾ” ? 
7) ਅਖੀਰ ਵਿੱਚ, “ਅਜੇ ਵੀ ਸਾਡੀ ਸਲਾਹ ਇਹੀ ਹੈ ਕਿ ਕੌਮ ਦੀ ਬਿਹਤਰੀ ਵਾਸਤੇ ਤੇ ਧੂੰਦਾ ਜੀ ਦੇ ਉੱਜਲ ਭਵਿੱਖ ਵਾਸਤੇ, ਧੂੰਦਾ ਜੀ ਦਾ ਢੱਡਰੀਆਂ ਵਾਲਿਆਂ ਨਾਲ ਖੜ੍ਹ ਜਾਣਾ, ਬਹੁਤ ਲਾਹੇਵੰਦ ਹੋਵੇਗਾ” ! 
“ਜਰੂਰੀ ਬੇਨਤੀ” ; 
ਖਿਆਲ ਰਹੇ ਕਿ “ਇਸ ਗੱਲ ਵਿੱਚ ਨਾਂ ਤਾਂ ਧੂੰਦਾ ਜੀ ਦੇ ਕਰੀਬੀ, ਦਦੇਹਰ ਤੇ ਗੁਰਜੰਟ ਸਿੰਘ ਵਰਗੇ ਖੁਸ਼ ਹੋਣਗੇ” :
ਤੇ “ਨਾਂ ਹੀ ਗੋਲਡੀ, ਬਲਰਾਜ ਤੇ ਵਰਪਾਲ ਵਰਗੇ ਝੋਲੀਚੁੱਕ” ! 
ਕਿਉਂਕਿ “ਇਹ ਸਾਰੇ ਚਿੱਚੜ ਹਨ ਤੇ ਨਹੀਂ ਚਾਹੁੰਣਗੇ ਕਿ ਮੱਝ ਤੋਂ ਦੂਰ ਹੋਣ” ! 
ਹੁਣ ਦੇਖਣਾ ਹੈ ਕਿ ; 
ੳ) “ਕੀ ਧੂੰਦਾ ਪ੍ਰੋ ਦਰਸ਼ਨ ਸਿੰਘ ਵਾਲੀ ਲੌਬੀ ਵਿੱਚ ਜਾ ਕੇ ਆਤਮ-ਘਾਤ ਕਰਦਾ ਹੈ” ? 
ਅ) ਜਾਂ “ਕਨਫਿਊਜ ਹੋ ਕੇ, ਕਾਲਜ ਨਾਲ ਜੁੜਿਆ ਰਹਿੰਦਾ ਹੈ ਤੇ ਚਾਪਲੂਸਾਂ ਵਲੋਂ ਰੋਲ਼ ਦਿੱਤਾ ਜਾਂਦਾ ਹੈ” ? 
ੲ) ਜਾਂ ਫਿਰ “ਹੌਸਲਾ ਕਰਕੇ, ਢੱਡਰੀਆਂ ਵਾਲਿਆਂ ਨਾਲ ਖੜ੍ਹ ਕੇ, ਕਿਸੇ ਲੰਬੀ ਯੋਜਨਾ ਦੀ ਅਗਵਾਈ ਕਰਦਾ ਹੈ” ? 
ਆਓ “ਇੰਤਜ਼ਾਰ ਕਰੀਏ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਸਾਡੀ ਜਿੰਦਗੀ ਦੀ ਇੱਕ ਵੱਡੀ ਸਮੱਸਿਆ” !!!

“ਆਤਮ ਵਿਸ਼ਵਾਸ਼ ਦੀ ਘਾਟ” ਕਾਰਨ, “ਸਾਰਿਆਂ ਦੀ ਸਹਿਮਤੀ” ਉਡੀਕਦੇ-ਉਡੀਕਦੇ :
ਕੋਈ “ਫੈਸਲਾ ਹੀ ਨਹੀਂ ਕਰ ਪਾਉਂਦੇ” ! 
“ਕਪੂਰ” ਕਹਿੰਦਾ :
“ਪੱਥਰਾਂ ਦੀ ਭੀੜ” ਤੋਂ “ਅਲੱਗ” ਹੋ ਸਕਣ ਦਾ “ਜਿਗਰਾ ਕਰਨ ਵਾਲਾ ਪੱਥਰ” ਹੀ, “ਹੀਰਾ” ਅਖਵਾਉਂਦਾ ਹੈ ! 
ਸਾਡੀ ਮੁਸ਼ਕਲ ਇਹ ਹੈ ਕਿ “ਜੌਹਰੀ ਦੀ ਨਿਗਾਹ ‘ਚ ਪ੍ਰਵਾਨ ਵੀ ਚੜ੍ਹਨਾ ਚਾਹੁੰਦੇ ਆਂ” :
ਪਰ “ਪੱਥਰਾਂ ਦੀ ਭੀੜ ਤੋਂ ਛੁਟਕਾਰਾ ਵੀ ਨਹੀਂ ਪਾ ਸਕਦੇ” !
ਖਾਸ ਕਰਕੇ ਜਦੋਂ, ਕਿਸੇ ਦੇ ਮੋਢਿਆਂ ‘ਤੇ “ਹੋਰਾਂ ਦੀ ਜਿੰਮੇਵਾਰੀ” ਹੋਵੇ :
ਸ਼ਾਇਦ “ਬੁਰੇ ਪੈਣ ਤੋਂ ਡਰਦੇ-ਡਰਦੇ ਹੀ, ਸੰਭਾਵਨਾਵਾਂ ਖਤਮ ਕਰ ਲੈਂਦੇ ਹਨ” !
ਸਾਵਧਾਨ ! ਸ਼ਾਇਦ ਆਉਣ ਵਾਲਾ ਸਮਾਂ, ਕਦੇ ਮੁਆਫ ਨਾਂ ਕਰੇ ! 
ਵੈਸੇ ਵੀ, “ਜਿਨਾਂ ਦੇ ਨਜ਼ਰੀਏ ਤੰਗ ਹੋਣ” ਅਤੇ “ਪਰੰਪਰਾਵਾਂ ਦੀਆਂ ਵਲਗਣਾਂ” ਵਿਚ ਵਗਲ੍ਹੇ ਗਏ ਹੋਣ, ਉਨਾਂ ਦੀ ਪ੍ਰਵਾਹ ਹੀ ਕਿਉਂ ਕਰੀਏ ? 
ਕਿਉਂਕਿ “ਮੱਕੜੀਆਂ ਤਾਂ ਅਕਸਰ, ਮਨੁੱਖਾਂ ਬਾਰੇ ਸੋਚਦੀਆਂ ਹੀ ਹੋਣਗੀਆਂ” :
ਪਈ “ਕਿੰਨੇ ਕਮਲ੍ਹੇ ਆ ਜਿਹੜੇ ਐਨੀਆਂ ਸੋਹਣੀਆਂ ਛੱਤਾਂ ਬਣਾ ਕੇ, ਤੁਰੇ ਫਰਸ਼ਾਂ ‘ਤੇ ਫਿਰਦੇ ਆ” !

–ਹਰਨੇਕ ਸਿੰਘ ਨਿਊਜ਼ੀਲੈਂਡ


ਇੱਕ ਹੋਰ ਵਿਦਵਾਨ :-“ਗਿਆਨੀ ਅਜਮੇਰ ਸਿੰਘ ਪੰਜਤੂਰ” !

ਆਹ “ਇੱਕ ਹੋਰ ਵਿਦਵਾਨ” ਨੂੰ ਪੜ੍ਹੋ ! 
“ਗਿਆਨੀ ਅਜਮੇਰ ਸਿੰਘ ਪੰਜਤੂਰ” ! 
ਲਗਦਾ “ਢੱਡਰੀਆਂ ਵਾਲਿਆਂ” ‘ਤੇ “ਲੱਗਣ ਵਾਲੀ ਛਬੀਲ” ਸਬੰਧੀ ;
“ਵਰਪਾਲ ਦੀ ਜਾਣਕਾਰੀ” ਦਾ “ਸੋਮਾ ਵੀ ਪੰਜਤੂਰ” ਹੀ ਹੋਵੇਗਾ !
ਇਹ ਕਹਿੰਦਾ ਕਿ “ਛਬੀਲ ਲੱਗਣ ਪਿੱਛੇ ਹਰਨੇਕ, ਕੈਲੀਫੋਰਨੀਆਂ ਵਾਲੇ ਗੁਰਪ੍ਰੀਤ ਤੇ ਢੱਡਰੀਆਂ ਵਾਲਿਆਂ ਦਾ ਹੱਥ ਹੈ” !
ਇਹਦੀ ਦਲੀਲ ਦੇਖੋ :
1) “ਹਰਨੇਕ ਤੇ ਗੁਰਪ੍ਰੀਤ ਨੇ, ਨਿਊਜੀਲੈਂਡ ਵਾਲਾ 2015 ਦਾ ਝਗੜਾ, ਪਲੈਨ ਬਣਾ ਕੇ, ਸੋਚੀ ਸਮਝੀ ਚਾਲ ਤਹਿਤ ਕੀਤਾ” !
2) ਫੇਰ ਕਹਿੰਦਾ, “ਢੱਡਰੀਆਂ ਵਾਲਿਆਂ ‘ਤੇ ਹਮਲਾ ਵੀ, ਹਰਨੇਕ / ਗੁਰਪ੍ਰੀਤ ਦੀ ਆਪਸੀ ਸਾਜਿਸ਼ ਨਾਲ ਕੀਤਾ ਗਿਆ, ਢੱਡਰੀਆਂ ਵਾਲਾ ਵੀ ਵਿੱਚ ਸ਼ਾਮਿਲ ਸੀ” !
3) ਅੱਗੇ ਕਹਿੰਦਾ “ਧੂੰਦੇ ਤੇ ਪੰਥਪ੍ਰੀਤ ਦੇ ਗੁਰਮਤਿ ਪ੍ਰਚਾਰ ਨੂੰ ਰੋਕਣ ਵਾਸਤੇ ਸਾਜਿਸ਼ ਕੀਤੀ ਗਈ” !
4) “ਇਸ ਸਾਜਿਸ਼ ਵਿੱਚ, ਧੁੰਮਾ ਵੀ ਸ਼ਾਮਿਲ ਹੈ” ਤੇ “ਸਾਰਿਆਂ ਦੇ ਪਿੱਛੇ ਹੈ ਆਰ ਐੱਸ ਐੱਸ” !
ਕਮਾਲ ਦੀ ਗੱਲ ਆ !
“ਐਨਾ ਦਿਮਾਗ ਸਾਡੇ ਪ੍ਰਚਾਰਕਾਂ ਦਾ” ?
ਲਗਦਾ “ਫਿਲਮ ਬਣਾਉਣਗੇ, ਇਸ ਕਹਾਣੀ ‘ਤੇ” !

–ਹਰਨੇਕ ਸਿੰਘ ਨਿਊਜ਼ੀਲੈਂਡ


ਆਹ “ਇੱਕ ਹੋਰ ਸਵਾਲ” ਕੀਤਾ “ਵਰਪਾਲ” ਨੇ !

“ਢੱਡਰੀਆਂ ਵਾਲਿਆਂ ਦਾ ਸਾਥੀ, ਭੁਪਿੰਦਰ ਸਿੰਘ” ;
ਜਿਹੜਾ “ਟਕਸਾਲੀਆਂ ਨੇ ਛਬੀਲ ਲਾ ਕੇ, ਦਿਨੇ ਦਿਹਾੜੇ ਕਤਲ ਕੀਤਾ” !
ਉਹਦੇ ਬਾਰੇ ਕਹਿੰਦਾ, “ਕੀ ਪਤਾ, ਢੱਡਰੀਆਂ ਵਾਲਿਆਂ ਦੇ ਕਿਹੜੇ ਕਿਹੜੇ ਭੇਦ ਜਾਣਦਾ ਸੀ” ?
ਹੁਣ ਦੱਸੋ ! “ਇਹਨੂੰ ਖੱਚਰ ਨਾਂ ਕਹੀਏ ਤਾਂ ਹੋ ਕੀ ਕਹੀਏ” ?
ਕਿੱਡੇ “ਬੇਸ਼ਰਮ” ਆਂ, “ਆਪਣੀ ਵਾਰੀ ਹਰਾਮ-ਖੋਰ ਸ਼ਬਦ ਦੀ ਵਿਆਖਿਆ ਕਰਨ ਲੱਗ ਪੈਂਦੇ ਆ” !
ਇਨਾਂ “ਅਕ੍ਰਿਤਘਣਾਂ ਨੂੰ ਲਗਦਾ, ਹਰ ਕੋਈ ਇਨਾਂ ਵਾਂਗ” ਹੀ ;
“ਸੌਦੇਬਾਜੀ ਵਾਲ਼ੀ ਜਿੰਦਗੀ ਜਿਊਂਦਾ” !

–ਹਰਨੇਕ ਸਿੰਘ ਨਿਊਜ਼ੀਲੈਂਡ


ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ ਨੂੰ

“ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ, ਮੰਜਿਲਾਂ ਨੂੰ ਮਿੱਥ ਕੇ” :
“ਮੈਲਾ ਦਾਗ ਲੱਗਣ ਨਾਂ ਦੇਣਾ ਪਿੱਠ ‘ਤੇ, ਜੋਰ ਸਹਿਣਾ ਹਿੱਕ ‘ਤੇ” :
“ਵੇਖੀਂ ਕਿਤੇ ਤੈਨੂੰ ਕੋਈ ਠੇਡਾ ਮਾਰ ਕੇ, ਡੇਗ ਜਏ ਨਾ ਲਾਗਲਾ”,
“ਤੇਰਾ ਅੱਜ ਪੈ ਗਿਆ ਏ, ਡਾਢਿਆਂ ਦੇ ਨਾਲ ਤਕੜਾ ਮੁਕਾਬਲਾ” !
……………………
ਵਾਹ ਸ਼ੇਰਾ ! ਤਕੜਾ ਹੋ ਕੇ !
–ਹਰਨੇਕ ਸਿੰਘ ਨਿਊਜ਼ੀਲੈਂਡ


ਆਹ ਹੀ “ਕਸਰ ਰਹਿੰਦੀ ਸੀ” !

“ਪ੍ਰੋ ਦਰਸ਼ਨ ਸਿੰਘ” ਦਾ ਵੀ “ਹਿਰਦਾ ਵਲੂੰਧਰਿਆ ਗਿਆ” !
“ਓਏ ਮੰਗ-ਖਾਣਿਓ” ! “ਕੀ ਗੱਲ, ਅੱਜ ਤੋਂ ਪਹਿਲਾਂ ਕੋਈ ਬਿਪਤਾ ਹੀ ਨਹੀਂ ਬਣੀ” ?
ਭਲਾਂ ਦੱਸੋ ! “ਪ੍ਰੋ ਦਰਸ਼ਨ ਸਿੰਘ ਨੇ ਮੇਰੀਆਂ ਉਨਾਂ ਗੱਲਾਂ ਦਾ ਜਵਾਬ ਕਿਉਂ ਨਾਂ ਦਿੱਤਾ”, ਜਦੋਂ ਮੈਂ ਕਿਹਾ ਸੀ :
1) “ਨਵੰਬਰ 84 ਤੋਂ ਬਾਦ, ਦਿੱਲੀ ਵਿੱਚ ਕੀਰਤਨ ਕਰਕੇ, ਲੋਕਾਂ ਦੇ ਮੱਲ੍ਹਮ ਲਾਉਣ ਦਾ ਕੰਮ, ਬੂਟਾ ਸਿੰਘ ਵਰਗਿਆਂ ਦੀ ਸ਼ਹਿ ‘ਤੇ ਕਰਵਾਇਆ ਗਿਆ ਸੀ” ;
ਨਹੀਂ ਤਾਂ “ਜਿਨਾਂ ਨੇ ਹਜਾਰਾਂ ਦਾ ਕਤਲ ਕੀਤਾ, ਉਹ ਇਹ ਰਾਗੀ ਨੂੰ ਬੋਲਣ ਕਿਉਂ ਦਿੰਦੇ” ?
2) ਨਾਲੇ, “ਸੁਰਜੀਤ ਬਰਨਾਲੇ ਦੀ ਪੇਸ਼ੀ, ਪੂਰਾ ਡਰਾਮਾ ਸੀ” ਅਤੇ “ਏਜੰਸੀਆਂ ਦੀ ਸ਼ਹਿ ‘ਤੇ, ਬਰਨਾਲੇ ਨੂੰ ਕਲੀਨ-ਚਿੱਟ ਦੁਆਉਣ ਲਈ ਕਰਵਾਇਆ ਗਿਆ ਸੀ” !
ਪਰ ਹੁਣ “ਹਿਰਦਾ ਵਲੂੰਧਰ ਗਿਆ” :
ਤੇ “ਵੀਡੀਓ ਵੀ ਬਣ ਗਈ” !
ਕੀ “ਅਸੀਂ ਮੰਨ ਲਈਏ ਕਿ ਉੱਪਰਲੀਆਂ ਦੋਵੇਂ ਮਨੌਤਾਂ ਸ਼ਹਿ ਹਨ” ?

–ਹਰਨੇਕ ਸਿੰਘ ਨਿਊਜ਼ੀਲੈਂਡ


ਨਿਊਜੀਲੈਂਡ ਦੀ “ਦੁਖੀ ਆਤਮਾ”

ਆਹ “ਲੇਖ ਪੜ੍ਹਿਓ” ! 
ਨਿਊਜੀਲੈਂਡ ਦੀ “ਦੁਖੀ ਆਤਮਾ” ਦਾ ਵਰਲਾਪ

ਇਹਦਾ ਲਿਖਿਆ ਹੋਇਆ !
ਇਹ “ਪਤੰਦਰ ਦਾ, ਹੀਣ ਭਾਵਨਾ ਦਾ ਮਰੀਜ ਆ” ! 
ਹਰ ਗੱਲ ਵਿੱਚ “ਹ**-ਖੋਰ ਹੋਣ ਦਾ ਸਬੂਤ ਦੇ ਜਾਂਦਾ” ! 
ਇਸ “ਖੋਤੇ ਨੂੰ ਕੱਖ ਦਾ ਨੀ ਪਤਾ” ! 
“ਸਿੰਘ ਸਭਾ” ਬਾਰੇ ਜਾਂ “ਰੇਡੀਓ ਵਿਰਸਾ” ਸੁਆਹ ਨੀਂ ਜਾਣਦਾ !
ਬੱਸ, “ਕਮੀਣੇ ਨੂੰ, ਜਣੇ-ਖਣੇ ਖਹਿਣ ਦਾ ਭੁੱਸ ਪਿਆ ਹੋਇਐ” ! 
ਜੇ “ਮਾੜਾ ਜਿਹਾ ਕੁਛ ਕਹਿ ਦਿਓ” :
ਤਾਂ “ਅੱਧੀ ਰਾਤ ਨੂੰ ਚੀਕਾਂ ਮਾਰਦਾ” ! 
“ਓਏ ਹ**-ਖੋਰਾ” ! “ਜੇ ਅਸਲੇ ਦਾ ਆਂ” :
ਤਾਂ “ਰੇਡੀਓ ‘ਤੇ ਫੋਨ ਕਰਕੇ ਗੱਲ ਕਰ” ! 
ਫੇਰ ਦੇਖ, “ਤੇਰੇ ਵਰਗੇ  ਦੀ ਵਿਦਵਤਾ ਕਿੱਦਾਂ ਨਿਕਲਦੀ ਆ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਨੰਦੂ ਤੇ ਕੰਟੱਕੀ ਤੋਂ ਮਿਲਣ ਵਾਲਾ ਚਿਕਨ, ਵੀ ਕਿਤੇ ਕੁੱਠਾ ਤਾਂ ਨਹੀਂ” ?

