ਹਰਿੰਦਰ ਸਰਾਓ


ਹੱਕ ਵਿੱਚ ਖੜ੍ਹਨਾ

ਜਦੋਂ ਸਾਡੇ ਬੰਦੇ ਇਹ ਕਹਿੰਦੇ ਹਾਂ ਕਿ ਅਸੀਂ ਹਰਨੇਕ ਦੇ ਫੈਨ ਹਾਂ, ਰੇਡੀਓ ਦੀ ਫੁੱਲ ਸਪੋਟ ਆ, ਬੜੇ ਚਿਰ ਤੋਂ ਰੇਡੀਓ ਸੁਣਦੇ ਹਾਂ ਵਗੈਰਾ ਵਗੈਰਾ ਤਾਂ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਾਡੀਆਂ ਇਹ ਗੱਲ਼ਾਂ ਸੁਣਨ ਦੇ ਭੁੱਖੇ ਨਹੀਂ ਰੇਡੀਓ ਵਾਲ਼ੇ। ਇੱਥੇ ਇੱਕ ਗੱਲ ਬੜੀ ਧਿਆਨ ਦੇਣ ਵਾਲ਼ੀ ਆ, ਉਹ ਇਹ ਕਿ ਜਰਾ ਸੋਚੋ ਜਿਨ੍ਹਾਂ ਨੇ ਧੁੰਦੇ ,ਪੰਥਪ੍ਰੀਤ ਵਰਗਿਆਂ ਦੀ ਪ੍ਰਵਾਹ ਨਹੀਂ ਕੀਤੀ, ਫਿਰ ਉਹ ਸਾਡੀ ਪ੍ਰਵਾਹ ਕਿਓਂ ਕਰਨ।ਜਦੋ ਸਾਡੇ ਬੰਦੇ ( ਉਸ ਬੰਦੇ ਵਰਗੇ ਜਿਸਨੇ ਚਿੱਟੀ ਸਿਓਂਕ ਅਤੇ ਭਖਦੇ ਮਸਲੇ ਚ ਫੋਨ ਕਰਿਆ ਸੀ) ਇਹ ਕਹਿੰਦੇ ਆ ਕਿ ਤੁਸੀਂ ਟੱਕਰ ਦਿੱਤੀ ਆ ਇਹਨਾਂ ਨੂੰ, ਮੈਂ ਇੰਨੇ ਟਾਈਮ ਤੋਂ ਤੁਹਾਨੂੰ ਸੁਣਦਾ ਆ ਰਿਹਾ ਵਗੈਰਾ ਵਗੈਰਾ, ਪਰ ਜੇ ਤੁਸੀਂ ਮੇਰੀਆਂ ਆਹ ਗੱਲਾਂ ਦੇ ਜਵਾਬ ਦਿਉ ਫਿਰ ਮੈਂ ਸਹਿਮਤ ਹੋ ਜਾਊਂ ਤੁਹਾਡੇ ਨਾਲ਼।ਇੱਥੇ ਇੱਕ ਗੱਲ ਵਿਚਾਰਨ ਵਾਲ਼ੀ ਆ , ਉਹ ਇਹ ਕਿ ਜਦੋਂ ਅਸੀਂ ਰੇਡੀਓ ਤੇ ਵਿਸ਼ਵਾਸ ਕਰਦੇ ਹਾਂ ਤਾਂ ਉਹ ਅੱਖਾਂ ਬੰਦ ਕਰਕੇ ਕਰੋ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਰੇਡੀਓ ਵਾਲਿਆਂ ਨੇ ਸਾਨੂੰ ਚਿੱਠੀ ਪਾ ਕੇ ਨਹੀਂ ਸੱਦਿਆ ਕਿ ਆਓ ਸਾਨੂੰ ਸੁਣੋ। ਦੂਜਾ ਇਹ ਕਿ ਜਦੋਂ ਸਾਨੂੰ ਇੰਨਾ ਯਕ਼ੀਨ ਹੋ ਗਿਆ ਹੈ ਕਿ ਰੇਡੀਓ ਵਾਲਿਆਂ ਨੇ ਸਭ ਨੂੰ ਸਿੱਧੇ ਕਰ ਦੇਣਾ ਫਿਰ ਤਾ ਕੋਈ ਸ਼ੱਕ ਜਾਂ ਸਵਾਲ ਦੀ ਗੁੰਜਾਇਸ਼ ਹੀ ਨਹੀਂ ਬਣਦੀ। ਹੁਣ ਜੇਕਰ ਸਾਡੇ ਦਿਮਾਗ ‘ਚ ਇਹ ਸਵਾਲ ਆਉਂਦੇ ਆ ਕਿ ਹਰਨੇਕ ਨੂੰ ਆਹ ਕਰਨਾ ਚਾਹੀਦਾ ਸੀ, ਉਹ ਕਰਨਾ ਚਾਹੀਦਾ ਸੀ ਫਿਰ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਸਾਡੇ ਦਿਮਾਗ ਨਾਲ਼ ਚੱਲਣਾ ਚਾਹੀਦਾ ਹੈ। ਜਿਸਨੂੰ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਫੁੱਲ ਸਪੋਟ ਹੈ ਤਾਂ ਉਸਦੇ ਪ੍ਰਤੀ ਸਾਡੇ ਦਿਮਾਗ ‘ਚ ਸਵਾਲ ਆਉਣਾ ਇਹ ਦਰਸਾਉਂਦਾ ਹੈ ਕਿ ਜਾਂ ਤਾਂ ਅਸੀਂ ਝੂਠ ਬੋਲ ਰਹੇ ਹਾਂ ਕਿ ਅਸੀਂ ਸਪੋਟਰ ਹਾਂ ਉਹਨਾਂ ਦੇ , ਜਾਂ ਫਿਰ ਸਾਡੇ ਅੰਦਰ ਕਮੀਨਗੀ ਹੈ ਕੋਈ ਛੁਪਿਆ ਹੋਇਆ ਏਜੰਡਾ ਹੈ ਸਾਡਾ।
ਸਾਡੇ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਆ ਕਿ ਭਰਾਵੋ ਜੇ ਰੇਡੀਓ ਸੁਣਨਾ ਹੈ ਤਾਂ ਆਪਣਾ ਦਿਮਾਗ਼ ਖੋਲ੍ਹ ਕੇ ਸੁਣੋ ਨਾ ਕਿ ਦਿਮਾਗ ਦੌੜਾ ਕੇ ਕਿਉਂਕਿ ਜੇਕਰ ਸਾਨੂੰ ਲੱਗਦਾ ਕਿ ਰੇਡੀਓ ਵਾਲਿਆਂ ਦੇ ਮਾਧਿਅਮ ਰਾਹੀਂ ਅਸੀਂ ਮੰਜਿਲ ਤੇ ਪੁੱਜ ਜਾਵਾਂਗੇ ਤਾਂ ਸਾਨੂੰ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ।
ਠੀਕ ਉਸੇ ਤਰ੍ਹਾਂ ਜਿਵੇ ਮੰਨ ਲਓ ਅਸੀਂ ਆਪਣੇ ਘਰ ਹਾਂ ਅਤੇ ਸਾਡੇ ਬੌਸ ਦਾ ਫੋਨ ਆ ਜਾਵੇ ਤੇ ਉਹ ਕਹੇ ਕਿ ਤੂੰ ਅੱਜ 9 ਵਜੇ ਫਲਾਣੀ ਥਾਂ ਪਹੁੰਚਣਾ ਹੁਣ ਸਾਨੂੰ ਪਤਾ ਵੀ ਜੇ ਅਸੀਂ ਕਾਰ ‘ਚ ਜਾਣਾ ਤਾਂ ਸਾਡਾ ਸਫਰ 30 ਮਿੰਟ ਦਾ ਹੈ ਇਸ ਕਰਕੇ ਅਸੀਂ 8:20 ਜਾਂ 8:25 ਤੇ ਤੁਰਾਂਗੇ ਕਿਉਂਕਿ ਸਾਨੂੰ ਸਾਡੀ ਕਾਰ ਤੇ ਯਕ਼ੀਨ ਹੈ ਕਿ ਉਸਨੇ ਸਾਨੂੰ 30 ਮਿੰਟ ‘ਚ ਪਹੁੰਚਾ ਦੇਣਾ। ਠੀਕ ਉਸੇ ਤਰਾਂ ਭਰਾਵੋ ਜੇ ਰੇਡੀਓ ਸੁਣਨ ਲੱਗੇ ਹੋ ਤਾਂ ਵਿਸ਼ਵਾਸ ਨਾਲ਼ ਸੁਣੋ ਨਹੀਂ ਤਾਂ ਜਿੱਧਰ ਮਰਜ਼ੀ ਜਾਓ ਕੋਈ ਫ਼ਰਕ ਨਹੀਂ ਪੈਂਦਾ।

–ਹਰਿੰਦਰ ਸਰਾਓ