 

ਓਏ “ਕਥਾਕਾਰਾਂ ਦੇ ਚਾਪਲੂਸੋ” ! 
“ਪੰਥਪ੍ਰੀਤ ਸਿੰਘ ਨੂੰ ਕਹੋ” : 
“ਅੱਖਾਂ ਤੋਂ ਪੁੱਤਰ-ਮੋਹ ਦੀਆਂ ਪੱਟੀਆਂ ਲਾਹ ਦੇਵੇ” ! 
ਬੜੇ “ਸਵਾਲ” ਆ, “ਜਿਨਾਂ ਦੇ ਜਵਾਬ ਚਾਹੀਦੇ ਆ” ! 
ਪਰ ਇੰਨਾ ਦੱਸਦਿਓ ਪਈ “ਨੰਦੂ ਤੇ ਕੰਟੱਕੀ ਤੋਂ ਮਿਲਣ ਵਾਲਾ ਚਿਕਨ, ਵੀ ਕਿਤੇ ਕੁੱਠਾ ਤਾਂ ਨਹੀਂ” ? 
“ਕੀ ਕਰਨਾ ਰਹਿਤ ਮਰਿਆਦਾ ਦਾ” ? 
“ਘੱਟੋ-ਘੱਟ ਦਸਮ ਗ੍ਰੰਥ ਦੇ ਪ੍ਰਕਾਸ਼ ਦਾ ਵਿਰੋਧ ਕਰਨ ਬਾਰੇ ਤਾਂ ਸਟੈਂਡ ਲੈ ਲਓ” !    

https://youtu.be/ljdy6QIadlI

–ਹਰਨੇਕ ਸਿੰਘ ਨਿਊਜ਼ੀਲੈਂਡ


“ਨਿਊਜੀਲੈਂਡ ਵਾਲ਼ਾ ਚਾਪਲੂਸ” !

ਆ ਚੱਕੋ “ਨਿਊਜੀਲੈਂਡ ਵਾਲ਼ਾ ਚਾਪਲੂਸ” ! 
ਇਨਾਂ “ਖੱਚਰਾਂ” ਨੂੰ ਲਗਦਾ ਪਈ “ਲਿਖਣ ਦਾ ਹੱਕ ਸਿਰਫ ਇਨਾਂ ਕੋਲ ਹੀ ਹੈ” ! 
“ਘੋਟਾ ਲਾ ਕੇ” ਜਾਂ “ਨਕਲਾਂ ਮਾਰ ਕੇ”। : 
“ਬਣੇ ਹੋਏ ਵਿਦਵਾਨ” ਬੱਸ “ਖੱਚ ਮਾਰਨ ਜੋਗੇ ਹੀ ਨੇ” ! 
“ਹਰਾਮ-ਖੋਰ ਹੋਣ ਦਾ ਕੋਈ ਮੌਕਾ ਨੀਂ ਲੰਘਣ ਦਿੰਦੇ” ! 
ਨਾਲੇ “ਵਰਲਾਪ ਤਾਂ ਦੋਗਲਿਆਂ ਦਾ ਸਿਰਦਾਰ ਆ” ! 
ਪਤੰਦਰਾ ! ਜਿਹੜਾ “ਮਾਸ ਖਾਣ ਬਾਰੇ ਲਿਖਿਆ ਸੀ, ਉਹਦੀ ਜਿੰਮੇਵਾਰੀ ਕਿਉਂ ਨੀਂ ਚੁੱਕਦਾ ਓਏ” ? 
“ਜਿਹੜਾ ਕੁੱਤਪੁਣਾ ਕੀਤਾ ਸੀ” : 
“ਉਹਦੀ ਭਰਪਾਈ ਕੋਈ ਹੋਰ ਕਿਉਂ ਕਰੇ” ? 
ਭਲਾ ਦੱਸੋ ! “ਯਾਦਵਿੰਦਰ ਦੇ ਲਿਖੇ ਲੇਖ ਦੀ ਜਿੰਮੇਵਾਰੀ, ਲਖਬੀਰ ਸਿੰਘ ਦੇ ਸਿਰ ਕਿਉਂ” ? 
ਕੀ ਗੱਲ, “ਤੁਹਾਨੂੰ ਇਹ ਕਿਉਂ ਲਗਦਾ ਕਿ ਯਾਦਵਿੰਦਰ ਲਿਖ ਨਹੀਂ ਸਕਦਾ” ? 
ਵੈਸੇ ਵੀ, “ਜੇ ਲਖਬੀਰ ਸਿੰਘ ਨੇ ਲਿਖਣਾ ਹੋਵੇ, ਉਹ ਆਪਣੇ ਨਾਮ ਹੇਠ ਕਿਉਂ ਨਹੀਂ ਲਿਖੇਗਾ” ? 
“ਤੁਹਾਨੂੰ ਕਮੀਣਿਆਂ ਨੂੰ ਇਹ ਕਿਉਂ ਲਗਦਾ” ਪਈ “ਸਾਰੇ ਹੀ ਤੁਹਾਡੇ ਵਰਗੇ ਕਮੀਣੇ ਤੇ ਦੋਗਲੇ ਆ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਕੀ ਹੱਥੀਂ ਮਿਹਨਤ ਕਰਕੇ ਖਾਣ ਵਾਲ਼ੇ “ਵਿਦਵਾਨ ਨਹੀਂ ਬਣ ਸਕਦੇ” ? 

ਕੀ ਗੱਲ “ਕਥਾਕਾਰੋ” ? 
ਕੋਈ ਦੱਸੇਗਾ ਕਿ “ਤੁਸੀ ਲੋਕ ਵਿਦਵਾਨ ਹੋਣ ਦਾ ਸਰਟੀਫਿਕੇਟ ਕਿੱਥੋਂ ਲਿਆਏ ਹੋ” ? 
ਕੀ ਤੁਸੀ ਲੋਕ “ਬ੍ਰਾਹਮਣ ਤੋਂ ਵੀ ਅੱਗੇ ਹੋ” ? 
“ਜੇ ਬ੍ਰਾਹਮਣ ਦੀ ਵਿਦਵਤਾ ਨੂੰ ਚੈਲੰਜ ਕੀਤਾ ਜਾ ਸਕਦਾ”। ; 
ਤਾਂ “ਤੁਹਾਨੂੰ ਕਿਉਂ ਨਹੀਂ” ? 
ਭਲਾ ਦੱਸੋ ! “ਜੇ ਅਸੀਂ ਫੈਕਟਰੀਆਂ ਵਿੱਚ ਜਾ ਕੇ” ; 
“ਕੰਮ ਕਰਕੇ ਪੈਸੇ ਕਮਾਉਂਦੇ ਹਾਂ” ਤਾਂ “ਕੀ ਵਿਦਵਾਨ ਨਹੀਂ ਬਣ ਸਕਦੇ” ? 
“ਕੀ ਵਿਦਵਾਨ ਹੋਣ ਵਾਸਤੇ ਜਰੂਰੀ ਹੈ ਕਿ ਇੱਕ ਢੋਲਕੀ ਲੈ ਕੇ ਬੇਸੁਰਾ ਜਿਹਾ ਗਾਉਣ ਲੱਗੀਏ” ? 
“ਬੰਦੇ ਬਣ ਜਾਓ ਬੰਦੇ” ! 
“ਜਵਾਬ ਤਾਂ ਮੰਗਾਂਗੇ” !

https://m.youtube.com/watch?v=lZoNa4gTYv8&feature=youtu.be

–ਹਰਨੇਕ ਸਿੰਘ ਨਿਊਜ਼ੀਲੈਂਡ


“ਹਨੇਰੀਆਂ” ਤੋਂ ਡਰਨਾ ਨੀਂ ਚਾਹੀਦਾ” !

ਇੱਕ ਜਗ੍ਹਾ “ਕਪੂਰ” ਨੇ ਲਿਖਿਆ ਹੈ :
“ਹਨੇਰੀਆਂ ਵਾਤਾਵਰਣ ਨੂੰ ਸਾਫ਼-ਸੁਥਰਾ ਕਰ ਦਿੰਦੀਆਂ ਹਨ” !
ਇਸ ਕਰਕੇ “ਹਨੇਰੀਆਂ” ਤੋਂ ਡਰਨਾ ਨੀਂ ਚਾਹੀਦਾ !
ਹਾਂ, ਇਹ ਗੱਲ ਤਾਂ ਹੈ ਕਿ ਅਜਿਹੇ ਮੌਸਮ ਵਿਚ ਇਲਜਾਮ ਲਗਦੇ ਹਨ, ਬਦਨਾਮੀ ਹੁੰਦੀ ਹੈ, ਅਕ੍ਰਿਤਘਣਤਾ ਦੀ ਸੰਭਾਵਨਾ ਵਧ ਜਾਣ ਕਾਰਨ ਸਹਿਣਸ਼ੀਲਤਾ ਘਟਦੀ ਹੈ, ਆਪਾ-ਧਾਪੀ ਵਧ ਜਾਂਦੀ ਹੈ ਅਤੇ ਮਿਲਵਰਤਨ, ਤਿਆਗ, ਕੁਰਬਾਨੀ ਆਦਿਕ ਉਸਾਰੂ ਗੁਣ ਖੰਭ ਲਾ ਕੇ ਉਡ ਜਾਂਦੇ ਹਨ ! 
ਇਹ ਵੀ ਠੀਕ ਹੈ ਕਿ ਇਹੋ-ਜਿਹੇ ਹਾਲਾਤਾਂ ਵਿਚ ਇੱਕ-ਦੂਜੇ ‘ਤੇ ਭਰੋਸਾ, ਵਿਸ਼ਵਾਸ਼ ਕਰਨ ਦੀ ਸ਼ਮਤਾ ਤਾਂ ਘਟਦੀ ਹੀ ਹੈ ;
ਸਗੋਂ ਆਤਮ-ਵਿਸ਼ਵਾਸ਼ ਵੀ ਘਟਣ ਲੱਗ ਜਾਂਦਾ ਹੈ ਕਿਉਂਕਿ ਤੁਹਾਡੇ ‘ਤੇ ਇਲਜਾਮ ਲਾਉਣ ਵਾਲਿਆਂ, ਤੁਹਾਡੇ ਵਿਰੁਧ ਫਤਵੇ ਦੇਣ ਵਾਲਿਆਂ, ਧਮਕੀਆਂ ਦੇਣ ਵਾਲਿਆਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਦੀ ਗਿਣਤੀ “ਜਮਾਂ ਹੋਣ” ਦੀ ਬਜਾਏ “ਗੁਣ੍ਹਾਂ ਹੋਣ” ਲੱਗ ਜਾਂਦੀ ਹੈ !
ਇੰਨਾ ਕੁਝ Negative ਹੋਣ ਦੇ ਅਤੇ ਹੁੰਦੇ ਰਹਿਣ ਦੇ ਬਾਵਜੂਦ :
ਸਾਨੂੰ ਇਹ ਸੋਚ ਕੇ ਦ੍ਰਿੜਤਾ ਰੱਖਣੀ ਚਾਹੀਦੀ ਹੈ ਕਿ “ਕੋਈ ਵੀ ਸਬੱਬ ਨਾਲ਼ ਜਾਂ ਅਚਾਨਕ ਹੀ ਸਿਆਣਾ ਨਹੀਂ ਬਣਿਆ” !
ਨਾਲੇ ਇਹ ਵੀ ਯਾਦ ਰੱਖਿਓ ;
“ਪ੍ਰਸੰਸਾਯੋਗ ਚਰਿੱਤਰਾਂ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਹੀ ਸਿਰਜਦੀਆਂ ਹਨ” !
ਵੈਸੇ ਵੀ ਆਪਣੇ ਆਤਮ-ਵਿਸ਼ਵਾਸ਼ ਨੂੰ ਬਣਾਈ ਰੱਖਣਾ ਸਾਡੀ ਆਪਣੀ ਜਿੰਮੇਵਾਰੀ ਹੈ !
ਸੌਖੇ ਰਹਾਂਗੇ ਜੇ ਇਹ ਯਾਦ ਰੱਖਾਂਗੇ ;
“ਆਤਮ ਵਿਸ਼ਵਾਸ਼ ਗੁਆ ਲੈਣ ਵਾਲੇ ਕੋਲ, ਗੁਆਉਣ ਵਾਸਤੇ ਹੋਰ ਬਚਦਾ ਹੀ ਕੁਝ ਨੀਂ” !
ਪਤਾ ? ਆਪਣੇ-ਆਪ ਨੂੰ ਪੈਰਾਂ ‘ਤੇ ਖੜ੍ਹੇ ਰੱਖਣ ਵਿਚ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਆਉਂਦੀ ਹੈ ?
ਸਾਡੀ “ਦਿਖਾਵਾ ਕਰਨ ਦੀ ਆਦਤ” !
ਸਾਨੂੰ ਬਚਪਨ ਤੋਂ ਹੀ “ਆਗਿਆਕਾਰੀ” ਬਣਾਇਆ ਗਿਆ ਹੈ ! 
ਜਿਸ ਕਰਕੇ ਅਸੀਂ ਨਾਂ ਚਾਹੁੰਦੇ ਹੋਏ ਵੀ “ਉਮਰ, ਪੈਸੇ ਜਾਂ ਰਿਸ਼ਤੇ ਵਿਚ ਵੱਡਿਆਂ ਮੂਹਰੇ ਝੁਕ ਕੇ” ;
“ਆਪ ਵੀ ਦੁਖੀ ਹੁੰਦੇ ਹਾਂ” ਅਤੇ “ਬਾਕੀਆਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣਦੇ ਹਾਂ” ! 
ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਕਿਸੇ ਵੀ ਦੁਬਿਧਾ ਸਮੇਂ, ਸਾਰੇ ਪੱਖਾਂ ਨੂੰ ਵਿਚਾਰ ਕੇ, ਪੂਰੀ ਬੇਬਾਕੀ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾਵੇ !
ਕਿਤੇ-ਕਿਤੇ, ਸਾਡੇ ਵਿਚੋਂ ਕੋਈ ਵਿਰਲਾ-ਟਾਵਾਂ ਅਜਿਹਾ ਸਟੈਂਡ ਲੈ ਪਾਉਂਦਾ ਹੈ !
ਉੱਥੇ ਵੀ ਮੁਸ਼ਕਲ ਇਹ ਬਣ ਜਾਂਦੀ ਹੈ ਕਿ ਸਟੈਂਡ ਲੈਣ ਵਾਲ਼ਾ, ਪੁਰਾਣੇ ਸਿਸਟਮ ਨਾਲ਼ ਲੜਨ ਲੱਗ ਪੈਂਦਾ ਹੈ !
ਜਦੋਂ ਕਿ ਚਾਹੀਦਾ ਇਹ ਕਿ ਬਣੇ ਹੋਏ ਸਿਸਟਮ ਨਾਲ਼ ਝਗੜਨ ਦੀ ਥਾਂ ;
ਕੋਈ “ਨਵਾਂ ਸਿਸਟਮ” ਖੜ੍ਹਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰੀਏ !
ਸੰਭਵ ਹੈ ਕਿ ਅਜਿਹਾ ਹੁੰਦਾ ਦੇਖ ਕੇ ਚੀਕ-ਚਿਹਾੜਾ ਪਵੇ !
ਪਰ ਖਿਆਲ ਰੱਖਿਓ, ਕੁਝ ਨਵਾਂ ਬਣਾਉਣ ਵੇਲੇ, ਪੁਰਾਣੇ ਟੁੱਟਦੇ ਹਨ ਤਾਂ ਟੁੱਟਣ ਦੀ ਆਵਾਜ਼ ਤਾਂ ਆਵੇਗੀ ਹੀ !
ਕਿ ਨਹੀਂ ?

–ਹਰਨੇਕ ਸਿੰਘ ਨਿਊਜ਼ੀਲੈਂਡ


“ਜਗਮੀਤ ਸਿੰਘ ਦੀ ਜਿੱਤ” ਦੀ “ਖੁਸ਼ੀ ਮਨਾਉਣ ਵਾਲਿਓ”!

“ਕਨੇਡਾ” ਦੀ “ਜਗਮੀਤ ਸਿੰਘ ਦੀ ਜਿੱਤ” ਦੀ “ਖੁਸ਼ੀ ਮਨਾਉਣ ਵਾਲਿਓ” ! 
“ਜਾਗਰੂਕ ਕਹਾਉਣ ਵਾਲੇ, ਕਿਉਂ ਉੱਛਲ ਰਹੇ ਹਨ” ? 
1) “ਕੀ ਤੁਹਾਨੂੰ ਪਤਾ ਨਹੀਂ” ਕਿ “ਹੰਸਰੇ ਵਰਗੇ” ਤੇ “ਪੰਨੂੰ ਵਰਗਿਆਂ ਦਾ ਚਹੇਤਾ ਹੈ” ? 
2) “ਕੀ ਤੁਹਾਨੂੰ ਪਤੈ” ਕਿ “ਜਗਮੀਤ ਦੀਆਂ ਹੁਣ ਤੱਕ ਦੀਆਂ ਸਪੀਚਾਂ ਕਿੰਨੀਆਂ ਕੌਮ-ਘਾਤਕ ਹਨ” ? 
3) “ਕੀ ਤੁਹਾਨੂੰ ਪਤਾ” ਪਈ “ਇਹ ਜਗਮੀਤ, ਡਿਕਸੀ ਰੋਡ ਵਾਲੇ ਹੰਸਰੇ ਵਰਗੇ” : 
ਤੇ “ਮਾਲਟਨ ਵਾਲੀ ਗੁੰਡਾ ਜੁੰਡਲੀ ਦਾ ਪਾਲ੍ਹਿਆ ਹੋਇਐ” ? 
4) “ਕੀ ਵੋਟਾਂ ਵਿੱਚ, ਕੋਈ ਸੰਜੀਦਗੀ ਨਾਲ਼ ਸੋਚਣ ਵਾਲਾ ਜਿੱਤ ਸਕਦੈ” ? 
5) “ਜਿਹਦੀਆਂ ਸਪੀਚਾਂ ਲਿਖਾਉਣ ਵਾਲੇ ਪੱਕੇ ਟਕਸਾਲੀ ਹੋਣਗੇ, ਉਹ ਕੀ ਚੰਦ ਚਾੜ੍ਹੂ” ? 
6) ਪਹਿਲਾਂ ਵੀ “ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ, ਸੂਰਤ ਸਿੰਘ ਦੀ ਭੁੱਖ ਹੜਤਾਲ” ਵੇਲ਼ੇ : 
ਤੇ “2020 ਰੈਫਰੈਂਡਮ ਦੇ ਮਾਮਲੇ, ਥੋੜ੍ਹਾ ਗੰਦ ਪਾਇਆ ਇਸ ਨੇ” ? 
7) ਜੇ “ਗੱਲ ਦਸਤਾਰ ਧਾਰੀ ਦੀ ਹੈ” ਤਾਂ “ਕੀ ਅੱਜ ਤੋਂ ਪਹਿਲਾਂ” ; 
“ਕੋਈ ਦਸਤਾਰ ਧਾਰੀ, ਵੱਡੇ ਅਹੁਦੇ ‘ਤੇ ਨਹੀਂ ਪਹੁੰਚਿਆ” ? 
😎 “ਕੀ ਜੂਨ 84 ਵੇਲੇ, ਭਾਰਤ ਦਾ ਰਾਸ਼ਟਰਪਤੀ, ਦਸਤਾਰ ਵਾਲ਼ਾ ਨਹੀਂ ਸੀ” ? 
9) ਕੀ “ਭਾਰਤ ਦਾ ਪ੍ਰਧਾਨ ਮੰਤਰੀ” ਤੇ “ਪੰਜਾਬ ਦਾ ਮੁੱਖ ਮੰਤਰੀ” ; 
“ਦਸਤਾਰ ਵਾਲ਼ਾ ਨਹੀਂ ਰਿਹਾ” ? 
“ਟਕਸਾਲੀ ਭੇਡਾਂ ਦੀ ਛੱਡੋ” ! 
ਤੇ “ਨਾਂ ਹੀ ਕੇਜਰੀਵਾਲ ਦੀਆਂ ਚੱਪਲਾਂ ਚੱਟਣ ਵਾਲਿਆਂ ਦੀ ਗੱਲ ਆ” : 
“ਮੈ ਤਾਂ ਕੌਮੀ ਚੇਤਨਾ ਰੱਖਣ ਵਾਲ਼ਿਆਂ ਦੀ ਗੱਲ ਕਰਦਾਂ” ! 
ਦੋਸਤੋ ! “ਤਕਲੀਫ ਤਾਂ ਹੋਵੇਗੀ” : 
ਪਰ “ਆਓ” ! “ਦੂਰ-ਅੰਦੇਸ਼ੀ ਤੋਂ ਕੰਮ ਲਈਏ” ! 
“ਵੱਡੀ ਤੇ ਜਰੂਰੀ ਗੱਲ” : 
“ਕੀ ਅਜੇ ਵੀ, ਮਾਸਟਰ ਤਾਰਾ ਸਿੰਘ ਵਰਗਿਆਂ ਦੀ ਸ਼ਹਿ ‘ਤੇ ਪਲਣ ਵਾਲੇ” ; 
“ਬਲਦੇਵ ਸਿੰਘਾਂ ਦੇ ਮੰਤਰੀ ਬਣਨ ਦੀਆਂ ਖੁਸ਼ੀਆਂ ਮਨਾਈ ਜਾਵਾਂਗੇ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਪ੍ਰਚਾਰਕ” ਤੇ “ਸਾਂਝੀ ਖੁਰਲੀ” 

ਲਓ ਜੀ “ਹਰਜੀਤ ਸਿੰਘ ਢਪਾਲੀ” ਤਾਂ “ਆਪੇ ਮੰਨ ਗਿਆ” :
“ਸਿਰਫ ਟੁੱਕੜ-ਖਾਣੇ ਹੀ ਨੇ” ! 
ਕਹਿੰਦੈ, “ਤਕੜੇ ਦੇ ਸਿੰਗ ਭੰਨੋ” : 
ਕਿਉਂਕਿ “ਸਾਨੂੰ ਸਾਂਝੀ ਖੁਰਲੀ” ਵਿੱਚੋਂ “ਪੱਠੇ ਨੀਂ ਖਾਣ ਦਿੰਦਾ” ! 
ਇਸ “ਫੁਕਰੇ ਨੂੰ, ਸਮਝਦਾਰਾਂ ਵਿੱਚ ਗਿਣਦੇ ਸੀ” ; 
“ਕਰ ਲਓ ਘਿਓ ਨੂੰ ਭਾਂਡਾ” ! 
ਭਰਾਵੋ ! “ਦਸੰਬਰ ਤੱਕ, ਕਿਹੜੇ ਪ੍ਰੋਗਰਾਮ ਦੀ ਆਸ ਕਰ ਸਕਦੇ ਆਂ” ? 
“ਕੀ ਇਹ ਲੋਕ ਜੰਮੇ ਹੀ ਹ****ਗੀਆਂ ਕਰਨ ਵਾਸਤੇ ਨੇ” ? 
ਵੈਸੇ ਵੀ “ਢਪਾਲੀ ਦੀਆਂ ਸਾਰੀਆਂ ਹੀ ਪੋਸਟਾਂ” ; 
“ਦੋਹਰੇ ਅਰਥਾਂ ਵਾਲੀਆਂ ਕਿਉਂ ਹੁੰਦੀਆਂ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਭੀੜ੍ਹ”

“ਕਪੂਰ” ਕਹਿੰਦੈ, “ਹਰ ਇੱਕ ਵਿੱਚ” :
“ਇਕੱਲੇ ਤੇ ਅਨੋਖੇ ਹੋਣ” ਦੀ “ਸਮਰੱਥਾ ਨਹੀਂ ਹੁੰਦੀ” ! 
ਇਸੇ ਕਰਕੇ “ਬਹੁਗਿਣਤੀ, ਭੀੜ ਦਾ ਹੀ ਹਿੱਸਾ ਬਣਨਾ ਚਾਹੁੰਦੀ ਹੈ” ! 
ਇਹ ਤਾਂ ਸੁਣਿਆਂ ਹੀ ਹੋਵੇਗਾ :
ਕਿ “ਨਾਂ ਤਾਂ ਸਿਆਂਣਿਆਂ ਦੀ ਭੀੜ ਹੋਇਆ ਕਰਦੀ ਹੈ” : 
ਅਤੇ “ਨਾਂ ਹੀ ਕਿਸੇ ਭੀੜ ਵਿੱਚ ਬਹੁਤੇ ਸਿਆਣੇ ਲੋਕ ਹੁੰਦੇ ਹਨ” ! 
ਇਸੇ ਤਰਾਂ “ਨਾਂ ਤਾਂ ਪਰਿਵਰਤਨ ਅਤੇ ਵਿਕਾਸ ਸੌਖੇ ਹੁੰਦੇ ਹਨ” : 
ਅਤੇ “ਨਾਂ ਹੀ ਜਲਦੀ ਨਾਲ ਵਾਪਰਨ ਵਾਲੀ, ਤਬਦੀਲੀ ਟਿਕਾਊ ਤੇ ਹੰਢਣਸਾਰ ਹੋ ਸਕਦੀ ਹੈ” ! 
ਕਹਿੰਦੇ “ਭੀੜ ਕੋਲ ਸਮਝਣ-ਸਮਝਾਉਣ ਦਾ ਸਬਰ ਨਹੀਂ ਹੁੰਦਾ” : 
ਅਤੇ “ਭੀੜ ਦੀ ਨੁਕਸਾਨ ਕਰਨ ਦੀ ਸੰਭਾਵਨਾ ਤੇ ਸਮਰੱਥਾ ‘ਤੇ ਵੀ ਸ਼ੱਕ ਨਹੀਂ ਹੋਣਾ ਚਾਹੀਦਾ” ! 
ਕਿਉਂਕਿ “ਭੀੜ ਸਬੰਧੀ ਸਿਧਾਂਤ ਹੈ ਕਿ ਭੀੜ ਦਾ ਵਿਹਾਰ ਭੀੜ ਵਿੱਚਲੇ, ਨੀਵੀਂ ਤੋਂ ਨੀਵੀਂ ਅਕਲ ਵਾਲੇ ਵਿਅਕਤੀ ਦੀ ਪੱਧਰ ਤੱਕ ਡਿਗੇਗਾ” ! 
ਕੀ ਤੁਸੀਂ ਵੀ “ਭੀੜ ਦਾ ਹਿੱਸਾ” ਬਣਕੇ ਰਹਿਣ ਵਿੱਚ ਹੀ ਸੁਵਿਧਾ ਮਹਿਸੂਸ ਤਾਂ ਨਹੀਂ ਕਰ ਰਹੇ ? 
ਖਿਆਲ ਰੱਖਿਓ ! “ਬੇਲੋੜੇ ਖਤਰੇ ਮੁੱਲ ਲੈਣ ਤੋਂ ਘਬਰਾਉਣ ਵਾਲੇ, ਕੁਝ ਵੀ ਉਸਾਰੂ ਨਹੀਂ ਕਰ ਸਕਦੇ !

–ਹਰਨੇਕ ਸਿੰਘ ਨਿਊਜ਼ੀਲੈਂਡ


“ਪਰਿਵਰਤਨ”

ਕਹਿੰਦੇ “ਲੋਕਾਂ ਦੀ ਬਹੁਗਿਣਤੀ” :
“ਪ੍ਰਚਲਿਤ ਵਿਚਾਰਾਂ ਨਾਲ਼ ਸੰਤੁਸ਼ਟ ਹੁੰਦੀ ਹੈ” ! 
ਸ਼ਾਇਦ ਇਹੀ ਕਾਰਨ ਹੋਵੇ, ਜਿਸ ਕਾਰਨ :
“ਨਵੀਆਂ ਗੱਲਾਂ ਕਰਨ ਵਾਲਾ, ਉਨਾਂ ਨੂੰ ਵਿਸ਼ਵਾਸ਼ਯੋਗ ਨਹੀਂ ਲਗਦਾ” ! 
ਇਹ ਵੀ ਹੋ ਸਕਦਾ ਪਈ “ਇਸ ਗੱਲੋਂ ਡਰਦੇ ਹੋਣ” :
ਕਿ “ਸਾਨੂੰ ਕਿਤੇ ਬਦਲ ਨਾਂ ਦੇਵੇ” !
ਵੈਸੇ ਵੀ “ਜਿਹੜੇ ਪਰਿਵਰਤਨ ਤੋਂ ਡਰਦੇ ਹਨ” :
ਉਹ “ਅਸਿਧੇ ਤੌਰ ‘ਤੇ ਵਿਕਾਸ ਦਾ ਵਿਰੋਧ ਕਰ ਰਹੇ ਹੁੰਦੇ ਹਨ” !
ਭਲੇ ਹੀ “ਵਿਦਵਾਨ ਜਾਂ ਵਿਗਿਆਨਕ ਹੋਣ ਦਾ ਡ੍ਰਾਮਾ ਕਰਦੇ ਹੋਣ” !
ਗਰੰਟੀ ਐ, “ਅਜਿਹੇ ਲੋਕ, ਆਗਿਆਕਾਰੀ ਪੈਰੋਕਾਰ ਪੈਦਾ ਕਰਨ ਤੋਂ ਵੱਧ ਕੁਛ ਨਹੀਂ ਕਰ ਸਕਦੇ” !
ਇਹ ਵੀ ਹੋ ਸਕਦਾ ਹੈ ਕਿ “ਉਹ ਇਸ ਸਚਾਈ ਤੋਂ ਅਨਜਾਣ ਹੋਣ” :
ਕਿ “ਸਮਾਜ ਨੂੰ ਸੋਚਵਾਨਾਂ ਦੀ ਲੋੜ ਹੁੰਦੀ ਹੈ, ਤੋਤਿਆਂ ਦੀ ਨਹੀਂ” ! 
ਕੀ ਤੁਸੀਂ ਨੋਟ ਕੀਤਾ ? 
ਜੇ ਨਹੀਂ ਕੀਤਾ ਤਾਂ ਹੁਣ ਧਿਆਨ ਦਿਓ ! 
ਗਹੁ ਨਾਲ ਵਾਚਿਓ ; 
ਪਈ “ਸਾਡੇ ਵਿਦਵਾਨ / ਪ੍ਰਚਾਰਕ” ਵੀ :
ਕਿਤੇ “ਸੋਚਵਾਨਾਂ ਦੀ ਬਿਜਾਇ, ਤੋਤੇ ਹੀ ਤਾਂ ਪੈਦਾ ਨਹੀਂ ਕਰਨਾ ਚਾਹੁੰਦੇ” ?

–ਹਰਨੇਕ ਸਿੰਘ ਨਿਊਜ਼ੀਲੈਂਡ


“ਗਿਆਨ” ਤੋਂ ਬਿਨਾਂ “ਸ਼ਰਧਾ”

“ਗਿਆਨ” ਤੋਂ ਬਿਨਾਂ “ਸ਼ਰਧਾ” ; 
ਤੇ “ਸ਼ਰਧਾ ਤੋਂ ਬਿਨਾਂ ਗਿਆਨ” ਬਹੁਤ ਹੀ “ਖਤਰਨਾਕ ਆ” ! 
“ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ” ! 
“ਜਾਗਰੂਕ” ਕਹਾਉਣ ਵਾਲਿਆਂ ਵਿੱਚੋਂ ਬਹੁਤੇ ; 
“ਇਸੇ ਗਿਣਤੀ ਵਿੱਚ ਆਉਂਦੇ ਹਨ” !
ਠੀਕ ਐ ਕਿ “ਅਗਿਆਨਤਾ ਤੇ ਹੰਕਾਰ” ; 
“ਇਕੱਠੇ ਹੋ ਕੇ, ਬਹੁਤ ਨੁਕਸਾਨ ਕਰਦੇ ਆ” ! 
ਪਰ “ਸ਼ਰਧਾ ਵਿਹੂਣਾ ਗਿਆਨ” ਵੀ : 
ਕੋਈ “ਘੱਟ ਖਤਰੇ ਨੀਂ ਪੈਦਾ ਕਰਦਾ” ! 
“ਜਜਬਾਤੀ ਹੋ ਕੇ ਕੀਤੇ ਫੈਸਲੇ” ; 
ਸ਼ਾਇਦ “ਕੁਛ ਨਾਂ ਸੰਵਾਰ ਸਕਣ” ਪਰ “ਜਜਬਾਤਾਂ ਨੂੰ ਸੁਪਰੈੱਸ ਕਰਕੇ ਵੀ ਨਹੀਂ ਸਰਨਾ” !
ਲੋੜ ਆ “ਜਜਬਾਤਾਂ ਨੂੰ ਗਿਆਨ ਦੀ ਅਗਵਾਈ ਵਿੱਚ ਤੋਰਨ ਦੀ”

–ਹਰਨੇਕ ਸਿੰਘ ਨਿਊਜ਼ੀਲੈਂਡ !


“ਵੇਖ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ” : 
“ਮਰ ਜਾਣਾ,ਮਾਰ ਜਾਣਾ ਆਮ ਗੱਲਾਂ ਨੇ ; 
“ਮੱਥੇ ਖਾਸ ਹੀ ਮੁਸੀਬਤਾਂ ਨਾ ਡਾਹੁੰਦੇ ਹੁੰਦੇ ਆ, ਬੰਦੇ ਟਾਂਵੇ-ਟਾਂਵੇਂ…………
…………………………….
ਧੰਨਵਾਦ, “ਐਡੇ ਵੱਡੇ ਝੱਗੇ ਸਮਾਉਣ ਵਾਲਿਆਂ ਦਾ” : 
ਲਗਦਾ “ਹੁਣ ਰੇਡੀਓ ਵਾਲਿਆਂ ਨੂੰ, ਕੱਦ ਵਧਾਉਣਾ ਪਊ” ! 
ਦੋਸਤੋ ! “ਵਾਅਦਾ ਰਿਹਾ, ਪਿੱਠ ਨੀਂ ਲੱਗਣ ਦਿਆਂਗੇ” !

–ਹਰਨੇਕ ਸਿੰਘ ਨਿਊਜ਼ੀਲੈਂਡ


“ਸਾਡੇ ਆਗੂ ਬਣਨ” ਵਾਲ਼ੇ ਕਥਾਕਾਰ” !

ਕੀ ਕੋਈ ਦੱਸੇਗਾ ਕਿ “ਸਾਡੇ ਆਗੂ ਬਣਨ” ਵਾਲ਼ੇ
” ਕਥਾਕਾਰਾਂ ਵਿੱਚ”
੧. “ਕਮਜ਼ੋਰ ਸਖਸ਼ੀਅਤ”
੨.”ਆਪੇ ਉੱਤੇ ਕਾਬੂ ਦੀ ਘਾਟ ”
੩. “ਉਦੇਸ਼ਹੀਣਤਾ “
੪.”ਅਸਲੀਅਤ ਤੋਂ ਪਾਸ ਵੱਟਣ ਦੀ ਆਦਤ”
੫.”ਆਪਣੀ ਜਿੰਮੇਵਾਰੀ ਪ੍ਰਤੀ ਲਾਪਰਵਾਹੀ “
੬.”ਸਵੈ ਤਰਸ ਦੀ ਭਾਵਨਾ “
੭.”ਕਿਸੇ ਘਾਟ ਕਾਰਨ ਦੋਸ਼ ਦੀ ਭਾਵਨਾ”
੮. “ਸੁਆਰਥੀ ਬਿਰਤੀ”
੯ “ਹੀਣਤਾ”
ਅਤੇ
੧੦. “ਬਹੁ-ਗਿਣਤੀ ਦੀ ਨਿਗ੍ਹਾ ਵਿੱਚ ਪ੍ਰਵਾਨ ਚੜ੍ਹਨ ਦੀ ਬਿਰਤੀ “
ਵਿੱਚੋਂ “ਕਿਹੜੇ ਕਿਹੜੇ ਗੁਣ” ਸਾਫ ਨਜ਼ਰ ਆ ਰਹੇ ਹਨ ?

–ਹਰਨੇਕ ਸਿੰਘ ਨਿਊਜ਼ੀਲੈਂਡ


ਗੁਰਚਰਨਜੀਤ ਸਿੰਘ ਲਾਂਬਾ ਦੇ ਲੇਖ ਦੀ ਪੜਚੋਲ

(ਗੁਰਚਰਨਜੀਤ ਸਿੰਘ ਲਾਂਬਾ ਦੇ ਲੇਖ “ਸ੍ਰੀ ਦਸਮ ਗ੍ਰੰਥ ਸਾਹਿਬ-ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਜਬਾਨੀ” ਦੀ ਪੜਚੋਲ)

 

ਪਿਛਲੇ ਦਿਨੀਂ ‘ਸੰਤ ਸਿਪਾਹੀ’ ਮਾਸਕ ਪੱਤਰ ਦੀ ਵੈੱਬਸਾਈਟ ਤੇ ਇੱਕ ਲੇਖ ਪੜਿਆ, ਜਿਸ ਦਾ ਸਿਰਲੇਖ ਸੀ “ਸ੍ਰੀ ਦਸਮ ਗ੍ਰੰਥ ਸਾਹਿਬ-ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਜਬਾਨੀ”। ਇਹ ਲੇਖ ਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ਮਾਸਕ ਪੱਤਰ ਸੰਤ ਸਿਪਾਹੀ, ਦੁਆਰਾ ਲਿਖਿਆ ਗਿਆ ਹੈ। ਲੇਖ ਨੂੰ ਪੜ੍ਹ ਕੇ ਮਨ ਵਿਚ ਦੋ ਬਹੁਤ ਹੀ ਅਹਿਮ ਸਵਾਲ ਉੱਠੇ। ਪਹਿਲਾ ਸਵਾਲ ਹੈ, ਪ੍ਰਿੰਸੀਪਲ ਹਰਭਜਨ ਸਿੰਘ ਜੀ ਨਾਲ ਸਬੰਧਤ ਤੇ ਦੂਜਾ ਹੈ, ਸਿੱਖ ਰਹਿਤ ਮਰਿਆਦਾ ਦੇ ਬਾਰੇ । ਮੈਨੂੰ ਲੱਗਾ ਹੈ ਕਿ ਲੇਖਕ ਨੇ ਇਨਾਂ ਦੋਹਾਂ ਨਾਲ ਹੀ ਅਨਿਆਂ ਕੀਤਾ ਹੈ ਇਸ ਲਈ ਇਸ ਬਾਰੇ ਵਿਚਾਰ-ਚਰਚਾ ਕਰਨੀ ਜ਼ਰੂਰੀ ਲਗਦੀ ਹੈ। ਵੈਸੇ ਵੀ ਸਿੱਖ ਰਹਿਤ ਮਰਿਆਦਾ ਤਾਂ ਹਰ ਘਰ ਵਿਚ ਹੁੰਦੀ ਹੀ ਹੈ, ਸੋ ਮੇਰੇ ਕੋਲ ਵੀ ਹੈ। ਚੰਗੇ ਭਾਗਾਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀਆਂ ਕਿਤਾਬਾਂ ਵੀ ਮੇਰੇ ਕੋਲ ਹਨ, ਜਿਸ ਕਰਕੇ ਮੇਰਾ ਇਹ ਕੰਮ ਸੌਖਾ ਹੋ ਗਿਆ।

ਆਉ ! ਪਹਿਲਾਂ ਪ੍ਰਿੰਸੀਪਲ ਜੀ ਦੇ ਬਾਰੇ ਵਿਚ, ਸਬੰਧਤ ਲੇਖ ਦੇ ਆਧਾਰ ’ਤੇ ਵਿਚਾਰ ਕਰੀਏ। ਲੇਖਕ ਨੇ ਸ਼ੁਰੂ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਿੰਸੀਪਲ ਜੀ ਦੀ ਜਾਣ ਪਹਿਚਾਣ ਕਰਵਾਈ ਹੈ ਪਰ ਫਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਹਾਨ ਸ਼ਖਸੀਅਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੀ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ, ਮੇਰੇ ਕੋਲ ਪ੍ਰਿੰਸੀਪਲ ਜੀ ਦੀ ਕਿਤਾਬ, “ਦਸਮ ਗ੍ਰੰਥ ਬਾਰੇ ਚੋਣਵੇਂ ਲੇਖ” ਹੈ, ਅਤੇ ਮੈਂ ਇਸ ਨੂੰ ਪੜਿਆ ਹੈ। ਇਸ ਕਿਤਾਬ ਨੂੰ ਪੜ੍ਹ ਕੇ ਥੋੜੀ ਜਿੰਨੀ ਵੀ ਸਮਝ ਰੱਖਣ ਵਾਲੇ ਇਨਸਾਨ ਨੂੰ ਸੌਖਿਆਂ ਹੀ ਸਮਝ ਆ ਸਕਦਾ ਹੈ ਕਿ ਦਸਮ ਗ੍ਰੰਥ ਦੇ ਬਾਰੇ ਵਿਚ, ਪ੍ਰਿੰਸੀਪਲ ਜੀ ਦੇ ਵਿਚਾਰ ਕਿਹੋ ਜਿਹੇ ਸਨ।

ਪਤਾ ਨਹੀਂ ਕਿਉਂ ਇਹ ਲੋਕ ਇੰਨੇ ਸਮਝਦਾਰ ਹੁੰਦੇ ਹੋਏ ਵੀ, ਕਦੇ ਪੰਥ ਪ੍ਰਵਾਨਤ ਸ਼ਖਸੀਅਤਾਂ ਦਾ ਨਾਂ ਵਰਤ ਕੇ, ਕਦੇ ਅੰਮ੍ਰਿਤ ਅਤੇ ਕਦੇ ਨਿੱਤਨੇਮ ਦੀਆਂ ਬਾਣੀਆਂ ਦੀ ਆੜ ਲੈ ਕੇ ਜਨ-ਸਧਾਰਨ ਕਿਰਤੀ ਸਿੱਖ ਨੂੰ ਦੁਬਿਧਾ ਵਿਚ ਪਾਉਣ ’ਤੇ ਤੁਲੇ ਹੋਏ ਹਨ।

ਪ੍ਰਿੰਸੀਪਲ ਜੀ ਨੇ ਕਿਤਾਬ ਦੇ ਸ਼ੁਰੂ ਵਿਚ ਹੀ ਪੰਨਾ 9 ਤੇ ਲਿਖਿਆ ਹੈ ਕਿ ਦਸਮ ਗ੍ਰੰਥ ਵਿਚ 70 ਕੁ ਪੰਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਤੇ ਪੂਰੇ ਉੱਤਰਦੇ ਹਨ “ਬਾਕੀ ਸਭ ਰਚਨਾਵਾਂ ਕਾਲਪਨਿਕ ਮਿਥਿਹਾਸ ਹਨ। ਗੁਰਬਾਣੀ ਨਾਲ ਤਾਂ ਕੀ ਆਪਸ ਵਿਚ ਵੀ ਇਹ ਨਹੀਂ ਮਿਲਦੀਆਂ। ਚਲਾਕ ਸਾਕਤ ਕਵੀਆਂ, ਖਾਸ ਕਰਕੇ ਸ਼ਿਆਮ ਨੇ, ਸ੍ਰੀ ਮੁਖ ਬਾਣੀ ਅਥਵਾ ਜਿਸ ਨੂੰ ਚਾਲਾਕੀ ਨਾਲ ਸ਼੍ਰੀ ਦਸ਼ਮੇਸ਼ ਬਾਣੀ ਜਣਾ ਕੇ ਆਪਣੇ ਇਸ਼ਟ ਦਾ ਪ੍ਰਚਾਰ ਕਰਨਾ ਚਾਹਿਆ”।

ਅੱਗੇ ਚਲ ਕੇ, ਦਸਮ ਗ੍ਰੰਥ ਦੇ ਵਿਵਾਦ ਬਾਰੇ ਪ੍ਰਿੰਸੀਪਲ ਜੀ ਲਿਖਦੇ ਹਨ। “ਸੋ ਇਹ ਵਿਵਾਦ ਇੱਕੋ ਤਰੀਕੇ ਨਾਲ ਮੁੱਕ ਸਕਦਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਦੀ ਕਸਵੱਟੀ ਤੇ ਪਰਖ ਕਰੀਏ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੀਏ”, ਤੇ ਤਰਲਾ ਕਰਦੇ ਹੋਏ ਲਿਖਦੇ ਹਨ “ਆਸ ਹੈ ਕਿ ਇਸ ਦਾਸਰੇ ਵਲੋਂ ਲ਼ਿਆ ਗਿਆ ਤਰਲਾ ਪੰਥ ਦੀ ਯਕਜਹਿਤੀ ਤੇ ਚੜ੍ਹਦੀ ਕਲਾ ਲਈ ਪ੍ਰਵਾਨ ਕਰ ਲਿਆ ਜਾਵੇਗਾ,ਵਰਨਾ ਬਿਪਰਨ ਕੀ ਰੀਤਾਂ ਤੇ ਮਨੌਤਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਛੱਡਣਾ”। ਇਸੇ ਤਰ੍ਹਾਂ ਬਾਕੀ ਸਾਰੀ ਕਿਤਾਬ ਪੜ੍ਹ ਕੇ ਆਪ ਤੁਸੀਂ ਨਿਰਣਾ ਕਰ ਸਕਦੇ ਹੋ ਕਿ ਦਸਮ ਗ੍ਰੰਥ ਬਾਰੇ ਪ੍ਰਿੰਸੀਪਲ ਸਾਹਿਬ ਜੀ ਦੇ ਕੀ ਵਿਚਾਰ ਸਨ।

ਕਿਤਾਬ ਦੇ ਅਖੀਰ ਵਿਚ, ਅੰਤਿਕਾ-4 ਵਿਚ “ਕੁਝ ਚਰਿਤ੍ਰੋਪਾਖਿਯਾਨ ਬਾਰੇ” ਪੰਨਾ 165 ਤੋਂ 167 ’ਤੇ ਪ੍ਰਿੰਸੀਪਲ ਸਾਹਿਬ ਨੇ ਇਨਾਂ ਲੋਕਾਂ ਦੇ ਸਾਰੇ ਸਵਾਲਾਂ ਦਾ ਜਵਾਬ ਬੜੇ ਥੋੜੇ ਸ਼ਬਦਾਂ ਵਿਚ ਦੇ ਦਿੱਤਾ ਹੈ। (ਚਲੋ ਇਕ ਗੱਲ ਤਾਂ ਠੀਕ ਹੈ ਕਿ ਇਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਵਧੀਆ ਵਿਦਵਾਨ ਲਿਖਿਆ ਹੈ, ਬੇਨਤੀ ਹੈ ਕਿ ਵੀਰ ਜੀਓ! ਪ੍ਰਿੰਸੀਪਲ ਹਰਭਜਨ ਸਿੰਘ ਦਾ ਹੀ ਸੁਝਾਅ ਮੰਨ ਲਉ।) ਪੰਨਾ 165 ਤੇ ਇਕ ਸਵਾਲ ਦਾ ਜਵਾਬ, (ਜੋ ਕਿ ਸ਼੍ਰੋ. ਗੁ. ਪ੍ਰ. ਕਮੇਟੀ ਦੇ ਮੀਤ ਸਕੱਤਰ ਸ੍ਰ. ਗੁਰਬਖਸ਼ ਸਿੰਘ ਵਲੋਂ 3 ਅਗਸਤ 1973 ਨੂੰ ਦਿੱਤਾ ਗਿਆ), ਅੰਕਿਤ ਕੀਤਾ ਹੈ, ਜੋ ਇਸ ਤਰਾਂ ਹੈ “ਚਰਿਤ੍ਰੋਪਾਖਿਯਾਨ, ਜੋ ਦਸਮ ਗ੍ਰੰਥ ਵਿਚ ਅੰਕਿਤ ਹੈ, ਇਹ ਦਸਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”।

ਆਪਣੀ ਕਿਤਾਬ ਦੀ ਸਮਾਪਤੀ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਇਕ ਨੋਟ ਲਿਖਿਆ ਹੈ। ਪੰਨਾ 167- “ਨੋਟ-2.- ਜਦ ਕੋਈ ਵੀਰ ਦਸਮ ਗ੍ਰੰਥ ਉਤੇ ਬਹਿਸ ਕਰਨ ਦਾ ਹਠ ਕਰੇ ਤਾਂ ਮੈਂ ਉਸਨੂੰ ਇਕ ਹੀ ਬੇਨਤੀ ਕਰਿਆ ਕਰਦਾ ਹਾਂ ਕਿ ਉਹ ਮਾਈਆਂ, ਬੀਬੀਆਂ, ਮਰਦਾਂ ਦੀ ਸਾਂਝੀ ਸੰਗਤ ਵਿਚ ਪੰਜ-ਦਸ ਚਰਿਤ੍ਰਾਂ ਦਾ ਸੰਗਤ ਨੂੰ ਸਮਝਾ ਕੇ ਪਾਠ ਕਰ ਦੇਣ, ਤਾਂ ਮੈਂ ਉਨਾਂ ਦੇ ਵਿਚਾਰਾਂ ਦਾ ਹਾਮੀ ਹੋ ਜਾਵਾਂਗਾ। ਉਹ ਇਸ ਸ਼ਰਤ ਤੇ ਨੱਠ ਜਾਂਦਾ ਹੈ ਤੇ ਹਾਰ ਮੰਨ ਲੈਂਦਾ, ਜਾਂ ਚੁੱਪ ਕਰ ਕੇ ਉੱਠ ਕੇ ਚਲਾ ਜਾਂਦਾ। ਜਿਸ ਰਚਨਾ ਦਾ ਪਾਠ ਤੁਸੀਂ ਸਾਂਝੀ ਸੰਗਤ ਵਿਚ ਨਹੀਂ ਕਰ ਸਕਦੇ, ਉਸਨੂੰ ਨਾਨਕ-ਰੂਪ,ਗੋਬਿੰਦ-ਰੂਪ, ਕਲਗੀਆਂ ਵਾਲੇ, ਪਾਤਸ਼ਾਹਾਂ ਦੇ ਪਾਤਸ਼ਾਹ ਦੇ ਨਾਂ ਨਾਲ ਕਿਉਂ ਜੋੜਦੇ ਹੋ, ਤੇ ਸਾਰਾ ਦਸਮ ਗ੍ਰੰਥ ਉਨਾਂ ਦੀ ਰਚਨਾ ਦੱਸ ਕੇ ਉਨਾਂ ਦੇ ਮੂੰਹ ਪਾਉਣ ਦਾ ਅਨਰਥ, ਪਾਪ ਕਿਉਂ ਕਰਦੇ ਹੋ ? ਵਾਹ ! ਕੈਸਾ ਸਿਲਾ ਤੇ ਕ੍ਰਿਤਗਿਅਤਾ ਹੈ, ਉਨਾਂ ਦੇ ਅਦੁੱਤੀ ਉਪਕਾਰਾਂ ਦੀ? ਵਾਹਿਗੁਰੂ ਸੁਮੱਤ ਬਖਸ਼ੇ”!

ਇਨਾਂ ਸ਼ਬਦਾਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਆਪਣੀ ਕਿਤਾਬ ਦੀ ਸਮਾਪਤੀ ਕੀਤੀ ਹੈ। ਲੇਖ ਦੇ ਅਖੀਰ ’ਤੇ ਫੋਨ ਨੰਬਰ ਦਿੱਤਾ ਗਿਆ ਹੈ, ਜੇ ਕਿਸੇ ਵੀਰ ਨੇ ਵੀ ਵਿਚਾਰ ਕਰਨੀ ਹੋਵੇ ਤਾਂ ਸਾਨੂੰ ਖੁਸ਼ੀ ਹੋਵੇਗੀ। ਹੋ ਸਕਦਾ ਹੈ ਕਿ ਮੈਨੂੰ ਕਿਸੇ ਗੱਲ ਦੀ ਸਮਝ ਨਾ ਆਈ ਹੋਵੇ ਤੇ ਆਪ ਜੀ ਨੂੰ ਬੇਨਤੀ ਕਿ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀ।
ਆਓ ਹੁਣ ਵਿਚਾਰ ਕਰੀਏ ਸਿੱਖ ਰਹਿਤ ਮਰਿਆਦਾ ਦੀ। ਗੁਰਚਰਨਜੀਤ ਸਿੰਘ ਲਾਂਬਾ ਜੀ ਨੇ ਆਪਣੇ ਲੇਖ ਵਿਚ ਅੰਮ੍ਰਿਤ ਛਕਾਉਣ ਬਾਰੇ,ਨਿੱਤਨੇਮ ਦੀਆਂ ਬਾਣੀਆਂ ਅਤੇ ਸਿੱਖ ਦੀ ਪਰਿਭਾਸ਼ਾ ਦੇ ਸਬੰਧ ਵਿਚ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ ਹੈ। ਸਵਾਲ ਉੱਠਦਾ ਹੈ ਕਿ ਇਹ ਲੋਕ ਕਿਸੇ ਵੀ ਗੁਰਦੁਆਰੇ ਜਾਂ ਡੇਰੇ ਵਿਚ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਹੋਣ ਦਿੰਦੇ। ਜਦੋਂ ਵੀ ਅੰਮ੍ਰਿਤ ਸੰਚਾਰ ਕਰਦੇ ਹਨ ਤਾਂ ਆਪੋ-ਆਪਣੀ ਜਥੇਬੰਦੀ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਕਰਦੇ ਹਨ, ਨਾ ਕਿ ਪੰਥਕ ਏਕਤਾ ਨੂੰ ਮੁੱਖ ਰੱਖਕੇ ਸਿੱਖ ਰਹਿਤ ਮਰਿਆਦਾ ਨੂੰ ਪਹਿਲ ਦੇਣ। ਅਖੰਡ ਪਾਠ ਹੋਣਾ ਹੋਵੇ, ਬੱਚੇ ਦਾ ਨਾਮ-ਕਰਣ ਹੋਵੇ ਜਾਂ ਮਿਰਤਕ ਸੰਸਕਾਰ, ਗੱਲ ਕੀ ਹਰ ਕੰਮ ਪ੍ਰਵਾਨਤ ਰਹਿਤ ਮਰਿਆਦਾ ਦੇ ਉਲਟ ਕਰਦੇ ਹਨ ਪਰ ਦਸਮ ਗ੍ਰੰਥ ਨੂੰ ਸਿੱਖ ਕੌਮ ਤੇ ਠੋਸਣ ਦੀ ਜਿਦ ਪੂਰੀ ਕਰਨ ਲੱਗਿਆਂ, ਕਿਉਂ ਸਿੱਖ ਰਹਿਤ ਮਰਿਆਦਾ ਦਾ ਸਹਾਰਾ ਲੈਂਦੇ ਹਨ ?

ਇਕ ਹੋਰ ਜ਼ਰੂਰੀ ਗੱਲ ਉਸੇ ਹੀ ਮਰਿਆਦਾ ਵਿਚ ਪੰਨਾ 13 ’ਤੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਜੇ ਇਹ ਲੋਕ ਇਮਾਨਦਾਰ ਹਨ ਤਾਂ ਕਿਉਂ ਨਹੀਂ ਇਨ੍ਹਾਂ ਨੂੰ ਮਰਿਆਦਾ ਦਾ ਚੇਤਾ ਆਉਂਦਾ, ਜਦੋਂ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ? ਚਲੋ ਜੇ ਤੁਸੀਂ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਪ੍ਰਤੀ ਸੁਹਿਰਦ ਹੋ ਤਾਂ ਸਾਰੇ ਗੁਰਦੁਆਰਿਆਂ ਅਤੇ ਡੇਰਿਆਂ ਵਿਚ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਵੀ ਆਵਾਜ ਉਠਾਓ।

ਸਿੱਖ ਰਹਿਤ ਮਰਿਆਦਾ ਦੇ ਪੰਨਾ 15 ਤੇ, ਕੀਰਤਨ ਸਿਰਲੇਖ ਦੇ ਭਾਗ (ੲ) ਵਿਚ ਇਸ ਤਰ੍ਹਾਂ ਲਿਖਿਆ ਹੈ “ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ”। ਇਨਾਂ ਪੰਕਤੀਆਂ ਤੋਂ ਮੈਨੂੰ ਤਾਂ ਇਹੀ ਸਪਸ਼ਟ ਸਮਝ ਆਉਂਦੀ ਹੈ ਕਿ ਸੰਗਤ ਵਿਚ ਦਸਮ ਗ੍ਰੰਥ ਦਾ ਕੀਰਤਨ ਨਹੀਂ ਹੋ ਸਕਦਾ।

ਅੱਗੇ ਚੱਲ ਕੇ ਲੇਖਕ ਨੇ ਰਹਿਤ ਮਰਿਆਦਾ ਵਿਚ ਦਿੱਤੀ ਹੋਈ ਸਿੱਖ ਦੀ ਪਰਿਭਾਸ਼ਾ ਵਿਚੋਂ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ, ਇਨ੍ਹਾਂ ਸ਼ਬਦਾਂ ਦਾ ਸਹਾਰਾ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰਹਿਤ ਮਰਿਆਦਾ ਅਨੁਸਾਰ ਸਿੱਖ ਉਹ ਹੈ ਜੋ ਦਸ ਗੁਰੁ ਸਹਿਬਾਨ ਦੀ ਬਾਣੀ ਤੇ ਨਿਸ਼ਚਾ ਰੱਖਦਾ ਹੈ, ਇਸ ਲਈ ਜੋ ਲੋਕ ਦਸਮ ਗ੍ਰੰਥ ਤੇ ਨਿਸ਼ਚਾ ਨਹੀਂ ਰੱਖਦੇ ਉਹ ਸਿੱਖ ਨਹੀਂ ਹੋ ਸਕਦੇ। ਪਤਾ ਨਹੀਂ ਇਹੋ ਜਿਹੀਆਂ ਬੇਥਵੀਆਂ ਜਾਣ ਬੁੱਝ ਕੇ ਕਿਸੇ ਸਾਜਿਸ਼ ਅਧੀਨ ਮਾਰਦੇ ਹਨ ਜਾਂ ਪਰਮਾਤਮਾ ਨੇ ਉਹ ਸਮਝ ਦਾ ਖਾਨਾ ਹੀ ਬੰਦ ਕਰ ਦਿੱਤਾ ਹੈ। ਰਹਿਤ ਮਰਿਆਦਾ ਵਿਚ ਦਿੱਤੀ ਗਈ ਸਿੱਖ ਦੀ ਪਰਿਭਾਸ਼ਾ ਨੂੰ ਕੋਈ ਜਿੰਨਾ ਮਰਜੀ ਚਾਹੇ ਆਪਣੇ ਪਾਸੇ ਨੂੰ ਖਿੱਚ ਲਵੇ, ਸਾਰੀ ਉਮਰ ਲਾ ਕੇ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ। ਮੈਂ ਆਪਣਾ ਪੂਰਾ ਜੋਰ ਲਾ ਕੇ ਦੇਖ ਲਿਆ, ਇਕੱਲਾ ਬੈਠ ਕੇ ਵੀ ਕੋਸ਼ਿਸ਼ ਕੀਤੀ, ਆਪਣੇ ਆਪ ਨਾਲ ਅਨਿਆਂ ਕਰਨ ਦੀ ਕੋਸ਼ਿਸ਼ ਵੀ ਕਰੀ, ਕਈ ਤਰ੍ਹਾਂ ਦੇ ਫ਼ਰਜ਼ ਕਰ ਕੇ ਵੀ ਦੇਖੇ, ਗੱਲ ਕੀ ਹਰ ਹੀਲਾ ਵਰਤ ਕੇ ਦੇਖਿਆ, ਕਿਸੇ ਵੀ ਤਰ੍ਹਾਂ ਇਹ ਸਾਬਤ ਨਹੀਂ ਹੋ ਸਕਿਆ ਕਿ ਸਿੱਖ ਦੀ ਪਰਿਭਾਸ਼ਾ ਤੋਂ ਇਹ ਸਿੱਧ ਹੋ ਸਕਦਾ ਹੋਵੇ ਕਿ ਦਸਮ ਗ੍ਰੰਥ ਕਿਹਾ ਜਾਣ ਵਾਲਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।

ਇਹੋ ਜਿਹੀਆਂ ਗੱਲਾਂ ਤੋਂ ਲਗਦਾ ਹੈ ਕਿ ਇਹ ਸਭ ਕੁਝ ਕਿਸੇ ਸਾਜਿਸ਼ ਅਧੀਨ ਹੋ ਰਿਹਾ ਹੈ।ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲਿਆਂ ਦੀ ਸਮਝ ਦਾ ਇਹ ਹਾਲ ਹੈ ਤਾਂ ਜਿਹੜਾ ਵਿਚਾਰਾ ਸਧਾਰਨ ਕਿਰਤੀ ਸਿੱਖ ਹੈ (ਜਿਸਨੂੰ ਵਰਗਲਾਇਆ ਜਾ ਰਿਹਾ ਹੈ) ਉਸਦਾ ਤਾਂ ਪਰਮਾਤਮਾ ਹੀ ਰਾਖਾ ਹੈ। ਅਸੀਂ ਸਮੂਹ ਜਾਗਰੂਕ ਸਿੱਖਾਂ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਆਓ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੀਏ ਤੇ ਵਿਚਾਰੀਏ ਤਾਂ ਕਿ ਸਿਧਾਂਤ ਦੀ ਸੋਝੀ ਆ ਸਕੇ।

ਗੁਰੂ ਭਲੀ ਕਰੇ।

–ਹਰਨੇਕ ਸਿੰਘ ਨਿਊਜ਼ੀਲੈਂਡ